Hot Waves - Sach Kahoon Punjabi

Hot Waves: ਅੱਗ ਵਰ੍ਹਾਉਂਦੀ ਗਰਮੀ ਨੇ ਲੋਕਾਂ ਨੂੰ ਘਰਾਂ ’ਚ ‘ਤਾੜਿਆ’
ਸੰਗਰੂਰ (ਗੁਰਪ੍ਰੀਤ ਸਿੰਘ)। ਜੂਨ ਮਹੀਨੇ ਦੀ ਤਪਸ ਨੇ ਸੰਗਰੂਰੀਆਂ ਨੂੰ ਘਰਾਂ ਅੰਦਰ ਰਹਿਣ ਲਈ ਮਜ਼ਬੂਰ ਕਰ ਦਿੱਤਾ ਹੈ ਅਸਮਾਨੋ ਵਰ੍ਹਦੀ ਅੱਗ ਕਾਰਨ ਸੰਗਰੂਰ ਸ਼ਹਿਰ ਦੇ ਬਾਜ਼ਾਰਾਂ ਤੇ ਗਲੀਆਂ ’ਚ ਸੁੰਨ ਪਸਰੀ ਹੋਈ ਹੈ ਇੰਜ ਜਾਪਦਾ ਹੈ ਜਿਵੇਂ ਸੰਗਰੂਰ ਸ਼ਹਿਰ ’ਚ ਕਰਫਿਊ ਲੱਗ ਗਿਆ ਹੋਵੇ ਕੋਈ ਵੀ ਜੀਅ-ਪਰਿੰਦਾ ਦੇਖਣ ਨੂੰ ਨਹੀਂ ਮਿਲਦਾ ਤਾਪਮਾਨ 45 ਡਿਗਰੀ ਸੈਲਸੀਅਸ ਨੂੰ ਪਾਰ ਕਰ ਚੁੱਕਾ ਹੈ, ਜਿਸ ਕਾਰਨ ਆਮ ਜਨਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਹੋ ਗਿਆ ਹੈ।

Read Also : ਧਰਨੇ 'ਤੇ ਬੈਠੇ ਸੇਵਾ ਕੇਂਦਰਾਂ ਦੇ ਮੁਲਾਜ਼ਮ ਪੁਲਿਸ ਨੇ ਜ਼ਬਰੀ ਚੁੱਕ ਥਾਣੇ ਡੱਕੇ

ਹਾਸਲ ਜਾਣਕਾਰੀ ਮੁਤਾਬਕ ਇਨ੍ਹੀਂ ਦਿਨੀਂ ਪੈ ਰਹੀ ਭਾਰੀ ਗਰਮੀ ਕਾਰਨ ਸੰਗਰੂਰ ਦੇ ਲੋਕਾਂ ਦਾ ਜਿਉਣਾ ਮੁਹਾਲ ਹੋ ਗਿਆ ਹੈ ਸਾਰੇ ਬਾਜ਼ਾਰਾਂ ਤੇ ਗਲੀਆਂ ਵਿੱਚ ਸੁੰਨ ਪਸਰੀ ਹੋਈ ਹੈ। ਦੁਪਹਿਰ ਸਮੇਂ ਕੋਈ ਟਾਵਾਂ ਟਾਵਾਂ ਵਿਅਕਤੀ ਹੀ ਸੜਕਾਂ ਤੇ ਨਜ਼ਰ ਆਉਂਦਾ ਹੈ ਇੱਕ ਗਰਮੀ ਦਾ ਤਾਪ ਤੇ ਉੱਤੋਂ ਬਿਜਲੀ ਦੇ ਕੱਟਾਂ ਤੋਂ ਲੋਕ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਸੋਮਵਾਰ ਨੂੰ ਸੁਨਾਮੀ ਗੇਟ ਦੇ ਏਰੀਏ ਵਿੱਚ ਬਿਜਲੀ ਦਾ ਲੰਮਾ ਕੱਟ ਲੱਗਣ ਕਾਰਨ ਲੋਕਾਂ ਨੂੰ ਭਾਰੀ ਗਰਮੀ ਦਾ ਟਾਕਰਾ ਹੱਥ ਪੱਖੀਆਂ ਨਾਲ ਕਰਨਾ ਪਿਆ  ਸੰਗਰੂਰ ਦੇ ਮੁੱਖ ਬਾਜਾਰ ਦੇ ਇੱਕ ਦੁਕਾਨਦਾਰ ਨੱਥੂ ਲਾਲ ਨੇ ਦੱਸਿਆ ਕਿ ਜੂਨ ਮਹੀਨੇ ਪੈ ਰਹੀ ਗਰਮੀ ਨੇ ਇਸ ਵਾਰ ਪਿਛਲੇ ਕਈ ਰਿਕਾਰਡ ਤੋੜ ਦਿੱਤੇ ਹਨ।

ਦੂਜੇ ਪਾਸੇ ਨਜ਼ਰ ਮਾਰੀਏ ਤਾਂ ਗਰਮੀ ਦਾ ਸਭ ਤੋਂ ਵੱਧ ਅਸਰ ਦਿਹਾੜੀਦਾਰ ਮਜ਼ਦੂਰਾਂ ਅਤੇ ਖੇਤਾਂ ’ਚ ਕੰਮ ਕਰਨ ਵਾਲੇ ਕਿਸਾਨਾਂ ’ਤੇ ਪੈ ਰਿਹਾ ਹੈ, ਜਿਨ੍ਹਾਂ ਕੋਲ ਧੁੱਪ ਵਿੱਚ ਬਾਹਰ ਨਿਕਲਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਇਸ ਸਬੰਧੀ ਸੰਗਰੂਰ ਦਿਹਾੜੀ ਕਰਨ ਪੁੱਜੇ ਮਜ਼ਦੂਰ ਲਾਭ ਸਿੰਘ ਨੇ ਦੱਸਿਆ ਕਿ ਸਾਡੇ ਵਰਗੇ ਲੋੜਵੰਦ ਲਈ ਤਾਂ ਇਹ ਗਰਮੀ ਆਫਤ ਬਣ ਕੇ ਆਈ ਹੈ। ਸਿਰ ਤੇ ਤਪਦੀ ਧੁੱਪ ਵਿੱਚ ਕੰਮ ਕਰਨਾ ਜਾਨ ਜ਼ੋਖਮ ਵਿੱਚ ਪਾਉਣ ਬਰਾਬਰ ਹੈ, ਪਰ ਜੇ ਕੰਮ ਨਹੀਂ ਕਰਾਂਗੇ ਤਾਂ ਘਰ ਦਾ ਚੁੱਲ੍ਹਾ ਕਿਵੇਂ ਬਲੇਗਾ ਦੂਜੇ ਪਾਸੇ ਭਾਰੀ ਗਰਮੀ ਦੇ ਚਲਦਿਆਂ ਸਿਹਤ ਵਿਭਾਗ ਨੇ ਵੀ ਐਡਵਾਈਜ਼ਰੀ ਜਾਰੀ ਕੀਤੀ ਹੈ। ਹਸਪਤਾਲਾਂ ਵਿੱਚ ਹੀਟ ਸਟ੍ਰੋਕ (ਲੂ ਲੱਗਣ) ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।

ਡਾਕਟਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਹੁਤ ਜਰੂਰੀ ਕੰਮ ਹੋਣ ’ਤੇ ਹੀ ਦੁਪਹਿਰ ਵੇਲੇ ਬਾਹਰ ਨਿਕਲਣ, ਵੱਧ ਤੋਂ ਵੱਧ ਪਾਣੀ ਪੀਣ ਅਤੇ ਹਲਕੇ ਰੰਗ ਦੇ ਸੂਤੀ ਕੱਪੜੇ ਪਹਿਨਣ। ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ ਇੱਕ ਹਫ਼ਤੇ ਵਿੱਚ ਮੌਸਮ ਏਸੇ ਤਰ੍ਹਾਂ ਬਣਿਆ ਰਹੇਗਾ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈ ਅੱਜ ਵੀ ਤਾਪਮਾਨ ਕਾਫ਼ੀ ਜ਼ਿਆਦਾ ਗਰਮ ਰਿਹਾ।

ਗਰਮੀ ਦੀ ਤਪਸ ਘਟਾਉਣ ਲਈ ਆਓ ਰੁੱਖ ਲਾਈਏ : ਹਰਿੰਦਰ ਮੰਗਵਾਲ

ਇਸ ਸਬੰਧੀ ਗੱਲਬਾਤ ਕਰਦਿਆਂ ਡੇਰਾ ਸੱਚਾ ਸੌਦਾ ਦੇ ਸੱਚੇ ਨਿਮਰ ਸੇਵਾਦਾਰ ਹਰਿੰਦਰ ਇੰਸਾਂ ਮੰਗਵਾਲ ਨੇ ਕਿਹਾ ਕਿ ਗਰਮੀ ਦਾ ਮੌਸਮ ਬੇਕਾਬੂ ਇਸ ਕਰਕੇ ਹੋ ਰਿਹਾ ਹੈ ਕਿਉਂਕਿ  ਸੜਕੀ ਤੇ ਹੋਰ ਨਿਰਮਾਣ ਕਾਰਜਾਂ ਕਰਕੇ ਵੱਡੀ ਗਿਣਤੀ ਰੁੱਖਾਂ ਦੀ ਕਟਾਈ ਹੋ ਰਹੀ ਹੈ ਉਨ੍ਹਾਂ ਆਖਿਆ ਕਿ ਗਰਮੀ ਦੀ ਤਪਸ ਘਟਾਉਣ ਲਈ ਰੁੱਖਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇੱਕ ਇੱਕ ਪੌਦਾ ਲਾਉਣਾ ਚਾਹੀਦਾ ਹੈ ਅਤੇ ਉਸਦੇ ਦਰੱਖਤ ਬਣਨ ਤੱਕ ਉਸ ਦੀ ਸੰਭਾਲ ਕਰਦੇ ਰਹਿਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਜੇਕਰ ਸਾਡੇ ਚਾਰੇ ਪਾਸੇ ਰੁੱਖ ਹੀ ਰੁੱਖ ਹੋਣਗੇ ਤਾਂ ਤਾਪਮਾਨ ਵਿੱਚ ਵੀ ਗਿਰਾਵਟ ਆਵੇਗੀ ਤੇ ਵਾਤਾਵਰਣ ਸ਼ੁੱਧ ਹੋਵੇਗਾ।