Punjab Weather Rain Alert - Sach Kahoon Punjabi

Mansa Heavy Rain: ਮਾਨਸਾ 'ਚ ਪਿਆ ਭਰਵਾਂ ਮੀਂਹ, ਕਿਸਾਨਾਂ ਦੇ ਚਿਹਰੇ ਖਿੜੇ
Mansa Heavy Rain:ਮਾਨਸਾ (ਸੱਚ ਕਹੂੰ ਨਿਊਜ਼)। ਮਾਨਸਾ ਇਲਾਕੇ ਵਿਚ ਪਿਛਲੇ ਹਫ਼ਤੇ ਤੋਂ ਲਗਾਤਾਰ ਚੱਲ ਰਹੇ ਟਿਊਬਵੈਲ ਅੱਜ ਸ਼ਾਮ ਨੂੰ ਉਸ ਵੇਲੇ ਬੰਦ ਹੋ ਗਏ, ਜਦੋਂ ਮਾਨਸਾ ਇਲਾਕੇ ਵਿਚ ਤੇਜ਼ ਹਨ੍ਹੇਰੀ ਅਤੇ ਮੀਂਹ ਪਿਆ। ਇਹ ਮੀਂਹ ਭਾਵੇਂ ਕਿਸਾਨਾਂ ਵੱਲੋਂ ਪਹਿਲਾਂ ਛਿੜਕਾ-ਛੰਬਾ ਹੀ ਮੰਨਿਆ ਗਿਆ ਹੈ, ਪਰ ਪਿੱਛੋਂ ਕਈ ਥਾਵਾਂ 'ਤੇ ਪਏ ਮੀਂਹ ਨੇ ਚੰਗਾ ਰੰਗ ਬੰਨ੍ਹ ਦਿੱਤਾ ਅਤੇ ਚਾਰੇ ਪਾਸਿਓ ਠੰਢੀ ਹਵਾ ਦੇ ਬੁੱਲੇ ਆਉਣ ਲੱਗੇ। ਖੇਤਾਂ ਵਿਚ ਡਿੱਗੇ ਅੰਬਰੀ ਪਾਣੀ ਅਤੇ ਠੰਢੀ ਹਵਾ ਕਾਰਨ ਚਾਰ-ਚੁਫੇਰੇ ਫਸਲਾਂ ਟਹਿਕਣ ਲੱਗੀਆਂ। ਬੇਸ਼ੱਕ ਗੜੇ ਵੀ ਡਿੱਗੇ ਹਨ, ਪਰ ਗੜਿਆਂ ਨਾਲ ਕਿੱਧਰੇ ਕੋਈ ਨੁਕਸਾਨ ਵਾਲੀ ਗੱਲ ਸਾਹਮਣੇ ਨਹੀਂ ਆਈ ਹੈ। ਇਸ ਤੋਂ ਪਹਿਲਾਂ ਮਾਲਵਾ ਪੱਟੀ ਵਿਚ ਲਗਾਤਾਰ ਮੀਂਹ ਨਾ ਪੈਣ ਕਾਰਨ ਭਾਰੀ ਗਰਮੀ ਪੈ ਰਹੀ ਸੀ, ਜਿਸ ਕਾਰਨ ਮੱਚ ਰਹੀਆਂ ਫਸਲਾਂ ਨੂੰ ਬਚਾਉਣ ਲਈ ਕਿਸਾਨ ਡੀਜ਼ਲ ਫੂਕ ਰਹੇ ਸਨ। ਇਸ ਮੀਂਹ ਨੇ ਕਿਸਾਨਾਂ ਦਾ ਇੱਕ ਵਾਰ ਸੀਨਾ ਠਾਰ ਦਿੱਤਾ ਹੈ।

ਇਹ ਵੀ ਪੜ੍ਹੋ: BJP Leader Attacked Gurdaspur: ਗੁਰਦਾਸਪੁਰ 'ਚ ਭਾਜਪਾ ਆਗੂ 'ਤੇ ਹਮਲਾ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ਼ ਕੇਂਦਰ ਦੇ ਸੇਵਾ ਮੁਕਤ ਵਿਗਿਆਨੀ ਡਾ. ਜੀਐਸ ਰੋਮਾਣਾ ਨੇ ਇਸ ਮੀਂਹ ਨੂੰ ਸਾਉਣੀ ਦੀਆਂ ਸਾਰੀਆਂ ਫ਼ਸਲਾਂ ਲਈ ਸ਼ੁਭ-ਸ਼ੁਰੂਆਤ ਆਖਦਿਆਂ ਕਿਹਾ ਕਿ ਹੁਣ ਪੈਲੀ ਮੱਚਣ ਤੋਂ ਰੁਕ ਜਾਵੇਗੀ ਅਤੇ ਕੱਲ੍ਹ ਤੱਕ ਹੀ ਉਹ ਵੱਧਣ ਵਾਲੇ ਪਾਸੇ ਚਾਲੇ ਪਾ ਲਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਦਾ ਡੀਜ਼ਲ ਅਤੇ ਬਿਜਲੀ ਦੇ ਰੂਪ ਵਿਚ ਮੱਚਣ ਵਾਲਾ ਲੱਖਾਂ ਰੁਪਏ ਦਾ ਫਾਈਦਾ ਹੋ ਗਿਆ ਹੈ।