Tamarind Drink Benefits - Sach Kahoon Punjabi

Tamarind Panna Benefits: ਇਮਲੀ ਪੰਨਾ ਦੇਵੇਗਾ ਗਰਮੀ ਤੋਂ ਰਾਹਤ ਤੇ ਤਾਜ਼ਗੀ
Tamarind Panna Benefits: ਭਿਆਨਕ ਗਰਮੀ ਅਤੇ ਹੀਟਵੇਵ ਦੇ ਮੌਸਮ ’ਚ ਸਰੀਰ ਨੂੰ ਠੰਢਾ ਅਤੇ ਹਾਈਡ੍ਰੇਟ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਮੌਸਮ ’ਚ ਇਮਲੀ ਪੰਨਾ ਇੱਕ ਬਿਹਤਰੀਨ ਰਿਵਾਇਤੀ ਪੀਣ ਵਾਲਾ ਪਦਾਰਥ ਬਣ ਸਕਦਾ ਹੈ। ਖੱਟੀ ਇਮਲੀ, ਪੁਦੀਨਾ, ਗੁੜ ਤੇ ਵੱਖ-ਵੱਖ ਮਸਾਲਿਆਂ ਨਾਲ ਤਿਆਰ ਇਹ ਡਰਿੰਕ ਨਾ ਸਿਰਫ਼ ਸਵਾਦ ਵਧਾਉਂਦਾ ਹੈ, ਸਗੋਂ ਸਰੀਰ ਨੂੰ ਊਰਜਾ ਦੇ ਕੇ ਲੂ ਅਤੇ ਡੀਹਾਈਡ੍ਰੇਸ਼ਨ ਤੋਂ ਬਚਾਉਣ ’ਚ ਵੀ ਮੱਦਦ ਕਰਦਾ ਹੈ। ਰਾਜਸਥਾਨ ਦਾ ਰਿਵਾਇਤੀ ਇਮਲੀ ਪੰਨਾ ਗਰਮੀਆਂ ’ਚ ਬਹੁਤ ਪਸੰਦ ਕੀਤਾ ਜਾਂਦਾ ਹੈ। ਇਮਲੀ ਦੀ ਖਟਾਸ, ਗੁੜ ਦੀ ਮਿਠਾਸ ਤੇ ਪੁਦੀਨੇ ਦੀ ਤਾਜ਼ਗੀ ਇਕੱਠੀਆਂ ਮਿਲ ਕੇ ਇਸ ਨੂੰ ਬਹੁਤ ਸਵਾਦ ਬਣਾਉਂਦੀਆਂ ਹਨ। ਆਯੁਰਵੇਦ ਅਨੁਸਾਰ ਇਹ ਪੀਣ ਵਾਲਾ ਪਦਾਰਥ ਸਰੀਰ ਦਾ ਤਾਪਮਾਨ ਸੰਤੁਲਿਤ ਰੱਖਣ ’ਚ ਮੱਦਦ ਕਰਦਾ ਹੈ ਅਤੇ ਗਰਮ ਹਵਾਵਾਂ ਦੇ ਅਸਰ ਨੂੰ ਘੱਟ ਕਰਦਾ ਹੈ।

Read Also : Virat Kohli: ਅਫਗਾਨਿਸਤਾਨ ਖਿਲਾਫ ਵਨਡੇ ਸੀਰੀਜ਼ ਤੋਂ ਪਹਿਲਾਂ ਵੱਡੀ ਖਬਰ

ਸਰੀਰ ਨੂੰ ਰੱਖੇ ਹਾਈਡ੍ਰੇਟ

ਗਰਮੀ ’ਚ ਜ਼ਿਆਦਾ ਪਸੀਨਾ ਆਉਣ ਨਾਲ ਸਰੀਰ ’ਚ ਪਾਣੀ ਅਤੇ ਲੋੜੀਂਦੇ ਮਿਨਰਲਜ਼ ਦੀ ਘਾਟ ਹੋਣ ਲੱਗਦੀ ਹੈ। ਇਮਲੀ ਪੰਨਾ ਇਸ ਘਾਟ ਨੂੰ ਪੂਰਾ ਕਰਨ ’ਚ ਬਹੁਤ ਸਹਾਇਕ ਮੰਨਿਆ ਜਾਂਦਾ ਹੈ। ਇਸ ’ਚ ਮੌਜੂਦ ਕਾਲਾ ਨਮਕ ਤੇ ਭੁੰਨਿ੍ਹਆ ਜੀਰਾ ਪਾਚਨ ਸ਼ਕਤੀ ਨੂੰ ਬਿਹਤਰ ਬਣਾਉਂਦੇ ਹਨ, ਜਦਕਿ ਗੁੜ ਸਰੀਰ ਨੂੰ ਤੁਰੰਤ ਊਰਜਾ ਮੁਹੱਈਆ ਕਰਵਾਉਂਦਾ ਹੈ।

ਸੌਖੀ ਰੈਸਿਪੀ | Tamarind Panna Benefits

ਇਮਲੀ ਪੰਨਾ ਬਣਾਉਣਾ ਬਹੁਤ ਸੌਖਾ ਹੈ। ਇਮਲੀ ਨੂੰ ਗਰਮ ਪਾਣੀ ’ਚ ਭਿਉਂ ਲਓ ਤੇ ਉਸ ਦਾ ਰਸ ਕੱਢ ਲਓ। ਇਸ ’ਚ ਗੁੜ ਜਾਂ ਮਿਸ਼ਰੀ, ਕਾਲਾ ਨਮਕ, ਭੁੰਨਿ੍ਹਆ ਜੀਰਾ ਅਤੇ ਥੋੜ੍ਹੀ ਜਿਹੀ ਕਾਲੀ ਮਿਰਚ ਮਿਲਾ ਲਓ। ਫਿਰ ਠੰਢਾ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਉੱਪਰੋਂ ਤਾਜ਼ੀਆਂ ਪੁਦੀਨੇ ਦੀਆਂ ਪੱਤੀਆਂ ਪਾ ਕੇ ਪਰੋਸੋ। ਇਹ ਠੰਢਾ ਤੇ ਸਵਾਦਿਸ਼ਟ ਪੀਣ ਵਾਲਾ ਪਦਾਰਥ ਗਰਮੀਆਂ ’ਚ ਸਰੀਰ ਨੂੰ ਤਰੋਤਾਜ਼ਾ ਰੱਖਣ ਲਈ ਇੱਕ ਸ਼ਾਨਦਾਰ ਵਿਕਲਪ ਹੈ।

ਏਜੰਸੀ