Self Help Support - Sach Kahoon Punjabi

Self Help: ਸਵੈ-ਸਹਾਇਤਾ, ਸ਼ੁਰੂਆਤੀ ਮੱਦਦ ਦਾ ਪ੍ਰਭਾਵਸ਼ਾਲੀ ਜ਼ਰੀਆ
ਦੁਨੀਆ ਭਰ ’ਚ ਇੱਕ ਅਰਬ ਤੋਂ ਵੱਧ ਲੋਕ ਕਿਸੇ ਨਾ ਕਿਸੇ ਮਾਨਸਿਕ ਸਮੱਸਿਆ ਨਾਲ ਜੂਝ ਰਹੇ ਹਨ ਜਿਵੇਂ ਚਿੰਤਾ, ਡਿਪਰੈਸ਼ਨ ਜਾਂ ਤਣਾਅ। ਪਰ ਇਨ੍ਹਾਂ ’ਚੋਂ ਜ਼ਿਆਦਾਤਰ ਲੋਕਾਂ ਨੂੰ ਸਹੀ ਇਲਾਜ ਨਹੀਂ ਮਿਲਦਾ। ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਇੱਕ ਪਾਸੇ ਡਾਕਟਰਾਂ ਦੀ ਘਾਟ ਹੈ, ਦੂਜੇ ਪਾਸੇ ਲੋਕ ਸ਼ਰਮ ਕਾਰਨ ਇਲਾਜ ਕਰਵਾਉਣ ਤੋਂ ਝਿਜਕਦੇ ਹਨ ਜਾਂ ਫਿਰ ਸਥਾਨਕ ਟੂਣੇ-ਟੋਟਕਿਆਂ ’ਚ ਉਲਝੇ ਰਹਿੰਦੇ ਹਨ। ਭਾਰਤ ਵਰਗੇ ਸੰਘਣੀ ਅਬਾਦੀ ਵਾਲੇ ਦੇਸ਼ਾਂ ’ਚ ਇਸ ਤਰ੍ਹਾਂ ਦੇ ਮਾਮਲੇ ਹੋਰ ਵੀ ਵੱਧ ਨਜ਼ਰ ਆਉਂਦੇ ਹਨ। ਇਸ ਸਥਿਤੀ ਨਾਲ ਨਜਿੱਠਣ ਲਈ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਦੁਨੀਆ ਭਰ ਦੇ ਮਾਨਸਿਕ ਰੋਗੀਆਂ ਲਈ ਇੱਕ ਖਾਸ ਸਲਾਹ ਜਾਰੀ ਕੀਤੀ ਹੈ, ਜਿਸ ’ਚ ਕਿਹਾ ਗਿਆ ਹੈ, ਸਵੈ-ਸਹਾਇਤਾ ਤਕਨੀਕਾਂ ਨੂੰ ਹੱਲਾਸ਼ੇਰੀ ਦਿਓ। ਸਵੈ-ਸਹਾਇਤਾ ਤੋਂ ਭਾਵ ਹੈ- ਅਜਿਹੇ ਸਰਲ ਤਰੀਕੇ ਜਿਨ੍ਹਾਂ ਨੂੰ ਲੋਕ ਡਾਕਟਰ ਤੋਂ ਬਿਨਾਂ, ਆਪਣੇ-ਆਪ ਜਾਂ ਥੋੜ੍ਹੀ ਮੱਦਦ ਨਾਲ ਵਰਤ ਸਕਦੇ ਹਨ।

ਡਬਲਯੂਐੱਚਓ ਨੇ ਦੋ ਖਾਸ ਤਰੀਕੇ ਦੱਸੇ ਹਨ ਜਿਨ੍ਹਾਂ ਨੂੰ ਆਪਣੇ-ਆਪ ਜਾਂ ਆਡੀਓ ਜ਼ਰੀਏ ਕੀਤਾ ਜਾ ਸਕਦਾ ਹੈ। ਪਹਿਲਾ ਤਰੀਕਾ ਹੈ ਕਦਮ-ਦਰ-ਕਦਮ ਇਹ ਡਿਪਰੈਸ਼ਨ ਨਾਲ ਜੂਝ ਰਹੇ ਵੱਡੀ ਉਮਰ ਦੇ ਲੋਕਾਂ ਲਈ ਡਿਜ਼ੀਟਲ ਮੱਦਦ ਹੈ। ਦੂਜਾ ਤਰੀਕਾ ਤਣਾਅ ਘਟਾਉਣ ਵਾਲੇ ਸਰਲ ਅਭਿਆਸ ਹਨ- ਜਿਵੇਂ ਲੰਮੇ ਸਾਹ ਲੈਣਾ, ਰੋਜ਼ਾਨਾ 15 ਮਿੰਟ ਦੀ ਕਸਰਤ ਜਾਂ ਆਡੀਓ ਸੁਣ ਕੇ ਮਨ ਨੂੰ ਸ਼ਾਂਤ ਕਰਨਾ। ਇਹ ਤਰੀਕੇ ਕਈ ਸਾਲ ਪਹਿਲਾਂ ਲੈਬਨਾਨ ਅਤੇ ਥਾਈਲੈਂਡ ’ਚ ਅਜ਼ਮਾਏ ਗਏ ਅਤੇ ਉੱਥੇ ਸਫਲ ਸਾਬਤ ਹੋਏ। ਇਨ੍ਹਾਂ ’ਚ ਹਰ ਹਫ਼ਤੇ ਲਗਭਗ 15 ਮਿੰਟ ਦਾ ਛੋਟਾ ਸਹਿਯੋਗ ਦਿੱਤਾ ਜਾਂਦਾ ਹੈ, ਜੋ ਸਿਖਲਾਈ ਪ੍ਰਾਪਤ ਆਮ ਲੋਕ (ਡਾਕਟਰ ਨਹੀਂ) ਵੀ ਦੇ ਸਕਦੇ ਹਨ।

ਇਨ੍ਹਾਂ ਤਰੀਕਿਆਂ ਦੀ ਸਭ ਤੋਂ ਵੱਡੀ ਤਾਕਤ ਇਹ ਹੈ ਕਿ ਇਹ ਸਸਤੇ, ਸੌਖੇ ਅਤੇ ਵੱਡੀ ਗਿਣਤੀ ’ਚ ਲੋਕਾਂ ਤੱਕ ਪਹੁੰਚ ਸਕਦੇ ਹਨ। ਡਬਲਯੂਐੱਚਓ ਨੇ ਇਸ ਸੌਖੇ ਤਰੀਕੇ ਨੂੰ ਵਿਸ਼ਵ ਪੱਧਰ ’ਤੇ ਲਾਗੂ ਕਰਨ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਭਾਰਤ ’ਚ ਮਾਨਸਿਕ ਸਿਹਤ ਸੇਵਾਵਾਂ ਬਹੁਤ ਘੱਟ ਹਨ। ਮਨੋਰੋਗ ਡਾਕਟਰ ਤੇ ਮਨੋਵਿਗਿਆਨੀ ਜ਼ਿਆਦਾਤਰ ਸ਼ਹਿਰਾਂ ’ਚ ਹੀ ਉਪਲੱਬਧ ਹਨ। ਪਿੰਡਾਂ ਤੇ ਛੋਟੇ ਸ਼ਹਿਰਾਂ ’ਚ ਇਨ੍ਹਾਂ ਦੀ ਘਾਟ ਬਹੁਤ ਹੈ। ਇਸ ਲਈ ਮੋਬਾਇਲ ਜਾਂ ਆਡੀਓ ਰਾਹੀਂ ਉਪਲੱਬਧ ਇਹ ਸਰਲ ਤਰੀਕੇ ਭਾਰਤ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦੇ ਹਨ। ਭਾਰਤ ’ਚ ਡਿਜ਼ੀਟਲ ਪਹੁੰਚ ਤੇਜ਼ੀ ਨਾਲ ਵਧ ਰਹੀ ਹੈ। ਲੱਖਾਂ ਲੋਕ ਸਮਾਰਟਫੋਨ ਵਰਤ ਰਹੇ ਹਨ। ਜੇਕਰ ਸਵੈ-ਸਹਾਇਤਾ ਦੇ ਤਰੀਕੇ ਹਿੰਦੀ, ਪੰਜਾਬੀ, ਤਮਿਲ, ਬੰਗਾਲੀ ਤੇ ਹੋਰ ਭਾਸ਼ਾਵਾਂ ’ਚ ਉਪਲੱਬਧ ਕੀਤੇ ਜਾਣ ਤਾਂ ਇਨ੍ਹਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਸੌਖਾ ਹੋ ਜਾਵੇਗਾ।

ਇਸ ਤੋਂ ਇਲਾਵਾ, ਭਾਰਤ ’ਚ ਮਾਨਸਿਕ ਬਿਮਾਰੀ ਬਾਰੇ ਸ਼ਰਮ ਅਤੇ ਗਲਤਫਹਿਮੀ ਬਹੁਤ ਹੈ। ਲੋਕ ਡਾਕਟਰ ਕੋਲ ਜਾਣ ਤੋਂ ਝਿਜਕਦੇ ਹਨ। ਅਜਿਹੀ ਹਾਲਤ ’ਚ ਘਰ ਬੈਠੇ, ਕਿਸੇ ਨੂੰ ਦੱਸੇ ਬਿਨਾਂ ਸਵੈ-ਸਹਾਇਤਾ ਅਪਣਾਉਣਾ ਲੋਕਾਂ ਲਈ ਸੌਖਾ ਹੋ ਸਕਦਾ ਹੈ। ਇਸ ਨਾਲ ਸ਼ਰਮ ਘੱਟ ਹੋਵੇਗੀ ਅਤੇ ਇਲਾਜ ਵੀ ਛੇਤੀ ਸ਼ੁਰੂ ਹੋ ਸਕੇਗਾ। ਇਹ ਬਹੁਤ ਜ਼ਰੂਰੀ ਸਵਾਲ ਹੈ। ਇਸ ਦਾ ਜਵਾਬ ਹੈ, ਨਹੀਂ, ਸਵੈ-ਸਹਾਇਤਾ ਹਰ ਤਰ੍ਹਾਂ ਦੇ ਮਨੋਰੋਗ ਲਈ ਭਰਪੂਰ ਨਹੀਂ ਹੈ ਹਲਕੀ ਚਿੰਤਾ, ਹਲਕੇ ਡਿਪਰੈਸ਼ਨ ਤੇ ਰੋਜ਼ਾਨਾ ਦੇ ਤਣਾਅ- ਲਈ ਸਵੈ-ਸਹਾਇਤਾ ਬਹੁਤ ਅਸਰਦਾਰ ਹੋ ਸਕਦੀ ਹੈ। ਪਰ ਜੇ ਵਿਅਕਤੀ ਦੇ ਮਨ ’ਚ ਖੁਦਕੁਸ਼ੀ ਦੇ ਵਿਚਾਰ ਆ ਰਹੇ ਹੋਣ, ਉਹ ਬਹੁਤ ਜ਼ਿਆਦਾ ਭਰਮ ’ਚ ਹੋਵੇ ਜਾਂ ਉਸ ਨੂੰ ਸਿਜ਼ੋਫਰੇਨੀਆ ਵਰਗੀ ਗੰਭੀਰ ਬਿਮਾਰੀ ਹੋਵੇ ਤਾਂ ਸਿਰਫ਼ ਸਵੈ-ਸਹਾਇਤਾ ਕਾਫੀ ਨਹੀਂ ਹੈ। ਉਸ ਸਥਿਤੀ ’ਚ ਡਾਕਟਰ, ਦਵਾਈ ਅਤੇ ਗੰਭੀਰ ਇਲਾਜ ਦੀ ਲੋੜ ਹੁੰਦੀ ਹੈ।ਇਸ ਲਈ ਸਵੈ-ਸਹਾਇਤਾ ਨੂੰ ਇੱਕੋ-ਇੱਕ ਇਲਾਜ ਨਾ ਸਮਝੋ, ਸਗੋਂ ਇਸ ਨੂੰ ਪਹਿਲਾ ਕਦਮ ਮੰਨੋ।

Read Also : ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ

ਇਸ ਦਾ ਕੰਮ ਹੈ ਲੋਕਾਂ ਨੂੰ ਮਜ਼ਬੂਤ ਬਣਾਉਣਾ, ਸ਼ੁਰੂਆਤੀ ਮੱਦਦ ਦੇਣਾ ਅਤੇ ਲੋੜ ਪੈਣ ’ਤੇ ਡਾਕਟਰ ਨੂੰ ਮਿਲੋ। ਇਸ ਦੇ ਸਫਲ ਹੋਣ ਲਈ ਲੋੜੀਂਦੇ ਕਦਮ ਚੁੱਕਣੇ ਹੋਣਗੇ ਸਭ ਤੋਂ ਪਹਿਲਾਂ ਇਹ ਤਰੀਕੇ ਸਥਾਨਕ ਭਾਸ਼ਾਵਾਂ ’ਚ ਹੋਣ ਚਾਹੀਦੇ ਹਨ (ਹਿੰਦੀ, ਪੰਜਾਬੀ, ਉੜੀਆ, ਤੇਲਗੂ ਆਦਿ)। ਆਡੀਓ ਅਤੇ ਵੀਡੀਓ ਰੂਪ ਵੀ ਉਪਲੱਬਧ ਹੋਣ ਚਾਹੀਦੇ ਹਨ। ਨਾਲ ਹੀ ਆਡੀਓ ਤੇ ਵੀਡੀਓ ਪਾਰਟ ਵੀ ਹੋਣੇ ਚਾਹੀਦੇ ਹਨ, ਕਿਉਂਕਿ  ਬਹੁਤ ਲੋਕ ਪੜ੍ਹਨਾ ਪਸੰਦ ਨਹੀਂ ਕਰਦੇ ਦੂਸਰਾ, ਕਮਿਊਨਿਟੀ ਵਰਕਰਾਂ ਨੂੰ ਸਿਖਲਾਈ ਦਿੱਤੀ ਜਾਵੇ ਆਸ਼ਾ ਵਰਕਰ, ਆਂਗਣਵਾੜੀ ਵਰਕਰ ਅਤੇ ਸਵੈ-ਸੇਵੀਆਂ ਨੂੰ ਸਿਖਲਾਈ ਦੇ ਕੇ ਇਸ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਹੈ। ਇਸ ਨਾਲ ਭਰੋਸਾ ਵਧੇਗਾ ਤੇ ਜ਼ਿਆਦਾ ਲੋਕਾਂ ਨੂੰ ਮੱਦਦ ਮਿਲੇਗੀ ਤੀਸਰਾ, ਇਨ੍ਹਾਂ ਤਰੀਕਿਆਂ ਨੂੰ ਮੁੱਢਲੇ ਸਿਹਤ ਕੇਂਦਰਾਂ ਅਤੇ ਸਕੂਲਾਂ ਵਿੱਚ ਜੋੜਿਆ ਜਾਣਾ ਚਾਹੀਦਾ ਹੈ। ਜਦੋਂ ਕੋਈ ਵਿਅਕਤੀ  ਪੀਐੱਚਸੀ ਜਾਵੇ।

ਤਾਂ ਉੱਥੇ ਸਵੈ-ਸਹਾਇਤਾ ਦਾ ਇੱਕ ਛੋਟਾ ਮਡਿਊਲ ਵੀ ਉਪਲੱਬਧ ਹੋਵੇ ਸਕੂਲਾਂ ਵਿੱਚ ਬੱਚਿਆਂ ਨੂੰ ਤਣਾਅ ਘੱਟ ਕਰਨ ਦੇ ਸਰਲ ਤਰੀਕੇ ਸਿਖਾਏ ਜਾਣ ਚੌਥਾ, ਮੋਬਾਇਲ ਐਪ ਤੇ ਆਨਲਾਈਨ ਪਲੇਟਫਾਰਮ ’ਤੇ ਲਗਾਤਾਰ ਮੌਜੂਦ ਹੋਣਾ  ਚਾਹੀਦਾ ਹੈ ਡੇਟਾ ਸੁਰੱਖਿਅਤ ਤੇ ਗੋਪਨੀਅਤਾ ਦਾ ਧਿਆਨ ਰੱਖਣਾ ਜ਼ਰੂਰੀ ਹੈ ਤਾਂ ਕਿ ਲੋਕ ਬਿਨਾ ਡਰੇ ਇਸਤੇਮਾਲ ਕਰ ਸਕਣ ਗੰਭੀਰ ਮਾਮਲਿਆਂ ਵਿੱਚ ਤੁਰੰਤ ਹੈਲਪਲਾਈਨ ਨਾਲ ਜੁੜਨ ਦਾ ਵਿਕਲਪ ਵੀ ਹੋਣਾ ਚਾਹੀਦਾ ਹੈ ਪੰਜਵਾਂ, ਆਫਤ ਤੇ ਮਹਾਂਮਾਰੀ ਦੇ ਸਮੇਂ ਇਨ੍ਹਾਂ ਦਾ ਤੇਜੀ ਨਾ ਇਸਤੇਮਾਲ ਕੀਤਾ ਜਾਵੇ  ਹੜ੍ਹ, ਭੂਚਾਲ ਜਾਂ ਮਹਾਂਮਾਰੀਆਂ ਦੌਰਾਨ ਮਾਨਸਿਕ ਤਣਾਅ ਕਾਫ਼ੀ ਵਧ ਜਾਂਦਾ ਹੈ। ਅਜਿਹੀਆਂ ਸਥਿਤੀਆਂ ਵਿੱਚ, ਸਵੈ-ਸਹਾਇਤਾ ਦੇ ਤਰੀਕੇ ਤੇਜ਼, ਸਸਤੇ ਹੋ ਸਕਦੇ ਹਨ ਤੇ ਵੱਡੀ ਗਿਣਤੀ ਵਿੱਚ ਲੋਕਾਂ ਤੱਕ ਪਹੁੰਚ ਸਕਦੇ ਹਨ। ਛੇਵਾਂ, ਹਰੇਕ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਛੋਟੇ ਪੱਧਰ ’ਤੇ ਟਰਾਇਲ ਹੋਣ।

ਕਿਹੜੇ-ਕਿਹੜੇ ਲੋਕਾਂ ਇਨ੍ਹਾਂ ਤੋਂ ਲਾਭ ਲੈ ਰਹੇ ਹਨ ਅਤੇ ਕਿਹੜੇ ਨਹੀਂ, ਇਹ ਮੁਲਾਂਕਣ ਹੋਵੇ। ਫਿਰ ਵੱਡੇ ਪੱਧਰ ’ਤੇ ਲਾਗੂ ਹੋਵੇ।  ਡਬਲਯੂਐੱਚਓ ਦੀ  ਇਹ ਨਵੀਂ ਗਾਈਡ ਇੱਕ ਸਹੀ ਦਿਸ਼ਾ ਵਿੱਚ ਕਦਮ ਹੈ। ਸਵੈ-ਸਹਾਇਤਾ ਦੇ ਤਰੀਕੇ ਸਸਤੇ, ਸੌਖੇ ਤੇ ਵੱਡੀ ਗਿਣਤੀ ਲੋਕਾਂ ਤੱਕ ਪਹੁੰਚਣ ਵਾਲੇ ਹਨ। ਭਾਰਤ ਵਿੱਚ ਜੇਕਰ ਸਹੀ ਢੰਗ ਨਾਲ ਲਾਗੂ ਕੀਤਾ ਜਾਵੇ, ਤਾਂ ਲੱਖਾਂ ਲੋਕਾਂ ਨੂੰ ਮਾਨਸਿਕ ਸਿਹਤ ਸਹਾਇਤਾ ਮਿਲ ਸਕਦੀ ਹੈ। ਪਰ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਸਵੈ-ਸਹਾਇਤਾ ਇੱਕ ਅੰਸ਼ਿਕ ਸਹਾਇਕ ਹੈ, ਇਹ ਗੰਭੀਰ ਮਾਨਸਿਕ ਬਿਮਾਰੀਆਂ ਦਾ ਇਲਾਜ ਨਹੀਂ ਕਰ ਸਕਦੀ। ਇਸ ਨੂੰ ਮਾਹਿਰਾਂ ਦੀ ਮੱਦਦ, ਸਰਕਾਰੀ ਨੀਤੀ ਤੇ ਭਾਈਚਾਰਕ ਸਹਿਯੋਗ ਨਾਲ ਜੋੜਨਾ ਹੋਵੇਗਾ ਜਦੋਂ ਇਸ ਨੂੰ ਸਿਰਫ ਇੱਕ ਐਪ ਜਾਂ ਸਿਰਫ ਇੱਕ ਕਿਤਾਬ ਨਹੀਂ, ਸਗੋਂ ਇੱਕ ਸੰਪੂਰਨ ਮਾਨਸਿਕ ਸਿਹਤ ਯੋਜਨਾ ਦਾ ਹਿੱਸਾ ਬਣਾਵਾਂਗੇ, ਉਦੋਂ ਹੀ ਇਹ ਸੱਚੇ ਅਰਥਾਂ ਵਿੱਚ ਕੰਮ ਕਰੇਗੀ ਸਵੈ-ਸਹਾਇਤਾ ਮਨੋਰੋਗਾਂ ਵਿੱਚ ਕਾਰਗਰ ਹੋ ਸਕਦੀ ਹੈ ਅਸਲ ’ਚ ਅਸੀਂ ਇਸ ਨੂੰ ਸਹੀ ਤਰੀਕੇ ਨਾਲ, ਸਮਝਦਾਰੀ ਨਾਲ ਅਤੇ ਲੋਕਾਂ ਦੀਆਂ ਲੋੜਾਂ ਦੇ ਅਨੁਸਾਰ ਵਰਤੀਏ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਨੇਹਾ ਸੈਣੀ