USA Court - Sach Kahoon Punjabi

USA News: ਅਮਰੀਕਾ ’ਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਅਦਾਲਤ ਨੇ ਸੁਣਾਈ ਸਜ਼ਾ
USA News:

USA News: ਅਮਰੀਕਾ ’ਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਅਦਾਲਤ ਨੇ ਸੁਣਾਈ ਸਜ਼ਾ

ਚੰਡੀਗੜ੍ਹ, (ਸੱਚ ਕਹੂੰ ਨਿਊਜ਼/ਹਿੰ.ਸ.)। ਅਮਰੀਕਾ ਵਿੱਚ ਪੰਜਾਬੀ ਮੂਲ ਦੇ 30 ਸਾਲਾ ਟਰੱਕ ਡਰਾਈਵਰ ਜੋਬਨਪ੍ਰੀਤ ਸਿੰਘ ਨੂੰ 90 ਕਰੋੜ ਰੁਪਏ ਤੋਂ ਵੱਧ ਮੁੱਲ ਦੀ ਕੋਕੀਨ ਦੀ ਤਸਕਰੀ ਦੇ ਮਾਮਲੇ ਵਿੱਚ ਅਦਾਲਤ ਨੇ 75 ਸਾਲ ਤੱਕ ਉਮਰ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਲੀਨੋਇਸ ਦੀ ਅਦਾਲਤ ਵੱਲੋਂ ਸੁਣਾਈ ਗਈ ਇਸ ਸਜ਼ਾ ਤਹਿਤ ਜੋਬਨਪ੍ਰੀਤ ਸਿੰਘ ਨੂੰ ਘੱਟੋ-ਘੱਟ 55 ਸਾਲ ਜੇਲ੍ਹ ਵਿੱਚ ਕੱਟਣੇ ਪੈਣਗੇ, ਜਿਸ ਕਾਰਨ ਉਹ 85 ਸਾਲ ਦੀ ਉਮਰ ਤੋਂ ਬਾਅਦ ਹੀ ਰਿਹਾਈ ਲਈ ਯੋਗ ਹੋ ਸਕੇਗਾ। ਇਹ ਮਾਮਲਾ 17 ਅਪ੍ਰੈਲ 2025 ਦਾ ਹੈ, ਜਦੋਂ ਇਲੀਨੋਇਸ ਸਟੇਟ ਪੁਲਿਸ ਨੇ ਇੰਟਰਸਟੇਟ-74 'ਤੇ ਲੇਰੌਏ ਨੇੜੇ ਇੱਕ ਸੈਮੀ-ਟਰੱਕ ਨੂੰ ਸੁਰੱਖਿਆ ਜਾਂਚ ਲਈ ਰੋਕਿਆ। ਜਾਂਚ ਦੌਰਾਨ ਖੋਜੀ ਕੁੱਤੇ ਦੀ ਮੱਦਦ ਨਾਲ ਟਰੱਕ ਦੇ ਰੈਫ੍ਰਿਜਰੇਟਡ ਟ੍ਰੇਲਰ ਵਿੱਚ ਲੁਕਾਏ ਗਏ ਚਾਰ ਵੱਡੇ ਕਾਲੇ ਕੂੜੇ ਦੇ ਬੈਗ ਬਰਾਮਦ ਕੀਤੇ ਗਏ।

ਇਹ ਵੀ ਪੜ੍ਹੋ: Govt Contractual Employees News: ਪੰਜਾਬ ਸਰਕਾਰ ਨੇ ਆਊਟਸੋਰਸ ਅਤੇ ਕੱਚੇ ਮੁਲਾਜ਼ਮਾਂ ਦੇ ਪੱਖ ’ਚ ਲਿਆ ਇਤਿਹਾਸਕ ਫ਼ੈਸਲਾ : ਕਰਮਜੀਤ ਕੌਰ

ਇਨ੍ਹਾਂ ਬੈਗਾਂ ਵਿੱਚੋਂ ਕਰੀਬ 106 ਕਿਲੋਗ੍ਰਾਮ (234 ਪੌਂਡ) ਕੋਕੀਨ ਮਿਲੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਲਗਭਗ 10.6 ਮਿਲੀਅਨ ਡਾਲਰ (ਕਰੀਬ 90 ਕਰੋੜ ਰੁਪਏ) ਦੱਸੀ ਗਈ। ਪੁਲਿਸ ਅਨੁਸਾਰ ਸੰਕੇਤ ਦੇਣ ਦੇ ਬਾਵਜ਼ੂਦ ਜੋਬਨਪ੍ਰੀਤ ਨੇ ਟਰੱਕ ਰੋਕਣ ਵਿੱਚ ਦੇਰੀ ਕੀਤੀ ਸੀ। ਪੁੱਛਗਿੱਛ ਦੌਰਾਨ ਵੀ ਉਹ ਕਾਫੀ ਘਬਰਾਇਆ ਹੋਇਆ ਦਿਖਾਈ ਦਿੱਤਾ, ਜਿਸ ਕਾਰਨ ਪੁਲਿਸ ਨੂੰ ਸ਼ੱਕ ਹੋਇਆ ਅਤੇ ਡੂੰਘਾਈ ਨਾਲ ਜਾਂਚ ਕੀਤੀ ਗਈ।

ਸੁਣਵਾਈ ਦੌਰਾਨ ਜੋਬਨਪ੍ਰੀਤ ਸਿੰਘ ਨੇ ਦਾਅਵਾ ਕੀਤਾ ਕਿ ਉਸ ਨੂੰ ਟਰੱਕ ਵਿੱਚ ਮੌਜ਼ੂਦ ਨਸ਼ੀਲੇ ਪਦਾਰਥਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਉਹ ਸਿਰਫ਼ ਕਾਨੂੰਨੀ ਮਾਲ ਢੋਹ ਰਿਹਾ ਸੀ। ਹਾਲਾਂਕਿ ਸਰਕਾਰੀ ਵਕੀਲਾਂ ਨੇ ਉਸ ਦੇ ਮੋਬਾਈਲ ਫੋਨ ਤੋਂ ਮਿਲੇ ਸੁਨੇਹਿਆਂ ਅਤੇ ਵਟਸਐਪ ਚੈਟਾਂ ਨੂੰ ਸਬੂਤ ਵਜੋਂ ਪੇਸ਼ ਕੀਤਾ। ਇਨ੍ਹਾਂ ਚੈਟਾਂ ਵਿੱਚ ਕੋਕੀਨ ਦੀ ਡਿਲੀਵਰੀ ਦੇ ਬਦਲੇ 5,400 ਡਾਲਰ ਦੀ ਅਦਾਇਗੀ ਦਾ ਜ਼ਿਕਰ ਮਿਲਿਆ, ਜਿਸ ਤੋਂ ਬਾਅਦ ਅਦਾਲਤ ਨੇ ਉਸ ਦੀ ਦਲੀਲ ਨੂੰ ਰੱਦ ਕਰ ਦਿੱਤਾ।

ਮਾਰਚ 2026 ਵਿੱਚ ਜਿਊਰੀ ਨੇ ਜੋਬਨਪ੍ਰੀਤ ਸਿੰਘ ਨੂੰ ਨਿਯੰਤਰਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਸਪਲਾਈ ਕਰਨ ਦੀ ਨੀਅਤ ਦੇ ਦੋਸ਼ਾਂ ਹੇਠ ਦੋਸ਼ੀ ਕਰਾਰ ਦਿੱਤਾ ਸੀ। ਇਸ ਤੋਂ ਬਾਅਦ ਜੱਜ ਵਿਲੀਅਮ ਯੋਰਡਰ ਨੇ ਉਸ ਨੂੰ 75 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ। ਅਦਾਲਤ ਨੇ ਇਹ ਵੀ ਹੁਕਮ ਦਿੱਤਾ ਕਿ ਜੋਬਨਪ੍ਰੀਤ ਵੱਲੋਂ ਪਹਿਲਾਂ ਹੀ ਜੇਲ੍ਹ ਵਿੱਚ ਕੱਟੇ ਗਏ 407 ਦਿਨ ਸਜ਼ਾ ਦੀ ਮਿਆਦ ਵਿੱਚ ਸ਼ਾਮਲ ਕੀਤੇ ਜਾਣਗੇ। ਇਲੀਨੋਇਸ ਦੇ ਕਾਨੂੰਨਾਂ ਅਨੁਸਾਰ ਜੇਕਰ ਕੋਕੀਨ ਦੀ ਮਾਤਰਾ 900 ਗ੍ਰਾਮ ਤੋਂ ਵੱਧ ਹੋਵੇ ਤਾਂ ਦੋਸ਼ੀ ਨੂੰ 30 ਸਾਲ ਤੋਂ ਲੈ ਕੇ 120 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਇਸ ਮਾਮਲੇ ਵਿੱਚ ਬਰਾਮਦ ਕੀਤੀ ਗਈ 106 ਕਿਲੋਗ੍ਰਾਮ ਕੋਕੀਨ ਇਸ ਹੱਦ ਤੋਂ ਕਈ ਗੁਣਾ ਵੱਧ ਸੀ।