Youth Death Case - Sach Kahoon Punjabi

Crime News: ਪਿੰਡ ਰਾਜਗੜ ਸੋਧੇਵਾਲ ’ਚ ਨੌਜਵਾਨ ਦੀ ਭੇਦਭਰੇ ਹਾਲਾਤਾਂ ’ਚ ਮੌਤ ਦੇ ਮਾਮਲੇ ’ਚ ਤਿੰਨ ਮੁਲਜ਼ਮ ਗ੍ਰਿਫ਼ਤਾਰ
Crime News: (ਮਨੋਜ ਗੋਇਲ) ਘੱਗਾ। ਹਲਕਾ ਸ਼ੁਤਰਾਣਾ ਅਧੀਨ ਪੈਂਦੇ ਪਿੰਡ ਰਾਜਗੜ੍ਹ ਸੋਂਧੇਵਾਲ ਦੇ 24 ਸਾਲਾ ਨੌਜਵਾਨ ਲਖ ਨਿਰੰਜਨ ਉਰਫ ਹਨੀ ਦੀ ਭੇਦਭਰੇ ਹਾਲਾਤਾਂ ’ਚ ਹੋਈ ਮੌਤ ਦੇ 14 ਦਿਨਾਂ ਬਾਅਦ ਮਵੀ ਪੁਲਿਸ ਚੌਂਕੀ ਵੱਲੋਂ ਤਿੰਨ ਜਣਿਆਂ ਖਿਲਾਫ ਮੁਕੱਦਮਾ ਨੰਬਰ 120,ਐਨ.ਡੀ.ਪੀ.ਸੀ ਐਕਟ 1985 ਧਾਰਾ 21 ਤਹਿਤ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਪੀੜਿਤ ਪਰਿਵਾਰ ਨੇ ਆਪਣੇ ਲੜਕੇ ਦੀ ਮੌਤ ਨਸ਼ੇ ਦੀ ਓਵਰਡੋਜ਼ ਦਿੱਤੇ ਜਾਣ ਦੀ ਗੱਲ ਪੁਲਿਸ ਕੋਲ ਰੱਖੀ ਸੀ ਕਿਉਂਕਿ ਉਨਾਂ ਦਾ ਲੜਕਾ ਪਰਿਵਾਰ ਨੂੰ ਕਈ ਦਿਨਾਂ ਤੋਂ ਕੁਝ ਨਸ਼ੇ ਨਾਲ ਜੁੜੇ ਨੌਜਵਾਨਾਂ ਵੱਲੋਂ ਤੰਗ ਪਰੇਸ਼ਾਨ ਕੀਤੇ ਜਾਣ ਦੀ ਗੱਲ ਆਖ ਰਿਹਾ ਸੀ।

28 ਮਈ ਨੂੰ ਲੱਖ ਨਿਰੰਜਨ ਦੀ ਮੌਤ ਦੇ 8 ਦਿਨ ਬੀਤ ਜਾਣ ਬਾਅਦ ਇਨਸਾਫ ਨਾ ਮਿਲਣ ਕਾਰਣ ਪਰਿਵਾਰ ਨੇ ਹਲਕਾ ਸ਼ੁਤਰਾਣਾ ਦੇ ਸਰਗਰਮ ਲੋਕ ਆਗੂ ਡਾ. ਜਤਿੰਦਰ ਸਿੰਘ ਮੱਟੂ ਕੋਲ ਇਨਸਾਫ ਲਈ ਗੁਹਾਰ ਲਗਾਈ ਸੀ। ਲਖ ਨਿਰੰਜਨ ਉਰਫ ਹਨੀ ਦੀ ਮੌਤ ਦੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਲਈ ਡਾ. ਜਤਿੰਦਰ ਸਿੰਘ ਮੱਟੂ ਨੇ ਹਲਕੇ ਦੇ ਲੋਕਾਂ ਨੂੰ ਨਾਲ ਲੈ ਕੇ ਪੁਲਿਸ ਨੂੰ ਕਾਰਵਾਈ ਲਈ ਦਿੱਤੇ 2-3 ਦਿਨਾਂ ਦੇ ਅਲਟੀਮੇਟਮ ਤੋਂ ਬਾਅਦ ਪੁਲਿਸ ਪ੍ਰਸ਼ਾਸ਼ਨ ਹਰਕਤ ਵਿੱਚ ਆਇਆ। ਜਿਸ ਤੋਂ ਬਾਅਦ ਪੁਲਿਸ ਨੇ ਨਸ਼ਿਆਂ ਦਾ ਕਰੋਬਾਰ ਕਰਨ ਵਾਲੇ 3 ਨੌਜਵਾਨਾਂ ਖਿਲਾਫ ਐਨ.ਡੀ.ਪੀ.ਸੀ ਐਕਟ 1985 ਦੀ ਧਾਰਾ 21 ਤਹਿਤ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।

ਇਹ ਵੀ ਪੜ੍ਹੋ: Indian Aviation Industry News: ਕੇਂਦਰ ਨੇ 10,000 ਕਰੋੜ ਰੁਪਏ ਦੇ ਏਟੀਐਫ ਕੀਮਤ ਸਥਿਰਤਾ ਫੰਡ ਨੂੰ ਦਿੱਤੀ ਮਨਜ਼ੂਰੀ

ਪੁਲਿਸ ਚੌਂਕੀ ਮਵੀ ਕਲਾਂ ਪੀੜਿਤ ਪਰਿਵਾਰ ਨਾਲ ਪਹੁੰਚੇ ਹਲਕਾ ਸ਼ੁਤਰਾਣਾ ਦੇ ਲੋਕ ਆਗੂ ਡਾ. ਜਤਿੰਦਰ ਸਿੰਘ ਮੱਟੂ ਨੂੰ ਪੁਲਿਸ ਵੱਲੋਂ ਕਥਿਤ ਦੋਸ਼ੀਆਂ ਖਿਲਾਫ ਕੀਤੀ ਕਾਰਵਾਈ ਬਾਰੇ ਜਾਣੂ ਕਰਵਾਇਆ, ਜਿਸ ਤੋਂ ਬਾਅਦ ਡਾ. ਜਤਿੰਦਰ ਸਿੰਘ ਮੱਟੂ ਵੱਲੋਂ ਇਨਸਾਫ ਲਈ ਲਗਾਏ ਜਾਣ ਵਾਲੇ ਰੋਸ ਪ੍ਰਦਰਸ਼ਨ ਨੂੰ ਮੁਲਤਵੀ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਨਸ਼ਿਆਂ ਦਾ ਕਾਲਾ ਕਾਰੋਬਾਰ ਲੋਕਾਂ ਦੇ ਜਵਾਨ ਪੁੱਤਾਂ ਨੂੰ ਖਾ ਰਿਹਾ ਹੈ। ਅਜਿਹੇ ਵਿਅਕਤੀਆਂ ਖਿਲਾਫ ਪੁਲਿਸ ਪ੍ਰਸ਼ਾਸ਼ਨ ਨੂੰ ਸਖਤੀ ਨਾਲ ਨਜਿੱਠਣਾ ਚਾਹੀਦਾ ਹੈ ਤਾਂ ਜੋ ਇਸ ਜ਼ਹਿਰ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ।

ਘੱਗਾ: ਡਾ. ਜਤਿੰਦਰ ਸਿੰਘ ਮੱਟੂ: ਹਲਕਾ ਸ਼ੁਤਰਾਣਾ ਦੇ ਲੋਕ ਆਗੂ ਡਾ. ਜਤਿੰਦਰ ਸਿੰਘ ਮੱਟੂ ਪੁਲਿਸ ਵੱਲੋਂ ਕੀਤੀ ਕਾਰਵਾਈ ਬਾਰੇ ਪੀੜਿਤ ਪਰਿਵਾਰ ਨੂੰ ਜਾਣੂ ਕਰਵਾਉਂਦੇ ਹੋਏ।