Chief Justice - Sach Kahoon Punjabi
ਜਸਟਿਸ ਉਦੈ ਉਮੇਸ਼ ਲਲਿਤ ਨੇ ਦੇਸ਼ ਦੇ 49ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ
ਜਸਟਿਸ ਉਦੈ ਉਮੇਸ਼ ਲਲਿਤ ਨੇ ਦੇਸ਼ ਦੇ 49ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਦੇਸ਼ ਦੇ ਨਵੇਂ ਚੀਫ਼ ਜਸਟਿਸ ਯੂਯੂ ਲਲਿਤ ਨੇ 49ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਜਸਟਿਸ ਯੂਯੂ ਲਲਿਤ ਨੂੰ ਅਹੁਦੇ ਦੀ ਸਹੁੰ ਚੁਕਾਈ।
#WATCH | President Droupadi Murmu administers the oath of Office of the Chief Justice of India to Justice Uday Umesh Lalit at Rashtrapati Bhavan pic.twitter.com/HqayMJDwBB
— ANI (@ANI) August 27, 2022
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਜਸਟਿਸ ਬੋਬੜੇ ਨੇ 47 ਚੀਫ ਜਸਟਿਸ ਵਜੋਂ ਚੁੱਕੀ ਸਹੁੰ ਚੁੱਕੀ
ਜਸਟਿਸ ਰੰਜਨ ਗੋਗੋਈ ਦੇ ਸੇਵਾ ਮੁਕਤ ਹੋਣ ‘ਤੇ ਬਣੇ ਮੁੱਖ ਜਸਟਿਸ
ਨਵੀਂ ਦਿੱਲੀ। ਸੁਪਰੀਮ ਕੋਰਟ ਦੇ ਸੀਨੀਅਰ ਜੱਜ ਸ਼ਰਦ ਅਰਵਿੰਦ ਬੋਬੜੇ ਨੇ ਸੋਮਵਾਰ ਨੂੰ ਦੇਸ਼ ਦੇ 47 ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਭਵਨ ਦੇ ਇਤਿਹਾਸਕ ਦਰਬਾਰ ਹਾਲ ਵਿਖੇ ਹੋਏ ਇੱਕ ਸਮਾਰੋਹ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜਸਟਿਸ ਬੋਬੜੇ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। 63 ਸਾਲ ਦੇ ਜਸਟਿਸ ਬੌਬਡੇ ਨੇ ਜਸਟਿਸ ਰੰਜਨ ਗੋਗੋਈ ਦੀ ਥਾਂ ਲਈ, ਜਿਨ੍ਹਾਂ ਦਾ ਕਾਰਜਕਾਲ ਕੱਲ੍ਹ ਖ਼ਤਮ ਹੋਇਆ ਸੀ।
ਉਪ-ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਉਪ ਰਾਸ਼ਟਰਪਤੀ ਮੁਹੰਮਦ ਹਾਮਿਦ ਅੰਸਾਰੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਲੋਕ ਸਭਾ ਸਪੀਕਰ ਓਮ ਬਿਰਲਾ, ਮੌਜੂਦਾ ਮੰਤਰੀ ਮੰਡਲ ਦੇ ਮੈਂਬਰ, ਸੁਪਰੀਮ ਕੋਰਟ ਦੇ ਜੱਜ ਅਤੇ ਦਿੱਲੀ ਹਾਈ ਕੋਰਟ ਦੇ ਜੱਜ, ਬਹੁਤ ਸਾਰੇ ਸਾਬਕਾ ਮੰਤਰੀ ਸਹੁੰ ਚੁੱਕ ਸਮਾਗਮ ਵਿੱਚ ਮੌਜੂਦ ਸਨ।
ਜਸਟਿਸ ਬੋਬੜੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੇ ਅਹੁਦੇ ‘ਤੇ 17 ਮਹੀਨੇ ਰਹਿਣਗੇ ਅਤੇ 23 ਅਪ੍ਰੈਲ 2021 ਨੂੰ ਸੇਵਾਮੁਕਤ ਹੋਣਗੇ। ਉਹ ਮਹਾਰਾਸ਼ਟਰ ਦੇ ਇੱਕ ਵਕੀਲ ਪਰਿਵਾਰ ਤੋਂ ਸਬੰਧ ਰੱਖਦੇ ਹਨ।
ਉਨ੍ਹਾਂ ਦੇ ਪਿਤਾ ਅਰਵਿੰਦ ਸ੍ਰੀਨਿਵਾਸ ਬੋਬਡੇ ਵੀ ਮਸ਼ਹੂਰ ਵਕੀਲ ਸਨ। 24 ਅਪ੍ਰੈਲ 1956 ਨੂੰ ਨਾਗਪੁਰ, ਮਹਾਰਾਸ਼ਟਰ ਵਿੱਚ ਪੈਦਾ ਹੋਏ ਜਸਟਿਸ ਬੋਬਡੇ ਨਾਗਪੁਰ ਯੂਨੀਵਰਸਿਟੀ ਤੋਂ ਆਰਟਸ ਐਂਡ ਲਾਅ ਵਿੱਚ ਗ੍ਰੈਜੂਏਟ ਹੋਏ। ਸਾਲ 1978 ਵਿੱਚ, ਉਨਾਂ ਨੇ  ਮਹਾਰਾਸ਼ਟਰ ਬਾਰ ਕੌਂਸਲ ਵਿੱਚ ਇੱਕ ਵਕੀਲ ਵਜੋਂ ਨਾਮ ਦਰਜ ਕਰਵਾ ਲਿਆ। ਬੰਬੇ ਹਾਈ ਕੋਰਟ ਦੇ ਨਾਗਪੁਰ ਬੈਂਚ ਵਿੱਚ 21 ਸਾਲ ਸੇਵਾ ਨਿਭਾਉਣ ਵਾਲੇ ਜਸਟਿਸ ਬੋਬੜੇ 1998 ਵਿੱਚ ਇੱਕ ਸੀਨੀਅਰ ਵਕੀਲ ਬਣੇ। ਉਨਾਂ ਨੂੰੰ 29 ਮਾਰਚ 2000 ਨੂੰ ਬੰਬੇ ਹਾਈ ਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਦਰਾਸ ਹਾਈ ਕੋਰਟ ਦੀ ਮੁੱਖ ਜੱਜ ਨੇ ਅਸਤੀਫ਼ਾ ਦਿੱਤਾ
ਟਰਾਂਸਫਰ ਕਰਨ ਤੋਂ ਨਾਖੁਸ਼ ਸੀ ਜੱਜ ਕਮਲੇਸ਼ | Madras High Court
ਚੇੱਨਈ (ਏਜੰਸੀ)। ਮਦਰਾਸ ਹਾਈਕੋਰਟ ਦੀ ਮੁੱਖ ਜੱਜ ਵਿਜੈ ਕਮਲੇਸ਼ ਤਾਹਿਲਰਮਾਨੀ ਨੇ ਮੇਘਾਲਿਆ ਤਬਾਦਲਾ ਕੀਤੇ ਜਾਣ ਦੇ ਮਸਲੇ ‘ਤੇ ਮੁੜ ਵਿਚਾਰ ਕਰਨ ਦੀ ਉਨ੍ਹਾਂ ਦੀ ਅਪੀਲ ਸਵੀਕਾਰ ਨਾ ਕੀਤੇ ਜਾਣ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਜਸਟਿਸ ਤਾਹਿਲਰਮਾਨੀ ਨੇ ਸੁਪਰੀਮ ਕੋਰਟ ਕੋਲੇਜੀਅਮ ਵੱਲੋਂ ਉਨ੍ਹਾਂ ਦੀ ਅਪੀਲ ਸਵੀਕਾਰ ਨਾ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਉਨ੍ਹਾਂ ਨੇ ਆਪਣਾ ਅਸਤੀਫ਼ਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਭੇਜਿਆ ਹੈ ਤੇ ਇੱਕ ਕਾਪੀ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਸ਼ੁੱਕਰਵਾਰ ਰਾਤ ਭੇਜੀ। (Madras High Court)
ਮੁੱਖ ਜੱਜ ਦੀ ਅਗਵਾਈ ਵਾਲੇ ਇਸ ਕੋਲੇਜੀਅਮ ਪੰਜ ਜੱਜ ਹਨ ਤੇ ਇਸ ਨੇ ਹੀ ਜਸਟਿਸ ਤਾਹਿਲਰਮਾਨੀ ਦੇ ਤਬਾਦਲੇ ਦੀ ਸਿਫਾਰਿਸ਼ ਕੀਤੀ ਸੀ  ਕੋਲੀਜੀਅਮ ਨੇ 28 ਅਗਸਤ ਨੂੰ ਉਨ੍ਹਾਂ ਦਾ ਤਬਾਦਲਾ ਮੇਘਾਲਿਆ ਹਾਈਕੋਰਟ ‘ਚ ਚੀਫ਼ ਜਸਟਿਸ ਵਜੋਂ ਕੀਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਇਸ ‘ਤੇ ਮੁੜ ਵਿਚਾਰ ਕਰਨ ਲਈ ਇੱਕ ਅਪੀਲ ਕੀਤੀ ਸੀ ਉਹ ਦੇਸ਼ ‘ਚ ਹਾਈਕੋਰਟ ਦੇ ਸਭ ਤੋਂ ਸੀਨੀਅਰ ਜੱਜ ਹਨ ਤੇ ਉਨ੍ਹਾਂ ਮਦਰਾਸ ਹਾਈਕੋਰਟ ਵਰਗੀ ਵੱਡੀ ਅਦਾਲਤ ਤੋਂ ਮੇਘਾਲਿਆ ਹਾਈਕੋਰਟ ਵਰਗੀ ਛੋਟੀ ਜਗ੍ਹਾ ਭੇਜ ਦਿੱਤੇ ਜਾਣ ਕਾਰਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। (Madras High Court)
ਸੁਪਰੀਮ ਕੋਰਟ ਦਾ ਫੈਸਲਾ, ਕੇਸਾਂ ਦੀ ਵੰਡ ਦਾ ਅਧਿਕਾਰ ਸੀਜੇਆਈ ਕੋਲ
ਨਵੀਂ ਦਿੱਲੀ, (ਏਜੰਸੀ)। ਸੁਪਰੀਮ ਕੋਰਟ ਨੇ ਅੱਜ ਇਤਿਹਾਸਕ ਫੈਸਲੇ ‘ਚ ਇੱਕ ਵਾਰ ਫਿਰ ਸਪੱਸ਼ਟ ਕਰ ਦਿੱਤਾ ਕਿ ਦੇਸ਼ ਦੇ ਮੁੱਖ ਜੱਜ (ਸੀਜੇਆਈ) ਹੀ ਮੁਕੱਦਮਿਆਂ ਦੀ ਵੰਡ (ਰੋਸਟਰ) ਲਈ ਅਥੋਰਾਈਜ਼ਡ ਹਨ ਜਸਟਿਸ ਏ ਕੇ ਸਿਕਰੀ ਤੇ ਜਸਟਿਸ ਅਸ਼ੋਕ ਭੂਸ਼ਣ ਦੀ ਬੈਂਚ ਨੇ ਸਾਬਕਾ ਕਾਨੂੰਨ ਮੰਤਰੀ ਸ਼ਾਂਤੀ ਭੂਸ਼ਣ ਦੀ ਪਟੀਸ਼ਨ ਰੱਦ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਦੇ ਪ੍ਰਸ਼ਾਸਨਿਕ ਕੰਮਕਾਜ ਲਈ ਸੀਜੇਆਈ ਰਜਿਸਟਰਡ ਹਨ ਤੇ ਵੱਖ-ਵੱਖ ਬੈਂਚਾਂ ਨੂੰ ਮੁਕੱਦਮੇ ਅਲਾਟ ਕਰਨਾ ਉਨ੍ਹਾਂ ਦੇ ਇਸ ਅਧਿਕਾਰ ‘ਚ ਸ਼ਾਮਲ ਹੈ। (Chief Justice)
ਪਿਛਲੇ ਅੱਠ ਮਹੀਨਿਆਂ ‘ਚ ਅਦਾਲਤ ਨੇ ਤੀਜੀ ਵਾਰ ਇਹ ਸਪੱਸ਼ਟ ਕੀਤਾ ਹੈ ਕਿ ਸੀਜੇਆਈ ਹੀ ‘ਮਾਸਟਰ ਆਫ਼ ਰੋਸਟਰ’ ਹਨ ਬੈਂਚ ਦੇ ਦੋਵਾਂ ਜੱਜਾਂ ਨੇ ਵੱਖ-ਵੱਖ ਪਰੰਤੂ ਸਹਿਮਤੀ ਦਾ ਫੈਸਲਾ ਸੁਣਾਇਆ ਜਸਟਿਸ ਸਿਕਰੀ ਨੇ ਆਪਣਾ ਫੈਸਲਾ ਪੜ੍ਹਦਿਆਂ ਕਿਹਾ ਕਿ ‘ਮਾਸਟਰ ਆਫ਼ ਰੋਸਟਰ’ ਵਜੋਂ ਸੀਜੇਆਈ ਦੀ ਭੂਮਿਕਾ ਸਬੰਧੀ ਸੰਵਿਧਾਨ ‘ਚ ਵਰਣਨ ਨਹੀਂ ਕੀਤਾ ਗਿਆ ਹੈ, ਪਰ ਇਸ ‘ਚ ਕੋਈ ਸ਼ੰਕ ਜਾਂ ਸੰਦੇਹ ਨਹੀਂ ਹੈ ਕਿ ਸੀਜੇਆਈ ਮੁਕੱਦਮਿਆਂ ਦੀ ਵੰਡ ਲਈ ਅਧਿਕਾਰਿਕ ਹਨ ਉਨ੍ਹਾਂ ਕਿਹਾ ਕਿ ਸੀਜੇਆਈ ਕੋਲ ਅਦਾਲਤ ਦੇ ਪ੍ਰਸ਼ਾਸਨ ਦਾ ਅਧਿਕਾਰ ਤੇ ਜ਼ਿੰਮੇਵਾਰੀ ਹੈ ਅਦਾਲਤ ‘ਚ ਅਨੁਸ਼ਾਸਨ ਤੇ ਵਿਵਸਥਾ ਬਣਾਈ ਰੱਖਣ ਲਈ ਇਹ ਜ਼ਰੂਰੀ ਵੀ ਹੈ। (Chief Justice)
ਕੀ ਹੈ ਮਾਮਲਾ | Chief Justice
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਬੀਤੀ 27 ਅਪਰੈਲ ਨੂੰ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਸਾਬਕਾ ਕਾਨੂੰਨ ਮੰਤਰੀ ਸ਼ਾਂਤੀ ਭੂਸ਼ਣ ਤੇ ਸੀਨੀਅਰ ਵਕੀਲ ਦੁਸ਼ਯੰਤ ਦਵੇ ਨੇ ਬਹਿਸ ਕੀਤੀ ਸੀ ਪਟੀਸ਼ਨਕਰਤਾ ਨੇ ਮੁਕੱਦਮਿਆਂ ਦੀ ਵੰਡ ‘ਚ ਸੀਜੇਆਈ ਦੀ ਮਨਮਾਨੀ ਦਾ ਦੋਸ਼ ਲਾਉਂਦਿਆਂ ਇਸ ‘ਚ ਕਾਲਜੀਅਮ ਦੇ ਚਾਰ ਹੋਰ ਮੈਂਬਰਾਂ ਦੀ ਸਹਿਮਤੀ ਨੂੰ ਜ਼ਰੂਰੀ ਬਣਾਉਣ ਦੀ ਅਪੀਲ ਕੀਤੀ ਸੀ ਪਟੀਸ਼ਨਕਰਤਾ ਨੇ ਸੀਜੇਆਈ ਦੇ ਮੁਕੱਦਮਿਆਂ ਦੀ ਵੰਡ ਦੇ ਅਧਿਕਾਰ ‘ਤੇ ਵੀ ਸਵਾਲ ਖੜ੍ਹੇ ਕੀਤੇ ਸਨ।
ਹੁਣ ਜੱਜਾਂ ਨੇ ਚੀਫ਼ ਜਸਟਿਸ ਨੂੰ ਲਿਖੀ ਖੁੱਲ੍ਹੀ ਚਿੱਠੀ
ਕਿਹਾ, ਨਿਯਮ ਪਾਰਦਰਸ਼ੀ ਹੋਣੇ ਚਾਹੀਦੇ ਹਨ
ਨਵੀਂ ਦਿੱਲੀ (ਏਜੰਸੀ)। ਸੁਪਰੀਮ ਕੋਰਟ ਦੇ ਸਾਬਕਾ ਜੱਜ ਅਤੇ ਪ੍ਰੈੱਸ ਕੌਂਸਲ ਆਫ਼ ਇੰਡੀਆ ਦੇ ਸਾਬਕਾ ਚੇਅਰਮੈਨ ਜਸਟਿਸ ਪੀਬੀ ਸਾਵੰਤ ਸਮੇਤ ਹਾਈਕੋਰਟ ਦੇ ਕਈ ਸਾਬਕਾ ਜੱਜਾਂ ਨੇ ਮੁੱਖ ਜੱਜ ਜਸਟਿਸ ਦੀਪਕ ਮਿਸ਼ਰਾ ਦੇ ਨਾਂਅ ਖੁੱਲ੍ਹੀ ਚਿੱਠੀ ਲੀ ਹੈ। ਇਸ ਚਿੱਠੀ ਵਿੱਚ ਸੁਪਰੀਮ ਕੋਰਟ ਦੇ ਚਾਰ ਨਰਾਜ਼ ਜੱਜਾਂ ਵੱਲੋਂ ਚੁੱਕੇ ਗਏ ਮੁੱਦਿਆਂ ਦੀ ਹਮਾਇਤ ਕਰਦੇ ਹੋਏ ਕਿਹਾ ਗਿਆ ਹੈ ਕਿ ਬੈਂਚ ਬਣਾਉਣ ਅਤੇ ਸੁਣਵਾਈ ਲਈ ਮੁਕੱਦਮਿਆਂ ਦੀ ਵੰਡ ਕਰਨ ਦੇ ਮੁੱਖ ਜੱਜ ਦੇ ਵਿਸ਼ੇਸ਼ ਅਧਿਕਾਰ ਨੂੰ ਹੋਰ ਜ਼ਿਆਦਾ ਪਾਰਦਰਸ਼ੀ ਅਤੇ ਨਿਯਮਿਤ ਕਰਨ ਦੀ ਲੋੜ ਹੈ।
ਚਾਰ ਮੌਜ਼ੂਦਾ ਜੱਜਾਂ ਦੇ ਦੋਸ਼ਾਂ ਦੀ ਹਮਾਇਤ ਕਰਦੇ ਹੋਏ ਖੁੱਲ੍ਹੀ ਚਿੱਠੀ ਲਿਖਣ ਵਾਲੇ ਇਨ੍ਹਾਂ ਸਾਬਕਾ ਜੱਜਾਂ ਦਾ ਕਹਿਣਾ ਹੈ ਕਿ ਹਾਲ ਦੇ ਮਹੀਨਿਆਂ ਵਿੱਚ ਮੁੱਖ ਜੱਜ ਅਹਿਮ ਮੁਕੱਦਮੇ ਸੀਨੀਅਰ ਜੱਜਾਂ ਦੀ ਬੈਂਚ ਨੂੰ ਭੇਜਣ ਦੀ ਬਜਾਏ ਆਪਣੇ ਚਹੇਤੇ ਜੂਨੀਅਰ ਜੱਜਾਂ ਨੂੰ ਭੇਜਦੇ ਰਹੇ ਹਨ। ਬੈਂਚ ਬਣਾਉਣ, ਖਾਸ ਕਰਕੇ ਸੰਵਿਧਾਨ ਬੈਂਚ ਦਾ ਗਠਨ ਕਰਨ ਵਿੱਚ ਵੀ ਸੀਨੀਅਰ ਜੱਜਾਂ ਦੀ ਅਣਦੇਖੀ ਕੀਤੀ ਜਾਂਦੀ ਰਹੀ ਹੈ। ਲਿਹਾਜ਼ਾ ਮੁੱਖ ਜੱਜ ਖੁਦ ਇਸ ਮਾਮਲੇ ਵਿੱਚ ਪਹਿਲ ਕਰਨ ਅਤੇ ਭਵਿੱਖ ਲਈ ਸਮੁੱਚੇ ਅਤੇ ਪੁਖ਼ਤਾ ਨਿਆਂਇਕ ਤੇ ਪ੍ਰਸ਼ਾਸਨਿਕ ਉਪਾਅ ਕਰਨ। ਇਸ ਮੌਕੇ ਜਸਟਿਸ ਪੀਬੀ ਸਾਵੰਤ ਤੋਂ ਇਲਾਵਾ ਦਿੱਲੀ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਏਪੀ ਸ਼ਾਹ, ਮਦਰਾਸ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਕੇ ਚੰਦਰੂ ਅਤੇ ਮੁੰਬਈ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਐੱਚ ਸੁਰੇਸ਼ ਸ਼ਾਮਲ ਹਨ।
ਦੇਸ਼ ਦੇ ਸਾਬਕਾ ਮੁੱਖ ਜੱਜ ਅਲਤਮਸ਼ ਕਬੀਰ ਨਹੀਂ ਰਹੇ
ਏਜੰਸੀ) ਕੋਲਕਾਤਾ। ਦੇਸ਼ ਦੇ ਸਾਬਕਾ ਮੁੱਖ ਜੱਜ ਅਲਤਮਸ ਕਬੀਰ ਦਾ ਅੱਜ ਸਵੇਰੇ ਕੋਲਕਾਤਾ ‘ਚ ਦੇਹਾਂਤ ਹੋ ਗਿਆ ਉਹ 68 ਸਾਲਾਂ ਦੇ ਸਨ ਜਸਟਿਸ ਕਬੀਰ ਲੰਮੇ ਸਮੇਂ ਤੋਂ ਬਿਮਾਰ ਸਨ ਉਹ ਦੇਸ਼ ਦੇ 39ਵੇਂ ਮੁੱਖ ਜੱਜ ਸਨ ਤੇ 29 ਸਤੰਬਰ 2012 ਨੂੰ ਉਨ੍ਹਾਂ ਸਰਵਉੱਚ ਅਦਾਲਤ ਦਾ ਮੁੱਖ ਜੱਜ ਨਿਯੁਕਤ ਕੀਤਾ ਗਿਆ ਸੀ
ਉਹ 292 ਦਿਨਾਂ ਤੱਕ ਦੇਸ਼ ਦੇ ਮੁੱਖ ਜੱਜ ਅਹੁਦੇ ‘ਤੇ ਰਹੇ ਤੇ 19 ਜੁਲਾਈ 2013 ਨੂੰ ਸੇਵਾ ਮੁਕਤ ਹੋਏ ਜਸਟਿਸ ਕਬੀਰ ਨੇ ਮਾਨਵਅਧਿਕਾਰ ਤੇ ਚੋਣ ਸਬੰਧੀ ਕਾਨੂੰਨੀ ‘ਤੇ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਸੀ ਉਨ੍ਹਾਂ ਦੇ ਮਹੱਤਵਪੂਰਨ ਮੁਕੱਦਮਿਆਂ ‘ਚ 2011 ਦੇ ਅਮਰਾਵਤੀ ਜ਼ਿਲ੍ਹੇ ਦਾ ਸੰਧਿਆ ਮਨੋਜ ਵਾਨਖੇੜੇ ਦਾ ਮਾਮਲਾ ਸ਼ਾਮਲ ਸੀ ਉਨ੍ਹਾਂ ਵੱਲੋਂ ਸੁਣੇ ਗਏ ਹੋਰ ਮਹੱਤਵਪੂਰਨ ਮੁਕੱਦਮਿਆਂ ‘ਚ ਮੰੰਨੇ-ਪ੍ਰਮੰਨੇ ਸੀਨੀਅਰ ਵਕੀਲ ਤੇ ਤੱਤਕਾਲੀਨ ਟੀਮ ਅੰਨਾ ਦੇ ਮੈਂਬਰ ਪ੍ਰਸ਼ਾਂਤ ਭੂਸ਼ਣ ‘ਤੇ ਚੱਲੇ ਅਦਾਲਤ ਦੀ ਉਲੰਘਣਾ ਦਾ ਮਾਮਲਾ ਵੀ ਸ਼ਾਮਲ ਹੈ
ਭੂਸ਼ਣ ਨੇ ਦੋਸ਼ ਲਾਇਆ ਸੀ ਕਿ ਦੇਸ਼ ਦੇ 16 ਸਾਬਕਾ ਮੁੱਖ ਜੱਜਾਂ ‘ਚੋਂ ਅੱਧੇ ਭ੍ਰਿਸ਼ਟ ਸਨ ਆਪਣੇ  ਕਾਰਜਕਾਲ ਦੌਰਾਨ ਕਬੀਰ ਕਈ ਵਾਰ ਵਿਵਾਦਾਂ ਤੇ ਦੋਸ਼ਾਂ ਨਾਲ ਵੀ ਘਿਰੇ ਰਹੇ ਗੁਜਰਾਤ ਹਾਈਕੋਰਟ ਦੇ ਸਾਬਕਾ ਮੁੱਖ ਜੱਜ ਜਸਟਿਸ ਭਾਸ਼ਕਰ ਭੱਟਾਚਾਰਿਆ ਨੇ ਉਨ੍ਹਾਂ ‘ਤੇ ਉਨ੍ਹਾਂ ਨੂੰ ਸੁਪਰੀਮ ਕੋਰਟ ‘ਚ ਆਉਣ ਤੋਂ ਰੋਕਣ ਦੇ ਗੰਭੀਰ ਦੋਸ਼ ਲਾਏ ਜਸਟਿਸ ਕਬੀਰ ‘ਤੇ ਆਪਣੇ ਕਾਰਜਕਾਲ ਦੌਰਾਨ ਹੋਰ ਬੈਂਚਾਂ ਲਈ ਸੁੱਚੀਬੱਧ ਮਾਮਲਿਆਂ ਦੀ ਸੁਣਵਾਈ ਕਰਨ ਦੇ ਵੀ ਦੋਸ਼ ਲੱਗੇ ਇਨ੍ਹਾਂ ਮਾਮਲਿਆਂ ‘ਚ ਸਹਾਰਾ ਸੇਬੀ ਤੇ ਸੁਨੀਲ ਮਿੱਤਲ 2ਜੀ ਮਾਮਲੇ ਸ਼ਾਮਲ ਸਨ ਸੇਵਾ ਮੁਕਤੀ ਤੋਂ ਕੁਝ ਦਿਨ ਪਹਿਲਾਂ ਕਬੀਰ ਦਾ ਨਾਂਅ 2013 ਦੇ ਐਨਈਈਟੀ ਮੁਕੱਦਮੇ ਦੇ ਵਿਵਾਦਾਂ ਨਾਲ ਵੀ ਜੋੜਿਆ ਗਿਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ