Sandeep Kumar - Sach Kahoon Punjabi

Indian Athletics News: ਸੰਦੀਪ ਕੁਮਾਰ, ਰੇਸ ਵਾਕਿੰਗ ਨੂੰ ਦੇਸ਼ ’ਚ ਦਿਵਾਈ ਵੱਡੀ ਪਛਾਣ
Indian Athletics News: ਭਾਰਤੀ ਐਥਲੈਟਿਕਸ ’ਚ ਸੰਦੀਪ ਕੁਮਾਰ ਦਾ ਨਾਂਅ ਬਹੁਤ ਮਸ਼ਹੂਰ ਹੈ। ਸੰਦੀਪ ਨੇ ਓਲੰਪਿਕ ’ਚ ਦੇਸ਼ ਦੀ ਅਗਵਾਈ ਕੀਤੀ ਹੈ। ਸੰਦੀਪ ਕੁਮਾਰ ਦਾ ਜਨਮ 1 ਮਈ 1986 ਨੂੰ ਮਹਿੰਦਰਗੜ੍ਹ, ਹਰਿਆਣਾ ’ਚ ਹੋਇਆ ਸੀ। ਉਨ੍ਹਾਂ ਦਾ ਪੂਰਾ ਨਾਂਅ ਸੰਦੀਪ ਕੁਮਾਰ ਪੂਨੀਆ ਹੈ। ਉਹ ਭਾਰਤੀ ਫੌਜ ’ਚ ਤਾਇਨਾਤ ਹਨ। ਬਚਪਨ ਤੋਂ ਹੀ ਖੇਡਾਂ ਪ੍ਰਤੀ ਉਨ੍ਹਾਂ ਦੀ ਰੁਚੀ ਰਹੀ, ਪਰ ਉਨ੍ਹਾਂ ਉਸ ਖੇਡ ਨੂੰ ਚੁਣਿਆ ਜਿਸ ਦੀ ਲੋਕਪ੍ਰਿਅਤਾ ਦੇਸ਼ ’ਚ ਬਹੁਤ ਘੱਟ ਹੈ। ਪੈਦਲ ਦੌੜ (ਰੇਸ ਵਾਕਿੰਗ) ਦੇ ਮਾਹਿਰ ਸੰਦੀਪ ਨੇ ਇਸ ਖੇਡ ’ਚ ਓਲੰਪਿਕ ’ਚ ਦੇਸ਼ ਦੀ ਅਗਵਾਈ ਕੀਤੀ। ਇੱਕ ਆਮ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਸੰਦੀਪ ਦਾ ਓਲੰਪਿਕ ਤੱਕ ਦਾ ਸਫ਼ਰ ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ ਅਤੇ ਲਗਾਤਾਰ ਪ੍ਰਦਰਸ਼ਨ ਦਾ ਨਤੀਜਾ ਹੈ। Indian Athletics News

Read Also : Monsoon 2026: ਗਰਮੀ ਤੋਂ ਬਾਅਦ ਹੁਣ ਮਾਨਸੂਨ ਦੀ ਚਿੰਤਾ

ਪੈਦਲ ਦੌੜ ’ਚ ਸੰਦੀਪ ਨੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਪਛਾਣ ਬਣਾਈ ਹੈ। ਪੈਦਲ ਦੌੜ ਇੱਕ ਔਖੀ ਅਤੇ ਤਕਨੀਕੀ ਖੇਡ ਹੈ, ਜਿਸ ’ਚ ਰਫ਼ਤਾਰ ਦੇ ਨਾਲ-ਨਾਲ ਠੀਕ ਤਕਨੀਕ ਬਣਾਈ ਰੱਖਣੀ ਬਹੁਤ ਜ਼ਰੂਰੀ ਹੁੰਦੀ ਹੈ। ਸੰਦੀਪ ਨੇ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਅਤੇ ਲਗਾਤਾਰ ਅਭਿਆਸ ਰਾਹੀਂ ਆਪਣੀ ਤਕਨੀਕ ਨੂੰ ਨਿਖਾਰਿਆ। ਰਾਸ਼ਟਰੀ ਪੱਧਰ ’ਤੇ ਸਫਲਤਾ ਹਾਸਲ ਕਰਨ ਅਤੇ ਪਛਾਣ ਬਣਾਉਣ ਤੋਂ ਬਾਅਦ ਉਨ੍ਹਾਂ ਨੂੰ ਅੰਤਰਰਾਸ਼ਟਰੀ ਮੁਕਾਬਲਿਆਂ ’ਚ ਭਾਰਤ ਦੀ ਅਗਵਾਈ ਕਰਨ ਦਾ ਮੌਕਾ ਮਿਲਿਆ। ਸੰਦੀਪ ਨੇ ਏਸ਼ੀਆਈ ਖੇਡਾਂ, ਰਾਸ਼ਟਰਮੰਡਲ ਖੇਡਾਂ ਅਤੇ ਹੋਰ ਅੰਤਰਰਾਸ਼ਟਰੀ ਇਵੈਂਟਸ ’ਚ ਦੇਸ਼ ਦੀ ਅਗਵਾਈ ਕੀਤੀ। ਸੰਦੀਪ ਨੂੰ ਸਭ ਤੋਂ ਵੱਡਾ ਮੌਕਾ 2016 ’ਚ ਰੀਓ ਓਲੰਪਿਕ ’ਚ ਮਿਲਿਆ ਸੀ।

ਉਨ੍ਹਾਂ ਨੇ 50 ਕਿਲੋਮੀਟਰ ਪੈਦਲ ਦੌੜ ’ਚ ਹਿੱਸਾ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਟੋਕੀਓ ਓਲੰਪਿਕ 2020 ’ਚ 20 ਕਿਲੋਮੀਟਰ ਰੇਸ ਵਾਕਿੰਗ ’ਚ ਹਿੱਸਾ ਲਿਆ। ਹਾਲਾਂਕਿ ਸੰਦੀਪ ਤਗਮਾ ਨਹੀਂ ਜਿੱਤ ਸਕੇ, ਪਰ ਇਸ ਵੱਡੇ ਮੰਚ ’ਤੇ ਪਹੁੰਚਣਾ ਖੁਦ ’ਚ ਕਿਸੇ ਵੀ ਖਿਡਾਰੀ ਲਈ ਵੱਡੀ ਉਪਲੱਬਧੀ ਹੁੰਦੀ ਹੈ, ਅਤੇ ਉਨ੍ਹਾਂ ਨੇ ਇੱਥੇ ਆਪਣੀ ਪੂਰੀ ਯੋਗਤਾ ਨਾਲ ਪ੍ਰਦਰਸ਼ਨ ਕੀਤਾ। ਸੰਦੀਪ ਕੁਮਾਰ ਨੇ 2022 ਕਾਮਨਵੈਲਥ ਗੇਮਜ਼ ’ਚ 10 ਕਿਲੋਮੀਟਰ ਰੇਸ ਵਾਕਿੰਗ ’ਚ ਕਾਂਸੀ ਦਾ ਤਗਮਾ ਜਿੱਤਿਆ ਸੀ। ਸੰਦੀਪ ਕੁਮਾਰ ਦੀ ਸਫ਼ਲਤਾ ਦੇ ਪਿੱਛੇ ਉਨ੍ਹਾਂ ਦੀ ਸਖ਼ਤ ਟਰੇਨਿੰਗ, ਮਜ਼ਬੂਤ ਮਾਨਸਿਕਤਾ ਅਤੇ ਕੋਚਾਂ ਦਾ ਮਾਰਗਦਰਸ਼ਨ ਹੈ। ਰੇਸ ਵਾਕਿੰਗ ’ਚ ਲੰਮੀ ਦੂਰੀ ਤੈਅ ਕਰਨੀ ਪੈਂਦੀ ਹੈ, ਜਿਸ ਲਈ ਸਰੀਰਕ ਫਿਟਨੈੱਸ ਤੋਂ ਇਲਾਵਾ ਮਾਨਸਿਕ ਦ੍ਰਿੜ੍ਹਤਾ ਵੀ ਬਹੁਤ ਜ਼ਰੂਰੀ ਹੁੰਦੀ ਹੈ। ਸੰਦੀਪ ਨੇ ਇਨ੍ਹਾਂ ਦੋਵਾਂ ਪਹਿਲੂਆਂ ’ਤੇ ਬਰਾਬਰ ਧਿਆਨ ਦਿੱਤਾ ਅਤੇ ਆਪਣੇ-ਆਪ ਨੂੰ ਲਗਾਤਾਰ ਬਿਹਤਰ ਬਣਾਉਂਦੇ ਰਹੇ। ਰੇਸ ਵਾਕਿੰਗ ਨੂੰ ਦੇਸ਼ ’ਚ ਵੱਡੀ ਪਛਾਣ ਦਿਵਾਉਣ ’ਚ ਉਨ੍ਹਾਂ ਦਾ ਵੱਡਾ ਯੋਗਦਾਨ ਰਿਹਾ ਹੈ।

ਏਜੰਸੀ