Monsoon 2026 - Sach Kahoon Punjabi

Monsoon 2026: ਲਾਪਤਾ ਹੁੰਦੀ ਮਾਨਸੂਨ ਅਤੇ ਵਧਦੀ ਜਲਵਾਯੂ ਚਿੰਤਾ
Monsoon 2026: ਭਾਰਤ ’ਚ ਮਾਨਸੂਨ ਸਿਰਫ਼ ਇੱਕ ਮੌਸਮ ਨਹੀਂ, ਸਗੋਂ ਦੇਸ਼ ਦੀ ਅਰਥਵਿਵਸਥਾ, ਖੇਤੀ ਵਿਵਸਥਾ ਅਤੇ ਕਰੋੜਾਂ ਲੋਕਾਂ ਦੇ ਜੀਵਨ ਦਾ ਆਧਾਰ ਹੈ ਹਰ ਸਾਲ ਇਸ ਦੀ ਦਸਤਕ ਦਾ ਇੰਤਜ਼ਾਰ ਖੇਤਾਂ ਤੋਂ ਲੈ ਕੇ ਬਜ਼ਾਰਾਂ ਤੱਕ ਕੀਤਾ ਜਾਂਦਾ ਹੈ ਇਸ ਵਾਰ ਵੀ ਮਾਨਸੂਨ ਸਬੰਧੀ ਉਮੀਦਾਂ ਸਨ, ਪਰ ਸ਼ੁਰੂਆਤੀ ਤਰੱਕੀ ਤੋਂ ਬਾਅਦ ਇਸ ਦੀ ਰਫਤਾਰ ਅਚਾਨਕ ਮੱਠੀ ਪੈ ਗਈ ਕਈ ਇਲਾਕਿਆਂ ’ਚ ਮੀਂਹ ਦੀ ਕਮੀ ਦਰਜ਼ ਕੀਤੀ ਗਈ ਜਿਸ ਨਾਲ ਮੌਸਮ ਵਿਗਿਆਨੀਆਂ ਦੀਆਂ ਚਿੰਤਾਵਾਂ ਵਧ ਗਈਆਂ ਹਨ ਅਜਿਹੀ ਸਥਿਤੀ ਨੇ ਇਹ ਸਵਾਲ ਖੜ੍ਹਾ ਕਰ ਦਿੱਤਾ ਹੇੈ ਕਿ ਆਖ਼ਰ ਸਾਡੇ ਮੌਸਮ ਚੱਕਰ ’ਚ ਕੀ ਬਦਲਾਅ ਆ ਰਹੇ ਹਨ ਅਤੇ ਉਨ੍ਹਾਂ ਦਾ ਭਵਿੱਖ ’ਤੇ ਕੀ ਪ੍ਰਭਾਵ ਪੈ ਸਕਦਾ ਹੈ ਮੌਸਮ ਮਾਹਿਰਾਂ ਦਾ ਮੰਨਣਾ ਹੈ ਕਿ ਪ੍ਰਸ਼ਾਂਤ ਮਹਾਂਸਾਗਰ ’ਚ ਵਿਕਸਿਤ ਹੋ ਰਹੀ ਅਲਨੀਨੋ ਦੀ ਸਥਿਤੀ ਇਸ ਸਾਲ ਮਾਨਸੂਨ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਅਲਨੀਨੋ ਇੱਕ ਅਜਿਹੀ ਕੁਦਰਤੀ ਜਲਵਾਯੂ ਘਟਨਾ ਹੈ, ਜਿਸ ਦੌਰਾਨ ਪ੍ਰਸ਼ਾਂਤ ਮਹਾਂਸਾਗਰ ਦੇ ਕੁਝ ਹਿੱਸਿਆਂ ਦਾ ਤਾਪਮਾਨ ਆਮ ਤੋਂ ਜ਼ਿਆਦਾ ਹੋ ਜਾਂਦਾ ਹੈ ਇਸ ਦਾ ਅਸਰ ਵਿਸ਼ਵ ਭਰ ਦੇ ਮੌਸਮ ਚੱਕਰ ’ਤੇ ਪੈਂਦਾ ਹੈ ਭਾਰਤ ’ਚ ਆਮ ਤੌਰ ’ਤੇ ਇਸ ਕਾਰਨ ਮੀਂਹ ’ਚ ਕਮੀ ਦੇਖਣ ਨੂੰ ਮਿਲਦੀ ਹੈ ਇਹੀ ਕਾਰਨ ਹੈ ਕਿ ਖੇਤੀ ਪ੍ਰਧਾਨ ਦੇਸ਼ ਹੋਣ ਦੇ ਨਾਤੇ ਭਾਰਤ ’ਚ ਅਲਨੀਨੋ ਦੀਆਂ ਗਤੀਵਿਧੀਆਂ ’ਤੇ ਵਿਸ਼ੇਸ਼ ਨਜ਼ਰ ਰੱਖੀ ਜਾਂਦੀ ਹੈ  ਦੇਸ਼ ਦੇ ਕਈ ਹਿੱਸਿਆਂ ’ਚ ਮੀਂਹ ਆਮ ਤੋਂ ਘੱਟ ਰਹਿਣ ਦੀ ਸੰਭਾਵਨਾ ਪਹਿਲਾਂ ਹੀ ਪ੍ਰਗਟ ਕੀਤੀ ਜਾ ਚੁੱਕੀ ਹੈ ਜੇਕਰ ਮਾਨਸੂਨ ਕਮਜ਼ੋਰ ਰਹਿੰਦੀ ਹੈ ਤਾਂ ਇਸ ਦਾ ਸਿੱਧਾ ਅਸਰ ਖੇਤੀ ’ਤੇ ਪੈਂਦਾ ਹੈ ਝੋਨਾ, ਮੱਕੀ, ਦਾਲਾਂ ਅਤੇ ਤਿਲਹਨ ਵਰਗੀਆਂ ਫਸਲਾਂ ਮੀਂਹ ’ਤੇ ਕਾਫੀ ਨਿਰਭਰ ਹਨ ਮੀਂਹ ਦੀ ਕਮੀ ਪੈਦਾਵਾਰ ਘਟਾ ਸਕਦੀ ਹੈ ਜਿਸ ਨਾਲ ਖੁਰਾਕ ਪਦਾਰਥਾਂ ਦੀਆਂ ਕੀਮਤਾਂ ’ਤੇ ਵੀ ਦਬਾਅ ਵਧ ਸਕਦਾ ਹੈ।

Read Also : ਰਿਕਵਰੀ ਤੋਂ ਰੋਜ਼ਗਾਰ ਤੱਕ, ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਸ਼ਾ ਪੀੜਤਾਂ ਨੂੰ ਰੋਜ਼ਗਾਰ ਰਾਹੀਂ ਨਵੀਂ ਜ਼ਿੰਦਗੀ ਦੇ ਰਹੀ ਹੈ

ਪੇਂਡੂ ਅਰਥਵਿਵਸਥਾ ’ਤੇ ਇਸ ਦਾ ਅਸਰ ਹੋਰ ਜ਼ਿਆਦਾ ਡੂੰਘਾ ਹੁੰਦਾ ਹੈ ਕਿਉਂਕਿ ਦੇਸ਼ ਦੀ ਵੱਡੀ ਅਬਾਦੀ ਅੱਜ ਵੀ ਖੇਤੀ ਅਤੇ ਉਸ ਨਾਲ ਜੁੜੇ ਕਾਰੋਬਾਰਾਂ ’ਤੇ ਨਿਰਭਰ ਹੈ ਮੌਸਮ ਵਿਭਾਗ ਪਿਛਲੇ ਕਈ ਦਹਾਕਿਆਂ ਤੋਂ ਮਾਨਸੂਨ ਦਾ ਅਗਾਊਂ ਅਨੁਮਾਨ ਜਾਰੀ ਕਰਦਾ ਰਿਹਾ ਹੈ ਆਧੁਨਿਕ ਤਕਨੀਕਾਂ, ਉਪਗ੍ਰਹਿਾਂ ਅਤੇ ਗਣਨਾ ਪ੍ਰਣਾਲੀਆਂ ਦੀ ਸਹਾਇਤਾ ਨਾਲ ਮੌਸਮ ਸਬੰਧੀ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਇਸ ਦੇ ਬਾਵਜ਼ੂਦ ਮਾਨਸੂਨ ਦੀ ਸਟੀਕ ਭਵਿੱਖਵਾਣੀ ਕਰਨਾ ਅੱਜ ਵੀ ਚੁਣੌਤੀ ਬਣਿਆ ਹੋਇਆ ਹੈ ਭਾਰਤੀ ਮਾਨਸੂਨ ਦੁਨੀਆ ਦੀਆਂ ਸਭ ਤੋਂ ਮੁਸ਼ਕਿਲ ਮੌਸਮ ਪ੍ਰਣਾਲੀਆਂ ’ਚੋਂ ਇੱਕ ਮੰਨੀ ਜਾਂਦੀ ਹੈ ਇਸ ’ਚ ਸਮੁੰਦਰਾਂ, ਪਰਬਤਾਂ, ਹਵਾਵਾਂ, ਤਾਪਮਾਨ ਅਤੇ ਵਿਸ਼ਵ ਜਲਵਾਯੂ ਘਟਨਾਵਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਇਨ੍ਹਾਂ ’ਚ ਕਿਸੇ ਵੀ ਪੱਧਰ ’ਤੇ ਹੋਣ ਵਾਲਾ ਬਦਲਾਅ ਮਾਨਸੂਨ ਦੀ ਦਿਸ਼ਾ ਅਤੇ ਤੀਬਰਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ  ਜਲਵਾਯੂ ਬਦਲਾਅ ਨੇ ਇਸ ਚੁਣੌਤੀ ਨੂੰ ਹੋਰ ਵਧਾ ਦਿੱਤਾ ਹੈ। Monsoon 2026

ਪਿਛਲੇ ਕੁਝ ਸਾਲਾਂ ’ਚ ਮੌਸਮ ਦਾ ਰੂਪ ਤੇਜ਼ੀ ਨਾਲ ਬਦਲਿਆ ਹੈ ਕਿਤੇ ਬੇਹੱਦ ਮੀਂਹ ਪੈ ਰਿਹਾ ਹੈ ਤੇ ਕਿਤੇ ਲੰਮੇ ਸਮੇਂ ਤੱਕ ਸੋਕੇ ਵਰਗੀ ਸਥਿਤੀ ਬਣੀ ਰਹਿੰਦੀ ਹੈ ਗਰਮੀ ਦੇ ਮੌਸਮ ’ਚ ਤਾਪਮਾਨ ਨਵੇਂ ਕੀਰਤੀਮਾਨ ਸਥਾਪਿਤ ਕਰ ਰਿਹਾ ਹੈ ਵਿਗਿਆਨੀਆਂ ਦਾ ਮੰਨਣਾ ਹੈ ਕਿ ਧਰਤੀ ਦੇ ਵਧਦੇ ਤਾਪਮਾਨ ਦਾ ਅਸਰ ਬੱਦਲਾਂ ਦੇ ਢਾਂਚੇ, ਮੀਂਹ ਦੀ ਵੰਡ ਅਤੇ ਮੌਸਮ ਦੀ ਸਥਿਰਤਾ ’ਤੇ ਪੈ ਰਿਹਾ ਹੈ ਮਾਹਿਰਾਂ ਵੱਲੋਂ ਕੀਤੇ ਗਏ ਕਈ ਅਧਿਐਨਾਂ ਤੋਂ ਇਹ ਵੀ ਸੰਕੇਤ ਮਿਲਿਆ ਹੈ ਕਿ ਕੁਦਰਤੀ ਜੰਗਲਾਂ ਦੇ ਘਟਣ ਦਾ ਅਸਰ ਮੀਂਹ ਚੱਕਰ ’ਤੇ ਪੈਂਦਾ ਹੈ ਜੰਗਲ ਵਾਤਾਵਰਨ ’ਚ ਨਮੀ ਬਣਾਈ ਰੱਖਣ ਤੇ ਬੱਦਲਾਂ ਦੇ ਨਿਰਮਾਣ ’ਚ ਸਹਾਇਕ ਭੂਮਿਕਾ ਨਿਭਾਉਂਦੇ ਹਨ ਜਦੋਂ ਵੱਡੇ ਪੈਮਾਨੇ ’ਤੇ ਜੰਗਲੀ ਖੇਤਰ ਘੱਟ ਹੁੰਦੇ  ਹਨ ਤਾਂ ਸਥਾਨਕ ਜਲਵਾਯੂ ਪ੍ਰਭਾਵਿਤ ਹੁੰਦੀ ਹੈ ਇਹੀ ਕਾਰਨ ਹੈ ਕਿ ਵਾਤਾਵਰਨ ਸੁਰੱਖਿਆ ਅਤੇ ਜਲਵਾਯੂ ਸੰਤੁਲਨ ਨੂੰ ਇੱਕ-ਦੂਜੇ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ  ਭਾਰਤ ਦੀ ਭੂਗੋਲਿਕ ਸਥਿਤੀ ਮਾਨਸੂਨ ਨੂੰ ਵਿਸ਼ੇਸ਼ ਬਣਾਉਂਦੀ ਹੈ।

ਇੱਕ ਪਾਸੇ ਅਰਬ ਸਾਗਰ ਹੈ, ਦੂਜੇ ਪਾਸੇ ਬੰਗਾਲ ਦੀ ਖਾੜੀ ਅਤੇ ਉੱਤਰ ’ਚ ਹਿਮਾਲਿਆ ਦੀ ਵਿਸ਼ਾਲ ਪਰਬਤ ਲੜੀ ਸਮੁੰਦਰਾਂ ਤੋਂ ਆਉਣ ਵਾਲੀਆਂ ਨਮੀ ਯੁਕਤ ਹਵਾਵਾਂ ਹਿਮਾਲਿਆ ਨਾਲ ਟਕਰਾ ਕੇ ਪੂਰੇ ਦੇਸ਼ ’ਚ ਮੀਂਹ ਦੀ ਵੰਡ ਕਰਦੀਆਂ ਹਨ ਇਹੀ ਵਿਵਸਥਾ ਭਾਰਤੀ ਖੇਤੀ ਅਤੇ ਜਲ ਵਸੀਲਿਆ ਦੀ ਨੀਂਹ ਹਨ ਜੇਕਰ ਇਸ ਕੁਦਰਤੀ ਪ੍ਰਣਾਲੀ ’ਚ ਅਸੰਤੁਲਨ ਆਉਂਦਾ ਹੈ ਤਾਂ ਉਸ ਦਾ ਅਸਰ ਦੇਸ਼ ਦੇ ਹਰੇਕ ਖੇਤਰ ’ਤੇ ਪੈਂਦਾ ਹੈ ਮੌਸਮ ਵਿਗਿਆਨ ਦੇ ਖੇਤਰ ’ਚ ਭਾਰਤ ਨੇ ਜ਼ਿਕਰਯੋਗ ਤਰੱਕੀ ਕੀਤੀ ਹੈ ਦੇਸ਼ ’ਚ ਆਧੁਨਿਕ ਪ੍ਰਯੋਗਸ਼ਾਲਾਵਾਂ, ਰਡਾਰ ਪ੍ਰਣਾਲੀਆਂ, ਉਪਗ੍ਰਹਿਾਂ ਅਤੇ ਉੁਚ ਸਮਰੱਥਾ ਵਾਲੇ ਅੰਕੜਿਆਂ ਦਾ ਜਾਲ ਵਿਛਾਇਆ ਗਿਆ ਹੈ ਇਨ੍ਹਾਂ ਮਾਧਿਅਮਾਂ ਨਾਲ ਲਗਾਤਾਰ ਅੰਕੜੇ ਇਕੱਠੇ ਕੀਤੇ ਜਾਂਦੇ ਹਨ ਅਤੇ ਮੌਸਮ ਸਬੰਧੀ ਮੁਲਾਂਕਣ ਤਿਆਰ ਕੀਤੇ ਜਾਂਦੇ ਹਨ ਫਿਰ ਵੀ ਭਾਰਤੀ ਮਾਨਸੂਨ ਦੀ ਜਟਿਲਤਾ ਅਜਿਹੀ ਹੈ।

ਕਿ ਕਈ ਵਾਰ ਅਨੁਮਾਨ ਉਮੀਦ ਅਨੁਸਾਰ ਸਿੱਧ ਨਹੀਂ ਹੁੰਦੇ ਇਸ ਦਾ ਅਰਥ ਇਹ ਨਹੀਂ ਕਿ ਵਿਗਿਆਨੀਆਂ ਦੇ ਯਤਨ ਕਮਜ਼ੋਰ ਹਨ, ਸਗੋਂ ਇਹ ਦਰਸ਼ਾਉਂਦਾ ਹੈ ਕਿ ਕੁਦਤਰ ਦੀਆਂ ਗੁੰਝਲਾਂ ਨੂੰ ਸਮਝਣ ਲਈ ਹਾਲੇ ਹੋਰ ਡੂੰਘਾਈ ਨਾਲ ਅਧਿਐਨ ਦੀ ਲੋੜ ਹੈ  ਅੱਜ ਲੋੜ ਇਸ ਗੱਲ ਦੀ ਹੈ ਕਿ ਮੌਸਮ ਅਤੇ ਜਲਵਾਯੂ ਸਬੰਧੀ ਚੁਣੌਤੀਆਂ ਨੂੰ ਗੰਭੀਰਤਾ ਨਾਲ ਸਮਝਿਆ ਜਾਵੇ ਜਲ ਸੁਰੱਖਿਆ, ਭੂਜਲ ਰਿਚਾਰਜ, ਜੰਗਲ ਵਿਸਥਾਰ ਅਤੇ ਟਿਕਾਊ ਖੇਤੀ ਪ੍ਰਣਾਲੀਆਂ ਨੂੰ ਹੱਲਾਸ਼ੇਰੀ ਦੇਣਾ ਸਮੇਂ ਦੀ ਮੰਗ ਹੈ ਨਾਲ ਹੀ ਮੌਸਮ ਸਬੰਧੀ ਖੋਜ ਅਤੇ ਅਗਾਊਂ ਅਨੁਮਾਨ ਪ੍ਰਣਾਲੀਆਂ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਣ ਦੀ ਲੋੜ ਹੈ। Monsoon 2026

ਤਾਂ ਕਿ ਕਿਸਾਨਾਂ ਅਤੇ ਆਮ ਨਾਗਰਿਕਾਂ ਨੂੰ ਸਮਾਂ ਰਹਿੰਦੇ ਸਹੀ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ ਲਾਪਤਾ ਹੁੰਦੀ ਮਾਨਸੂਨ ਸਿਰਫ ਇੱਕ ਮੌਸਮੀ ਘਟਨਾ ਨਹੀਂ ਹੈ ਇਹ ਬਦਲਦੀ ਜਲਵਾਯੂ, ਕਮਜ਼ੋਰ ਪੈਂਦੇ ਵਾਤਾਵਰਨ ਸੰਤੁਲਨ ਅਤੇ ਭਵਿੱਖ ਦੀਆਂ ਚੁਣੌਤੀਆਂ ਦਾ ਸੰਕੇਤ ਵੀ ਹੈ ਜੇਕਰ ਅੱਜ ਅਸੀਂ ਕੁਦਰਤ ਪ੍ਰਤੀ ਜਿੰਮੇਵਾਰੀ ਨਾ ਨਿਭਾਈ ਤਾਂ ਆਉਣ ਵਾਲੇ ਸਾਲਾਂ ’ਚ ਪਾਣੀ, ਖੁਰਾਕ ਸੁਰੱਖਿਆ ਅਤੇ ਵਾਤਾਵਰਨ ਨਾਲ ਜੁੜੀਆਂ ਸਮੱਸਿਆਵਾਂ ਹੋਰ ਗੰਭੀਰ ਹੋ ਸਕਦੀਆਂ ਹਨ ਇਸ ਲਈ ਵਿਕਾਸ ਅਤੇ ਕੁਦਰਤ ਵਿਚਕਾਰ ਸੰਤੁਲਨ ਸਥਾਪਿਤ ਕਰਨਾ ਅੱਜ ਦੀ ਸਭ ਤੋਂ ਵੱਡੀ ਜ਼ਰੂਰਤ ਬਣ ਗਈ ਹੈ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਪ੍ਰਮੋਦ ਭਾਰਗਵ

India Monsoon Update: ਮਾਨਸੂਨ ਕੇਰਲ ਪਹੁੰਚਿਆ, ਇਸ ਵਾਰ 3 ਦਿਨ ਲੇਟ, 7 ਦਿਨ ਭਾਰੀ ਮੀਂਹ ਦੀ ਭਵਿੱਖਬਾਣੀ
Monsoon 2026: ਨਵੀਂ ਦਿੱਲੀ (ਏਜੰਸੀ)। ਮਾਨਸੂਨ ਕੇਰਲ ’ਚ ਦਾਖਲ ਹੋ ਗਿਆ ਹੈ। ਨਤੀਜੇ ਵਜੋਂ, ਅਗਲੇ 7 ਦਿਨਾਂ ਵਿੱਚ ਕੇਰਲ, ਤਾਮਿਲਨਾਡੂ ਤੇ ਕਰਨਾਟਕ ਦੇ ਕੁਝ ਹਿੱਸਿਆਂ ’ਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਅਗਲੇ ਦੋ ਤੋਂ ਤਿੰਨ ਦਿਨਾਂ ’ਚ, ਮਾਨਸੂਨ ਗੋਆ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਤੇ ਬੰਗਾਲ ਦੀ ਖਾੜੀ ਦੇ ਹੋਰ ਹਿੱਸਿਆਂ ਦੇ ਨਾਲ-ਨਾਲ ਉੱਤਰ-ਪੂਰਬੀ ਸੂਬਿਆਂ ’ਚ ਅੱਗੇ ਵਧਣ ਦੀ ਉਮੀਦ ਹੈ। ਇਸ ਸਾਲ, ਮਾਨਸੂਨ ਤਿੰਨ ਦਿਨ ਲੇਟ ਪਹੁੰਚਿਆ ਹੈ। ਇਹ ਆਮ ਤੌਰ ’ਤੇ 1 ਜੂਨ ਨੂੰ ਕੇਰਲ ਪਹੁੰਚਦਾ ਹੈ। ਇਸ ਤੋਂ ਬਾਅਦ, ਇਹ ਡੇਢ ਮਹੀਨੇ ਦੇ ਅੰਦਰ ਪੂਰੇ ਦੇਸ਼ ਨੂੰ ਕਵਰ ਕਰਦਾ ਹੈ। ਇਹ 17 ਸਤੰਬਰ ਦੇ ਆਸਪਾਸ ਰਾਜਸਥਾਨ ਰਾਹੀਂ ਆਪਣੀ ਵਾਪਸੀ ਸ਼ੁਰੂ ਕਰਦਾ ਹੈ ਤੇ 15 ਅਕਤੂਬਰ ਤੱਕ ਖਤਮ ਹੁੰਦਾ ਹੈ।

Read Also : Virat Kohli: ਅਫਗਾਨਿਸਤਾਨ ਖਿਲਾਫ ਵਨਡੇ ਸੀਰੀਜ਼ ਤੋਂ ਪਹਿਲਾਂ ਵੱਡੀ ਖਬਰ

10 ਸਾਲਾਂ ’ਚ ਸੱਤਵੀਂ ਵਾਰ ਮਾਨਸੂਨ ਵਿੱਚ ਦੇਰੀ | Monsoon 2026

ਮਾਨਸੂਨ ਕਈ ਸਾਲਾਂ ਤੋਂ ਦੇਰੀ ਨਾਲ ਰਿਹਾ ਹੈ। ਪਿਛਲੇ 10 ਸਾਲਾਂ ’ਚ ਇਹ ਸੱਤਵੀਂ ਵਾਰ ਹੈ ਜਦੋਂ ਮਾਨਸੂਨ ਦੇਰੀ ਨਾਲ ਆਇਆ ਹੈ। ਆਈਐਮਡੀ ਦੇ ਅੰਕੜਿਆਂ ਅਨੁਸਾਰ, ਪਿਛਲੇ 150 ਸਾਲਾਂ ’ਚ ਕੇਰਲ ’ਚ ਮਾਨਸੂਨ ਦੇ ਆਉਣ ਦੀਆਂ ਤਾਰੀਖਾਂ ਵੱਖ-ਵੱਖ ਰਹੀਆਂ ਹਨ। 1918 ’ਚ, ਮਾਨਸੂਨ ਸਭ ਤੋਂ ਪਹਿਲਾਂ 11 ਮਈ ਨੂੰ ਕੇਰਲ ਪਹੁੰਚਿਆ ਸੀ, ਜਦੋਂ ਕਿ 1972 ’ਚ, ਇਹ ਆਖਰੀ ਵਾਰ 18 ਜੂਨ ਨੂੰ ਕੇਰਲ ਪਹੁੰਚਿਆ ਸੀ।

Monsoon 2026: ਗਰਮੀ ਤੋਂ ਬਾਅਦ ਹੁਣ ਮਾਨਸੂਨ ਦੀ ਚਿੰਤਾ
Monsoon 2026: ਸਾਲ 2026 ਦੀਆਂ ਗਰਮੀਆਂ ਭਾਰਤ ਲਈ ਆਮ ਨਹੀਂ ਹਨ। ਦੇਸ਼ ਪਹਿਲਾਂ ਹੀ ਭਿਆਨਕ ਗਰਮੀ ਦਾ ਸਾਹਮਣਾ ਕਰ ਰਿਹਾ ਹੈ, ਪਰ ਇਸ ਦੇ ਨਾਲ-ਨਾਲ ਮੌਸਮ ਵਿਗਿਆਨੀਆਂ ਦੀ ਨਜ਼ਰ ਸਮੁੰਦਰਾਂ ਅਤੇ ਵਿਸ਼ਵ-ਪੱਧਰੀ ਜਲਵਾਯੂ ਪ੍ਰਣਾਲੀ ’ਚ ਹੋ ਰਹੀਆਂ ਤਬਦੀਲੀਆਂ ’ਤੇ ਟਿਕੀ ਹੋਈ ਹੈ। ਇਨ੍ਹਾਂ ਤਬਦੀਲੀਆਂ ਦਾ ਅਸਰ ਸਿਰਫ਼ ਤਾਪਮਾਨ ਤੱਕ ਸੀਮਤ ਨਹੀਂ ਰਹੇਗਾ, ਸਗੋਂ ਖੇਤੀਬਾੜੀ, ਜਲ ਸਰੋਤਾਂ, ਊਰਜਾ ਉਤਪਾਦਨ, ਖੁਰਾਕ ਸੁਰੱਖਿਆ ਅਤੇ ਕਰੋੜਾਂ ਲੋਕਾਂ ਦੇ ਰੋਜ਼ਾਨਾ ਜੀਵਨ ’ਤੇ ਵੀ ਪੈ ਸਕਦਾ ਹੈ। ਵਰਤਮਾਨ ’ਚ ਪ੍ਰਸ਼ਾਂਤ ਮਹਾਂਸਾਗਰ ’ਚ ਆਮ ਸਥਿਤੀ ਬਣੀ ਹੋਈ ਹੈ, ਪਰ ਵਿਗਿਆਨੀ ਸੰਕੇਤ ਦੇ ਰਹੇ ਹਨ ਕਿ ਸਮੁੰਦਰੀ ਸਤ੍ਹਾ ਤੇ ਵਾਯੂਮੰਡਲੀ ਸਥਿਤੀਆਂ ਤੇਜ਼ੀ ਨਾਲ ਬਦਲ ਰਹੀਆਂ ਹਨ। Monsoon 2026

ਕਈ ਅੰਤਰਰਾਸ਼ਟਰੀ ਮੌਸਮ ਮਾਡਲ ਇਸ ਸੰਭਾਵਨਾ ਵੱਲ ਇਸ਼ਾਰਾ ਕਰ ਰਹੇ ਹਨ ਕਿ ਆਉਣ ਵਾਲੇ ਮਹੀਨਿਆਂ ’ਚ ਅਲ ਨੀਨੋ ਵਿਕਸਿਤ ਹੋ ਸਕਦਾ ਹੈ ਅਤੇ ਜੇ ਇਸ ਦੀ ਤੀਬਰਤਾ ਵਧਦੀ ਰਹੀ ਤਾਂ 2026-27 ਦੌਰਾਨ ਇਹ ਸ਼ਕਤੀਸ਼ਾਲੀ ਰੂਪ ਧਾਰਨ ਕਰ ਸਕਦਾ ਹੈ। ਭਾਰਤ ਮੌਸਮ ਵਿਗਿਆਨ ਵਿਭਾਗ ਨੇ ਵੀ ਇਸ ਸਾਲ ਮਾਨਸੂਨ ਨੂੰ ਲੈ ਕੇ ਸਾਵਧਾਨੀ ਵਾਲੇ ਸੰਕੇਤ ਦਿੱਤੇ ਹਨ। ਵਿਭਾਗ ਦੇ ਸ਼ੁਰੂਆਤੀ ਅਨੁਮਾਨ ਅਨੁਸਾਰ ਦੱਖਣੀ-ਪੱਛਮੀ ਮਾਨਸੂਨ ਆਮ ਤੋਂ ਕੁਝ ਕਮਜ਼ੋਰ ਰਹਿ ਸਕਦਾ ਹੈ। ਇਸ ਦਾ ਇਹ ਅਰਥ ਨਹੀਂ ਕਿ ਪੂਰੇ ਦੇਸ਼ ’ਚ ਸੋਕਾ ਪੈ ਜਾਵੇਗਾ, ਪਰ ਮੀਂਹ ਦੀ ਵੰਡ ਅਤੇ ਸਮੇਂ ’ਚ ਅਸਮਾਨਤਾ ਦੀ ਸੰਭਾਵਨਾ ਵਧ ਜਾਵੇਗੀ। Monsoon 2026

ਇਹੀ ਉਹ ਸਥਿਤੀ ਹੈ ਜੋ ਖੇਤੀਬਾੜੀ ਅਤੇ ਜਲ ਪ੍ਰਬੰਧਨ ਲਈ ਸਭ ਤੋਂ ਵੱਡੀ ਚੁਣੌਤੀ ਬਣ ਜਾਂਦੀ ਹੈ। ਅਲ ਨੀਨੋ ਇੱਕ ਅਜਿਹੀ ਸਮੁੰਦਰੀ-ਵਾਯੂਮੰਡਲੀ ਘਟਨਾ ਹੈ ਜੋ ਪ੍ਰਸ਼ਾਂਤ ਮਹਾਂਸਾਗਰ ’ਚ ਸਮੁੰਦਰੀ ਸਤ੍ਹਾ ਦੇ ਤਾਪਮਾਨ ਵਧਣ ਕਾਰਨ ਪੈਦਾ ਹੁੰਦੀ ਹੈ। ਇਸ ਦਾ ਪ੍ਰਭਾਵ ਪੂਰੀ ਦੁਨੀਆ ਦੇ ਮੌਸਮ ਚੱਕਰ ’ਤੇ ਪੈਂਦਾ ਹੈ। ਭਾਰਤ ’ਚ ਇਸ ਦਾ ਸਬੰਧ ਅਕਸਰ ਕਮਜ਼ੋਰ ਮਾਨਸੂਨ, ਵਧੇਰੇ ਤਾਪਮਾਨ ਤੇ ਮੀਂਹ ਦੀ ਬੇਯਕੀਨੀ ਨਾਲ ਵੇਖਿਆ ਗਿਆ ਹੈ। ਜਦੋਂ ਅਲ ਨੀਨੋ ਸਰਗਰਮ ਹੁੰਦਾ ਹੈ ਤਾਂ ਭਾਰਤੀ ਮਾਨਸੂਨ ਨੂੰ ਤਾਕਤ ਦੇਣ ਵਾਲੀਆਂ ਵਾਯੂਮੰਡਲੀ ਪ੍ਰਕਿਰਿਆਵਾਂ ਕਮਜ਼ੋਰ ਪੈ ਜਾਂਦੀਆਂ ਹਨ। ਨਤੀਜੇ ਵਜੋਂ ਬੱਦਲਾਂ ਦਾ ਨਿਰਮਾਣ ਪ੍ਰਭਾਵਿਤ ਹੁੰਦਾ ਹੈ ਤੇ ਮੀਂਹ ਦਾ ਕ੍ਰਮ ਵਿਗੜ ਜਾਂਦਾ ਹੈ।ਇਸ ਵਾਰ ਮਾਹਿਰਾਂ ਦੀ ਚਿੰਤਾ ਦਾ ਕਾਰਨ ਇਹ ਹੈ ਕਿ ਅਲ ਨੀਨੋ ਦੇ ਵਿਕਸਿਤ ਹੋਣ ਦੀ ਪ੍ਰਕਿਰਿਆ ਵੀ ਮੌਸਮ ਨੂੰ ਅਸਥਿਰ ਬਣਾ ਸਕਦੀ ਹੈ।

ਮਾਨਸੂਨ ਨੂੰ ਸੰਤੁਲਿਤ ਸਮੁੰਦਰੀ ਅਤੇ ਵਾਯੂਮੰਡਲੀ ਸਥਿਤੀਆਂ ਦੀ ਲੋੜ ਹੁੰਦੀ ਹੈ, ਪਰ ਜਦੋਂ ਦੋਵਾਂ ’ਚ ਤੇਜ਼ੀ ਨਾਲ ਤਬਦੀਲੀਆਂ ਹੋ ਰਹੀਆਂ ਹੋਣ ਤਾਂ ਮੀਂਹ ਦਾ ਸਵਰੂਪ ਬੇਯਕੀਨ ਹੋ ਜਾਂਦਾ ਹੈ। ਕਿਤੇ ਅਚਾਨਕ ਬਹੁਤ ਜ਼ਿਆਦਾ ਮੀਂਹ ਪੈ ਜਾਂਦਾ ਹੈ ਤਾਂ ਕਿਤੇ ਲੰਮੇ ਸਮੇਂ ਤੱਕ ਮੀਂਹ ਨਹੀਂ ਪੈਂਦਾ। ਇਸ ਤਰ੍ਹਾਂ ਦੇ ਲੰਮੇ ਖੁਸ਼ਕ ਵਕਫ਼ੇ ਖੇਤੀ ਲਈ ਬਹੁਤ ਨੁਕਸਾਨਦੇਹ ਸਾਬਤ ਹੁੰਦੇ ਹਨ। ਇਤਿਹਾਸ ਗਵਾਹੀ ਦਿੰਦਾ ਹੈ ਕਿ ਸ਼ਕਤੀਸ਼ਾਲੀ ਅਲ ਨੀਨੋ ਘਟਨਾਵਾਂ ਨੇ ਵਿਸ਼ਵ ਭਰ ’ਚ ਗੰਭੀਰ ਪ੍ਰਭਾਵ ਛੱਡੇ ਹਨ। 1982-83, 1997-98 ਅਤੇ 2015-16 ਵਰਗੇ ਸਾਲਾਂ ’ਚ ਕਈ ਦੇਸ਼ਾਂ ਨੇ ਸੋਕਾ, ਭਿਆਨਕ ਗਰਮੀ, ਜੰਗਲੀ ਅੱਗ ਤੇ ਸਿਖ਼ਰ ਮੌਸਮੀ ਘਟਨਾਵਾਂ ਦਾ ਸਾਹਮਣਾ ਕੀਤਾ ਸੀ। ਵਿਗਿਆਨੀਆਂ ਦਾ ਮੰਨਣਾ ਹੈ ਕਿ ਜੇ ਵਰਤਮਾਨ ਸੰਕੇਤ ਸਹੀ ਸਾਬਤ ਹੋਏ ਤਾਂ ਆਉਣ ਵਾਲੇ ਸਾਲਾਂ ’ਚ ਵੀ ਅਜਿਹੇ ਹਾਲਾਤ ਵੇਖਣ ਨੂੰ ਮਿਲ ਸਕਦੇ ਹਨ।

ਮਾਹਿਰਾਂ ਦਾ ਕਹਿਣਾ ਹੈ ਕਿ ਅੱਜ ਦੇ ਹਾਲਾਤ ਪਿਛਲਿਆਂ ਤੋਂ ਵਧੇਰੇ ਗੰਭੀਰ ਇਸ ਲਈ ਹਨ ਕਿਉਂਕਿ ਵਿਸ਼ਵ-ਪੱਧਰੀ ਤਾਪਮਾਨ ਲਗਾਤਾਰ ਵਧ ਰਿਹਾ ਹੈ। ਮਹਾਂਸਾਗਰ ਧਰਤੀ ’ਤੇ ਪੈਦਾ ਵਾਧੂ ਗਰਮੀ ਦਾ ਵੱਡਾ ਹਿੱਸਾ ਆਪਣੇ ਅੰਦਰ ਸਮਾ ਚੁੱਕੇ ਹਨ। ਇਸ ਕਾਰਨ ਸਮੁੰਦਰੀ ਪਾਣੀ ਦਾ ਤਾਪਮਾਨ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਹੈ। ਅਜਿਹੀ ਸਥਿਤੀ ’ਚ ਅਲ ਨੀਨੋ ਦਾ ਪ੍ਰਭਾਵ ਹੋਰ ਵੀ ਵਿਆਪਕ ਅਤੇ ਤੀਬਰ ਹੋ ਸਕਦਾ ਹੈ। ਕੁਝ ਜਲਵਾਯੂ ਵਿਗਿਆਨੀ ਤਾਂ ਇਹ ਵੀ ਮੰਨਦੇ ਹਨ ਕਿ ਆਉਣ ਵਾਲੇ ਸਾਲਾਂ ’ਚ ਵਿਸ਼ਵ-ਪੱਧਰੀ ਤਾਪਮਾਨ ਨਵੀਆਂ ਉੁਚਾਈਆਂ ਛੂ ਸਕਦਾ ਹੈ। ਭਾਰਤ ਦੇ ਸੰਦਰਭ ’ਚ ਸਭ ਤੋਂ ਮਹੱਤਵਪੂਰਨ ਸਵਾਲ ਮੀਂਹ ਦੀ ਮਾਤਰਾ ਨਹੀਂ, ਸਗੋਂ ਉਸ ਦੀ ਵੰਡ ਹੈ। Monsoon 2026

ਜੇ ਕੁੱਲ ਮੀਂਹ ਆਮ ਦੇ ਆਸ-ਪਾਸ ਵੀ ਰਿਹਾ, ਪਰ ਉਹ ਸੀਮਤ ਦਿਨਾਂ ’ਚ ਬਹੁਤ ਜ਼ਿਆਦਾ ਮਾਤਰਾ ’ਚ ਹੋਵੇ ਅਤੇ ਲੰਮੇ ਵਕਫ਼ੇ ਤੱਕ ਮੀਂਹ ਨਾ ਪਵੇ ਤਾਂ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ।ਉੱਤਰ-ਪੱਛਮੀ ਭਾਰਤ ’ਚ ਹੁੰਮਸ ਭਰੀ ਅਤੇ ਖਤਰਨਾਕ ਗਰਮੀ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਜੇ ਮਾਨਸੂਨ ਸਮੇਂ ਸਿਰ ਨਾ ਪਹੁੰਚਿਆ ਤਾਂ ਗਰਮ ਹਵਾਵਾਂ ਅਤੇ ਸਮੁੰਦਰੀ ਨਮੀ ਦੇ ਮਿਸ਼ਰਣ ਨਾਲ ਹਾਲਾਤ ਹੋਰ ਵੀ ਔਖੇ ਹੋ ਸਕਦੇ ਹਨ। ਦੇਸ਼ ਦੀ ਖੇਤੀ ਵਿਵਸਥਾ ਅਜੇ ਵੀ ਬਹੁਤ ਹੱਦ ਤੱਕ ਮਾਨਸੂਨ ’ਤੇ ਨਿਰਭਰ ਹੈ। ਭਾਰਤ ਦੀ ਵੱਡੀ ਆਬਾਦੀ ਆਪਣੇ ਜੀਵਨ ਦਾ ਇੱਕ ਵੱਡਾ ਹਿੱਸਾ ਖੇਤੀ ਨਾਲ ਜੋੜੇ ਹੋਏ ਹੈ ਅਤੇ ਖੁਰਾਕ ਉਤਪਾਦਨ ਦਾ ਮਹੱਤਵਪੂਰਨ ਹਿੱਸਾ ਮੀਂਹ ’ਤੇ ਆਧਾਰਿਤ ਹੈ।

ਕਮਜ਼ੋਰ ਮਾਨਸੂਨ ਦਾ ਅਸਰ ਖੇਤਾਂ ਤੱਕ ਸੀਮਤ ਨਹੀਂ ਰਹਿੰਦਾ। ਇਸ ਨਾਲ ਭੂ-ਜਲ ਪੱਧਰ ਪ੍ਰਭਾਵਿਤ ਹੁੰਦਾ ਹੈ, ਝੀਲਾਂ ਅਤੇ ਤਲਾਬਾਂ ’ਚ ਪਾਣੀ ਘੱਟ ਹੁੰਦਾ ਹੈ, ਜਲ ਬਿਜਲੀ ਉਤਪਾਦਨ ਘਟਦਾ ਹੈ ਅਤੇ ਸ਼ਹਿਰਾਂ ’ਚ ਪੀਣ ਵਾਲੇ ਪਾਣੀ ਦਾ ਸੰਕਟ ਵਧ ਜਾਂਦਾ ਹੈ। ਅਜਿਹੇ ਹਾਲਾਤਾਂ ’ਚ ਜਲ ਪ੍ਰਬੰਧਨ ਨੂੰ ਨਵੀਂ ਪਹਿਲ ਦੇਣ ਦੀ ਲੋੜ ਹੈ। ਮੀਂਹ ਦੇ ਪਾਣੀ ਦੀ ਸੰਭਾਲ, ਜ਼ਮੀਨ ਹੇਠਲੇ ਪਾਣੀ ਨੂੰ ਰਿਚਾਰਜ਼ ਕਰਨਾ, ਸੂਖਮ ਸਿੰਚਾਈ ਪ੍ਰਣਾਲੀਆਂ ਅਤੇ ਪਾਣੀ ਸੰਭਾਲ ਦੀਆਂ ਆਧੁਨਿਕ ਤਕਨੀਕਾਂ ਹੁਣ ਵਿਕਲਪ ਨਹੀਂ, ਲੋੜ ਬਣ ਚੁੱਕੀਆਂ ਹਨ। ਇਸ ਦੇ ਨਾਲ ਖੇਤੀ ਖੇਤਰ ’ਚ ਵੀ ਤਬਦੀਲੀ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਮਾਹਿਰ ਕਿਸਾਨਾਂ ਨੂੰ ਘੱਟ ਪਾਣੀ ਵਾਲੀਆਂ ਫਸਲਾਂ ਵੱਲ ਵਧਣ, ਮਿੱਟੀ ਦੀ ਗੁਣਵੱਤਾ ਸੁਧਾਰਨ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ’ਤੇ ਵਧੇਰੇ ਧਿਆਨ ਦੇਣ ਦੀ ਸਲਾਹ ਦੇ ਰਹੇ ਹਨ।ਫਿਰ ਵੀ ਸਥਿਤੀ ਪੂਰੀ ਤਰ੍ਹਾਂ ਨਿਰਾਸ਼ਾਜਨਕ ਨਹੀਂ ਹੈ।

ਹਿੰਦ ਮਹਾਂਸਾਗਰ ’ਚ ਬਣਨ ਵਾਲੀਆਂ ਕੁਝ ਅਨੁਕੂਲ ਸਥਿਤੀਆਂ ਅਲ ਨੀਨੋ ਦੇ ਪ੍ਰਭਾਵ ਨੂੰ ਅੰਸ਼ਿਕ ਤੌਰ ’ਤੇ ਘਟਾ ਸਕਦੀਆਂ ਹਨ। ਹਾਲਾਂਕਿ ਵਿਗਿਆਨੀਆਂ ਦਾ ਮੰਨਣਾ ਹੈ ਕਿ ਜੇ ਅਲ ਨੀਨੋ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੋਇਆ ਤਾਂ ਇਹ ਸਹਾਇਕ ਕਾਰਕ ਵੀ ਉਸ ਦੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਸੰਤੁਲਿਤ ਨਹੀਂ ਕਰ ਸਕਣਗੇ।ਭਾਰਤ ’ਚ ਮਾਨਸੂਨ ਦੇਸ਼ ਦੀ ਆਰਥਿਕਤਾ, ਖੇਤੀ ਵਿਵਸਥਾ, ਜਲ ਸੁਰੱਖਿਆ ਤੇ ਕਰੋੜਾਂ ਲੋਕਾਂ ਦੇ ਜੀਵਨ ਨਾਲ ਜੁੜਿਆ ਹੋਇਆ ਹੈ। ਇਸੇ ਲਈ ਅਲ ਨੀਨੋ ਦੀ ਵਧਦੀ ਸੰਭਾਵਨਾ ਨੂੰ ਇੱਕ ਆਮ ਮੌਸਮੀ ਖ਼ਬਰ ਵਜੋਂ ਨਹੀਂ ਵੇਖਿਆ ਜਾ ਸਕਦਾ। ਆਉਣ ਵਾਲੇ ਮਹੀਨਿਆਂ ’ਚ ਮੌਸਮ ਦੀ ਹਰ ਚਿਤਾਵਨੀ, ਪਾਣੀ ਸੰਭਾਲ ਦਾ ਹਰ ਯਤਨ ਅਤੇ ਖੇਤੀ ਨਾਲ ਜੁੜਿਆ ਹਰ ਫੈਸਲਾ ਪਹਿਲਾਂ ਦੇ ਮੁਕਾਬਲੇ ਵਧੇਰੇ ਮਹੱਤਵਪੂਰਨ ਸਾਬਤ ਹੋਵੇਗਾ। ਬਦਲਦੇ ਜਲਵਾਯੂ ਦੇ ਇਸ ਦੌਰ ’ਚ ਭਾਰਤ ਨੂੰ ਚੌਕਸੀ, ਵਿਗਿਆਨਕ ਯੋਜਨਾਬੰਦੀ ਤੇ ਸਰੋਤਾਂ ਦੀ ਸੁਚੱਜੀ ਵਰਤੋਂ ਦੇ ਨਾਲ ਅੱਗੇ ਵਧਣਾ ਹੋਵੇਗਾ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਸੰਦੀਪ ਸਿੰਹਮਾਰ