Punjab Police Transfer News - Sach Kahoon Punjabi

Punjab Police Transfer News: ਪੰਜਾਬ ਪੁਲਿਸ ’ਚ ਵੱਡਾ ਫੇਰਬਦਲ, ਅੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਸੁਹੇਲ ਕਾਸਿਮ ਮੀਰ ਨੂੰ ਹਟਾਇਆ
Punjab Police Transfer News:

Punjab Police Transfer News: ਪੰਜਾਬ ਪੁਲਿਸ ’ਚ ਵੱਡਾ ਫੇਰਬਦਲ, ਅੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਸੁਹੇਲ ਕਾਸਿਮ ਮੀਰ ਨੂੰ ਹਟਾਇਆ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਰਕਾਰ ਨੇ ਸੋਮਵਾਰ ਨੂੰ ਪੁਲਿਸ ਵਿਭਾਗ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ 14 ਆਈਪੀਐੱਸ ਅਤੇ ਪੀਪੀਐੱਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਇਸ ਦੌਰਾਨ ਅੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਸੁਹੇਲ ਕਾਸਿਮ ਮੀਰ ਨੂੰ ਉਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਹਾਲ ਹੀ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਜੁੜੇ ਮਜੀਠਾ ਥਾਣਾ ਵਿਵਾਦ ਤੋਂ ਬਾਅਦ ਸੁਹੇਲ ਕਾਸਿਮ ਮੀਰ ਕਾਫੀ ਚਰਚਾ ਵਿੱਚ ਰਹੇ ਸਨ। ਸੁਹੇਲ ਕਾਸਿਮ ਮੀਰ ਸੋਮਵਾਰ ਨੂੰ ਦਿਨ ਭਰ ਬਿਕਰਮ ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਲਈ ਜਦੋਂ ਜਹਿਦ ਕਰਦੇ ਰਹੇ ਪਰ ਦੇਰ ਸ਼ਾਮ ਉਨਾਂ ਦਾ ਹੀ ਤਬਾਦਲਾ ਕਰ ਦਿੱਤਾ ਗਿਆ ਹੈ ਅਤੇ ਉਨਾਂ ਨੂੰ ਏ.ਆਈ.ਜੀ. ਪਰਸੋਨਲ-1 ਲਾਇਆ ਗਿਆ ਹੈ। ਉਨਾਂ ਦੀ ਥਾਂ ਐਸਪੀ ਕਵਲਜੀਤ ਸਿੰਘ ਨੂੰ ਅੰਮ੍ਰਿਤਸਰ ਦਿਹਾਤੀ ਦਾ ਚਾਰਜ ਦਿੱਤਾ ਗਿਆ ਹੈ।

ਇਸੇ ਤਰਾਂ ਫਰੀਦਕੋਟ ਦੀ ਐੱਸਐੱਸਪੀ ਪ੍ਰਗਿਆ ਜੈਨ ਨੂੰ ਵੀ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਨਾਂ ਨੂੰ ਏ.ਆਈ.ਜੀ. ਲਾਅ ਐਂਡ ਆਰਡਰ ਪੰਜਾਬ ਚੰਡੀਗੜ ਤੈਨਾਤ ਕੀਤਾ ਗਿਆ। ਪੰਜਾਬ ਸਰਕਾਰ ਨੇ ਜਲੰਧਰ ਪੁਲਿਸ ਕਮਿਸ਼ਨਰੇਟ ਵਿੱਚ ਵੀ ਤਬਦੀਲੀ ਕੀਤੀ ਹੈ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਰੰਧਾਵਾ ਨੂੰ ਹਟਾ ਕੇ ਉਨਾਂ ਦੀ ਥਾਂ ਲੁਧਿਆਣਾ ਰੇਂਜ ਦੇ ਡੀਆਈਜੀ ਸਤਿੰਦਰ ਸਿੰਘ ਨੂੰ ਜਲੰਧਰ ਦਾ ਨਵਾਂ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਧਨਪ੍ਰੀਤ ਕੌਰ ਨੂੰ ਫਿਲੌਰ ਸਥਿਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਦਾ ਡਾਇਰੈਕਟਰ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ: Bikram Majithia Raids: ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ ਲਈ ਪੁਲਿਸ ਕਰ ਰਹੀ ਹੈ ਥਾਂ-ਥਾਂ ਛਾਪੇਮਾਰੀ, ਹਾਈਕੋਰਟ ਪਹੁੰਚਿਆ ਅਕਾਲੀ ਦਲ

ਤਬਾਦਲਿਆਂ ਦੀ ਲੜੀ ਵਿੱਚ ਵਿਵੇਕ ਸ਼ੀਲ ਸੋਨੀ ਨੂੰ ਬਾਰਡਰ ਰੇਂਜ ਅੰਮ੍ਰਿਤਸਰ ਦਾ ਡੀਆਈਜੀ ਲਗਾਇਆ ਗਿਆ ਹੈ, ਜਦਕਿ ਸੰਦੀਪ ਗੋਇਲ ਨੂੰ ਲੁਧਿਆਣਾ ਰੇਂਜ ਦਾ ਡੀਆਈਜੀ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤਰੱਕੀ ਉਪਰੰਤ ਸੁਰਿੰਦਰਜੀਤ ਸਿੰਘ ਮੰਡ ਨੂੰ ਡੀਆਈਜੀ ਜੇਲ੍ਹਾਂ, ਕਵਲਦੀਪ ਸਿੰਘ ਨੂੰ ਡੀਆਈਜੀ ਕਾਨੂੰਨ ਅਤੇ ਵਿਵਸਥਾ ਅਤੇ ਸੰਦੀਪ ਕੁਮਾਰ ਸ਼ਰਮਾ ਨੂੰ ਡੀਆਈਜੀ ਪੀਏਪੀ-2 ਜਲੰਧਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪੁਲਿਸ ਵਿਭਾਗ ਵਿੱਚ ਹੋਏ ਇਸ ਵੱਡੇ ਫੇਰਬਦਲ ਨੂੰ ਪ੍ਰਸ਼ਾਸਨਿਕ ਪੱਧਰ ’ਤੇ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ, ਜਿਸ ਦੇ ਸਿਆਸੀ ਅਰਥ ਵੀ ਕੱਢੇ ਜਾ ਰਹੇ ਹਨ। ਅਨਿਤਾ ਪੁੰਜ ਨੂੰ ਸਪੈਸ਼ਲ ਡੀਜੀਪੀ ਐਚਆਰਡੀ ਤੇ ਵੈਲਫੇਅਰ ਪੰਜਾਬ ਚੰਡੀਗੜ੍ਹ ਲਗਾਇਆ ਗਿਆ ਹੈ।