Dhariwal Election Results - Sach Kahoon Punjabi

Dhariwal Election Results: ਧਾਰੀਵਾਲ ਨਗਰ ਕੌਂਸਲ ਦੇ ਨਤੀਜੇ ਆਏ ਸਾਹਮਣੇ
ਗੁਰਦਾਸਪੁਰ। ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੀ ਨਗਰ ਕੌਂਸਲ ਲਈ 13 ਵਾਰਡਾਂ ਵਿੱਚੋਂ ਚੋਣਾਂ ਹੋਈਆਂ ਸਨ । ਸੁਖਜਿੰਦਰ ਕਾਲਜ ਆਫ ਇਸਟੀਟਿਊਟ ਗੁਰਦਾਸਪੁਰ ਵਿੱਚ ਅੱਜ ਇਹਨਾਂ 13 ਵਾਰਡਾਂ ਲਈ ਕਾਊਂਟਿੰਗ ਹੋਈ ਜਿਸ ਦੇ ਨਤੀਜੇ ਵੀ ਸਾਹਮਣੇ ਆ ਗਏ ਹਨ।

ਇਹ ਵੀ ਪੜ੍ਹੋ: Raja Warring Case: ਰਾਜਾ ਵੜਿੰਗ ਮਾਮਲੇ ’ਚ ਐਸ.ਸੀ. ਕਮਿਸ਼ਨ ਵੱਲੋਂ ਪੰਜਾਬ ਪੁਲਿਸ ਨੂੰ 1 ਜੁਲਾਈ ਨੂੰ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਦੇ ਹੁਕਮ

ਧਾਰੀਵਾਲ ਨਗਰ ਕੌਂਸਲ ਵਿੱਚ ਆਮ ਆਦਮੀ ਪਾਰਟੀ ਨੇ ਕਬਜ਼ਾ ਜਮਾ ਲਿਆ ਹੈ ਤੇ ਆਮ ਆਦਮੀ ਪਾਰਟੀ ਨੇ ਸੱਤ, ਸ਼੍ਰੋਮਣੀ ਅਕਾਲੀ ਦਲ ਨੇ ਦੋ, ਕਾਂਗਰਸ ਨੇ ਦੋ ਭਾਜਪਾ ਨੇ ਇੱਕ ਅਤੇ ਆਜ਼ਾ

ਦ ਉਮੀਦਵਾਰ ਨੇ ਇੱਕ ਸੀਟ ਜਿੱਤੀ। ਉੱਥੇ ਹੀ ਜਿੱਥੇ ਆਮ ਆਦਮੀ ਪਾਰਟੀ ਦੀ ਜੇਤੂ ਉਮੀਦਵਾਰ ਜੋਤੀ ਮਹਾਜਨ ਵਾਰਡ ਨੰਬਰ ਤਿੰਨ ਨੀ ਵੋਟਰਾਂ ਦਾ ਧੰਨਵਾਦ ਕੀਤਾ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਅਤੇ ਹਲਕਾ ਆਗੂ ਗੁਰ ਇਕਬਾਲ ਸਿੰਘ ਮਾਹਲ ਨੇ ਵੀ ਧਾਰੀਵਾਲ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ।

Ludhiana ਜ਼ਿਲ੍ਹੇ ਦੀਆਂ ਨਗਰ ਕੌਂਸਲ ਚੋਣਾਂ, ਆਮ ਆਦਮੀ ਪਾਰਟੀ ਦਾ ਦਬਦਬਾ, ਕਾਂਗਰਸ ਦੂਜੇ ਨੰਬਰ ’ਤੇ

ਲੁਧਿਆਣਾ (ਸੁਰਿੰਦਰ ਕੁਮਾਰ ਸ਼ਰਮਾ)। ਲੁਧਿਆਣਾ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤੱਕ ਆਏ ਰੁਝਾਨਾਂ ਅਤੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਸਪੱਸ਼ਟ ਬੜ੍ਹਤ ਬਣਾਈ ਹੋਈ ਹੈ। ਜ਼ਿਲ੍ਹੇ ਦੀਆਂ ਛੇ ਨਗਰ ਕੌਂਸਲਾਂ ਦੇ ਕੁੱਲ 112 ਵਾਰਡਾਂ ਵਿੱਚੋਂ 4 ਵਾਰਡ ਪਹਿਲਾਂ ਹੀ ਬਿਨਾ ਮੁਕਾਬਲੇ ਜਿੱਤੇ ਜਾ ਚੁੱਕੇ ਹਨ, ਜਿਨ੍ਹਾਂ ’ਚ ਸਾਰੇ ਵਾਰਡ ਆਮ ਆਦਮੀ ਪਾਰਟੀ ਦੇ ਖਾਤੇ ’ਚ ਗਏ ਹਨ।

ਹੁਣ ਤੱਕ 108 ਵਾਰਡਾਂ ਦੇ ਰੁਝਾਨਾਂ ’ਚ ਆਮ ਆਦਮੀ ਪਾਰਟੀ 30 ਵਾਰਡਾਂ ਵਿੱਚ ਅੱਗੇ ਚੱਲ ਰਹੀ ਹੈ, ਜਦਕਿ ਕਾਂਗਰਸ 19 ਵਾਰਡਾਂ ਵਿੱਚ ਬੜ੍ਹਤ ਬਣਾਈ ਹੋਈ ਹੈ। ਸ਼੍ਰੋਮਣੀ ਅਕਾਲੀ ਦਲ 7, ਆਜ਼ਾਦ ਉਮੀਦਵਾਰ 3 ਅਤੇ ਭਾਜਪਾ 1 ਵਾਰਡ ਵਿੱਚ ਅੱਗੇ ਹੈ।

ਐਲਾਨੇ ਗਏ ਅਤੇ ਬਿਨਾਂ ਮੁਕਾਬਲੇ ਜਿੱਤੇ ਵਾਰਡਾਂ ਨੂੰ ਮਿਲਾ ਕੇ ਹੁਣ ਤੱਕ ਦੇ ਅੰਕੜਿਆਂ ਅਨੁਸਾਰ ਆਮ ਆਦਮੀ ਪਾਰਟੀ 34 ਵਾਰਡਾਂ ’ਤੇ ਜਿੱਤ ਦਰਜ ਕਰ ਚੁੱਕੀ ਹੈ ਜਾਂ ਜਿੱਤ ਦੇ ਨੇੜੇ ਹੈ। ਕਾਂਗਰਸ 19, ਸ਼੍ਰੋਮਣੀ ਅਕਾਲੀ ਦਲ 7, ਆਜ਼ਾਦ 3 ਅਤੇ ਭਾਜਪਾ 1 ਵਾਰਡ ’ਤੇ ਕਾਬਜ਼ ਨਜ਼ਰ ਆ ਰਹੀ ਹੈ।

ਖੰਨਾ ਅਤੇ ਸਮਰਾਲਾ ਵਿੱਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਸਭ ਤੋਂ ਮਜ਼ਬੂਤ ਦਿਖਾਈ ਦੇ ਰਹੀ ਹੈ। ਖੰਨਾ ਵਿੱਚ 33 ਵਿੱਚੋਂ 12 ਵਾਰਡਾਂ ’ਤੇ ਆਪ ਨੇ ਬੜ੍ਹਤ ਜਾਂ ਜਿੱਤ ਹਾਸਲ ਕੀਤੀ ਹੈ, ਜਦਕਿ ਸਮਰਾਲਾ ਵਿੱਚ ਪਾਰਟੀ 8 ਵਾਰਡਾਂ ’ਤੇ ਮਜ਼ਬੂਤ ਸਥਿਤੀ ਵਿੱਚ ਹੈ। ਰਾਏਕੋਟ ਵਿੱਚ ਕਾਂਗਰਸ 7 ਵਾਰਡਾਂ ਵਿੱਚ ਅੱਗੇ ਚੱਲ ਰਹੀ ਹੈ, ਜਿਸ ਨਾਲ ਉੱਥੇ ਕਾਂਗਰਸ ਦੀ ਪਕੜ ਮਜ਼ਬੂਤ ਦਿਖਾਈ ਦੇ ਰਹੀ ਹੈ।

ਵੋਟਾਂ ਦੀ ਗਿਣਤੀ ਅਜੇ ਜਾਰੀ ਹੈ ਅਤੇ ਆਉਣ ਵਾਲੇ ਘੰਟਿਆਂ ਵਿੱਚ ਤਸਵੀਰ ਹੋਰ ਸਪੱਸ਼ਟ ਹੋਵੇਗੀ, ਪਰ ਸ਼ੁਰੂਆਤੀ ਰੁਝਾਨਾਂ ਨੇ ਇਹ ਸੰਕੇਤ ਦੇ ਦਿੱਤਾ ਹੈ ਕਿ ਲੁਧਿਆਣਾ ਜ਼ਿਲ੍ਹੇ ਦੀਆਂ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਵਿਰੋਧੀ ਧਿਰਾਂ ਉੱਤੇ ਮਨੋਵਿਗਿਆਨਕ ਬੜ੍ਹਤ ਬਣਾ ਲਈ ਹੈ।

ਮੁੱਖ ਅੰਕੜੇ (ਦੁਪਹਿਰ 12:30 ਵਜੇ ਤੱਕ):

ਕੁੱਲ ਵਾਰਡ: 112

ਬਿਨਾਂ ਮੁਕਾਬਲੇ ਜਿੱਤੇ ਵਾਰਡ: 4 (ਸਾਰੇ ਆਪ)

ਆਪ: 34

ਕਾਂਗਰਸ: 19

ਅਕਾਲੀ ਦਲ: 7

ਆਜ਼ਾਦ: 3

ਭਾਜਪਾ: 1

ਬਾਕੀ ਵਾਰਡਾਂ ਦੀ ਗਿਣਤੀ ਜਾਰੀ।