Highway Flyover News - Sach Kahoon Punjabi

Highway Flyover News: ਚੰਡੀਗੜ੍ਹ ਜਾਣ ਵਾਲਿਆਂ ਲਈ ਤੋਹਫ਼ਾ, ਹੁਣ ਟਰੈਫਿਕ ਤੋਂ ਮਿਲੇਗਾ ਛੁਟਕਾਰਾ, ਹੋਣ ਜਾ ਰਹੀ ਬੱਲੇ! ਬੱਲੇ!
ਚੰਡੀਗੜ੍ਹ (ਹਿੰ.ਸ.)। ਚੰਡੀਗੜ੍ਹ ਦੇ ਸਭ ਤੋਂ ਵੱਧ ਜਾਮ ਵਾਲੇ ਰੂਟਾਂ ਵਿੱਚ ਸ਼ਾਮਲ ਟ੍ਰਿਬਿਊਨ ਚੌਕ ਤੋਂ ਜ਼ੀਰਕਪੁਰ ਬਾਰਡਰ ਤੱਕ ਲੋਕਾਂ ਨੂੰ ਜਲਦੀ ਟਰੈਫਿਕ ਜਾਮ ਤੋਂ ਰਾਹਤ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ। ਸੜਕ ਟਰਾਂਸਪੋਰਟ ਅਤੇ ਹਾਈਵੇ ਮੰਤਰਾਲੇ ਨੇ ਪੋਲਟਰੀ ਫਾਰਮ ਚੌਕ ਤੋਂ ਜ਼ੀਰਕਪੁਰ ਬਾਰਡਰ ਤੱਕ ਫਲਾਈਓਵਰ ਪ੍ਰਾਜੈਕਟ ਦੀ ਵਿਸਥਾਰਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਤਿਆਰ ਕਰਨ ਲਈ ਸਲਾਹਕਾਰ ਏਜੰਸੀ ਨਿਯੁਕਤ ਕਰ ਦਿੱਤੀ ਹੈ।

ਲਗਭਗ 4.5 ਕਿਲੋਮੀਟਰ ਲੰਬੇ ਇਸ ਪ੍ਰਾਜੈਕਟ ਦੀ ਅਨੁਮਾਨਿਤ ਲਾਗਤ ਕਰੀਬ 300 ਕਰੋੜ ਰੁਪਏ ਦੱਸੀ ਜਾ ਰਹੀ ਹੈ। ਏਜੰਸੀ ਅਗਲੇ ਤਿੰਨ ਮਹੀਨਿਆਂ ਵਿੱਚ ਆਪਣੀ ਰਿਪੋਰਟ ਮੰਤਰਾਲੇ ਨੂੰ ਸੌਂਪੇਗੀ।

ਦੋ ਹਿੱਸਿਆਂ ਵਿੱਚ ਵੰਡਿਆ ਗਿਆ ਪ੍ਰਾਜੈਕਟ

ਅਧਿਕਾਰੀਆਂ ਮੁਤਾਬਕ ਐਨਐਚ-05 ’ਤੇ ਟਰੈਫਿਕ ਨੂੰ ਸੁਚਾਰੂ ਬਣਾਉਣ ਲਈ ਜੀਐਮਸੀਐਚ-32 ਚੌਕ ਤੋਂ ਸਿੱਧਾ ਜ਼ੀਰਕਪੁਰ ਬਾਰਡਰ ਤੱਕ ਇੱਕੋ ਫਲਾਈਓਵਰ ਬਣਾਉਣਾ ਸੰਭਵ ਨਹੀਂ ਸੀ, ਕਿਉਂਕਿ ਪੋਲਟਰੀ ਫਾਰਮ ਚੌਕ ਕੋਲ ਪਹਿਲਾਂ ਹੀ ਰੇਲਵੇ ਓਵਰਬ੍ਰਿਜ ਮੌਜੂਦ ਹੈ। ਇਸ ਕਾਰਨ ਪ੍ਰਾਜੈਕਟ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲਾ ਫਲਾਈਓਵਰ ਟ੍ਰਿਬਿਊਨ ਚੌਕ ‘ਤੇ ਬਣਾਇਆ ਜਾਵੇਗਾ, ਜਦਕਿ ਦੂਜਾ ਰੇਲਵੇ ਓਵਰਬ੍ਰਿਜ ਨੇੜੇ ਤੋਂ ਸ਼ੁਰੂ ਹੋ ਕੇ ਜ਼ੀਰਕਪੁਰ ਬਾਰਡਰ ’ਤੇ ਹਾਲ ਹੀ ਵਿੱਚ ਬਣੇ ਫਲਾਈਓਵਰ ਤੱਕ ਜਾਵੇਗਾ।

Read Also :  ਜਨਗਣਨਾ 2027 ਦੇ ਪਹਿਲੇ ਫੇਜ ਦਾ ਕੰਮ 13 ਜੂਨ 2026 ਤੱਕ ਚੱਲੇਗਾ : ਮਨਰੀਤ ਰਾਣਾ

ਕਈ ਇਲਾਕਿਆਂ ਨੂੰ ਮਿਲੇਗੀ ਰਾਹਤ ਇਸ ਪ੍ਰਾਜੈਕਟ ਨਾਲ ਪੋਲਟਰੀ ਫਾਰਮ ਚੌਂਕ, ਹੱਲੋਮਾਜਰਾ ਲਾਈਟ ਪੋਇੰਟ ਅਤੇ ਪੁਰਾਣੇ ਏਅਰਪੋਰਟ ਲਾਈਟ ਪੋਇੰਟ ‘ਤੇ ਲੱਗਣ ਵਾਲੇ ਭਾਰੀ ਜਾਮ ਤੋਂ ਰਾਹਤ ਮਿਲਣ ਦੀ ਉਮੀਦ ਹੈ। ਫਲਾਈਓਵਰ ਬਣਨ ਤੋਂ ਬਾਅਦ ਟ੍ਰਿਬਿਊਨ ਚੌਕ ਤੋਂ ਜ਼ੀਰਕਪੁਰ ਬੋਰਡਰ ਤੱਕ ਪੂਰਾ ਰੂਟ ਸਿਗਨਲ-ਫ੍ਰੀ ਹੋ ਜਾਵੇਗਾ। ਇਸ ਸਮੇਂ ਸਵੇਰੇ ਅਤੇ ਸ਼ਾਮ ਦਫ਼ਤਰ ਸਮੇਂ ਦੌਰਾਨ ਇਸ ਰੂਟ ’ਤੇ ਭਾਰੀ ਜਾਮ ਆਮ ਗੱਲ ਹੈ।

ਹਾਈਕੋਰਟ ਵੱਲੋਂ ਦਰੱਖਤਾਂ ਦੀ ਕਟਾਈ ‘ਤੇ ਰੋਕ ਇਸ ਵਿਚਕਾਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਟ੍ਰਿਬਿਊਨ ਚੌਂਕ ਫਲਾਈਓਵਰ ਪ੍ਰਾਜੈਕਟ ਲਈ ਦਰੱਖਤਾਂ ਦੀ ਕਟਾਈ ‘ਤੇ ਫਿਲਹਾਲ ਰੋਕ ਲਗਾ ਦਿੱਤੀ ਹੈ। ਇਹ ਹੁਕਮ ਉਸ ਪਟੀਸ਼ਨ ‘ਤੇ ਸੁਣਵਾਈ ਦੌਰਾਨ ਦਿੱਤਾ ਗਿਆ ਜਿਸ ਵਿੱਚ ਪ੍ਰਾਜੈਕਟ ਨੂੰ ਚੰਡੀਗੜ੍ਹ ਦੇ ਮਾਸਟਰ ਪਲਾਨ-2031 ਅਤੇ ਹੇਰੀਟੇਜ ਨੀਤੀ ਦੇ ਵਿਰੁੱਧ ਦੱਸਿਆ ਗਿਆ ਸੀ। ਪਟੀਸ਼ਨਕਰਤਾ ਨੇ ਦਲੀਲ ਦਿੱਤੀ ਕਿ ਸ਼ਹਿਰ ਨੂੰ ਪੈਦਲ ਯਾਤਰੀਆਂ ਅਤੇ ਸਾਈਕਲ ਸਵਾਰਾਂ ਲਈ ਅਨੁਕੂਲ ਬਣਾਉਣ ਦੀ ਯੋਜਨਾ ਹੈ, ਜਦਕਿ ਫਲਾਈਓਵਰ ਨਾਲ ਸ਼ਹਿਰ ਦੀ ਦਿੱਖ ਅਤੇ ਗੈਰ-ਮੋਟਰਾਈਜ਼ਡ ਟਰਾਂਸਪੋਰਟ ਪ੍ਰਭਾਵਿਤ ਹੋ ਸਕਦੀ ਹੈ।

ਪ੍ਰਸ਼ਾਸਨ ਨੇ ਅਦਾਲਤ ਵਿੱਚ ਕਿਹਾ ਕਿ ਮਾਸਟਰ ਪਲਾਨ ਵਿੱਚ ਫਲਾਈਓਵਰ ਦੀ ਇਜਾਜ਼ਤ ਹੈ ਅਤੇ ਹੇਰੀਟੇਜ ਜ਼ੋਨ ਸਿਰਫ਼ ਸੈਕਟਰ-1 ਤੋਂ 30 ਤੱਕ ਸੀਮਤ ਹੈ। ਪ੍ਰਸ਼ਾਸਨ ਨੇ ਇਹ ਵੀ ਦੱਸਿਆ ਕਿ ਵਾਤਾਵਰਣੀ ਪ੍ਰਭਾਵ ਨੂੰ ਘਟਾਉਣ ਲਈ 5:1 ਅਨੁਪਾਤ ਵਿੱਚ ਕਰੀਬ 2,799 ਦਰੱਖਤ ਲਗਾਉਣ ਦੀ ਯੋਜਨਾ ਸ਼ੁਰੂ ਕੀਤੀ ਜਾ ਚੁੱਕੀ ਹੈ। 2026 ਵਿੱਚ ਸ਼ੁਰੂ ਹੋਵੇਗਾ ਕੰਮ ਪ੍ਰਸ਼ਾਸਨ ਮੁਤਾਬਕ ਟ੍ਰਿਬਿਊਨ ਚੌਕ ਫਲਾਈਓਵਰ ਦਾ ਠੇਕਾ ਸਿੰਗਲਾ ਕੰਸਟਰਕਸ਼ਨ ਨੂੰ 147.98 ਕਰੋੜ ਰੁਪਏ ਵਿੱਚ ਦਿੱਤਾ ਗਿਆ ਹੈ, ਜੋ ਅਨੁਮਾਨਿਤ ਲਾਗਤ ਨਾਲੋਂ ਲਗਭਗ 31 ਫ਼ੀਸਦੀ ਘੱਟ ਹੈ। ਲਗਭਗ 1.6 ਕਿਲੋਮੀਟਰ ਲੰਬੇ ਇਸ ਪ੍ਰਾਜੈਕਟ ਵਿੱਚ ਰੋਟਰੀ ਅਤੇ ਅੰਡਰਪਾਸ ਵੀ ਸ਼ਾਮਲ ਹੋਣਗੇ।

ਨਿਰਮਾਣ ਅਗਲੇ ਦੋ ਸਾਲਾਂ ਵਿੱਚ ਪੂਰਾ ਕਰਨ ਦਾ ਟਾਰਗੇਟ ਰੱਖਿਆ ਗਿਆ ਹੈ। ਫਿਲਹਾਲ ਟ੍ਰਿਬਿਊਨ ਚੌਕ ਤੋਂ ਹਰ ਰੋਜ਼ ਕਰੀਬ 1.43 ਲੱਖ ਵਾਹਨ ਗੁਜ਼ਰਦੇ ਹਨ। ਫਲਾਈਓਵਰ ਬਣਨ ਤੋਂ ਬਾਅਦ ਇੱਥੇ ਲੱਗਣ ਵਾਲੇ ਭਾਰੀ ਟ੍ਰੈਫਿਕ ਜਾਮ ਤੋਂ ਵੱਡੀ ਰਾਹਤ ਮਿਲਣ ਦੀ ਉਮੀਦ ਹੈ।