IMD Heatwave Alert - Sach Kahoon Punjabi

Weather Warning: ਲੂ ਨਾਲ ਵਧਦੀਆਂ ਮੌਤਾਂ ਅਤੇ ਮੌਸਮੀ ਗੰਭੀਰ ਚਿਤਾਵਨੀ
ਦੇਸ਼ ’ਚ ਬੇਹਿਸਾਬੀ ਵਧਦੀ ਭਿਆਨਕ ਗਰਮੀ ਹੁਣ ਸਿਰਫ਼ ਮੌਸਮੀ ਤਬਦੀਲੀ ਨਹੀਂ ਰਹੀ, ਸਗੋਂ ਇਹ ਮਨੁੱਖੀ ਜੀਵਨ, ਸਿਹਤ ਤੇ ਆਰਥਿਕਤਾ ’ਤੇ ਡੂੰਘਾ ਪ੍ਰਭਾਵ ਪਾਉਣ ਵਾਲੀ ਗੰਭੀਰ ਚੁਣੌਤੀ ਬਣ ਚੁੱਕੀ ਹੈ। ਉੱਤਰੀ ਭਾਰਤ ਤੇ ਮੱਧ ਭਾਰਤ ਦੇ ਕਈ ਰਾਜਾਂ ’ਚ ਇਸ ਸਾਲ ਤਾਪਮਾਨ ਨੇ ਆਮ ਹੱਦਾਂ ਪਾਰ ਕਰ ਦਿੱਤੀਆਂ ਹਨ। ਕਈ ਥਾਵਾਂ ’ਤੇ ਪਾਰਾ 40 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ ਹੈ, ਜਦਕਿ ਕੁਝ ਖੇਤਰਾਂ ’ਚ ਇਹ 46 ਤੋਂ 47 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਉੱਤਰ ਪ੍ਰਦੇਸ਼ ਦੇ ਬਾਂਦਾ ਖੇਤਰ ’ਚ 47 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਅਤੇ ਮੱਧ ਪ੍ਰਦੇਸ਼ ਦੇ ਨੌਗਾਂਵ ’ਚ ਲਗਭਗ 46.8 ਡਿਗਰੀ ਸੈਲਸੀਅਸ ਦਾ ਪੱਧਰ ਇਸ ਅਸਧਾਰਨ ਸਥਿਤੀ ਦੀ ਪੁਸ਼ਟੀ ਕਰਦਾ ਹੈ। ਇਸ ਵਧਦੀ ਗਰਮੀ ਦਾ ਸਭ ਤੋਂ ਚਿੰਤਾਜਨਕ ਪਹਿਲੂ ਇਹ ਹੈ ਕਿ ਇਸ ਨਾਲ ਜਾਨੀ ਨੁਕਸਾਨ ਦੀਆਂ ਘਟਨਾਵਾਂ ਵੀ ਵਧ ਰਹੀਆਂ ਹਨ। IMD Alert

ਤੇਲੰਗਾਨਾ ਵਰਗੇ ਰਾਜਾਂ ’ਚ ਲੂ ਲੱਗਣ ਤੇ ਜ਼ਿਆਦਾ ਤਾਪਮਾਨ ਕਾਰਨ ਕਈ ਲੋਕਾਂ ਦੀ ਮੌਤ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਹ ਸਥਿਤੀ ਸਪੱਸ਼ਟ ਸੰਕੇਤ ਦਿੰਦੀ ਹੈ ਕਿ ਮੌਸਮ ਦੀ ਇਹ ਤਬਦੀਲੀ ਹੁਣ ਸਿਰਫ਼ ਅਸੁਵਿਧਾ ਤੱਕ ਸੀਮਿਤ ਨਹੀਂ ਰਹੀ, ਸਗੋਂ ਇਹ ਜੀਵਨ ਲਈ ਸਿੱਧਾ ਖ਼ਤਰਾ ਬਣ ਚੁੱਕੀ ਹੈ। ਖਾਸ ਤੌਰ ‘ਤੇ ਬੱਚੇ, ਬਜ਼ੁਰਗ ਤੇ ਰੋਜ਼ਾਨਾ ਮਜ਼ਦੂਰੀ ਕਰਨ ਵਾਲੇ ਮਜ਼ਦੂਰ ਇਸ ਸੰਕਟ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ, ਕਿਉਂਕਿ ਉਨ੍ਹਾਂ ਕੋਲ ਬਚਾਅ ਦੇ ਸੀਮਤ ਸਾਧਨ ਹੁੰਦੇ ਹਨ ਤੇ ਉਹ ਲੰਮੇ ਸਮੇਂ ਤੱਕ ਖੁੱਲ੍ਹੇ ਆਸਮਾਨ ਹੇਠ ’ਚ ਕੰਮ ਕਰਨ ਲਈ ਮਜ਼ਬੂਰ ਹੁੰਦੇ ਹਨ। ਇਸ ਸਮੱਸਿਆ ਦੀ ਜੜ੍ਹ ਸਿਰਫ਼ ਕੁਦਰਤੀ ਨਹੀਂ ਹੈ, ਸਗੋਂ ਇਹ ਮਨੁੱਖੀ ਗਤੀਵਿਧੀਆਂ ਨਾਲ ਵੀ ਡੂੰਘੀ ਤਰ੍ਹਾਂ ਜੁੜੀ ਹੋਈ ਹੈ।

Read Also : ਪੂਜਨੀਕ ਗੁਰੂ ਜੀ ਸਰਸਾ ਪਧਾਰੇ, ਸਾਧ-ਸੰਗਤ ’ਚ ਖੁਸ਼ੀ ਦੀ ਲਹਿਰ

ਜਲਵਾਯੂ ਤਬਦੀਲੀ ਦੀ ਗਤੀ ’ਚ ਵਾਧਾ, ਜੰਗਲਾਂ ਦੀ ਕਟਾਈ, ਸ਼ਹਿਰੀਕਰਨ ਕਾਰਨ ਹਰਿਆਲੀ ਖੇਤਰਾਂ ਦਾ ਲਗਾਤਾਰ ਘੱਟ ਹੋਣਾ ਅਤੇ ਉਦਯੋਗ ਤੇ ਆਵਾਜਾਈ ਤੋਂ ਪੈਦਾ ਹੋਣ ਵਾਲਾ ਪ੍ਰਦੂਸ਼ਣ ਇਕੱਠੇ ਮਿਲ ਕੇ ਵਾਤਾਵਰਨ ਦਾ ਤਾਪਮਾਨ ਬੇਹਿਸਾਬਾ ਵਧਾ ਰਿਹਾ ਹੈ। ਸ਼ਹਿਰਾਂ ’ਚ ਕੰਕਰੀਟ ਦੀਆਂ ਇਮਾਰਤਾਂ ਅਤੇ ਸੜਕਾਂ ਦਾ ਵਿਸਥਾਰ ਸੂਰਜ ਦੀ ਗਰਮੀ ਨੂੰ ਸੋਖ ਕੇ ਵਾਤਾਵਰਨ ’ਚ ਵਾਪਸ ਛੱਡਦਾ ਹੈ, ਜਿਸ ਕਰਕੇ ਸ਼ਹਿਰੀ ਖੇਤਰਾਂ ’ਚ ਤਾਪਮਾਨ ਹੋਰ ਵੀ ਵਧ ਜਾਂਦਾ ਹੈ। ਇਹ ਸਥਿਤੀ ਸਥਾਨਕ ਜਲਵਾਯੂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਰਾਤ ਦੇ ਸਮੇਂ ਵੀ ਗਰਮੀ ਦਾ ਅਸਰ ਘੱਟ ਨਹੀਂ ਹੋਣ ਦਿੰਦੀ। ਇਸ ਗੰਭੀਰ ਸਥਿਤੀ ’ਚ ਨਾਗਰਿਕ ਪੱਧਰ ਤੇ ਸਾਵਧਾਨੀ ਬਹੁਤ ਜ਼ਰੂਰੀ ਹੈ। ਸਵੇਰੇ 11 ਵਜੇ ਤੋਂ ਦੁਪਹਿਰ 4 ਵਜੇ ਤੱਕ ਅਣਜਾਣਪੁਣੇ ’ਚ ਬਾਹਰ ਨਿਕਲਣ ਤੋਂ ਬਚਣਾ ਚਾਹੀਦਾ ਹੈ। ਸਰੀਰ ’ਚ ਪਾਣੀ ਦੀ ਕਮੀ ਨਾ ਹੋਵੇ, ਇਸ ਲਈ ਵਾਰ-ਵਾਰ ਪਾਣੀ ਪੀਣਾ ਲਾਜ਼ਮੀ ਹੈ, ਪਿਆਸ ਲੱਗਣ ਦੀ ਉਡੀਕ ਨਹੀਂ ਕਰਨੀ ਚਾਹੀਦੀ। IMD Heatwave Alert

ਸਰੀਰ ’ਚ ਲੂਣਾਂ ਦਾ ਸੰਤੁਲਨ ਬਣਾਈ ਰੱਖਣ ਲਈ ਰਵਾਇਤੀ ਪੀਣ ਵਾਲੀਆਂ ਚੀਜ਼ਾਂ, ਤਾਜ਼ੇ ਫਲ ਤੇ ਦਹੀਂ ਵਰਗੀਆਂ ਖੁਰਾਕਾਂ ਲਾਭਦਾਇਕ ਹੁੰਦੀਆਂ ਹਨ। ਬੱਚਿਆਂ ਤੇ ਬਜ਼ੁਰਗਾਂ ਦੀ ਵਿਸ਼ੇਸ਼ ਦੇਖਭਾਲ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਲੋਅ ਲੱਗਣ ਦੀ ਸਥਿਤੀ ’ਚ ਉਨ੍ਹਾਂ ਦੇ ਸਰੀਰ ’ਤੇ ਅਸਰ ਤੇਜ਼ੀ ਨਾਲ ਪੈਂਦਾ ਹੈ। ਲੂ ਲੱਗਣ ਦੇ ਸ਼ੁਰੂਆਤੀ ਲੱਛਣਾਂ ਜਿਵੇਂ ਚੱਕਰ ਆਉਣਾ, ਉਲਟੀਆਂ, ਬਹੁਤ ਜ਼ਿਆਦਾ ਕਮਜ਼ੋਰੀ ਜਾਂ ਦਿਮਾਗੀ ਡਰ ਨੂੰ ਹਲਕੇ ’ਚ ਨਹੀਂ ਲੈਣਾ ਚਾਹੀਦਾ। ਘਰਾਂ ਦੇ ਅੰਦਰ ਵਾਤਾਵਰਨ ਨੂੰ ਠੰਢਾ ਰੱਖਣ ਲਈ ਛਾਂ, ਹਵਾ ਦਾ ਵਹਾਅ ਤੇ ਹਲਕੇ ਰੰਗਾਂ ਦਾ ਇਸਤੇਮਾਲ ਲਾਭਦਾਇਕ ਹੁੰਦਾ ਹੈ। ਛੱਤਾਂ ’ਤੇ ਹਲਕੇ ਰੰਗ ਦੀ ਪਰਤ ਤੇ ਰੁੱਖ-ਬੂਟਿਆਂ ਦੀ ਬਿਜਾਈ ਤਾਪਮਾਨ ਘਟਾਉਣ ’ਚ ਮੱਦਦਗਾਰ ਹੋ ਸਕਦੀ ਹੈ। ਪਸ਼ੂ-ਪੰਛੀਆਂ ਲਈ ਵੀ ਪਾਣੀ ਤੇ ਛਾਂ ਦੀ ਵਿਵਸਥਾ ਕਰਨਾ ਮਨੁੱਖੀ ਜ਼ਿੰਮੇਵਾਰੀ ਦਾ ਹਿੱਸਾ ਹੈ। ਪਰ ਸਿਰਫ਼ ਵਿਅਕਤੀਗਤ ਸਾਵਧਾਨੀਆਂ ਹੀ ਕਾਫੀ ਨਹੀਂ ਹਨ।

ਸਰਕਾਰ ਅਤੇ ਪ੍ਰਸ਼ਾਸਨ ਪੱਧਰ ’ਤੇ ਵੀ ਠੋਸ ਅਤੇ ਪ੍ਰਭਾਵੀ ਕਦਮ ਲੈਣੇ ਲਾਜ਼ਮੀ ਹਨ। ਹਰੇਕ ਜ਼ਿਲ੍ਹੇ ’ਚ ਲੋਅ ਤੋਂ ਬਚਾਅ ਦੀ ਸਪੱਸ਼ਟ ਯੋਜਨਾ ਤਿਆਰ ਕੀਤੀ ਜਾਣੀ ਚਾਹੀਦੀ ਹੈ, ਜਿਸ ’ਚ ਚਿਤਾਵਨੀ ਵਿਵਸਥਾ, ਠੰਢਕ ਕੇਂਦਰ, ਸਿਹਤ ਸਹਾਇਤਾ ਤੇ ਐਮਰਜੈਂਸੀ ਪ੍ਰਤੀਕਿਰਿਆ ਪ੍ਰਣਾਲੀ ਸ਼ਾਮਲ ਹੋਵੇ। ਜਨਤਕ ਥਾਵਾਂ ਜਿਵੇਂ ਬੱਸ ਅੱਡਿਆਂ, ਬਾਜ਼ਾਰਾਂ ਤੇ ਨਿਰਮਾਣ ਥਾਵਾਂ ’ਤੇ ਛਾਂ ਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਮਜ਼ਦੂਰਾਂ ਦੇ ਕੰਮ ਦਾ ਸਮਾਂ ਮੌਸਮ ਅਨੁਸਾਰ ਤਬਦੀਲ ਕਰਨਾ ਜ਼ਰੂਰੀ ਹੈ। ਨਿਰਮਾਣ ਅਤੇ ਖੇਤੀ ਕੰਮਾਂ ’ਚ ਲੱਗੇ ਲੋਕਾਂ ਨੂੰ ਜ਼ਿਆਦਾ ਗਰਮੀ ਵਾਲੇ ਸਮੇਂ ’ਚ ਕੰਮ ਤੋਂ ਬਚਾਉਣ ਲਈ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਵਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਲਈ ਨਿਯਮਤ ਆਰਾਮ ਤੇ ਪਾਣੀ ਦੀ ਸਹੂਲਤ ਲਾਜ਼ਮੀ ਹੋਣੀ ਚਾਹੀਦੀ ਹੈ ਤੇ ਉਲੰਘਣਾ ਦੀ ਸਥਿਤੀ ’ਚ ਢੁਕਵੀਂ ਕਾਰਵਾਈ ਦੀ ਵਿਵਸਥਾ ਵੀ ਹੋਣੀ ਚਾਹੀਦੀ ਹੈ।

ਲੰਮੇ ਸਮੇਂ ਦੇ ਹੱਲ ਵਜੋਂ ਹਰਿਆਲੀ ਵਿਕਾਸ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ। ਸ਼ਹਿਰੀ ਖੇਤਰਾਂ ’ਚ ਰੁੱਖਾਂ ਦੀ ਬਿਜਾਈ ਵਧਾਉਣਾ, ਖਾਲੀ ਜ਼ਮੀਨ ’ਤੇ ਹਰੇ ਖੇਤਰ ਵਿਕਸਿਤ ਕਰਨਾ ਅਤੇ ਇਮਾਰਤਾਂ ਦੀਆਂ ਛੱਤਾਂ ’ਤੇ ਹਰਿਆਲੀ ਵਧਾਉਣਾ ਤਾਪਮਾਨ ਕੰਟਰੋਲ ’ਚ ਮੱਦਦਗਾਰ ਹੋ ਸਕਦਾ ਹੈ। ਜਲ ਸੰਭਾਲ, ਵਰਖਾ ਜਲ ਸੰਭਾਲ ਤੇ ਵਾਤਾਵਰਨ ਅਨੁਕੂਲ ਖੇਤੀ ਢੰਗਾਂ ਨੂੰ ਅਪਣਾ ਕੇ ਜਲਵਾਯੂ ਸੰਤੁਲਨ ਦੀ ਦਿਸ਼ਾ ’ਚ ਮਹੱਤਵਪੂਰਨ ਤਰੱਕੀ ਕੀਤੀ ਜਾ ਸਕਦੀ ਹੈ। ਊਰਜਾ ਖੇਤਰ ’ਚ ਵੀ ਸਾਫ਼ ਬਦਲਾਂ ਨੂੰ ਅਪਣਾਉਣਾ ਸਮੇਂ ਦੀ ਲੋੜ ਹੈ। ਸੋਲਰ ਊਰਜਾ ਵਰਗੇ ਬਦਲਾਂ ਦਾ ਵਿਸਥਾਰ, ਪ੍ਰਦੂਸ਼ਣ ਕੰਟਰੋਲ ਤੇ ਸਾਫ਼ ਆਵਾਜਾਈ ਪ੍ਰਣਾਲੀ ਨੂੰ ਉਤਸ਼ਾਹਿਤ ਕਰਕੇ ਸ਼ਹਿਰਾਂ ਨੂੰ ਹੋਰ ਰਹਿਣ ਯੋਗ ਬਣਾਇਆ ਜਾ ਸਕਦਾ ਹੈ।

ਇਹ ਯਤਨ ਸਿਰਫ਼ ਮੌਜੂਦਾ ਸਮੱਸਿਆ ਨੂੰ ਘੱਟ ਨਹੀਂ ਕਰਨਗੇ, ਸਗੋਂ ਆਉਣ ਵਾਲੇ ਸਮੇਂ ਲਈ ਇੱਕ ਸੁਰੱਖਿਅਤ ਵਾਤਾਵਰਨ ਵੀ ਤਿਆਰ ਕਰਨਗੇ।ਸੰਚਾਰ ਰਾਹੀਂ ਅਤੇ ਵਿੱਦਿਅਕ ਅਦਾਰਿਆਂ ਦੀ ਭੂਮਿਕਾ ਵੀ ਇਸ ਦਿਸ਼ਾ ’ਚ ਬਹੁਤ ਮਹੱਤਵਪੂਰਨ ਹੈ। ਆਮ ਭਾਸ਼ਾ ’ਚ ਲੋਕਾਂ ਨੂੰ ਜਾਗਰੂਕ ਕਰਨਾ, ਲੂ ਤੋਂ ਬਚਾਅ ਦੇ ਉਪਾਵਾਂ ਦੀ ਜਾਣਕਾਰੀ ਦੇਣਾ ਅਤੇ ਸਮੇਂ ਸਿਰ ਚਿਤਾਵਨੀ ਪਹੁੰਚਾਉਣਾ ਲਾਜ਼ਮੀ ਹੈ। ਸਕੂਲਾਂ ’ਚ ਬੱਚਿਆਂ ਨੂੰ ਬੁਨਿਆਦੀ ਸਿਹਤ ਸਹਾਇਤਾ ਦੀ ਜਾਣਕਾਰੀ ਦੇਣਾ ਅਤੇ ਮਾਪਿਆਂ ਨੂੰ ਜਾਗਰੂਕ ਕਰਨਾ ਇਸ ਦਿਸ਼ਾ ’ਚ ਪ੍ਰਭਾਵੀ ਕਦਮ ਹੋ ਸਕਦਾ ਹੈ।

ਅੰਤ ’ਚ ਇਹ ਸਪੱਸ਼ਟ ਹੈ ਕਿ ਵਧਦੀ ਗਰਮੀ ਹੁਣ ਇੱਕ ਆਮ ਮੌਸਮੀ ਘਟਨਾ ਨਹੀਂ ਰਹੀ। ਇਸ ਦਾ ਹੱਲ ਸਿਰਫ਼ ਸਰਕਾਰ ਜਾਂ ਇੱਕ ਵਰਗ ਦੇ ਯਤਨਾਂ ਨਾਲ ਸੰਭਵ ਨਹੀਂ ਹੈ। ਇਸ ਲਈ ਨਾਗਰਿਕ, ਸਮਾਜ ਤੇ ਸਰਕਾਰ ਤਿੰਨੇ ਮਿਲ ਕੇ ਤਾਲਮੇਲ ਵਾਲੇ ਯਤਨ ਕਰਨੇ ਪੈਣਗੇ। ਜੇਕਰ ਅੱਜ ਸਮੇਂ ਰਹਿੰਦੇ ਠੋਸ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਸਾਲਾਂ ’ਚ ਇਹ ਸੰਕਟ ਹੋਰ ਵੀ ਭਿਆਨਕ ਰੂਪ ਧਾਰ ਸਕਦਾ ਹੈ। ਇਸ ਲਈ ਲੋੜ ਹੈ ਕਿ ਅਸੀਂ ਜ਼ਿੰਮੇਵਾਰੀ ਨੂੰ ਸਮਝੀਏ, ਯੋਜਨਾਵਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰੀਏ ਅਤੇ ਆਪਣੇ ਵਿਹਾਰ ’ਚ ਲੋੜੀਂਦੀ ਤਬਦੀਲੀ ਲਿਆਈਏ, ਤਾਂ ਜੋ ਜੀਵਨ ਤੇ ਵਾਤਾਵਰਨ ਦੋਵਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਸੰਦੀਪ ਸਿੰਹਮਾਰ