To - Sach Kahoon Punjabi
ਭਾਰੀ ਬਰਫਬਾਰੀ ਕਾਰਨ ਸ੍ਰੀਨਗਰ ਲੇਹ ਰਾਜਮਾਰਗ ਬੰਦ
ਲਗਾਤਾਰ ਤਿੰਨ ਦਿਨਾਂ ਤੋਂ ਹੋ ਰਹੀ ਐ ਬਰਫਬਾਰੀ
ਸ੍ਰੀਨਗਰ, ਏਜੰਸੀ। ਪਿਛਲੇ 24 ਘੰਟਿਆਂ ‘ਚ ਤਾਜ਼ਾ ਬਰਫਬਾਰੀ ਕਾਰਨ ਲੱਦਾਖ ਖੇਤਰ ਦਾ ਸੰਪਰਕ ਕਸ਼ਮੀਰ ਘਾਟੀ ਨਾਲੋਂ ਕੱਟਿਆ ਹੋਇਆ ਹੈ। ਇਹ ਤੀਜਾ ਦਿਨ ਹੈ ਜਦੋਂ ਇਸ ਖੇਤਰ ‘ਚ ਜ਼ੋਰਦਾਰ ਬਰਫਬਾਰੀ ਹੋ ਰਹੀ ਹੈ। ਆਵਾਜਾਈ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜ਼ੋਰਦਾਰ ਬਰਫਬਾਰੀ ਹੋਈ ਅਤੇ ਇਸ ਕਾਰਨ ਸ਼ਨਿੱਚਰਵਾਰ ਨੂੰ ਆਵਾਜਾਈ ਮੁਲਤਵੀ ਕਰ ਦਿੱਤੀ ਗਈ। ਉਹਨਾ ਕਿਹਾ ਕਿ ਸੜਕਾਂ ‘ਤੇ ਬਰਫ ਜਮਾ ਹੋਣ ਕਾਰਨ ਤਿਲਕਣ ਵਧ ਗਈ ਹੈ ਅਤੇ ਰਾਜਮਾਰਗ ਦੀ ਸਫਾਈ ਲਈ ਸੀਮਾ ਸੜਕ ਸੰਗਠਨ ਨੇ ਆਪਣੇ ਕਰਮਚਾਰੀਆਂ ਨੂੰ ਆਧੁਨਿਕ ਮਸ਼ੀਨਾਂ ਨਾਲ ਸਫਾਈ ਦੇ ਕੰਮ ਲਗਾ ਦਿੱਤਾ ਹੈ। ਮੌਸਮ ਅਤੇ ਸੜਕਾਂ ਦੀ ਹਾਲਤ ‘ਚ ਸੁਧਾਰ ਆਉਣ ਤੋਂ ਬਾਅਦ ਹੀ ਆਵਾਜਾਈ ਨੂੰ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਹੁਲ ਦੀ ਮੋਦੀ ਨੂੰ ਅਪੀਲ
ਪੈਟਰੋਲ ਡੀਜ਼ਲ ਦੇ ਰੇਟ ਜੀਐਸਟੀ ਦੇ ਦਾਇਰੇ ‘ਚ ਲਿਆਂਦੇ ਜਾਣ
ਨਵੀਂ ਦਿੱਲੀ, ਏਜੰਸੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਆਸਮਾਨ ਛੂ ਰਹੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੋਂ ਲੋਕ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ, ਇਸ ਲਈ ਇਹਨਾਂ ਉਤਪਾਦਾਂ ਨੂੰ ਵਸਤੂ ਅਤੇ ਸੇਵਾ ਕਰ (ਜੀਐਸਟੀ) ਦੇ ਦਾਇਰੇ ‘ਚ ਲਿਆਂਦਾ ਜਾਵੇ। ਸ੍ਰੀ ਗਾਂਧੀ ਨੇ ਸ਼ੁੱਕਰਵਾਰ ਨੂੰ ਟਵੀਟ ਕਰਕੇ ਕਿਹਾ ਕਿ ਆਦਰਯੋਗ ਸ੍ਰੀ ਮੋਦੀ ਜੀ, ਆਮ ਜਨਤਾ ਪੈਟਰੋਲ ਡੀਜ਼ਲ ਦੇ ਆਸਮਾਨ ਛੂਹ ਰਹੇ ਰੇਟਾਂ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਹੈ। ਤੁਸੀਂ ਕਿਰਪਾ ਪੈਟਰੋਲ ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ‘ਚ ਲਿਆਓ। ਜਿਕਰਯੋਗ ਹੈ ਕਿ ਸਰਕਾਰ ਨੇ ਵੀਰਵਾਰ ਨੂੰ ਪੈਟਰੋਲ ਅਤੇ ਡੀਜ਼ਲ ‘ਤੇ ਕੇਂਦਰੀ ਉਤਪਾਦ ਸ਼ੁਲਕ ਘਟਾਉਣ ਦਾ ਐਲਾਨ ਕੀਤਾ ਹੈ ਜਿਸ ਕਾਰਨ ਇਸ ਦੇ ਰੇਟ ਢਾਈ ਰੁਪਏ ਘਟੇ ਹਨ। ਕਾਂਗਰਸ ਨੇ ਇਸ ਨੂੰ ਜਨਤਾ ਦੇ ਗੁੱਸੇ ਅਤੇ ਪੰਜ ਰਾਜਾਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਠਾਇਆ ਗਿਆ ਕਦਮ ਕਰਾਰ ਦਿੱਤਾ। (GST)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
7ਵੀਂ ਵਾਰ ਏਸ਼ੀਆ ਦਾ ਬਾਦਸ਼ਾਹ ਬਣਨ ਨਿੱਤਰੇਗਾ ਭਾਰਤ
ਏਜੰਸੀ, ਦੁਬਈ, 27 ਸਤੰਬਰ
ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ‘ਚ ਅਜੇਤੂ ਚੱਲ ਰਿਹਾ ਭਾਰਤ ਅੱਜ ਇੱਥੇ ਬੰਗਲਾਦੇਸ਼ ਵਿਰੁੱਧ ਹੋਣ ਵਾਲੇ ਖ਼ਿਤਾਬੀ ਮੁਕਾਬਲੇ ‘ਚ ਸੱਤਵੀਂ ਵਾਰ ਏਸ਼ੀਆ ਦਾ ਬਾਦਸ਼ਾਹ ਬਣਨ ਦੇ ਮਜ਼ਬੂਤ ਇਰਾਦੇ ਨਾਲ ਨਿੱਤਰੇਗਾ
ਭਾਰਤ ਸੁਪਰ 4 ‘ਚ ਅਜੇਤੂ ਰਹਿੰਦੇ ਹੋਏ ਅੱਵਲ ਰਿਹਾ ਜਦੋਂਕਿ ਬੰਗਲਾਦੇਸ਼ ਨੇ ਦੋ ਮੈਚ ਜਿੱਤ ਕੇ ਦੂਸਰਾ ਸਥਾਨ ਹਾਸਲ ਕੀਤਾ ਦੋਵਾਂ ਟੀਮਾਂ ਨੇ ਇਸ ਤਰ੍ਹਾਂ ਫਾਈਨਲ ‘ਚ ਜਗ੍ਹਾ ਬਣਾ ਲਈ ਭਾਰਤ ਨੇ ਜਿੱਥੇ ਆਪਣਾ ਆਖ਼ਰੀ ਸੁਪਰ 4 ਮੁਕਾਬਲਾ ਅਫ਼ਗਾਨਿਸਤਾਨ ਵਿਰੁੱਧ ਟਾਈ ਖੇਡਿਆ ਸੀ ਉੱਥੇ ਬੰਗਲਾਦੇਸ਼ ਨੇ ਆਈਸੀਸੀ ਚੈਂਪੀਅੰਜ਼ ਟਰਾਫ਼ੀ ਦੇ ਜੇਤੂ ਪਾਕਿਸਤਾਨ ਨੂੰ 37 ਦੌੜਾਂ ਨਾਲ ਸ਼ਰਮਨਾਕ ਮਾਤ ਦਿੱਤੀ
ਬੰਗਲਾਦੇਸ਼ ਦੀ ਇਸ ਜਿੱਤ ਨੇ ਹੁਣ ਭਾਰਤ ਨੂੰ ਖ਼ਤਰੇ ਦਾ ਸੰਕੇਤ ਦੇ ਦਿੱਤਾ ਹੈ ਕਿ ਫਾਈਨਲ ‘ਚ ਬੰਗਲਾਦੇਸ਼ ਵਿਰੁੱਧ ਉਸਨੂੰ ਜ਼ਿਆਦਾ ਚੌਕਸੀ ਦਿਖਾਉਣੀ ਹੋਵੇਗੀ ਭਾਰਤ ਨੇ ਹਾਲਾਂਕਿ ਸੁਪਰ 4 ਮੈਚ ‘ਚ ਬੰਗਲਾਦੇਸ਼ ਨੂੰ ਇੱਕਤਰਫ਼ਾ ਅੰਦਾਜ਼ ‘ਚ ਸੱਤ ਵਿਕਟਾਂ ਨਾਲ ਹਰਾਇਆ ਸੀ ਪਰ ਜਦੋਂ ਗੱਲ ਫਾਈਨਲ ਦੀ ਹੁੰਦੀ ਹੈ ਤਾਂ ਕਿਸੇ ਵੀ ਵਿਰੋਧੀ ਨੂੰ ਘੱਟ ਨਹੀਂ ਸਮਝਣ ਦੀ ਭੁੱਲ ਨਹੀਂ ਕਰਨੀ ਚਾਹੀਦੀ
ਭਾਰਤ ਨੇ ਇਸ ਟੂਰਨਾਮੈਂਟ ਨੂੰ 1984, 88, 1990-91, 2010 ‘ਚ 50 ਓਵਰਾਂ ਦੇ ਫਾਰਮੇਟ ‘ਚ ਅਤੇ 2016 ‘ਚ ਟੀ20 ਫਾਰਮੇਟ ‘ਚ ਬੰਗਲਾਦੇਸ਼ ਨੂੰ ਫਾਈਨਲ ‘ਚ 8 ਵਿਕਟਾਂ ਨਾਲ ਹਰਾਇਆ ਸੀ
ਬੰਗਲਾਦੇਸ਼ ਦਾ ਇਹ ਤੀਸਰਾ ਫਾਈਨਲ ਹੈ ਉਸਨੂੰ 2012 ‘ਚ ਪਾਕਿਸਤਾਨ ਹੱਥੋਂ 50 ਓਵਰਾਂ ਦੇ ਫਾਈਨਲ ‘ਚ ਸਿਰਫ਼ ਦੋ ਦੌੜਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਾਕਿਸਤਾਨ ‘ਤੇ ਮਿਲੀ ਜਿੱਤ ਨਾਲ ਬੰਗਲਾਦੇਸ਼ ਦਾ ਹੌਂਸਲਾ ਸੱਤਵੇਂ ਅਸਮਾਨ ‘ਤੇ ਹੈ ਅਤੇ ਇਹ ਟੀਮ ਪਹਿਲੀ ਵਾਰ ਏਸ਼ੀਆ ਕੱਪ ਜਿੱਤਣ ਲਈ ਆਪਣੀ ਜਾਨ ਲੜਾਵੇਗੀ
ਭਾਰਤ ਨੇ ਹਾਲਾਂਕਿ ਅਫ਼ਗਾਨਿਸਤਾਨ ਵਿਰੁੱਧ ਪਿਛਲੇ ਮੁਕਾਬਲੇ ‘ਚ ਕਪਤਾਨ ਰੋਹਿਤ ਸ਼ਰਮਾ ਸਮੇਤ ਪੰਜ ਖਿਡਾਰੀਆਂ ਨੂੰ ਆਰਾਮ ਦਿੱਤਾ ਸੀ ਅਤੇ ਇਹ ਪੰਜੇ ਖਿਡਾਰੀ ਹੁਣ ਫਾਈਨਲ ਲਈ ਟੀਮ ‘ਚ ਪਰਤਣਗੇ
ਦੂਜੇ ਪਾਸੇ ਬੰਗਲਾਦੇਸ਼ ਨੂੰ ਆਪਣੇ ਅੱਵਲ ਹਰਫ਼ਨਮੌਲਾ ਸ਼ਾਕਿਬ ਅਲ ਹਸਨ ਦੀ ਉਂਗਲੀ ‘ਚ ਫਰੈਕਚਰ ਕਾਰਨ ਏਸ਼ੀਆ ਕੱਪ ਤੋਂ ਬਾਹਰ ਹੋਣ ਦਾ ਵੱਡਾ ਝਟਕਾ ਲੱਗਾ ਹੈ ਹਾਲਾਂਕਿ ਬੰਗਲਾਦੇਸ਼ ਨੇ ਸ਼ਾਕਿਬ ਤੋਂ ਬਿਨਾਂ ਪਾਕਿਸਤਾਨ ਨੂੰ ਮਾਤ ਦਿੱਤੀ ਸੀ ਪਰ ਸ਼ਾਕਿਬ ਜਿਹੇ ਵੱਡੇ ਖਿਡਾਰੀ ਦੀ ਫਾਈਨਲ ਜਿਹੇ ਮੁਕਾਬਲੇ ‘ਚ ਬੰਗਲਾਦੇਸ਼ ਨੂੰ ਕਮੀ ਜਰੂਰ ਮਹਿਸੂਸ ਹੋਵੇਗੀ
ਭਾਰਤ ਦੀ ਓਪਨਿੰਗ ਜੋੜੀ ਸ਼ਿਖਰ ਧਵਨ( ਦੋ ਸੈਂਕੜਿਆਂ ਸਮੇਤ 327) ਅਤੇ ਰੋਹਿਤ ਸ਼ਰਮਾ (ਅਤੇ 1 ਸੈਂਕੜੇ ਸਮੇਤ 269 ਦੌੜਾਂ) ਬੰਗਲਾਦੇਸ਼ ਲਈ ਵੱਡੀ ਚੁਣੌਤੀ ਸਾਬਤ ਹੋ ਸਕਦੇ ਹਨ ਜਦੋਂਕਿ ਬੰਗਲਾਦੇਸ਼ ਲਈ 4 ਮੈਚਾਂ ‘ਚ 297 ਦੌੜਾਂ ਬਣਾ ਚੁੱਕੇ ਦੇ ਮੁਸ਼ਫਿਕੁਰ ਰਹੀਮ ਨੂੰ ਰੋਕਣ ਲਈ ਭਾਰਤ ਨੂੰ ਵੀ ਕੋਈ ਚੰਗੀ ਨੀਤੀ ਅਪਨਾਉਣੀ ਹੋਵੇਗੀ ਮੁਸ਼ਫਿਕੁਰ  ਪਾਕਿਸਤਾਨ ਵਿਰੁੱਧ 99 ਦੌੜਾਂ ਦੀ ਬਣਾ ਕੇ ਮੈਨ ਆਫ਼ ਦ ਮੈਚ ਰਹੇ ਸਨ ਇਸ ਤੋਂ ਇਲਾਵਾ ਭਾਰਤ ਨੂੰ ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਮੁਸਤਫਿਜੁਰ ਰਹਿਮਾਨ ਤੋਂ ਵੀ ਚੌਕਸ ਰਹਿਣਾ ਹੋਵੇਗਾ ਉਹਨਾਂ ਪਾਕਿਸਤਾਨ ਵਿਰੁੱਧ 43 ਦੌੜਾਂ ਦੇ ਕੇ 4 ਵਿਕਟਾਂ ਲਈਆਂ ਜਦੋਂਕਿ ਕੁੱਲ 8 ਵਿਕਟਾਂ ਨਾਲ ਉਹ ਟੂਰਨਾਮੈਂਟ ‘ਚ ਅੱਵਲ ਗੇਂਦਬਾਜ਼ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਵਿਰੁੱਧ ਰੂਟ ਨੇ ਹਰ ਮੈਚ ‘ਚ ਘੱਟ ਤੋਂ ਘੱਟ ਇੱਕ ਵਾਰ 50+ ਸਕੋਰ
ਇੰਗਲੈਂਡ ਟੈਸਟ ਕ੍ਰਿਕਟ ਟੀਮ ਦੇ ਕਪਤਾਨ ਜੋ ਰੂਟ ਨੇ ਟੈਸਟ ਕ੍ਰਿਕਟ ‘ਚ 6000 ਦੌੜਾਂ ਪੂਰੀਆਂ ਕਰ ਲਈਆਂ ਹਨ ਰੂਟ ਨੇ ਆਪਣੀ 80 ਦੌੜਾਂ ਦੀ ਪਾਰੀ ‘ਚ 40 ਦੌੜਾਂ ‘ਤੇ ਪਹੁੰਚਦੇ ਹੀ ਇਹ ਅੰਕੜਾ ਛੂਹ ਲਿਆ ਭਾਰਤ ਵਿਰੁੱਧ ਖੇਡੇ 12 ਟੈਸਟ ਮੈਚਾਂ ‘ਚ ਰੂਟ ਨੇ ਹਰ ਮੈਚ ‘ਚ ਘੱਟ ਤੋਂ ਘੱਟ ਇੱਕ ਵਾਰ 50+ ਦਾ ਸਕੋਰ ਬਣਾਇਆ ਹੈ ਇਸ ਵਿੱਚ ਤਿੰਨ ਸੈਂਕੜੇ ਵੀ ਸ਼ਾਮਲ ਹਨ ਰੂਟ ਦਾ ਟੈਸਟ ਕ੍ਰਿਕਟ ‘ਚ ਔਸਤ 53 ਦੇ ਕਰੀਬ ਹੈ ਜਦੋਂਕਿ ਭਾਰਤ ਵਿਰੁੱਧ ਇਹ ਔਸਤ ਵਧ ਕੇ 72 ਤੋਂ ਜ਼ਿਆਦਾ ਹੈ ਰੂਟ ਨੇ ਭਾਰਤ ਵਿਰੁੱਧ ਆਪਣਾ ਸਰਵਉੱਚ ਸਕੋਰ(154ਨਾਬਾਦ ) 2014 ‘ਚ ਨਾਟਿੰਘਮ ਦੇ ਮੈਦਾਨ ‘ਤੇ ਬਣਾਇਆ ਸੀ ਭਾਰਤੀ ਟੀਮ ਕੋਲ ਇੰਗਲੈਂਡ ਦੇ ਕਪਤਾਨ ਨੂੰ ਰੋਕਣ ਦਾ ਅਜੇ ਕੋਈ ਪਲਾਨ ਨਜ਼ਰ ਨਹੀਂ ਆ ਰਿਹਾ ਹੈ
ਰੂਟ ਨੇ ਪਛਾੜੇ ਧੁੰਰਦਰ
ਭਾਰਤ ਅਤੇ ਇੰਗਲੈਂਡ ਦਰਮਿਆਨ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਸਭ ਤੋਂ ਘੱਟ ਦਿਨਾਂ ‘ਚ 6 ਹਜ਼ਾਰ ਟੈਸਟ ਦੌੜਾਂ ਬਣਾਉਣ ਦਾ ਰਿਕਾਰਡ ਆਪਣੇ ਨਾਂਅ ਕਰ ਲਿਆ ਰੂਟ ਨੇ ਆਪਣੇ ਹੀ ਹਮਵਤਲ ਕੇਵਿਨ ਪੀਟਰਸਨ (2168ਦਿਨ) ਨੂੰ ਪਛਾੜ ਕੇ ਡੈਬਿਊ ਦੇ 2 ਹਜ਼ਾਰ 58 ਦਿਨਾਂ ‘ਚ ਆਪਣੀਆਂ 6 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਇਸ ਦੇ ਨਾਲ ਹੀ ਰੂਟ ਸਭ ਤੋਂ ਘੱਟ ਉਮਰ ‘ਚ ਇਹ ਕਾਰਨਾਮਾ ਕਰਨ ਵਾਲੇ ਤੀਸਰੇ ਬੱਲੇਬਾਜ਼ ਵੀ ਬਣ ਗਏ ਹਨ ਰੂਟ ਨੇ ਆਪਣੀ ਟੈਸਟ ਸ਼ੁਰੂਆਤ ਭਾਰਤ ਵਿਰੁੱਧ 13 ਦਸੰਬਰ 2012 ‘ਚ ਕੀਤੀ ਸੀ
ਸਭ ਤੋਂ ਘੱਟ ਦਿਨਾਂ ‘ਚ 6 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਬੱਲੇਬਾਜ਼
2058ਜੋ ਰੂਟ
2168ਅਲਿਸਟਰ ਕੁਕ
2192 ਕੇਵਿਨ ਪੀਟਰਸਨ
2216 ਡੇਵਿਡ ਵਾਰਨਰ
2410 ਐਂਡਰਿਊ ਸਟਰਾਸ
2479 ਗ੍ਰੀਮ ਸਮਿੱਥ
ਸਭ ਤੋਂ ਘੱਟ ਉਮਰ ‘ਚ 6 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਬੱਲੇਬਾਜ਼
26 ਸਾਲ 313 ਦਿਨ ਸਚਿਨ ਤੇਂਦੁਲਕਰ
27 ਸਾਲ 43 ਦਿਨ ਅਲਿਸਟਰ ਕੁੱਕ
27 ਸਾਲ 214 ਦਿਨ ਜੋ ਰੂਟ
27 ਸਾਲ 323 ਦਿਨ ਗ੍ਰੀਮ ਸਮਿੱਥ
28 ਸਾਲ 217 ਦਿਨ ਸਟੀਵਨ ਸਮਿੱਥ
28 ਸਾਲ 329 ਦਿਨ ਏ ਬੀ ਡਿਵਿਲਿਅਰਜ਼
ਘੱਟ ਪਾਰੀਆਂ ‘ਚ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੰਗਲੈਂਂਡ-ਭਾਰਤ ਇੱਕ ਰੋਜ਼ਾ ਲੜੀ : ਨੰਬਰ ਇੱਕ ਬਣਨ ਨਿੱਤਰੇਗਾ ਭਾਰਤ
ਨੰਬਰ ਇੱਕ ਬਣਨ ਲਈ 3 ਮੈਚਾਂ ਦੀ ਲੜੀ ਕਲੀਨ ਸਵੀਪ ਜਰੂਰੀ
ਨਾਟਿੰਘਮ (ਏਜੰਸੀ)। ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਕ੍ਰਿਕਟ ਟੀਮ ਅੱਜ ਇੰਗਲੈਂਡ ਵਿਰੁੱਧ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਦੇ ਪਹਿਲੇ ਮੁਕਾਬਲੇ ‘ਚ ਜੇਤੂ ਸ਼ੁਰੂਆਤ ਲਈ ਨਿੱਤਰੇਗੀ ਅਤੇ ਨਾਲ ਹੀ ਉਸ ਦੀਆਂ ਨਜ਼ਰਾਂ ਇੱਕ ਰੋਜ਼ਾ ‘ਚ ਨੰਬਰ ਇੱਕ ਬਣਨ ‘ਤੇ ਵੀ ਲੱਗੀਆਂ ਹੋਣਗੀਆਂ ਭਾਰਤੀ ਟੀਮ ਨੂੰ ਇੰਗਲੈਂਡ ਹੱਥ੍ਰੋਂ ਆਪਣਾ ਨੰਬਰ ਇੱਕ ਸਥਾਨ  ਮਈ ‘ਚ ਗੁਆਉਣਾ ਪਿਆ ਸੀ ਪਰ ਜੇਕਰ ਉਹ ਇਸ ਲੜੀ ‘ਚ 3-0 ਨਾਲ ਕਲੀਨ ਸਵੀਪ ਕਰ ਲੈਂਦੀ ਹੈ ਤਾਂ ਉਹ ਫਿਰ ਨੰਬਰ ਇੱਕ ਟੀਮ ਬਣ ਜਾਵੇਗੀ ਹਾਲਾਂਕਿ ਇੱਕ ਵੀ ਮੈਚ ਹਾਰਨ ‘ਤੇ ਮੇਜ਼ਬਾਨ ਟੀਮ ਆਪਣੇ ਅੱਵਲ ਸਥਾਨ ‘ਤੇ ਬਰਕਰਾਰ ਰਹੇਗੀ। (England-India ODI Series)
ਅਗਲੇ ਸਾਲ ਇੰਗਲੈਂਡ ਵਿਸ਼ਵ ਕੱਪ ਦੇ ਮੱਦੇਨਜ਼ਰ ਖ਼ੁਦ ਨੂੰ ਪਰਖ਼ਣ ਦਾ ਮੌਕਾ | England-India ODI Series
ਸਟਾਰ ਬੱਲੇਬਾਜ਼ ਵਿਰਾਟ ਦੀ ਅਗਵਾਈ ਵਾਲੀ ਭਾਰਤੀ ਟੀਮ ਲਈ ਸਿਰਫ਼ ਨੰਬਰ ਇੱਕ ਬਣਨਾ ਹੀ ਅਹਿਮ ਨਹੀਂ ਸਗੋਂ ਇੰਗਲੈਂਡ ਦੀਆਂ ਸਵਿੰਗ ਪਿੱਚਾਂ ‘ਤੇ ਉਸ ਦੀ ਤਿਆਰੀ ਵੀ ਪਰਖ਼ਣ ਦਾ ਇਹ ਚੰਗਾ ਮੌਕਾ ਹੈ ਜਿੱਥੇ ਇੱਕ ਸਾਲ ਬਾਅਦ ਆਈ.ਸੀ.ਸੀ. ਇੱਕ ਰੋਜ਼ਾ ਵਿਸ਼ਵ ਕੱਪ ਖੇਡਿਆ ਜਾਣਾ ਹੈ ਭਾਰਤ ਨੇ ਟਵੰਟੀ20 ਲੜੀ ਨੂੰ 2-1 ਨਾਲ ਅਤੇ ਆਇਰਲੈਂਡ ਵਿਰੁੱਧ 2-0 ਨਾਲ ਲੜੀ ਜਿੱਤ ਕੇ ਦੌਰੇ ਦੀ ਚੰਗੀ ਸ਼ੁਰੂਆਤ ਕੀਤੀ ਹੈ ਪਰ ਅਸਲੀ ਚੁਣੌਤੀ ਉਸਦੀ ਹੁਣ ਮੰਨੀ ਜਾ ਰਹੀ ਹੈ।
ਬੱਲੇਬਾਜ਼ੀ ਕ੍ਰਮ ਚ ਹੋ ਸਕਦਾ ਹੈ ਫੇਰਬਦਲ | England-India ODI Series
ਭਾਰਤ ਦਾ ਟੀ20 ਲੜੀ ਜਿੱਤ ਕੇ ਆਤਮਵਿਸ਼ਵਾਸ ਵੀ ਮਜ਼ਬੂਤ ਹੋਇਆ ਹੈ ਪਿਛਲੀ ਲੜੀ ‘ਚ ਕਪਤਾਨ ਵਿਰਾਟ ਨੇ ਕਈ ਗੱਠਜੋੜ ਪ੍ਰਯੋਗ ਕੀਤੇ ਸਨ ਤਾਂ ਹੁਣ ਇੱਕ ਰੋਜ਼ਾ ਲੜੀ ‘ਚ ਵੀ ਉਸ ਕੋਲ ਮੱਧਕ੍ਰਮ ਲਈ ਸਹੀ ਤਾਲਮੇਲ ਤਲਾਸ਼ਣ ਦਾ ਮੌਕਾ ਹੈ ਜਿਸਨੂੰ ਲੈ ਕੇ ਟੀਮ ਮੈਨੇਜ਼ਮੈਂਟ ਅਤੇ ਕਪਤਾਨ ਦੋਵੇਂ ਹੀ ਫਿਲਹਾਲ ਭਰੋਸੇ ‘ਚ ਨਹੀਂ ਹਨ ਵਿਰਾਟ ਆਮਤੌਰ ‘ਤੇ ਨੰਬਰ 3 ‘ਤੇ ਬੱਲੇਬਾਜ਼ੀ ਕਰਦੇ ਹਨ ਪਰ ਟੀ20 ‘ਚ ਇਸ ਨੰਬਰ ‘ਤੇ ਰਾਹੁਲ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਵਿਰਾਟ ਖੁਦ ਚੌਥੇ ਨੰਬਰ ‘ਤੇ ਉੱਤਰ ਸਕਦੇ ਹਨ ਉਹਨਾਂ ਇਸ ਸਥਾਨ ‘ਤੇ ਵੀ ਨਾਬਾਦ 20, 47 ਅਤੇ 43 ਦੌੜਾਂ ਦੀਆਂ ਪਾਰੀਆਂ ਖੇਡੀਆਂ ਸਨ ਮਹਿੰਦਰ ਸਿੰਘ ਧੋਨੀ ਵੀ ਆਪਣੇ ਛੇਵੇਂ ਸਥਾਨ ‘ਤੇ ਹਮੇਸ਼ਾ ਵਾਂਗ ਉਪਯੋਗੀ ਹੀ ਸਾਬਤ ਹੋ ਰਹੇ ਹਨ। (England-India ODI Series)
ਮੌਸਮ ਦਾ ਵੀ ਮੇਜ਼ਬਾਨ ਟੀਮ ਦੇ ਮੁਕਾਬਲੇ ਜ਼ਿਆਦਾ ਫ਼ਾਇਦਾ ਮਿਲ ਸਕਦਾ ਹੈ ਭਾਰਤ ਨੂੰ | England-India ODI Series
ਓਪਨਿੰਗ ਕ੍ਰਮ ‘ਚ ਟੀ20 ‘ਚ ਰੋਹਿਤ ਸ਼ਾਨਦਾਰ ਪ੍ਰਦਰਸ਼ਨ ਨਾਲ ਮੈਨ ਆਫ ਦ ਮੈਚ ਅਤੇ ਮੈਨ ਆਫ਼ ਦ ਸੀਰੀਜ਼ ਰਹੇ ਸਨ ਜਦੋਂਕਿ ਸ਼ਿਖਰ ਧਵਨ ਨੇ ਤਿੰਨ ਮੈਚਾਂ ‘ਚ 5, 10, 4 ਦੌੜਾਂ ਦੀਆਂ ਪਾਰੀਆਂ ਖੇਡ ਕੇ ਵਿਰਾਟ ਨੂੰ ਥੋੜ੍ਹਾ ਸੋਚਣ ‘ਤੇ ਮਜ਼ਬੂਰ ਕੀਤਾ ਹਾਲਾਂਕਿ ਇੱਕ ਦੋ ਮੈਚਾਂ ‘ਚ ਇਹਨਾਂ ਦੀ ਜੋੜੀ ਸਥਿਰ ਰਹਿਣ ਦੀ ਆਸ ਹੈ ਅਤੇ ਉਮੀਦ ਹੈ ਕਿ ਧਵਨ ਜਿਹਾ ਤਜ਼ਰਬੇਕਾਰ ਬੱਲੇਬਾਜ਼ ਇੱਕ ਰੋਜ਼ਾ ‘ਚ ਆਸ ਮੁਤਾਬਕ ਖੇਡੇਗਾ। ਤਜ਼ਰਬੇਕਾਰ ਭੁਵਨੇਸ਼ਵਰ ਕੁਮਾਰ ਅਤੇ ਉਮੇਸ਼ ਯਾਦਵ ਟੀਮ ਦੀ ਹੋਰ ਹਮਲਾਵਰ ਗੇਂਦਬਾਜ਼ੀ ਜੋੜੀ ਹਨ ਦੂਸਰੇ ਪਾਸੇ ਚੰਗੀ ਲਾਈਨਅੱਪ ਤੋਂ ਇਲਾਵਾ ਭਾਰਤੀ ਟੀਮ ਨੂੰ ਇਸ ਵਾਰ ਇੰਗਲੈਂਡ ਦੇ ਮੌਸਮ ਦੇ ਹਾਲਾਤਾਂ ਦਾ ਵੀ ਮੇਜ਼ਬਾਨ ਟੀਮ ਦੇ ਮੁਕਾਬਲੇ ਜ਼ਿਆਦਾ ਫ਼ਾਇਦਾ ਮਿਲ ਸਕਦਾ ਹੈ ਜਿੱਥੇ ਇਸ ਵਾਰ ਆਮ ਤੋਂ ਜ਼ਿਆਦਾ ਗਰਮੀ ਹੋਣ ਕਾਰਨ ਪਿੱਚਾਂ ਹਰੀਆਂ ਨਹੀਂ ਸਗੋਂ ਜ਼ਿਆਦਾ ਸੁੱਕੀਆਂ ਹਨ ਅਤੇ ਗਰਮ ਦੇਸ਼ ਤੋਂ ਆਉਣ ਵਾਲੀ ਟੀਮ ਨੂੰ ਫ਼ਾਇਦਾ ਪਹੁੰਚਾ ਸਕਦੀਆਂ ਹਨ। (England-India ODI Series)
ਭਾਰਤ ਨੇ ਆਖ਼ਰੀ ਵਾਰ ਜਦੋਂ 2014 ‘ਚ ਇੰਗਲੈਂਡ ਦਾ ਦੌਰਾ ਕੀਤਾ ਸੀ ਤਾਂ ਉਸਨੇ ਪੰਜ ਮੈਚਾਂ ਦੀ ਲੜੀ 3-1 ਨਾਲ ਜਿੱਤੀ ਸੀ ਇੰਗਲੈਂਡ ਨੇ ਹਾਲ ਹੀ ‘ਚ ਆਸਟਰੇਲੀਆ ਤੋਂ ਪੰਜ ਮੈਚਾਂ ਦੀ ਇੱਕ ਰੋਜ਼ਾ ਲੜੀ ‘ਚ ਪਹਿਲੀ ਵਾਰ 5-0 ਨਾਲ ਕਲੀਨ ਸਵੀਪ ਕੀਤੀ ਸੀ ਪਰ ਟੀ20 ਲੜੀ ਗੁਆਉਣ ਨਾਲ ਉਸਦਾ ਹੌਂਸਲਾ ਪਸਤ ਹੋਇਆ ਹੈ ਜਿਸ ਦਾ ਭਾਰਤ ਨੂੰ ਫਾਇਦਾ ਮਿਲ ਸਕਦਾ ਹੈ। ਇੰਗਲਿਸ਼ ਕਪਤਾਨ ਇਆਨ ਮੋਰਗਨ ਚੰਗੇ ਬੱਲੇਬਾਜ਼ ਹਨ ਤੇ ਦੂਸਰੇ ਟੀ20 ‘ਚ ਨਾਬਾਦ 58 ਦੌੜਾਂ ਬਣਾ ਕੇ ਮੈਨ ਆਫ਼ ਦ ਮੈਚ ਰਹੇ ਅਲੇਕਸ ਹੇਲਸ, ਓਪਨਿੰਗ ਬੱਲੇਬਾਜ਼ ਜੋ ਰੂਟ, ਹਰਫ਼ਨਮੌਲਾ ਬੇਨ ਸਟੋਕਸ ਅਤੇ ਜੋਸ ਬਟਲਰ ਤੋਂ ਇਲਾਵਾ ਗੇਂਦਬਾਜ਼ਾਂ ‘ਚ ਆਦਿਲ ਰਾਸ਼ਿਦ, ਡੇਵਿਡ ਵਿਲੀ, ਲਿਆਮ ਪਲੰਕੇਟ ਅਤੇ ਤਜ਼ਰਬੇਕਾਰ ਮੋਈਨ ਅਲੀ ਅਹਿਮ ਹੋਣਗੇ। (England-India ODI Series)
4-3 ਦੀ ਜਿੱਤ ਨਾਲ ਫਰਾਂਸ ਕੁਆਰਟਰਫਾਈਨਲ ਚ | Sports News
ਕਜ਼ਾਨ (ਏਜੰਸੀ)। ਨੌਜਵਾਨ ਖਿਡਾਰੀ ਕਿਲਿਅਨ ਮਬਾਪੇ ਦੇ ਦੂਸਰੇ ਅੱਧ ‘ਚ ਚਾਰ ਮਿੰਟ ਦੇ ਫ਼ਰਕ ‘ਚ ਦਾਗੇ ਗਏ ਦੋ ਬਿਹਤਰੀਨ ਗੋਲਾਂ ਦੀ ਮੱਦਦ ਨਾਲ ਫਰਾਂਸ ਨੇ ਅਰਜਨਟੀਨਾ ਅਤੇ ਲਿਓਨਲ ਮੈਸੀ ਨੂੰ ਸ਼ਨਿੱਚਰਵਾਰ ਗੇੜ 16 ਦੇ ਹਾਈ ਵੋਲਟੇਜ਼ ਮੁਕਾਬਲੇ ‘ਚ 4-3 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਕੁਆਰਟਰਫਾਈਨਲ ‘ਚ ਪ੍ਰਵੇਸ਼ ਕਰ ਲਿਆ ਪਹਿਲਾ ਅੱਧ 1-1 ਨਾਲ ਬਰਾਬਰ ਰਹਿਣ ਤੋਂ ਬਾਅਦ ਦੂਸਰਾ ਅੱਧ ਬੇਹੱਦ ਰੋਮਾਂਚਕ ਰਿਹਾ ਜਿਸ ਵਿੱਚ 1998 ਦੇ ਚੈਂਪੀਅਨ ਫਰਾਂਸ ਨੇ ਬਾਜ਼ੀ ਮਾਰ ਕੇ ਅਰਜਨਟੀਨਾ ਹੱਥੋਂ ਵਿਸ਼ਵ ਕੱਪ ‘ਚ ਮਿਲੀਆਂ ਦੋ ਹਾਰਾਂ ਦਾ ਹਿਸਾਬ ਚੁਕਤਾ ਕੀਤਾ ਮੁਕਾਬਲਾ ਬੇਹੱਦ ਰੋਮਾਂਚਕ ਰਿਹਾ ਅਤੇ ਆਖ਼ਰੀ ਮਿੰਟ ਤੱਕ ਸਾਹ ਰੁਕੇ ਹੋਏ ਸਨ ਪਰ 19 ਸਾਲ ਦੇ ਮਬਾਪੇ ਨੇ ਮੈਚ ‘ਚ ਸਾਰਾ ਫ਼ਰਕ ਪੈਦਾ ਕਰ ਦਿੱਤਾ ਹਾਲਾਂਕਿ ਅਰਜਨਟੀਨਾ ਨੇ ਇੰਜ਼ਰੀ ਸਮੇਂ ‘ਚ ਤੀਸਰਾ ਗੋਲ ਕੀਤਾ ਪਰ ਫਰਾਂਸ ਨੂੰ ਕੁਆਰਟਰਫਾਈਨ ‘ਚ ਜਾਣ ਤੋਂ ਨਾ ਰੋਕ ਸਕਿਆ। (Sports News)
ਮਬਾਪੇ ਨੇ ਪੰਜ ਮਿੰਟਾਂ ਚ ਕੀਤੇ ਦੋ ਗੋਲ | Sports News
ਮਬਾਪੇ ਨੇ ਫਰਾਂਸ ਦਾ ਤੀਸਰਾ ਗੋਲ 64ਵੇਂ ਮਿੰਟ ‘ਚ ਅਤੇ ਚਾਰ ਮਿੰਟ ਬਾਅਦ ਆਪਣਾ ਦੂਸਰਾ ਅਤੇ ਟੀਮ ਦਾ ਚੌਥਾ ਗੋਲ ਕਰਕੇ ਫਰਾਂਸ ਦੀ ਜਿੱਤ ਪੱਕੀ ਕਰ ਦਿੱਤੀ ਫਰਾਂਸ ਦਾ ਕੁਆਰਟਰਫਾਈਨਲ ‘ਚ ਉਰੂਗੁਵੇ ਅਤੇ ਪੁਰਤਗਾਲ ਦਰਮਿਆਨ ਮੈਚ ਦੇ ਜੇਤੂ ਨਾਲ ਮੁਕਾਬਲਾ ਹੋਵੇਗਾ ਐਂਟੋਅਿਨ ਗ੍ਰੀਜ਼ਮੈਨ ਨੇ 13ਵੇਂ ਮਿੰਟ ‘ਚ ਮਿਲੀ ਪੈਨਲਟੀ ‘ਤੇ ਫਰਾਂਸ ਦਾ ਪਹਿਲਾ ਗੋਲ ਕੀਤਾ ਜਦੋਂਕਿ ਬੇਂਜਾਮਿਨ ਪਵਾਰਡ ਨੇ 57ਵੇਂ ਮਿੰਟ ‘ਚ ਫਰਾਂਸ ਦਾ ਦੂਸਰਾ ਗੋਲ ਕੀਤਾ। (Sports News)
ਅਰਜਨਟੀਨਾ ਦੇ ਗੋਲ ਅੰਜੇਲ ਡੀ ਮਰਿਆ ਨੇ 41ਵੇਂ ਮਿੰਟ ‘ਚ, ਗੈਬ੍ਰਿਅਲ ਮੇਰਕਾਡੋ ਨੇ 48ਵੇਂ ਮਿੰਟ ‘ਚ ਅਤੇ ਬਦਲਵੇਂ ਖਿਡਾਰੀ ਸਰਜੀਓ ਅਗਵੇਰੋ ਨੇ ਇੰਜ਼ਰੀ ਸਮੇਂ ਦੇ ਤੀਸਰੇ ਮਿੰਟ ‘ਚ ਕੀਤੇ ਅਰਜਨਟੀਨਾ ਨੇ ਦੂਸਰਾ ਅੱਧ ਸ਼ੁਰੂ ਹੁੰਦੇ ਹੀ ਵਾਧਾ ਬਣਾਇਆ ਪਰ ਫਰਾਂਸ ਨੇ ਛੇਤੀ ਹੀ ਬਰਾਬਰੀ ਹਾਸਲ ਕਰ ਲਈ ਮਬਾਪੇ ਨੇ ਚਾਰ ਮਿੰਟ ਦੇ ਫਰਕ ‘ਚ ਦੋ ਗੋਲ ਕਰਕੇ ਫਰਾਂਸ ਨੂੰ 4-2 ਨਾਲ ਅੱਗੇ ਕਰ ਦਿੱਤਾ ਅਰਜਨਟੀਨਾ ਨੇ ਇੰਜ਼ਰੀ ਸਮੇਂ ‘ਚ ਤੀਸਰਾ ਗੋਲ ਕੀਤਾ ਅਤੇ ਆਖ਼ਰੀ ਮਿੰਟ ‘ਚ ਉਸਨੂੰ ਫ੍ਰੀ ਕਿੱਕ ਵੀ ਮਿਲੀ ਪਰ ਦੋ ਵਾਰ ਦੇ ਚੈਂਪੀਅਨ ਅਰਜਨਟੀਨਾ ਨੇ ਬਰਾਬਰੀ ਹਾਸਲ ਕਰਨ ਦਾ ਮੌਕਾ ਗੁਆ ਦਿੱਤਾ। (Sports News)
ਅਰਜਨਟੀਨਾ ਨੇ ਫਰਾਂਸ ਨੂੰ 1930 ‘ਚ 1-0 ਅਤੇ 1978 ‘ਚ 2-1 ਨਾਲ ਹਰਾਇਆ ਸੀ ਪਰ ਇਸ ਵਾਰ ਫਰਾਂਸ ਨੇ ਸਾਰਾ ਹਿਸਾਬ ਬਰਾਬਰ ਕਰ ਦਿੱਤਾ ਇਸ ਹਾਰ ਦੇ ਨਾਲ ਮੈਸੀ ਦਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਟੁੱਟ ਗਿਆ ਅਤੇ ਉਹ ਹੰਝੂਆਂ ਵਿੱਚ ਵਿਸ਼ਵ ਕੱਪ ਤੋਂ ਵਿਦਾ ਹੋ ਗਏ ਫਰਾਂਸ ਦਾ ਮਬਾਪੇ ਮੈਨ ਆਫ ਦ ਮੈਚ ਬਣਿਆ। (Sports News)
ਪੋਲੈਂਡ ਨੂੰ ਲੈ ਡੁੱਬਿਆ ਆਤਮਘਾਤੀ ਗੋਲ, ਸੇਨੇਗਲ ਜਿੱਤਿਆ
ਮਾਸਕੋ (ਏਜੰਸੀ) ਅਫ਼ਰੀਕੀ ਟੀਮ ਸੇਨੇਗਲ ਨੇ ਪੋਲੈਂਡ ਦੇ ਆਤਮਘਾਤੀ ਗੋਲ ਦਾ ਪੂਰਾ ਫ਼ਾਇਦਾ ਲੈਂਦੇ ਹੋਏ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਗਰੁੱਪ ਐੱਚ ‘ਚ ਮੰਗਲਵਾਰ ਨੂੰ 2-1 ਨਾਲ ਜਿੱਤ ਦਰਜ ਕਰ ਲਈ ਪੋਲੈਂਡ ਦੇ ਤਿਆਗੋ ਸਿਓਨੇਕ ਨੇ ਪਹਿਲੇ ਅੱਧ ਦੇ 37ਵੇਂ ਮਿੰਟ ‘ਚ ਆਤਮਘਾਤੀ ਗੋਲ ਕਰਕੇ ਸੇਨੇਗਲ ਨੂੰ ਵਾਧਾ ਦੇ ਦਿੱਤਾ ਅਮਬਾਏ ਨਿਆਂਗ ਨੇ 60ਵੇਂ ਮਿੰਟ ‘ਚ ਸੇਨੇਗਲ ਦਾ ਦੂਸਰਾ ਗੋਲ ਕਰਕੇ ਆਪਣੀ ਟੀਮ ਦੀ ਜਿੱਤ ਪੱਕੀ ਕਰ ਦਿੱਤੀ ਗ੍ਰੇਗੋਰਜ਼ ਜੇਜੇਸਤਰੀ ਨੇ 86ਵੇਂ ਮਿੰਟ ‘ਚ ਹੈਡਰ ਰਾਹੀਂ ਗੋਲ ਕਰਕੇ ਪੋਲੈਂਡ ਦਾ ਪਹਿਲਾ ਗੋਲ ਕੀਤਾ ਪਰ ਓਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਨਿਆਂਗ ਨੂੰ ਪਲੇਅਰ ਆਫ਼ ਦ ਮੈਚ ਦਾ ਪੁਰਸਕਾਰ ਮਿਲਿਆ।
ਸੇਨੇਗਲ ਨੂੰ ਪਹਿਲਾ ਗੋਲ ਸਿਓਨਕ ਦੀ ਗਲਤੀ ਨਾਲ ਮਿਲ ਗਿਆ ਜਦੋਂ ਸੇਨੇਗਲ ਦੇ ਖਿਡਾਰੀ ਦਾ ਪਾਸ ਸਿਓਨੇਕ ਦੇ ਪੈਰ ਨਾਲ ਟਕਰਾ ਕੇ ਆਪਣੇ ਗੋਲ ‘ਚ ਚਲਿਆ ਗਿਆ ਅਤੇ ਪੋਲੈਂਡ ਦੇ ਗੋਲਕੀਪਰ ਬੇਬਸੀ ‘ਚ ਗੇਂਦ ਨੂੰ ਗੋਲ ‘ਚ ਜਾਂਦਾ ਦੇਖਦੇ ਰਹਿ ਗਏ ਨਿਆਂਗ ਨੇ ਦੂਸਰੇ ਅੱਧ ‘ਚ ਵਿਰੋਧੀ ਗੋਲਕੀਪਰ ਵੋਸੇਚ ਦੇ ਬੈਕ ਪਾਸ ਨੂੰ ਸੰਭਾਲਣ ਲਈ ਅੱਗੇ ਨਿਕਲ ਆਉਣ ਦਾ ਪੂਰਾ ਫਾਇਦਾ ਉਠਾਉਂਦੇ ਹੋਏ ਤੇਜ਼ ਰਫ਼ਤਾਰ ਦਿਖਾਈ, ਗੇਂਦ ਨੂੰ ਖੋਹਿਆ ਅਤੇ ਗੋਲਕੀਪਰ ਅਤੇ ਕਵਰਿੰਗ ਡਿਫੈਂਡਰ ਜਾਨ ਬੇਦਨਾਰੇਕ ਨੂੰ ਡਾੱਚ ਦਿੰਦੇ ਹੋਏ ਖੁੱਲੇ ‘ਚ ਗੇਂਦ ਪਹੁੰਚਾ ਦਿੱਤੀ ਸੇਨੇਗਲ ਇਸ ਜਿੱਤ ਤੋਂ ਬਾਅਦ ਆਪਣੇ ਗਰੁੱਪ ‘ਚ ਜਾਪਾਨ ਦੀ ਬਰਾਬਰੀ ‘ਤੇ ਆ ਗਿਆ ਹੈ।
ਸੇਨੇਗਲ ਨੇ 2002 ‘ਚ ਪਿਛਲੀ ਚੈਂਪੀਅਨ ਫਰਾਂਸ ਨੂੰ ਓਪਨਿੰਗ ਮੈਚ ‘ਚ ਹਰਾ ਕੇ ਤਹਿਲਕਾ ਮਚਾਇਆ ਸੀ ਸੇਨੇਗਲ ਉਸ ਵਿਸ਼ਵ ਕੱਪ ਤੋਂ ਬਾਅਦ ਆਪਣਾ ਪਹਿਲਾ ਵਿਸ਼ਵ ਕੱਪ ਖੇਡ ਰਿਹਾ ਹੈ ¼ ਟੂਰਨਾਮੈਂਟ ‘ਚ ਹਿੱਸਾ ਲੈ ਰਹੀਆਂ ਪੰਜ ਅਫਰੀਕੀ ਟੀਮਾਂ ‘ਚ ਸੇਨੇਗਲ ਹੀ ਇੱਕੋ ਇੱਕ ਅਜਿਹੀ ਟੀਮ ਹੈ ਜਿਸਨੇ ਆਪਣਾ ਮੈਚ ਨਹੀਂ ਗੁਆਇਆ ਹੈ ਪੋਲੈਂਡ ਦੂਸਰੇ ਪਾਸੇ ਲਗਾਤਾਰ ਛੇਵੇਂ ਵਿਸ਼ਵ ਕੱਪ ‘ਚ ਆਪਣਾ ਓਪਨਿੰਗ ਮੈਚ ਨਹੀਂ ਜਿੱਤ ਸਕਿਆਹੈ ਪੋਲੈਂਡ ਨੇ ਆਪਣਾ ਆਖ਼ਰੀ ਓਪਨਿੰਗ ਮੈਚ 1974 ਦੇ ਵਿਸ਼ਵ ਕੱਪ ‘ਚ ਜਿੱਤਿਆ ਸੀ।
ਏਸ਼ੀਆ ਨੂੰ ਦੂਸਰੀ ਜਿੱਤ ਦਿਵਾਉਣ ਦੀ ਕੋਸ਼ਿਸ਼ ਕਰੇਗਾ ਕੋਰੀਆ
ਨਿਝਨੀ ਨੋਵਗੋਰੋਦ (ਏਜੰਸੀ)। ਸਉਦੀ ਅਰਬ ਦੀ ਵਿਸ਼ਵ ਕੱਪ ਦੇ ਓਪਨਰ ‘ਚ ਮੇਜ਼ਬਾਨ ਰੂਸ ਦੇ ਹੱਥੋਂ ਮਿਲੀ 0-5 ਦੀ ਹਾਰ ਅਤੇ ਇਰਾਨ ਨੂੰ ਮੋਰੱਕੋ ਵਿਰੁੱਧ ਆਤਮਘਾਤੀ ਗੋਲ ਕਾਰਨ ਮਿਲੀ ਜਿੱਤ ਤੋਂ ਬਾਅਦ ਹੁਣ ਏਸ਼ੀਆ ਦੀ ਤੀਸਰੀ ਟੀਮ ਕੋਰੀਆ ਫੀਫਾ ਵਿਸ਼ਵ ਕੱਪ ‘ਚ ਸਵੀਡਨ ਵਿਰੁੱਧ ਸੋਮਵਾਰ ਨੂੰ ਗਰੁੱਪ ਐਫ ਦੇ ਮੁਕਾਬਲੇ ‘ਚ ਉਲਟਫੇਰ ਕਰਨ ਦੀ ਟੀਚੇ ਨਾਲ ਨਿੱਤਰੇਗੀ ਕੋਰੀਆ ਨੂੰ ਆਪਣੇ ਇੱਕੋ ਇੱਕ ਵਿਸ਼ਵ ਪੱਧਰੀ ਖਿਡਾਰੀ ਸੋਨ ਯੁੰਗ ਮਿਨ ਤੋਂ ਸਭ ਤੋਂ ਜ਼ਿਆਦਾ ਆਸਾਂ ਹਨ ਕਿ ਉਹ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਏਗਾ ਦੂਸਰੇ ਪਾਸੇ ਸਵੀਡਨ ਦੀ ਟੀਮ ਜਲਾਟਨ ਇਬਰਾਹਿਮੋਵਿਚ ਦੀ ਛਾਂ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰੇਗੀ ਜਿਸਨੇ ਸਵੀਡਨ ਲਈ 116 ਮੈਚਾਂ ‘ਚ 62 ਗੋਲ ਕੀਤੇ ਸਨ।
ਇਬ੍ਰਾਹਿਮੋਵਿਚ ਨੇ ਡੇਢ ਸਾਲ ਪਹਿਲਾਂ ਖੇਡਣਾ ਛੱਡ ਦਿਤਾ ਹੈ ਪਰ ਹੁਣ ਵੀ ਸਵੀਡਨ ਦੀ ਟੀਮ ‘ਚ ਉਸਦੀ ਚਰਚਾ ਹੁੰਦੀ ਰਹਿੰਦੀ ਹੈ ਸਵੀਡਨ ਨੇ ਨਵੰਬਰ ‘ਚ ਖੇਡੇ ਗਏ ਪਲੇਆੱਫ ‘ਚ ਇਟਲੀ ਨੂੰ ਅਪਸੈੱਟ ਕਰਕੇ 2006 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਸੀ ਸਵੀਡਨ ਨੇ ਪਿਛਲੇ ਤਿੰਨ ਅਭਿਆਸ ਮੈਚਾਂ ‘ਚ ਇੱਕ ਵੀ ਗੋਲ ਨਹੀਂ ਕੀਤਾ ਸੀ ਜੋ ਉਸ ਲਈ ਚਿੰਤਾ ਦੀ ਗੱਲ ਹੋ ਸਕਦੀ ਹੈ ਅਤੇ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ‘ਚ ਉਸਨੂੰ ਇਹ ਅੜਿੱਕਾ ਤੋੜਨਾ ਹੋਵੇਗਾ।
ਲਗਾਤਾਰ ਨੌਂਵੀ ਵਾਰ ਵਿਸ਼ਵ ਕੱਪ ਖੇਡ ਰਹੇ ਕੋਰੀਆ ਨੂੰ ਸੋਨ ਤੋਂ ਤਿੰਨ ਅੰਕ ਦਿਵਾਉਣ ਦੀਆਂ ਆਸਾਂ ਰਹਿਣਗੀਆਂ ਜਿਸ ਨੇ ਪਿਛਲੇ ਸੈਸ਼ਨ ‘ਚ ਟਾੱਟਨਹੇਮ ਹਾੱਟਸਪਰ ਲਈ ਸਾਰੀਆਂ ਪ੍ਰਤੀਯੋਗਤਾਵਾਂ ‘ਚ 18 ਗੋਲ ਕੀਤੇ ਸਨ ਕੋਰਿਆਈ ਟੀਮ ਚਾਰ ਸਾਲ ਪਹਿਲਾਂ ਬ੍ਰਾਜ਼ੀਲ ‘ਚ ਤਿੰਨ ਗਰੁੱਪ ਮੈਚਾਂ ‘ਚ ਸਿਰਫ਼ ਇੱਕ ਅੰਕ ਹੀ ਹਾਸਲ ਕਰ ਸਕੀ ਸੀ ਅਤੇ ਦੇਸ਼ ਪਰਤਣ ‘ਤੇ ਪ੍ਰਸ਼ੰਸਕਾਂ ਨੇ ਟੀਮ ‘ਤੇ ਟਾਫੀਆ ਸੁੱਟ ਕੇ ਉਹਨਾਂ ਦੀ ਬੇਇਜ਼ਤੀ ਕੀਤੀ ਸੀ।
ਕਪਤਾਨ ਕੋਲਾਰੋਵ ਨੇ ਜਿਤਾਇਆ ਸਰਬੀਆ
ਸਮਾਰਾ (ਏਜੰਸੀ) । ਕਪਤਾਨ ਅਲੇਕਸਾਂਦਰ ਕੋਲਾਰੋਵ ਦੀ ਦੂਸਰੇ ਅੱਧ ‘ਚ ਲਹਿਰਾਉਂਦੀ ਫ੍ਰੀ ਕਿੱਕ ‘ਤੇ ਕੀਤੇ ਬਿਹਤਰੀਨ ਗੋਲ ਦੀ ਮੱਦਦ ਨਾਲ ਸਰਬੀਆ ਨੇ ਕੋਸਟਾਰਿਕਾ ਨੂੰ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਗਰੁੱਪ ਈ ਮੈਚ ‘ਚ ਐਤਵਾਰ ਨੂੰ 1-0 ਨਾਲ ਹਰਾ ਦਿੱਤਾ ਪਹਿਲਾ ਅੱਧ ਗੋਲ ਰਹਿਤ ਰਹਿਣ ਤੋਂ ਬਾਅਦ ਮੈਚ ਦਾ ਇੱਕੋ ਇੱਕ ਗੋਲ ਕੋਲਾਰੋਵ ਨੇ 56ਵੇਂ ਮਿੰਟ ‘ਚ ਕੀਤਾ ਅਤੇ ਆਪਣੀ ਟੀਮ ਨੂੰ ਪੂਰੇ ਤਿੰਨ ਅੰਕ ਦਿਵਾ ਦਿੱਤੇਡਿਫੈਂਡਰ ਕੋਲਾਰੋਵ ਨੇ ਖੱਬੇ ਪੈਰ ਨਾਲ ਜੋ ਸ਼ਾੱਟ ਲਗਾਇਆ ਉਹ ਖਿਡਾਰੀਆਂ ਦੀ ਦੀਵਾਰ ਦੇ ਉੱਪਰੋਂ ਲਹਿਰਾਉਂਦਾ ਹੋਇਆ ਗੋਲ ਦੇ ਉੱਪਰੀ ਹਿੱਸੇ ‘ਚ ਸਮਾ ਗਿਆ ਅਤੇ ਗੋਲਕੀਪਰ ਕੇਲਰ ਨਵਾਸ ਕੁਝ ਨਾ ਕਰ ਸਕਿਆ।
ਪਿਛਲੇ ਵਿਸ਼ਵ ਕੱਪ ਦੇ ਕੁਆਰਟਰਫਾਈਨਲ ‘ਚ ਪਹੁੰਚਣ ਵਾਲੇ ਕੋਸਟਾਰਿਕਾ ਨੇ ਬਰਾਬਰੀ ‘ਤੇ ਆਉਣ ਦੀ ਭਰਪੂਰ ਕੋਸ਼ਿਸ਼ ਕੀਤੀ ਪਰ ਉਸਨੂੰ ਕਾਮਯਾਬੀ ਨਹੀਂ ਮਿਲੀ ਨਿਰਧਾਰਤ 90 ਮਿੰਟ ਬਾਅਦ ਇੰਜ਼ਰੀ ਸਮੇਂ ‘ਚ ਕਰੀਬ ਅੱਠ ਮਿੰਟ ਦੀ ਖੇਡ ਹੋਈ ਪਰ ਸਰਬੀਆ ਨੇ ਆਪਣੇ ਵਾਧੇ ਨੂੰ ਬਚਾਈ ਰੱਖਿਆ ਅਤੇ ਤਿੰਨ ਅੰਕ ਹਾਸਲ ਕੀਤੇ। ਸਰਬੀਆ ਅਤੇ ਕੋਸਟਾਰਿਕਾ ਦੀਆਂ ਟੀਮਾਂ ਨੂੰ ਮੌਜ਼ੂਦਾ ਵਿਸ਼ਵ ਕੱਪ ‘ਚ ‘ਅੰਡਰਡਾੱਗ ‘ ਮੰਨਿਆ ਜਾ ਰਿਹਾ ਹੈ ਅਤੇ ਸਰਬੀਆ ਦੀ ਜਿੱਤ ਨੇ ਉਸ ਦੀਆਂ ਆਸਾਂ ਨੂੰ ਵਧਾ ਦਿੱਤਾ ਹੈ ਇਸ ਗਰੁੱਪ ‘ਚ ਦੋ ਹੋਰ ਟੀਮਾਂ ਬ੍ਰਾਜ਼ੀਲ ਅਤੇ ਸਵਿਟਜ਼ਰਲੈਂਡ ਹਨ। ਇਸ ਦੌਰਾਨ ਬ੍ਰਾਨਿਸਲਾਵ ਇਵਾਨੋਵਿਚ ਨੇ ਇਸ ਮੈਚ ‘ਚ ਉੱਤਰਨ ਦੇ ਨਾਲ ਆਪਣੇ 104 ਮੈਚ ਪੂਰੇ ਕਰ ਲਏ ਅਤੇ ਸਰਬੀਆ ਲਈ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੇ ਖਿਡਾਰੀ ਬਣ ਗਏ।
ਪ੍ਰਦੂਸ਼ਣ ਖਿਲਾਫ਼ ਸਬਕ ਸਿਖਾਊ ਫੈਸਲੇ
ਚੱਢਾ ਖੰਡ ਮਿੱਲ ਨੂੰ 5 ਕਰੋੜ ਰੁਪਏ ਦਾ ਜ਼ੁਰਮਾਨਾ | Pollution
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਤਾਮਿਲਨਾਡੂ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਫੈਕਟਰੀਆਂ ਖਿਲਾਫ਼ ਚੁੱਕੇ ਕਦਮ | Pollution
ਚੱਢਾ ਮਿੱਲ ਮਾਲਕਾ ਦੀ ਸਫ਼ਾਈ ਤੋਂ ਸੰਤੁਸ਼ਟ ਨਹੀਂ ਸਰਕਾਰ, ਅਮਰਿੰਦਰ ਸਿੰਘ ਨੇ ਦਿੱਤੇ ਆਦੇਸ਼ | Pollution
ਚੰਡੀਗੜ੍ਹ/ਪਟਿਆਲਾ, (ਅਸ਼ਵਨੀ ਚਾਵਲਾ/ਖੁਸ਼ਵੀਰ ਤੂਰ)। ਚੱਢਾ ਸ਼ੂਗਰ ਮਿੱਲ ਨੂੰ ਪੰਜਾਬ ਸਰਕਾਰ ਨੇ ਵੱਡਾ ਝਟਕਾ ਦਿੰਦੇ ਹੋਏ ਜਿੱਥੇ 5 ਕਰੋੜ ਰੁਪਏ ਦਾ ਜ਼ੁਰਮਾਨਾ ਲਗਾ ਦਿੱਤਾ ਹੈ, ਉਥੇ ਹੀ ਚੱਢਾ ਪਰਿਵਾਰ ਦੀਆਂ ਤਿੰਨੇ ਫੈਕਟਰੀਆਂ ‘ਤੇ ਸਰਕਾਰੀ ਜਿੰਦਰੇ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਅੱਜ ਤੋਂ ਬਾਅਦ ਇਹ ਤਿੰਨੇ ਫੈਕਟਰੀਆਂ ‘ਚ ਕੋਈ ਵੀ ਕੰਮ ਨਹੀਂ ਹੋਵੇਗਾ ਅਤੇ ਇਨ੍ਹਾਂ ਨੂੰ ਸੀਲ ਕਰਦੇ ਹੋਏ ਪੰਜਾਬ ਸਰਕਾਰ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਅਣਗਹਿਲੀ ਦੇ ਦੋਸ਼ੀਆਂ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਵਾਉਣ ਲਈ ਵੀ ਪੀ.ਪੀ.ਸੀ.ਬੀ. ਨੂੰ ਕਹਿ ਦਿੱਤਾ ਹੈ ਤਾਂ ਕਿ ਉਨਾਂ ਖ਼ਿਲਾਫ਼ ਅਪਰਾਧਿਕ ਦੋਸ਼ ਅਧੀਨ ਕਾਰਵਾਈ ਵੀ ਕੀਤੀ ਜਾ ਸਕੇ। ਇਸ ਮਾਮਲੇ ਦੇ ਨਾਲ ਹੀ ਬਿਆਸ ਦਰਿਆ ਦੀ ਹਾਲਤ ਬਾਰੇ ਮੁੱਖ ਮੰਤਰੀ ਅਮਰਿੰਦਰ ਸਿੰਘ ਮੁੜ ਤੋਂ 10 ਦਿਨਾਂ ਬਾਅਦ ਮੀਟਿੰਗ ਕਰਦੇ ਹੋਏ ਅਗਲੇ ਆਦੇਸ਼ ਜਾਰੀ ਕਰਨਗੇ। ਪੰਜਾਬ ਸਰਕਾਰ ਵੱਲੋਂ ਚੱਢਾ ਸ਼ੂਗਰ ਮਿੱਲ ਵੱਲੋਂ ਪੇਸ਼ ਕੀਤੇ ਗਏ ਨੋਟਿਸ ਦੇ ਜੁਆਬ ਵਿੱਚ ਉਨ੍ਹਾਂ ਸਾਰੇ ਤਰਕਾਂ ਨੂੰ ਖਾਰਜ ਕਰ ਦਿੱਤਾ ਹੈ, ਜਿਨ੍ਹਾਂ ਰਾਹੀਂ ਮਿੱਲ ਮਾਲਕਾ ਵੱਲੋਂ ਇਸ ਨੂੰ ਇੱਕ ਹਾਦਸਾ ਦੱਸਿਆ ਸੀ ਅਤੇ ਇਸ ਮਾਮਲੇ ਵਿੱਚ ਕੋਈ ਜਿਆਦਾ ਸਖ਼ਤ ਕਾਰਵਾਈ ਨਾ ਕਰਨ ਦੀ ਅਪੀਲ ਤੱਕ ਕੀਤੀ ਸੀ।
ਇਹ ਵੀ ਪੜ੍ਹੋ : ਆਕਸਫੋਰਡ ਸਟਰੀਟ ਦੇ ਸ਼ੋਅਰੂਮ ਨੂੰ ਲੱਗੀ ਅੱਗ
ਚੰਡੀਗੜ੍ਹ ਵਿਖੇ ਪੰਜਾਬ ਪ੍ਰਦੇਸ਼ ਪ੍ਰਦੂਸ਼ਣ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਦੇਣ ਦੇ ਨਾਲ ਹੀ ਪਿਛਲੇ 5 ਦਿਨਾਂ ਦੀ ਸਾਰੀ ਸਥਿਤੀ ਅਤੇ ਕੀਤੀ ਗਈ ਕਾਰਵਾਈ ਬਾਰੇ ਵੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਅਮਰਿੰਦਰ ਸਿੰਘ ਵੱਲੋਂ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦਾ ਰਿਆਇਤ ਨਾ ਵਰਤੇ ਜਾਣ ਦੇ ਆਦੇਸ਼ ਦਿੰਦੇ ਹੋਏ ਦੋਸ਼ੀ ਅਧਿਕਾਰੀਆਂ ਅਤੇ ਮਿੱਲ ਮਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਪੰਜਾਬ ਪ੍ਰਦੇਸ਼ ਪ੍ਰਦੂਸ਼ਣ ਬੋਰਡ ਕੱਲ੍ਹ ਹੀ ਮਿਲ ਦੇ ਅਧਿਕਾਰੀਆਂ ਖ਼ਿਲਾਫ਼ ਜਲ ਰੋਕੂ ਅਤੇ ਪ੍ਰਦੂਸ਼ਣ ਕੰਟਰੋਲ ਐਕਟ 1974 ਤਹਿਤ ਮਾਮਲਾ ਦਰਜ ਕਰਵਾਉਂਦੇ ਹੋਏ ਅਗਲੀ ਕਾਰਵਾਈ ਕਰੇਗਾ।
ਮਿੱਲ ਮਾਲਕਾਂ ਖ਼ਿਲਾਫ਼ ਨਹੀਂ ਹੋਵੇਗੀ ਕਾਰਵਾਈ।
ਪੰਜਾਬ ਸਰਕਾਰ ਅਤੇ ਸਬੰਧਿਤ ਵਿਭਾਗਾਂ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਸਿਰਫ਼ ਜ਼ੁਰਮਾਨਾ ਲਗਾਉਣ ਤੱਕ ਹੀ ਸੀਮਤ ਰਹਿਣਗੇ, ਜਦੋਂਕਿ ਅਪਰਧਿਕ ਮਾਮਲਾ ਸਿਰਫ਼ ਅਧਿਕਾਰੀਆਂ ਖ਼ਿਲਾਫ਼ ਹੀ ਦਰਜ ਹੋਵੇਗਾ। ਇਸ ਫੈਸਲੇ ਤੋਂ ਬਾਅਦ ਮਿੱਲ ਮਾਲਕਾ ਨੂੰ ਵੱਡੀ ਰਾਹਤ ਮਿਲੀ ਹੈ, ਇਸ ਮਿੱਲ ਵਿੱਚ ਵੱਡੇ ਪੱਧਰ ‘ਤੇ ਗੈਰ ਲਾਇਸੰਸ ਕਾਰਵਾਈ ਕੀਤੀ ਜਾ ਰਹੀ ਸੀ, ਜਿਨ੍ਹਾਂ ਲਾਇਸੰਸ ਨੂੰ ਲੈਣਾ ਵੀ ਮਿੱਲ ਮਾਲਕਾਂ ਦੀ ਹੀ ਜਿੰਮੇਵਾਰੀ ਅਧੀਨ ਆਉਂਦਾ ਹੈ ਪਰ ਫਿਰ ਵੀ ਪੰਜਾਬ ਸਰਕਾਰ ਵੱਲੋਂ ਮਿੱਲ ਮਾਲਕਾ ਨੂੰ ਸਿਰਫ਼ ਜ਼ੁਰਮਾਨਾ ਲਾਉਂਦੇ ਹੋਏ ਛੱਡਿਆ ਜਾ ਰਿਹਾ ਹੈ।
ਸਟੱਰ ਲਾਈਟ ਪਲਾਂਟ ਨੂੰ ਬੰਦ ਕਰਨ ਦੇ ਆਦੇਸ਼, ਬਿਜਲੀ ਸਪਲਾਈ ਕੱਟੀ
ਤਾਮਿਲਨਾਡੂ ਪ੍ਰਦੂਸ਼ਣ ਕੰਟਰੋਲ ਬੋਰਡ (ਟੀਐਨਪੀਸੀਬੀ) ਨੇ ਤੂਤੀਕੋਰੀਨ ‘ਚ ਵੇਦਾਂਤਾ ਸਮੂਹ ਦੇ ਸੱਟਰ ਲਾਈਟ ਤਾਂਬਾ ਪਲਾਂਟ ਦੇ ਵਿਰੋਧ ‘ਚ ਭੜਕੀ ਹਿੰਸਾ ਦੇ ਦੋ ਦਿਨਾਂ ਬਾਅਦ ਅੱਜ ਇਸ ਪਲਾਂਟ ਨੂੰ ਤਰੁੰਤ ਪ੍ਰਭਾਵ ਬੰਦ ਕਰਨ ਦਾ ਆਦੇਸ਼ ਦਿੱਤਾ ਤੇ ਪਲਾਂਅ ਦੀ ਬਿਜਲੀ ਵੀ ਕੱਟ ਦਿੱਤੀ। ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਟੀਐਨਪੀਸੀਬੀ ਦੇ ਪ੍ਰਧਾਨ ਮੁਹੰਮਦ ਨਸੀਮੁਦੀਨ ਨੇ ਕੱਲ੍ਹ ਦੇਰ ਰਾਤ ਆਦੇਸ਼ ਜਾਰੀ ਕੀਤਾ, ਜਿਸ ਦੇ ਅਧਾਰ ‘ਤੇ ਪਲਾਂਟ ਨੂੰ ਸਵੇਰੇ ਸਵਾ ਪੰਜ ਵਜੇ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਪਲਾਂਟ ਦੇ ਵਿਰੋਧ ‘ਚ ਦੋ ਦਿਨ ਪਹਿਲਾਂ ਭੜਕੀ ਹਿੰਸਾ ‘ਚ ਮਰਨ ਵਾਲਿਆਂ ਦੀ ਗਿਣਤੀ ਅੱਜ ਵਧ ਕੇ 13 ਹੋ ਗਈ । ਕੰਪਨੀ ਦੇ ਲਾਈਸੈਂਸ ਦੇ ਪਿਛਲੀ ਵਾਰ ਦੇ ਨਵੀਨੀਕਰਨ ‘ਚ ਲਾਗੂ ਸ਼ਰਤਾਂ ਦੀ ਪਾਲਣਾ ਨਾ ਕੀਤੇ ਜਾਣ ਕਾਰਨ ਕੰਪਨੀ ਵੱਲੋਂ 2018-2023 ਲਈ ਲਾਈਸੈਂਸ ਦੇ ਨਵੀਨੀਕਰਨ ਲਈ ਦਿੱਤੇ ਗਏ ਬਿਨੈ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ ਹੈ।
ਅਮਨਮਣੀ ਦੀ ਜ਼ਮਾਨਤ ਰੱਦ ਕਰਨ ਤੋਂ Supreme Court ਦੀ ਨਾਂਹ
ਨਵੀਂ ਦਿੱਲੀ (ਏਜੰਸੀ)। ਸੁਪਰੀਮ (Supreme Court) ਕੋਰਟ ਨੇ ਪਤਨੀ ਦੇ ਕਤਲ ਮਾਮਲੇ ‘ਚ ਉੱਤਰ ਪ੍ਰਦੇਸ਼ ਦੇ ਅਜ਼ਾਦ ਵਿਧਾਇਕ ਅਮਨਮਣੀ ਤ੍ਰਿਪਾਠੀ ਨੂੰ ਵੱਡੀ ਰਾਹਤ ਦਿੰਦਿਆਂ ਉਸ ਦੀ ਜ਼ਮਾਨਤ ਖਿਲਾਫ਼ ਅਪੀਲ ਅੱਜ ਰੱਦ ਕਰ ਦਿੱਤੀ ਜਸਟਿਸ ਜੱਜ ਏ. ਕੇ. ਸਿਕਰੀ ਦੀ ਅਗਵਾਈ ਵਾਲੀ ਬੈਂਚ ਨੇ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਖਿਲਾਫ਼ ਸੀਬੀਆਈ ਤੇ ਮ੍ਰਿਤਕਾ ਸਾਰਾ ਸਿੰਘ ਦੀ ਮਾਂ ਸੀਮਾ ਸਿੰਘ ਦੀ ਅਪੀਲ ਰੱਦ ਕਰ ਦਿੱਤੀ। (Supreme Court)
ਸੁਪਰੀਮ (Supreme Court) ਕੋਰਟ ਨੇ 9 ਮਾਰਚ 2017 ਨੂੰ ਉੱਤਰ ਪ੍ਰਦੇਸ਼ ਦੇ ਬਾਹੁਬਲੀ ਆਗੂ ਅਮਰ ਤ੍ਰਿਪਾਠੀ ਦੇ ਵਿਧਾਇਕ ਪੁੱਤਰ ਅਮਰਮਣੀ ਤ੍ਰਿਪਾਠੀ ਦੇ ਵਿਧਾਇਕ ਪੁੱਤਰ ਅਮਨਮਣੀ ਨੂੰ ਜ਼ਮਾਨਤ ‘ਤੇ ਰਿਹਾਅ ਕਰਨ ਦਾ ਆਦੇਸ਼ ਦਿੱਤਾ ਸੀ ਸੀਬੀਆਈ ਤੇ ਸੀਮਾ ਸਿੰਘ ਨੇ ਅਜ਼ਾਦ ਵਿਧਾਇਕ ਨੂੰ ਦਿੱਤੀ ਗਈ ਜ਼ਮਾਨਤ ਨੂੰ ਰੱਦ ਕਰਨ ਦੀ ਸੁਪਰੀਮ ਕੋਰਟ ‘ਚ ਅਪੀਲ ਕੀਤੀ ਸੀ ਮਾਮਲੇ ਦੀ ਸੁਣਵਾਈ ਦੌਰਾਨ ਅਮਨਮਣੀ ਵੱਲੋਂ ਦਲੀਲ ਦਿੱਤੀ ਗਈ ਸੀ ਕਿ ਪੋਸਟਮਾਰਟਮ ਰਿਪੋਰਟ ਮੁਤਾਬਕ ਇਹ ਹਾਦਸਾ ਕਾਰਨ ਹੋਈ ਮੌਤ ਦਾ ਮਾਮਲਾ ਹੈ ਨਾ ਕਿ ਕਤਲ ਦਾ ਅਮਨਮਣੀ ਵੱਲੋਂ ਇਹ ਵੀ ਕਿਹਾ ਗਿਆ ਕਿ ਮਾਮਲੇ ਦੇ ਚਸ਼ਮਦੀਦ ਗਵਾਹ ਨੇ ਵੀ ਕਿਹਾ ਹੈ ਕਿ ਕਾਰ ਹਾਦਸਾਗ੍ਰਸਤ ਹੋਈ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਡੀਆਈਜੀ ਇੰਦਰਬੀਰ ਸਿੰਘ ਰਿਸ਼ਵਤ ਮਾਮਲੇ ’ਚ ਫਸੇ, 10 ਲੱਖ ਦੀ ਵੱਢੀ ਲੈਣ ਦੇ ਮਾਮਲੇ ’ਚ ਨਾਮਜ਼ਦ
ਅਮਨਮਣੀ ਦੇ ਵਕੀਲ ਨੇ ਸੀਮਾ ਸਿੰਘ ਦੀ ਪਟੀਸ਼ਨ ਨੂੰ ਬੇਬੁਨਿਆਦ ਵੀ ਦੱਸਿਆ ਸੀ ਉੱਥੇ ਸੀਬੀਆਈ ਨੇ ਅਮਨਮਣੀ ਦੀ ਜ਼ਮਾਨਤ ਰੱਦ ਕੀਤੇ ਜਾਣ ਦੀ ਅਪੀਲ ਕਰਦਿਆਂ ਕਿਹਾ ਕਿ ਅਜ਼ਾਦ ਵਿਧਾਇਕ ਖਿਲਾਫ ਉਸ ਕੋਲ ਪੂਰੇ ਸਬੂਤ ਹਨ ਜਦੋਂਕਿ ਮ੍ਰਿਤਕਾ ਦੀ ਮਾਂ ਸੀਮਾ ਸਿੰਘ ਵੱਲੋਂ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਇਸ ਲਈ ਅਮਨਮਣੀ ਦੀ ਜ਼ਮਾਨਤ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਅਮਨਮਣੀ ਦੀ ਪਤਨੀ ਸਾਰਾ ਸਿੰਘ ਦੀ ਸ਼ੱਕੀ ਹਾਲਾਤਾਂ ‘ਚ 9 ਜੁਲਾਈ 2015 ਨੂੰ ਮੌਤ ਹੋ ਗਈ ਸੀ। (Supreme Court)