ICC Cricket Update - Sach Kahoon Punjabi

Test Cricket: ਟੈਸਟ ਕ੍ਰਿਕੇਟ ’ਚ ਆ ਸਕਦੈ ਵੱਡਾ ਬਦਲਾਅ, ਜਾਣੋ ਕਿਵੇਂ
Test Cricket: ਸਪੋਰਟਸ ਡੈਸਕ। ਆਈਸੀਸੀ ਕ੍ਰਿਕੇਟ ਦੇ ਤਿੰਨੋਂ ਫਾਰਮੈਟਾਂ ’ਚ ਵੱਡੇ ਬਦਲਾਅ ਕਰਨ ਦੀ ਤਿਆਰੀ ਕਰ ਰਿਹਾ ਹੈ। ਸਭ ਤੋਂ ਮਹੱਤਵਪੂਰਨ ਪ੍ਰਸਤਾਵ ਇੱਕ ਟੈਸਟ ਮੈਚ ਦੌਰਾਨ ਗੁਲਾਬੀ ਗੇਂਦ ਦੀ ਵਰਤੋਂ ਕਰਨਾ ਹੈ ਜੋ ਪਹਿਲਾਂ ਹੀ ਲਾਲ ਗੇਂਦ ਨਾਲ ਸ਼ੁਰੂ ਹੋ ਚੁੱਕਾ ਹੈ। ਗੇਂਦ ਨੂੰ ਉਨ੍ਹਾਂ ਸਥਿਤੀਆਂ ’ਚ ਬਦਲਿਆ ਜਾਵੇਗਾ ਜਿੱਥੇ ਮਾੜੀ ਰੋਸ਼ਨੀ ਕਾਰਨ ਖੇਡ ਬੰਦ ਹੋ ਜਾਂਦੀ ਹੈ। ਲਾਲ ਗੇਂਦ ਫਲੱਡ ਲਾਈਟਾਂ ਹੇਠ ਸਹੀ ਢੰਗ ਨਾਲ ਦਿਖਾਈ ਨਹੀਂ ਦਿੰਦੀ। ਹਾਲਾਂਕਿ, ਮੈਚ ਖੇਡਣ ਵਾਲੀਆਂ ਦੋਵਾਂ ਟੀਮਾਂ ਦੇ ਕਪਤਾਨਾਂ ਨੂੰ ਇਸ ਨਾਲ ਸਹਿਮਤ ਹੋਣਾ ਪਵੇਗਾ।

ਇਹ ਪ੍ਰਸਤਾਵ ਸਿਰਫ ਦਿਨ ਦੇ ਟੈਸਟ ਮੈਚਾਂ ਲਈ ਹੈ। ਇਸ ਤੋਂ ਇਲਾਵਾ, ਇਹ ਨਿਯਮ ਸਿਰਫ ਫਲੱਡ ਲਾਈਟਾਂ ਨਾਲ ਲੈਸ ਮੈਦਾਨਾਂ ’ਤੇ ਹੀ ਲਾਗੂ ਕੀਤੇ ਜਾ ਸਕਦੇ ਹਨ। ਦਿਨ-ਰਾਤ ਟੈਸਟ ਮੈਚ ਪੂਰੀ ਤਰ੍ਹਾਂ ਗੁਲਾਬੀ ਗੇਂਦ ਨਾਲ ਖੇਡੇ ਜਾਂਦੇ ਹਨ। ਹਾਸਲ ਹੋਏ ਵੇਰਵਿਆਂ ਮੁਤਾਬਕ, ਤਬਦੀਲੀਆਂ ਲਈ ਪ੍ਰਸਤਾਵ ਵੀਰਵਾਰ ਨੂੰ ਇੱਕ ਵਰਚੁਅਲ ਮੀਟਿੰਗ ਦੌਰਾਨ ਆਈਸੀਸੀ ਮੁੱਖ ਕਾਰਜਕਾਰੀ ਕਮੇਟੀ (ਸੀਈਸੀ) ਨੂੰ ਪੇਸ਼ ਕੀਤੇ ਗਏ ਸਨ। ਆਈਸੀਸੀ ਕ੍ਰਿਕੇਟ ਕਮੇਟੀ ਦੇ ਚੇਅਰਮੈਨ ਸੌਰਵ ਗਾਂਗੁਲੀ ਨੇ ਵੀ ਮੀਟਿੰਗ ’ਚ ਸ਼ਿਰਕਤ ਕੀਤੀ। ਇਨ੍ਹਾਂ ਪ੍ਰਸਤਾਵਾਂ ’ਤੇ 30 ਮਈ ਨੂੰ ਅਹਿਮਦਾਬਾਦ ’ਚ ਆਈਸੀਸੀ ਬੋਰਡ ਦੀ ਮੀਟਿੰਗ ’ਚ ਚਰਚਾ ਕੀਤੀ ਜਾਵੇਗੀ, ਤੇ ਜੇਕਰ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਨਵੇਂ ਨਿਯਮ 1 ਅਕਤੂਬਰ ਤੋਂ ਲਾਗੂ ਕੀਤੇ ਜਾ ਸਕਦੇ ਹਨ।

Read Also : Punjab Holiday: ਪੰਜਾਬ ’ਚ ਮੰਗਲਵਾਰ ਨੂੰ ਛੂੱਟੀ ਦਾ ਐਲਾਨ, ਬੰਦ ਰਹਿਣਗੇ ਇਹ ਅਦਾਰੇ

ਵਨਡੇ ’ਚ ਕੋਚ ਨੂੰ ਮਿਲੇਗੀ ਜ਼ਿਆਦਾ ਆਜਾਦੀ | Test Cricket

ਵਨਡੇ ’ਚ, ਪ੍ਰਤੀ ਪਾਰੀ ’ਚ ਦੋ ਡ੍ਰਿੰਕ ਬੇ੍ਰਕ ਹਨ। ਵਰਤਮਾਨ ’ਚ, ਡ੍ਰਿੰਕ ਬ੍ਰੇਕ ਦੌਰਾਨ ਮੈਦਾਨ ’ਚ ਸਿਰਫ਼ ਬਦਲਵੇਂ ਖਿਡਾਰੀਆਂ ਨੂੰ ਹੀ ਇਜਾਜ਼ਤ ਹੈ। ਡ੍ਰਿੰਕ ਲੈ ਕੇ ਜਾਣ ਵਾਲੇ ਖਿਡਾਰੀਆਂ ਨੂੰ ਆਪਣੀ ਕ੍ਰਿਕੇਟ ਵਰਦੀ ’ਚ ਹੋਣਾ ਚਾਹੀਦਾ ਹੈ। ਪ੍ਰਸਤਾਵ ਅਨੁਸਾਰ, ਮੁੱਖ ਕੋਚ ਨੂੰ ਖਿਡਾਰੀਆਂ ਨਾਲ ਗੱਲਬਾਤ ਕਰਨ ਲਈ ਮੈਦਾਨ ’ਚ ਆਉਣ ਦੀ ਵੀ ਇਜਾਜ਼ਤ ਹੋਵੇਗੀ। ਕੋਚਾਂ ਨੂੰ ਪਹਿਲਾਂ ਹੀ ਟੀ-20 ਅੰਤਰਰਾਸ਼ਟਰੀ ਮੈਚਾਂ ’ਚ ਅਜਿਹਾ ਕਰਨ ਦੀ ਇਜ਼ਾਜਤ ਹੈ।

ਟੀ-20 ਬ੍ਰੇਕ 20 ਤੋਂ ਘਟਾ ਕੇ 15 ਮਿੰਟ ਕਰਨ ’ਤੇ ਵਿਚਾਰ

ਟੀ-20 ਅੰਤਰਰਾਸ਼ਟਰੀ ਮੈਚਾਂ ’ਚ ਪਾਰੀਆਂ ਵਿਚਕਾਰ ਬ੍ਰੇਕ ਨੂੰ 20 ਮਿੰਟ ਤੋਂ ਘਟਾ ਕੇ 15 ਮਿੰਟ ਕਰਨ ਦਾ ਪ੍ਰਸਤਾਵ ਹੈ। ਇਸ ਨਾਲ ਮੈਚ ਤੇਜ਼ੀ ਨਾਲ ਖਤਮ ਹੋਵੇਗਾ ਤੇ ਪ੍ਰਸਾਰਣ ਸਮਾਂ-ਸਾਰਣੀ ਸੁਚਾਰੂ ਹੋਵੇਗੀ।

ਹਾਕਈ ਗੈਰ-ਕਾਨੂੰਨੀ ਗੇਂਦਬਾਜ਼ੀ ਐਕਸ਼ਨਾਂ ਦੀ ਨਿਗਰਾਨੀ | Test Cricket

ਆਈਸੀਸੀ ਮੈਦਾਨੀ ਅੰਪਾਇਰਾਂ ਨੂੰ ਹਾਕਈ ਤਕਨਾਲੋਜੀ ਪ੍ਰਦਾਨ ਕਰਨ ’ਤੇ ਵਿਚਾਰ ਕਰ ਰਿਹਾ ਹੈ। ਇਹ ਮੈਚਾਂ ਦੌਰਾਨ ਸ਼ੱਕੀ ਗੇਂਦਬਾਜ਼ੀ ਐਕਸ਼ਨਾਂ ਦੀ ਨਿਗਰਾਨੀ ਕਰਨ ’ਚ ਮਦਦ ਕਰੇਗਾ।