West Asia Energy Crisis - Sach Kahoon Punjabi

West Asia Energy Crisis: ਪੱਛਮੀ ਏਸ਼ੀਆ ਦੇ ਸੰਘਰਸ਼ ਨਾਲ ਵਧਿਆ ਕੌਮਾਂਤਰੀ ਊਰਜਾ ਸੰਕਟ
West Asia Energy Crisis: ਪੱਛਮੀ ਏਸ਼ੀਆ ’ਚ ਵਧਦੇ ਤਣਾਅ ਨੇ ਸਿਰਫ਼ ਰਾਜਨੀਤਿਕ ਅਤੇ ਰਣਨੀਤਕ ਸੰਕਟ ਹੀ ਨਹੀਂ ਪੈਦਾ ਕੀਤਾ ਹੈ, ਸਗੋਂ ਊਰਜਾ ਸੁਰੱਖਿਆ ਅਤੇ ਵਾਤਾਵਰਨ ਦੇ ਸਾਹਮਣੇ ਵੀ ਗੰਭੀਰ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਇਰਾਨ ਅਤੇ ਅਮਰੀਕਾ ਵਿਚਾਲੇ ਲੰਮੇ ਸਮੇਂ ਤੋਂ ਚੱਲ ਰਹੇ ਤਣਾਅ ਅਤੇ ਖੇਤਰੀ ਸੰਘਰਸ਼ਾਂ ਕਾਰਨ ਫਾਰਸ ਦੀ ਖਾੜੀ ਅਤੇ ਹੋਰਮੁਜ਼ ਜਲਡਮਰੂਮਧ ਫਿਰ ਵਿਸ਼ਵਵਿਆਪੀ ਚਿੰਤਾ ਦਾ ਕੇਂਦਰ ਬਣ ਗਏ ਹਨ। ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਤੇਲ ਮਾਰਗਾਂ ’ਚ ਸ਼ਾਮਲ ਇਹ ਖੇਤਰ ਅੱਜ ਤੇਲ ਪ੍ਰਦੂਸ਼ਣ, ਸਮੁੰਦਰੀ ਅਸੰਤੁਲਨ ਅਤੇ ਆਰਥਿਕ ਅਸਥਿਰਤਾ ਦਾ ਪ੍ਰਤੀਕ ਬਣਦਾ ਜਾ ਰਿਹਾ ਹੈ।ਹੋਰਮੁਜ਼ ਜਲਡਮਰੂ ਮੱਧ ਤੋਂ ਰੋਜ਼ਾਨਾ ਵਿਸ਼ਵ ਦੇ ਵੱਡੇ ਹਿੱਸੇ ਦਾ ਕੱਚਾ ਤੇਲ ਗੁਜ਼ਰਦਾ ਹੈ।

ਇਹੀ ਕਾਰਨ ਹੈ ਕਿ ਇਸ ਖੇਤਰ ’ਚ ਕਿਸੇ ਵੀ ਤਰ੍ਹਾਂ ਦਾ ਫੌਜੀ ਤਣਾਅ ਪੂਰੀ ਦੁਨੀਆ ਦੀ ਊਰਜਾ ਵਿਵਸਥਾ ਨੂੰ ਪ੍ਰਭਾਵਿਤ ਕਰਦਾ ਹੈ। ਤਾਜ਼ਾ ਮਹੀਨਿਆਂ ’ਚ ਇਰਾਨ ’ਤੇ ਲਾਏ ਗਏ ਸਖ਼ਤ ਪਾਬੰਦੀਆਂ ਅਤੇ ਸਮੁੰਦਰੀ ਨਿਗਰਾਨੀ ਕਾਰਨ ਉਸ ਦੇ ਬਹੁਤ ਸਾਰੇ ਤੇਲ ਟੈਂਕਰ ਨਿਰਯਾਤ ਨਹੀਂ ਕਰ ਪਾ ਰਹੇ ਹਨ। ਅੰਤਰਰਾਸ਼ਟਰੀ ਊਰਜਾ ਮਾਹਿਰਾਂ ਅਨੁਸਾਰ ਇਰਾਨ ਦੇ ਤੇਲ ਭੰਡਾਰਨ ਕੇਂਦਰ ਆਪਣੀ ਸਮਰੱਥਾ ਦੇ ਲਗਭਗ ਪਹੁੰਚ ਚੁੱਕੇ ਹਨ। ਇਸ ਸਥਿਤੀ ’ਚ ਤੇਲ ਉਤਪਾਦਨ ਰੋਕਣਾ ਵੀ ਉਸ ਲਈ ਆਸਾਨ ਨਹੀਂ ਹੈ, ਕਿਉਂਕਿ ਤੇਲ ਖੂਹਾਂ ਤੋਂ ਉਤਪਾਦਨ ਅਚਾਨਕ ਬੰਦ ਕਰਨ ਨਾਲ ਸਥਾਈ ਤਕਨੀਕੀ ਨੁਕਸਾਨ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ। ਇਸੇ ਕਾਰਨ ਵਾਧੂ ਤੇਲ ਨੂੰ ਸਮੁੰਦਰ ’ਚ ਛੱਡੇ ਜਾਣ ਦੀਆਂ ਕਿਆਸਅਰਾਈਆਂ ਲਗਾਤਾਰ ਪ੍ਰਗਟ ਕੀਤੀਆਂ ਜਾ ਰਹੀਆਂ ਹਨ।

Read Also : Sonu Sood Statement: ਆਵਾਰਾ ਕੁੱਤਿਆਂ ਦੇ ਹੱਕ ’ਚ ਬੋਲੇ ਸੋਨੂੰ ਸੂਦ, ਇਹਨਾਂ ਨੂੰ ਮਾਰੋ ਨਾ ਘਰ ਦਿਓ

ਉਪਗ੍ਰਹਿ ਤਸਵੀਰਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੀਆਂ ਰਿਪੋਰਟਾਂ ’ਚ ਫਾਰਸ ਦੀ ਖਾੜੀ ਦੇ ਕੁਝ ਹਿੱਸਿਆਂ ’ਚ ਸਮੁੰਦਰੀ ਸਤ੍ਹਾ ’ਤੇ ਵੱਡੇ ਤੇਲ ਧੱਬੇ ਦੇਖੇ ਗਏ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਸਥਿਤੀ ਲੰਬੇ ਸਮੇਂ ਤੱਕ ਬਣੀ ਰਹੀ ਤਾਂ ਇਸ ਦਾ ਅਸਰ ਸਿਰਫ਼ ਸਮੁੰਦਰੀ ਜੀਵਾਂ ਤੱਕ ਸੀਮਿਤ ਨਹੀਂ ਰਹੇਗਾ, ਸਗੋਂ ਪੂਰੀ ਜਲਵਾਯੂ ਵਿਵਸਥਾ ’ਤੇ ਪਵੇਗਾ। ਸਮੁੰਦਰ ਦੀ ਸਤ੍ਹਾ ’ਤੇ ਤੇਲ ਫੈਲਣ ਨਾਲ ਪਾਣੀ ਅਤੇ ਵਾਯੂਮੰਡਲ ਵਿਚਾਲੇ ਸੁਭਾਵਿਕ ਗੈਸੀ ਆਦਾਨ-ਪ੍ਰਦਾਨ ਰੁਕਾਵਟ ਆ ਜਾਂਦਾ ਹੈ। ਇਸ ਨਾਲ ਜਲ ’ਚ ਘੁਲੀ ਆਕਸੀਜਨ ਦੀ ਮਾਤਰਾ ਘੱਟ ਹੋ ਜਾਂਦੀ ਹੈ ਅਤੇ ਮੱਛੀਆਂ ਸਮੇਤ ਬਹੁਤ ਸਾਰੇ ਸਮੁੰਦਰੀ ਜੀਵ ਦਮ ਘੁੱਟਣ ਨਾਲ ਮਰਨ ਲੱਗਦੇ ਹਨ। ਫਾਰਸ ਦੀ ਖਾੜੀ ਦਾ ਸਮੁੰਦਰੀ ਖੇਤਰ ਜੀਵ ਵਿਭਿੰਨਤਾ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਇੱਥੇ ਵੱਡੀ ਗਿਣਤੀ ’ਚ ਮੂੰਗਾ ਚੱਟਾਨਾਂ, ਦੁਰਲੱਭ ਸਮੁੰਦਰੀ ਜੀਵ ਦੀਆਂ ਕਿਸਮਾਂ ਪਾਈਆਂ ਜਾਂਦੀਆਂ ਹਨ।

ਤੇਲ ਦਾ ਰਿਸਾਅ ਸਮੁੰਦਰੀ ਜੀਵਨ ਲਈ ਜ਼ਹਿਰ ਦਾ ਕੰਮ ਕਰਦਾ ਹੈ। ਤੇਲ ਦੀ ਚਿਪਚਿਪੀ ਪਰਤ ਸਮੁੰਦਰੀ ਪੰਛੀਆਂ ਦੇ ਖੰਭਾਂ ’ਤੇ ਜੰਮ ਜਾਂਦੀ ਹੈ, ਜਿਸ ਨਾਲ ਉਨ੍ਹਾਂ ਦੀ ਉਡਾਣ ਅਤੇ ਤਾਪ ਸੰਤੁਲਨ ਪ੍ਰਭਾਵਿਤ ਹੁੰਦਾ ਹੈ। ਬਹੁਤ ਵਾਰ ਉਹ ਠੰਢ ਅਤੇ ਭੁੱਖ ਨਾਲ ਮਰ ਜਾਂਦੇ ਹਨ। ਇਤਿਹਾਸ ਗਵਾਹ ਹੈ ਕਿ ਯੁੱਧ ਅਤੇ ਤੇਲ ਦਾ ਸਬੰਧ ਹਮੇਸ਼ਾ ਵਿਨਾਸ਼ਕਾਰੀ ਰਿਹਾ ਹੈ। ਸਾਲ 1991 ਦੇ ਖਾੜੀ ਯੁੱਧ ਦੌਰਾਨ ਇਰਾਕ ਵੱਲੋਂ ਸਮੁੰਦਰ ’ਚ ਵੱਡੀ ਮਾਤਰਾ ’ਚ ਤੇਲ ਛੱਡਿਆ ਗਿਆ ਸੀ। ਇਸ ਨੂੰ ਵਿਸ਼ਵ ਦੀਆਂ ਸਭ ਤੋਂ ਭਿਆਨਕ ਵਾਤਾਵਰਣੀ ਘਟਨਾਵਾਂ ’ਚ ਗਿਣਿਆ ਜਾਂਦਾ ਹੈ। ਉਸ ਵੇਲੇ ਲੱਖਾਂ ਬੈਰਲ ਤੇਲ ਸਮੁੰਦਰ ’ਚ ਫੈਲ ਗਿਆ ਸੀ, ਜਿਸ ਨਾਲ ਫਾਰਸ ਦੀ ਖਾੜੀ ਦਾ ਕੁਦਰਤੀ ਸੰਤੁਲਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਸਮੁੰਦਰੀ ਜੀਵਾਂ ਦੀਆਂ ਬਹੁਤ ਮੌਤਾਂ ਹੋਈਆਂ ਅਤੇ ਤੱਟੀ ਖੇਤਰਾਂ ’ਚ ਪ੍ਰਦੂਸ਼ਣ ਲੰਮੇ ਸਮੇਂ ਤੱਕ ਬਣਿਆ ਰਿਹਾ। West Asia Energy Crisis

ਇਸੇ ਤਰ੍ਹਾਂ ਅਲਾਸਕਾ ’ਚ ਹੋਏ ਮਸ਼ਹੂਰ ਤੇਲ ਰਿਸਾਅ ਨੇ ਹਜ਼ਾਰਾਂ ਸਮੁੰਦਰੀ ਪੰਛੀਆਂ, ਮੱਛੀਆਂ ਅਤੇ ਵੇਲਾਂ ਦੀਆਂ ਜਾਨਾਂ ਲੈ ਲਈਆਂ ਸਨ। ਇਨ੍ਹਾਂ ਘਟਨਾਵਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਤੇਲ ਪ੍ਰਦੂਸ਼ਣ ਦਾ ਪ੍ਰਭਾਵ ਸਾਲਾਂ ਤੱਕ ਬਣਿਆ ਰਹਿੰਦਾ ਹੈ।ਭਾਰਤ ਸਮੇਤ ਕਈ ਦੇਸ਼ ਪੱਛਮੀ ਏਸ਼ੀਆ ਤੋਂ ਊਰਜਾ ਆਯਾਤ ’ਤੇ ਨਿਰਭਰ ਹਨ। ਇਸ ਲਈ ਉੱਥੇ ਦਾ ਸੰਕਟ ਸਿੱਧੇ ਤੌਰ ’ਤੇ ਭਾਰਤੀ ਆਰਥਿਕਤਾ ਨੂੰ ਪ੍ਰਭਾਵਿਤ ਕਰਦਾ ਹੈ। ਅੰਤਰਰਾਸ਼ਟਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਨਾਲ ਆਵਾਜਾਈ, ਖੇਤੀਬਾੜੀ, ਉਦਯੋਗ ਅਤੇ ਘਰੇਲੂ ਵਰਤੋਂ ਵਾਲੀਆਂ ਵਸਤੂਆਂ ਮਹਿੰਗੀਆਂ ਹੋ ਜਾਂਦੀਆਂ ਹਨ। ਇਸੇ ਲਈ ਊਰਜਾ ਸੰਭਾਲ ਦੀ ਲੋੜ ’ਤੇ ਲਗਾਤਾਰ ਜ਼ੋਰ ਦਿੱਤਾ ਜਾ ਰਿਹਾ ਹੈ।

ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਵਰਗੇ ਸਰੋਤਾਂ ਦੀ ਸੰਯਮਿਤ ਵਰਤੋਂ ਅੱਜ ਸਿਰਫ਼ ਆਰਥਿਕ ਲੋੜ ਨਹੀਂ, ਸਗੋਂ ਰਾਸ਼ਟਰੀ ਜ਼ਿੰਮੇਵਾਰੀ ਵੀ ਬਣ ਚੁੱਕੀ ਹੈ।ਤੇਲ ਪ੍ਰਦੂਸ਼ਣ ਦਾ ਅਸਰ ਸਿਰਫ਼ ਸਮੁੰਦਰ ਤੱਕ ਸੀਮਿਤ ਨਹੀਂ ਰਹਿੰਦਾ। ਜਦੋਂ ਸਮੁੰਦਰੀ ਸਤ੍ਹਾ ’ਤੇ ਤੇਲ ਜਲਦਾ ਹੈ ਜਾਂ ਰਿਸਦਾ ਹੈ ਤਾਂ ਉਸ ਤੋਂ ਨਿਕਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਹਵਾਵਾਂ ਨੂੰ ਦੂਸ਼ਿਤ ਕਰਦੀਆਂ ਹਨ। ਇਸ ਨਾਲ ਵਾਯੂ ਪ੍ਰਦੂਸ਼ਣ ਵਧਦਾ ਹੈ ਅਤੇ ਪੌਣ-ਪਾਣੀ ਤਬਦੀਲੀ ਦੀ ਰਫ਼ਤਾਰ ਤੇਜ਼ ਹੋ ਜਾਂਦੀ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਸਮੁੰਦਰ ਅਤੇ ਵਾਤਾਵਰਨ ਵਿਚਾਲੇ ਸੰਤੁਲਨ ਬਿਗੜਨ ਨਾਲ ਵਿਸ਼ਵਵਿਆਪੀ ਤਾਪਮਾਨ ’ਚ ਵਾਧਾ ਹੁੰਦਾ ਹੈ। ਇਸ ਦਾ ਨਤੀਜਾ ਬੇਰੁੱਤਾ ਮੀਂਹ, ਸੋਕਾ, ਹੜ੍ਹ, ਸਮੁੰਦਰੀ ਤੂਫ਼ਾਨ ਅਤੇ ਜੰਗਲਾਂ ’ਚ ਲੱਗਣ ਵਾਲੀਆਂ ਅੱਗ ਵਗੈਰਾ ਵਜੋਂ ਸਾਹਮਣੇ ਆਉਂਦਾ ਹੈ। ਹਿੰਦ ਮਹਾਸਾਗਰ ਦਾ ਵਧਦਾ ਤਾਪਮਾਨ ਦੱਖਣੀ ਏਸ਼ੀਆ ਦੇ ਮੌਸਮੀ ਚੱਕਰ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਜਿਸ ਦਾ ਅਸਰ ਭਾਰਤ ਦੇ ਮਾਨਸੂਨ ’ਤੇ ਵੀ ਪੈਣ ਦੀ ਸੰਭਾਵਨਾ ਹੈ। ਯੁੱਧ ਦਾ ਸਭ ਤੋਂ ਵੱਡਾ ਮਾੜਾ ਪ੍ਰਭਾਵ ਇਹ ਹੁੰਦਾ ਹੈ ਕਿ ਉਸ ’ਚ ਮਾਨਵਤਾ ਅਤੇ ਕੁਦਰਤ ਦੋਵੇਂ ਹਾਰਦੇ ਹਨ। ਆਧੁਨਿਕ ਹਥਿਆਰਾਂ ਅਤੇ ਊਰਜਾ ਸਰੋਤਾਂ ਦੀ ਹੌੜ ਨੇ ਧਰਤੀ ਦੇ ਕੁਦਰਤੀ ਸੰਤੁਲਨ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਹੈ। ਸਮੁੰਦਰ ’ਚ ਫੈਲਦਾ ਤੇਲ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਵੱਡਾ ਸੰਕਟ ਬਣ ਸਕਦਾ ਹੈ। ਜੇਕਰ ਸਮੇਂ ਰਹਿਦੇ ਇਸ ਦਿਸ਼ਾ ’ਚ ਵਿਸ਼ਵ ਪੱਧਰ ’ਤੇ ਠੋਸ ਕਦਮ ਨਾ ਉਠਾਏ ਗਏ ਤਾਂ ਭਵਿੱਖ ’ਚ ਵਾਤਾਵਰਨੀ ਐਮਰਜੈਂਸੀ ਹੋਰ ਵੀ ਭਿਆਨਕ ਰੂਪ ਧਾਰ ਸਕਦੀ ਹੈ।

ਅੱਜ ਲੋੜ ਇਸ ਗੱਲ ਦੀ ਹੈ ਕਿ ਵਿਸ਼ਵ ਭਾਈਚਾਰਾ ਰਾਜਨੀਤਿਕ ਸੰਘਰਸ਼ਾਂ ਦਾ ਹੱਲ ਸੰਵਾਦ ਅਤੇ ਕੂਟਨੀਤੀ ਰਾਹੀਂ ਲੱਭੇ। ਸਮੁੰਦਰੀ ਖੇਤਰਾਂ ਦੀ ਸੁਰੱਖਿਆ ਅਤੇ ਵਾਤਾਵਰਨ ਸੁਰੱਖਿਆ ਨੂੰ ਅੰਤਰਰਾਸ਼ਟਰੀ ਤਰਜੀਹ ਬਣਾਇਆ ਜਾਣਾ ਚਾਹੀਦਾ ਹੈ। ਊਰਜਾ ਸਰੋਤਾਂ ਦੀ ਵਿਵੇਕਪੂਰਨ ਵਰਤੋਂ ਅਤੇ ਬਦਲਵੇਂ ਊਰਜਾ ਸਰੋਤਾਂ ਨੂੰ ਉਤਸ਼ਾਹਿਤ ਕਰਕੇ ਹੀ ਦੁਨੀਆ ਇਸ ਸੰਕਟ ਤੋਂ ਬਾਹਰ ਨਿਕਲ ਸਕਦੀ ਹੈ। ਪ੍ਰਕਿਰਤੀ ਦਾ ਸੰਤੁਲਨ ਬਿਗੜਨ ਦੀ ਕੀਮਤ ਅੰਤ ’ਚ ਪੂਰੀ ਮਾਨਵ ਸੱਭਿਅਤਾ ਨੂੰ ਚੁਕਾਉਣੀ ਪੈਂਦੀ ਹੈ।

(ਇਹ ਲੇਖਕ ਦੇ ਨਿੱਜੀ ਵਿਚਾਰ ਹਨ।)
ਪ੍ਰਮੋਦ ਭਾਰਗਵ