Bollywood Actor Sonu Sood - Sach Kahoon Punjabi

Sonu Sood Statement: ਆਵਾਰਾ ਕੁੱਤਿਆਂ ਦੇ ਹੱਕ ’ਚ ਬੋਲੇ ਸੋਨੂੰ ਸੂਦ, ਇਹਨਾਂ ਨੂੰ ਮਾਰੋ ਨਾ ਘਰ ਦਿਓ
Sonu Sood Statement:

Sonu Sood Statement: ਆਵਾਰਾ ਕੁੱਤਿਆਂ ਦੇ ਹੱਕ ਚ ਬੋਲੇ ਸੋਨੂੰ ਸੂਦ, ਇਹਨਾਂ ਨੂੰ ਮਾਰੋ ਨਾ ਘਰ ਦਿਓ

(ਵਿੱਕੀ ਕੁਮਾਰ) ਮੋਗਾ। ਪੰਜਾਬ ਵਿੱਚ ਅਵਾਰਾ ਕੁੱਤਿਆਂ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਦਰਮਿਆਨ ਹੁਣ ਪੰਜਾਬੀ ਅਤੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਵੀ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਸੜਕਾਂ ’ਤੇ ਰਹਿਣ ਵਾਲੇ ਕੁੱਤਿਆਂ ਨੂੰ ਮਾਰਨਾ ਕੋਈ ਹੱਲ ਨਹੀਂ ਹੈ। ਉਨ੍ਹਾਂ ਨੇ ਸਰਕਾਰ ਕੋਲੋਂ ਇਹਨਾਂ ਬੇਜ਼ੁਬਾਨ ਜਾਨਵਰਾਂ ਲਈ ਸ਼ੈਲਟਰ ਹੋਮ ਬਣਾਉਣ ਦੀ ਮੰਗ ਕੀਤੀ ਅਤੇ ਖੁਦ ਵੀ ਇਸ ਦਿਸ਼ਾ ਵਿੱਚ ਕੋਸ਼ਿਸ਼ ਕਰਨ ਦੀ ਗੱਲ ਕਹੀ।

ਇਹ ਵੀ ਪੜ੍ਹੋ: Farmers Protest: ਰੋਡ ਸੰਘਰਸ਼ ਕਮੇਟੀ ਤੇ ਕਿਸਾਨ ਯੂਨੀਅਨਾਂ ਵੱਲੋਂ ਹਾਈਵੇ ਦਾ ਕੰਮ ਮੁੜ ਬੰਦ

ਸੂਦ ਪੰਜਾਬ ਦੇ ਮੋਗਾ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਭੈਣ ਵੀ ਇੱਥੋਂ ਕਾਂਗਰਸ ਵਰਕਰ ਹੈ। ਸੋਨੂੰ ਸੂਦ ਨੇ ਵੀਡੀਓ ਵਿੱਚ ਕਿਹਾ ਕਿ ਇਨਸਾਨ ਸਿਰਫ਼ ਕਿਤਾਬਾਂ ਲਿਖ ਸਕਦਾ ਹੈ, ਪਰ ਵਫ਼ਾਦਾਰੀ ਜੇਕਰ ਕਿਸੇ ਕੋਲੋਂ ਸਿੱਖਣੀ ਹੋਵੇ ਤਾਂ ਉਹ ਕੁੱਤਿਆਂ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਸੜਕ ਦੇ ਕੁੱਤਿਆਂ ਨੂੰ ਅਪਣਾਉਂਦੇ ਹਨ, ਉਨ੍ਹਾਂ ਦੀ ਦੇਖਭਾਲ ਕਰਦੇ ਹਨ ਅਤੇ ਅਜਿਹੇ ਕੁੱਤੇ ਆਮ ਤੌਰ ’ਤੇ ਨੁਕਸਾਨ ਨਹੀਂ ਪਹੁੰਚਾਉਂਦੇ। ਉਨ੍ਹਾਂ ਨੇ ਇਹ ਵੀ ਮੰਨਿਆ ਕਿ ਕਈ ਮਾਮਲਿਆਂ ਵਿੱਚ ਬੱਚਿਆਂ ’ਤੇ ਹਮਲਿਆਂ ਵਰਗੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਪਰ ਸਥਾਨਕ ਲੋਕਾਂ ਨੂੰ ਇਹ ਪਤਾ ਹੁੰਦਾ ਹੈ ਕਿ ਕਿਹੜੇ ਕੁੱਤੇ ਖ਼ਤਰਨਾਕ ਹੋ ਸਕਦੇ ਹਨ ਅਤੇ ਉਨ੍ਹਾਂ ਦੀ ਸ਼ਿਕਾਇਤ ਵੀ ਕੀਤੀ ਜਾਂਦੀ ਹੈ।

ਸੋਨੂੰ ਸੂਦ ਨੇ ਕਿਹਾ ਕਿ ਕਿਸੇ ਆਦੇਸ਼ ਦੇ ਤਹਿਤ ਗਲੀ-ਮੁਹੱਲਿਆਂ ਵਿੱਚੋਂ ਕੁੱਤਿਆਂ ਨੂੰ ਫੜ ਕੇ ਹਟਾਉਣਾ ਅਤੇ ਉਨ੍ਹਾਂ ਨਾਲ ਅੱਗੇ ਕੀ ਹੋਵੇਗਾ, ਇਹ ਸੋਚ ਕੇ ਵੀ ਚਿੰਤਾ ਹੁੰਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਹੁਕਮਾਂ ਨੂੰ ਰੁਕਵਾਉਣ ਲਈ ਵੱਧ ਤੋਂ ਵੱਧ ਆਵਾਜ਼ ਚੁੱਕਣੀ ਚਾਹੀਦੀ ਹੈ।
ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਸਟਰੇਅ ਡੌਗਸ ਨੂੰ ਅਪਣਾਉਣ। ਉਨ੍ਹਾਂ ਕਿਹਾ ਕਿ ਜੇਕਰ ਲੋਕ ਉਨ੍ਹਾਂ ਦੇ ਗਲੇ ਵਿੱਚ ਪੱਟਾ ਪਾ ਦੇਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ, ਤਾਂ ਇਸ ਨਾਲ ਇਹ ਪਤਾ ਲੱਗੇਗਾ ਕਿ ਕੋਈ ਉਨ੍ਹਾਂ ਦੀ ਜ਼ਿੰਮੇਵਾਰੀ ਲੈ ਰਿਹਾ ਹੈ। ਭਾਰਤੀ ਜਨਤਾ ਯੁਵਾ ਮੋਰਚਾ ਦੇ ਰਾਸ਼ਟਰੀ ਜਨਰਲ ਸਕੱਤਰ ਤਜਿੰਦਰ ਬੱਗਾ ਨੇ ਵੀ ਇਸ ਮਾਮਲੇ ਨੂੰ ਲੈ ਕੇ ਦੇਸ਼ ਦੇ ਚੀਫ਼ ਜਸਟਿਸ ਨੂੰ ਈਮੇਲ ਭੇਜੀ। ਉੱਥੇ ਹੀ ਪੰਜਾਬੀ ਅਦਾਕਾਰਾ ਸੋਨਮ ਬਾਜਵਾ, ਗਾਇਕਾ ਰੁਪਿੰਦਰ ਹਾਂਡਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਵੀ ਕੁੱਤਿਆਂ ਨੂੰ ਨਾ ਮਾਰਨ ਦੀ ਅਪੀਲ ਕੀਤੀ ਹੈ।