Russia Army - Sach Kahoon Punjabi

Punjab NRI News: ਰੂਸੀ ਫੌਜ ਵਿੱਚ ਭਰਤੀ ਹੋਇਆ ਪੰਜਾਬੀ ਨੌਜਵਾਨ 8 ਮਹੀਨਿਆਂ ਤੋਂ ਲਾਪਤਾ
Punjab NRI News: ਸੁਲਤਾਨਪੁਰ ਲੋਧੀ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰੂਸੀ ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਪਿਛਲੇ 8 ਮਹੀਨਿਆਂ ਤੋਂ ਲਾਪਤਾ ਪੰਜਾਬੀ ਨੌਜਵਾਨ ਦਾ ਮਾਮਲਾ ਕੇਂਦਰੀ ਵਿਦੇਸ਼ ਮੰਤਰੀ ਕੋਲ ਉਠਾਇਆ ਹੈ। ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਨਵਦੀਪ ਕੌਰ ਨੇ ਨਿਰਮਲ ਕੁਟੀਆ, ਸੁਲਤਾਨਪੁਰ ਲੋਧੀ ਵਿਖੇ ਬਾਬਾ ਸੀਚੇਵਾਲ ਨਾਲ ਮੁਲਾਕਾਤ ਕਰਕੇ ਆਪਣੇ ਪਤੀ ਹੀਰਾ ਸਿੰਘ ਦਾ ਪਤਾ ਲਗਾਉਣ ਲਈ ਮੱਦਦ ਦੀ ਅਪੀਲ ਕੀਤੀ।

ਨਵਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਹੀਰਾ ਸਿੰਘ ਅਕਤੂਬਰ 2024 ਵਿੱਚ ਉੱਚ ਸਿੱਖਿਆ ਲਈ ਮਾਸਕੋ ਗਏ ਸਨ। ਪਰਿਵਾਰ ਮੁਤਾਬਕ ਅਗਸਤ 2025 ਵਿੱਚ ਉਨ੍ਹਾਂ ਨੂੰ ਰੂਸੀ ਫੌਜ ਵਿੱਚ ਭਰਤੀ ਕਰ ਲਿਆ ਗਿਆ। ਭਰਤੀ ਸਮੇਂ ਉਨ੍ਹਾਂ ਨੂੰ ਤੁਰੰਤ 14 ਲੱਖ ਰੁਪਏ ਅਤੇ ਹਰ ਮਹੀਨੇ ਢਾਈ ਲੱਖ ਰੁਪਏ ਤਨਖਾਹ ਦੇਣ ਦਾ ਭਰੋਸਾ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਹੀਰਾ ਸਿੰਘ ਨੂੰ ਸਿਰਫ਼ 15 ਦਿਨਾਂ ਦੀ ਸੈਨਿਕ ਟ੍ਰੇਨਿੰਗ ਤੋਂ ਬਾਅਦ ਹੀ ਜੰਗੀ ਖੇਤਰ ਵਿੱਚ ਭੇਜ ਦਿੱਤਾ ਗਿਆ, ਜਦੋਂਕਿ ਪਹਿਲਾਂ ਕਿਹਾ ਗਿਆ ਸੀ ਕਿ ਉਨ੍ਹਾਂ ਤੋਂ ਸਿਰਫ਼ ਫੌਜ ਲਈ ਖਾਣਾ ਪਹੁੰਚਾਉਣ ਅਤੇ ਬੰਕਰ ਬਣਾਉਣ ਵਰਗੇ ਗੈਰ-ਲੜਾਕੂ ਕੰਮ ਹੀ ਕਰਵਾਏ ਜਾਣਗੇ।

ਇਹ ਵੀ ਪੜ੍ਹੋ: Delhi Weather: ਦਿੱਲੀ ’ਚ ਗਰਮੀ ਤੋਂ ਰਾਹਤ, ਮੀਂਹ ਨਾਲ ਅਚਾਨਕ ਬਦਲਿਆ ਮੌਸਮ, ਯੈਲੋ ਅਲਰਟ ਜਾਰੀ

ਪਰਿਵਾਰ ਦਾ ਕਹਿਣਾ ਹੈ ਕਿ ਹੀਰਾ ਸਿੰਘ ਮਾਨਸਿਕ ਤੌਰ `ਤੇ ਜੰਗ ਲੜਨ ਲਈ ਤਿਆਰ ਨਹੀਂ ਸਨ। ਨਵਦੀਪ ਕੌਰ ਅਨੁਸਾਰ ਸਤੰਬਰ 2025 ਵਿੱਚ ਉਨ੍ਹਾਂ ਦੀ ਆਪਣੇ ਪਤੀ ਨਾਲ ਆਖਰੀ ਵਾਰ ਗੱਲਬਾਤ ਹੋਈ ਸੀ। ਉਸ ਤੋਂ ਬਾਅਦ ਪਿਛਲੇ 8 ਮਹੀਨਿਆਂ ਤੋਂ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ 6 ਸਾਲਾ ਵੱਡਾ ਪੁੱਤਰ ਸੇਰੇਬ੍ਰਲ ਪਾਲਸੀ ਵਰਗੀ ਗੰਭੀਰ ਬਿਮਾਰੀ ਨਾਲ ਪੀੜਤ ਹੈ। ਇਹ ਬਿਮਾਰੀ ਬੱਚੇ ਦੀਆਂ ਹਰਕਤਾਂ, ਮਾਸਪੇਸ਼ੀਆਂ ਅਤੇ ਆਵਾਜ਼ ਨੂੰ ਪ੍ਰਭਾਵਿਤ ਕਰਦੀ ਹੈ।

ਪਰਿਵਾਰ ਅਨੁਸਾਰ ਬੱਚਾ ਨਾ ਬੋਲ ਸਕਦਾ ਹੈ, ਨਾ ਸੁਣ ਸਕਦਾ ਹੈ ਅਤੇ ਨਾ ਹੀ ਤੁਰ-ਫਿਰ ਸਕਦਾ ਹੈ। ਪਰਿਵਾਰ ਦੇ ਹੋਰ ਦੋ ਬੱਚੇ ਵੀ ਛੋਟੀ ਉਮਰ ਦੇ ਹਨ।

Punjab NRI News: ਰੂਸੀ ਫੌਜ ਵਿੱਚ ਭਰਤੀ ਹੋਇਆ ਪੰਜਾਬੀ ਨੌਜਵਾਨ 8 ਮਹੀਨਿਆਂ ਤੋਂ ਲਾਪਤਾ

ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਰਾਹਤ ਕੋਸ਼ ਤੋਂ ਬਿਮਾਰ ਬੱਚੇ ਦੇ ਇਲਾਜ ਲਈ ਮੱਦਦ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਪਰਿਵਾਰ ਨੂੰ ਇਹ ਭਰੋਸਾ ਵੀ ਦਿੱਤਾ ਕਿ ਬੱਚਿਆਂ ਦੀ ਪੜ੍ਹਾਈ ਦਾ ਪੂਰਾ ਖਰਚ ਚੁੱਕਿਆ ਜਾਵੇਗਾ ਅਤੇ ਉਹ ਜਿੱਥੋਂ ਤੱਕ ਪੜ੍ਹਨਾ ਚਾਹੁਣਗੇ, ਉਨ੍ਹਾਂ ਦੀ ਸਿੱਖਿਆ ਜਾਰੀ ਰੱਖੀ ਜਾਵੇਗੀ।