Punjab Sports University Buses - Sach Kahoon Punjabi

Punjab News: ਸਿਹਤ ਮੰਤਰੀ ਨੇ ਪੰਜਾਬ ਸਪੋਰਟਸ ਯੂਨੀਵਰਸਿਟੀ ਨੂੰ ਮਿਲੀਆਂ 2 ਬੱਸਾਂ ਵਿਦਿਆਰਥੀਆਂ ਦੇ ਸਪੁਰਦ ਕੀਤੀਆਂ
Punjab News: (ਖੁਸ਼ਵੀਰ ਸਿੰਘ ਤੂਰ) ਪਟਿਆਲਾ।

Punjab News: ਸਿਹਤ ਮੰਤਰੀ ਨੇ ਪੰਜਾਬ ਸਪੋਰਟਸ ਯੂਨੀਵਰਸਿਟੀ ਨੂੰ ਮਿਲੀਆਂ 2 ਬੱਸਾਂ ਵਿਦਿਆਰਥੀਆਂ ਦੇ ਸਪੁਰਦ ਕੀਤੀਆਂ

ਅੱਜ ਇੱਥੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ’ਚ 6 ਕਰੋੜ ਲੋਕਾਂ ਦੀਆਂ ਵੋਟਾਂ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਭਾਜਪਾ ਨੇ ਐੱਨਆਰਆਈ ਦੀ ਟਰਮ ਦੀ ਜਗ੍ਹਾ ਹੁਣ (ਆਰਐੱਨਆਈ) ਰੈਜੀਡੈਂਟ ਨਾਨ ਇੰਡੀਅਨ ਬਣਾ ਦਿੱਤਾ ਹੈ, ਤੇ ਜਿਹੜੇ ਲੋਕਾਂ ਦੇ ਮਾਂ, ਬਾਪ ਤੇ ਦਾਦਾ ਇਸ ਦੇਸ਼ ’ਚ ਰਹਿੰਦਾ ਹੈ, ਉਨ੍ਹਾਂ ਦੀਆਂ ਵੀ ਵੋਟਾਂ ਕੱਟੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ: Mohali Political News: ਮੁਹਾਲੀ ਨਗਰ ਨਿਗਮ ਚੋਣਾਂ: ਭਾਜਪਾ ਨੇ ਚੋਣ ਮਨੋਰਥ ਪੱਤਰ ਕੀਤਾ ਜਾਰੀ

ਸਿਹਤ ਮੰਤਰੀ ਨੇ ਕਿਹਾ ਕਿ ਐੱਸਆਈਆਰ ਦੇ ਨਾਂਅ ’ਤੇ ਵੋਟਬੰਦੀ ਹੋਵੇਗੀ, ਜਿਸ ਨੂੰ ਰੋਕਣ ਲਈ ਆਮ ਆਦਮੀ ਪਾਰਟੀ ਦੀ ਟੀਮ ਪੂਰੀ ਤਨਦੇਹੀ ਨਾਲ ਲੱਗੀ ਹੋਈ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਬੰਗਾਲ ਤੋਂ ਬਾਅਦ ਅਗਲਾ ਨਿਸ਼ਾਨਾ ਪੰਜਾਬ ਹੈ, ਇਸ ਲਈ ਅਸੀਂ ਪੰਜਾਬ ’ਚ ਅਜਿਹਾ ਨਹੀਂ ਹੋਣ ਦੇਵਾਂਗੇ। ਡਾ. ਬਲਬੀਰ ਸਿੰਘ, ਅੱਜ ਇੱਥੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੀਆਂ ਦੋ ਨਵੀਆਂ ਬੱਸਾਂ ਤੇ ਇੱਕ ਨਵੀਂ ਅਰਟਿਗਾ ਗੱਡੀ ਵਿਦਿਆਰਥੀਆਂ ਨੂੰ ਸਮਰਪਿਤ ਕਰਨ ਲਈ ਪੁੱਜੇ ਹੋਏ ਸਨ। ਸਿਹਤ ਮੰਤਰੀ ਨੇ ਕਿਹਾ ਕਿ ਖੇਡ ਯੂਨੀਵਰਸਿਟੀ ਦਾ ਕੈਂਪਸ ਪਟਿਆਲਾ ਸ਼ਹਿਰ ਤੋਂ ਦੂਰ ਹੋਣ ਕਰਕੇ ਵਿਦਿਆਰਥੀਆਂ ਨੂੰ ਆ ਰਹੀ ਮੁਸ਼ਕਿਲ ਨਵੀਆਂ ਬੱਸਾਂ ਚੱਲਣ ਨਾਲ ਖ਼ਤਮ ਹੋ ਜਾਵੇਗੀ ਤੇ ਹੁਣ ਸਟਾਫ਼ ਸਮੇਤ ਵਿਦਿਆਰਥੀਆਂ ਨੂੰ ਆਵਾਜਾਈ ਦੀ ਚੰਗੀ ਸਹੂਲਤ ਪ੍ਰਦਾਨ ਹੋ ਗਈ ਹੈ।

ਇਸ ਮੌਕੇ ਡਾ. ਬਲਬੀਰ ਸਿੰਘ ਨੇ ਇਸ ਮੌਕੇ ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਜੋ ਇਸ ਵਾਰ ਬੰਗਾਲ ਵਿੱਚ ਹੋਇਆ ਉਹ ਪਹਿਲਾਂ ਦੇਸ਼, ਦੁਨੀਆਂ ਵਿੱਚ ਕਦੇ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਵੋਟਾਂ ਦੀ ਸਮਰੀ ਰਵੀਜਨ ਹਮੇਸ਼ਾ ਹੁੰਦੀ ਰਹਿੰਦੀ ਹੈ, ਜਿਸ ’ਚ ਮ੍ਰਿਤਕ ਜਾਂ ਕਿਸੇ ਹੋਰ ਥਾਂ ਜਾਣ ਵਾਲੇ ਜਾਂ ਕਿਸੇ ਹੋਰ ਤੱਥਾਂ ’ਤੇ ਅਧਾਰ ’ਤੇ ਵੋਟਰਾਂ ਦੀਆਂ ਵੋਟਰਾਂ ਕੱਟ ਜਾਂਦੀਆਂ ਸਨ ਤੇ ਨਵੀਂਆਂ ਵੋਟਾਂ ਬਣਦੀਆਂ ਹਨ, ਪਰੰਤੂ ਚੋਣ ਕਮਿਸ਼ਨ ਨੇ ਅਜੀਬੋ ਗਰੀਬ ਕਾਰਨਾਮਾ ਕਰਦਿਆਂ ਬੰਗਾਲ ਵਿੱਚ 27 ਲੱਖ ਵੋਟਾਂ ਕੱਟ ਦਿੱਤੀਆਂ, ਜਿਨ੍ਹਾਂ ’ਤੇ ਸਵਾਲ ਉਠੇ ਹਨ। ਇਸ ਮੌਕੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਲਿਜਾਣ ਲਈ ਇੱਕ ਬੱਸ ਫੁਹਾਰਾ ਚੌਂਕ ਤੋਂ ਚੱਲੇਗੀ ਅਤੇ ਦੂਜੀ ਬੱਸ ਸਟੈਂਡ ਤੋਂ ਚਲਾਈ ਜਾਵੇਗੀ।

ਪਟਿਆਲਾ :ਸਿਹਤ ਮੰਤਰੀ ਡਾ. ਬਲਬੀਰ ਸਿੰਘ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੀਆਂ ਬੱਸਾਂ ਦੇ ਅਰਟਿਗਾ ਗੱਡੀ ਵਿਦਿਆਰਥੀਆ ਦੇ ਸਮਰਪਿਤ ਕਰਦੇ ਹੋਏ ਤੇ ਨਾਲ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ।