Will - Sach Kahoon Punjabi
‘ਖੇਡੋ ਇੰਡੀਆ’ ਖੇਡਾਂ ਦੇ ਐਲਾਨ ਮੌਕੇ ਬੋਲੇ ਖੇਡ ਮੰਤਰੀ
ਨਵੀਂ ਦਿੱਲੀ, 9 ਦਸੰਬਰ
ਭਾਰਤ ਨੂੰ ਅੰਤਰਰਾਸ਼ਟਰੀ ਖੇਡ ਮਹਾਂਸ਼ਕਤੀ ਬਣਾਉਣ ਦਾ ਸੁਪਨਾ ਲੈ ਕੇ ਚੱਲ ਰਹੇ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਇੱਥੇ ਮਹਾਰਾਸ਼ਟਰ ਦੇ ਪੂਨੇ ‘ਚ 9 ਤੋਂ 20 ਜਨਵਰੀ 2019 ਤੱਕ ਹੋਣ ਵਾਲੀਆਂ ਦੂਸਰੀਆਂ ‘ਖੇਡੋ ਇੰਡੀਆ’ ਯੂਥ ਖੇਡਾਂ ਦਾ ਐਲਾਨ ਕਰਨ ਮੌਕੇ ਕਿਹਾ ਕਿ ਅਸੀਂ ਦੇਸ਼ ‘ਚ ਖਿਡਾਰੀਆਂ ਦਾ ਅਜਿਹਾ ਢਾਂਚਾ ਤਿਆਰ ਕਰਾਂਗੇ ਜਿਸ ਅੱਗੇ ਚੀਨ 2028 ਦੀਆਂ ਉਲੰਪਿਕ ‘ਚ ਠਹਿਰ ਨਹੀਂ ਸਕੇਗਾ
ਖੇਡੋ ਇੰਡੀਆ ਯੂਥ ਖੇਡਾਂ ਦਾ ਦੂਸਰਾ ਸੀਜ਼ਨ ਪੂਨਾ ਦੇ ਛੱਤਰਪਤੀ ਸਪੋਰਟਸ ਕੰਪਲੈਕਸ ‘ਚ 9 ਤੋਂ 20 ਜਨਵਰੀ ਤੱਕ
ਖੇਡ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਅਸੀਂ ਖਿਡਾਰੀਆਂ ਦੀ ਇੱਕ ਫੌਜ ਤਿਆਰ ਕਰ ਸਕਾਗੇ ਅਤੇ ਫਿਰ 2028 ਦੀਆਂ ਓਲੰਪਿਕ ‘ਚ ਦੇਖਾਂਗੇ ਕਿ ਚੀਨ ਸਾਡੇ ਸਾਹਮਣੇ ਕਿੱਥੇ ਠਹਿਰਦਾ ਹੈ ਰਾਠੌੜ ਨੇ ਨਾਲ ਹੀ ਕਿਹਾ ਕਿ ਅਸੀਂ ਪੂਰੇ ਦੇਸ਼ ‘ਚ ਅਜਿਹਾ ਮਾਹੌਲ ਬਣਾ ਰਹੇ ਹਾਂ ਕਿ ਖੇਡ ਸਿਰਫ਼ ਮਨੋਰੰਜਨ ਨਾ ਰਹੇ ਸਗੋਂ ਨੌਜਵਾਨ ਖ਼ੁਦ ਨੂੰ ਅੱਵਲ ਬਣਾਉਣ ਲਈ ਖੇਡਣ ਤਾਂ ਕਿ ਦੇਸ਼ ਵੀ ਮਜ਼ਬੂਤ ਬਣੇ ਅਤੇ ਭਾਰਤ ਅੰਤਰਰਾਸ਼ਟਰੀ ਪੱਧਰ ‘ਤੇ ਇੱਕ ਖੇਡ ਮਹਾਂਸ਼ਕਤੀ ਦੇ ਤੌਰ ‘ਤੇ ਉੱਭਰੇ ਖੇਡੋ ਇੰਡੀਆ ਯੂਥ ਖੇਡਾਂ ਦਾ ਦੂਸਰਾ ਸੀਜ਼ਨ ਪੂਨਾ ਦੇ ਛੱਤਰਪਤੀ ਸਪੋਰਟਸ ਕੰਪਲੈਕਸ ‘ਚ 9 ਤੋਂ 20 ਜਨਵਰੀ ਤੱਕ ਹੋਵੇਗਾ ਜਿਸ ਵਿੱਚ 29 ਰਾਜਾਂ ਅਤੇ ਸੱਤ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਲਗਭੱਗ 6000 ਅਥਲੀਟ ਹਿੱਸਾ ਲੈਣਗੇ ਇਹਨਾਂ ਖੇਡਾਂ ‘ਚ ਅੰਡਰ 17 ਅਤੇ ਅੰਡਰ 21 ਉਮਰ ਵਰਗਾਂ ‘ਚ 18 ਖੇਡਾਂ ਕਰਵਾਈਆਂ ਜਾਣਗੀਆਂ
ਖੇਡੋ ਇੰਡੀਆ ਨਵੇਂ ਭਾਰਤ ਦੀ ਨੀਂਹ
ਖੇਡ ਚੈਨਲ ਸਟਾਰ ਸਪੋਰਟਸ ਇਹਨਾਂ ਖੇਡਾਂ ਨੂੰ ਪੰਜ ਭਾਸ਼ਾਵਾਂ ਅੰਗਰੇਜ਼ੀ, ਹਿੰਦੀ, ਤਮਿਲ, ਤੇਲਗੁ ਅਤੇ ਕੰਨੜ੍ਹ ‘ਚ ਪ੍ਰਸਾਰਨ ਕਰੇਗਾ ਪਿਛਲੇ ਸਾਲ ਇਹਨਾਂ ਖੇਡਾਂ ‘ਚ 570 ਬੱਚਿਆਂ ਨੂੰ ਵਜੀਫ਼ਾ ਦਿੱਤਾ ਗਿਆ ਸੀ ਅਤੇ 1000 ਬੱਚਿਆਂ ਨੂੰ ਫ਼ਾਇਦਾ ਪਹੁੰਚਿਆ ਸੀ ‘ਖੇਡੋ ਇੰਡੀਆ’ ਯੂਥ ਖੇਡਾਂ ਦਾ ਐਲਾਨ?ਕਰਦਿਆਂ ਖੇਡ ਮੰਤਰੀ ਨੇ ਕਿਹਾ ਕਿ  ਖੇਡੋ ਇੰਡੀਆ ਨਵੇਂ ਭਾਰਤ ਦੀ ਨੀਂਹ ਰੱਖ ਰਿਹਾ ਹੈ ਅਤੇ ਇਸ ਦੇ ਰਾਹੀਂ ਅਸੀਂ ਭਵਿੱਖ ਲਈ ਹਜ਼ਾਰਾਂ ਖਿਡਾਰੀ ਤਿਆਰ ਕਰ ਰਹੇ ਹਾਂ ਖੇਡੋ ਇੰਡੀਆ ਹਰ ਸਾਲ 1000 ਅਥਲੀਟਾਂ ਨੂੰ ਟਰੇਨਿੰਗ ਦੇਵੇਗਾ ਅਤੇ ਉਹਨਾਂ ਹਰ ਪੱਖੋਂ ਮੱਦਦ ਕਰੇਗਾ ਰਾਠੌੜ ਨੇ ਕਿਹਾ ਕਿ ਖੇਡੋ ਇੰਡੀਆ ‘ਚ ਖੇਡਣ ਵਾਲੇ ਬੱਚਿਆਂ ‘ਚ ਮਨੁ ਭਾਕਰ, ਜੇਰੇਮੀ ਲਾਲਰਿਨਨੁੰਗਾ, ਸੌਰਭ ਚੌਧਰੀ, ਲਕਸ਼ੇ ਸੈਨ, ਇਸ਼ਾ ਸਿੰਘ, ਤਬਾਬੀ ਦੇਵੀ ਅਤੇ ਸ਼੍ਰੀਹਰਿ ਨਟਰਾਜ ਨੇ ਏਸ਼ੀਆਈ, ਰਾਸ਼ਟਰਮੰਡਲ ਖੇਡਾਂ ਅਤੇ ਆਈਏਐਫ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ‘ਚ ਤਮਗਾ ਜੇਤੂ  ਪ੍ਰਦਰਸ਼ਨ ਨਾਲ ਆਪਣੀ ਪਛਾਣ ਬਣਾਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਸ਼ਵ ਕੱਪ ਹਾਕੀ: ਸ਼ਨਿੱਚਰਵਾਰ
ਬੈਲਜ਼ੀਅਮ ਬਨਾਮ ਦੱਂਅਫ਼ਰੀਕਾ ਸ਼ਾਮ 5 ਵਜੇ
ਭਾਰਤ ਬਨਾਮ ਕਾਨਾਡਾ ਸ਼ਾਮ 7 ਵਜੇ
ਭੁਵਨੇਸ਼ਵਰ, 7 ਦਸੰਬਰ
ਮੇਜ਼ਬਾਨ ਭਾਰਤੀ ਟੀਮ ਇੱਥੇ ਕਲਿੰਗਾ ਸਟੇਡੀਅਮ ‘ਚ ਸ਼ਨਿੱਚਰਵਾਰ ਨੂੰ ਜਦੋਂ ਕਨਾਡਾ ਵਿਰੁੱਧ ਪੂਲ ਸੀ ਮੁਕਾਬਲੇ ‘ਚ ਨਿੱਤਰੇਗੀ ਤਾਂ ਉਸਦਾ ਟੀਚਾ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਸਿੱਧਾ ਜਗ੍ਹਾ ਬਣਾਉਣਾ ਹੋਵੇਗਾ ਵਿਸ਼ਵ ਕੱਪ ਦੇ ਫਾਰਮੇਟ ਅਨੁਸਾਰ ਚਾਰ ਪੂਲਾਂ ‘ਚ ਅੱਵਲ ਰਹਿਣ ਵਾਲੀਆਂ ਟੀਮਾਂ ਨੂੰ ਸਿੱਧਾ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਮਿਲਣਾ ਹੈ ਜਦੋਂਕਿ ਦੂਸਰੇ ਅਤੇ ਤੀਸਰੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਕ੍ਰਾਸ ਓਵਰ ਮੈਚ ਖੇਡਣਗੀਆਂ ਅਤੇ ਕ੍ਰਾਸ ਓਵਰ ਮੈਚ ਜਿੱਤਣ ਵਾਲੀ ਟੀਮ ਪਹਿਲਾਂ ਤੋਂ ਹੀ ਕੁਆਰਟਰ ਫਾਈਨਲ ‘ਚ ਪਹੁੰਚ ਚੁੱਕੀ ਦੂਸਰੇ ਪੂਲ ਦੀ ਟੀਮ ਨਾਲ ਭਿੜੇਗੀ ਪੂਲ ਏ ਤੋਂ ਓਲੰਪਿਕ ਚੈਂਪੀਅਨ ਅਰਜਨਟੀਨਾ ਅਤੇ ਪੂਲ ਬੀ ਤੋਂ ਵਿਸ਼ਵ ਦੀ ਨੰਬਰ ਇੱਕ ਟੀਮ ਆਸਟਰੇਲੀਆ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਚੁੱਕੀਆਂ ਹਨ
ਅਜੇ ਪੂਲ ਸੀ ਅਤੇ ਪੂਲ ਡੀ ਦੀਆਂ ਅੱਵਲ ਟੀਮਾਂ ਦਾ ਫੈਸਲਾ ਹੋਣਾ ਬਾਕੀ ਹੈ ਪੂਲ ਸੀ ‘ਚ ਭਾਰਤ ਫਿਲਹਾਲ ਦੋ ਮੈਚਾਂਯ ‘ਚ ਇੱਕ ਜਿੱਤ ਅਤੇ ਇੱਕ ਡਰਾਅ ਨਾਲ ਚਾਰ ਅੰਕ ਲੈ ਕੇ ਚੋਟੀ ‘ਤੇ ਹੈ ਵਿਸ਼ਵ ਦੀ ਤੀਸਰੇ ਨੰਬਰ ਦੀ ਟੀਮ ਬੈਲਜ਼ੀਅਮ ਦੇ ਵੀ ਦੋ ਮੈਚਾਂ ‘ਚ ਇੱਕ ਜਿੱਤ ਅਤੇ ਇੱਕ ਡਰਾਅ ਤੋਂ ਬਾਅਦ ਚਾਰ ਅੰਕ ਹਨ ਪਰ ਉਹ ਗੋਲ ਔਸਤ ‘ਚ ਪੱਛੜ ਕੇ ਦੂਸਰੇ ਸਥਾਨ ‘ਤੇ ਹੈ
ਸ਼ਨਿੱਚਵਾਰ ਨੂੰ ਇਸ ਪੂਲ ‘ਚ ਪਹਿਲਾ ਮੁਕਾਬਲਾ ਬੈਲਜ਼ੀਅਮ ਅਤੇ ਦੱਖਣੀ ਅਫ਼ਰੀਕਾ ਦਾ ਹੋਵੇਗਾ ਜਿਸ ਤੋਂ ਬਾਅਦ ਭਾਰਤ ਅਤੇ ਕਨਾਡਾ ਦੀਆਂ ਟੀਮਾਂ ਭਿੜਨਗੀਆਂ ਬੈਲਜ਼ੀਅਮ ਅਤੇ ਦੱਖਣੀ ਅਫ਼ਰੀਕਾ ਦੇ ਮੈਚ ਦੇ ਨਤੀਜੇ ਤੋਂ ਭਾਰਤ ਸਾਹਮਣੇ ਸਥਿਤੀ ਸਪਸ਼ਟ ਹੋ ਜਾਵੇਗੀ ਕਿ ਉਸਨੇ ਆਪਣੇ ਮੈਚ ‘ਚ ਕੀ ਕਰਨਾ ਹੈ ਦੋਵਾਂ ਟੀਮਾਂ ਦੇ ਫਿਲਹਾਲ ਬਰਾਬਰ ਅੰਕ ਹਨ ਅਤੇ ਗਰੁੱਪ ਦੀ ਅੱਵਲ ਟੀਮ ਦਾ ਫੈਸਲਾ ਗੋਲ ਔਸਤ ਦੇ ਆਧਾਰ ‘ਤੇ ਵੀ ਹੋ ਸਕਦਾ ਹੈ
ਭਾਰਤ ਇਸ ਸਮੇਂ ਵਿਸ਼ਵ ਰੈਂਕਿੰਗ ‘ਚ 5ਵੇਂ ਸਥਾਨ ‘ਤੇ ਹੈ ਜਦੋਂਕਿ ਕਨਾਡਾ 11ਵੇਂ ਸਥਾਨ ‘ਤੇ ਹੈ ਅਤੇ ਭਾਰਤ ਨੂੰ ਜਿੱਤ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਪਰ ਵੀਰਵਾਰ ਨੂੰ ਜਿਵੇਂ ਹੇਠਲੀ ਰੈਂਕਿੰਗ ਦੀ ਫਰਾਂਸ ਨੇ ਸਨਸਨੀਖੇਜ਼ ਪ੍ਰਦਰਸ਼ਨ ਕਰਦੇ ਹੋਏ ਓਲੰਪਿਕ ਚੈਂਪੀਅਨ ਅਤੇ ਵਿਸ਼ਵ ਦੀ ਦੂਸਰੇ ਨੰਬਰ ਦੀ ਟੀਮ ਅਰਜਨਟੀਨਾ ਨੂੰ 5-3 ਨਾਲ ਹਰਾਇਆ ਸੀ ਉਸਨੂੰ ਦੇਖਦੇ ਹੋਏ ਬੈਲਜੀਅਮ ਅਤੇ ਭਾਰਤ ਦੋਵਾਂ ਨੂੰ ਹੀ ਆਪਣੇ ਵਿਰੋਧੀਆਂ ਤੋਂ ਚੌਕਸ ਰਹਿਣਾ ਹੋਵੇਗਾ ਕਿਉਂਕਿ ਬੈਲਜ਼ੀਅਮ ਅਤੇ ਕਨਾਡਾ ਦੋਵਾਂ ਲਈ ਇਹ ਮੁਕਾਬਲਾ ਕਰੋ ਜਾਂ ਮਰੋ ਵਾਂਗ ਹੈ ਅਤੇ ਦੋਵੇਂ ਟੀਮਾਂ ਇਸ ਵਿੱਚ ਜਿੱਤਣ ਲਈ ਕੋਈ ਕਸਰ ਨਹੀਂ ਛੱਡਣਗੀਆਂ ਜਦੋਂਕਿ ਭਾਰਤ ਨੂੰ ਵੀ ਕਾਨਾਡਾ ਵਿਰੁੱਧ ਕਿਸੇ ਉਲਟਫੇਰ ਤੋਂ ਬਚਣ ਲਈ ਆਪਣਾ ਸੌ ਫ਼ੀਸਦੀ ਦੇਣਾ ਹੋਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੈਸੀ ਦੇਸ਼ ਭਗਤੀ : ਦੇਸ਼ ਦੇ ਪ੍ਰੋਗਰਾਮ ਤੋਂ ਬਣਾਈ ਦੂਰੀ ਪਾਕਿ ਜਾਣਗੇ ਸਿੱਧੂ
ਡੇਰਾ ਬਾਬਾ ਨਾਨਕ ‘ਚ ਹੋਣ ਦੇ ਬਾਵਜੂਦ ਨਹੀਂ ਗਏ ਸਮਾਗਮ ‘ਚ
ਚੰਡੀਗੜ। ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਅੱਜ ਜਦੋਂ ਡੇਰਾ ਬਾਬਾ ਨਾਨਕ ਵਿਖੇ ਦੇਸ਼ ਪੱਧਰੀ ਸਮਾਗਮ ਚੱਲ ਰਿਹਾ ਸੀ ਅਤੇ ਪੰਜਾਬ ਦੀ ਲਗਭਗ ਕੈਬਨਿਟ ਸਣੇ ਆਮ ਜਨਤਾ ਉਸ ਸਮਾਗਮ ਵਿੱਚ ਸ਼ਾਮਲ ਹੋਈ ਤਾਂ ਉਸੇ ਸਮੇਂ ਡੇਰਾ ਬਾਬਾ ਨਾਨਕ ਵਿਖੇ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸਮਾਗਮ ਵਿੱਚ ਭਾਗ ਲੈਣਾ ਤਾਂ ਦੂਰ ਸਮਾਗਮ ਦੇ ਨੇੜੇ ਵੀ ਨਹੀਂ ਗਏ। ਨਵਜੋਤ ਸਿੱਧੂ ਦੀ ਆਪਣੇ ਹੀ ਦੇਸ਼ ਵਿੱਚ ਕੀਤੇ ਜਾ ਰਹੇ ਸਮਾਗਮ ਪ੍ਰਤੀ ਇਸ ਬੇਰੁਖੀ ਨੂੰ ਦੇਖ ਕੇ ਖ਼ੁਦ ਕਾਂਗਰਸ ਵੀ ਹੈਰਾਨ ਸੀ ਤਾਂ ਉਥੇ ਹੀ ਨਵਜੋਤ ਸਿੱਧੂ ਡੇਰਾ ਬਾਬਾ ਨਾਨਕ ਵਿਖੇ ਹੀ ਪਾਕਿਸਤਾਨ ਵਿਖੇ ਹੋਣ ਵਾਲੇ ਸਮਾਗਮ ਵਿੱਚ ਜਾਣ ਸਬੰਧੀ ਵਾਰ-ਵਾਰ ਐਲਾਨ ਕਰਨ ਵਿੱਚ ਲੱਗੇ ਹੋਏ ਸਨ। (Sidhu)
ਨਵਜੋਤ ਸਿੱਧੂ ਦੀ ਇਸ ਬੇਰੁਖੀ ਨੂੰ ਲੈ ਕੇ ਜਿਥੇ ਉਨ੍ਹਾਂ ਦੀ ਦੇਸ਼ ਭਗਤੀ ‘ਤੇ ਉਂਗਲ ਉੱਠ ਰਹੀਂ ਹੈ ਤਾਂ ਉਨ੍ਹਾਂ ਦੀ ਨਿਯਤ ‘ਤੇ ਵੀ ਸੁਆਲ਼ੀਆਂ ਨਿਸ਼ਾਨ ਲੱਗ ਰਿਹਾ ਹੈ, ਵੱਖ-ਵੱਖ ਆਗੂਆਂ ਨੇ ਕਿਹਾ ਕਿ ਜਿਹੜਾ ਕੈਬਨਿਟ ਮੰਤਰੀ ਆਪਣੇ ਹੀ ਦੇਸ਼ ਨਹੀਂ ਸਗੋਂ ਆਪਣੇ ਹੀ ਸੂਬੇ ਵਿੱਚ ਹੋ ਰਹੇ ਸਮਾਗਮ ਤੋਂ ਦੂਰੀ ਬਣਾਈ ਬੈਠਾ ਹੈ, ਉਸ ਹੀ ਕੈਬਨਿਟ ਮੰਤਰੀ ਪਾਕਿਸਤਾਨ ਜਾਣ ਲਈ ਇਨ੍ਹਾਂ ਜ਼ਿਆਦਾ ਉਤਸ਼ਾਹਿਤ ਕਿਉਂ ਹੋਇਆ ਬੈਠਾ ਹੈ।
ਨਵਜੋਤ ਸਿੱਧੂ ਨੇ ਡੇਰਾ ਬਾਬਾ ਨਾਨਕ ਵਿਖੇ ਹੋ ਰਹੇ ਸਮਾਗਮ ਵਿੱਚ ਭਾਗ ਨਾ ਲੈਣ ਪਿੱਛੇ ਤਰਕ ਦਿੱਤਾ ਕਿ ਉਨ੍ਹਾਂ ਨੇ ਗੁਆਂਢੀ ਸੂਬੇ ਵਿੱਚ ਹੋ ਰਹੀਆਂ ਚੋਣਾਂ ਵਿੱਚ ਪ੍ਰਚਾਰ ਕਰਨ ਲਈ ਜਾਣਾ ਹੈ ਅਤੇ ਉਹ ਡੇਰਾ ਬਾਬਾ ਨਾਨਕ ਤੋਂ ਹੀ ਹੈਲੀਕਾਪਟਰ ਰਾਹੀਂ ਕੁਝ ਹੀ ਦੇਰ ਵਿੱਚ ਰਵਾਨਾ ਹੋ ਜਾਣਗੇ, ਇਸ ਲਈ ਉਹ ਕੁਝ ਹੀ ਮਿੰਟ ਦੀ ਦੂਰੀ ‘ਤੇ ਹੋ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਯੁੱਧਿਆ : ਬਿਨਾ ਕਿਸੇ ਐਲਾਨ ਤੋਂ ਵੀਐੱਚਪੀ ਨੇ ਧਰਮ ਸਭਾ ਦਾ ਪ੍ਰੋਗਰਾਮ ਸਮਾਪਤ ਕੀਤਾ
ਵੀਐੱਚਪੀ ਦੀ ਧਰਮ ਸਭਾ ‘ਚ ਸੁਪਰੀਮ ਕੋਰਟ ਦੀ ਹੋਈ ਸਖ਼ਤ ਨਿਖੇਧੀ
ਰਾਮਭਰਦਾਚਾਰੀਆ ਦਾ ਦਾਅਵਾ ਦਸੰਬਰ ‘ਚ ਮੋਦੀ ਸਰਕਾਰੀ ਲਿਆਵੇਗੀ ਰਾਮ ਮੰਦਰ ਨਿਰਮਾਣ ਦਾ ਆਰਡੀਨੈਂਸ
ਏਜੰਸੀ, ਅਯੁੱਧਿਆ
ਰਾਮ ਮੰਦਰ ਨਿਰਮਾਣ ਦੀ ਮੰਗ ਸਬੰਧੀ ਅਯੁੱਧਿਆ ‘ਚ ਵੀਐੱਚਪੀ ਦੀ ਧਰਮ ਸਭਾ ਤੈਅ ਸਮੇਂ ਤੋਂ ਪਹਿਲਾਂ ਖਤਮ ਹੋ ਗਈ ਹੈ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਧਰਮ ਸਭਾ ‘ਚ ਕੋਈ ਲਿਖਤੀ ਮਤਾ ਪਾਸ ਨਹੀਂ ਕੀਤਾ ਗਿਆ ਹਾਲਾਂਕਿ ਸਭਾ ਦੌਰਾਨ ਧਰਮ ਗੁਰੂਆਂ ਨੇ ਇਹ ਸਹੁੰ ਚੁਕਾਈ ਕੀ ਰਾਮ ਮੰਦਰ ਨਿਰਮਾਣ ਲਈ ਇਕਜੁਟ ਰਹਿਣਗੇ ਤੇ ਮੰਦਰ ਨਿਰਮਾਣ ਲਈ ਜਿਸ ਤਰ੍ਹਾਂ ਦੀ ਵੀ ਲੋੜ ਪਵੇਗੀ ਆਪਣਾ ਯੋਗਦਾਨ ਦੇਣਗੇ ਧਰਮ ਸਭਾ ‘ਚ ਧਰਮ ਗੁਰੂਆਂ ਨੇ ਸੁਪਰੀਮ ਕੋਰਟ ਦੀ ਇਸ ਗੱਲ ਸਬੰਧੀ ਜੰਮ ਕੇ ਆਲੋਚਨਾ ਕੀਤੀ ਕਿ ਉਸ ਨੇ ਰਾਮ ਮੰਦਰ ‘ਤੇ ਆਖਰੀ ਸੁਣਵਾਈ ਨੂੰ ਕਿਉਂ ਟਾਲਿਆ
ਹਾਲਾਂਕਿ ਚਿੱਤਰਕੂਟ ਪੀਠਾਧੀਸ਼ਵਰ ਤੇ ਵਿਭੂਸ਼ਣ ਜਾਗਦਰੂ ਰਾਮਾਨੰਦਾਚਾਰੀਆ ਸਵਾਮੀ ਰਾਮ ਭਰਦਾਚਾਰੀਆ ਨੇ ਦਾਅਵਾ ਕੀਤਾ ਕਿ 11 ਦਸੰਬਰ ਤੋਂ ਬਾਅਦ ਕੇਂਦਰ ਸਰਕਾਰ ਸ੍ਰੀਰਾਮ ਜਨਮ ਭੂਮੀ ‘ਤੇ ਬਿਰਾਜਮਾਨ ਰਾਮਲੱਲਾ ਦੇ ਮੰਦਰ ਨਿਰਮਾਣ ਦਾ ਆਰਡੀਨੈਂਸ ਲਿਆਏਗੀ ਸਵਾਮੀ ਰਾਮਭਰਦਾਚਾਰੀਆ ਐਤਵਾਰ ਨੂੰ ਇੱਥੇ ਪੰਚਕੋਸੀ ਪਰਿਕਰਮਾ ਮਾਰਗ ਸਥਿੱਤ ਵੱਡਾ ਭਗਤਮਾਲ ਦੀ ਬਗੀਆ ‘ਚ ਹੋਈ ਵਿਸ਼ਾਲ ਧਰਮ ਸਭਾ ‘ਚ ਕਿਹਾ ਕਿ 23  ਨਵੰਬਰ ਨੂੰ ਕੇਂਦਰ ਦੇ ਇੱਕ ਸੀਨੀਅਰ ਮੰਤਰੀ ਨਾਲ ਸਾਡੀ ਗੱਲਬਾਤ ਹੋਈ ਸੀ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਕਿ ਪੰਜ ਸੂਬਿਆਂ ‘ਚ ਹਾਲੇ ਚੋਣਾਂ ਹੋਣ ਦੇ ਨਾਤੇ ਆਚਾਰ ਸੰਹਿਤਾ ਲਾਗੂ ਹੈ 11 ਦਸੰਬਰ ਨੂੰ ਅਸੀਂ ਸਾਰੇ ਮੰਤਰੀ ਅਜਿਹਾ ਫੈਸਲਾ ਲੈਣ ਜਾ ਰਹੇ ਹਾਂ, ਜਿਸ ਨਾਲ ਰਾਮ ਮੰਦਰ ਨਿਰਮਾਣ ਦਾ ਰਸਤਾ ਸਾਫ਼ ਹੋ ਜਾਵੇਗਾ
ਧਰਮ ਸਭਾ ‘ਚ ਵੀਐਚਪੀ ਨੇ ਕਾਂਗਰਸ ‘ਤੇ ਵੀ ਨਿਸ਼ਾਨਾ ਵਿੰਨ੍ਹਿਆ ਇਸ ‘ਤੇ ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਪ੍ਰਤੀਕਿਰਿਆ ਦਿੱਤੀ ਹੈ ਉਨ੍ਹਾਂ ਭਾਜਪਾ ਨੂੰ ਪੁੱਛਿਆ ਕਿ ਰਾਮ ਮੰਦਰ ਦੀ ਸੁਣਵਾਈ ‘ਚ ਹੋ ਰਹੀ ਦੇਰੀ ਲਈ ਆਖਰ ਕਾਂਗਰਸ ਕਿਵੇਂ ਜ਼ਿੰਮੇਵਾਰੀ ਹੈ? ਉਨ੍ਹਾਂ ਕਿਹਾ, ਪੀਐਮ ਮੋਦੀ ਕਾਂਗਰਸ ‘ਤੇ ਇਹ ਦੋਸ਼ ਲਾ ਰਿਹਾ ਹੈ ਕਿ ਸੁਪਰੀਮ ਕੋਰਟ ‘ਚ ਸੁਣਵਾਈ ‘ਚ ਹੋ ਰਹੀ ਦੇਰੀ ਲਈ ਕਾਂਗਰਸ ਜ਼ਿੰਮਰਵਾਰੀ ਹੈ ਇਸ ਕੇਸ ‘ਚ ਕਾਂਗਰਸ ਦਾ ਕਿਸੇ ਪੱਖਨਾਲ ਕੋਈ ਨਾਤਾ ਨਹੀਂ ਹੈ ਨਾ ਹੀ ਭਾਜਪਾ ਦਾ ਕਿਸੇ ਪੱਖ ਨਾਲ ਨਾਤਾ ਹੈ ਕੀ ਇਹ ਗੱਲ ਪੀਐੱਮ ਮੋਦੀ ਨਹੀਂ ਜਾਣਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਿੱਲੀ
15 ਨਵੰਬਰ
ਦਿੱਲੀ ਐਨਸੀਆਰ ‘ਚ ਵਧਦੇ ਪ੍ਰਦੂਸ਼ਣ ਸਬੰਧੀ ਕੌਮੀ ਹਰੀ ਟ੍ਰਿਬਿਊਨਲ ਭਾਵ ਐਨਜੀਟੀ ਨੇ ਸਖ਼ਤ ਫੈਸਲਾ ਲਿਆ ਹੈ ਐਨਜੀਟੀ ਨੇ ਇੱਕ ਫੈਸਲੇ ‘ਚ ਵੀਰਵਾਰ ਨੂੰ ਕਿਹਾ ਕਿ ਪਰਾਲੀ ਨੂੰ ਸਾੜਨ ਵਾਲੇ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਲਈ ਮਿਲਣ ਵਾਲੀ ਮੁਫ਼ਤ ਬਿਜਲੀ ਨਹੀਂ ਦਿੱਤੀ ਜਾਵੇਗੀ ਟ੍ਰਿਬਿਊਨਲ ਨੇ ਇਹ ਵੀ ਕਿਹਾ ਕਿ ਉੱਤਰ ਪ੍ਰਦੇਸ਼, ਹਰਿਆਣਾ ਤੇ ਦਿੱਲੀ ਦੀਆਂ ਸਰਕਾਰਾਂ ਵੀ ਪਰਾਲੀ ਸਾੜਨ ਵਾਲੇ ਆਪਣੇ ਕਿਸਾਨਾਂ ਦੇ ਖਿਲਾਫ਼ ਇਸ ਤਰ੍ਹਾਂ ਦੇ ਕਦਮ ਚੁੱਕਣ ਲਈ ਅਜ਼ਾਦ ਹੈ ਦਿੱਲੀ ਤੇ ਉਸ ਦੇ ਆਸ-ਪਾਸ ਵਾਲੇ ਇਲਾਕਿਆਂ ‘ਚ ਹੋਣ ਵਾਲੇ ਪ੍ਰਦੂਸ਼ਣ ਦੀ ਇੱਕ ਵੱਡੀ ਵਜ੍ਹਾ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਆਪਣੇ ਖੇਤਾਂ ‘ਚ ਪਰਾਲੀ ਸਾੜਨਾ ਹੈ, ਇਸ ਦੀ ਵਜ੍ਹਾ ਕਾਰਨ ਕੌਮੀ ਰਾਜਧਾਨੀ ‘ਚ ਲੋਕਾਂ ਦਾ ਸਾਹ ਲੈਣਾ ਮੁਸ਼ਕਲ ਹੋ ਗਿਆ ਹੈ, ਹਾਲਾਂਕਿ ਬੁੱਧਵਾਰ ਨੂੰ ਹੋਈ ਹਲਕੀ ਬਾਰਸ਼ ਕਾਰਨ ਦਿੱਲੀ ਵਾਸੀਆਂ ਨੂੰ ਮਾਮੂਲੀ ਰਾਹਤ ਜ਼ਰੂਰ ਮਿਲੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਹਾ, ਜਾ ਗੈਰ ਕਾਨੂੰਨੀ ਗਤੀਵਿਧੀਆ ਛੱਡੇ ਜਾਂ ਬਰਬਾਦ ਹੋਵੇ
ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਮਪਿਓ ਨੇ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਇਰਾਨ ਇੱਕ ਆਮ ਦੇਸ਼ ਵਾਂਗ ਵਰਤਾਅ ਨਹੀਂ ਕਰਦਾ, ਉਦੋਂ ਤੱਕ ਅਮਰੀਕਾ ਉਸ ‘ਤੇ ਲਗਾਤਾਰ ਦਬਾਅ ਬਣਾਈ ਰੱਖੇਗਾ। ਸ੍ਰੀ ਪੋਮਪਿਓ ਨੇ ਸੋਮਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਰਾਨ ਦੇ ਸ਼ਾਸਨ ਕੋਲ ਬਦਲ ਹੈ ਕਿ ਜਾਂ ਤਾਂ ਉਹ ਆਪਣੀਆਂ ਗੈਰ ਕਾਨੂੰਨੀ ਗਤੀਵਿਧੀਆਂ ਤੋਂ 180 ਡਿਗਰੀ ਮੁੜ ਕੇ ਭਾਵ ਇੱਕ ਆਮ ਦੇਸ਼ ਵਾਂਗ ਵਰਤਾਅ ਕਰ ਸਕਦਾ ਹੈ ਜਾਂ ਫਿਰ ਆਪਣੀ ਅਰਥਵਿਵਸਥਾ ਨੂੰ ਬਰਬਾਦ ਹੁੰਦੇ ਦੇਖ ਸਕਦਾ ਹੈ। ਸ੍ਰੀ ਪੋਮਪਿਓ ਦਾ ਇਹ ਬਿਆਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਸ਼ਾਸਨ ਕਾਲ ‘ਚ ਇਰਾਨ ਤੋਂ ਹਟਾਈਆਂ ਗਈਆਂ ਪਾਬੰਦੀਆਂ ਦੇ ਸੋਮਵਾਰ ਨੂੰ ਫਿਰ ਤੋਂ ਪ੍ਰਭਾਵੀ ਹੋਣ ਦੇ ਕੁਝ ਘੰਟੇ ਬਾਅਦ ਆਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਾਲੀਬਾਲ ਲੀਗ ਨੂੰ ਸਹਿਯੋਗ ਦੇਵੇਗੀ ਸਿੰਧੂ
ਸਿੰਧੂ ਦੇ ਮਾਤਾ-ਪਿਤਾ ਵੱਡੇ ਪੱਧਰ ‘ਤੇ ਇਸ ਖੇਡ ਨੂੰ ਖੇਡ ਚੁੱਕੇ ਹਨ
ਮੁੰਬਈ, 2 ਨਵੰਬਰ
ਰਿਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਅਤੇ ਵਿਸ਼ਵ ਦੀ ਨੰਬਰ 2 ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੇ ਪ੍ਰੋ ਵਾਲੀਬਾਲ ਲੀਗ ਦੇ ਪ੍ਰਚਾਰਕ ਦੇ ਤੌਰ ‘ਤੇ ਭਾਰਤ ‘ਚ ਇਸ ਖੇਡ ਨੂੰ ਸਹਿਯੋਗ ਦੇਣ ਦੀ ਜ਼ਿੰਮ੍ਹੇਦਾਰੀ ਚੁੱਕੀ ਹੈ ਪ੍ਰੋ ਵਾਲੀਬਾਲ ਲੀਗ ਨੇ ਵਾਲੀਬਾਲ ਦੇ ਮਹਾਨ ਅਮਰੀਕੀ ਖਿਡਾਰੀ ਅਤੇ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਡੇਵਿਡ ਲੀ ਨੂੰ ਵੀ ਲਿਆ ਹੈ ਜੋ ਲੀਗ ਦੇ ਉਦਘਾਟਨ ਵਾਲੇ ਸ਼ੈਡਊਲ ਦਾ ਹਿੱਸਾ ਹੋਣਗੇ
ਦੋਵਾਂ ਸਿਤਾਰਿਆਂ ਨੇ ਲੀਗ ਦੇ ਪ੍ਰਮੋਸ਼ਨਲ ਵੀਡੀਓ ਲਈ ਸ਼ੂਟਿੰਗ ਕੀਤੀ ਅਤੇ ਉਹਨਾਂ ਨਾਲ ਭਾਰਤ ਦੇ ਸਰਵਸ੍ਰੇਸ਼ਠ ਖਿਡਾਰੀ ਵੀ ਸਨ ਇਹ ਲੀਗ ਫਰਵਰੀ 2019 ‘ਚ ਖੇਡੀ ਜਾਵੇਗੀ ਜ਼ਿਕਰਯੋਗ ਹੈ ਕਿ ਸਿੰਧੂ ਦੇ ਮਾਤਾ-ਪਿਤਾ ਵੱਡੇ ਪੱਧਰ ‘ਤੇ ਇਸ ਖੇਡ ਨੂੰ ਖੇਡ ਚੁੱਕੇ ਹਨ ਉਹਨਾਂ ਦੇ ਪਿਤਾ ਉਸ ਭਾਰਤੀ ਟੀਮ ਦੇ ਮੈਂਬਰ ਸਨ, ਜਿਸ ਨੇ 1986 ਦੀਆਂ ਸਿਓਲ ਏਸ਼ੀਆਈ ਖੇਡਾਂ ‘ਚ ਕਾਂਸੀ ਤਮਗਾ ਜਿੱਤਿਆ ਸੀ ਸਿੰਧੂ ਦੇ ਮਾਤਾ-ਪਿਤਾ ਰਾਸ਼ਟਰੀ ਪੱਧਰ ‘ਤੇ ਰੇਲਵੇ ਵੱਲੋਂ ਖੇਡੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕ੍ਰਿਕਟਰਾਂ ਵਾਂਗ ਹੁਣ ਭਲਵਾਨਾਂ ਦੀ ਵੀ ਹੋਵੇਗੀ ਚਾਂਦੀ
ਦੋ ਹਫ਼ਤਿਆਂ ਂਚ ਹੋਵੇਗਾ ਕਰਾਰ ਤਹਿਤ ਆਉਣ ਵਾਲੇ ਪਹਿਲਵਾਨਾਂ ਦੇ ਨਾਂਵਾਂ ਦਾ ਐਲਾਨ
9 ਕੈਟੇਗਰੀ ਂਚ ਵੰਡੇ ਪਹਿਲਵਾਨਾ ਂਚ ਏ ਕੈਟੇਗਰੀ ਦੇ ਪਹਿਲਵਾਨ ਨਾਲ ਕੀਤਾ ਜਾ ਸਕਦਾ ਹੈ 30 ਲੱਖ ਰੁਪਏ ਸਾਲਾਨਾ ਦਾ ਕਰਾਰ
ਰਾਸ਼ਟਰੀ ਪੱਧਰ ਂਤੇ ਕੋਈ ਚੈਂਪੀਅਨਸਿ਼ਪ ਜਿੱਤਣ ਵਾਲੇ ਪਹਿਲਵਾਨ ਨੂੰ ਮਿਲੇਗਾ ਸਿੱਧੀ ਸ਼ਮੂਲੀਅਤ
ਨਵੀਂ ਦਿੱਲੀ, 30 ਅਕਤੂਬਰ
ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐਫਆਈ) ਛੇਤੀ ਹੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ(ਬੀਸੀਸੀਆਈ) ਵਾਂਗ ਭਲਵਾਨਾਂ ਨੂੰ ਕਾਂਟਰੈਕਟ ਸਕੀਮ ਤਹਿਤ ਮੋਟੀ ਰਕਮ ਦੇਣ ਦੀ ਤਿਆਰੀ ਕਰ ਰਹੀ ਹੈ ਇਸ ਤਰ੍ਹਾਂ ਦਾ ਵੱਡਾ ਅਤੇ ਮਹੱਤਵਪੂਰਨ ਫੈਸਲਾ ਕਰਨ ਵਾਲੀ ਭਾਰਤੀ ਕੁਸ਼ਤੀ ਫੈਡਰੇਸ਼ਨ ਬੀਸੀਸੀਆਈ ਤੋਂ ਬਾਅਦ ਪਹਿਲੀ ਭਾਰਤੀ ਖੇਡ ਫੈਡਰੇਸ਼ਨ ਹੋਵੇਗੀ
ਇਸ ਫੈਸਲੇ ਦੀ ਜਾਣਕਾਰੀ ਇੱਥੇ ਦੇਸ਼ ਦੇ ਅੱਵਲ ਪਹਿਲਵਾਨਾਂ ਸੁਸ਼ੀਲ ਕੁਮਾਰ, ਯੋਗੇਸ਼ਵਰ ਦੱਤ, ਬਜਰੰਗ ਪੂਨੀਆ, ਪੂਜਾ ਢਾਂਡਾ,ਵਿਨੇਸ਼ ਫੋਗਾਟ ਅਤੇ ਦਿਵਿਆ ਕਾਕਰਾਨ , ਡਬਲਿਊਐਫਆਈ ਦੇ ਪ੍ਰਬੰਧਕਾਂ ਅਤੇ ਖੇਡ ਪ੍ਰਚਾਰਕ ਕੰਪਨੀਆਂ ਦਰਮਿਆਨ ਹੋਈ ਮੀਟਿੰਗ ਤੋਂ ਬਾਅਦ ਦਿੱਤੀ ਗਈ ਡਬਲਿਊਐਫਆਈ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕ੍ਰਿਕਟ ‘ਚ  ਕੁਸ਼ਤੀ ਫੈਡਰੇਸ਼ਨ 150 ਪਹਿਲਵਾਨਾਂ ਨਾਲ ਇਹ ਕਰਾਰ ਕਰਨ ਜਾ ਰਹੀ ਹੈ ਇਹਨਾਂ ਪਹਿਲਵਾਨਾਂ ਦਾ ਨਾਂਵਾਂ ਦਾ ਐਲਾਨ ਅਗਲੇ ਦੋ ਹਫ਼ਤਿਆਂ ‘ਚ ਕਰ ਦਿੱਤਾ ਜਾਵੇਗਾ
ਇਸ ਕਰਾਰ ਦੇ ਤਹਿਤ ਪਹਿਲਵਾਨਾਂ ਨੂੰ 9 ਗਰੁੱਪਾਂ ‘ਚ ਰੱਖਿਆ ਜਾਵੇਗਾ ਏ ਕੈਟੇਗਰੀ ਦੇ ਪਹਿਲਵਾਨ ਨੂੰ ਸਾਲਾਨਾ 30 ਲੱਖ ਰੁਪਏ ਤੱਕ ਦਾ ਕਰਾਰ ਕੀਤਾ ਜਾ ਸਕਦਾ ਹੈ। , ਅਤੇ ਇਸ ਤਰ੍ਹਾਂ ਕੈਟੇਗਰੀ ਦੇ ਹਿਸਾਬ ਨਾਲ ਆਈ ਕੈਟੇਗਰੀ ਤੱਕ ਦੇ  ਪਹਿਲਵਾਨ ਨੂੰ ਘੱਟ ਤੋਂ ਘੱਟ 36 ਹਜ਼ਾਰ ਰੁਪਏ ਸਾਲਾਨਾ ਮੱਦਦ ਦਿੱਤੀ ਜਾਵੇਗੀ ਜਿਸ ਵਿੱਚ ਕਿਸੇ ਵੀ ਪੱਧਰ ‘ਤੇ ਅੰਤਰਰਾਸ਼ਟਰੀ ਪੱਧਰ ‘ਤੇ ਤਗਮਾ ਜਿੱਤਣ ਵਾਲੇ ਪਹਿਲਵਾਨਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਇਸ ਤੋਂ ਇਲਾਵਾ ਰਾਸ਼ਟਰੀ ਪੱਧਰ ‘ਤੇ ਕੋਈ ਵੀ ਚੈਂਪੀਅਨਸ਼ਿਪ ਜਿੱਤਣ ਵਾਲੇ ਪਹਿਲਵਾਨ ਨੂੰ ਸਿੱਧਾ ਇਸ ਕਾਂਟਰੈਕਟ ‘ਚ ਸ਼ਾਮਲ ਕੀਤਾ ਜਾਵੇਗਾ ਹਾਲਾਂਕਿ ਇਸ ਕਰਾਰ ਦਾ ਤਫ਼ਸੀਲ ਨਾਲ ਫੈਸਲਾ ਇੱਕ ਮਹੀਨੇ ਤੱਕ ਕਰ ਲਿਆ ਜਾਵੇਗਾ
ਹਵਾਈ ਖੇਤਰ ਇੱਕ ਦੋ ਸਾਲ ‘ਚ ਬਣ ਕੇ ਤਿਆਰ ਹੋਣ ਦੀ ਉਮੀਦ
ਬੀਜਿੰਗ, ਏਜੰਸੀ। ਚੀਨ ਦੀ ਯੋਜਨਾ ਹੈ ਕਿ ਉਹ ਨੇੜਲੇ ਭਵਿੱਖ ‘ਚ ਅੰਟਾਰਕਟਿਕਾ ‘ਚ ਆਪਣਾ ਪਹਿਲਾ ਹਵਾਈ ਖੇਤਰ ਬਣਾਏਗਾ। ਚੀਨ ਦੇ ਵਿਗਿਆਨ ਅਤੇ ਤਕਨੀਕ ਮੰਤਰਾਲੇ ਦੇ ਦੈਨਿਕ ਸਮਾਚਾਰ ਪੱਤਰ ਕੇਜੀ ਿਰਿਬਾਓ ਨੇ ਆਗਿਆਤ ਸੂਤਰ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਸਪੁਤਨਿਕ ਇੰਟਰਨੈਸ਼ਨਲ ਅਨੁਸਾਰ ਇਹ ਹਵਾਈ ਖੇਤਰ ਇੱਕ ਦੋ ਸਾਲ ‘ਚ ਬਣ ਕੇ ਤਿਆਰ ਹੋਣ ਦੀ ਉਮੀਦ ਹੈ ਇਸ ਲਈ ਵਿਗਿਆਨਕ ਅਤੇ ਸੈਲਾਨੀ ਸਮੂਹਾਂ ਦੋਵਾਂ ਦੀ ਇਸ ‘ਚ ਨਿਵੇਸ਼ ਕਰਨਗੇ। ਚੀਨ ਦੇ ਸੋਧਕਰਤਾਵਾਂ ਨੇ ਇੱਕ ਅਜਿਹੇ ਸਥਾਨ ਦੀ ਚੋਣ ਕੀਤੀ ਹੈ ਜੋ ਹਮੇਸ਼ਾ ਬਰਫ ਨਾਲ ਢਕਿਆ ਰਹਿੰਦਾ ਹੈ ਅਤੇ ਬਹੁਤ ਹੀ ਘੱਟ ਗਤੀ ਨਾਲ ਘੁੰਮਦਾ ਹੈ। ਇਸ ਇਸ ਦੇ ਬਾਵਜੂਦ ਅੰਟਾਰਕਟਿਕਾ ‘ਚ ਹਵਾਈ ਖੇਤਰ ਦੇ ਨਿਰਮਾਣ ਦਾ ਕਾਰਜ ਸੌਖਾ ਨਹੀਂ ਹੈ ਅਤੇ ਇਸ ‘ਚ ਕੁਝ ਸਮਾਂ ਜ਼ਰੂਰ ਲੱਗੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੋਵਾਂ ਟੀਮਾਂ ਦਰਮਿਆਨ ਹੋਵੇਗੀ ਵਾਧੇ ਲਈ ਟੱਕਰ
ਭਾਰਤ-ਵੈਸਟਇੰਡੀਜ਼ ਦਰਮਿਆਨ ਚੌਥਾ ਇੱਕ ਰੋਜ਼ਾ ਮੈਚ
ਏਜੰਸੀ
ਮੁੰਬਈ, 28 ਅਕਤੂਬਰ
ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ‘ਚ ਚੌਥਾ ਇੱਕ ਰੋਜ਼ਾ ਦਿਨ-ਰਾਤ ਮੁਕਾਬਲਾ ਅੱਜ ਖੇਡਿਆ ਜਾਵੇਗਾ ਜਿੱਥੇ ਪੰਜ ਮੈਚਾਂ ਦੀ ਲੜੀ ‘ਚ 1-1 ਨਾਲ ਬਰਾਬਰੀ ‘ਤੇ ਚੱਲ ਰਹੀਆਂ ਦੋਵੇਂ ਟੀਮਾਂ 2-1 ਦਾ ਵਾਧਾ ਬਣਾਉਣ ਲਈ ਸਖ਼ਤ ਸੰਘਰਸ਼ ਕਰਨਗੀਆਂ
ਘਰੇਲੂ ਟੀਮ ਪਿਛਲੇ ਦੋਵੇਂ ਮੈਚਾਂ ‘ਚ ਜਿੱਤ ਤੋਂ ਓਦੋਂ ਵਾਂਝੀ ਰਹੀ ਜਦੋਂ ਵਿਰਾਟ ਨੇ ਦੂਸਰੇ ਇੱਕ ਰੋਜ਼ਾ ‘ਚ ਨਾਬਾਦ 157 ਅਤੇ ਪਿਛਲੇ ਮੈਚ ‘ਚ 107 ਦੌੜਾਂ ਦੀਆਂ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਪਰ ਇਕੱਲੇ ਦਮ ‘ਤੇ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ ਪੂਨੇ ਮੈਚ ਤੋਂ ਬਾਅਦ ਵਿਰਾਟ ਨੇ ਮੰਨਿਆ ਕਿ ਨਾ ਤਾਂ ਉਹਨਾਂ ਨੂੰ ਦੂਸਰੇ ਪਾਸਿਓਂ ਕੋਈ ਮੱਦਦ ਮਿਲੀ ਜਿਸ ਨਾਲ ਕੋਈ ਵੱਡੀ ਭਾਈਵਾਲੀ ਨਹੀਂ ਹੋ ਸਕੀ ਅਤੇ ਨਾ ਟੀਮ ਸਾਰੀਆਂ ਯੋਜਨਾਵਾਂ ਨੂੰ ਮੈਦਾਨ ‘ਤੇ ਲਾਗੂ ਕਰ ਸਕੀ ਭਾਰਤੀ ਟੀਮ 284 ਦੌੜਾਂ ਦੇ ਟੀਚੇ ਸਾਹਮਣੇ 240 ਦੌੜਾਂ ‘ਤੇ ਸਿਮਟ ਗਈ ਮੈਚ ‘ਚ 35ਵੇਂ ਓਵਰ ਤੱਕ ਟੀਮ ਦੀ ਗੇਂਦਬਾਜ਼ੀ ਠੀਕ ਸੀ ਪਰ ਆਖ਼ਰੀ 10 ਓਵਰਾਂ ‘ਚ ਗੇਂਦਬਾਜ਼ੀ ਨੇ ਜ਼ਿਆਦਾ ਦੌੜਾਂ ਦਿੱਤੀਆਂ ਜਦੋਂਕਿ ਬੱਲੇਬਾਜ਼ਾਂ ਖ਼ਾਸ ਕਰ ਮੱਧਕ੍ਰਮ ਨੇ ਨਿਰਾਸ਼ ਕੀਤਾ
ਖ਼ੁਦ ਵਿਰਾਟ ਨੇ ਵੀ ਇਸ ਗੱਲ ‘ਤੇ ਚਿੰਤਾ ਪ੍ਰਗਟ ਕੀਤੀ ਭਾਰਤੀ ਟੀਮ ਨੇ ਗੇਂਦਬਾਜ਼ੀ ‘ਚ ਦੋ ਬਦਲਾਅ ਕਰਦੇ ਹੋਏ ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ ਨੂੰ ਬਾਕੀ ਤਿੰਨ ਇੱਕ ਰੋਜ਼ਾ ਲਈ ਟੀਮ ‘ਚ ਸ਼ਾਮਲ ਕੀਤਾ ਸੀ ਅਤੇ ਇਸ ਦਾ ਨਤੀਜਾ ਵੀ ਦਿਸਿਆ ਬੁਮਰਾਹ 10 ਓਵਰਾਂ ‘ਚ 35 ਦੌੜਾਂ ਦੇ ਕੇ 4 ਵਿਕਟਾਂ ਲੈ ਕੇ ਸਭ ਤੋਂ ਸਫਲ ਰਹੇ ਪਰ ਅਹਿਮ ਮੈਚ ‘ਚ ਟੀਮ ਨੂੰ ਆਖ਼ਰੀ ਓਵਰਾਂ ‘ਚ ਮਹਿੰਗੀ ਗੇਂਦਬਾਜ਼ੀ ਦਾ ਖ਼ਾਮਿਆਜ਼ਾ ਭੁਗਤਣਾ ਪਿਆ ਸੀ ਅਤੇ ਭਾਰਤ ਕਪਤਾਨ ਨੇ ਵੀ ਮੰਨਿਆ ਕਿ ਆਖ਼ਰੀ 10 ਓਵਰਾਂ ‘ਚ ਗੇਂਦਬਾਜ਼ਾਂ ਕਾਫ਼ੀ ਦੌੜਾਂ ਦੇ ਦਿੱਤੀਆਂ ਪਿਛਲੇ ਦੋ ਨਿਰਾਸ਼ਾਜਨਕ ਨਤੀਜ਼ਿਆਂ ਤੋਂ ਸਾਫ਼ ਹੈ ਕਿ ਮੁੰਬਈ ‘ਚ ਟੀਮ ਇੰਡੀਆ ‘ਚ ਕੁਝ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ
ਬਰਾਬਰੀ ਹਾਸਲ ਕਰਨ ਤੋਂ ਬਾਅਦ ਵੈਸਟਇੰਡੀਜ਼ ਦੇ ਹੌਂਸਲੇ ਬੁਲੰਦ ਹੋਏ ਹਨ ਜੋ ਬ੍ਰੇਬੋਰਨ ਸਟੇਡੀਅਮ ‘ਚ ਵਾਧਾ ਹਾਸਲ ਕਰਨਾ ਚਾਹੇਗੀ ਵਿਕਟਕੀਪਰ ਸ਼ਾਈ ਹੋਪ ਚੰਗੀ ਲੈਅ ‘ਚ ਹਨ ਜਿੰਨ੍ਹਾਂ ਪਿਛਲੇ ਦੋ ਮੈਚਾਂ ‘ਚ ਨਾਬਾਦ 123 ਅਤੇ 95 ਦੌੜਾਂ ਦੀਆਂ ਪਾਰੀਆਂ ਨਾਲ ਟੀਮ ਨੂੰ ਬਰਾਬਰੀ ਤੱਕ ਪਹੁੰਚਾਇਆ ਹੈ ਮੱਧਕ੍ਰਮ ‘ਚ ਸ਼ਿਮਰੋਨ ਹੇਤਮਾਇਰ, ਕਪਤਾਨ ਜੇਸਨ ਹੋਲਡਰ ਅਤੇ ਹੇਠਲੇ ਕ੍ਰਮ ‘ਤੇ ਐਸ਼ਲੇ ਨਰਸ ਚੰਗੇ ਸਕੋਰਰ ਹਨ ਗੇਂਦਬਾਜ਼ੀ ‘ਚ ਕੇਮਰ ਰੋਚ, ਹੋਲਡਰ, ਨਰਸ ਅਤੇ ਮਾਰਲੋਨ ਸੈਮੁਅਲਜ਼ ਭਾਰਤੀ ਗੇਂਦਬਾਜ਼ਾਂ ਨੂੰ ਫਿਰ ਤੋਂ ਪਰੇਸ਼ਾਨ ਕਰ ਸਕਦੇ ਹਨ ਸੈਮੁਅਲਜ਼ ਨੇ ਪੂਨੇ ‘ਚ ਸਿਰਫ਼ 12 ਦੌੜਾਂ ਦੇ ਕੇ ਭਾਰਤ ਦੀਆਂ ਤਿੰਨ ਅਹਿਮ ਵਿਕਟਾਂ ਕੱਢੀਆਂ ਸਨ
ਵਿਰਾਟ ਨੇ ਸੰਕੇਤ ਦਿੱਤੇ ਹਨ ਕਿ ਅਗਲੇ ਮੈਚ ‘ਚ ਕੇਦਾਰ ਜਾਧਵ ਨੂੰ ਮੌਕਾ ਦਿੱਤਾ ਜਾਵੇਗਾ ਜਿਸ ਨਾਲ ਉਹਨਾਂ ਨੂੰ ਬਿਹਤਰ ਨਤੀਜੇ ਦੀ ਆਸ ਹੈ ਇਸ ਤੋਂ ਇਲਾਵਾ ਟੀਮ ਕੋਲ ਛੇ ਗੇਂਦਬਾਜ਼ ਹਨ ਜਿਸ ਵਿੱਚੋਂ ਪੰਜ ਨੂੰ ਚੁਣਿਆ ਜਾਵੇਗਾ ਅਜਿਹੇ ‘ਚ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਅਤੇ ਉਮੇਸ਼ ਯਾਦਵ ਚੋਂ ਕਿਸੇ ਇੱਕ ਨੂੰ ਬਾਹਰ ਬੈਠਣਾ ਪੈ ਸਕਦਾ ਹੈ ਜਦੋਂਕਿ ਬੁਮਰਾਹ, ਭੁਵੀ, ਚਹਿਲ ਅਤੇ ਕੁਲਦੀਪ ‘ਤੇ ਅਗਲੇ ਮੈਚ ‘ਚ ਹੋਰ ਬਿਹਤਰ ਪ੍ਰਦਰਸ਼ਨ ਕਰਨ ਦਾ ਦਬਾਅ ਹੋਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ-ਵਿੰਡੀਜ਼ ਲੜੀ:ਬੁਮਰਾਹ-ਭੁਵੀ ਦੀ ਮਜ਼ਬੂਤੀ ਨਾਲ ਵਾਧੇ ਦੀ ਕੋਸ਼ਿਸ਼ ਕਰੇਗਾ ਭਾਰਤ
5 ਮੈਚਾਂ ਦੀ ਲੜੀ ‘ਚ 1-0 ਨਾਲ ਅੱਗੇ ਭਾਰਤ
ਬੁਮਰਾਹ-ਭੁਵੀ ਦੀ ਸ਼ਮੂਲੀਅਤ ਕਾਰਨ ਵਿੰਡੀਜ਼ ਬੱਲੇਬਾਜ਼ਾਂ ਦੀ ਵਧ ਸਕਦੀ ਹੈ ਮੁਸ਼ਕਿਲ
ਪੂਨੇ, 26 ਅਕਤੂਬਰ
ਭਾਰਤੀ ਕ੍ਰਿਕਟ ਟੀਮ ਵੈਸਟਇੰਡੀਜ਼ ਵਿਰੁੱਧ ਪਿਛਲੇ ਇੱਕ ਰੋਜ਼ਾ ‘ਚ ਵੱਡੇ ਸਕੋਰ ਦੇ ਬਾਵਜ਼ੂਦ ਬਰਾਬਰੀ ‘ਤੇ ਰਹੀ ਸੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਦੀ ਟੀਮ ‘ਚ ਵਾਪਸੀ ਤੋਂ ਬਾਅਦ ਉਸਦੀ ਕੋਸ਼ਿਸ਼ ਚੰਗੇ ਪ੍ਰਦਰਸ਼ਨ ਦੇ ਨਾਲ ਇੱਥੇ ਅੱਜ ਲੜੀ ਦੇ ਤੀਸਰੇ ਮੈਚ ‘ਚ ਵਾਧਾ ਹਾਸਲ ਕਰਨਾ ਰਹੇਗਾ ਭਾਰਤੀ ਟੀਮ ਨੇ ਵਿਸ਼ਾਖਾਪਟਨਮ ‘ਚ ਖੇਡੇ ਗਏ ਦੂਸਰੇ ਇੱਕ ਰੋਜ਼ਾ ‘ਚ 321 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ ਪਰ ਇਕਤਰਫ਼ਾ ਲੱਗ ਰਹੇ ਇਸ ਮੈਚ ‘ਚ ਉਸਦੇ ਗੇਂਦਬਾਜ਼ਾਂ ਦੀ ਮਹਿੰਗੀ ਗੇਂਦਬਾਜ਼ੀ ਨਾਲ ਵੈਸਟਇੰਡੀਜ਼ ਨੇ ਹਾਰ ਟਾਲਦੇ ਹੋਏ ਮੈਚ ਟਾਈ ਕਰਵਾ ਦਿੱਤਾ ਇਸ ਨਾਲ ਪੰਜ ਮੈਚਾਂ ਦੀ ਲੜੀ ‘ਚ ਭਾਰਤ 1-0 ਨਾਲ ਅੱਗੇ ਹੈ ਹੁਣ ਉਸਦੀ ਕੋਸ਼ਿਸ਼ ਤੀਸਰੇ ਦਿਨ ਰਾਤ ਮੈਚ ‘ਚ ਜਿੱਤ ਨਾਲ ਵਾਧਾ ਬਣਾਉਣ ਦੀ ਹੈ ਭਾਰਤੀ ਟੀਮ ਦਾ ਬੱਲੇਬਾਜ਼ੀ ਕ੍ਰਮ ਹੁਣ ਤੱਕ ਮਜ਼ਬੂਤ ਹੀ ਰਿਹਾ ਹੈ ਪਰ ਉਸਦੇ ਗੇਂਦਬਾਜ਼ੀ ਵਿਭਾਗ ‘ਚ ਸੁਧਾਰ ਦੀ ਗੁੰਜ਼ਾਇਸ਼ ਹੈ ਅਤੇ ਟੀਮ ਪ੍ਰਬੰਧਕਾਂ ਨੇ ਬਾਕੀ ਦੇ ਤਿੰਨ ਇੱਕ ਰੋਜ਼ਾ ਲਈ ਬੁਮਰਾਹ ਅਤੇ ਭੁਵਨੇਸ਼ਵਰ ਨੂੰ ਟੀਮ ‘ਚ ਸ਼ਾਮਲ ਕੀਤਾ ਹੈ ਜਿੰਨ੍ਹਾਂ ਨੂੰ ਸ਼ੁਰੂਆਤੀ ਦੋ ਮੈਚਾਂ ‘ਚ ਆਰਾਮ ਦਿੱਤਾ ਗਿਆ ਸੀ
ਹਾਲਾਂਕਿ ਸਪਿੱਨਰਾਂ ਦੀ ਕਾਮਯਾਬੀ ਨੂੰ ਦੇਖਦੇ ਹੋਏ ਭਾਰਤ ਪੂਨੇ ‘ਚ ਤਿੰਨ ਸਪਿੱਨਰਾਂ ਨਾਲ ਨਿੱਤਰ ਸਕਦਾ ਹੈ ਪਰ ਡੈੱਥ ਓਵਰਾਂ ‘ਚ ਹਮੇਸ਼ਾ ਉਪਯੋਗੀ ਰਹਿੰਦੇ ਬੁਮਰਾਹ ਦੀ ਵਾਪਸੀ ਵੀ ਟੀਮ ਨੂੰ ਕਾਫ਼ੀ ਫਾਇਦਾ ਪਹੁੰਚਾਵੇਗੀ ਅਤੇ ਵੈਸਟਇੰਡੀਜ਼ ਲਈ ਵੱਡਾ ਸਕੋਰ ਕਰਨ ‘ਚ ਮੁਸ਼ਕਲ ਬਣੇਗੀ ਭੁਵਨੇਸ਼ਵਰ ਵੀ ਕਿਫ਼ਾਇਤੀ ਗੇਂਦਬਾਜ਼ੀ ਹੀ ਨਹੀਂ ਸਗੋਂ ਹੇਠਲੇ ਕ੍ਰਮ ‘ਤੇ ਬਿਹਤਰੀਨ ਬੱਲੇਬਾਜ ਵੀ ਹਨਬੱਲੇਬਾਜ਼ੀ ‘ਚ ਹਾਲਾਂਕਿ ਸ਼ਿਖਰ ਧਵਨ ਨੂੰ ਥੋੜਾਂ ਸੁਧਾਰ ਕਰਨ ਦੀ ਜ਼ਰੂਰਤ ਹੈ ਧਵਨ ਮੌਜੂਦਾ ਦੋ ਮੈਚਾਂ ‘ਚ ਸਿਰਫ਼ 33 ਦੌੜਾਂ ਹੀ ਬਣਾ ਸਕੇ ਹਨ ਵੈਸੇ ਵੀ ਵੈਸਟਇੰਡੀਜ਼ ਵਿਰੁੱਧ ਆਪਣੇ ਆਖ਼ਰੀ ਪੰਜ ਮੈਚਾਂ ‘ਚ ਉਸਨੇ ਸਿਰਫ਼ 44 ਦੌੜਾਂ ਹੀਬਣਾਈਆਂ ਹਨ ਦੂਜੇ ਇੱਕ ਰੋਜ਼ਾ ‘ਚ ਜਿਵੇਂ ਵੈਸਟਇੰਡੀਜ਼ ਨੇ 322 ਦੌੜਾਂ ਦੇ ਪਹਾੜ ਵਰਗੇ ਟੀਚੇ ਵਿਰੁੱਧ ਵੀ ਮੈਚ ਟਾਈ ਕਰਾਇਆ ਉਸ ਤੋਂ ਸਾਫ਼ ਹੈ ਕਿ ਭਾਰਤ ਨੂੰ ਆਪਣਾ ਸਕੋਰ ਔਸਤ ਪੂਨੇ ‘ਚ ਵੀ ਚੰਗਾ ਰੱਖਣਾ ਹੋਵੇਗਾ.
ਜਦੋਂਕਿ ਵੈਸਟਇੰਡੀਜ਼ ਨੂੰ ਬਰਾਬਰੀ ਲਈ ਪਿਛਲੇ ਮੈਚ ‘ਚ ਨਾਬਾਦ 123 ਦੌੜਾਂ ਬਣਾਉਣ ਵਾਲੇ ਸ਼ਾਈ ਹੋਪ ਅਤੇ ਹੁਣ ਤੱਕ ਦੋ ਮੈਚਾਂ ‘ਚ 200 ਦੇ ਕਰੀਬ ਦੌੜਾਂ ਬਣਾ ਚੁੱਕੇ ਹੇਤਮਾਇਰ ਤੋਂ ਫਿਰ ਆਸਾਂ ਰਹਿਣਗੀਆਂ ਜੋ ਪਿਛਲੇ ਦੋ ਮੈਚਾਂ ‘ਚ ਟੀਮ ਦੇ ਉੱਚ ਸਕੋਰਰ ਰਹੇ ਹਨ ਪਰ ਓਪਨਰ ਕੀਰੋਨ ਪਾਵੇਲ, ਜੇਸਨ ਹੋਲਡਰ ਨੂੰ ਵੀ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ ਜਿੰਨ੍ਹਾਂ ਨੇ ਬੱਲੇ ਨਾਲ ਜ਼ਿਆਦਾ ਪ੍ਰਭਾਵਿਤ ਨਹੀਂ ਕੀਤਾ ਹੈ ਜਦੋਂਕਿ ਗੇਂਦਬਾਜ਼ਾਂ ‘ਚ ਅਸ਼ਲੇ ਨਰਸ ਅਤੇ ਓਵੇਡ ਮੈਕਕਾੱਅ ਅਹਿਮ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
950ਵਾਂ ਵਨਡੇ ਜਿੱਤਣ ਨਿੱਤਰੇਗਾ ਭਾਰਤ
ਵਿਸ਼ਾਖ਼ਾਪਟਨਮ ‘ਚ ਭਾਰਤ ਇੱਕੋ ਇੱਕ ਮੈਚ ਵੈਸਟਇੰਡੀਜ਼ ਤੋਂ ਹੀ ਹਾਰਿਆ ਹੈ
ਵਿਸ਼ਾਖਾਪਟਨਮ ਦੇ ਇਸ ਮੈਦਾਨ ‘ਤੇ ਭਾਰਤ ਨੇ ਅੱਠ ਮੈਚ ਖੇਡੇ ਹਨ ਜਿਸ ਵਿੱਚੋਂ ਉਸਨੇ 6 ਜਿੱਤੇ ਹਨ, ਇੱਕ ਹਾਰਿਆ ਹੈ ਅਤੇ ਇੱਕ ਰੱਦ ਰਿਹਾ ਹੈ ਭਾਰਤ ਨੂੰ ਇਸ ਮੈਦਾਨ ‘ਤੇ ਜੋ ਇੱਕੋ ਇੱਕ ਹਾਰ ਮਿਲੀ ਹੈ ਉਹ ਵੈਸਟਇੰਡੀਜ਼ ਦੇ ਹੱਥੋਂ ਹੀ ਮਿਲੀ ਹੈ ਵੈਸਟਇੰਡੀਜ਼ ਨੇ 24 ਨਵੰਬਰ 2013 ਨੂੰ ਇੱਥੇ ਖੇਡਿਆ ਗਿਆ ਮੈਚ ਦੋ ਵਿਕਟਾਂ ਨਾਲ ਜਿੱਤਿਆ ਸੀ ਭਾਰਤ ਨੇ ਕੈਰੇਬਿਆਈ ਟੀਮ ਨੂੰ 2011 ‘ਚ ਇੱਥੇ ਪੰਜ ਵਿਕਟਾਂ ਨਾਲ ਹਰਾਇਆ ਸੀ ਜਦੋਂਕਿ 14 ਅਕਤੂਬਰ 2014 ਦਾ ਮੈਚ ਰੱਦ ਰਿਹਾ ਸੀ ਭਾਰਤ ਨੇ 2016 ਅਤੇ 2017 ‘ਚ ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਤੋਂ ਇਸ ਮੈਦਾਨ ‘ਤੇ ਪਿਛਲੇ ਦੋ ਮੈਚ ਬਹੁਤ ਆਸਾਨੀ ਨਾਲ 190 ਦੌੜਾਂ ਅਤੇ 8 ਵਿਕਟਾਂ ਨਾਲ ਜਿੱਤੇ ਸਨ ਵੈਸੇ ਆਸ ਹੈ ਕਿ ਭਾਰਤ ਦੀ ਜਿੱਤ ਦਾ ਇਹ ਰੱਥ ਇਸ ਮੈਚ ‘ਚ ਵੀ ਜਾਰੀ ਰਹੇਗਾ
ਭਾਰਤ ਨੇ ਆਪਣੇ 949 ਇੱਕ ਰੋਜ਼ਾ ‘ਚ 490 ਜਿੱਤੇ ਹਨ, 411 ਹਾਰੇ ਹਨ, 8 ਟਾਈ ਰਹੇ ਹਨ ਅਤੇ 40 ‘ਚ ਕੋਈ ਨਤੀਜਾ ਨਹੀਂ ਨਿਕਲਿਆ ਹੈ ਭਾਰਤ ਨੇ ਵੈਸਟਇੰਡੀਜ਼ ਵਿਰੁੱਧ 122 ਇੱਕ ਰੋਜ਼ਾ ‘ਚ 57 ਜਿੱਤੇ ਹਨ, 61 ਹਾਰੇ ਹਨ, ਇੱਕ ਟਾਈ ਰਿਹਾ ਹੈ ਅਤੇ ਤਿੰਨ ਦਾ ਕੋਈ ਨਤੀਜੇ ਨਹੀਂ ਨਿਕਲਿਆ
ਵਿਸ਼ਾਖ਼ਾਪਟਨਮ, 23 ਅਕਤੂਬਰ
ਕਪਤਾਨ ਵਿਰਾਟ ਕੋਹਲੀ ਅਤੇ ਓਪਨਰ ਰੋਹਿਤ ਸ਼ਰਮਾ ਦੇ ਦਮਦਾਰ ਸੈਂਕੜਿਆਂ ਨਾਲ ਪਹਿਲਾ ਇੱਕ ਰੋਜ਼ਾ ਇੱਕਤਰਫ਼ਾ ਅੰਦਾਜ਼ ‘ਚ ਜਿੱਤ ਚੁੱਕੀ ਭਾਰਤੀ ਟੀਮ ਅੱਜ ਵੈਸਟਇੰਡੀਜ਼ ਵਿਰੁੱਧ ਇੱਥੇ ਹੋਣ ਵਾਲੇ ਦੂਸਰੇ ਇੱਕ ਰੋਜ਼ਾ ‘ਚ ਜਿੱਤ ਦੀ ਲੈਅ ਨੂੰ ਬਰਕਰਾਰ ਰੱਖਦੇ ਹੋਏ 2-0 ਦਾ ਵਾਧਾ ਬਣਾਉਣ ਦੇ ਇਰਾਦੇ ਨਾਲ ਨਿੱਤਰੇਗੀ ਇਹ ਭਾਰਤ ਦਾ 950ਵਾਂ ਇੱਕ ਰੋਜ਼ਾ ਹੋਵੇਗਾ ਅਤੇ ਉਸਨੂੰ ਖਿਡਾਰੀ ਯਾਦਗਾਰ ਬਣਾਉਣਾ ਚਾਹੁਣਗੇ
ਵੈਸਟਇੰਡੀਜ਼ ਨੇ ਜੇਕਰ ਪੰਜ ਮੈਚਾਂ ਦੀ ਲੜੀ ਨੂੰ ਮੁਕਾਬਲੇ ਦੇ ਲਿਹਾਜ਼ ਨਾਲ ਰੋਮਾਂਚਕ ਬਣਾਉਣਾ ਹੈ ਤਾਂ ਉਸਨੂੰ ਭਾਰਤੀ ਬੱਲੇਬਾਜ਼ੀ ਦੇ ਦੋ ਬ੍ਰਹਮਅਸਤਰਾਂ ਵਿਰਾਟ ਅਤੇ ਰੋਹਿਤ ਨੂੰ ਰੋਕਣ ਲਈ ਆਪਣੇ ਤਰਕਸ਼ ਦੇ ਤੀਰਾਂ ਦੀ ਮਾਰ ਨੂੰ ਤਿੱਖਣਾ ਕਰਨਾ ਹੋਵੇਗਾ
ਇੱਕ ਰੋਜ਼ਾ ਰੈਂਕਿੰਗ ‘ਚ ਵਿਸ਼ਵ ਦੀ ਦੂਸਰੇ ਨੰਬਰ ਦੀ ਟੀਮ ਭਾਰਤ 950 ਇੱਕ ਰੋਜ਼ਾ ਖੇਡਣ ਵਾਲੀ ਪਹਿਲੀ ਟੀਮ ਬਣੇਗੀ ਇੱਕ ਰੋਜ਼ਾ ‘ਚ ਹੁਣ ਤੱਕ ਕਿਸੇ ਵੀ ਦੇਸ਼ ਨੇ 950 ਇੱਕ ਰੋਜ਼ਾ ਨਹੀਂ ਖੇਡੇ ਹਨ ਭਾਰਤ ਇਹ ਪ੍ਰਾਪਤੀ ਕਰਨ ਵਾਲਾ ਪਹਿਲਾ ਦੇਸ਼ ਬਣੇਗਾ ਪਹਿਲਾ ਇੱਕ ਰੋਜ਼ਾ ਆਸਾਨੀ ਨਾਲ ਜਿੱਤਣ ਤੋਂ ਬਾਅਦ ਦੇਖਣਾ ਦਿਲਚਸਪ ਹੋਵੇਗਾ ਕਿ ਕਪਤਾਨ ਵਿਰਾਟ ਆਖ਼ਰੀ ਇਕਾਦਸ਼ ‘ਚ ਕੋਈ ਫੇਰ ਬਦਲ ਕਰਦੇ ਹਨ ਜਾਂ ਨਹੀਂ ਪਿਛਲੇ ਮੈਚ ‘ਚ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਬਾਹਰ ਰੱਖਿਆ ਗਿਆ ਸੀ ਅਤੇ ਭਾਰਤੀ ਗੇਂਦਬਾਜ਼ੀ ਨੇ 50 ਓਵਰਾਂ ‘ਚ 322 ਦੌੜਾਂ ਦੇ ਦਿੱਤੀਆਂ ਸਨ ਭਾਰਤ ਦੇ ਆਸਾਨੀ ਨਾਲ ਮੈਚ ਜਿੱਤ ਲੈਣ ਦੇ ਕਾਰਨ ਗੇਂਦਬਾਜ਼ਾਂ ਦੇ ਪ੍ਰਦਰਸ਼ਨ ‘ਤੇ ਕੋਈ ਚਰਚਾ ਨਹੀਂ ਹੋਈ ਸੀ ਨਹੀਂ ਤਾਂ ਉਲਟਫੇਰ ਦੀ ਸਥਿਤੀ ‘ਚ ਕੁਲਦੀਪ ਨੂੰ ਬਾਹਰ ਰੱਖਣ ਦੇ ਫ਼ੈਸਲੇ ‘ਤੇ ਵੀ ਬਹਿਸ ਛਿੜ ਜਾਂਦੀ
ਵੈਸੇ ਵਿਰਾਟ ਨੇ ਆਪਣੇ ਗੇਂਦਬਾਜ਼ਾਂ ਦਾ ਬਚਾਅ ਕਰਦੇ ਹੋਏ ਕਿਹਾ ਸੀ ਕਿ ਗੁਹਾਟੀ ਦੀ ਪਿੱਚ ‘ਤੇ ਗੇਂਦਬਾਜ਼ਾਂ ਤੋਂ ਜ਼ਿਆਦਾ ਦੀ ਆਸ ਨਹੀਂ ਕੀਤੀ ਜਾ ਸਕਦੀ ਸੀ ਜਦੋਂਕਿ ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਦਾ ਮੰਨਣਾ ਹੈ ਕਿ ਉਹਨਾਂ ਦੇ ਗੇਂਦਬਾਜ਼ਾਂ ਨੂੰ ਵਿਚਾਲੇ ਦੇ ਓਵਰਾਂ ‘ਚ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ
ਸ਼ਿਮਰੋਨ ਹੇਤਮਾਇਰ ਦਾ ਪਹਿਲੇ ਇੱਕ ਰੋਜ਼ਾ ‘ਚ ਸੈਂਕੜਾ ਵਿੰਡੀਜ ਲਈ ਆਸਾਂ ਬਣਾਉਂਦਾ ਹੈ ਕਿ ਉਹ ਦੂਸਰੇ ਇੱਕ ਰੋਜ਼ਾ ‘ਚ ਵਾਪਸੀ ਕਰ ਸਕਦੇ ਹਨ ਪਰ ਕੈਰੇਬਿਆਈ ਗੇਂਦਬਾਜ਼ਾਂ ਨੂੰ ਭਾਰਤ ਦੇ ਬੱਲੇਬਾਜ਼ਾਂ ‘ਤੇ ਸ਼ੁਰੂਆਤ ਤੋਂ ਹੀ ਦਬਾਅ ਬਣਾਉਣਾ ਹੋਵੇਗਾ ਤਾਂ ਹੀ ਉਹ ਲੜੀ ਨੂੰ ਰੋਮਾਂਚਕ ਬਣਾ ਸਕਣਗੇ
ਕੋਹਲੀ ਛੱਡ ਸਕਦੈ ਸਚਿਨ ਨੂੰ ਪਿੱਛੇ
ਬਿਹਤਰੀਨ ਲੈਅ ‘ਚ ਚੱਲ ਰਹੇ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਜੇਕਰ ਵੈਸਟਇੰਡੀਜ਼ ਵਿਰੁੱਧ 81 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਸਚਿਨ ਤੇਂਦੁਲਕਰ ਨੂੰ ਪਛਾੜ ਕੇ ਇਸ ਫਾਰਮੇਂਟ ‘ਚ ਸਭ ਤੋਂ ਤੇਜ਼ 10000 ਦੌੜਾਂ ਪੂਰੀਆਂ ਕਰਨ ਵਾਲੇ ਬੱਲੇਬਾਜ਼ ਬਣ ਜਾਣਗੇ ਇਸ ਰਿਕਾਰਡ ਦੀ ਸੰਭਾਵਨਾ ਨੂੰ ਦੇਖਦਿਆਂ ਵਿਸ਼ਾਖਾਪਟਨਮ ਦੇ ਦਰਸ਼ਕ ਇਸ ਮੈਚ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ ਸਚਿਨ ਨੇ 259 ਪਾਰੀਆਂ ‘ਚ ਇਹ ਅੰਕੜਾ ਛੂਹਿਆ ਸੀ ਜਦੋਂਕਿ ਕੋਹਲੀ 204 ਪਾਰੀਆਂ ਖੇਡ ਚੁੱਕੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।