Summer Diet - Sach Kahoon Punjabi

Summer Diet: ਜੀਵਨ ਸ਼ੈਲੀ, ਗਰਮੀਆਂ ’ਚ ਤੰਦਰੁਸਤ ਰੱਖੇ ਮੋਟਾ ਅਨਾਜ
ਭਿਆਨਕ ਗਰਮੀ ਦੇ ਮੌਸਮ ’ਚ ਸਰੀਰ ਨੂੰ ਸਿਹਤਮੰਦ, ਊਰਜਾਵਾਨ ਤੇ ਸੰਤੁਲਿਤ ਰੱਖਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦਾ। ਤੇਜ਼ ਧੁੱਪ, ਮੁੜ੍ਹਕਾ ਅਤੇ ਬਦਲਦੀਆਂ ਖਾਣ-ਪੀਣ ਦੀਆਂ ਆਦਤਾਂ ਸਰੀਰ ਨੂੰ ਛੇਤੀ ਥਕਾ ਦਿੰਦੀਆਂ ਹਨ। ਇਸ ਸਮੇਂ ’ਚ ਜੇਕਰ ਭੋਜਨ ’ਚ ਉਹ ਤੱਤ ਸ਼ਾਮਲ ਕੀਤੇ ਜਾਣ ਜੋ ਪੋਸ਼ਣ ਨਾਲ ਭਰਪੂਰ ਹੋਣ ਅਤੇ ਸਰੀਰ ਨੂੰ ਅੰਦਰੋਂ ਮਜ਼ਬੂਤੀ ਦੇਣ, ਤਾਂ ਕਈ ਮੌਸਮੀ ਪਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ। ਇਸੇ ਕਾਰਨ ਇਸ ਸਮੇਂ ਸ੍ਰੀ ਅੰਨ ਭਾਵ ਮਿਲੇਟਸ ਜਾ ਮੋਟੇ ਅਨਾਜ ਨੂੰ ਸਿਹਤ ਮਾਹਿਰ ਵਿਸ਼ੇਸ਼ ਮਹੱਤਵ ਦੇ ਰਹੇ ਹਨ। ਬਾਜਰਾ, ਰਾਗੀ, ਜਵਾਰ ਤੇ ਕੋਦਰੇ ਵਰਗੇ ਰਵਾਇਤੀ ਅਨਾਜ ਨਾ ਸਿਰਫ਼ ਭਾਰਤੀ ਰਸੋਈ ਦੀ ਪੁਰਾਣੀ ਪਛਾਣ ਹਨ, ਸਗੋਂ ਆਧੁਨਿਕ ਜੀਵਨਸ਼ੈਲੀ ’ਚ ਵੀ ਸਿਹਤ ਦਾ ਮਜ਼ਬੂਤ ਅਧਾਰ ਬਣਦੇ ਜਾ ਰਹੇ ਹਨ।

ਪੋਸ਼ਣ ਨਾਲ ਭਰਪੂਰ ਅਨਾਜ:

ਮੋਟਾ ਅਨਾਜ਼ ਨੂੰ ਪੋਸ਼ਣ ਦਾ ਖਜ਼ਾਨਾ ਮੰਨਿਆ ਜਾਂਦਾ ਹੈ। ਇਨ੍ਹਾਂ ’ਚ ਪ੍ਰੋਟੀਨ, ਫਾਈਬਰ, ਕਾਰਬੋਹਾਈਡ੍ਰੇਟ, ਵਿਟਾਮਿਨ ਤੇ ਕਈ ਜ਼ਰੂਰੀ ਖਣਿੱਜ ਤੱਤ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ। ਇਸੇ ਲਈ ਇਹ ਸਰੀਰ ਦੀਆਂ ਰੋਜ਼ਾਨਾ ਪੋਸ਼ਣ ਲੋੜਾਂ ਨੂੰ ਪੂਰਾ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਨਿਯਮਿਤ ਤੌਰ ’ਤੇ ਇਨ੍ਹਾਂ ਦਾ ਸੇਵਨ ਕਰਨ ਨਾਲ ਸਰੀਰ ਨੂੰ ਕੁਦਰਤੀ ਊਰਜਾ ਮਿਲਦੀ ਹੈ ਤੇ ਕਮਜ਼ੋਰੀ ਮਹਿਸੂਸ ਨਹੀਂ ਹੁੰਦੀ। ਖਾਸ ਗੱਲ ਇਹ ਹੈ ਕਿ ਇਹ ਅਨਾਜ ਲੰਮੇ ਸਮੇਂ ਤੱਕ ਸਰੀਰ ਨੂੰ ਸਰਗਰਮ ਰੱਖਣ ’ਚ ਮੱਦਦ ਕਰਦੇ ਹਨ, ਜਿਸ ਨਾਲ ਗਰਮੀਆਂ ’ਚ ਹੋਣ ਵਾਲੀ ਥਕਾਵਟ ਵੀ ਘੱਟ ਹੋ ਜਾਂਦੀ ਹੈ।

Read Also : Entertainment: ਮਨੋਰੰਜਨ ਦੇ ਬਦਲਦੇ ਮਾਇਨੇ ਅਤੇ ਸਮਾਜਿਕ ਕਦਰਾਂ-ਕੀਮਤਾਂ

ਵਜ਼ਨ ਕੰਟਰੋਲ ਕਰਨ ’ਚ ਸਹਾਇਕ | Healthy Lifestyle Tips

ਅੱਜ ਦੇ ਸਮੇਂ ’ਚ ਵਧਦਾ ਵਜ਼ਨ ਲੋਕਾਂ ਲਈ ਵੱਡੀ ਚਿੰਤਾ ਬਣ ਚੁੱਕਾ ਹੈ। ਇਸ ਲਈ ਮੋਟਾ ਅਨਾਜ਼ ਇੱਕ ਕੁਦਰਤੀ ਹੱਲ ਵਜੋਂ ਕੰਮ ਕਰਦਾ ਹੈ। ਇਨ੍ਹਾਂ ’ਚ ਮੌਜੂਦ ਫਾਈਬਰ ਪੇਟ ਨੂੰ ਲੰਮੇ ਸਮੇਂ ਤੱਕ ਭਰਿਆ ਹੋਇਆ ਮਹਿਸੂਸ ਕਰਾਉਂਦਾ ਹੈ, ਜਿਸ ਨਾਲ ਵਾਰ-ਵਾਰ ਭੁੱਖ ਨਹੀਂ ਲੱਗਦੀ। ਇਸ ਨਾਲ ਬੇਲੋੜੇ ਖਾਣ-ਪੀਣ ’ਤੇ ਕੰਟਰੋਲ ਰਹਿੰਦਾ ਹੈ ਅਤੇ ਵਜ਼ਨ ਸੰਤੁਲਿਤ ਰੱਖਣ ’ਚ ਮੱਦਦ ਮਿਲਦੀ ਹੈ।

ਹੱਡੀਆਂ ਨੂੰ ਦੇਵੇਗਾ ਮਜ਼ਬੂਤੀ:

ਮੋਟਾ ਅਨਾਜ਼ ਕੈਲਸ਼ੀਅਮ ਅਤੇ ਫਾਸਫੋਰਸ ਵਰਗੇ ਮਹੱਤਵਪੂਰਨ ਖਣਿੱਜਾਂ ਦਾ ਵਧੀਆ ਸਰੋਤ ਹੈ। ਇਹ ਤੱਤ ਹੱਡੀਆਂ ਤੇ ਦੰਦਾਂ ਨੂੰ ਮਜ਼ਬੂਤ ਬਣਾਉਣ ’ਚ ਅਹਿਮ ਭੂਮਿਕਾ ਅਦਾ ਕਰਦੇ ਹਨ। ਬੱਚਿਆਂ ਦੇ ਸਰੀਰਕ ਵਿਕਾਸ, ਔਰਤਾਂ ਦੀ ਸਿਹਤ ਅਤੇ ਬਜ਼ੁਰਗਾਂ ਦੀਆਂ ਹੱਡੀਆਂ ਦੀ ਮਜ਼ਬੂਤੀ ਲਈ ਇਨ੍ਹਾਂ ਦਾ ਸੇਵਨ ਬਹੁਤ ਲਾਭਦਾਇਕ ਹੈ।

ਗਰਮੀ ’ਚ ਦਿੰਦਾ ਹੈ ਊਰਜਾ | Healthy Lifestyle Tips

ਅਕਸਰ ਲੋਕਾਂ ’ਚ ਇਹ ਭਰਮ ਹੁੰਦਾ ਹੈ ਕਿ ਗਰਮੀਆਂ ’ਚ ਮੋਟਾ ਅਨਾਜ਼ ਦਾ ਸੇਵਨ ਨਹੀਂ ਕਰਨਾ ਚਾਹੀਦਾ, ਜਦੋਂਕਿ ਮਾਹਿਰ ਇਸ ਨੂੰ ਪੂਰੀ ਤਰ੍ਹਾਂ ਗਲਤ ਮੰਨਦੇ ਹਨ। ਗਰਮੀ ’ਚ ਮੁੜ੍ਹਕੇ ਰਾਹੀਂ ਪੋਸ਼ਕ ਤੱਤ ਤੇਜ਼ੀ ਨਾਲ ਬਾਹਰ ਨਿੱਕਲਦੇ ਹਨ। ਇਸ ਲਈ ਮੋਟਾ ਅਨਾਜ਼ ਸਰੀਰ ਨੂੰ ਲੋੜੀਂਦੀ ਊਰਜਾ ਦੇਣ ਤੋਂ ਇਲਾਵਾ ਕਮਜ਼ੋਰੀ ਅਤੇ ਡੀਹਾਈਡ੍ਰੇਸ਼ਨ ਤੋਂ ਬਚਾਉਣ ’ਚ ਵੀ ਮੱਦਦ ਕਰਦਾ ਹੈ।

ਸਹੀ ਸੇਵਨ ਹੈ ਜ਼ਰੂਰੀ:

ਸਿਹਤ ਮਾਹਿਰਾਂ ਅਨੁਸਾਰ, ਮੋਟੇ ਅਨਾਜ਼ ਦਾ ਪੂਰਾ ਲਾਭ ਲੈਣ ਲਈ ਇਸ ਨੂੰ ਸਹੀ ਤਰੀਕੇ ਨਾਲ ਤਿਆਰ ਕਰਨਾ ਬਹੁਤ ਜ਼ਰੂਰੀ ਹੈ। ਵਰਤੋਂ ਤੋਂ ਪਹਿਲਾਂ ਇਨ੍ਹਾਂ ਨੂੰ ਕੁਝ ਘੰਟੇ ਪਾਣੀ ’ਚ ਭਿਉਂ ਕੇ ਰੱਖਣ ਨਾਲ ਐਂਟੀ-ਨਿਊਟ੍ਰੀਐਂਟਸ ਘੱਟ ਹੋ ਜਾਂਦੇ ਹਨ ਅਤੇ ਪਾਚਨ ਸੌਖਾ ਹੋ ਜਾਂਦਾ ਹੈ। ਗਰਮੀਆਂ ’ਚ ਇਸ ਨੂੰ ਦਲੀਆ, ਖਿਚੜੀ, ਰੋਟੀ, ਇਡਲੀ, ਡੋਸਾ ਅਤੇ ਠੰਢਾਈ ਵਰਗੇ ਵੱਖ-ਵੱਖ ਰੂਪਾਂ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਬਾਜਰੇ ਦੀ ਖੀਰ ਅਤੇ ਰਾਗੀ ਦਾ ਸੱਤੂ ਇਸ ਮੌਸਮ ’ਚ ਸਵਾਦ ਅਤੇ ਸਿਹਤ ਦੋਵਾਂ ਦਾ ਵਧੀਆ ਮੇਲ ਮੰਨਿਆ ਜਾਂਦਾ ਹੈ। ਇਹ ਸਰੀਰ ਨੂੰ ਠੰਢਕ ਤਾਂ ਦਿੰਦਾ ਹੀ ਹੈ, ਨਾਲ ਹੀ ਲੰਮੇ ਸਮੇਂ ਤੱਕ ਊਰਜਾ ਬਣਾਈ ਰੱਖਣ ’ਚ ਵੀ ਮੱਦਦ ਕਰਦਾ ਹੈ।

ਏਜੰਸੀ