US China Relations - Sach Kahoon Punjabi

US China Relations: ਹੰਢਣਸਾਰ ਰਿਸ਼ਤਿਆਂ ਦੀ ਭਾਲ ’ਚ ਅਮਰੀਕਾ ਤੇ ਚੀਨ
US China Relations: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਤਾਜ਼ਾ ਚੀਨ ਦੌਰਾ ਪੂਰੀ ਦੁਨੀਆ ਲਈ ਉਤਸੁਕਤਾ ਦਾ ਵਿਸ਼ਾ ਬਣਿਆ ਰਿਹਾ। ਇਸ ਦੀ ਸਭ ਤੋਂ ਵੱਡੀ ਵਜ੍ਹਾ ਅਮਰੀਕਾ ਤੇ ਚੀਨ ਵਿਚਾਲੇ ਲਗਾਤਾਰ ਵਧਦੀ ਆਰਥਿਕ ਮੁਕਾਬਲੇਬਾਜ਼ੀ, ਤਾਇਵਾਨ ਬਾਰੇ ਤਣਾਅ ਤੇ ਪੱਛਮੀ ਏਸ਼ੀਆ ’ਚ ਬਦਲਦੇ ਸ਼ਕਤੀ ਸਮੀਕਰਨ ਰਹੇ। ਦੁਨੀਆ ਦੇ ਦੋ ਸਭ ਤੋਂ ਵੱਡੇ ਅਰਥਚਾਰੇ ਤੇ ਫੌਜੀ ਤਾਕਤਾਂ ਦੇ ਸੀਨੀਅਰ ਆਗੂਆਂ ਦੀ ਹਰ ਮੁਲਾਕਾਤ ਦਾ ਅਸਰ ਵਿਸ਼ਵ ਰਾਜਨੀਤੀ, ਵਪਾਰ ਅਤੇ ਸੁਰੱਖਿਆ ਪ੍ਰਬੰਧਾਂ ’ਤੇ ਪੈਂਦਾ ਹੈ। ਇਸੇ ਲਈ ਪੂਰੀ ਦੁਨੀਆ ਦੀਆਂ ਨਜ਼ਰਾਂ ਬੀਜਿੰਗ ’ਚ ਹੋਈ ਇਸ ਸਿਖ਼ਰ ਵਾਰਤਾ ’ਤੇ ਟਿਕੀਆਂ ਰਹੀਆਂ। ਯਾਤਰਾ ਤੋਂ ਪਹਿਲਾਂ ਜਿਸ ਤਰ੍ਹਾਂ ਦੋਵਾਂ ਦੇਸ਼ਾਂ ਵੱਲੋਂ ਇੱਕ-ਦੂਜੇ ਵਿਰੋਧੀ ਸੰਕੇਤ ਦਿੱਤੇ ਗਏ ਸਨ। US China Relations

ਉਸ ਤੋਂ ਇਹ ਸਪੱਸ਼ਟ ਹੋ ਗਿਆ ਸੀ ਕਿ ਇਸ ਮੁਲਾਕਾਤ ਤੋਂ ਕਿਸੇ ਵੱਡੇ ਸਮਝੌਤੇ ਦੀ ਸੰਭਾਵਨਾ ਘੱਟ ਹੈ। ਚੀਨ ਅਤੇ ਅਮਰੀਕਾ ਵਿਚਾਲੇ ਵਪਾਰਕ ਤਣਾਅ, ਤਕਨਾਲੋਜੀ ਖੇਤਰ ’ਚ ਮੁਕਾਬਲਾ, ਤਾਇਵਾਨ ਬਾਰੇ ਟਕਰਾਅ ਅਤੇ ਵਿਸ਼ਵਵਿਆਪੀ ਪ੍ਰਭਾਵ ਵਧਾਉਣ ਦੀ ਹੋੜ ਲਗਾਤਾਰ ਵਧਦੀ ਜਾ ਰਹੀ ਹੈ। ਇਸ ਮਾਹੌਲ ’ਚ ਇਹ ਯਾਤਰਾ ਕਿਸੇ ਫੈਸਲਾਕੁਨ ਮੋੜ ਦੀ ਬਜਾਏ ਰਿਸ਼ਤਿਆਂ ਨੂੰ ਵਿਗੜਨ ਤੋਂ ਰੋਕਣ ਦਾ ਯਤਨ ਵਧੇਰੇ ਨਜ਼ਰ ਆਈ। ਬੀਜਿੰਗ ’ਚ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਡੋਨਾਲਡ ਟਰੰਪ ਵਿਚਾਲੇ ਕਈ ਮਹੱਤਵਪੂਰਨ ਮੁੱਦਿਆਂ ’ਤੇ ਚਰਚਾ ਹੋਈ। ਦੋਵਾਂ ਆਗੂਆਂ ਨੇ ਵਪਾਰ, ਤਾਇਵਾਨ, ਇਰਾਨ ਅਤੇ ਵਿਸ਼ਵ-ਪੱਧਰੀ ਸੁਰੱਖਿਆ ਨਾਲ ਜੁੜੇ ਵਿਸ਼ਿਆਂ ’ਤੇ ਵਿਚਾਰ ਕੀਤੇ, ਪਰ ਕੋਈ ਵੱਡਾ ਨਤੀਜਾ ਨਹੀਂ ਨਿੱਕਲਿਆ।

ਵਪਾਰਕ ਵਿਵਾਦ ਅਤੇ ਤਾਇਵਾਨ ਵਰਗੇ ਸੰਵੇਦਨਸ਼ੀਲ ਮਾਮਲਿਆਂ ’ਤੇ ਮੱਤਭੇਦ ਪਹਿਲਾਂ ਵਾਂਗ ਬਣੇ ਰਹੇ। ਇਸ ਦੌਰਾਨ ਟਰੰਪ ਦਾ ਵਿਹਾਰ ਪਹਿਲਾਂ ਦੇ ਮੁਕਾਬਲੇ ਵਧੇਰੇ ਸ਼ਾਂਤ ਨਜ਼ਰ ਆਇਆ। ਉਨ੍ਹਾਂ ਨੇ ਸ਼ੀ ਜਿਨਪਿੰਗ ਦੀ ਤਾਰੀਫ਼ ਕਰਦਿਆਂ ਦੋਵਾਂ ਦੇਸ਼ਾਂ ਦੇ ਸਹਿਯੋਗ ਨੂੰ ਦੁਨੀਆ ਲਈ ਜ਼ਰੂਰੀ ਦੱਸਿਆ। ਗੱਲਬਾਤ ’ਚ ਟਕਰਾਵੀਂ ਭਾਸ਼ਾ ਤੋਂ ਬਚਣ ਦਾ ਯਤਨ ਵੀ ਸਾਫ਼ ਨਜ਼ਰ ਆਇਆ। ਦੂਜੇ ਪਾਸੇ ਚੀਨ ਨੇ ਵੀ ਕੂਟਨੀਤਕ ਪਰਿਪੱਕਤਾ ਦਾ ਪ੍ਰਦਰਸ਼ਨ ਕੀਤਾ। ਬੀਜਿੰਗ ਨੇ ਸਵਾਗਤ ਅਤੇ ਸਨਮਾਨ ਰਾਹੀਂ ਸਕਾਰਾਤਮਕ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ, ਪਰ ਆਪਣੇ ਰਣਨੀਤਕ ਹਿੱਤਾਂ ’ਤੇ ਕੋਈ ਨਰਮੀ ਨਹੀਂ ਵਿਖਾਈ। ਚੀਨ ਚੰਗੀ ਤਰ੍ਹਾਂ ਸਮਝਦਾ ਹੈ ਕਿ ਮੌਜੂਦਾ ਸਮੇਂ ’ਚ ਅਮਰੀਕਾ ਕਈ ਮੋਰਚਿਆਂ ’ਤੇ ਦਬਾਅ ਝੱਲ ਰਿਹਾ ਹੈ। ਘਰੇਲੂ ਆਰਥਿਕ ਚੁਣੌਤੀਆਂ, ਰਾਜਨੀਤਿਕ ਧਰੁਵੀਕਰਨ ਤੇ ਵਿਸ਼ਵ ਪੱਧਰ ’ਤੇ ਘਟਦੀ ਪਕੜ ਨੇ ਅਮਰੀਕੀ ਆਗਵਾਈ ਦੀ ਸਥਿਤੀ ਨੂੰ ਪਹਿਲਾਂ ਨਾਲੋਂ ਕਮਜ਼ੋਰ ਕੀਤਾ ਹੈ।

Read Also : Gurdaspur News: ਗੁਰਦਾਸਪੁਰ ਦੇ ਫੌਜੀ ਜਵਾਨ ਪ੍ਰਭਸ਼ਰਨ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

ਇਸੇ ਲਈ ਚੀਨ ਨੇ ਗੱਲਬਾਤ ’ਚ ਕੋਈ ਗੁੰਜਾਇਸ਼ ਨਹੀਂ ਛੱਡੀ ਜਿਸ ਨਾਲ ਅਮਰੀਕਾ ਉਸ ’ਤੇ ਦਬਾਅ ਬਣਾ ਸਕੇ। ਇਸ ਯਾਤਰਾ ਦੇ ਪਿਛੋਕੜ ’ਚ ਪੱਛਮੀ ਏਸ਼ੀਆ ਦੇ ਹਾਲਾਤ ਵੀ ਬਹੁਤ ਮਹੱਤਵਪੂਰਨ ਸਨ। ਅਮਰੀਕਾ ਅਤੇ ਇਰਾਨ ਵਿਚਾਲੇ ਵਧਦੇ ਤਣਾਅ ਨੇ ਪੂਰੀ ਦੁਨੀਆ ਦੀ ਚਿੰਤਾ ਵਧਾ ਦਿੱਤੀ ਹੈ। ਅਮਰੀਕਾ ਚਾਹੁੰਦਾ ਹੈ ਕਿ ਚੀਨ ਇਰਾਨ ’ਤੇ ਆਰਥਿਕ ਅਤੇ ਕੂਟਨੀਤਕ ਦਬਾਅ ਬਣਾਉਣ ’ਚ ਉਸ ਦਾ ਸਾਥ ਦੇਵੇ। ਖਾਸ ਤੌਰ ’ਤੇ ਇਰਾਨੀ ਤੇਲ ਖਰੀਦ ਦੇ ਮਾਮਲੇ ’ਚ ਅਮਰੀਕਾ ਚੀਨ ਤੋਂ ਸਹਿਯੋਗ ਦੀ ਉਮੀਦ ਕਰ ਰਿਹਾ ਸੀ। ਪਰ ਚੀਨ ਦੀਆਂ ਆਪਣੀਆਂ ਰਣਨੀਤਕ ਅਤੇ ਆਰਥਿਕ ਮਜ਼ਬੂਰੀਆਂ ਹਨ। ਚੀਨ ਆਪਣੀਆਂ ਊਰਜਾ ਲੋੜਾਂ ਲਈ ਪੱਛਮੀ ਏਸ਼ੀਆ ’ਤੇ ਬਹੁਤ ਨਿਰਭਰ ਹੈ ਅਤੇ ਉਹ ਇਰਾਨ ਨਾਲ ਆਪਣੇ ਰਿਸ਼ਤਿਆਂ ਨੂੰ ਪੂਰੀ ਤਰ੍ਹਾਂ ਖ਼ਰਾਬ ਨਹੀਂ ਕਰਨਾ ਚਾਹੁੰਦਾ।

ਇਸੇ ਲਈ ਇਸ ਮੁੱਦੇ ’ਤੇ ਵੀ ਟਰੰਪ ਨੂੰ ਕੋਈ ਖਾਸ ਸਫਲਤਾ ਨਹੀਂ ਮਿਲੀ।  ਤਾਇਵਾਨ ਦਾ ਮੁੱਦਾ ਇਸ ਪੂਰੀ ਯਾਤਰਾ ਦਾ ਸਭ ਤੋਂ ਸੰਵੇਦਨਸ਼ੀਲ ਵਿਸ਼ਾ ਬਣ ਕੇ ਸਾਹਮਣੇ ਆਇਆ। ਚੀਨ ਲੰਮੇ ਸਮੇਂ ਤੋਂ ਤਾਇਵਾਨ ਨੂੰ ਆਪਣਾ ਅਭਿੰਨ ਅੰਗ ਮੰਨਦਾ ਹੈ, ਜਦਕਿ ਅਮਰੀਕਾ ਤਾਇਵਾਨ ਨੂੰ ਰਾਜਨੀਤਿਕ ਅਤੇ ਫੌਜੀ ਸਮੱਰਥਨ ਦਿੰਦਾ ਰਿਹਾ ਹੈ। ਰਾਸ਼ਟਰਪਤੀ ਜਿਨਪਿੰਗ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਤਾਇਵਾਨ ਦਾ ਮੁੱਦਾ ਚੀਨ-ਅਮਰੀਕਾ ਰਿਸ਼ਤਿਆਂ ਦਾ ਸਭ ਤੋਂ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਪ੍ਰਸ਼ਨ ਹੈ। ਉਨ੍ਹਾਂ ਇਹ ਸੰਕੇਤ ਵੀ ਦਿੱਤਾ ਕਿ ਜੇਕਰ ਇਸ ਵਿਸ਼ੇ ਨੂੰ ਸਾਵਧਾਨੀ ਨਾਲ ਨਾ ਸੰਭਾਲਿਆ ਗਿਆ ਤਾਂ ਦੋਵਾਂ ਦੇਸ਼ਾਂ ਵਿਚਾਲੇ ਗੰਭੀਰ ਟਕਰਾਅ ਦੀ ਸਥਿਤੀ ਪੈਦਾ ਹੋ ਸਕਦੀ ਹੈ।

ਚੀਨੀ ਵਿਦੇਸ਼ ਮੰਤਰਾਲੇ ਨੇ ਵੀ ਸਪੱਸ਼ਟ ਚਿਤਾਵਨੀ ਦਿੱਤੀ ਕਿ ਤਾਇਵਾਨ ਸਬੰਧੀ ਗਲਤ ਕਦਮ ਪੂਰੇ ਦੁਵੱਲੇ ਰਿਸ਼ਤਿਆਂ ਨੂੰ ਸੰਕਟ ’ਚ ਪਾ ਸਕਦੇ ਹਨ। ਇਸ ਦੌਰਾਨ ਟਰੰਪ ਵੱਲੋਂ ਕੋਈ ਤਿੱਖੀ ਪ੍ਰਤੀਕਿਰਿਆ ਨਹੀਂ ਆਈ। ਬਾਅਦ ’ਚ ਅਮਰੀਕੀ ਵਿਦੇਸ਼ ਮੰਤਰੀ ਨੇ ਇਹ ਜ਼ਰੂਰ ਕਿਹਾ ਕਿ ਅਮਰੀਕਾ ਦੀ ਤਾਇਵਾਨ ਨੀਤੀ ’ਚ ਕੋਈ ਬਦਲਾਅ ਨਹੀਂ ਹੋਇਆ ਤੇ ਚੀਨ ਵੱਲੋਂ ਬਲ ਪ੍ਰਯੋਗ ਗੰਭੀਰ ਗਲਤੀ ਹੋਵੇਗੀ। ਇਹ ਬਿਆਨ ਇਸ ਗੱਲ ਦਾ ਸੰਕੇਤ ਸੀ ਕਿ ਅਮਰੀਕਾ ਫਿਲਹਾਲ ਸਿੱਧੇ ਟਕਰਾਅ ਤੋਂ ਬਚਦਿਆਂ ਸੰਤੁਲਨ ਬਣਾਈ ਰੱਖਣਾ ਚਾਹੁੰਦਾ ਹੈ।

ਇਸ ਯਾਤਰਾ ਦੌਰਾਨ ਇੱਕ ਮਹੱਤਵਪੂਰਨ ਪਹਿਲੂ ਇਹ ਵੀ ਸਾਹਮਣੇ ਆਇਆ ਕਿ ਚੀਨ ਨੇ ਅਮਰੀਕਾ ਨਾਲ ਆਪਣੇ ਰਿਸ਼ਤਿਆਂ ਬਾਰੇ ਸੰਤੁਲਿਤ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ। ਸ਼ੀ ਜਿਨਪਿੰਗ ਨੇ ਪ੍ਰਾਚੀਨ ਯੂਨਾਨੀ ਇਤਿਹਾਸਕਾਰ ਥਿਊਸੀਡਾਈਡਸ ਦੇ ਸਿਧਾਂਤ ਦਾ ਜ਼ਿਕਰ ਕਰਦਿਆਂ ਸੰਕੇਤ ਦਿੱਤਾ ਕਿ ਜਦੋਂ ਕੋਈ ਉੱਭਰਦੀ ਸ਼ਕਤੀ ਸਥਾਪਿਤ ਸ਼ਕਤੀ ਨੂੰ ਚੁਣੌਤੀ ਦਿੰਦੀ ਹੈ ਤਾਂ ਟਕਰਾਅ ਦੀ ਸੰਭਾਵਨਾ ਵਧ ਜਾਂਦੀ ਹੈ। ਚੀਨ ਦਾ ਸਪੱਸ਼ਟ ਸੁਨੇਹਾ ਇਹ ਸੀ ਕਿ ਉਹ ਮੁਕਾਬਲੇ ਨੂੰ ਸੰਘਰਸ਼ ’ਚ ਬਦਲਣ ਤੋਂ ਬਚਾਉਣਾ ਚਾਹੁੰਦਾ ਹੈ, ਪਰ ਆਪਣੀ ਵਧਦੀ ਤਾਕਤ ’ਤੇ ਕਿਸੇ ਤਰ੍ਹਾਂ ਦੀ ਰੋਕ ਵੀ ਸਵੀਕਾਰ ਨਹੀਂ ਕਰੇਗਾ।

ਅਮਰੀਕੀ ਮੀਡੀਆ ਨੇ ਇਸ ਦੌਰੇ ਨੂੰ ਖਾਸ ਸਫਲ ਨਹੀਂ ਮੰਨਿਆ ਤੇ ਵਪਾਰ, ਤਕਨੀਕ ਅਤੇ ਇਰਾਨ ਵਰਗੇ ਮੁੱਦਿਆਂ ’ਤੇ ਠੋਸ ਉਪਲੱਬਧੀਆਂ ਦੀ ਘਾਟ ਦੱਸੀ। ਇਸ ਦੇ ਉਲਟ ਚੀਨ ਨੇ ਇਸ ਨੂੰ ਸਕਾਰਾਤਮਕ ਰੂਪ ’ਚ ਪੇਸ਼ ਕਰਦਿਆਂ ਇਹ ਸੁਨੇਹਾ ਦਿੱਤਾ ਕਿ ਦੋਵੇਂ ਦੇਸ਼ ਸੰਵਾਦ ਬਣਾਈ ਰੱਖਣਾ ਚਾਹੁੰਦੇ ਹਨ ਅਤੇ ਪੂਰਨ ਆਰਥਿਕ ਵਖਰੇਵੇਂ ਤੋਂ ਬਚਣਾ ਚਾਹੁੰਦੇ ਹਨ। ਅਸਲ ’ਚ ਅਮਰੀਕਾ ਅਤੇ ਚੀਨ ਦੋਵੇਂ ਸਮਝਦੇ ਹਨ ਕਿ ਖੁੱਲ੍ਹਾ ਸੰਘਰਸ਼ ਪੂਰੀ ਦੁਨੀਆ ਲਈ ਗੰਭੀਰ ਸੰਕਟ ਪੈਦਾ ਕਰ ਸਕਦਾ ਹੈ, ਕਿਉਂਕਿ ਵਿਸ਼ਵ ਵਪਾਰ, ਊਰਜਾ, ਤਕਨਾਲੋਜੀ ਅਤੇ ਸੁਰੱਖਿਆ ਵਿਵਸਥਾ ਬਹੁਤ ਹੱਦ ਤੱਕ ਇਨ੍ਹਾਂ ਦੋਵਾਂ ਦੇਸ਼ਾਂ ’ਤੇ ਨਿਰਭਰ ਹੈ। ਕੁੱਲ ਮਿਲਾ ਕੇ ਇਹ ਦੌਰਾ ਕਿਸੇ ਵੱਡੇ ਸਮਝੌਤੇ ਦੀ ਬਜਾਏ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਘਟਾਉਣ ਤੇ ਰਿਸ਼ਤਿਆਂ ’ਚ ਘੱਟੋ-ਘੱਟ ਸਥਿਰਤਾ ਬਣਾਈ ਰੱਖਣ ਦਾ ਯਤਨ ਸਾਬਤ ਹੋਇਆ।

(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਡਾ. ਐੱਨ. ਕੇ. ਸੋਮਾਨੀ