Agriculture Crisis News - Sach Kahoon Punjabi

Agriculture Crisis News: ਮੱਧ ਪੂਰਬ ਸੰਕਟ ਨਾਲ ਵਧੀ ਖੇਤੀ ਦੀ ਚਿੰਤਾ
Agriculture Crisis News: ਮੱਧ-ਪੁੂਰਬ ’ਚ ਵਧਦਾ ਤਣਾਅ ਹੁਣ ਸਿਰਫ਼ ਅੰਤਰਰਾਸ਼ਟਰੀ ਰਾਜਨੀਤੀ ਦਾ ਵਿਸ਼ਾ ਨਹੀਂ ਰਹਿ ਗਿਆ ਹੈ ਇਸ ਦਾ ਅਸਰ ਸਿੱਧਾ ਭਾਰਤ ਦੀ ਅਰਥਵਿਵਸਥਾ ਅਤੇ ਵਿਸੇਸ਼ ਤੌਰ ’ਤੇ ਖੇਤੀ ਖੇਤਰ ਤੇ ਦਿਖਾਈ ਦੇਣ ਲੱਗਿਆ ਹੈ ਅਮਰੀਕਾ, ਇਜਰਾਇਲ ਅਤੇ ਇਰਾਨ ਵਿਚਕਾਰ ਵਧਦੇ ਟਕਰਾਅ ਨੇ ਵਿਸ਼ਵੀ ਊਰਜਾ ਸਪਲਾਈ ਨੂੰ ਅਸਥਿਰ ਕਰ ਦਿੱਤਾ ਹੈ ਇਸ ਅਸਥਿਰਤਾ ਦਾ ਅਸਰ ਸਿਰਫ਼ ਪੈਟਰੋਲੀਅਮ ਬਜ਼ਾਰ ਤੱਕ ਸੀਮਿਤ ਨਹੀਂ ਹੈ, ਸਗੋਂ ਖਾਦ ਉਦਯੋਗ ਵੀ ਇਸ ਲਪੇਟ ’ਚ ਆ ਗਿਆ ਹੈ ਭਾਰਤ ਵਰਗੇ ਖੇਤੀ ਪ੍ਰਧਾਨ ਦੇਸ਼ ਲਈ ਇਹ ਸਥਿਤੀ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਈ ਹੈ, ਕਿਉਂਕਿ ਦੇਸ਼ ਦੀ ਖੇਤੀ ਅੱਜ ਵੀ ਵੱਡੇ ਪੈਮਾਨੇ ’ਤੇ ਰਸਾਈਣਿਕ ਖਾਦਾਂ ’ਤੇ ਨਿਰਭਰ ਹੈ ਭਾਰਤ ਨੂੰ ਅਕਸਰ ਖੇਤੀ ਖੇਤਰ ’ਚ ਆਤਮ- ਨਿਰਭਰ ਰਾਸ਼ਟਰ ਵਜੋਂ ਪੇਸ਼ ਕੀਤਾ ਜਾਂਦਾ ਹੈ, ਪਰ ਅਸਲੀਅਤ ਇਹ ਹੈ ਹੈ ਖਾਦਾਂ ਦੇ ਮਾਮਲੇ ’ਚ ਦੇਸ਼ ਹੁਣ ਵੀ ਵਿਦੇਸ਼ੀ ਸਪਲਾਈ ’ਤੇ ਨਿਰਭਰ ਹੈ।

ਯੂਰੀਆ ਅਤੇ ਹੋਰ ਨਾਈਟ੍ਰੋਜਨ ਅਧਾਰਿਤ ਖਾਦਾਂ ਦੇ ਨਿਰਮਾਣ ’ਚ ਕੁਦਰਤੀ ਗੈਸ ਦੀ ਮੁੱਖ ਭੂਮਿਕਾ ਹੁੰਦੀ ਹੈ ਵਿਸ਼ਵ ਪੱਧਰ ’ਤੇ ਗੈਸ ਸਪਲਾਈ ਪ੍ਰਭਾਵਿਤ ਹੋਣ ’ਤੇ ਪੈਦਾਵਾਰ ਲਾਗਤ ਵਧ ਜਾਂਦੀ ਹੈ ਅਤੇ ਉਪਲੱਧਤਾ ਵੀ ਘੱਟ ਹੋ ਜਾਂਦੀ ਹੈ ਇਸ ਕਾਰਨ ਸਾਲ 2026 ਦੇ ਸ਼ੁਰੂਆਤੀ ਮਹੀਨਿਆਂ ’ਚ ਭਾਰਤ ਦੇ ਖਾਦ ’ਚ ਪੈਦਾਵਾਰ ’ਚ ਲੱਗਭੱਗ 20 ਫੀਸਦੀ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ ਭਾਰਤ ਆਪਣੀ ਕੁੱਲ ਖਾਦ ਜ਼ਰੂਰਤ ਦਾ ਵੱਡਾ ਹਿੱਸਾ ਆਯਾਤ  ਜ਼ਰੀਏ ਨਾਲ ਪੂਰਾ ਕਰਦਾ ਹੈ ਇਨ੍ਹਾਂ ’ਚ ਖਾੜ੍ਹੀ ਦੇਸ਼ਾਂ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੈ ਇਹੀ ਖੇਤਰ ਵਿਸ਼ਵ ਊਰਜਾ ਸਪਲਾਈ ਦਾ ਮੁੱਖ ਕੇਂਦਰ ਵੀ ਹੈ ਹੋਰਮੁਜ਼ ਜਲਡਮਰੂ ਵਿਚਕਾਰ ਤੋਂ ਹੋ ਕੇ ਦੁਨੀਆ ਦੇ ਵੱਡੇ ਹਿੱਸੇ ਦਾ ਤੇਲ ਅਤੇ ਗੈਸ ਆਵਾਜਾਈ ਹੁੰਦੀ ਹੈ।

Read Also : PBKS vs RCB: ਰੋਮਾਂਚਕ ਮੁਕਾਬਲੇ ’ਚ ਪੰਜਾਬ ਨੂੰ ਹਰਾ RCB ਪਲੇਆਫ ’ਚ ਪਹੁੰਚੀ

ਹਾਲ ਦੇ ਤਣਾਵਾਂ ਕਾਰਨ ਇਸ ਮਾਰਗ ’ਤੇ ਜੋਖ਼ਿਮ ਵਧ ਗਿਆ ਹੈ ਜਹਾਜ਼ਾਂ ਦੇ ਬੀਮਾ ਖਰਚ ’ਚ ਵਾਧਾ, ਸੁਰੱਖਿਆ ਸਬੰਧੀ ਸ਼ੰਕਾਵਾਂ ਅਤੇ ਸਪਲਾਈ ’ਚ ਸੰਭਾਵਿਤ ਰੁਕਾਵਟਾਂ ਨੇ ਅੰਤਰਰਾਸ਼ਟਰੀ ਬਜ਼ਾਰ ਨੂੰ ਅਸਿਥਰ ਬਣਾ  ਦਿੱਤਾ ਹੈ ਨਤੀੇਜੇ ਵਜੋਂ ਖਾਦਾਂ ਦੀਆਂ ਕੀਮਤਾਂ ’ਚ ਤੇਜ਼ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਸੰਯੁਕਤ ਰਾਸ਼ਟਰ ਦੇ ਖਾਦ ਅਤੇ ਖੇਤੀ ਸੰਗਠਨ ਨੇ ਵੀ ਇਸ ਸਥਿਤੀ ਸਬੰਧੀ ਚਿੰਤਾ ਪ੍ਰਗਟ ਕੀਤੀ ਹੈ ਸੰਗਠਨ ਦੇ ਮੁੱਖ ਅਰਥਸ਼ਾਸਤਰੀ ਮੈਕਸਮੋ ਟੋਰੇਰੋ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਖਾਦਾਂ ਦੀ ਸਪਲਾਈ ਰੁਕੀ ਰਹੀ, ਤਾਂ ਵਿਸ਼ਵ ਖਾਦ ਸੰਕਟ ਹੋਰ ਡੂੰਘਾ ਹੋ ਸਕਦਾ ਹੈ ਭਾਰਤ ਲਈ ਇਹ ਚਿਤਾਵਨੀ ਜ਼ਿਆਦਾ ਮਹੱਤਵਪੂਰਨ ਹੈ, ਕਿੳਂੁਂਕਿ ਇੱਥੋਂ ਦੀ ਵੱਡੀ ਅਬਾਦੀ ਖਾਦ ਸੁਰੱਖਿਆ ’ਤੇ ਨਿਰਭਰ ਕਰਦੀ ਹੈ ਖੇਤੀ ’ਚ ਥੋੜ੍ਹੀ ਵੀ ਗਿਰਾਵਟ ਸਿੱਧਾ ਮਹਿੰਗਾਈ, ਬੇਰੁਜ਼ਗਾਰੀ ਅਤੇ ਪੇਂਡੂ ਸੰਕਟ ਨੂੰ ਵਧਾ ਸਕਦੀ ਹੈ ਸਥਿਤੀ ਇਸ ਲਈ ਵੀ ਚਿੰਤਾਜਨਕ ਹੈ। Agriculture Crisis News

ਕਿਉਂਕਿ ਸਾਉਣੀ ਮੌਸਮ ਨਜਦੀਕ ਹੈ ਭਾਰਤ ਦੀ ਜ਼ਿਆਦਾਤਰ ਖੇਤੀ ਮਾਨਸੂਨ ਅਧਾਰਿਤ ਹੈ ਜੇਕਰ ਬਰਸਾਤ ਲੋੜ ਤੋਂ ਘੱਟ ਰਹਿੰਦੀ ਹੈ ਅਤੇ ਦੂਜੇ ਪਾਸੇ ਖਾਦਾਂ ਦੀ ਉਪਲੱਬਧਤਾ ਵੀ ਘਟਦੀ ਹੈ, ਤਾਂ ਖੇਤੀ ਪੈਦਾਵਾਰ ਪ੍ਰਭਾਵਿਤ ਹੋਣਾ ਲੱਗਭੱਗ ਤੈਅ ਹੈ ਵੱਖ-ਵੱਖ ਮੌਸਮ ਏਜੰਸੀਆਂ ਨੇ ਇਸ ਸਾਲ ਸਧਾਰਨ ਤੋਂ ਘੱਟ ਬਰਸਾਤ ਦੀ ਸੰਭਾਵਨਾ ਪ੍ਰਗਟਾਈ ਹੈ ਅਜਿਹੇ ਹਾਲਾਤਾਂ ’ਚ ਕਿਸਾਨ ਦੂਹਰੀ ਮਾਰ ਝੱਲਣ ਨੂੰ ਮਜ਼ਬੂਰ ਹਨ ਪਿਛਲੇ ਕੁਝ ਮਹੀਨਿਆਂ ’ਚ ਅੰਤਰਰਾਸ਼ਟਰੀ ਬਜ਼ਾਰ ’ਚ ਖਾਦਾਂ ਦੀਆਂ ਕੀਮਤਾਂ ’ਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ ਇਸ ਦਾ ਸਿੱਧਾ ਅਸਰ ਕਿਸਾਨਾਂ ਦੀ ਲਾਗਤ ’ਤੇ ਪਿਆ ਹੈ ਛੋਟੇ ਅਤੇ ਸੀਮਿਤ ਕਿਸਾਨ ਪਹਿਲਾਂ ਹੀ ਆਰਥਿਕ ਦਬਾਅ ’ਚ ਹਨ ਜਦੋਂ ਖਾਦਾਂ ਦੀਆਂ ਕੀਮਤਾਂ ਵਧਦੀਆਂ ਹਨ, ਤਾਂ ਕਿਸਾਨ ਜਾਂ ਤਾਂ ਉਨ੍ਹਾਂ ਦੀ ਘੱਟ ਵਰਤੋਂ ਕਰਦਾ ਹੈ ਜਾਂ ਫਿਰ ਕਰਜ਼ ਲੈਣ ਲਈ ਮਜ਼ਬੂਰ ਹੁੰਦਾ ਹੈ ਦੋਵਾਂ ਸਥਿਤੀਆਂ ਲੰਮੇ ਸਮੇਂ ’ਚ ਨੁਕਸਾਨਦਾਇਕ ਹਨ।

ਘੱਟ ਖਾਦ ਵਰਤੋਂ ਨਾਲ ਪੈਦਾਵਰ ਘਟਦੀ ਹੈ ਅਤੇ ਕਰਜ਼ ਵਧਣ ਨਾਲ ਪੇਂਡੂ ਅਰਥਵਿਵਸਥਾ ਕਮਜ਼ੋਰ ਹੁੰਦੀ ਹੈ ਸਰਕਾਰ ਨੇ ਸਥਿਤੀ ਨੂੰ ਸੰਭਾਲਣ ਲਈ ਖਾਦ ਸਹਾਇਤਾ ਰਾਸ਼ੀ ’ਚ ਵਾਧਾ ਕੀਤਾ ਹੈ ਸਾਲ 2026-27 ਲਈ ਭਾਰੀ ਵਿੱਤੀ ਤਜ਼ਵੀਜ਼ ਕੀਤੀ ਗਈ ਹੈ ਤਾਂ ਕਿ ਕਿਸਾਨਾਂ ’ਤੇ ਬੋਝ ਘੱਟ ਕੀਤਾ ਜਾ ਸਕੇ ਇਹ ਕਦਮ ਰਾਹਤ ਜ਼ਰੂਰੀ ਦਿੰਦਾ ਹੈ, ਪਰ ਇਸ ਦੀਆਂ ਆਪਣੀਆਂ ਸੀਮਾਵਾਂ ਹਨ ਜੇਕਰ ਬਜ਼ਾਰ ’ਚ ਭਰਪੂਰ ਖਾਦ ਮੁਹੱਈਆ ਹੀ ਨਾ ਹੋਵੇ, ਤਾਂ ਸਿਰਫ਼ ਆਰਥਿਕ ਸਹਾਇਤਾ ਸਮੱਸਿਆ ਦਾ ਹੱਲ ਨਹੀਂ ਕਰ ਸਕਦੀ ਭਾਰਤ ਦਾ ਖਾਦ ਉਦਯੋਗ ਵੀ ਇਸ ਸਮੇਂ ਦਬਾਅ ’ਚ ਹੈ ਦੇਸ਼ ਦੇ ਜ਼ਿਆਦਾਤਰ ਤਰਲ ਪਲਾਂਟ ਕੁਦਰਤੀ ਗੈਸ ’ਤੇ ਅਧਾਰਿਤ ਹਨ ਜਦੋਂ ਗੈਸ ਮਹਿੰਗੀ ਹੁੰਦੀ ਹੈ, ਤਾਂ ਪੈਦਾਵਰ ਲਾਗਤ ਤੇਜ਼ੀ ਨਾਲ ਵਧਦੀ ਹੈ ਕਈ ਕੰਪਨੀਆਂ ਨੇ ਹਾਲ ਦੇ ਮਹੀਨਿਆਂ ’ਚ ਪੈਦਾਵਰ ਘਟਾਈ ਹੈ ਕੁਝ ਪਲਾਟਾਂ ’ਚ ਅਸਥਾਈ ਰੁਕਾਵਟ ਵੀ ਦੇਖੀ ਗਈ ਹੈ। Agriculture Crisis News

ਜੇਕਰ ਇਹ ਸਥਿਤੀ ਬਣੀ ਰਹੀ, ਤਾਂ ਘਰੇਲੂ ਪੈਦਾਵਰ ਹੋਰ ਜ਼ਿਆਦਾ ਪ੍ਰਭਾਵਿਤ ਹੋ ਸਕਦੀ ਹੈ ਰੂਸ ਅਤੇ ਯੁੂਕਰੇਨ ਜੰਗ ਨੇ ਪਹਿਲਾਂ ਹੀ ਵਿਸ਼ਵੀ ਖਾਦ ਬਜ਼ਾਰ ਨੂੰ ਝਟਕਾ ਦਿੱਤਾ ਸੀ ਉਸ ਸਮੇਂ ਵੀ ਸਪਲਾਈ ਰੁਕੀ ਹੋਈ ਸੀ ਅਤੇ ਕੀਮਤਾਂ ਰਿਕਾਰਡ ਪੱਧਰ ਤੱਕ ਪਹੁੰਚ ਗਈਆਂ ਸਨ ਹੁਣ ਮੱਧ-ਪੁੂਰਬ ਦਾ ਤਣਾਅ ਉਸ ਸੰਕਟ ਨੂੰ ਹੋਰ ਡੂੰਘਾ ਕਰਨ ਦੀ ਸ਼ੰਕਾ ਪੈਦਾ ਕਰ ਰਿਹਾ ਹੈ ਅਜਿਹੇ ਸਮੇਂ ’ਚ ਭਾਰਤ ਨੂੰ ਆਪਣੀ ਖੇਤੀ ਨੀਤੀ ’ਤੇ ਗੰਭੀਰ ਮੁੜ-ਵਿਚਾਰ ਕਰਨ ਦੀ ਜ਼ਰੂਰਤ ਹੈ ਖਾਦਾਂ ਪੈਦਾਵਰ ’ਚ ਆਤਮ ਨਿਰਭਰ ਭਰਪੂਰ ਨਹੀਂ ਹੈ ਜਿਹੜੇ ਵਸੀਲਿਆਂ ਦੇ ਸਹਾਰੇ ਖੇਤੀ ਚੱਲਦੀ ਹੈ, ਉਨ੍ਹਾਂ ’ਚ ਵੀ ਆਤਮ ਨਿਰਭਰ ਹੋਣਾ ਜ਼ਰੂਰੀ ਹੈ ਖਾਦ ਅਤੇ ਊਰਜਾ ਇਸ ਵਿਵਸਥਾ ਦੇ ਸਭ ਤੋਂ ਮਹੱਤਵਪੂਰਨ ਅਧਾਰ ਹਨ ਭਾਰਤ ਨੂੰ ਹੁਣ ਬਦਲਵੇਂ ਸਪਲਾਈ ਸਰੋਤਂ ਦੀ ਖੋਜ਼ ਤੇਜ਼ ਕਰਨੀ ਹੋਵੇਗੀ ਅਫਰੀਕਾ, ਮੱਧ ਏਸ਼ੀਆ ਅਤੇ ਲੈਟਿਨ ਅਮਰੀਕਾ ਦੇ ਦੇਸ਼ਾਂ ਨਾਲ ਲੰਮੇ ਸਮੇਂ ਦੇ ਸਮਝੌਤੇ ਲਾਹੇਵੰਦ ਸਾਬਤ ਹੋ ਸਕਦੇ ਹਨ।

ਨਾਲ ਹੀ ਰਣਨੀਤਿਕ ਭੰਡਾਰ ਵਿਵਸਥਾ ਨੂੰ ਖਾਦਾਂ ਤੱਕ ਹੋਰ ਵਧਾਉਣਾ ਵੀ ਜ਼ਰੂਰੀ ਹੈ ਲੰਮੇਂ ਸਮੇਂ ਦੇ ਹੱਲ ਲਈ ਹਰੀ ਖਾਦ ਅਤੇ ਬਦਲਵੇਂ ਊਰਜਾ ਅਧਾਰਿਤ ਪੈਦਾਵਰ ’ਤੇ ਧਿਆਨ ਦੇਣਾ ਹੋਵੇਗਾ ਜੈਵ ਖਾਦ, ਕੁਦਰਤੀ ਖੇਤੀ ਅਤੇ ਹਰੀ ਹਾਈਡਰ੍ਰੋਜਨ ਅਧਾਰਿਤ ਅਮੋਨੀਆ ਪੈਦਾਵਾਰ ਭਵਿੱਖ ਦੇ ਮਹੱਤਵਪੂਰਨ ਬਦਲ ਬਣ ਸਕਦੇ ਹਨ ਇਸ ਦੇ ਨਾਲ ਹੀ ਘਰੇਲੂ ਪੈਦਾਵਾਰ ਸਮਰੱਥਾ ਵਧਾਉਣ ਲਈ ਤਕਨੀਕੀ ਨਿਵੇਸ਼ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਹੋਵੇਗਾ ਭਾਰਤ ਦੀ ਖੇਤੀ ਵਿਵਸਥਾ ਲੰਮੇ ਸਮੇਂ ਤੋਂ ਰਸਾਇਣਕ ਖਾਦਾਂ ’ਤੇ ਬਹੁਤ ਜ਼ਿਆਦਾ ਨਿਰਭਰ ਰਹੀ ਹੈ ਇਸ ਕਾਰਨ ਮਿੱਟੀ ਦੀ ਗੁਣਵੱਤਾ ’ਤੇ ਵੀ ਨਕਾਰਾਤਮਕ ਅਸਰ ਪਿਆ ਹੈ ਹੁਣ ਜ਼ਰੂਰਤ ਸੰਤੁਲਿਤ ਅਤੇ ਟਿਕਾਊ ਖੇਤੀ ਪ੍ਰਣਾਲੀ ਵਿਕਸਿਤ ਕਰਨ ਦੀ ਹੈ ਕਿਸਾਨਾਂ ਨੂੰ ਸੰਤੁਲਿਤ ਪੋਸ਼ਣ ਪ੍ਰਬੰਧਨ, ਜੈਵ ਖਾਦਾਂ ਅਤੇ ਸੁੂਖ਼ਮ ਪੋਸ਼ਕ ਤੱਤਾਂ ਦੀ ਵਰਤੋਂ ਲਈ ਉਤਸ਼ਾਹਿਤ ਕਰਨਾ ਸਮੇਂ ਦੀ ਮੰਗ ਹੈ। Agriculture Crisis News

ਖੇਤੀ ਵਿਸਥਾਰ ਸੇਵਾਵਾਂ ਦੀ ਭੂਮਿਕਾ ਵੀ ਹੁਣ ਪਹਿਲਾਂ ਤੋਂ ਜ਼ਿਆਦਾ ਮਹੱਤਵਪੂਰਨ ਹੋ ਗਈ ਹੈ ਜੇਕਰ ਕਿਸਾਨਾਂ ਤੱਕ ਸਮੇਂ ’ਤੇ ਮੌਸਮ, ਮਿੱਟੀ ਅਤੇ ਬਜ਼ਾਰ ਸਬੰਧੀ ਜਾਣਕਾਰੀ ਪਹੁੰਚਾਈ ਜਾਵੇ , ਤਾਂ ਉਹ ਬਿਹਤਰ ਫੈਸਲਾ ਲੈ ਸਕਦੇ ਹਨ ਆਧੁਨਿਕ ਡਿਜੀਟਲ ਤਕਨੀਕ ਇਸ ਦਿਸ਼ਾ ’ਚ ਨਵੀਆਂ ਸੰਭਾਵਨਾਂਵਾਂ ਪ੍ਰਦਾਨ ਕਰ ਰਹੀ ਹੈ ਡਾਟਾ ਆਧਾਰਿਤ ਖੇਤੀ ਮਾਡਲ ਖੇਤੀ ਨੂੰ ਜ਼ਿਆਦਾ ਸੁਰੱਖਿਅਤ ਅਤੇ ਟਿਕਾਊ ਬਣਾ ਸਕਦੇ ਹਨ ਆਖ਼ਰ ਹੁਣ ਸਮਾਂ ਆ ਗਿਆ ਹੈ ਕਿ ਖੇਤੀ ਨੂੰ  ਟਿਕਾਊ ਅਤੇ ਆਤਮਨਿਰਭਰ ਵਿਵਸਥਾ ਦੇ ਰੂਪ ’ਚ ਵਿਕਸਿਤ ਕੀਤਾ ਜਾਵੇ ਜੇਕਰ ਸਮਾਂ ਰਹਿੰਦੇ ਪ੍ਰਭਾਵੀ ਕਦਮ ਨਾ ਚੁੱਕੇ ਗਏ, ਤਾਂ ਇਹ ਸੰਕਟ ਵੱਡੇ ਪੱਧਰ ’ਤੇ ਪ੍ਰਭਾਵਿਤ ਕਰ ਸਕਦਾ ਹੈ ਭਾਰਤ ਲਈ ਇਹ ਆਤਮ-ਮੰਥਨ ਦਾ ਸਮਾਂ ਹੈ ਕਿ ਵਿਸ਼ਵੀ ਨਿਰਭਰਤਾ ਅਤੇ ਘਰੇਲੂ ਮਜ਼ਬੂਤੀ ਵਿਚਕਾਰ ਸੰਤੁਲਨ ਕਿਵੇਂ ਸਥਾਪਿਤ ਕੀਤਾ ਜਾਵੇ ਕਿਉਂਕਿ ਜਦੋਂ ਖੇਤੀ ਕਮਜ਼ੋਰ ਹੁੰਦੀ ਹੈ, ਤਾਂ ਉਸ ਦਾ ਅਸਰ ਸਿਰਫ਼ ਖੇਤਾਂ ਤੱਕ ਸੀਮਤ ਨਹੀਂ ਰਹਿੰਦਾ, ਉਹ ਪੂਰੇ ਰਾਸ਼ਟਰ ਦੀ ਸਥਿਰਤਾ ਨੂੰ ਪ੍ਰਭਾਵਿਤ ਕਰਦਾ ਹੈ।

ਇਹ ਲੇਖਕ ਦੇ ਨਿੱਜੀ ਵਿਚਾਰ ਹਨ।
ਸੋਨਮ ਲਵਵੰਸ਼ੀ