Summer Vacation 2026 - Sach Kahoon Punjabi

June Vacation Ideas: ਆਓ! ਖਾਸ ਬਣਾਈਏ ਜੂਨ ਦੀਆਂ ਛੁੱਟੀਆਂ ਨੂੰ
ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਹਨ। ਇੱਕ ਸਮਾਂ ਸੀ ਜਦੋਂ ਇਨ੍ਹਾਂ ਛੁੱਟੀਆਂ ਨੂੰ ਬਿਤਾਉਣ ਲਈ ਪਹਿਲਾਂ ਹੀ ਕਿਤਾਬਾਂ ਲਿਆਂਦੀਆਂ ਜਾਂਦੀਆਂ ਸਨ, ਰਸਾਲੇ ਰੱਖੇ ਜਾਂਦੇ, ਪਿੰਡਾਂ ਦੇ ਵਿੱਚ ਕੁੜੀਆਂ ਨੂੰ ਸਿਲਾਈ-ਕਢਾਈ ਸਿੱਖਣ ਲਾਇਆ ਜਾਂਦਾ, ਦਰੀਆਂ ਬੁਣਨ ਲਈ ਰੁੱਖਾਂ ਥੱਲੇ ਅੱਡੇ (ਬਹੁਤਿਆਂ ਨੂੰ ਤਾਂ ਅੱਡਾ ਵੀ ਪਤਾ ਨਹੀਂ ਕੀ ਹੋਣਾ, ਚੱਲੋ ਦੱਸ ਦਿੰਦੇ ਹਾਂ, ਦਰੀਆਂ ਬੁਣਨ ਲਈ ਲੋਹੇ ਜਾਂ ਲੱਕੜ ਦਾ ਬੇਸ ਜਿਸ ’ਤੇ ਤਾਣਾ (ਧਾਗਾ) ਤਣਿਆ ਜਾਂਦਾ, ਵਿਆਹੀਆਂ ਲੜਕੀਆਂ ਬੱਚਿਆਂ ਸਮੇਤ ਕਰੀਬ ਸਾਲ ਭਰ ਬਾਅਦ ਪੇਕੇ ਜਾਂਦੀਆਂ। ਸਮੇਂ ਦੀ ਚਾਲ ਨੇ ਸਾਰਾ ਕੁੱਝ ਬਦਲ ਦਿੱਤਾ ਹੈ।

ਕਿਤਾਬਾਂ, ਅਖਬਾਰਾਂ, ਰਸਾਲਿਆਂ ਨੂੰ ਮੋਬਾਇਲ ਖਾ ਗਿਆ। ਦਰੀਆਂ, ਸਿਲਾਈ-ਕਢਾਈ, ਬੰਬ੍ਹਲ ਵੱਟਣੇ ਹੁਣ ਦੀ ਪੀੜ੍ਹੀ ਨੂੰ ਸਮਾਂ ਖਰਾਬ ਕਰਨਾ ਲੱਗਦਾ ਹੈ ਪੇਕੇ ਜਾਣਾ ਹੁਣ ਸਵੇਰ-ਸ਼ਾਮ ਦੀ ਗੱਲ ਹੋ ਗਈ। ਇਹ ਬਦਲਾਅ ਤਾਂ ਸਮੇਂ ਦੇ ਅੱਗੇ ਵਧਣ ਨਾਲ ਸੁਭਾਵਿਕ ਹਨ ਪਰ ਸਾਨੂੰ ਆਪਣੇ ਸੱਭਿਆਚਾਰ, ਆਪਣੇ ਵਿਰਸੇ ਤੋਂ ਦੂਰ ਨਹੀਂ ਹੋਣਾ ਚਾਹੀਦਾ। ਅੱਜ ਆਪਾਂ ਗੱਲ ਕਰਦੇ ਹਾਂ ਬੱਚਿਆਂ ਲਈ ਕਿ ਉਨ੍ਹਾਂ ਦੀਆਂ ਇਹ ਛੁੱਟੀਆਂ ਕਿਵੇਂ ਬਿਤਾਈਆਂ ਜਾਣ? ਕਈ ਮਾਪਿਆਂ ਦਾ ਇਹ ਵੀ ਤਰਕ ਹੁੰਦਾ ਹੈ ਕਿ ਸਕੂਲਾਂ ਤੋਂ ਕੰਮ ਹੀ ਬਹੁਤ ਮਿਲਦਾ ਹੈ, ਆਪਾਂ ਉਸ ਕੰਮ ਤੋਂ ਵੀ ਬਾਅਦ ਦੇ ਸਮੇਂ ਦੀ ਗੱਲ ਕਰਾਂਗੇ। ਉਹ ਵਾਧੂ ਸਮੇਂ ਦੀ ਗੱਲ ਕਰਾਂਗੇ ਜਿਹੜਾ ਟੀਵੀ ਜਾਂ ਬੱਚੇ ਨੇ ਮੋਬਾਇਲ ’ਤੇ ਲੰਘਾਉਣਾ ਹੈ।

Read Also : Harpal Singh Cheema ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼

ਬੱਚਿਆਂ ਨੂੰ ਰਸੋਈ ਦਾ ਕੰਮ ਸਿਖਾਓ : ਬੱਚਾ ਭਾਵੇਂ ਲੜਕਾ ਹੈ ਜਾਂ ਲੜਕੀ ਦੋਵਾਂ ਨੂੰ ਰਸੋਈ ਵਿੱਚ ਖਾਣਾ ਬਣਾਉਣਾ, ਭਾਂਡੇ ਸਾਂਭਣਾ, ਭਾਂਡੇ ਸਾਫ਼ ਕਰਨਾ, ਗੈਸ ਦੀ ਵਰਤੋਂ ਕਰਨਾ ਜਰੂਰ ਸਿਖਾਓ, ਹੋ ਸਕਦਾ ਇਹ ਬਹੁਤੇ ਬੱਚਿਆਂ ਨੂੰ ਦਿਲਚਸਪ ਲੱਗੇ ਤੇ ਬਹੁਤਿਆਂ ਨੂੰ ਬੁਰਾ, ਪਰ ਉਨ੍ਹਾਂ ਨੂੰ ਇੱਕ ਗੱਲ ਸਮਝਾਓ ਕਿ ਖਾਣਾ ਪਕਾਉਣਾ, ਸੰਭਾਲਣਾ ਤੇ ਵਰਤਾਉਣਾ ਹਰ ਇੱਕ ਇਨਸਾਨ ਨੂੰ ਆਉਣਾ ਚਾਹੀਦਾ ਹੈ ਅਤੇ ਇਹ ਗੁਣ ਬੱਚਿਆਂ ਦੀ ਉਮਰ ਭਰ ਮੱਦਦ ਕਰੇਗਾ । ਬੱਚਿਆਂ ਨੂੰ ਇਹ ਸਮਝਾਉਣਾ ਨਾ ਭੁੱਲਿਓ ਕਿ ਰਸੋਈ ਸਿਰਫ਼ ਕੁੜੀਆਂ ਲਈ ਹੀ ਨਹੀਂ ਬਣੀ ਅਤੇ ਇਹ ਸਾਰਿਆਂ ਲਈ ਬਣੀ ਹੈ

ਕੱਪੜੇ ਸੰਭਾਲਣਾ : ਕੱਪੜੇ ਸਾਫ਼ ਕਰਨੇ ਤੇ ਉਨ੍ਹਾਂ ਨੂੰ ਇਸਤਰੀ ਕਰਨਾ, ਉਨ੍ਹਾਂ ਨੂੰ ਅਲਮਾਰੀ ਦੇ ਵਿੱਚ ਕਿਸ ਤਰਤੀਬ ਨਾਲ ਰੱਖਣਾ ਇਹ ਵੀ ਕੁੱਝ ਦਿਨਾਂ ਦਾ ਟਾਸਕ ਹੋਣਾ ਚਾਹੀਦਾ ਹੈ, ਬੱਚਿਆਂ ਨੂੰ ਇਸ ਬਾਰੇ ਵੀ ਸਿੱਖਿਅਤ ਕਰਨਾ ਚਾਹੀਦਾ ਹੈ।

ਸਾਫ਼-ਸਫ਼ਾਈ : ਉਂਝ ਤਾਂ ਬਹੁਤੇ ਘਰਾਂ ਵਿੱਚ ਵੱਡੇ ਵੀ ਸਾਫ਼-ਸਫ਼ਾਈ ਲਈ ਕੰਮ ਵਾਲੀਆਂ ਬੀਬੀਆਂ ਤੇ ਨਿਰਭਰ ਹਨ ਪਰ ਪਤਾ ਨਹੀਂ ਜੀਵਨ ਦੇ ਵਿੱਚ ਕਦੋਂ ਕਿਹੜਾ ਕੰਮ ਤੁਹਾਨੂੰ ਹੱਥੀਂ ਕਰਨਾ ਪੈ ਜਾਵੇ, ਇਸ ਲਈ ਜ਼ਰੂਰੀ ਹੈ ਕਿ ਜਿੰਨੇ ਘਰੇਲੂ ਕੰਮ ਸਿੱਖ ਲਏ ਜਾਣ ਵਧੀਆ ਹੈ। ਬੱਚਿਆਂ ਨੂੰ ਘਰ ਦੀ ਸਫ਼ਾਈ ਕਰਨ ਦੀ ਆਦਤ, ਆਪਣੇ ਕਮਰੇ ਦੀ ਸਫ਼ਾਈ ਕਰਨ ਦੀ ਆਦਤ ਪਾਓ। ਇਸ ਲਈ ਇਹ ਵੀ ਕੀਤਾ ਜਾ ਸਕਦਾ ਹੈ ਕਿ ਕੁੱਝ ਦਿਨ ਉਸਨੂੰ ਆਪਣੇ ਨਾਲ ਲਾ ਕੇ ਸਾਫ਼ ਸਫ਼ਾਈ ਕਰਨ ਦੀ ਆਦਤ ਪਾਈ ਜਾ ਸਕਦੀ ਹੈ ।

ਬੂਟਿਆਂ, ਬਗੀਚੀ ਦੀ ਸੰਭਾਲ : ਬਹੁਤੇ ਘਰਾਂ ਦੇ ਵਿੱਚ ਬੂਟੇ, ਕਿਚਨ ਗਾਰਡਨ, ਬਾਗ-ਬਗੀਚੀ ਹੁੰਦੀ ਹੀ ਹੈ, ਬੱਚਿਆਂ ਨੂੰ ਬੂਟੇ ਪਾਲਣੇ, ਉਨ੍ਹਾਂ ਦੀ ਗੁਡਾਈ ਤੇ ਪਾਣੀ ਦੇਣਾ ਆਦਿ ਦੀ ਆਦਤ ਜਰੂਰ ਪਾਉਣੀ ਚਾਹੀਦੀ ਹੈ। ਕਿਹੜਾ ਬੂਟਾ, ਸਬਜ਼ੀ ਕਦੋਂ ਬੀਜਿਆ ਜਾਂਦਾ ਹੈ ਤੇ ਕਦੋਂ ਫ਼ਲ ਦਿੰਦਾ ਹੈ, ਇਹ ਵੀ ਸਿਖਾਉਣਾ ਚਾਹੀਦਾ ਹੈ।

ਵਿਰਾਸਤ ਨਾਲ ਜੋੜਨਾ : ਬੱਚਿਆਂ ਨੂੰ ਪੰਜਾਬ ਦੀ ਵਿਰਾਸਤ, ਪੰਜਾਬ ਦੇ ਅਮੀਰ ਸੱਭਿਆਚਾਰਕ, ਰੀਤੀ-ਰਿਵਾਜ਼ਾਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ ਕਿਸਮਤ ਵਾਲੇ ਹਨ ਉਹ ਬੱਚੇ ਜਿਨ੍ਹਾਂ ਦੇ ਦਾਦਾ-ਦਾਦੀ ਤੇ ਨਾਨਾ-ਨਾਨੀ ਦਾ ਸਾਥ ਉਨ੍ਹਾਂ ਦੇ ਨਾਲ ਹੈ ਇਹ ਕੰਮ ਬਜ਼ੁਰਗ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਹਨ, ਕਿਉਂਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਬੱਚੇ ਆਪਣੇ ਸੱਭਿਆਚਾਰਕ ਤੇ ਰੀਤੀ-ਰਿਵਾਜ਼ਾਂ ਤੋਂ ਦੂਰ ਹੁੰਦੇ ਜਾ ਰਹੇ ਹਨ।

ਰਚਨਾਤਮਕਤਾ ਵੱਲ ਤੋਰਨਾ : ਜਿਵੇਂ-ਜਿਵੇਂ ਟੈਕਨਾਲੋਜੀ ਵਧ ਰਹੀ ਹੈ, ਬੱਚਿਆਂ ਤੇ ਵੱਡਿਆਂ ਵਿੱਚ ਕ੍ਰਿਏਟੀਵਿਟੀ ਘਟ ਰਹੀ ਹੈ, ਸੌਖੇ ਜਿਹੇ ਜੋੜ-ਗੁਣਾਂ ਲਈ ਵੀ ਅਸੀਂ ਕੈਲਕੂਲੇਟਰ ਕੱਢਦੇ ਹਾਂ, ਸਾਨੂੰ ਨੇੜੇ ਦੇ ਲੋਕਾਂ ਦੇ ਮੋਬਾਇਲ ਨੰਬਰ ਤੱਕ ਯਾਦ ਨਹੀਂ ਰਹਿੰਦੇ ਇਸੇ ਤਰ੍ਹਾਂ ਬੱਚਿਆਂ ਵਿੱਚ ਵੀ ਰਚਨਾਤਮਕਤਾ ਘਟ ਰਹੀ ਹੈ ਇਸ ਲਈ ਉਨ੍ਹਾਂ ਨੂੰ ਪੇਂਟਿੰਗ, ਦਿਮਾਗੀ ਕਸਰਤਾਂ ਵਾਲੀਆਂ ਖੇਡਾਂ ਆਦਿ ਵੱਲ ਜੋੜਨਾ ਚਾਹੀਦਾ ਹੈ। ਰੋਜ਼ਾਨਾ ਜੀਵਨ ਵਿੱਚ ਆਉਣ ਵਾਲੇ ਰੋਜ਼ਮਰ੍ਹਾ ਦੇ ਕੰਮ ਸਿਖਾਉਣ ਦੇ ਨਾਲ ਹੀ ਇਨ੍ਹਾਂ ਛੁੱਟੀਆਂ ਨੂੰ ਯਾਦਗਾਰ ਬਣਾਉਣ ਲਈ ਜਿਵੇਂ-ਜਿਵੇਂ ਤੁਹਾਡੇ ਬਾਹਰਲੇ-ਅੰਦਰਲੇ ਪਰਿਵਾਰਕ ਪਲਾਨ ਹਨ, ਉਨ੍ਹਾਂ ਨੂੰ ਵੀ ਪੂਰਾ ਕਰਨਾ ਹੈ, ਖਾਸਕਰ ਇਹ ਧਿਆਨ ਰਹੇ ਕਿ ਬੱਚੇ ਸਾਰਾ ਮਹੀਨਾ ਮੋਬਾਇਲ ’ਤੇ ਰੀਲਾਂ ਵੇਖ ਕੇ ਜਾਂ ਟੀਵੀ ਮੂਹਰੇ ਹੀ ਨਾ ਲੰਘਾ ਦੇਣ। ਇਨ੍ਹਾਂ ਛੁੱਟੀਆਂ ਨੂੰ ਹੋਰ ਵੀ ਖਾਸ ਬਣਾਉਣ ਲਈ ਤੁਸੀਂ ਕੁੱਝ ਹੋਰ ਵੱਖਰਾ ਤੇ ਵਧੀਆ ਸੋਚ ਸਕਦੇ ਹੋ।

ਮਾ. ਰਾਜੇਸ਼ ਰਿਖੀ ਪੰਜਗਰਾਈਆਂ
ਮੋ. 94644-42300

Punjab Summer Vacation 2026: ਬੱਚਿਆਂ ਦੀ ਬੱਲੇ-ਬੱਲੇ! ਪੰਜਾਬ ’ਚ ਇਸ ਦਿਨ ਤੋਂ ਸ਼ੁਰੂ ਹੋਣਗੀਆਂ ਗਰਮੀਆਂ ਦੀਆਂ ਛੁੱਟੀਆਂ?
Punjab Summer Vacation 2026: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ ਤੇਜ਼ ਗਰਮੀ ਨੂੰ ਵੇਖਦੇ ਹੋਏ, ਸਕੂਲਾਂ ਲਈ ਗਰਮੀਆਂ ਦੀਆਂ ਛੁੱਟੀਆਂ 1 ਜਾਂ 2 ਜੂਨ ਤੋਂ ਸ਼ੁਰੂ ਹੋ ਸਕਦੀਆਂ ਹਨ ਤੇ 30 ਜੂਨ ਤੱਕ ਜਾਰੀ ਰਹਿ ਸਕਦੀਆਂ ਹਨ। ਹਾਲਾਂਕਿ ਸੂਬਾ ਸਰਕਾਰ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਇਹ ਸਿੱਖਿਆ ਵਿਭਾਗ ਦੇ ਮਾਡਲ ਕੈਲੰਡਰ ਤੇ ਪਿਛਲੇ ਸਾਲਾਂ ਦੇ ਪੈਟਰਨਾਂ ਦੇ ਆਧਾਰ ’ਤੇ ਹੋਣ ਦੀ ਉਮੀਦ ਹੈ। ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਤੇ ਨਿੱਜੀ ਸਕੂਲ ਲਗਭਗ ਇੱਕ ਮਹੀਨੇ ਲਈ ਬੰਦ ਰਹਿਣਗੇ, ਤੇ ਸਕੂਲ ਜੁਲਾਈ ਦੇ ਪਹਿਲੇ ਹਫ਼ਤੇ ਦੁਬਾਰਾ ਖੁੱਲ੍ਹ ਸਕਦੇ ਹਨ। ਗਰਮੀ ਤੇ ਹੀਟਵੇਵ ਦੇ ਮੱਦੇਨਜ਼ਰ, ਸਰਕਾਰ ਜਲਦੀ ਹੀ ਅੰਤਿਮ ਫੈਸਲਾ ਲੈ ਸਕਦੀ ਹੈ।

Read Also : Fatima Fastest Fifty: ਪਾਕਿਸਤਾਨ ਦੀ ਫਾਤਿਮਾ ਦਾ ਮਹਿਲਾ ਟੀ20 ’ਚ ਸਭ ਤੋਂ ਤੇਜ਼ ਅਰਧਸੈਂਕੜਾ

ਪੰਜਾਬ ਤੇ ਚੰਡੀਗੜ੍ਹ ’ਚ ਵਧੇਗੀ ਗਰਮੀ, 17 ਮਈ ਤੋਂ ਹੀਟਵੇਵ ਦਾ ਅਲਰਟ

ਸ਼ੁੱਕਰਵਾਰ, 16 ਮਈ ਨੂੰ ਪੰਜਾਬ ਤੇ ਚੰਡੀਗੜ੍ਹ ’ਚ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹਿਣ ਦੀ ਉਮੀਦ ਹੈ। ਭਾਰਤ ਮੌਸਮ ਵਿਭਾਗ (ਆਈਐਮਡੀ) ਚੰਡੀਗੜ੍ਹ ਕੇਂਦਰ ਅਨੁਸਾਰ, ਅੱਜ ਕਿਸੇ ਵੀ ਜ਼ਿਲ੍ਹੇ ’ਚ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ 17 ਮਈ ਤੋਂ ਅਗਲੇ ਪੰਜ ਦਿਨਾਂ ਤੱਕ ਸੂਬੇ ਤੇ ਚੰਡੀਗੜ੍ਹ ਦੇ ਕਈ ਹਿੱਸਿਆਂ ’ਚ ਗਰਮੀ ਦੀ ਲਹਿਰ ਦੇ ਪ੍ਰਭਾਵ ਮਹਿਸੂਸ ਕੀਤੇ ਜਾ ਸਕਦੇ ਹਨ। ਮੌਜ਼ੂਦਾ ਸਮੇਂ ’ਚ, ਜਿਆਦਾ ਤੋਂ ਜ਼ਿਆਦਾ ਤਾਪਮਾਨ ਆਮ ਨਾਲੋਂ ਲਗਭਗ 1.8 ਡਿਗਰੀ ਘੱਟ ਹੈ, ਪਰ ਸੰਕੇਤ ਹਨ ਕਿ ਆਉਣ ਵਾਲੇ ਦਿਨਾਂ ’ਚ ਗਰਮੀ ’ਚ ਹੋਰ ਵਾਧਾ ਹੋਵੇਗਾ।

ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਦੇ ਡਾਇਰੈਕਟਰ ਸੁਰੇਂਦਰ ਪਾਲ ਅਨੁਸਾਰ, ਪੰਜਾਬ, ਮੋਹਾਲੀ, ਚੰਡੀਗੜ੍ਹ ਤੇ ਆਸ ਪਾਸ ਦੇ ਇਲਾਕਿਆਂ ’ਚ ਮੌਸਮ ਜ਼ਿਆਦਾਤਰ ਸਾਫ਼ ਰਹੇਗਾ। ਦਿਨ ਦੇ ਤਾਪਮਾਨ ਵਿੱਚ ਹੌਲੀ-ਹੌਲੀ 3 ਤੋਂ 4 ਡਿਗਰੀ ਸੈਲਸੀਅਸ ਵਾਧਾ ਹੋ ਸਕਦਾ ਹੈ। ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ 17 ਮਈ ਤੋਂ 21 ਮਈ ਵਿਚਕਾਰ ਕਈ ਜ਼ਿਲ੍ਹਿਆਂ ’ਚ ਲੂ ਚੱਲ ਸਕਦੀ ਹੈ। ਲੋਕਾਂ ਨੂੰ ਸੁਚੇਤ ਕਰਨ ਲਈ ਅਪਰੈਲ ਦੇ ਅਖੀਰ ’ਚ ਗਰਮੀ ਦੀ ਲਹਿਰ ਦੀ ਸਲਾਹ ਜਾਰੀ ਕੀਤੀ ਗਈ ਸੀ। Punjab Summer Vacation 2026

ਪੱਛਮੀ ਗੜਬੜ ਦਾ ਅਸਰ ਕਮਜ਼ੋਰ | Punjab Summer Vacation 2026

ਮੌਸਮ ਵਿਭਾਗ ਅਨੁਸਾਰ, ਪੱਛਮੀ ਗੜਬੜ ਇਸ ਸਮੇਂ ਸਰਗਰਮ ਹੈ, ਪਰ ਇਸਦਾ ਪ੍ਰਭਾਵ ਸੀਮਤ ਰਹਿੰਦਾ ਹੈ। ਇੱਕ ਸਿਸਟਮ ਪਾਕਿਸਤਾਨ ਵੱਲ ਸਰਗਰਮ ਹੈ, ਤੇ ਦੂਜਾ ਜੰਮੂ-ਉੱਤਰੀ ਪਾਕਿਸਤਾਨ ਖੇਤਰ ਦੇ ਆਲੇ-ਦੁਆਲੇ ਸਰਗਰਮ ਹੈ। ਇਸ ਦੌਰਾਨ, ਪੱਛਮੀ ਉੱਤਰ ਪ੍ਰਦੇਸ਼ ਉੱਤੇ ਚੱਕਰਵਾਤੀ ਪ੍ਰਣਾਲੀ ਕਮਜ਼ੋਰ ਹੋ ਗਈ ਹੈ। ਨਤੀਜੇ ਵਜੋਂ, ਪੰਜਾਬ ਤੇ ਚੰਡੀਗੜ੍ਹ ’ਚ ਇਸ ਸਮੇਂ ਮੀਂਹ ਪੈਣ ਦੀ ਉਮੀਦ ਨਹੀਂ ਹੈ। ਹਾਲਾਂਕਿ, ਪੂਰੇ ਉੱਤਰੀ ਭਾਰਤ ’ਚ ਮੌਸਮ ’ਚ ਹਲਕੇ ਬਦਲਾਅ ਜਾਰੀ ਰਹਿ ਸਕਦੇ ਹਨ।