Fatima Fastest Fifty - Sach Kahoon Punjabi

Fatima Fastest Fifty: ਪਾਕਿਸਤਾਨ ਦੀ ਫਾਤਿਮਾ ਦਾ ਮਹਿਲਾ ਟੀ20 ’ਚ ਸਭ ਤੋਂ ਤੇਜ਼ ਅਰਧਸੈਂਕੜਾ
Fatima Fastest Fifty: ਸਪੋਰਟਸ ਡੈਸਕ। ਪਾਕਿਸਤਾਨ ਦੀ ਕਪਤਾਨ ਫਾਤਿਮਾ ਸਨਾ ਨੇ ਮਹਿਲਾ ਟੀ-20 ਅੰਤਰਰਾਸ਼ਟਰੀ ’ਚ ਸਭ ਤੋਂ ਤੇਜ਼ ਅਰਧ ਸੈਂਕੜਾ ਲਾਉਣ ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਉਸਨੇ ਕਰਾਚੀ ’ਚ ਜ਼ਿੰਬਾਬਵੇ ਵਿਰੁੱਧ ਤੀਜੇ ਟੀ-20 ਅੰਤਰਰਾਸ਼ਟਰੀ ਮੈਚ ’ਚ 15 ਗੇਂਦਾਂ ’ਚ ਅਰਧ ਸੈਂਕੜਾ ਜੜਿਆ। 34 ਸਾਲਾ ਫਾਤਿਮਾ ਨੇ ਸੋਫੀ ਡੇਵਾਈਨ, ਫੋਬੀ ਲਿਚਫੀਲਡ ਤੇ ਭਾਰਤ ਦੀ ਰਿਚਾ ਘੋਸ਼ ਦੇ ਰਿਕਾਰਡ ਨੂੰ ਤੋੜਿਆ। ਤਿੰਨਾਂ ਨੇ 18 ਗੇਂਦਾਂ ’ਚ ਆਪਣੇ ਅਰਧ ਸੈਂਕੜੇ ਪੂਰੇ ਕੀਤੇ ਸਨ। ਇਸ ਤੋਂ ਪਹਿਲਾਂ, ਪਾਕਿਸਤਾਨ ਲਈ ਇਹ ਰਿਕਾਰਡ ਨਿਦਾ ਡਾਰ ਦੇ ਕੋਲ ਸੀ, ਜਿਸਨੇ 2019 ’ਚ ਦੱਖਣੀ ਅਫਰੀਕਾ ਵਿਰੁੱਧ 20 ਗੇਂਦਾਂ ’ਚ ਅਰਧ ਸੈਂਕੜਾ ਜੜਿਆ ਸੀ।

ਮਹਿਲਾ ਟੀ-20 ਕ੍ਰਿਕੇਟ ਇਤਿਹਾਸ ਦਾ ਸਭ ਤੋਂ ਤੇਜ਼ ਅਰਧਸੈਂਕੜਾ

ਫਾਤਿਮਾ ਸਨਾ ਦੀ ਪਾਰੀ ਅੰਤਰਰਾਸ਼ਟਰੀ ਤੇ ਸਮੁੱਚੇ ਮਹਿਲਾ ਟੀ-20 ਕ੍ਰਿਕੇਟ ਦੋਵਾਂ ’ਚ ਸਭ ਤੋਂ ਤੇਜ਼ ਅਰਧ ਸੈਂਕੜਾ ਵੀ ਹੈ। ਮੈਰੀ ਕੈਲੀ ਨੇ 2022 ’ਚ ਵਾਰਵਿਕਸ਼ਾਇਰ ਲਈ 15 ਗੇਂਦਾਂ ’ਚ ਅਰਧ ਸੈਂਕੜਾ ਲਾਇਆ, ਤੇ ਘਰੇਲੂ ਕ੍ਰਿਕੇਟ ’ਚ 2025 ’ਚ ਓਟਾਗੋ ਲਈ ਲੌਰਾ ਹੈਰਿਸ ਨੇ ਇਹ ਕਾਰਨਾਮਾ ਕੀਤਾ ਸੀ। Fatima Fastest Fifty

ਇਹ ਖਬਰ ਵੀ ਪੜ੍ਹੋ : Hoshiarpur Borwell Child Rescue: ਜ਼ਿੰਦਗੀ ਦੀ ਜੰਗ ਜਿੱਤਿਆ ਬੋਰਵੈੱਲ ’ਚ ਡਿੱਗਿਆ ਵੰਸ਼ੂ, 9 ਘੰਟਿਆਂ ਬਾਅਦ ਕੱਢਿਆ ਬਾਹਰ

19ਵੇਂ ਓਵਰ ’ਚ 24 ਦੌੜਾਂ, 19 ਗੇਂਦਾਂ ’ਚ ਨਾਬਾਦ 62 ਦੌੜਾਂ | Fatima Fastest Fifty

ਤੀਜੇ ਟੀ-20 ’ਚ, ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨਾ ਦਾ ਫੈਸਲਾ ਕੀਤਾ। ਫਾਤਿਮਾ ਸਨਾ 17ਵੇਂ ਓਵਰ ’ਚ ਬੱਲੇਬਾਜ਼ੀ ਕਰਨ ਆਈ, ਜਿਸ ਸਮੇਂ ਟੀਮ ਦਾ ਸਕੋਰ 4 ਵਿਕਟਾਂ ’ਤੇ 152 ਦੌੜਾਂ ਸੀ। ਉਸਨੇ ਪਹਿਲੀ ਗੇਂਦ ’ਤੇ ਇੱਕ ਚੌਕਾ ਲਾਇਆ, ਇਸ ਤੋਂ ਬਾਅਦ ਕੁਦਜ਼ਈ ਚਿਗੋਰਾ ਦੇ ਗੇਂਦ ’ਤੇ ਲਗਾਤਾਰ ਚਾਰ ਚੌਕੇ ਲਾਏ। ਫਾਤਿਮਾ ਦੀ ਸਭ ਤੋਂ ਹਮਲਾਵਰ ਬੱਲੇਬਾਜ਼ੀ 19ਵੇਂ ਓਵਰ ’ਚ ਨੋਮਵੇਲੋ ਸਿਬੰਦਾ ਖਿਲਾਫ ਆਈ, ਜਿਸਨੇ ਓਵਰ ’ਚ 4, 4, 6, 6 ਤੇ 4 ਨਾਲ 24 ਦੌੜਾਂ ਬਣਾਈਆਂ। ਉਸਨੇ ਆਖਰੀ ਓਵਰ ਦੀ ਦੂਜੀ ਗੇਂਦ ’ਤੇ 2 ਦੌੜਾਂ ਬਣਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਸਨੇ ਪਾਰੀ ਦੋ ਚੌਕਿਆਂ ਨਾਲ ਖਤਮ ਕੀਤੀ ਤੇ 19 ਗੇਂਦਾਂ ’ਚ 10 ਚੌਕੇ ਤੇ ਦੋ ਛੱਕੇ ਲਾ ਕੇ 62 ਦੌੜਾਂ ਬਣਾ ਕੇ ਨਾਬਾਦ ਰਹੀ।

2026 ’ਚ 206 ਦੇ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕਰ ਰਹੀ ਹੈ ਫਾਤਿਮਾ

ਕਪਤਾਨ ਫਾਤਿਮਾ ਸਨਾ ਇਸ ਸਾਲ ਸ਼ਾਨਦਾਰ ਫਾਰਮ ’ਚ ਹੈ। 2026 ’ਚ 5 ਪਾਰੀਆਂ ’ਚ 229 ਦੌੜਾਂ ਦੇ ਨਾਲ, ਉਹ ਪਾਕਿਸਤਾਨ ਦੀ ਸਭ ਤੋਂ ਵੱਧ ਟੀ-209 ਦੌੜਾਂ ਬਣਾਉਣ ਵਾਲੀ ਖਿਡਾਰਨ ਹੈ। ਉਸਦਾ 206.30 ਦਾ ਸਟ੍ਰਾਈਕ ਰੇਟ ਇਸ ਸਾਲ 10 ਤੋਂ ਵੱਧ ਗੇਂਦਾਂ ਦਾ ਸਾਹਮਣਾ ਕਰਨ ਵਾਲੀਆਂ ਕਿਸੇ ਵੀ ਮਹਿਲਾ ਬੱਲੇਬਾਜ਼ ’ਚੋਂ ਸਭ ਤੋਂ ਚੰਗਾ ਹੈ। ਉਸਦੀ ਸਭ ਤੋਂ ਵਧੀਆ ਪਾਰੀ ਫਰਵਰੀ ’ਚ ਦੱਖਣੀ ਅਫਰੀਕਾ ਵਿਰੁੱਧ ਆਈ, ਜਦੋਂ ਉਸਨੇ 41 ਗੇਂਦਾਂ ’ਚ 90 ਦੌੜਾਂ ਬਣਾਈਆਂ ਸਨ। Fatima Fastest Fifty