teachers - Sach Kahoon Punjabi

Teachers ਲਈ ਜ਼ਰੂਰੀ ਖਬਰ, ਜਾਰੀ ਹੋ ਗਏ ਨਵੇਂ ਆਦੇਸ਼
Government Schools Chandigarh: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹੁਣ ਤੱਕ ਸਿਰਫ਼ ਵਿਦਿਆਰਥੀ ਹੀ ਵਰਦੀ ਵਿੱਚ ਦਿਖਾਈ ਦਿੰਦੇ ਸਨ, ਪਰ ਹੁਣ ਚੰਡੀਗੜ੍ਹ ਨੇ ਇਤਿਹਾਸ ਰਚ ਦਿੱਤਾ ਹੈ। ਇਹ ਦੇਸ਼ ਦਾ ਪਹਿਲਾ ਸ਼ਹਿਰ ਬਣ ਗਿਆ ਹੈ ਜਿੱਥੇ ਸਰਕਾਰੀ ਸਕੂਲਾਂ ਦੇ ਅਧਿਆਪਕ ਵੀ ਵਰਦੀ ’ਚ ਪੜ੍ਹਾਉਣਗੇ। ਸ਼ਨਿੱਚਰਵਾਰ ਨੂੰ ਸ਼ਹਿਰ ਦੇ ਸਰਕਾਰੀ ਸਕੂਲਾਂ ’ਚ ਇੱਕ ਅਨੋਖੀ ਪਰੰਪਰਾ ਸ਼ੁਰੂ ਹੋ ਗਈ ਹੈ। ਹੁਣ ਸਾਰੇ 115 ਸਰਕਾਰੀ ਸਕੂਲਾਂ ਦੇ ਅਧਿਆਪਕ ਵਰਦੀਆਂ ਪਾ ਕੇ ਸਕੂਲ ਆਉਣਗੇ। ਇਸ ਤਹਿਤ ਮਹਿਲਾ ਕਰਮਚਾਰੀ ਸਾੜੀ ਜਾਂ ਸਲਵਾਰ ਕਮੀਜ਼ ਪਹਿਨਣਗੀਆਂ ਜਦੋਂ ਕਿ ਪੁਰਸ਼ ਪੈਂਟ ਤੇ ਕਮੀਜ਼ ਪਹਿਨਣਗੇ। ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ, ਅਧਿਆਪਕਾਂ ਨੂੰ ਸਕੂਲਾਂ ਵਿੱਚ ਵਰਦੀ ’ਚ ਵੇਖਿਆ ਜਾਵੇਗਾ। ਨਵੀਂ ਵਰਦੀ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਲਾਂਚ ਕੀਤੀ ਗਈ। ਇਸ ਮੌਕੇ ਬੋਲਦਿਆਂ, ਪ੍ਰਸ਼ਾਸਕ ਨੇ ਕਿਹਾ ਕਿ ਇਸ ਪਹਿਰਾਵੇ ਦਾ ਉਦੇਸ਼ ਪੇਸ਼ੇਵਰਤਾ ਨੂੰ ਵਧਾਉਣਾ ਤੇ ਸਿੱਖਣ ਲਈ ਵਧੇਰੇ ਅਨੁਕੂਲ ਮਾਹੌਲ ਬਣਾਉਣਾ ਹੈ। Government Schools Chandigarh

ਇਹ ਖਬਰ ਵੀ ਪੜ੍ਹੋ : Punjab News: ਦਾਣਾ ਮੰਡੀ ‘ਚੋਂ ਦੋ ਦਿਨਾਂ ਦੇ ਅੰਦਰ-ਅੰਦਰ ਲਿਫਟਿੰਗ ਕਰਾਉਣ ਦੀ ਹਦਾਇਤ

ਡਰੈੱਸ ਕੋਡ ਲਾਗੂ ਕਰਨ ਲਈ ਸਮਾਂ-ਸੀਮਾ ਨਿਰਧਾਰਤ

ਸਿੱਖਿਆ ਵਿਭਾਗ ਇਸ ਸਾਲ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਸਰਕਾਰੀ ਸਕੂਲਾਂ ’ਚ ਇਸ ਪਹਿਲ ਨੂੰ ਲਾਗੂ ਕਰੇਗਾ। ਅਧਿਆਪਕਾਂ ਨੂੰ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਸਾਰਿਆਂ ਲਈ ਡਰੈੱਸ ਕੋਡ ਅਨੁਸਾਰ ਡਿਜ਼ਾਈਨ ਕੀਤੇ ਕੱਪੜੇ ਪ੍ਰਾਪਤ ਹੋਣਗੇ। ਸਾਰੇ ਅਧਿਆਪਕਾਂ ਨੂੰ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਆਪਣੀਆਂ ਵਰਦੀਆਂ ਪਹਿਨਣੀਆਂ ਚਾਹੀਦੀਆਂ ਹਨ।

Teachers Union Punjab: ਅਧਿਆਪਕ ਜਥੇਬੰਦੀ ਵੱਲੋਂ ਮੁੱਖ ਮੰਤਰੀ ਦਾ ਪੁਤਲਾ ਸਾੜਨ ਦਾ ਐਲਾਨ
ਮੁੱਖ ਮੰਤਰੀ ਮਾਨ ਤਿੰਨ ਸਾਲਾਂ ’ਚ ਇੱਕ ਘੰਟਾ ਵੀ ਇਨ੍ਹਾਂ ਸਕੂਲਾਂ ਵਾਸਤੇ ਨਹੀਂ ਕੱਢ ਸਕੇ : ਜਥੇਬੰਦੀ ਆਗੂ | Teachers Union Punjab

Teachers Union Punjab: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) । ਅਦਰਸ਼ ਸਕੂਲ ਟੀਚਿੰਗ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਅੱਠ ਦਸੰਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਪੁਤਲਾ ਸਾੜਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਆਦਰਸ਼ ਸਕੂਲ ਟੀਚਿੰਗ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ ਅਤੇ ਸੂਬਾ ਜਨਰਲ ਸਕੱਤਰ ਸੁਖਦੀਪ ਕੌਰ ਸਰਾਂ ਵੱਲੋਂ ਕਿਹਾ ਗਿਆ ਕਿ ਲਗਾਤਾਰ ਆਦਰਸ਼ ਸਕੂਲਾਂ ਦੇ ਮਸਲਿਆਂ ਤੇ ਗੱਲ ਕਰਨ ਲਈ ਡਿਪਾਰਟਮੈਂਟ ਵੱਲੋਂ ਦਿੱਤੀਆਂ ਗਈਆਂ 5 ਤੋਂ 6 ਮੀਟਿੰਗਾਂ ਨੂੰ ਕੈਂਸਲ ਕਰ ਚੁੱਕੇ ਨੇ ਭਗਵੰਤ ਸਿੰਘ ਮਾਨ ਜਦ ਕਿ ਉਹ ਮੁੱਖ ਮੰਤਰੀ ਪੰਜਾਬ ਹੋਣ ਦੇ ਨਾਲ ਨਾਲ ਆਦਰਸ਼ ਸਕੂਲਾਂ ਦੇ ਮੌਜੂਦਾ ਚੇਅਰਮੈਨ ਵੀ ਹਨ।

ਇਹ ਵੀ ਪੜ੍ਹੋ: Amloh News: ਅਮਲੋਹ ਹਲਕੇ ਦਾ ਵਿਕਾਸ ਜੰਗੀ ਪੱਧਰ ’ਤੇ ਕਰਵਾਇਆ ਜਾ ਰਿਹਾ : ਗੈਰੀ ਬੜਿੰਗ

ਉਨਾਂ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਉਹ ਆਦਰਸ਼ ਸਕੂਲਾਂ ਦੇ ਮਸਲਿਆਂ ਤੇ ਸਮੇਂ-ਸਮੇਂ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਇਨਾਂ ਸਕੂਲਾਂ ਨੂੰ ਵਧੀਆ ਤੇ ਬਿਹਤਰ ਬਣਾਉਣ ਵਿੱਚ ਆਪਣਾ ਯੋਗਦਾਨ ਦੇਣ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਇਨਾ ਤਿੰਨ ਸਾਲਾਂ ਵਿੱਚ ਭਗਵੰਤ ਸਿੰਘ ਮਾਨ ਇਕ ਘੰਟਾ ਇਨਾ ਸਕੂਲਾਂ ਵਾਸਤੇ ਨਹੀਂ ਕੱਢ ਸਕੇ ਜਦੋਂਕਿ ਜਥੇਬੰਦੀ ਵੱਲੋਂ ਵਾਰ-ਵਾਰ ਇਹੀ ਅਪੀਲ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਪੰਜਾਬ ਨੂੰ ਕਿ ਉਹ ਆਦਰਸ਼ ਸਕੂਲਾਂ ਦੇ ਮਸਲਿਆਂ ’ਤੇ ਇੱਕ ਬੈਠਕ ਕਰਕੇ ਇਹਨਾਂ ਅਧਿਆਪਕਾਂ ਦੇ ਦਰਜਾ ਚਾਰ ਮੁਲਾਜ਼ਮਾਂ ਦੀਆਂ ਗਰੇਡ ਪੇ ਤਨਖਾਹਾਂ ਲਾਗੂ ਕਰਨ ਜਿਹੜਾ ਕਿ ਉਹਨਾਂ ਦਾ ਅਧਿਕਾਰ ਬਣਦਾ ਹੈ ਉਹਨਾਂ ਦਾ ਹੱਕ ਬਣਦਾ ਹੈ।

ਕਿਹਾ, ਨਿਗੁਣੀਆਂ ਤਨਖਾਹਾਂ ਅਧਿਆਪਕਾਂ ਤੇ ਦਰਜਾ ਚਾਰ ਮੁਲਾਜ਼ਮਾਂ ਦੇ ਘਰ ਚਲਾਉਣ ‘ਚ ਅਸਮਰੱਥ ਹਨ | Teachers Union Punjab

ਜੱਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਆਮ ਘਰਾਂ ਦਾ ਸੀਐਮ ਅੱਜ ਬਹੁਤ ਖਾਸ ਹੋ ਚੁੱਕਾ ਹੈ ਜੇਕਰ ਪੰਜਾਬ ਸਰਕਾਰ ਚਾਵੇ ਤਾਂ ਆਦਰਸ਼ ਸਕੂਲਾਂ ਦਾ ਮੈਟਰ ਕੋਈ ਵੱਡਾ ਨਹੀਂ ਜਦੋਂਕਿ ਕੋਰਟ ਦਾ ਫੈਸਲਾ ਵੀ ਇਹਨਾਂ ਅਧਿਆਪਕਾਂ ਦੇ ਹੱਕ ਵਿੱਚ ਆ ਚੁੱਕਾ ਹੈ। ਮਾਣਯੋਗ ਹਾਈਕੋਰਟ ਵੱਲੋਂ ਵੀ ਸੀਐਮ ਭਗਵੰਤ ਸਿੰਘ ਮਾਨ ਨੂੰ ਆਦਰਸ਼ ਸਕੂਲਾਂ ਦੇ ਮਸਲਿਆਂ ਤੇ ਡਿਪਾਰਟਮੈਂਟ ਨਾਲ ਮੀਟਿੰਗ ਕਰਕੇ ਅਧਿਆਪਕਾਂ ਦਾ ਗ੍ਰੇਡ ਫੇਰ ਲਾਗੂ ਕਰਨ ਦੀ ਸਿਫਾਰਿਸ਼ ਕੀਤੀ ਗਈ ਪਰ ਉਨਾਂ ਫੈਸਲਿਆਂ ਦਾ ਹਾਲੇ ਤੱਕ ਪੰਜਾਬ ਸਰਕਾਰ ’ਤੇ ਕੋਈ ਅਸਰ ਨਹੀਂ ਦਿਖ ਰਿਹਾ ਕਿਉਂਕਿ ਕੋਈ ਪੁਖਤਾ ਜਾਣਕਾਰੀ ਹੈ ਜਿਹੜੀ ਉਹ ਸਕੂਲਾਂ ਦੇ ਵਿੱਚ ਜਾਂ ਜਥੇਬੰਦੀ ਨੂੰ ਡਿਪਾਰਟਮੈਂਟ ਵੱਲੋਂ ਨਹੀਂ ਦਿੱਤੀ ਜਾ ਰਹੀ।

ਮੁੱਖ ਮੰਤਰੀ ਅਧਿਆਪਕਾਂ ਨਾਲ ਕਰਨ ਮੀਟਿੰਗ

ਇਸ ਮੌਕੇ ਆਗੂਆਂ ਨੇ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਹਨਾਂ ਮਸਲਿਆਂ ਵਿੱਚ ਆਪਣੇ-ਆਪ ਨੂੰ ਬੜਾ ਮਜ਼ਬੂਰ ਦੱਸਿਆ ਅਤੇ ਕਿਹਾ ਕਿ ਮੇਰੇ ਹੱਥ ਕੁਛ ਨਹੀਂ ਜੋ ਕਰਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੀ ਕਰਨਾ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਆਦਰਸ਼ ਸਕੂਲ ਟੀਚਿੰਗ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਪੰਜਾਬ ਨਾਲ ਅਤੇ ਸਿੱਖਿਆ ਵਿਭਾਗ ਦੇ ਆਲਾ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਖੁਦ ਮੀਟਿੰਗ ਕਰਕੇ ਇਹਨਾਂ ਅਧਿਆਪਕਾਂ ਹੱਕੀ ਤੇ ਜਾਇਜ਼ ਮੰਗਾਂ ਨੂੰ ਪ੍ਰਵਾਨ ਕਰਨਾ ਚਾਹੀਦਾ। ਜੇਕਰ ਜਲਦੀ ਹੀ ਡਿਪਾਰਟਮੈਂਟ ਸਮੇਤ ਭਗਵੰਤ ਮਾਨ ਜਥੇਬੰਦੀ ਦੇ ਆਗੂ ਸਾਥੀਆਂ ਨਾਲ ਮੀਟਿੰਗ ਨਹੀਂ ਕਰਦੇ ਤਾਂ ਮਜ਼ਬੂਰਨ ਆਉਣ ਵਾਲੀ 8 ਤਰੀਕ ਦਿਨ ਐਤਵਾਰ ਨੂੰ ਜਥੇਬੰਦੀ ਨੂੰ ਭਰਾਤਕ ਜਥੇਬੰਦੀਆਂ ਬੀਕੇਯੂ ਏਕਤਾ ਉਗਰਾਹਾ, ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਆਪਣਾ ਰੋਸ ਜਾਹਿਰ ਕੀਤਾ ਜਾਵੇਗਾ। Teachers Union Punjab

ਜਿਸ ਵਿੱਚ ਕਈ ਗੁਪਤ ਐਕਸ਼ਨ ਵੀ ਕੀਤੇ ਜਾਣਗੇ। ਨਿਗੁਣੀਆਂ ਤਨਖਾਹਾਂ ਅਧਿਆਪਕਾਂ ਤੇ ਦਰਜਾ ਚਾਰ ਮੁਲਾਜ਼ਮਾਂ ਦੇ ਘਰ ਚਲਾਉਣ ਵਿੱਚ ਅਸਮਰੱਥ ਹੋ ਰਹੀਆਂ ਹਨ। ਇਸ ਮੌਕੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ, ਸੂਬਾ ਜਨਰਲ ਸਕੱਤਰ ਮੈਡਮ ਸੁਖਦੀਪ ਕੌਰ ਸਰਾਂ, ਸੂਬਾ ਜਨਰਲ ਸਕੱਤਰ ਸਲੀਮ ਮੁਹੰਮਦ, ਮੈਡਮ ਮੀਨੂੰ ਬਾਲਾ, ਮੈਡਮ ਹਰਪ੍ਰੀਤ ਕੌਰ, ਅਮਰਜੋਤ ਜੋਸ਼ੀ, ਗਗਨ ਮਹਾਜਨ, ਮੈਡਮ ਓਮਾ ਮਾਧਵੀ, ਭੁਪਿੰਦਰ ਕੌਰ, ਸਰਬਜੀਤ ਕੌਰ, ਸੰਜੀਵ ਕੁਮਾਰ, ਸੁਖਚੈਨ ਸਿੰਘ, ਮਨਮੋਹਣ ਸਿੰਘ, ਅਮਨਦੀਪ ਖਾਨ, ਦੀਪਕ ਕੁਮਾਰ, ਗੁਰਚਰਨ ਸਿੰਘ, ਜਗਤਾਰ ਸਿੰਘ, ਹਰਸਿਮਰਨ ਸਿੰਘ, ਗੁਰਰਿੰਦਰ ਸਿੰਘ ਰਾਮ, ਅਮਨ ਸ਼ਾਸਤਰੀ, ਨਵਜੋਤ ਸਿੰਘ, ਅਮਰੀਕ ਸਿੰਘ ਹੋਰ ਹਾਜ਼ਰ ਸਨl

ਅਧਿਆਪਕਾਂ ਦੀਆਂ ਆਪਸੀ ਬਦਲੀਆਂ ’ਚ 2 ਸਾਲ ਸਟੇਅ ਦੀ ਸ਼ਰਤ ਖ਼ਤਮ ਕਰਨ ਦੀ ਉੱਠੀ ਮੰਗ
ਈਟੀਟੀ 6635 ਪੋਸਟਾਂ ਤੇ ਭਰਤੀ ਹੋਏ ਅਧਿਆਪਕਾ ਨੂੰ ਬਦਲੀ ਦਾ ਦਿੱਤਾ ਜਾਵੇ ਮੌਕਾ | Teachers

ਫਾਜ਼ਿਲਕਾ (ਰਜਨੀਸ਼ ਰਵੀ)। Teachers : ਆਪਸੀ ਬਦਲੀਆਂ ਵਿੱਚ ਇੱਕ ਸਟੇਸ਼ਨ ਤੇ ਘੱਟੋ ਘੱਟ ਦੋ ਸਾਲ ਦੇ ਸਟੇਅ ਦੀ ਸ਼ਰਤ ਤੋਂ ਛੋਟ ਦਿੱਤੀ ਜਾਵੇ। ਉਪਰੋਕਤ ਪ੍ਰਗਟਾਵਾ ਕਰਦੇ ਹੋਏ ਈਟੀਟੀ ਟੈਟ ਪਾਸ ਅਧਿਆਪਕ ਯੂਨੀਅਨ 6505 ਦੇ ਜ਼ਿਲ੍ਹਾ ਪ੍ਰਧਾਨ ਇਨਕਲਾਬ ਗਿੱਲ ਨੇ ਦੱਸਿਆ ਕਿ ਸਾਲ 2019 ਵਿੱਚ ਸਿੱਖਿਆ ਵਿਭਾਗ ਦੁਆਰਾ ਆਨਲਾਈਨ ਟ੍ਰਾਂਸਫਾਰਮਰ ਪਾਲਸੀ ਲਿਆ ਕੇ ਅਧਿਆਪਕਾਂ ਦੀਆਂ ਪਾਰਦਰਸ਼ੀ ਢੰਗ ਨਾਲ ਬਦਲੀਆਂ ਕਰਨਾ ਸ਼ਲਾਘਾਯੋਗ ਹੈ। ਸਮੇਂ ਤੇ ਬਦਲੇ ਹਾਲਾਤਾਂ ਅਨੁਸਾਰ ਇਸ ਟ੍ਰਾਂਸਫਾਰਮਰ ਪਾਲਸੀ ਵਿੱਚ ਕਈ ਸੋਧਾਂ ਕੀਤੀਆਂ ਗਈਆਂ ਹਨ। ਸਮੂਹ ਅਧਿਆਪਕ ਵੱਲੋਂ ਇੱਕ ਬੜੀ ਅਹਿਮ ਮੰਗ ਵਿਭਾਗ ਤੋਂ ਵਾਰ ਵਾਰ ਕੀਤੀ ਜਾ ਰਹੀ ਹੈ ਕਿ ਆਪਸੀ ਬਦਲੀਆਂ ਵਿੱਚ ਇੱਕ ਸਟੇਸ਼ਨ ਤੇ ਘੱਟੋ ਘੱਟ ਦੋ ਸਾਲ ਦੇ ਸਟੇਅ ਦੀ ਸ਼ਰਤ ਤੋਂ ਛੋਟ ਦਿੱਤੀ ਜਾਵੇ।

Teachers

ਜਿਸ ਤੇ ਵਿਭਾਗ ਵੱਲੋਂ ਟਾਲਾ ਵੱਟਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਆਪਸੀ ਬਦਲੀ ਦੌਰਾਨ ਇੱਕ ਬਦਲੀ ਨਾਲ ਇੱਕ ਤੋਂ ਵੱਧ ਅਧਿਆਪਕਾਂ ਨੂੰ ਫਾਇਦਾ ਹੁੰਦਾ ਹੈ ।ਸੋ ਇਸ ਮੰਗ ਤੇ ਤੁਰੰਤ ਗੌਰ ਕਰਦਿਆਂ ਵਿਭਾਗ ਆਪਸੀ ਬਦਲੀ ਤੋਂ ਸਟੇਅ ਦੀ ਸ਼ਰਤ ਖ਼ਤਮ ਕਰਕੇ ਆਪਸੀ ਬਦਲੀ ਕਰਵਾਉਣ ਦੇ ਚਾਹਵਾਨ ਅਧਿਆਪਕਾ ਨੂੰ ਫੌਰੀ ਰਾਹਤ ਦੇਵੇ।ਇਸ ਦੇ ਨਾਲ ਜਥੇਬੰਦੀ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਈਟੀਟੀ 6635 ਪੋਸਟਾਂ ਤੇ ਭਰਤੀ ਹੋਏ ਅਧਿਆਪਕਾ ਵਿੱਚੋਂ ਜ਼ਿਆਦਾਤਰ ਅਧਿਆਪਕਾ ਦੀ ਨਿਯੁਕਤੀ ਆਪਣੇ ਘਰਾਂ ਤੋਂ ਸੈਂਕੜੇ ਕਿੱਲੋਮੀਟਰ ਦੂਰ ਹੋਈ ਹੈ। ਇਹਨਾਂ ਦੀ ਨਿਯੁਕਤੀ ਨੂੰ ਵੀ 2 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਇਸ ਲਈ ਇਹਨਾਂ ਅਧਿਆਪਕਾ ਨੂੰ ਵੀ ਬਦਲੀ ਦਾ ਮੌਕਾ ਦਿੱਤਾ ਜਾਵੇ ਤਾਂ ਜ਼ੋ ਇਹਨਾਂ ਨੂੰ ਆਪਣੇ ਘਰਾਂ ਦੇ ਨੇੜੇ ਸੇਵਾ ਕਰਨ ਦਾ ਮੌਕਾ ਮਿਲ ਸਕੇ।

Read Also : ਖੜਗੇ-ਰਾਹੁਲ ਨੇ ਕਾਰਗਿਲ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ

ਇਸ ਮੌਕੇ ਤੇ ਯੂਨੀਅਨ ਆਗੂ ਇਨਕਲਾਬ ਗਿੱਲ, ਸੁਖਵਿੰਦਰ ਸਿੰਘ ਸਿੱਧੂ, ਸੁਨੀਲ ਗਾਂਧੀ, ਮਨੋਜ ਬੱਤਰਾ ,ਵਰਿੰਦਰ ਸਿੰਘ,ਬਲਜੀਤ ਸਿੰਘ, ਸੁਖਦੇਵ ਸਿੰਘ ਭੱਟੀ, ਸੁਰਿੰਦਰ ਕੰਬੋਜ, ਮਨਦੀਪ ਸਿੰਘ ਸ਼ੈਣੀ,ਪ੍ਰਦੀਪ ਕੁੱਕੜ,ਭਾਰਤ ਸੱਭਰਵਾਲ,ਨੀਰਜ ਕੁਮਾਰ, ਨਵਨੀਤ ਭਠੇਜਾ, ਰਾਜਨ ਕੁੱਕੜ,ਕੁਲਦੀਪ ਸਿੰਘ,ਸੌਰਭ ਧੂੜੀਆ, ਜਸਵਿੰਦਰ ਸਿੰਘ, ਦੀਪਮ ਜੁਨੇਜਾ, ਸੁਮਿਤ ਕੁਮਾਰ, ਗੌਰਵ ਚੁੱਘ ,ਸਤਿੰਦਰ ਕੰਬੋਜ, ਮਨੀਸ਼ ਲਾਧੂਕਾ,ਅਮਿਤ ਬੱਤਰਾ,ਅਮਨ ਕੰਬੋਜ, ਗਗਨਦੀਪ ਕੰਬੋਜ, ਪ੍ਰਕਾਸ਼ ਕੁਮਾਰ,ਦਲਜੀਤ ਚੀਮਾ, ਇੰਦਰਪਾਲ , ਮੋਹਿਤ ਬੱਤਰਾ, ਰਾਜ ਕੁਮਾਰ, ਸੰਜਮ,ਸ਼ਿਵਮ,ਕਪਿਲ ਮੋਂਗਾ ਪ੍ਰਦੀਪ ਕੁੱਕੜ,ਪ੍ਰਿੰਸ ਕਾਠਪਾਲ, ਅੰਕੁਸ਼ ਕੁਮਾਰ,ਅਸ਼ੋਕ ਕੁਮਾਰ , ਰਜਿੰਦਰ ਕੁਮਾਰ ,ਰਾਕੇਸ਼ ਕੁਮਾਰ, ਮਾੜੂ ਰਾਮ, ਸੀਤਾ ਰਾਮ, ਜਾਨੇਦਰ, ਰਾਜ ਕੁਮਾਰ, ਸੰਦੇਸ਼, ਤਰਨਦੀਪ ਸਿੰਘ, ਬੂਟਾ ਸਿੰਘ,ਗੁਰਪ੍ਰੀਤ ਸਿੰਘ, ਗੌਰਵ ਬਜਾਜ ਸਮੇਤ ਜਥੇਬੰਦੀ ਦੇ ਸਮੂਹ ਅਧਿਆਪਕਾਂ ਨੇ ਕਿਹਾ ਕਿ ਸਰਕਾਰ ਉਕਤ ਮੰਗਾ ਨੂੰ ਬਿਨਾਂ ਦੇਰੀ ਪੂਰੀਆਂ ਕਰਕੇ ਬਦਲੀ ਦੇ ਚਾਹਵਾਨ ਅਧਿਆਪਕਾਂ ਨੂੰ ਰਾਹਤ ਦੇਵੇ।

ਅਧਿਆਪਕਾਂ ਲਈ ਅਹਿਮ ਖ਼ਬਰ, ਲੰਮੀ ਉਡੀਕ ਹੋਵੇਗੀ ਖ਼ਤਮ!
5 ਅਗਸਤ ਆਖਰੀ ਤਾਰੀਖ਼, ਤਬਾਦਲਾ ਨੀਤੀ 2019 ਤਹਿਤ ਹੀ ਹੋਣਗੇ ਤਬਾਦਲੇ | Teachers

ਚੰਡੀਗੜ੍ਹ (ਅਸ਼ਵਨੀ ਚਾਵਲਾ)। Teachers : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਭਰ ਦੇ ਅਧਿਆਪਕਾਂ ਦੀਆਂ ਆਮ ਬਦਲੀਆਂ ਲਈ ਆਨਲਾਈਨ ਪੋਰਟਲ ਖੋਲ੍ਹ ਦਿੱਤਾ ਗਿਆ ਹੈ, ਇਸ ਪੋਰਟਲ ਨੂੰ ਅਗਲੇ 10 ਦਿਨਾਂ ਲਈ ਖੋਲ੍ਹਿਆ ਗਿਆ ਹੈ ਅਤੇ ਇਸ ਪੋਰਟਲ ਰਾਹੀਂ ਤਬਾਦਲਾ ਕਰਵਾਉਣ ਲਈ ਅਧਿਆਪਕ 5 ਅਗਸਤ ਤੱਕ ਆਪਣੀ ਅਰਜ਼ੀ ਭਰ ਸਕਣਗੇ।

ਪੰਜਾਬ ਭਰ ਦੇ ਅਧਿਕਾਰੀਆਂ ਦੇ ਤਬਾਦਲੇ ਪਹਿਲਾਂ ਤੋਂ ਜਾਰੀ ਕੀਤੀ ਹੋਈ ਟੀਚਰ ਟਰਾਂਸਫ਼ਰ ਪਾਲਿਸੀ 2019 ਅਤੇ ਸਮੇਂ ਸਮੇਂ ’ਤੇ ਕੀਤੀਆਂ ਸੋੋਧਾਂ ਅਨੁਸਾਰ ਹੀ ਕੀਤੇ ਜਾਣਗੇ। ਇਸ ਤਬਾਦਲਾ ਨੀਤੀ ਵਿੱਚ ਕਈ ਅਧਿਆਪਕਾਂ ਨੂੰ ਉਨ੍ਹਾਂ ਦੇ ਅਨੁਸਾਰ ਕੁਝ ਛੋਟ ਵੀ ਦਿੱਤੀ ਹੋਈ ਹੈ ਅਤੇ ਇਸ ਛੋਟ ਨੂੰ ਮੱਦੇਨਜ਼ਰ ਰੱਖਦੇ ਹੋਏ ਤਬਾਦਲਾ ਅਰਜ਼ੀ ਆਨਲਾਈਨ ਦਾਖ਼ਲ ਕੀਤੀ ਜਾ ਸਕਦੀ ਹੈ।

Read Also : ਨਿਊਜ਼ੀਲੈਂਡ ਭੇਜਣ ਦੀ ਥਾਂ ਨਕਲੀ ਵੀਜ਼ੇ ’ਤੇ ਭੇਜਿਆ ਥਾਈਲੈਂਡ

ਇਸ ਤੋਂ ਇਲਾਵਾ ਕੰਪਿੳਟਰ ਫੈਕਲਟੀ ਅਤੇ ਨਾਨ-ਟੀਚਿੰਗ ਸਟਾਫ ਲਈ 2019 ਅਤੇ 2020 ਵਿੱਚ ਜਾਰੀ ਹਦਾਇਤਾਂ ਅਨੁਸਾਰ ਬਦਲੀਆਂ ਕੀਤੀਆਂ ਜਾਣਗੀਆਂ।ਇਸੇ ਤਰ੍ਹਾਂ ਜੇਕਰ ਤੁਸੀਂ ਆਪਣੀ ਆਨਲਾਈਨ ਅਰਜ਼ੀ ਵਿੱਚ ਕੁਝ ਗਲਤ ਦਰਜ ਕਰ ਗਏ ਹੋ ਜਾਂ ਫਿਰ ਕੁਝ ਸੋਧ ਕਰਨਾ ਚਾਹੁੰਦੇ ਹੋ ਤਾਂ 5 ਅਗਸਤ ਤੱਕ ਤੁਹਾਡੇ ਵੱਲੋਂ ਕਿਸੇ ਵੀ ਸਮੇਂ ਸੋਧ ਕੀਤੀ ਜਾ ਸਕਦੀ ਹੈ।

ਮੰਗਾਂ ਸਬੰਧੀ ਅਧਿਆਪਕ ਚੜ੍ਹੇ ਟੈਂਕੀ ’ਤੇ, ਪੱਕਾ ਰੁਜ਼ਗਾਰ ਦੇਣ ਦੀ ਮੰਗ
ਲੁਧਿਆਣਾ (ਰਘਬੀਰ ਸਿੰਘ)। ਪੰਜਾਬ ਸਰਕਾਰ ਤੋਂ ਕੱਚੇ ਕਾਮਿਆਂ ਨੂੰ ਪੱਕਾ ਰੁਜਗਾਰ ਦੇਣ ਦੀ ਮੰਗ ਨੂੰ ਲੈ ਕੇ ਕੱਚੇ ਕਾਮੇ ਲੁਧਿਆਣਾ ਦੇ ਜਵਾਹਰ ਨਗਰ ’ਚ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ ਹਨ। ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਧਰਨਾਕਾਰੀ ਮੁਲਾਜ਼ਮਾਂ ਨੂੰ ਉਨ੍ਹਾਂ ਵੱਲੋਂ ਸਮਝਾਇਆ ਜਾਂਦਾ ਰਿਹਾ। ਉਹ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦੀ ਮੰਗ ’ਤੇ ਅੜੇ ਹੋਏ ਸਨ।ਇਸ ਮੌਕੇ ਅਧਿਆਪਕਾਂ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਗਿਆ ਅਤੇ ਅਜੇ ਵੀ 6000 ਰੁਪਏ ਦੀ ਮਾਮੂਲੀ ਤਨਖਾਹ ’ਤੇ ਕੰਮ ਕਰਨ ਲਈ ਮਜਬੂਰ ਹਨ। (Ludhiana News)

ਕੋਰੀਅਰ ਜਰੀਏ ਸਪਲਾਈ ਕੀਤੀਆਂ ਜਾ ਰਹੀਆਂ 37 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ

ਉਨ੍ਹਾਂ ਇਹ ਵੀ ਦੋਸ਼ ਲਾਇਆ ਹੈ ਕਿ ਉਹ ਵਿਭਾਗੀ ਪੱਧਰ ’ਤੇ ਕਈ ਵਾਰ ਉੱਚ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਹਰ ਵਾਰ ਉਸ ਨੂੰ ਝਿੜਕਿਆ ਜਾਂਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਟੈਂਕੀ ਤੋਂ ਨਹੀਂ ਉਤਰਨਗੇ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਹੋਰ ਅਧਿਆਪਕ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਮੌਕੇ ’ਤੇ ਪਹੁੰਚ ਰਹੇ ਹਨ। ਟੈਂਕੀ ਤੇ ਚੜ੍ਹਨ ਵਾਲਿਆਂ ’ਚ ਦੋ ਮਹਿਲਾ ਅਤੇ ਇੱਕ ਪੁਰਸ਼ ਅਧਿਆਪਕ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ’ਚ ਸਰਕਾਰ ਨੇ ਅਧਿਆਪਕਾਂ ਨੂੰ ਪੱਕਾ ਕੀਤਾ ਸੀ ਪਰ ਉਨ੍ਹਾਂ ’ਚੋਂ 130 ਆਧਿਆਪਕਾਂ ਨੂੰ ਪੱਕਾ ਨਹੀਂ ਕੀਤਾ ਗਿਆ। ਉਹੀਂ ਅਧਿਆਪਕ ਪੱਕਾ ਕਰਨ ਦੀ ਮੰਗ ਕਰ ਰਹੇ ਹਨ। (Ludhiana News)

ਪੰਜਾਬ ‘ਚ ਵਿਦਿਆਰਥੀਆਂ ਤੋਂ ਬਾਅਦ ਹੁਣ ਅਧਿਆਪਕਾਂ ਨੂੰ ਰਾਹਤ
ਅਧਿਆਪਕ ਪੜ੍ਹਾਉਣਗੇ ਆਨਲਾਈਨ (Education News Today)

ਮੋਹਾਲੀ (ਐੱਮ ਕੇ ਸ਼ਾਇਨਾ) ਪੰਜਾਬ ਸਰਕਾਰ ਨੇ ਐਤਵਾਰ ਨੂੰ ਸੀਤ ਲਹਿਰ ਦੇ ਮੱਦੇਨਜ਼ਰ ਸੂਬੇ ਦੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਵਿੱਚ 14 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੂੰ ਆਨਲਾਈਨ ਕਲਾਸਾਂ ਕਰਵਾਉਣ ਲਈ ਕਿਹਾ ਗਿਆ। ਬੱਚਿਆਂ ਨੂੰ ਠੰਢ ਤੋਂ ਰਾਹਤ ਦੇਣ ਤੋਂ ਬਾਅਦ ਹੁਣ ਸੋਮਵਾਰ ਨੂੰ ਪੰਜਾਬ ਦੇ ਅਧਿਆਪਕਾਂ ਨੂੰ ਵੀ ਠੰਢ ਤੋਂ ਰਾਹਤ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ ਅਧਿਆਪਕਾਂ ਲਈ ਨਵੇਂ ਹੁਕਮ ਜਾਰੀ ਕੀਤੇ ਹਨ। (Education News Today)

ਜਾਰੀ ਹੁਕਮਾਂ ਅਨੁਸਾਰ ਸਾਰੇ ਸਕੂਲਾਂ ਵਿੱਚ ਅੱਠਵੀਂ ਜਮਾਤ ਤੱਕ ਦੇ ਅਧਿਆਪਕਾਂ ਨੂੰ ਸਕੂਲ ਵਿੱਚ ਆ ਕੇ ਆਨਲਾਈਨ ਪੜ੍ਹਾਉਣ ਦੀ ਲੋੜ ਨਹੀਂ ਹੈ। ਪ੍ਰਾਇਮਰੀ, ਮਿਡਲ ਅਤੇ ਹਾਈ ਸਕੂਲ ਦੇ ਅਧਿਆਪਕ ਵੀ ਸਕੂਲ ਨਹੀਂ ਆਉਣਗੇ। ਹੁਣ 8ਵੀਂ ਤੋਂ 10ਵੀਂ ਤੱਕ ਦੇ ਸਾਰੇ ਵਿਸ਼ਿਆਂ ਲਈ ਆਨਲਾਈਨ ਕਲਾਸਾਂ ਹੀ ਉਪਲੱਬਧ ਹੋਣਗੀਆਂ। ਸਬੰਧਤ ਸਕੂਲ ਮੁਖੀ ਅਤੇ ਜ਼ਿਲ੍ਹਾ ਅਧਿਕਾਰੀ ਇਨ੍ਹਾਂ ਕਲਾਸਾਂ ਦੀ ਨਿਗਰਾਨੀ ਕਰਨਗੇ। ਇਸ ਦੇ ਨਾਲ ਹੀ 11ਵੀਂ ਅਤੇ 12ਵੀਂ ਅਤੇ ਨਾਨ-ਟੀਚਿੰਗ ਸਕੂਲਾਂ ਦੇ ਅਧਿਆਪਕਾਂ ਲਈ ਹਾਜ਼ਰੀ ਲਾਜ਼ਮੀ ਹੋਵੇਗੀ।

ਇਹ ਵੀ ਪੜ੍ਹੋ : ਕੜਕਦੀ ਠੰਢ ’ਚ ਕਿਸਾਨਾਂ ਦਾ ਚੜਿਆ ਪਾਰਾ,13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਸਬੰਧੀ ਹੇਠ ਲਿਖੇ ਹੁਕਮ ਜਾਰੀ ਕੀਤੇ ਹਨ ਕਿ ਅੱਠ ਤੋਂ ਦਸਵੀਂ ਜਮਾਤ ਤੱਕ ਦੇ ਸਾਰੇ ਵਿਸ਼ਿਆਂ ਲਈ ਆਨਲਾਈਨ ਕਲਾਸਾਂ ਲਾਜ਼ਮੀ ਹਨ। ਸਾਰੇ ਅਧਿਆਪਕ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਦੇ ਟਾਈਮ ਟੇਬਲ ਅਨੁਸਾਰ ਆਪੋ-ਆਪਣੇ ਵਿਸ਼ਿਆਂ ਦੀਆਂ ਆਨਲਾਈਨ ਕਲਾਸਾਂ ਲੈਣਗੇ। ਇਨ੍ਹਾਂ ਕਲਾਸਾਂ ਦੀ ਨਿਗਰਾਨੀ ਪ੍ਰਿੰਸੀਪਲ ਅਤੇ ਜ਼ਿਲ੍ਹਾ ਅਧਿਕਾਰੀ ਕਰਨਗੇ।

14 ਜਨਵਰੀ ਤੱਕ ਪੂਰੀ ਤਰ੍ਹਾਂ ਬੰਦ ਰਹਿਣਗੇ ਦਸਵੀਂ ਤੱਕ ਸਕੂਲ

ਇਸ ਦੇ ਨਾਲ ਹੀ ਪ੍ਰਾਇਮਰੀ, ਮਿਡਲ ਅਤੇ ਹਾਈ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਸਮੇਤ 14 ਜਨਵਰੀ ਤੱਕ ਪੂਰੀ ਤਰ੍ਹਾਂ ਬੰਦ ਰਹਿਣਗੇ। ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸਿਰਫ਼ 11ਵੀਂ ਅਤੇ 12ਵੀਂ ਜਮਾਤਾਂ ਹੀ ਰੈਗੂਲਰ ਹੋਣਗੀਆਂ। ਅਧਿਆਪਕ ਜਮਾਤਾਂ ਨੂੰ ਪੜ੍ਹਾਉਣਗੇ। ਅਧਿਆਪਕਾਂ ਅਤੇ ਨਾਨ-ਟੀਚਿੰਗ ਸਕੂਲਾਂ ਲਈ ਹਾਜ਼ਰੀ ਜ਼ਰੂਰੀ ਹੋਵੇਗੀ। ਬਾਕੀ ਸਟਾਫ਼ ਛੁੱਟੀ ‘ਤੇ ਰਹੇਗਾ। ਡੀਈਓ ਨੂੰ ਸਕੂਲਾਂ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਦਰਅਸਲ, ਕਈ ਸਕੂਲ ਅਜਿਹੇ ਹਨ ਜਿੱਥੇ ਅਧਿਆਪਕਾਂ ਨੂੰ ਛੁੱਟੀਆਂ ਤੋਂ ਬਾਅਦ ਸਕੂਲ ਬੁਲਾਇਆ ਗਿਆ ਹੈ। ਅਜਿਹੇ ‘ਚ ਸਿੱਖਿਆ ਵਿਭਾਗ ਨੇ ਅਜਿਹੇ ਸਕੂਲਾਂ ਦੀ ਜਾਂਚ ਕਰਨ ਲਈ ਡੀਈਓ ਦੀ ਡਿਊਟੀ ਲਗਾ ਦਿੱਤੀ ਹੈ, ਜਿੱਥੇ ਅਧਿਆਪਕਾਂ ਨੂੰ ਬੁਲਾਇਆ ਜਾ ਰਿਹਾ ਹੈ। ਉਨ੍ਹਾਂ ਸਕੂਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਵਿਦਿਆਰਥੀਆਂ ਦੇ ਸਿੱਖਣ ਪੱਧਰ ਨੂੰ ਨਿਖਾਰਨ ਵੱਲ ਹੋਰ ਧਿਆਨ ਦੇਣ ਅਧਿਆਪਕ : ਹਰਜੋਤ ਬੈਂਸ
(ਐੱਮ ਕੇ ਸ਼ਾਇਨਾ) ਮੋਹਾਲੀ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Bains)ਨੇ ਅੱਜ ਸੂਬੇ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਦੇ ਸਿੱਖਣ ਪੱਧਰ ਨੂੰ ਹੋਰ ਨਿਖਾਰਨ ਦੇਣ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਇਥੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਸਿੱਖਣ ਪੱਧਰ ਵਿੱਚ ਗੁਣਤਾਮਿਕ ਸੁਧਾਰ ਲਈ ਚਲਾਏ ਜਾ ਰਹੇ ‘ਮਿਸ਼ਨ ਸਮਰੱਥ’ ਦੇ ਬੇਸਲਾਈਨ ਟੈਸਟਿੰਗ ਅਤੇ ਮਿਡ ਲਾਈਨ ਟੈਸਟਿੰਗ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਲਈ ਇੱਕ ਰੋਜ਼ਾ ਵਰਕਸ਼ਾਪ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।

ਸਰਕਾਰ ਸੂਬੇ ਦੇ ਸਿੱਖਿਆ ਪ੍ਰਬੰਧ ਨੂੰ ਬਿਹਤਰ ਬਣਾਉਣ ਅਤੇ ਸਿੱਖਿਆ ਦੇ ਖੇਤਰ ਵਿੱਚ ਗੁਣਾਤਮਕ ਸੁਧਾਰ ਲਿਆਉਣ ਲਈ ਵਬਨਬੱਧ ਹੈ : Harjot Bains

ਵਰਕਸ਼ਾਪ ਵਿੱਚ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ ਅਤੇ ਸੈ.ਸਿੱ), ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ ਅਤੇ ਸੈ.ਸਿੱ) ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਵੱਲੋਂ ਭਾਗ ਲਿਆ ਗਿਆ। ਵਰਕਸ਼ਾਪ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਜਮਾਤਵਾਰ ਅਤੇ ਵਿਸ਼ਾਵਾਰ ਨਤੀਜਿਆਂ ਦੇ ਸਬੰਧ ਵਿੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ‘ਮਿਸ਼ਨ ਸਮਰੱਥ’ ਤਹਿਤ ਵਿਦਿਆਰਥੀਆਂ ਦੇ ਸਿੱਖਣ ਪੱਧਰ ਵਿੱਚ ਹੋਏ ਸੁਧਾਰ ਬਾਰੇ ਖ਼ੁਸ਼ੀ ਜਾਹਿਰ ਕੀਤੀ।

(Harjot Bains) ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਸਿੱਖਿਆ ਪ੍ਰਬੰਧ ਨੂੰ ਬਿਹਤਰ ਬਣਾਉਣ ਅਤੇ ਸਿੱਖਿਆ ਦੇ ਖੇਤਰ ਵਿੱਚ ਗੁਣਾਤਮਕ ਸੁਧਾਰ ਲਿਆਉਣ ਲਈ ਵਬਨਬੱਧ ਹੈ ਅਤੇ ‘ਮਿਸ਼ਨ ਸਮਰੱਥ’ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਭਾਸ਼ਾ, ਗਣਿਤ ਅਤੇ ਵਿਗਿਆਨ ਵਿਸ਼ਿਆਂ ਵਿੱਚ ਨਿਪੁੰਨ ਬਣਾਏਗਾ।

ਇਹ ਵੀ ਪੜ੍ਹੋ: ਮਾਪੇ ਬੱਚਿਆਂ ਦੇ ਨਸ਼ੇ ਛਡਾਉਣ ਲਈ ਪੁਲਿਸ ਨੂੰ ਸਹਿਯੋਗ ਦੇਣ: ਡੀ.ਐੱਸ.ਪੀ. ਗਿੱਲ

ਇਸ ਮੌਕੇ ਬੀਤੇ ਵਰ੍ਹੇ ਦੀ ਸਿੱਖਿਆ ਦਾ ਲੇਖਾ ਜੋਖਾ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਣ ਵਾਲੇ ਵਿਦਿਆਰਥੀਆਂ ਅੰਦਰ ਹੁਣ ਆਤਮ ਵਿਸ਼ਵਾਸ ਵਧਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਮੈਡੀਕਲ, ਇੰਜੀਨੀਅਰਿੰਗ, ਸਿਵਲ ਸੇਵਾਵਾਂ ਅਤੇ ਫੌਜ ਦੀ ਭਰਤੀ ਵਾਸਤੇ ਵਿਦਿਆਰਥੀ ਰੁਚੀ ਦਿਖਾ ਰਹੇ ਹਨ ਜਿੰਨ੍ਹਾਂ ਨੂੰ ਮੌਕੇ ਪ੍ਰਦਾਨ ਕਰਨ ਵਾਸਤੇ ਉੱਥੋਂ ਦੇ ਦੌਰੇ ਕਰਵਾਏ ਜਾ ਰਹੇ ਹਨ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਆਪਣੇ ਜਿਲ੍ਹਿਆਂ ਦੀਆਂ ਬਿਹਤਰੀਨ ਸਿੱਖਿਆ ਸਿਖਲਾਈ ਤਕਨੀਕਾਂ ਵੀ ਹਾਜਰੀਨ ਨਾਲ ਸਾਂਝੀਆਂ ਵੀ ਕੀਤੀਆਂ ਗਈਆਂ।

ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਮੂਹਰੇ ਰੋਸ਼ ਪ੍ਰਦਰਸ਼ਨ ਕਰਨ ਦਾ ਐਲਾਨ
ਮੰਗਾਂ ਪੂਰੀਆਂ ਨਾ ਹੋਣ ਤੇ ਸਰਕਾਰ ਨੂੰ ਹਰ ਫਰੰਟ ਤੇ ਘੇਰਾਂਗੇ : ਜਥੇਬੰਦੀ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਆਦਰਸ਼ ਸਕੂਲ ਮੁਲਾਜ਼ਮ ਯੂਨੀਅਨ ਪੰਜਾਬ (ਪੀਪੀਪੀ ਤਰਜ਼) ਨੇ ਆਪਣੀਆਂ ਚਿਰਾਂ ਤੋਂ ਲਟਕਦੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪੂਰਤੀ ਨੂੰ ਲੈ ਕੇ 1 ਅਕਤੂਬਰ ਦਿਨ ਐਤਵਾਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਰਿਹਾਇਸ਼ ਮੂਹਰੇ ਲਾਮਿਸਾਲ ਰੋਸ਼ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਜਿਸ ਵਿੱਚ ਸਮੁੱਚੇ ਪੰਜਾਬ ਦੇ ਆਦਰਸ਼ ਸਕੂਲਾਂ ਦੇ ਕਰਮਚਾਰੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ ਅਤੇ ਆਪਣੀਆਂ ਮੰਗਾਂ ਦੀ ਦੁਹਾਈ ਦੇਣਗੇ। (Teachers)

ਜਥੇਬੰਦੀ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਬੀਰ, ਜਨਰਲ ਸਕੱਤਰ ਸੁਖਬੀਰ ਸਿੰਘ ਪਾਤੜਾਂ, ਸਕੱਤਰ ਜਨਰਲ ਸੁਖਦੀਪ ਕੌਰ ਸਰਾਂ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਗਲੋਟੀ , ਮੀਡੀਆ ਇੰਚਾਰਜ ਸਲੀਮ ਮੁਹੰਮਦ, ਪ੍ਰਚਾਰਕ ਸਕੱਤਰ ਅਮਨਦੀਪ ਸ਼ਾਸਤਰੀ, ਮੀਤ ਪ੍ਰਧਾਨ ਵਿਸ਼ਾਲ ਭਠੇਜਾ, ਸੂਬਾ ਕਮੇਟੀ ਮੈਂਬਰ ਮੈਡਮ ਮੀਨੂੰ, ਓਮਾ ਮਾਧਵੀ, ਪਰਮਿੰਦਰ ਕੌਰ ਨੇ ਭਾਵੁਕਤਾ ਨਾਲ ਕਿਹਾ ਹੈ ਕਿ ਯੂਨੀਅਨ ਦੀਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਬਹੁਤ ਵਾਰ ਮੀਟਿੰਗਾਂ ਹੋ ਚੁਕੀਆਂ ਹਨ।

ਪਰ ਹਾਂ ਪੱਖੀ ਹੁੰਗਾਰਾ ਮਿਲਣ ਦੇ ਬਾਵਜੂਦ ਵੀ ਨੌਕਰੀਆਂ ਕੱਚੀਆਂ ਹਨ, ਤਨਖਾਹਾਂ ਵੀ ਲੰਮੇ ਸਮੇਂ ਤੋਂ ਨਿਗੂਣੀਆਂ ਚੱਲ ਰਹੀਆਂ ਹਨ, ਇਹ ਅਤਿ ਘੱਟ ਤਨਖਾਹਾਂ ਵੀ ਸਮੇਂ ਸਿਰ ਨਹੀਂ ਮਿਲ ਰਹੀਆਂ ਹਨ। ਬਲਕਿ ਕਈ ਕਈ ਮਹੀਨਿਆਂ ਬਾਅਦ ਕੇਵਲ ਇੱਕ ਮਹੀਨੇ ਦੀ ਹੀ ਜਾਰੀ ਹੁੰਦੀ ਹੈ। ਮੁਲਾਜ਼ਮਾਂ ਦੀਆਂ ਬਦਲੀਆਂ ਕਰਨ ਦਾ ਪ੍ਰਬੰਧ ਵੀ ਨਹੀਂ ਹੋ ਸਕਿਆ ਹੈ। ਜਦਕਿ ਹਕੂਮਤ ਵੱਲੋਂ ਲਗਾਤਾਰ ਲਾਰੇ ਤੇ ਲਾਰਾ ਲਾ ਡੰਗ ਟਪਾਈ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਹੈ ਕਿ ਜੇਕਰ ਉਕਤ ਮੰਗਾਂ ਪੂਰੀਆਂ ਕਰਨ ਤੇ ਸਰਕਾਰ ਨੇ ਹੋਰ ਟਾਲ ਮਟੋਲ ਦੀ ਨੀਤੀ ਅਪਣਾਈ ਤਾਂ ਜਥੇਬੰਦੀ ਆਗਾਮੀ ਆਮ ਚੋਣਾਂ ਦੌਰਾਨ ਸਰਕਾਰ ਨੂੰ ਹਰ ਫਰੰਟ ਤੇ ਘੇਰੇਗੀ।

ਇਹ ਵੀ ਪੜ੍ਹੋ : ਬਠਿੰਡਾ ‘ਚ ਵਰ੍ਹਿਆ ਮੀਂਹ, ਜਾਣੋ ਆਉਣ ਵਾਲੇ ਦਿਨਾਂ ਦਾ ਮੌਸਮ

ਉਨ੍ਹਾਂ ਕਿਹਾ ਕਿ ਅੱਜ ਆਦਰਸ਼ ਸਕੂਲਾਂ ਦੇ ਮੁਲਾਜ਼ਮਾਂ ਦੀ ਹਾਲਤ ਅਤਿ ਤਰਸਯੋਗ ਬਣੀ ਹੋਈ ਹੈ।ਜਿਸਦਾ ਸਾਰਥਕ ਹੱਲ ਕਰਨਾ ਅਤਿ ਜ਼ਰੂਰੀ ਹੈ। ਸੂਬਾ ਕਮੇਟੀ ਮੈਂਬਰ ਗੁਰਚਰਨ ਸਿੰਘ ਹਰਦਾਸਾ, ਜਗਤਾਰ ਸਿੰਘ ਗੰਢੂਆਂ, ਮਨਪ੍ਰੀਤ ਸਿੰਘ, ਸੁਖਪਾਲ ਸਿੰਘ, ਹਰਬੰਤ ਸਿੰਘ, ਕੁਲਵੀਰ ਜਖੇਪਲ , ਹਰਵਿੰਦਰ ਸਿੰਘ, ਗੁਰਜੀਤ ਸਿੰਘ, ਮੈਡਮ ਹਰਦੀਪ ਸ਼ਰਮਾ,ਰਛਪਾਲ ਸਿੰਘ, ਗੁਰਵੰਤ ਕੌਰ, ਸੰਜੀਵ ਕੁਮਾਰ, ਗਗਨਦੀਪ ਮਹਾਜਨ, ਸੁਰਿੰਦਰ ਸਿੰਘ, ਵੀਰਪਾਲ ਕੌਰ ਆਦਿ ਕਰਮਚਾਰੀਆਂ ਦੇ ਨਾਂ ਸ਼ਾਮਲ ਹਨ।

ਇੰਗਲੈਂਡ ਵਿਖੇ ਨੋਬਲ ਪੁਰਸਕਾਰ ਜੇਤੂ ਅਧਿਆਪਕਾਂ ਨੂੰ ਸੰਬੋਧਨ ਕਰੇਗੀ ਲੁਧਿਆਣਾ ਦੀ 16 ਸਾਲਾ ਨਮਿਆ ਜੋਸ਼ੀ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਸਨਅੱਤੀ ਸ਼ਹਿਰ ਲੁਧਿਆਣਾ ਦੀ 16 ਸਾਲਾ ਨਮਿਆ ਜੋਸ਼ੀ ਅਗਲੇ ਸਾਲ ਇੰਗਲੈਂਡ ਵਿਖੇ ਹੋਣ ਵਾਲੇ ਐਡਟੇਕ ਸੰਮੇਲਨ ’ਚ ਭਾਗ ਲੈ ਕੇ ਵਿਸ਼ਵ ਭਰ ਦੇ ਅਧਿਆਪਕਾਂ ਨੂੰ ਸੰਬੋਧਨ ਕਰੇਗੀ। ਐਡਟੇਕ ਸੰਮੇਲਨ ’ਚ ਭਾਗ ਲੈਣ ਵਾਲੀ ਦੇਸ਼ ਦੀ ਇਕਲੌਤੀ ਵਿਦਿਆਰਥਣ ਬਣੀ ਨਮਿਆ ਜੋਸ਼ੀ ਦੀ ਪ੍ਰਾਪਤੀ ਨੂੰ ਲੈ ਕੇ ਲੁਧਿਆਣਾ ’ਚ ਖੁਸ਼ੀ ਦਾ ਮਾਹੌਲ ਹੈ।

ਜਾਣਕਾਰੀ ਮੁਤਾਬਕ 2024 ’ਚ 25 ਤੋਂ 26 ਜਨਵਰੀ ਨੂੰ ਇੰਗਲੈਂਡ ਦੇ ਬੈਟ ਵੱਲੋਂ ਕਰਵਾਏ ਜਾ ਰਹੇ ਐਡਟੇਕ ਸੰਮੇਲਨ ’ਚ ਸਿਰਫ਼ ਨੋਬਲ ਪੁਰਸਕਾਰ ਜੇਤੂ ਅਧਿਆਪਕ ਹੀ ਹਿੱਸਾ ਲੈਂਦੇ ਹਨ ਪਰ ਇਸ ਵਾਰ ਲੁਧਿਆਣਾ ਦੀ ਨਮਿਆ ਜੋਸ਼ੀ ਵੀ ਭਾਗ ਲਵੇਗੀ ਅਤੇ ਭਾਗ ਲੈਣ ਵਾਲੇ ਅਧਿਆਪਕਾਂ ਨੂੰ ਸੰਬੋਧਨ ਕਰੇਗੀ। ਸਤਪਾਲ ਮਿੱਤਲ ਸਕੂਲ ਦੀ ਵਿਦਿਆਰਥਣ ਨਮਿਆ ਜੋਸ਼ੀ ਇਸ ਸਮੇਂ ਗਿਆਰਵੀਂ ਜਮਾਤ ’ਚ ਪਡ਼੍ਹਦੀ ਹੈ ਜੋ ਇਸ ਤੋਂ ਪਹਿਲਾਂ ਭਾਰਤ ਦੀ ਟਾਪ ਟੇਕ ਸੇਵੀ ਸਟੂਡੈਂਟ ਦਾ ਖਿਤਾਬ ਵੀ ਹਾਸਲ ਕਰ ਚੁੱਕੀ ਹੈ।

ਇਹ ਵੀ ਪੜ੍ਹੋ : India Vs Sri Lanka Final : ਸ਼੍ਰੀਲੰਕਾ ਨੇ ਭਾਰਤ ਨੂੰ ਦਿੱਤਾ 51 ਦੌੜਾਂ ਦਾ ਟੀਚਾ, ਸਿਰਾਜ ਨੇ ਲਈਆਂ 6 ਵਿਕਟਾਂ

2021 ’ਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕੋਲੋਂ ਕੌਮੀ ਬਾਲ ਪੁਰਸਕਾਰ ਹਾਸਲ਼ ਕਰਨ ਵਾਲੀ ਨਮਿਆ ਜੋਸ਼ੀ ਹੁਣ ਪੂਰੇ ਵਿਸ਼ਵ ਦੀ ਧੀ ਬਣਨ ਜਾ ਰਹੀ ਹੈ। ਜਿਸ ਨੂੰ ਬਾਲ ਪੁਰਸਕਾਰ ਦੇ ਕੇ ਸ੍ਰੀ ਮੋਦੀ ਵੱਲੋਂ ‘ਪੰਜਾਬ ਦੀ ਧੀ’ ਦਾ ਨਾਂਅ ਦਿੱਤਾ ਗਿਆ ਸੀ। ਇਹੀ ਨਹੀਂ ਸਗੋਂ ਗਲੋਬਲ ਸਟੂਡੈਂਟ ਪੁਰਸਕਾਰ ਦੇ ਵਿੱਚ ਵੀ ਉਹ ਟਾਪ 50 ’ਚ ਆਪਣੀ ਥਾਂ ਬਣਾ ਚੁੱਕੀ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਨਮਿਆ ਜੋਸ਼ੀ ਵੱਲੋਂ 5 ਸਾਲ ਦੀ ਉਮਰ ’ਹੀ ਸਨਮਾਨ ਹਾਸਲ ਕਰਨ ਦਾ ਸਿਲਸਿਲਾ ਆਰੰਭ ਦਿੱਤਾ ਸੀ ਜੋ ਬਾਦਸਤੂਰ ਜਾਰੀ ਹੈ। ਨਮਿਆ ਜੋਸ਼ੀ ਮੁਤਾਬਕ ਵਿਸ਼ਵ ਪ੍ਰਸਿੱਧ ਸਿੱਖਿਆ ਸੰਸਥਾਵਾਂ ਦੇ ਸਹਿਯੋਗ ਨਾਲ ਹੋਣ ਵਾਲੇ ਇਸ ਸੰਮੇਲਨ ’ਚ ਨੋਬਲ ਪੁਰਸਕਾਰ ਜੇਤੂ ਅਧਿਆਪਕ ਹਿੱਸਾ ਲੈਂਦੇ ਹਨ ਅਤੇ ਕਿਸ ਕਿਸ ਵਿਸ਼ੇ ਬਾਰੇ ਵਿਦਿਆਰਥੀਆਂ ਨੂੰ ਪੜ੍ਹਨਾ ਜ਼ਰੂਰੀ ਹੈ, ਸਿੱਖਿਆ ’ਚ ਕੀ ਕੁਝ ਆਧੁਨਿਕ ਚੱਲ ਰਿਹਾ ਹੈ ਤੇ ਆਉਣ ਵਾਲੇ ਭਵਿੱਖ ਦੀਆਂ ਯੋਜਨਾਵਾਂ ਹਨ, ’ਤੇ ਅਧਿਆਪਕ ਖੋਜ਼ ਕਰਦੇ ਹਨ।

ਨਮਿਆ ਜੋਸ਼ੀ ਨੇ ਦੱਸਿਆ ਕਿ ਉਹ ਸੰਮੇਲਨ ’ਚ 25 ਜਨਵਰੀ ਨੂੰ ਗੇਮ ਅਧਾਰਿਤ ਪੜਾਈ ਸਬੰਧੀ ਅਤੇ 26 ਜਨਵਰੀ ਨੂੰ ਈ ਗੇਮਿੰਗ ਬਾਰੇ ਚਰਚਾ ਕਰੇਗੀ। ਜਿਸ ਸਬੰਧੀ ਉਸਦੀ ਤਿਆਰੀ ਚੱਲ ਰਹੀ ਹੈ। ਨਮਿਆ ਜੋਸ਼ੀ ਦਾ ਕਹਿਣਾ ਹੈ ਕਿ ਉਹ ਗੇਮਿੰਗ ਜ਼ੋਨ ਵਿੱਚ ਪਡ਼੍ਹਾਈ ਨੂੰ ਹੋਰ ਸੁਖਾਲਾ ਬਣਾਉਣ ਦੇ ਲਈ ਬੱਚਿਆਂ ਵਾਸਤੇ ਅਜਿਹੀ ਐਪ, ਗੇਮਸ ਦੇ ਮਾਇਨ ਕ੍ਰਾਫ਼ਟ ਦੇ ਰਾਹੀਂ ਵਿਕਸ਼ਿਤ ਕਰੇ ਜੋ ਬੱਚਿਆਂ ਨੂੰ ਭਵਿੱਚ ਦੇ ਵਿੱਚ ਚੰਗੀ ਜਾਣਕਾਰੀ ਮੁਹੱਈਆ ਕਰਵਾਵੇ ਅਤੇ ਉਨਾਂ ਨੂੰ ਤਕਨੀਕੀ ਸਿੱਖਿਆ ਦੇ ਨਾਲ ਜੋੜੇ।

ਸੰਮੇਲਨ ’ਚ ਵਿਸ਼ਵ ਭਰ ਦੇ ਅਧਿਆਪਕ ਲੈਣਗੇ ਭਾਗ

ਨਮਿਆ ਜੋਸ਼ੀ ਮੁਤਾਬਕ ਇੰਗਲੈਂਡ ਵਿਖੇ ਬੈਟ ਸੰਸਥਾ ਵੱਲੋਂ ਹਰੇਕ ਸਾਲ ਕਰਵਾਏ ਜਾਣ ਵਾਲੇ ਇਸ ਸੰਮੇਲਨ ’ਚ ਵਿਸ਼ਵ ਭਰ ਦੇ ਅਧਿਆਪਕ ਭਾਗ ਲੈਂਦੇ ਹਨ ਅਤੇ ਬੱਚਿਆਂ ਨੂੰ ਦੇਣ ਵਾਲੀ ਸਿੱਖਿਆ ’ਤੇ ਚਰਚਾ ਕੀਤੀ ਜਾਂਦੀ ਹੈ। ਇੰਗਲੈਂਡ ਵਿਖੇ ਹੋਣ ਵਾਲੇ ਇਸ ਸੰਮੇਲਨ ’ਚ ਭਾਗ ਲੈਣ ਵਾਲੀ ਉਹ ਦੇਸ਼ ਦੀ ਪਹਿਲੀ ਵਿਦਿਆਰਥਣ ਹੈ ਜੋ ਸੰਮੇਲਨ ’ਚ ਅਧਿਆਪਕਾਂ ਨੂੰ ਸੰਬੋਧਨ ਕਰੇਗੀ। ਨਮਿਆ ਮੁਤਾਬਕ ਉਹ ਨੌਕਰੀ ਲੈਣ ਵਾਲੀ ਨਹੀਂ। ਬਲਕਿ ਨੌਕਰੀ ਦੇਣ ਵਾਲੀ ਇੰਟਰਪ੍ਰੀਨੋਰ ਬਣਨਾ ਅਤੇ ਆਪਣਾ ਬਿਜ਼ਨਸ ਕਰਨਾ ਚਾਹੁੰਦੀ ਹੈ।

ਪੰਜਾਬ ਸਿੱਖਿਆ ਵਿਭਾਗ ਦੀ ਰਡਾਰ ‘ਤੇ ਦੋ ਅਧਿਆਪਕ, ਨੌਕਰੀ ਤੋਂ ਬਰਖਾਸਤ ਕਰਨ ਦਾ ਦਿੱਤਾ ਨੋਟਿਸ
5 ਦਿਨਾਂ ‘ਚ ਮੰਗਿਆ ਜਵਾਬ, ਸਰਕਾਰ ਖਿਲਾਫ ਕੀਤੀ ਬਿਆਨਬਾਜ਼ੀ

(ਐੱਮ ਕੇ ਸਾਇਨਾ) ਮੋਹਾਲੀ। ਪੰਜਾਬ ਸਰਕਾਰ ਖਿਲਾਫ ਝੂਠੀ ਬਿਆਨਬਾਜ਼ੀ ਕਰਨ ਦੇ ਦੋਸ਼ ‘ਚ ਦੋ ਅਧਿਆਪਕ ਪੰਜਾਬ ਸਿੱਖਿਆ ਵਿਭਾਗ ਮੋਹਾਲੀ ਦੀ ਰਾਡਾਰ ‘ਤੇ (Teachers) ਆ ਗਏ ਹਨ। ਦੋਵਾਂ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਨੋਟਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਇਨ੍ਹਾਂ ਅਧਿਆਪਕਾਂ ਨੇ ਸਰਕਾਰ ਖਿਲਾਫ ਬਿਆਨਬਾਜ਼ੀ ਕੀਤੀ ਹੈ। ਵਿਭਾਗ ਨੇ ਸਪੱਸ਼ਟ ਸ਼ਬਦਾਂ ਵਿੱਚ ਲਿਖਿਆ ਹੈ ਕਿ ਜੇਕਰ ਉਪਰੋਕਤ ਅਧਿਆਪਕ ਤਸੱਲੀਬਖਸ਼ ਜਵਾਬ ਨਹੀਂ ਦਿੰਦੇ ਤਾਂ ਉਨ੍ਹਾਂ ਦੀ ਸੇਵਾ ਖਤਮ ਕਰਨ ਦੀ ਤਜਵੀਜ਼ ਵੀ ਪੇਸ਼ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਖੇਤ ‘ਚੋਂ ਢਾਈ ਲੱਖ ਤੋਂ ਵੱਧ ਦੇ ਟਮਾਟਰ ਚੋਰੀ

ਸੁਨਾਮ ਜ਼ਿਲ੍ਹਾ ਸੰਗਰੂਰ ਦੇ ਇੱਕ ਸਰਕਾਰੀ ਸਕੂਲ ਦੀ ਅਧਿਆਪਕਾ ਮਨਪ੍ਰੀਤ ਕੌਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਉਹ ਸਕੂਲ ਸਮੇਂ ਦੌਰਾਨ ਸੋਸਲ ਮੀਡੀਆ ‘ਤੇ ਵਿਦਿਆਰਥੀਆਂ ਨੂੰ ਸਰਕਾਰ ਵਿਰੋਧੀ ਨਾਅਰੇ ਲਾ ਰਹੀ ਸੀ। ਜੋ ਕਿ ਅਤਿ ਨਿੰਦਣਯੋਗ ਅਤੇ ਮੰਦਭਾਗਾ ਹੈ, ਇਸ ਕਾਰਵਾਈ ਨਾਲ ਸਿੱਖਿਆ ਵਿਭਾਗ ਦੇ ਅਕਸ ਨੂੰ ਠੇਸ ਪਹੁੰਚੀ ਹੈ। ਸਿੱਖਿਆ ਵਿਭਾਗ ਤੁਹਾਡੇ ਵੱਲੋਂ ਕੀਤੇ ਇਸ ਕੰਮ ਨੂੰ ਤਸੱਲੀਬਖਸ਼ ਮੰਨਦਾ ਹੈ। ਤੁਹਾਡੀਆਂ ਸੇਵਾਵਾਂ ਨੂੰ ਸਮਾਪਤ ਕਰਨ ਦਾ ਪ੍ਰਸਤਾਵ ਹੈ ਪਰ ਤੁਹਾਨੂੰ ਆਪਣਾ ਕੇਸ ਪੇ  ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਜੇਕਰ ਤੁਹਾਡੇ ਕੋਲ ਇਸ ਸਬੰਧ ਵਿੱਚ ਕੋਈ ਸਪੱਸਟੀਕਰਨ ਹੈ, ਤਾਂ ਕਿਰਪਾ ਕਰਕੇ ਉਪਰੋਕਤ ਪ੍ਰਸਤਾਵਿਤ ਕਾਰਵਾਈ ਕਰਨ ਤੋਂ ਪਹਿਲਾਂ ਨੋਟਿਸ ਦੀ ਪ੍ਰਾਪਤੀ ਦੀ ਮਿਤੀ ਤੋਂ 5 ਦਿਨਾਂ ਦੇ ਅੰਦਰ ਜਵਾਬ ਦਿਓ।

ਨੋਟਿਸ ਦਾ ਜਵਾਬ ਨਾ ਮਿਲਿਆ ਤਾਂ ਵਿਭਾਗ ਕਰੇਗਾ ਕਾਰਵਾਈ (Teachers)

ਜੇਕਰ ਕੋਈ ਜਵਾਬ ਨਾ ਮਿਲਿਆ ਤਾਂ ਵਿਭਾਗ ਆਪਣੀ ਕਾਰਵਾਈ ਸ਼ੁਰੂ ਕਰ ਦੇਵੇਗਾ। ਉੱਧਰ ਜ਼ਿਲ੍ਹਾ ਮਾਨਸਾ ਦੇ ਇੱਕ ਹੋਰ ਸਰਕਾਰੀ ਅਧਿਆਪਕ ਇੰਦਰਜੀਤ ਸਿੰਘ ਨੂੰ ਨੋਟਿਸ ਜਾਰੀ ਕਰਕੇ ਕਿਹਾ ਗਿਆ ਹੈ ਕਿ ਤੁਸੀਂ ਸੋਸਲ ਮੀਡੀਆ ਰਾਹੀਂ ਇੱਕ ਵੀਡੀਓ ਵਾਇਰਲ ਕੀਤੀ ਹੈ, ਜਿਸ ਵਿੱਚ ਤੁਸੀਂ ਸਰਕਾਰ ਵਿਰੋਧੀ ਬਿਆਨ ਦੇ ਕੇ ਲੋਕਾਂ ਨੂੰ ਭੜਕਾਇਆ ਹੈ।

ਇਸ ਦੇ ਨਾਲ ਹੀ ਤੁਸੀਂ ਇਕ ਨਾਬਾਲਗ ਬੱਚੇ ਨੂੰ 100 ਫੁੱਟ ਉੱਚੀ ਟੈਂਕੀ ‘ਤੇ ਚੜ੍ਹ ਕੇ ਉਸ ਬੱਚੇ ਨੂੰ ਸੋਸਲ ਮੀਡੀਆ ‘ਤੇ ਲਾਈਵ ਕਰ ਦਿੱਤਾ ਅਤੇ ਲੋਕਾਂ ਨੂੰ ਸਰਕਾਰ ਖਿਲਾਫ ਪ੍ਰਦਰਸਨ ‘ਚ ਸਾਮਲ ਹੋਣ ਲਈ ਉਕਸਾਇਆ। ਜੋ ਕਿ ਬਹੁਤ ਹੀ ਨਿੰਦਣਯੋਗ ਅਤੇ ਮੰਦਭਾਗਾ ਹੈ। ਜਿਸ ਕਾਰਨ ਸਿੱਖਿਆ ਵਿਭਾਗ ਦਾ ਅਕਸ ਖਰਾਬ ਹੋਇਆ ਹੈ। ਤੁਹਾਨੂੰ ਨੋਟਿਸ ਮਿਲਣ ਦੀ ਮਿਤੀ ਤੋਂ 5 ਦਿਨਾਂ ਦੇ ਅੰਦਰ ਕਾਰਨ ਦਿਖਾਉਣਾ ਹੋਵੇਗਾ ਕਿ ਤੁਹਾਡੀਆਂ ਸੇਵਾਵਾਂ ਨੂੰ ਕਿਉਂ ਬੰਦ ਨਹੀਂ ਕੀਤਾ ਜਾਣਾ ਚਾਹੀਦਾ।

ਘਰਾਂ ਤੋਂ ਦੂਰ ਨੌਕਰੀਆਂ ਕਰਦੇ ਅਧਿਆਪਕਾਂ ਦੀਆਂ ਬਦਲੀਆਂ ਕਰਵਾਉਣ ਲਈ ਚੁੱਕੀ ਮੰਗ
ਬਦਲੀ ਕਰਵਾਣ ਲਈ ਪੰਜਾਬ ਦੇ ਹਰੇਕ ਲੋੜਵੰਦ ਅਧਿਆਪਕ ਨੂੰ ਮਿਲੇ ਖਾਲੀ ਸਟੇਸ਼ਨਾਂ ਉੱਪਰ ਅਪਲਾਈ ਕਰਨ ਦਾ ਮੌਕਾ: ਪੰਨੂੰ, ਹਾਂਡਾ

ਕਿਹਾ, ਪਿਛਲੀ ਕਾਗਰਸ ਸਰਕਾਰ ਵੱਲੋੰ ਪੰਜਾਬ ਦੇ ਅਧਿਆਪਕਾਂ ਨਾਲ ਕੀਤੀ ਗਈ ਸੀ ਧੱਕੇਸ਼ਾਹੀ | Teachers

ਗੁਰੂਹਰਸਹਾਏ (ਸਤਪਾਲ ਥਿੰਦ)- ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ.) ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਅਤੇ ਯੂਨੀਅਨ ਦੇ ਸਲਾਹਕਾਰ ਬੋਰਡ ਦੇ ਸੂਬਾਈ ਚੇਅਰਮੈਨ ਹਰਜਿੰਦਰ ਹਾਂਡਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਹਰੇਕ ਲੋੜਵੰਦ ਅਧਿਆਪਕ (Teachers) ਨੂੰ ਬਦਲੀ ਕਰਵਾਣ ਲਈ ਉਸ ਦੇ ਘਰ ਨੇੜਲੇ ਖਾਲੀ ਸਟੇਸ਼ਨਾਂ ਉੱਪਰ ਅਪਲਾਈ ਕਰਨ ਦਾ ਬਿਨਾ ਸ਼ਰਤ ਮੌਕਾ ਦਿੱਤਾ ਜਾਵੇ ਅਤੇ ਅਧਿਆਪਕਾਂ ਦੀ ਬਦਲੀ ਲਈ ਸਕੂਲ ਵਿੱਚ 2 ਸਾਲ ਅਤੇ 3 ਸਾਲ ਜਰੂਰੀ ਠਹਿਰ ਵਾਲੀ ਸ਼ਰਤ ਨੂੰ ਮੁੱਢੋ ਰੱਦ ਕੀਤਾ ਜਾਵੇ।

ਆਪਣਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਪੰਨੂੰ ਅਤੇ ਹਾਂਡਾ ਨੇ ਕਿਹਾ ਕਿ ਕਾਗਰਸ ਦੀ ਪਿਛਲੀ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਨਵੀਆਂ ਨਿਯੁਕਤੀਆਂ ਕਰਦੇ ਸਮੇਂ ਅਧਿਆਪਕਾਂ ਨਾਲ ਧੱਕੇਸ਼ਾਹੀ ਕੀਤੀ ਗਈ ਸੀ ਅਤੇ ਘਰ ਦੇ ਨੇੜੇ ਖਾਲੀ ਸਟੇਸ਼ਨ ਹੋਣ ਦੇ ਬਾਵਜੂਦ ਉਹਨਾ਼ਂ ਨੂੰ ਜਬਰੀ ਦੂਰ-ਦੁਰੇਡੇ ਦੇ ਇਲਾਕੇ ਦੇ ਸਕੂਲਾਂ ਵਿੱਚ ਭੇਜਿਆ ਗਿਆ ਸੀ। ਉਹਨਾਂ ਕਿਹਾ ਕਿ ਪੰਜਾਬ ਦੇ ਅਧਿਆਪਕ ਅੱਜ ਵੀ ਆਪਣੇ ਘਰਾਂ ਦੇ ਨਜਦੀਕ ਵਾਲੇ ਸਕੂਲਾਂ ਵਿੱਚ ਸੀਟਾਂ ਖਾਲੀ ਪਈਆਂ ਹੋਣ ਦੇ ਬਾਵਜੂਦ ਦੂਰ-ਦੁਰੇਡੇ ਇਲਾਕੇ ਦੇ ਸਕੂਲਾਂ ਵਿੱਚ ਪੜਾਉਣ ਜਾ ਰਹੇ ਹਨ।

ਸਕੂਲ ਵਿੱਚ 2 ਸਾਲ ਜਰੂਰੀ ਠਹਿਰ ਵਾਲੀ ਸ਼ਰਤ ਹੋਵੇ ਮੁੱਢੋ ਰੱਦ | Teachers

ਉਹਨਾਂ ਕਿਹਾ ਕਿ ਪਿਛਲੀ ਸਰਕਾਰ ਵੱਲੋ ਟੀਚਰ ਟਰਾਂਸਫਰ ਪੌਲਸੀ ਬਣਾਉਦੇ ਸਮੇਂ ਪੰਜਾਬ ਦੇ ਅਧਿਆਪਕਾਂ ਨੂੰ ਪਰੇਸ਼ਾਨ ਕਰਨ ਲਈ ਜਾਣਬੁੱਝ ਕੇ 2 ਸਾਲ ਅਤੇ 3 ਸਾਲ ਜਰੂਰੀ ਠਹਿਰ ਵਾਲੀ ਸ਼ਰਤ ਲਗਾਈ ਗਈ ਸੀ। ਹਰਜਿੰਦਰਪਾਲ ਸਿੰਘ ਪੰਨੂੰ ਅਤੇ ਹਰਜਿੰਦਰ ਹਾਂਡਾ ਨੇ ਕਿਹਾ ਕਿ ਪਿਛਲੀ ਕਾਗਰਸ ਸਰਕਾਰ ਦੇ ਸਤਾਏ ਪੰਜਾਬ ਦੇ ਅਧਿਆਪਕਾਂ ਨੇ ਇਸ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਇੱਕਪਾਸੜ ਫਤਵਾ ਦੇ ਕੇ ਆਮ ਆਦਮੀ ਪਾਰਟੀ ਦੀ ਮੌਜੂਦਾ ਪੰਜਾਬ ਸਰਕਾਰ ਬਣਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਸੀ ਅਤੇ ਹੁਣ ਪੰਜਾਬ ਸਰਕਾਰ ਦਾ ਵੀ ਫਰਜ ਬਣਦਾ ਹੈ ਕਿ ਪਿਛਲੀ ਸਰਕਾਰ ਵੱਲੋਂ ਬਣਾਈਆਂ ਗਲਤ ਸਿੱਖਿਆ ਨੀਤੀਆਂ ਨੂੰ ਮੁੱਢੋ ਰੱਦ ਕੀਤਾ ਜਾਵੇ ਅਤੇ ਪੰਜਾਬ ਦੇ ਅਧਿਆਪਕਾਂ ਨੂੰ ਰਾਹਤ ਦਿੱਤੀ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ।

ਸਿੱਖਿਆ ਦੇ ਖੇਤਰ ’ਚ ਵਧੀਆ ਭੂਮਿਕਾ ਨਿਭਾਉਣ ਵਾਲੇ 7 ਅਧਿਆਪਕ 26 ਦਸੰਬਰ ਨੂੰ ਕੀਤੇ ਜਾਣਗੇ ਸਨਮਾਨਿਤ
ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੋਸਾਇਟੀ ਜ਼ਿਲ੍ਹਾ ਫਰੀਦਕੋਟ ਵੱਲੋਂ ਕੀਤਾ ਫੈਸਲਾ

ਕੋਟਕਪੂਰਾ, (ਅਜੈ ਮਨਚੰਦਾ)। ਸਿੱਖਿਆ (Education) ਦੇ ਖੇਤਰ ’ਚ ਆਪਣੀਆਂ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਸੱਤ ਅਧਿਆਪਾਕਾਂ ਨੂੰ 26 ਦਸਬੰਰ ਨੂੰ ਸਮਾਗਮ ਦੌਰਾਨ ਕੋਟਰਕਪੂਰਾ ਵਿਖੇ ਸਨਮਾਨਿਤ ਕੀਤਾ ਜਾਵੇਗਾ। ਇਹ ਸਮਾਗਮ ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੋਸਾਇਟੀ (ਰਜਿਸਟਰਡ) ਕੋਟਕਪੂਰਾ ਵੱਲੋਂ ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ਮੌਕੇ 26 ਦਸੰਬਰ ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਸਥਾਨਕ ਸ਼ਹੀਦ ਭਗਤ ਸਿੰਘ ਪਾਰਕ, ਪੁਰਾਣਾ ਸ਼ਹਿਰ ਵਿੱਚ ਸਥਿਤ ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਦਫਤਰ ਵਿੱਚ ਵਿਚਾਰ ਚਰਚਾ ਕਰਨ ਦੇ ਨਾਲ-ਨਾਲ ਸਿੱਖਿਆ ਦੇ ਖੇਤਰ ਵਿੱਚ ਵਧੀਆ ਭੂਮਿਕਾ ਨਿਭਾਉਂਣ ਵਾਲੇ ਜ਼ਿਲ੍ਹਾ ਫਰੀਦਕੋਟ ਦੇ 7 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਇਹ ਅਧਿਆਪਕ ਹੋਣਗੇ ਸਨਮਾਨਿਤ (Education)

ਸਨਮਾਨਿਤ ਹੋਣ ਵਾਲਿਆਂ ਅਧਿਆਪਕਾਂ ’ਚ ਪ੍ਰਿੰਸੀਪਲ ਨਵਦੀਪ ਸ਼ਰਮਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀਨੌਂ , ਧਰਮਿੰਦਰ ਸਿੰਘ ਲੈਕਚਰਾਰ ਪੰਜਾਬੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੀ ਰੋੜੀ ਡੱਗੋ ਰੋਮਾਣਾ, ਇੰਦਰਪਾਲ ਕੌਰ ਲੈਕਚਰਾਰ ਸਰੀਰਕ ਸਿੱਖਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਰਾ , ਸੋਹਨ ਸਿੰਘ ਪੱਖੀ ਪੰਜਾਬੀ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲਾਨੌੰ , ਰਾਜਿੰਦਰ ਸਿੰਘ ਡੋਡ ਮੈਥ ਮਾਸਟਰ ਡਾ.. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ , ਰੇਣੂ ਗੋਇਲ ਈ.ਟੀ.ਟੀ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਸੇਢਾ ਸਿੰਘ ਵਾਲਾ ਬਲਾਕ ਜੈਤੋ , ਕਰਮਜੀਤ ਕੌਰ ਈ.ਟੀ. ਟੀ.ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਪੰਜਗਰਾਈੰ ਕਲਾਂ ਮੇਨ ਬਲਾਕ ਕੋਟਕਪੂਰਾ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਸਾਲ 2023 ਦਾ ਕੈਲੰਡਰ ਜਾਰੀ ਕੀਤਾ ਜਾਵੇਗਾ ।

ਇਹ ਜਾਣਕਾਰੀ ਦਿੰਦਿਆਂ ਸੋਸਾਇਟੀ ਦੇ ਪ੍ਰਧਾਨ ਮਾਸਟਰ ਅਸ਼ੋਕ ਕੌਸ਼ਲ, ਮੀਤ ਪ੍ਰਧਾਨ ਪ੍ਰੇਮ ਚਾਵਲਾ , ਜਨਰਲ ਸਕੱਤਰ ਕੁਲਵੰਤ ਸਿੰਘ ਚਾਨੀ, ਵਿੱਤ ਸਕੱਤਰ ਸੋਮ ਨਾਥ ਅਰੋੜਾ, ਸਲਾਹਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ , ਰਾਜਿੰਦਰ ਸਿੰਘ ਸਰਾਂ, ਪ੍ਰੋ. ਹਰਬੰਸ ਸਿੰਘ ਪਦਮ , ਇਕਬਾਲ ਸਿੰਘ ਮੰਘੇੜਾ, ਤਰਸੇਮ ਨਰੂਲਾ, ਗੁਰਚਰਨ ਸਿੰਘ ਮਾਨ ‘ ਸੁਖਚੈਨ ਸਿੰਘ ਥਾਂਦੇਵਾਲਾ, ਮੁਖਤਿਆਰ ਸਿੰਘ ਮੱਤਾ ਅਤੇ ਮਨਦੀਪ ਸਿੰਘ ਮਿੰਟੂ ਗਿੱਲ ਸਮੂਹ ਕਾਰਜਕਾਰਨੀ ਕਮੇਟੀ ਮੈਂਬਰਾਂ ਨੇ ਇਲਾਕੇ ਭਰ ਦੇ ਲੋਕਾਂ , ਪੈਨਸ਼ਨਰਾਂ , ਵੱਖ-ਵੱਖ ਕਲੱਬਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਹਾਰਦਿਕ ਸੱਦਾ ਦਿੱਤਾ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ