12th Result - Sach Kahoon Punjabi

12th Result: ਸੀਬੀਐੱਸਈ 12ਵੀਂ ਜਮਾਤ ਦੇ ਨਤੀਜਿਆਂ ’ਚ ਛਾਏ ਸ਼ਾਹ ਸਤਿਨਾਮ ਜੀ ਵਿੱਦਿਅਕ ਸੰਸਥਾਨ
ਸਰਸਾ (ਸੱਚ ਕਹੂੰ ਨਿਊਜ਼)। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਵੱਲੋਂ ਬੁੱਧਵਾਰ ਨੂੰ ਐਲਾਨੇ 12ਵੀਂ ਜਮਾਤ ਦੇ ਪ੍ਰੀਖਿਆ ’ਚ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਤੇ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਦੋਵਾਂ ਸਕੂਲਾਂ ਦਾ ਪ੍ਰੀਖਿਆ ਨਤੀਜਾ 100 ਫੀਸਦੀ ਰਿਹਾ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਵਿਦਿਆਰਥਣ ਵੰਦਿਤਾ ਨੇ ਆਰਟਸ ਗਰੁੱਪ ’ਚ 500 ’ਚੋਂ 498 ਅੰਕ ਪ੍ਰਾਪਤ ਕਰਕੇ ਸਕੂਲ ਮੈਨੇਜ਼ਮੈਂਟ ਮੁਤਾਬਕ ਪੂਰੇ ਭਾਰਤ ’ਚ ਦੂਜਾ ਸਥਾਨ ਤੇ ਹਰਿਆਣਾ ਸੂਬੇ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ ਕੁੱਲ 331 ਵਿਦਿਆਰਥੀ-ਵਿਦਿਆਰਥਣਾਂ ਪ੍ਰੀਖਿਆ ’ਚ ਸ਼ਾਮਲ ਹੋਏ ਤੇ ਸਾਰੇ ਸਫ਼ਲ ਰਹੇ ਨਤੀਜਾ ਐਲਾਨ ਹੁੰਦੇ ਹੀ ਦੋਵੇਂ ਸਕੂਲਾਂ ’ਚ ਖੁਸ਼ੀ ਦਾ ਮਾਹੌਲ ਬਣ ਗਿਆ।

Read Also : 20 ਮਈ ਨੂੰ ਆਮ ਵਾਂਗ ਖੁੱਲ੍ਹੇ ਰਹਿਣਗੇ ਮੈਡੀਕਲ ਸਟੋਰ: ਚੰਨੀ, ਜੁਨੇਜਾ

ਅਧਿਆਪਕਾਂ, ਮਾਪਿਆਂ ਤੇ ਵਿਦਿਆਰਥੀਆਂ ਨੇ ਮਠਿਆਈ ਵੰਡ ਕੇ ਜਸ਼ਨ ਮਨਾਇਆ ਸਕੂਲ ਮੈਨੇਜ਼ਮੈਂਟ ਨੇ ਇਸ ਸਫ਼ਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੀ ਮੈਨੇਜ਼ਮੈਂਟ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਇੰਸਾਂ, ਰਿਟਾਇਰਡ ਕਰਨਲ ਨਰਿੰਦਰ ਪਾਲ ਸਿੰਘ ਤੂਰ, ਰਾਮ ਕਿਸ਼ਨ ਬਜਾਜ ਇੰਸਾਂ, ਗਰਲਜ਼ ਸਕੂਲ ਦੀ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ, ਬੁਆਇਜ਼ ਸਕੂਲ ਦੇ ਪ੍ਰਸ਼ਾਸਕ ਡਾ. ਹਰਦੀਪ ਸਿੰਘ ਇੰਸਾਂ, ਪ੍ਰਿੰਸੀਪਲ ਰਾਕੇਸ਼ ਧਵਨ ਇੰਸਾਂ, ਕੋ-ਆਰਡੀਨੇਟਰ ਗੁਰਪ੍ਰੀਤ ਸਿੰਘ ਨੇ ਸਾਰੇ ਵਿਦਿਆਰਥੀ-ਵਿਦਿਆਰਥਣਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।

ਗਰਲਜ਼ ਸਕੂਲ ਦੀਆਂ ਵਿਦਿਆਰਥਣਾਂ ਨੇ ਹਰ ਵਿਭਾਗ ’ਚ ਦਿਖਾਇਆ ਦਮ

ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਨੇ ਦੱਸਿਆ ਕਿ ਸਕੂਲ ਤੋਂ 174 ਵਿਦਿਆਰਥਣਾਂ ਪ੍ਰੀਖਿਆ ’ਚ ਸ਼ਾਮਲ ਹੋਈਆਂ ਸਨ ਤੇ ਸਾਰੀਆਂ ਪਾਸ ਹੋਈਆਂ ਹਨ ਇਨ੍ਹਾਂ ’ਚ 111 ਵਿਦਿਆਰਥਣਾਂ ਨੇ ਮੈਰਿਟ ਦੇ ਨਾਲ ਪ੍ਰੀਖਿਆ ਪਾਸ ਕੀਤੀ ਉਨ੍ਹਾਂ ਦੱਸਿਆ ਕਿ 12 ਵਿਦਿਆਰਥਣਾਂ ਨੇ 95 ਫੀਸਦੀ ਤੋਂ ਜ਼ਿਆਦਾ ਅੰਕ ਪ੍ਰਾਪਤ ਕੀਤੇ, ਜਦੋਂਕਿ 39 ਵਿਦਿਆਰਥਣਾਂ ਨੇ 90 ਫੀਸਦ ਤੋਂ ਜ਼ਿਆਦਾ ਅੰਕ ਹਾਸਲ ਕੀਤੇ ਇਸ ਤੋਂ ਇਲਾਵਾ 60 ਵਿਦਿਆਰਥਣਾਂ ਨੇ 80 ਤੋਂ 89 ਫੀਸਦੀ ਤੇ 23 ਵਿਦਿਆਰਥਣਾਂ ਨੇ 75 ਤੋਂ 79 ਫੀਸਦ ਦਰਮਿਆਨ ਅੰਕ ਪ੍ਰਾਪਤ ਕੀਤੇ 38 ਵਿਦਿਆਰਥਣਾਂ ਨੇ ਪਹਿਲੇ ਦਰਜੇ ਤੇ 2 ਵਿਦਿਆਰਥਣਾਂ ਨੇ ਦੂਜੇ ਦਰਜੇ ’ਚ ਪ੍ਰੀਖਿਆ ਪਾਸ ਕੀਤੀ।

ਆਰਟਸ ਵਿਭਾਗ ’ਚ ਜ਼ਿਲ੍ਹੇ ਤੋਂ ਲੈ ਕੇ ਦੇਸ਼ ਤੱਕ ਬਣਾਈ ਪਛਾਣ

ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਨੇ ਦੱਸਿਆ ਕਿ ਆਰਟਸ ਵਿਭਾਗ ’ਚ ਵੰਦਿਤਾ ਕਾਸਵਾਂ ਨੇ 99.6 ਫੀਸਦੀ ਅੰਕ ਲੈ ਕੇ ਭਾਰਤ ’ਚ ਦੂਜਾ ਸਥਾਨ ਪ੍ਰਾਪਤ ਕੀਤਾ ਉੱਧਰ ਰਿਤਿਕਾ ਨੇ 99.4 ਫੀਸਦੀ  ਅੰਕ ਹਾਸਲ ਕਰਕੇ ਜ਼ਿਲ੍ਹਾ ਪੱਧਰ ’ਤੇ ਦੂਜਾ ਸਥਾਨ ਪ੍ਰਾਪਤ ਕੀਤਾ ਪ੍ਰਿਆ ਨੇ 98 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ  ਕਾਮਰਸ ’ਚ ਜੈਸਮਿਨ, ਸਾਇੰਸ ’ਚ ਗੁੰਜਨ-ਪ੍ਰਤਿੱਗਿਆ ਅੱਵਲ, ਕਾਮਰਸ ਵਿਭਾਗ ’ਚ ਜੈਸਮੀਨ ਕੌਰ ਨੇ 96.2 ਫੀਸਦੀ ਅੰਕ ਲੈ ਕੇ ਸਕੂਲ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ।

ਅੰਸ਼ ਰੀਤ ਇੰਸਾਂ ਨੇ 95.2 ਫੀਸਦੀ ਨਾਲ ਦੂਜਾ ਤੇ ਕੀਰਤੀ ਨੇ 93.6 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਸਾਇੰਸ ਵਿਭਾਗ ਨਾਨ-ਮੈਡੀਕਲ ’ਚ ਗੁੰਜਨ ਤੇ ਪ੍ਰਤਿੱਗਿਆ ਤੇ ਮੈਡੀਕਲ ਵਿਭਾਗ ਦੀ ਖੁਸ਼ੀ ਨੇ ਸਾਂਝੇ ਤੌਰ ’ਤੇ 93.2 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਮੈਡੀਕਲ ਵਿਭਾਗ ’ਚ ਵੰਸ਼ਭੇਜ ਨੇ 92.6 ਫ੍ਰੀਸਦੀ ਅੰਕ ਲੈ ਕੇ ਦੂਜਾ ਤੇ ਸੁਰੁਚੀ ਨੇ 92.4 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ

ਬੁਆਇਜ਼ ਸਕੂਲ ਦਾ ਪ੍ਰੀਖਿਆ ਨਤੀਜਾ ਵੀ ਰਿਹਾ ਸ਼ਾਨਦਾਰ

ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਪਿ੍ਰੰਸੀਪਲ ਰਾਕੇਸ਼ ਧਵਨ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਤੋਂ 157 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਤੇ ਸਾਰੇ ਸਫ਼ਲ ਰਹੇ ਉਨ੍ਹਾਂ ਦੱਸਿਆ ਕਿ ਇੱਕ ਵਿਦਿਆਰਥੀ ਨੇ 95 ਫੀਸਦੀ ਤੋਂ ਜ਼ਿਆਦਾ ਅੰਕ ਪ੍ਰਾਪਤ ਕੀਤੇ, ਜਦੋਂਕਿ 7 ਵਿਦਿਆਰਥੀਆਂ ਨੇ 90 ਫੀਸਦੀ ਤੋਂ ਜ਼ਿਆਦਾ ਅੰਕ ਹਾਸਲ ਕੀਤੇ ਇਸ ਤੋਂ ਇਲਾਵਾ 45 ਵਿਦਿਆਰਥੀਆਂ ਨੇ ਮੈਰਿਟ ਦੇ ਨਾਲ ਪ੍ਰੀਖਿਆ ਪਾਸ ਕੀਤੀ 26 ਵਿਦਿਆਰਥੀਆਂ ਨੇ 75 ਤੋਂ 80 ਫੀਸਦੀ ਦਰਮਿਆਨ ਅੰਕ ਪ੍ਰਾਪਤ ਕੀਤੇ, ਜਦੋਂਕਿ 68 ਵਿਦਿਆਰਥੀਆਂ ਨੇ ਪਹਿਲੇ ਦਰਜੇ ’ਚ ਪ੍ਰੀਖਿਆ ਪਾਸ ਕੀਤੀ।

ਪੜ੍ਹਾਈ ਦੇ ਨਾਲ ਖੇਡਾਂ ’ਚ ਵੀ ਅੱਵਲ ਰਹੇ ਵਿਦਿਆਰਥੀ

ਕਾਮਰਸ ਵਿਭਾਗ ’ਚ ਅਭਿਸ਼ੇਕ ਨੇ 96.80 ਫੀਸਦੀ ਅੰਕ ਲੈ ਕੇ ਸਕੂਲ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ ਆਰਟਸ ਵਿਭਾਗ ’ਚ ਨੈਸ਼ਨਲ ਪੱਧਰ ਦੇ ਵਾਲੀਬਾਲ ਖਿਡਾਰੀ ਆਰਿਅਨ ਬੈਨੀਵਾਲ ਨੇ 94.40 ਫੀਸਦੀ ਅੰਕ ਹਾਸਲ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਉੱਧਰ ਅੰਡਰ-19 ਕ੍ਰਿਕਟ ਐਸੋਸੀਏਸ਼ਨ ਨੇ ਸਟੇਟ ਗੋਲਡ ਮੈਡਲਿਸਟ ਪਰਾਗ ਯਾਦਵ ਨੇ 93.80 ਫੀਸਦੀ ਅੰਕ ਹਾਸਲ ਕੀਤੇ ਸਾਇੰਸ ਵਿਭਾਗ ਦੇ ਯਸ਼ਵਰਧਨ ਇੰਸਾਂ ਨੇ 92.40 ਫੀਸਦੀ ਅੰਕ ਹਾਸਲ ਕੀਤੇ ਇਸ ਤੋਂ ਇਲਾਵਾ ਸਾਇੰਸ ਵਿਭਾਗ ’ਚ ਅਵਨੀਤ ਇੰਸਾਂ ਨੇ 90.60 ਫੀਸਦੀ, ਆਰਟਸ ਵਿਭਾਗ ’ਚ ਆਰਿਅਨ ਨੇ 90.20 ਫੀਸਦੀ ਤੇ ਕਾਮਰਸ ਵਿਭਾਗ ’ਚ ਰਵੀਕਾਂਤ ਨੇ 90 ਫੀਸਦ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਲ ਕੀਤਾ ਸਕੂਲ ਮੈਨੇਜ਼ਮੈਂਟ ਨੇ ਸਾਰੇ ਸਫ਼ਲ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।