Australia Women Cricket Team - Sach Kahoon Punjabi

Women T20 World Cup 2026: ਅਸਟਰੇਲੀਆ ਦੀ ਟੀਮ ਦਾ ਹੋਇਆ ਐਲਾਨ, ਇਹ ਖਿਡਾਰਨ ਹੋਵੇਗੀ ਟੀਮ ਦੀ ਕਪਤਾਨ
ਸਪੋਰਟਸ ਡੈਸਕ। ਮਹਿਲਾ ਟੀ-20 ਵਿਸ਼ਵ ਕੱਪ 2026 ਲਈ ਅਸਟਰੇਲੀਆ ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ’ਚ 15 ਖਿਡਾਰੀ ਸ਼ਾਮਲ ਹਨ। ਸੋਫੀ ਮੋਲੀਨੇਕਸ ਨੂੰ ਟੀਮ ਦੀ ਕਪਤਾਨੀ ਦੀ ਜਿੰਮੇਵਾਰੀ ਦਿੱਤੀ ਗਈ ਹੈ। ਤਜਰਬੇਕਾਰ ਖੱਬੇ ਹੱਥ ਦੀ ਤੇਜ਼ ਗੇਂਦਬਾਜ਼ ਲੂਸੀ ਹੈਮਿਲਟਨ ਨੂੰ ਅਸਟਰੇਲੀਆਈ ਟੀਮ ’ਚ ਸ਼ਾਮਲ ਕੀਤਾ ਗਿਆ ਹੈ, ਜਦੋਂ ਕਿ ਡਾਰਸੀ ਬ੍ਰਾਊਨ ਨੂੰ ਬਾਹਰ ਕਰ ਦਿੱਤਾ ਗਿਆ ਹੈ। ਟੀਮ ’ਚ ਐਸ਼ਲੇ ਗਾਰਡਨਰ, ਟਾਹਲੀਆ ਮੈਕਗ੍ਰਾਥ, ਐਲਿਸ ਪੈਰੀ ਤੇ ਬੈਥ ਮੂਨੀ ਵਰਗੀਆਂ ਤਜਰਬੇਕਾਰ ਖਿਡਾਰਨਾਂ ਵੀ ਸ਼ਾਮਲ ਹਨ।

ਹੈਮਿਲਟਨ ਨੇ ਪਿਛਲੇ ਸਾਲ ਆਈਸੀਸੀ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ’ਚ ਅਸਟਰੇਲੀਆਈ ਟੀਮ ਦੀ ਕਪਤਾਨੀ ਕੀਤੀ ਸੀ। ਉਹ ਅਸਟਰੇਲੀਆਈ ਟੀਮ ’ਚ 7 ਗੇਂਦਬਾਜ਼ੀ ਵਿਕਲਪਾਂ ਵਿੱਚੋਂ ਇੱਕ ਹੈ। ਅਸਟਰੇਲੀਆਈ ਟੀਮ ’ਚ ਗੇਂਦਬਾਜ਼ੀ ਵਿਕਲਪਾਂ ’ਚ ਮੇਗਨ ਸ਼ੂਟ, ਕਿਮ ਗਾਰਥ, ਐਨਾਬੇਲ ਸਦਰਲੈਂਡ, ਮੈਕਗ੍ਰਾਥ, ਪੈਰੀ ਤੇ ਨਿਕੋਲਾ ਕੈਰੀ ਸ਼ਾਮਲ ਹਨ। ਗ੍ਰੇਸ ਹੈਰਿਸ, ਜਿਸ ਨੂੰ ਮਾਰਚ ’ਚ ਕੈਰੇਬੀਅਨ ਦੌਰੇ ਤੋਂ ਬਾਹਰ ਰੱਖਿਆ ਗਿਆ ਸੀ, ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ, ਤੇ ਸਦਰਲੈਂਡ ਵੀ ਵਾਪਸ ਆ ਗਈ ਹੈ। ਐਲਿਸ ਪੈਰੀ, ਜੋ 2009 ਤੋਂ ਲਗਾਤਾਰ ਟੀ-20 ਵਿਸ਼ਵ ਕੱਪ ਖੇਡ ਚੁੱਕੀ ਹੈ, ਇਸ ਸਾਲ ਆਪਣਾ 50ਵਾਂ ਵਿਸ਼ਵ ਕੱਪ ਪ੍ਰਦਰਸ਼ਨ ਪੂਰਾ ਕਰੇਗੀ। Women T20 World Cup 2026

Read Also : CBSE 12th Result 2026: ਪੰਜਾਬ ਬੋਰਡ ਤੋਂ ਬਾਅਦ ਹੁਣ CBSE ਵੱਲੋਂ ਵੀ 12ਵੀਂ ਜਮਾਤ ਦੇ ਨਤੀਜੇ ਜਾਰੀ, ਹੁਣੇ ਵੇਖੋ

ਨਿਕੋਲਾ ਕੈਰੀ 2020 ਤੋਂ ਬਾਅਦ ਆਪਣਾ ਪਹਿਲਾ ਟੀ-20 ਵਿਸ਼ਵ ਕੱਪ ਖੇਡੇਗੀ, ਜੋ ਇਸ ਸਾਲ ਦੇ ਸ਼ੁਰੂ ’ਚ ਤਿੰਨ ਸਾਲਾਂ ਦੀ ਗੈਰਹਾਜ਼ਰੀ ਤੋਂ ਬਾਅਦ ਰਾਸ਼ਟਰੀ ਟੀਮ ’ਚ ਵਾਪਸ ਪਰਤੀ ਹੈ। ਅਲਾਨਾ ਕਿੰਗ ਨੂੰ ਵੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਵਿਕਟਕੀਪਰ ਬੱਲੇਬਾਜ਼ ਟਾਹਲੀਆ ਵਿਲਸਨ ਨੂੰ ਇੱਕ ਯਾਤਰਾ ਰਿਜ਼ਰਵ ਵਜੋਂ ਸ਼ਾਮਲ ਕੀਤਾ ਗਿਆ ਹੈ। ਉਸਨੇ ਮਾਰਚ ’ਚ ਵੈਸਟਇੰਡੀਜ਼ ਵਿਰੁੱਧ ਆਪਣਾ ਇੱਕ ਰੋਜ਼ਾ ਡੈਬਿਊ ਕੀਤਾ ਸੀ। ਅਸਟਰੇਲੀਆ ਨੂੰ ਦੱਖਣੀ ਅਫਰੀਕਾ, ਭਾਰਤ, ਪਾਕਿਸਤਾਨ, ਬੰਗਲਾਦੇਸ਼ ਤੇ ਨੀਦਰਲੈਂਡ ਨਾਲ ਟੀ-20 ਵਿਸ਼ਵ ਕੱਪ ਦੇ ਗਰੁੱਪ-1 ’ਚ ਰੱਖਿਆ ਗਿਆ ਹੈ। ਅਸਟਰੇਲੀਆ 13 ਜੂਨ ਨੂੰ ਮੈਨਚੈਸਟਰ ਦੇ ਓਲਡ ਟ੍ਰੈਫੋਰਡ ’ਚ ਆਪਣੇ ਪਹਿਲੇ ਮੈਚ ’ਚ ਦੱਖਣੀ ਅਫਰੀਕਾ ਦਾ ਸਾਹਮਣਾ ਕਰੇਗੀ।

ਟੀ-20 ਵਿਸ਼ਵ ਕੱਪ ਲਈ ਅਸਟਰੇਲੀਆਈ ਮਹਿਲਾ ਟੀਮ | Women T20 World Cup 2026

ਸੋਫੀ ਮੋਲੀਨੇਕਸ (ਕਪਤਾਨ), ਨਿਕੋਲਾ ਕੈਰੀ, ਐਸ਼ ਗਾਰਡਨਰ, ਕਿਮ ਗਾਰਥ, ਲੂਸੀ ਹੈਮਿਲਟਨ, ਗ੍ਰੇਸ ਹੈਰਿਸ, ਅਲਾਨਾ ਕਿੰਗ, ਫੋਬੀ ਲਿਚਫੀਲਡ, ਟਾਹਲੀਆ ਮੈਕਗ੍ਰਾਥ, ਬੈਥ ਮੂਨੀ, ਐਲਿਸ ਪੈਰੀ, ਮੇਗਨ ਸ਼ੂਟ, ਐਨਾਬੇਲ ਸਦਰਲੈਂਡ, ਜਾਰਜੀਆ ਵੋਲ, ਜਾਰਜੀਆ ਵੇਅਰਹੈਮ।

ਯਾਤਰਾ ਰਿਜ਼ਰਵ : ਟਾਹਲੀਆ ਵਿਲਸਨ