CBSE 12th Result 2026 - Sach Kahoon Punjabi

CBSE 12th Result 2026: ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀਆਂ ਵਿਦਿਆਰਥਣਾਂ ਨੇ ਰਚਿਆ ਇਤਿਹਾਸ, 12ਵੀਂ ਆਰਟਸ ਗਰੁੱਪ ’ਚ ਲਹਿਰਾਇਆ ਝੰਡਾ
CBSE 12th Result 2026: ਸਰਸਾ (ਅਨਿਲ ਚਾਵਲਾ)। ਸੀਬੀਐੱਸਈ ਵੱਲੋਂ ਬੁੱਧਵਾਰ ਨੂੰ ਐਲਾਨ ਕੀਤੇ 12ਵੀਂ ਕਲਾਸ ਦੇ ਨਤੀਜਿਆਂ ’ਚ ਸਰਸਾ ਦੇ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ। ਕਲਾ ਵਿਭਾਗ ਦੀ ਵਿਦਿਆਰਥਣ ਵੰਦਿਤਾ ਕਸਵਾਂ ਨੇ 500 ’ਚੋਂ 498 ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ’ਚ ਟਾਪ ਕੀਤਾ ਹੈ। ਸਕੂਲ ਪ੍ਰਬੰਧਨ ਨੇ ਦਾਅਵਾ ਕੀਤਾ ਹੈ ਕਿ ਉਸਨੇ ਹਰਿਆਣਾ ਵਿੱਚ ਪਹਿਲਾ ਅਤੇ ਦੇਸ਼ ਭਰ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ।

ਇਸੇ ਸਕੂਲ ਦੀ ਵਿਦਿਆਰਥਣ ਰੀਤਿਕਾ ਨੇ 497 ਅੰਕਾਂ ਨਾਲ ਜ਼ਿਲ੍ਹਾ ਲੈਵਲ ’ਤੇ ਦੂਜਾ ਸਥਾਨ ਹਾਸਲ ਕੀਤਾ। ਇੱਕੋ ਸਕੂਲ ਦੀਆਂ ਦੋ ਵਿਦਿਆਰਥਣਾਂ ਦੀ ਇਸ ਵੱਡੀ ਉਪਲੱਬਧੀ ਨਾਲ ਸਕੂਲ ਵਿਖੇ ਉਤਸਵ ਵਰਗਾ ਮਾਹੌਲ ਬਣ ਗਿਆ। ਨਤੀਜਾ ਐਲਾਨ ਹੁੰਦੇ ਹੀ ਵਿਦਿਆਰਥਣਾਂ, ਅਧਿਆਪਕਾਂ ਨੇ ਮਠਿਆਈ ਵੰਡ ਕੇ ਖੁਸ਼ੀ ਮਨਾਈ। ਸਕੂਲ ਪ੍ਰਸ਼ਾਸਨ ਨੇ ਇਸ ਨੂੰ ਸਕੂਲ ਦੇ ਇਤਿਹਾਸ ’ਚ ਗੌਰਵਮਈ ਪਲਾਂ ’ਚ ਸ਼ਾਮਲ ਦੱਸਿਆ। ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਇੰਸਾਂ, ਰਿਟਾਇਰਡ ਕਰਨਲ ਨਰਿੰਦਰ ਪਾਲ ਸਿੰਘ ਤੂਰ, ਰਾਮਕਿਸ਼ਨ ਬਜਾਜ ਇੰਸਾਂ ਤੇ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਨੇ ਸਾਰੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਵੰਦਿਤਾ ਦੇ ਪਿਤਾ ਪ੍ਰਦੀਪ ਕਸਵਾਂ ਸਰਕਾਰੀ ਸਕੂਲ ’ਚ ਟੀ.ਜੀ.ਟੀ. ਫਿਜ਼ੀਕਲ ਐਜੂਕੇਸ਼ਨ ਅਧਿਆਪਕ ਹਨ। CBSE 12th Result 2026

Read Also : PSEB 12th Result 2026: ਬਾਰ੍ਹਵੀਂ ਦੇ ਨਤੀਜ਼ੇ, ਅੰਗਰੇਜ਼ੀ ਵਿਸ਼ਾ ਬਣਿਆ ਪੰਜਾਬ ਦੇ ਵਿਦਿਆਰਥੀਆਂ ਲਈ ਟੇਢੀ ਖੀਰ, 12459 ਹੋਏ ਫੇਲ੍ਹ

ਇਸ ਵੇਲੇ ਫਤਿਹਾਬਾਦ ਜ਼ਿਲ੍ਹੇ ਦੇ ਬਹਬਲਪੁਰ ’ਚ ਤਾਇਨਾਤ ਹਨ, ਜਦਕਿ ਮਾਤਾ ਸੁਨੀਤਾ ਹਾਊਸ ਵਾਈਫ ਹਨ। ਵੰਦਿਤਾ ਛੇਵੀਂ ਕਲਾਸ ਤੋਂ ਇਸੇ ਸਕੂਲ ਵਿੱਚ ਪੜ੍ਹ ਰਹੀ ਹੈ ਤੇ ਉਹ 10ਵੀਂ ’ਚ ਵੀ ਜ਼ਿਲ੍ਹਾ ਟਾਪਰ ਰਹਿ ਚੁੱਕੀ ਹੈ। ਰੀਤਿਕਾ ਦੇ ਪਿਤਾ ਵਿਨੋਦ ਕੁਮਾਰ ਰਿਐਲ ਐਸਟੇਟ ਤੇ ਖੇਤੀ ਦਾ ਕੰਮ ਕਰਦੇ ਹਨ, ਜਦਕਿ ਮਾਤਾ ਸੀਮਾ ਹਾਊਸ ਵਾਈਫ ਹਨ। ਰੀਤਿਕਾ ਐਲਕੇਜੀ ਤੋਂ ਹੀ ਇਸੇ ਸਕੂਲ ਦੀ ਵਿਦਿਆਰਥਣ ਹੈ।ਸਕੂਲ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਨੇ ਦੋਵਾਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ, ਲਗਨ ਤੇ ਆਤਮਵਿਸ਼ਵਾਸ ਹੋਰ ਵਿਦਿਆਰਥੀਆਂ ਲਈ ਪ੍ਰੇਰਨਾ ਹਨ। ਉਨ੍ਹਾਂ ਕਿਹਾ ਕਿ ਸਕੂਲ ’ਚ ਪੂਜਨੀਕ ਗੁਰੂ ਜੀ ਵੱਲੋਂ ਦਿੱਤੇ ਅਨੁਸ਼ਾਸਨ ਤੇ ਗੁਣਵੱਤਾ ਵਾਲੀ ਸਿੱਖਿਆ ਦਾ ਹੀ ਨਤੀਜਾ ਹੈ ਕਿ ਵਿਦਿਆਰਥਣਾਂ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੀਆਂ ਹਨ।

ਬਿਨਾਂ ਟਿਊਸ਼ਨ ਦੇ ਹਾਸਲ ਕੀਤੀ ਵੱਡੀ ਸਫਲਤਾ

ਦੋਵਾਂ ਵਿਦਿਆਰਥਣਾਂ ਦੀ ਸਫਲਤਾ ਦੀ ਸਭ ਤੋਂ ਵਿਸ਼ੇਸ਼ ਗੱਲ ਇਹ ਹੈ ਕਿ ਉਨ੍ਹਾਂ ਨੇ ਕਿਸੇ ਵੀ ਵਿਸ਼ੇ ਦੀ ਟਿਊਸ਼ਨ ਨਹੀਂ ਲਈ। ਲਗਾਤਾਰ ਅਧਿਐਨ, ਅਨੁਸ਼ਾਸਨ ਤੇ ਸਕੂਲ ’ਚ ਕਰਵਾਈ ਗਈ ਪੜ੍ਹਾਈ ਦੇ ਬਲ ’ਤੇ ਉਨ੍ਹਾਂ ਇਹ ਮੁਕਾਮ ਹਾਸਲ ਕੀਤਾ। ਵੰਦਿਤਾ ਕਸਵਾਂ ਨੇ ਦੱਸਿਆ ਕਿ ਉਹ ਸਕੂਲ ਤੋਂ ਬਾਅਦ ਰੋਜ਼ਾਨਾ 6 ਤੋਂ 7 ਘੰਟੇ ਪੜ੍ਹਾਈ ਕਰਦੀ ਸੀ। ਉਸਨੇ ਆਪਣੀ ਸਫਲਤਾ ਦਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ, ਸਕੂਲ ਪ੍ਰਬੰਧਨ, ਅਧਿਆਪਕਾਂ ਤੇ ਪਰਿਵਾਰ ਨੂੰ ਦਿੱਤਾ। ਵੰਦਿਤਾ ਨੇ ਰਾਜਨੀਤੀ ਵਿਗਿਆਨ, ਇਤਿਹਾਸ, ਭੂਗੋਲ ਤੇ ਸੰਗੀਤ ਵਿੱਚ 100-100 ਅੰਕ ਪ੍ਰਾਪਤ ਕੀਤੇ, ਜਦਕਿ ਹਿੰਦੀ ਵਿੱਚ 98 ਤੇ ਅੰਗਰੇਜ਼ੀ ਵਿੱਚ 93 ਅੰਕ ਹਾਸਲ ਕੀਤੇ। ਵੰਦਿਤਾ ਦਾ ਸੁਫ਼ਨਾ ਯੂਪੀਐੱਸਸੀ ਪਾਸ ਕਰਕੇ ਆਈਏਐੱਸ ਅਫਸਰ ਬਣਨ ਦਾ ਹੈ। ਉਸ ਨੇ ਕਿਹਾ ਕਿ ਉਹ ਭਵਿੱਖ ’ਚ ਦੇਸ਼ ਅਤੇ ਸਮਾਜ ਲਈ ਬਿਹਤਰ ਕੰਮ ਕਰਨਾ ਚਾਹੁੰਦੀ ਹੈ। CBSE 12th Result 2026

ਨਤੀਜਾ ਦੇਖ ਕੇ ਰਹਿ ਗਈ ਹੈਰਾਨ | CBSE 12th Result 2026

497 ਅੰਕ ਪ੍ਰਾਪਤ ਕਰਨ ਵਾਲੀ ਰੀਤਿਕਾ ਨੇ ਦੱਸਿਆ ਕਿ ਉਸ ਨੂੰ ਇੰਨੇ ਵੱਧ ਅੰਕ ਆਉਣ ਦੀ ਉਮੀਦ ਨਹੀਂ ਸੀ। ਉਹ ਲਗਭਗ 98 ਫੀਸਦੀ ਅੰਕ ਆਉਣ ਦਾ ਅਨੁਮਾਨ ਲਾ ਰਹੀ ਸੀ। ਨਤੀਜਾ ਆਉਣ ਵੇਲੇ ਉਹ ਇੰਨੀ ਘਬਰਾਈ ਹੋਈ ਸੀ ਕਿ ਉਸ ਨੇ ਦੋ ਵਾਰ ਗਲਤ ਰੋਲ ਨੰਬਰ ਭਰ ਦਿੱਤਾ। ਤੀਜੀ ਵਾਰ ਸਹੀ ਰੋਲ ਨੰਬਰ ਭਰ ਕੇ ਨਤੀਜਾ ਦੇਖਿਆ ਤਾਂ ਉਹ ਖੁਦ ਵੀ ਹੈਰਾਨ ਰਹਿ ਗਈ। ਰੀਤਿਕਾ ਨੇ ਦੱਸਿਆ ਕਿ ਉਸ ਵੇਲੇ ਉਸ ਦੀ ਮਾਤਾ ਉਸਦੇ ਨਾਲ ਸੀ। ਜਿਓਂ ਹੀ ਉਸ ਨੇ ਆਪਣੇ ਅੰਕ ਦੱਸੇ, ਘਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਉਸਨੇ ਕਿਹਾ ਕਿ ਉਹ ਸਕੂਲ ਵਿੱਚ ਪੜ੍ਹਾਏ ਗਏ ਪਾਠ ਨੂੰ ਘਰ ਆ ਕੇ ਲਗਾਤਾਰ ਦੁਹਰਾਉਂਦੀ ਸੀ ਤੇ ਪੂਰੇ ਸੈਸ਼ਨ ਦੌਰਾਨ ਰੁਟੀਨ ਬਣਾ ਕੇ ਪੜ੍ਹਾਈ ਕੀਤੀ।

ਵੰਦਿਤਾ ਆਈਏਐੱਸ ਅਫਸਰ ਬਣ ਕੇ ਪ੍ਰਸ਼ਾਸਨਿਕ ਸੇਵਾਵਾਂ ’ਚ ਜਾਣਾ ਚਾਹੁੰਦੀ ਹੈ, ਜਦਕਿ ਰੀਤਿਕਾ ਦਾ ਸੁਪਨਾ ਆਰਕੀਓਲੌਜਿਸਟ (ਪੁਰਾਤੱਤਵ ਵਿਗਿਆਨੀ) ਬਣਨ ਦਾ ਹੈ। ਰੀਤਿਕਾ ਨੇ ਦੱਸਿਆ ਕਿ ਉਸ ਨੂੰ ਇਤਿਹਾਸ ਤੇ ਪ੍ਰਾਚੀਨ ਸੱਭਿਆਤਾਵਾਂ ਬਾਰੇ ਜਾਣਨ ’ਚ ਖਾਸ ਰੁਚੀ ਹੈ ਤੇ ਉਹ ਇਸੇ ਖੇਤਰ ’ਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ।

CBSE 12th Result 2026: ਪੰਜਾਬ ਬੋਰਡ ਤੋਂ ਬਾਅਦ ਹੁਣ CBSE ਵੱਲੋਂ ਵੀ 12ਵੀਂ ਜਮਾਤ ਦੇ ਨਤੀਜੇ ਜਾਰੀ, ਹੁਣੇ ਵੇਖੋ
CBSE 12th Result 2026: ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਸੀਬੀਐਸਈ (ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ) ਨੇ 12ਵੀਂ ਜਮਾਤ ਦੇ ਨਤੀਜੇ ਜਾਰੀ ਕੀਤੇ ਹਨ। ਕੁੱਲ 85.20 ਫੀਸਦੀ ਵਿਦਿਆਰਥੀ ਪਾਸ ਹੋਏ ਹਨ, ਜੋ ਕਿ ਪਿਛਲੇ ਸਾਲ ਨਾਲੋਂ 3 ਫੀਸਦੀ ਘੱਟ ਹੈ। ਕੁੱਲ 94,028 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ, ਜਦੋਂ ਕਿ 17,113 ਵਿਦਿਆਰਥੀਆਂ ਨੇ 95 ਫੀਸਦੀ ਤੋਂ ਜ਼ਿਆਦਾ ਅੰਕ ਹਾਸਲ ਕੀਤੇ ਹਨ। ਇਸ ਸਾਲ, ਉੱਤਰ ਪੱਤਰੀਆਂ ਦੀ ਜਾਂਚ ਔਨ-ਸਕ੍ਰੀਨ ਮਾਰਕਿੰਗ ਸਿਸਟਮ ਦੀ ਵਰਤੋਂ ਕਰਕੇ ਕੀਤੀ ਗਈ। ਉਮੀਦਵਾਰ ਆਪਣੇ ਨਤੀਜੇ cbse.gov.in ’ਤੇ ਵੇਖ ਸਕਦੇ ਹਨ। ਜੇਕਰ ਵਿਦਿਆਰਥੀਆਂ ਕੋਲ ਇੰਟਰਨੈੱਟ ਦੀ ਪਹੁੰਚ ਨਹੀਂ ਹੈ ਜਾਂ ਸਰਵਰ ਡਾਊਨ ਹੈ, ਤਾਂ ਉਹ ਆਪਣੇ ਵਿਸ਼ੇ ਅਨੁਸਾਰ ਨਤੀਜੇ ਐਸਐਮਐਸ ਭੇਜ ਕੇ ਵੀ ਹਾਸਲ ਕਰ ਸਕਦੇ ਹਨ। ਹਾਲਾਂਕਿ, ਆਨਲਾਈਨ ਸਕੋਰਕਾਰਡ ਵੈਧ ਨਹੀਂ ਹੋਣਗੇ। ਵਿਦਿਆਰਥੀਆਂ ਨੂੰ ਆਪਣੀਆਂ ਅਸਲ ਮਾਰਕਸ਼ੀਟਾਂ ਆਪਣੇ ਸਕੂਲਾਂ ਤੋਂ ਹੀ ਹਾਸਲ ਹੋਣਗੀਆਂ।

Read Also : PSEB 12th Result: ਪੰਜਾਬ ਬੋਰਡ ਵੱਲੋਂ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ, ਜਾਣੋ ਕਿਵੇਂ ਵੇਖ ਸਕਦੇ ਹੋ ਆਪਣੇ ਨਤੀਜੇ

ਮੈਰਿਟ ਸੂਚੀ ਜਾਰੀ ਨਹੀਂ ਕੀਤੀ ਜਾਵੇਗੀ | CBSE 12th Result 2026

ਸੀਬੀਐਸਈ ਬੋਰਡ ਮੈਰਿਟ ਸੂਚੀ ਜਾਰੀ ਨਹੀਂ ਕਰਦਾ ਹੈ। ਇਸ ਤੋਂ ਇਲਾਵਾ, ਨਤੀਜਿਆਂ ’ਚ ਕੋਈ ਵੀ ਟਾਪਰ ਦਾ ਐਲਾਨ ਨਹੀਂ ਕੀਤਾ ਜਾਂਦਾ ਹੈ। ਬੋਰਡ ਸਾਰੇ ਸਕੂਲਾਂ ਤੇ ਵਿਦਿਅਕ ਸੰਸਥਾਵਾਂ ਨੂੰ ਹਦਾਇਤ ਕਰਦਾ ਹੈ ਕਿ ਉਹ ਕਿਸੇ ਵੀ ਬੱਚੇ ਨੂੰ ਸਕੂਲ ਜਾਂ ਜ਼ਿਲ੍ਹਾ ਟਾਪਰ ਨਾ ਐਲਾਨਣ।

ਕੁੜੀਆਂ ਦੇ ਨਤੀਜੇ ਮੁੰਡਿਆਂ ਨਾਲੋਂ 6.73 ਫੀਸਦੀ ਬਿਹਤਰ

ਕੁੜੀਆਂ ਦੇ ਨਤੀਜੇ 88.86 ਫੀਸਦੀ ਆਏ ਹਨ, ਜਦੋਂ ਕਿ ਮੁੰਡਿਆਂ ਦੇ ਨਤੀਜੇ 82.23 ਫੀਸਦੀ ਹਨ। ਕੁੜੀਆਂ ਦੇ ਨਤੀਜੇ ਮੁੰਡਿਆਂ ਨਾਲੋਂ 6.73 ਫੀਸਦੀ ਬਿਹਤਰ ਹਨ। ਤੀਜਾ ਦਰਜ਼ਾ ਵਿਦਿਆਰਥੀਆਂ ਦੇ ਨਤੀਜੇ 100 ਫੀਸਦੀ ਆਏ ਹਨ।

ਤ੍ਰਿਵੇਂਦਰਮ ਦੇ ਨਤੀਜੇ ਫਿਰ ਤੋਂ ਸਭ ਚੰਗੇ, ਪ੍ਰਯਾਗਰਾਜ ਫਿਰ ਤੋਂ ਸਭ ਤੋਂ ਘੱਟ

ਤ੍ਰਿਵੇਂਦਰਮ ਖੇਤਰ ’ਚ, 95.62 ਫੀਸਦੀ ਵਿਦਿਆਰਥੀ ਪਾਸ ਹੋਏ, ਜੋ ਕਿ ਦੇਸ਼ ’ਚ ਸਭ ਤੋਂ ਜ਼ਿਆਦਾ ਹਨ। ਇਸ ਦੌਰਾਨ, ਪ੍ਰਯਾਗਰਾਜ ਖੇਤਰ 72.43 ਫੀਸਦੀ ਦੇ ਨਤੀਜੇ ਨਾਲ ਸਭ ਤੋਂ ਘੱਟ ਸਥਾਨ ’ਤੇ ਰਿਹਾ। ਪਿਛਲੇ ਸਾਲ, ਤ੍ਰਿਵੇਂਦਰਮ ਦੇ ਨਤੀਜੇ ਸਭ ਤੋਂ ਵੱਧ ਸਨ ਤੇ ਪ੍ਰਯਾਗਰਾਜ ਸਭ ਤੋਂ ਪਿੱਛੇ ਸੀ।