Punjab SIR - Sach Kahoon Punjabi

Punjab SIR: ਵੋਟ ਮੈਪਿੰਗ ’ਚੋਂ ਲੱਖਾਂ ਵੋਟਰ ਗਾਇਬ! ਐੱਸਆਈਆਰ ਤੋਂ ਪਹਿਲਾਂ ਹੀ ਨਹੀਂ ਲੱਭ ਰਹੇ 17 ਫੀਸਦੀ ਵੋਟਰ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ ਵੱਲੋਂ ਕਰਵਾਈ ਜਾ ਰਹੀ ਵੋਟ ਮੈਪਿੰਗ ਵਿੱਚੋਂ ਹੀ ਲੱਖਾਂ ਵੋਟਰ ਗਾਇਬ ਹੋ ਗਏ ਹਨ ਅਤੇ ਪੰਜਾਬ ਵਿੱਚ 17 ਫੀਸਦੀ ਵੋਟਰ ਲੱਭ ਹੀ ਨਹੀਂ ਰਹੇ ਹਨ ਕਿ ਉਹ ਪਹਿਲਾਂ ਕਿੱਥੋਂ ਦੇ ਵੋਟਰ ਸਨ ਜਾਂ ਇਸ ਸਮੇਂ ਕਿੱਥੇ ਹਨ।ਜੇਕਰ ਇਹ ਮੈਪਿੰਗ ਵਾਲੇ ਵੋਟਰ ਐੱਸਆਈਆਰ ਵਿੱਚ ਨਾ ਮਿਲੇ ਤਾਂ ਵੱਡੀ ਗਿਣਤੀ ਵਿੱਚ ਵੋਟ ਕੱਟੇ ਵੀ ਜਾ ਸਕਦੇ ਹਨ ਜਾਂ ਫਿਰ ਉਨ੍ਹਾਂ ਵੋਟਰਾਂ ਦੀ ਭਾਲ ਕੀਤੀ ਜਾਏਗੀ।ਪੰਜਾਬ ਵਿੱਚ ਐੱਸਆਈਆਰ ਤੋਂ ਪਹਿਲਾਂ ਹੁਣ ਮੈਪਿੰਗ ਦਾ ਡੇਟਾ ਕਾਫ਼ੀ ਜ਼ਿਆਦਾ ਹੰਗਾਮਾ ਵੀ ਕਰ ਸਕਦਾ ਹੈ, ਹਾਲਾਂਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਲਗਾਤਾਰ ਇਸ ਮੈਪਿੰਗ ਡੇਟਾ ਨੂੰ ਹੋਰ ਜ਼ਿਆਦਾ ਮੁਕੰਮਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੌਜ਼ੂਦਾ 83.08 ਫੀਸਦੀ ਮੈਪਿੰਗ ਡੇਟਾ 85 ਫੀਸਦੀ ਤੱਕ ਵੀ ਪੁੱਜਦਾ ਨਜ਼ਰ ਨਹੀਂ ਆ ਰਿਹਾ ਹੈ।

Read Also:  ਸਿਫਾਰਿਸ਼ ਦੇ ਬਾਵਜੂਦ ਤਹਿਸੀਲਦਾਰਨੀ ਨੇ ਰਜਿਸ਼ਟਰੀ ਕਰਵਾਉਣ ਲਈ ਮੰਗੀ ਲੱਖਾਂ ਰੁਪਏ ਦੀ ਰਿਸ਼ਵਤ

ਜਾਣਕਾਰੀ ਅਨੁਸਾਰ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਐੱਸਆਈਆਰ ਨੂੰ ਕਰਵਾਉਣਾ ਵੀ ਜ਼ਰੂਰੀ ਹੈ ਅਤੇ ਪੰਜਾਬ ਵਿੱਚ ਐੱਸਆਈਆਰ ਨੂੰ ਜੂਨ ਦੇ ਆਖਰੀ ਹਫ਼ਤੇ ਤੱਕ ਸ਼ੁਰੂ ਕਰ ਦਿੱਤਾ ਜਾਵੇਗਾ। ਉਸ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ ਵਲੋਂ ਹਰ ਵੋਟਰ ਦੀ ਮੈਪਿੰਗ ਕੀਤੀ ਜਾ ਰਹੀ ਹੈ। ਜਿਹੜਾ ਵੀ ਵੋਟਰ 2025 ਦੀ ਵੋਟਰ ਸੂਚੀ ਵਿੱਚ ਦਰਜ਼ ਹੈ ਤਾਂ ਉਸ ਦਾ ਮਿਲਾਨ 2003 ਦੀ ਵੋਟਰ ਸੂਚੀ ਨਾਲ ਕੀਤਾ ਜਾ ਰਿਹਾ ਹੈ। ਜੇਕਰ 2003 ਦੀ ਵੋਟਰ ਸੂਚੀ ਵਿੱਚ ਨਾਂਅ ਦਰਜ ਨਹੀਂ ਹੈ ਤਾਂ ਉੱਕਤ ਵੋਟਰ ਦੇ ਪਿਤਾ ਜਾਂ ਫਿਰ ਦਾਦਾ ਦੀ ਵੋਟ ਨੂੰ ਚੈਕ ਕਰਦੇ ਹੋਏ ਮਿਲਾਨ ਕੀਤਾ ਜਾ ਰਿਹਾ ਹੈ, ਕਿਉਂਕਿ ਵੱਡੀ ਗਿਣਤੀ ਵਿੱਚ ਵੋਟਰ 2003 ਤੋਂ ਬਾਅਦ ਵੀ ਬਣੇ ਹੋਣਗੇ। ਪਰਿਵਾਰ ਦੇ ਵੱਡੇ ਬਜ਼ੁਰਗਾਂ ਦੀ ਵੋਟ ਨਾਲ ਮਿਲਾਨ ਕਰਨ ਦੇ ਬਾਵਜੂਦ ਸਿਰਫ਼ 83 ਫੀਸਦੀ ਵੋਟਰਾਂ ਦਾ ਹੀ ਮਿਲਾਨ ਹੋਇਆ ਹੈ, ਜਦੋਂ ਕਿ 2025 ਦੀ ਵੋਟਰ ਸੂਚੀ ਵਿੱਚ ਦਰਜ ਵੋਟਰ 2003 ਦੀ ਵੋਟਰ ਸੂਚੀ ਅਨੁਸਾਰ ਖ਼ੁਦ ਜਾਂ ਫਿਰ ਉਨ੍ਹਾਂ ਦੇ ਬਜ਼ੁਰਗ ਮਿਲ ਹੀ ਨਹੀਂ ਰਹੇ। ਜਿਸ ਨੂੰ ਦੇਖ ਕੇ ਸਿਆਸੀ ਪਾਰਟੀਆਂ ਲਈ ਵੀ ਡਰ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ।

ਦੋ ਕਰੋੜ 14 ਲੱਖ ਵੋਟਰਾਂ ਵਿੱਚੋਂ ਮਿਲੇ ਸਿਰਫ਼ 1 ਕਰੋੜ 78 ਲੱਖ ਵੋਟਰ

ਪੰਜਾਬ ਵਿੱਚ ਕਰਵਾਈ ਜਾ ਰਹੀ ਵੋਟ ਮੈਪਿੰਗ ਵਿੱਚ 12 ਮਈ ਤੱਕ 2 ਕਰੋੜ 14 ਲੱਖ 56 ਹਜ਼ਾਰ 292 ਵੋਟਰਾਂ ਵਿੱਚੋਂ 83.08 ਫੀਸਦੀ ਦਰ ਅਨੁਸਾਰ 1 ਕਰੋੜ 78 ਲੱਖ 26 ਹਜ਼ਾਰ 510 ਵੋਟਰ ਹੀ ਮਿਲੇ ਹਨ। ਇਸ ਵਿੱਚ ਤਰਨਤਾਰਨ ਵਿਖੇ ਸਭ ਤੋਂ ਜ਼ਿਆਦਾ 92.61 ਫੀਸਦੀ ਵੋਟਰ ਮਿਲੇ ਹਨ ਤੇ ਮੁਹਾਲੀ ਵਿਖੇ 65.40 ਫੀਸਦੀ ਦਰ ਨਾਲ ਸਭ ਤੋਂ ਘੱਟ ਵੋਟਰ ਮਿਲੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ ਵਿਖੇ 85.55 ਫੀਸਦੀ ਵੋਟਰਾਂ ਦੀ ਹੀ ਮੈਪਿੰਗ ਹੋ ਸਕੀ ਹੈ। ਮੁਹਾਲੀ ਤੋਂ ਬਾਅਦ  ਸਭ ਤੋਂ ਘੱਟ ਮੈਪਿੰਗ ਵਾਲੇ ਜ਼ਿਲ੍ਹਿਆਂ ਵਿੱਚ ਲੁਧਿਆਣਾ ਵਿਖੇ 72.49 ਫੀਸਦੀ, ਜਲੰਧਰ ਵਿਖੇ 79.17 ਫੀਸਦੀ, ਪਟਿਆਲਾ ਵਿਖੇ 80.70 ਫੀਸਦੀ, ਕਪੂਰਥਲਾ ਵਿਖੇ 81.4 ਫੀਸਦੀ, ਪਠਾਨਕੋਟ ਵਿਖੇ 82.27 ਫੀਸਦੀ, ਫਰੀਦਕੋਟ ਵਿਖੇ 83.21 ਫੀਸਦੀ, ਗੁਰਦਾਸਪੁਰ ਵਿਖੇ 83.9 ਫੀਸਦੀ, ਰੂਪਨਗਰ ਵਿਖੇ 83.95 ਫੀਸਦੀ, ਫਿਰੋਜ਼ਪੂਰ ਵਿਖੇ 85.10 ਫੀਸਦੀ, ਸੰਗਰੂਰ ਵਿਖੇ 85.55 ਫੀਸਦੀ, ਬਠਿੰਡਾ ਵਿਖੇ 85.62 ਫੀਸਦੀ, ਫਾਜ਼ਿਲਕਾ ਵਿਖੇ 86.02 ਫੀਸਦੀ, ਫਤਹਿਗੜ੍ਹ ਸਾਹਿਬ ਵਿਖੇ 86.31 ਫੀਸਦੀ, ਮੋਗਾ ਵਿਖੇ 87.08 ਫੀਸਦੀ, ਹੁਸ਼ਿਆਰਪੁਰ ਵਿਖੇ 87.19 ਫੀਸਦੀ, ਸ਼ਹੀਦ ਭਗਤ ਸਿੰਘ ਨਗਰ ਵਿਖੇ 87.40 ਫੀਸਦੀ, ਅੰਮ੍ਰਿਤਸਰ ਵਿਖੇ 87.60 ਫੀਸਦੀ, ਮਲੇਰਕੋਟਲਾ ਵਿਖੇ 88.27 ਫੀਸਦੀ, ਬਰਨਾਲਾ ਵਿਖੇ 90.50 ਫੀਸਦੀ, ਸ੍ਰੀ ਮੁਕਤਸਰ ਸਾਹਿਬ ਵਿਖੇ 91.89 ਫੀਸਦੀ, ਮਾਨਸਾ ਵਿਖੇ 92.44 ਫੀਸਦੀ ਅਤੇ ਤਰਨਤਾਰਨ ਵਿਖੇ 92.61 ਫੀਸਦੀ ਵੋਟਰਾਂ ਦੀ ਮੈਪਿੰਗ ਹੋਈ ਹੈ।