Country Crisis Readiness - Sach Kahoon Punjabi

National Security Preparedness: ਸੰਕਟ ਤੋਂ ਪਹਿਲਾਂ ਤਿਆਰੀ ਹੀ ਮਜ਼ਬੂਤ ਰਾਸ਼ਟਰ ਦੀ ਪਛਾਣ
ਦੁਨੀਆ ਇਸ ਵੇਲੇ ਡੂੰਘੇ ਆਰਥਿਕ ਤੇ ਜੰਗੀ ਤਣਾਅ ਦੇ ਦੌਰ ’ਚੋਂ ਲੰਘ ਰਹੀ ਹੈ। ਕਈ ਦੇਸ਼ਾਂ ਵਿਚਕਾਰ ਵਧਦੇ ਸੰਘਰਸ਼, ਊਰਜਾ ਸੰਕਟ, ਮਹਿੰਗਾਈ ਤੇ ਵਪਾਰਕ ਅਸਥਿਰਤਾ ਨੇ ਪੂਰੀ ਦੁਨੀਆ ਦੀ ਆਰਥਿਕਤਾ ਨੂੰ ਪ੍ਰਭਾਵਿਤ ਕੀਤਾ ਹੈ। ਅਜਿਹੇ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ਵਾਸੀਆਂ ਨੂੰ ਸੰਯਮੀ ਜੀਵਨਸ਼ੈਲੀ ਅਪਣਾਉਣ ਤੇ ਬੇਲੋੜੇ ਖਰਚਿਆਂ ’ਚ ਕਮੀ ਲਿਆਉਣ ਦੀ ਅਪੀਲ ਨੂੰ ਦੂਰਦ੍ਰਿਸ਼ਟੀ ਵਾਲੀ ਸੋਚ ਵਜੋਂ ਵੇਖਿਆ ਜਾ ਰਿਹਾ ਹੈ। ਇਹ ਅਪੀਲ ਕਿਸੇ ਤੱਤਕਾਲੀ ਸੰਕਟ ਦੀ ਪ੍ਰਤੀਕਿਰਿਆ ਨਹੀਂ, ਸਗੋਂ ਸੰਭਾਵਿਤ ਵਿਸ਼ਵ-ਪੱਧਰੀ ਚੁਣੌਤੀਆਂ ਤੋਂ ਪਹਿਲਾਂ ਤਿਆਰੀ ਦਾ ਸੰਕੇਤ ਹੈ। ਭਾਰਤ ਦੀ ਆਰਥਿਕ ਸਥਿਤੀ ਇਸ ਵੇਲੇ ਤੁਲਨਾਤਮਕ ਤੌਰ ’ਤੇ ਮਜ਼ਬੂਤ ਮੰਨੀ ਜਾ ਰਹੀ ਹੈ।

ਭਾਰਤੀ ਰਿਜ਼ਰਵ ਬੈਂਕ ਅਨੁਸਾਰ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਸੱਤ ਸੌ ਅਰਬ ਅਮਰੀਕੀ ਡਾਲਰ ਦੇ ਆਸ-ਪਾਸ ਪਹੁੰਚ ਚੁੱਕਾ ਹੈ, ਜੋ ਅੱਜ ਤੱਕ ਦੇ ਉੱਚ ਪੱਧਰਾਂ ਵਿਚ ਸ਼ਾਮਲ ਹੈ। ਇਹ ਭੰਡਾਰ ਕਈ ਮਹੀਨਿਆਂ ਤੱਕ ਦਰਾਮਦ ਲੋੜਾਂ ਨੂੰ ਪੂਰਾ ਕਰਨ ਵਿਚ ਸਮਰੱਥ ਮੰਨਿਆ ਜਾਂਦਾ ਹੈ। ਵਿਦੇਸ਼ੀ ਮੁਦਰਾ ਸੰਪੱਤੀ, ਸੋਨਾ ਭੰਡਾਰ ਤੇ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ’ਚ ਰਾਖਵੀਂ ਰਕਮ ਵੀ ਸੰਤੋਖਜਨਕ ਹਾਲਤ ਵਿਚ ਹੈ। ਫਿਰ ਵੀ ਸਿਰਫ਼ ਮੌਜੂਦਾ ਸਥਿਤੀ ’ਤੇ ਨਿਰਭਰ ਰਹਿਣਾ ਕਿਸੇ ਵੀ ਜ਼ਿੰਮੇਵਾਰ ਰਾਸ਼ਟਰ ਲਈ ਠੀਕ ਨਹੀਂ ਮੰਨਿਆ ਜਾ ਸਕਦਾ। ਭਵਿੱਖ ਦੀਆਂ ਸੰਭਾਵਨਾਵਾਂ ਨੂੰ ਧਿਆਨ ’ਚ ਰੱਖਦੇ ਹੋਏ ਸਮੇਂ ਸਿਰ ਤਿਆਰੀ ਕਰਨਾ ਹੀ ਸੱਚੀ ਦੂਰਦ੍ਰਿਸ਼ਟੀ ਕਹਾਉਂਦੀ ਹੈ। Country Crisis Readiness

ਪ੍ਰਧਾਨ ਮੰਤਰੀ ਵੱਲੋਂ ਦੇਸ਼ਵਾਸੀਆਂ ਨੂੰ ਈਂਧਨ ਦੀ ਬੱਚਤ ਕਰਨ, ਬੇਲੋੜੀਆਂ ਵਿਦੇਸ਼ੀ ਯਾਤਰਾਵਾਂ ਤੋਂ ਬਚਣ, ਵਿਦੇਸ਼ਾਂ ’ਚ ਵਿਆਹ ਸਮਾਰੋਹ ਨਾ ਕਰਨ, ਸੋਨੇ ਦੀ ਖਰੀਦ ਸੀਮਤ ਰੱਖਣ ਤੇ ਖਾਣ ਵਾਲੇ ਤੇਲ ਤੇ ਰਸਾਇਣਕ ਉਰਵਰਕਾਂ ਦੇ ਇਸਤੇਮਾਲ ’ਚ ਕਮੀ ਲਿਆਉਣ ਦੀ ਅਪੀਲ ਕੀਤੀ ਗਈ ਹੈ। ਇਨ੍ਹਾਂ ਸੁਝਾਵਾਂ ਦਾ ਉਦੇਸ਼ ਆਮ ਨਾਗਰਿਕਾਂ ’ਤੇ ਬੋਝ ਪਾਉਣਾ ਨਹੀਂ, ਸਗੋਂ ਦੇਸ਼ ਦੀ ਆਰਥਿਕ ਸਥਿਰਤਾ ਨੂੰ ਮਜ਼ਬੂਤ ਬਣਾਈ ਰੱਖਣਾ ਹੈ। ਭਾਰਤ ਅੱਜ ਵੀ ਪੈਟਰੋਲੀਅਮ ਪਦਾਰਥਾਂ ਲਈ ਵੱਡੇ ਪੱਧਰ ’ਤੇ ਦਰਾਮਦ ’ਤੇ ਨਿਰਭਰ ਹੈ। ਕੱਚੇ ਤੇਲ ਤੇ ਕੁਦਰਤੀ ਗੈਸ ਦੀਆਂ ਅੰਤਰਰਾਸ਼ਟਰੀ ਕੀਮਤਾਂ ’ਚ ਥੋੜ੍ਹਾ ਵੀ ਵਾਧਾ ਦੇਸ਼ ਦੀ ਆਰਥਿਕਤਾ ’ਤੇ ਵਿਆਪਕ ਅਸਰ ਪਾਉਂਦਾ ਹੈ। ਇਸੇ ਤਰ੍ਹਾਂ ਸੋਨਾ, ਰਸਾਇਣਕ ਉਰਵਰਕ ਤੇ ਇਲੈਕਟ੍ਰਾਨਿਕ ਉਪਕਰਨਾਂ ਦੀ ਦਰਾਮਦ ’ਤੇ ਵੀ ਵੱਡੀ ਮਾਤਰਾ ’ਚ ਵਿਦੇਸ਼ੀ ਮੁਦਰਾ ਖਰਚ ਹੁੰਦੀ ਹੈ।

Read Also : NEET UG News: ਨੀਟ-ਯੂਜੀ 2026 ਪ੍ਰੀਖਿਆ ’ਚ ਕਥਿਤ ਪੇਪਰ ਲੀਕ ਮਾਮਲੇ ਵਿੱਚ CBI ਨੇ ਕੇਸ ਦਰਜ ਕੀਤਾ

ਮੌਜੂਦਾ ਵਿਸ਼ਵ-ਵਿਆਪੀ ਹਾਲਾਤ ਚਿੰਤਾ ਵਧਾਉਣ ਵਾਲੇ ਹਨ। ਪੱਛਮੀ ਏਸ਼ੀਆ ’ਚ ਵਧਦਾ ਤਣਾਅ ਸਮੁੰਦਰੀ ਵਪਾਰ ਮਾਰਗਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਖਾਸ ਤੌਰ ’ਤੇ ਹਾਰਮੁਜ਼ ਜਲਡਮਰੂਮੱਧ ਦੇ ਆਸ-ਪਾਸ ਦੀ ਅਸਥਿਰਤਾ ਨੇ ਤੇਲ ਸਪਲਾਈ ਬਾਰੇ ਸੰਸਾ ਪੈਦਾ ਕਰ ਦਿੱਤਾ ਹੈ। ਦੁਨੀਆ ਦਾ ਵੱਡਾ ਹਿੱਸਾ ਊਰਜਾ ਸਪਲਾਈ ਲਈ ਇਸੇ ਮਾਰਗ ’ਤੇ ਨਿਰਭਰ ਕਰਦਾ ਹੈ। ਜੇਕਰ ਉੱਥੇ ਲੰਮੇ ਸਮੇਂ ਤੱਕ ਤਣਾਅ ਬਣਿਆ ਰਿਹਾ ਤਾਂ ਇਸ ਦਾ ਅਸਰ ਸਿਰਫ਼ ਕੁਝ ਦੇਸ਼ਾਂ ਤੱਕ ਸੀਮਤ ਨਹੀਂ ਰਹੇਗਾ, ਸਗੋਂ ਪੂਰੀ ਦੁਨੀਆ ਦੀ ਆਰਥਿਕਤਾ ਪ੍ਰਭਾਵਿਤ ਹੋਵੇਗੀ। ਊਰਜਾ ਸੰਕਟ ਵਧਣ ’ਤੇ ਆਵਾਜਾਈ, ਉਦਯੋਗ, ਖੇਤੀ ਤੇ ਘਰੇਲੂ ਖਪਤ ਸਭ ਖੇਤਰਾਂ ’ਚ ਦਬਾਅ ਵਧ ਸਕਦਾ ਹੈ।

ਅੱਜ ਦੀ ਦੁਨੀਆ ਇੱਕ-ਦੂਜੇ ’ਤੇ ਨਿਰਭਰਤਾ ਦੇ ਸਿਧਾਂਤ ’ਤੇ ਚੱਲ ਰਹੀ ਹੈ। ਆਰਥਿਕ ਉਦਾਰੀਕਰਨ ਤੋਂ ਬਾਅਦ ਵਿਸ਼ਵ-ਵਿਆਪੀ ਵਪਾਰ ਵਧਿਆ ਤੇ ਦੇਸ਼ਾਂ ਵਿਚਾਲੇ ਚੀਜ਼ਾਂ ਤੇ ਸੇਵਾਵਾਂ ਦਾ ਅਦਾਨ-ਪ੍ਰਦਾਨ ਵਧਿਆ। ਇਸ ਦਾ ਲਾਭ ਵਿਕਾਸ ਵਜੋਂ ਮਿਲਿਆ, ਪਰ ਇਸ ਨਾਲ ਇਹ ਸਥਿਤੀ ਵੀ ਬਣੀ ਕਿ ਕਿਸੇ ਇੱਕ ਖੇਤਰ ਦਾ ਸੰਕਟ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰਨ ਲੱਗਾ। ਇਸੇ ਲਈ ਕਿਸੇ ਵੀ ਅੰਤਰਰਾਸ਼ਟਰੀ ਟਕਰਾ ਦਾ ਅਸਰ ਹੁਣ ਹੱਦਾਂ ਤੱਕ ਸੀਮਤ ਨਹੀਂ ਰਹਿੰਦਾ। ਜੰਗ ਤੇ ਰਾਜਨੀਤਿਕ ਤਣਾਅ ਵਿਸ਼ਵ-ਵਿਆਪੀ ਮਹਿੰਗਾਈ, ਬੇਰੁਜ਼ਗਾਰੀ ਤੇ ਆਰਥਿਕ ਮੰਦੀ ਨੂੰ ਜਨਮ ਦਿੰਦੇ ਹਨ। ਇਸ ਲਈ ਭਾਰਤ ਵਰਗੇ ਵੱਡੇ ਦੇਸ਼ ਲਈ ਪਹਿਲਾਂ ਤੋਂ ਤਿਆਰੀ ਕਰਨਾ ਜ਼ਰੂਰੀ ਹੈ। ਪ੍ਰਧਾਨ ਮੰਤਰੀ ਦੀ ਅਪੀਲ ਨਾਲ ਦੇਸ਼ ਨੂੰ ਕੋਰੋਨਾ ਮਹਾਂਮਾਰੀ ਵਾਲਾ ਸਮਾਂ ਵੀ ਯਾਦ ਆਉਂਦਾ ਹੈ। ਉਸ ਸਮੇਂ ਵੀ ਨਾਗਰਿਕਾਂ ਨੇ ਅਨੁਸ਼ਾਸਨ ਤੇ ਸਹਿਯੋਗ ਦੀ ਭਾਵਨਾ ਦਾ ਪਰਿਚੈ ਦਿੱਤਾ ਸੀ।

ਇਸੇ ਤਰ੍ਹਾਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਖੁਰਾਕ ਸੰਕਟ ਵਾਲੇ ਸਮੇਂ ਵਿਚ ਹਫ਼ਤੇ ’ਚ ਇੱਕ ਦਿਨ ਵਰਤ ਰੱਖਣ ਦੀ ਅਪੀਲ ਕੀਤੀ ਸੀ, ਜਿਸ ਨੂੰ ਲੋਕਾਂ ਨੇ ਆਪਣੀ ਮਰਜ਼ੀ ਨਾਲ ਸਵੀਕਾਰ ਕੀਤਾ ਸੀ। ਭਾਰਤੀ ਸਮਾਜ ਮੁਸ਼ਕਲ ਸਮੇਂ ’ਚ ਸਾਮੂਹਿਕ ਜ਼ਿੰਮੇਵਾਰੀ ਨਿਭਾਉਣ ਦੀ ਪਰੰਪਰਾ ਰੱਖਦਾ ਹੈ। ਊਰਜਾ ਸੰਕਟ ਨੂੰ ਧਿਆਨ ’ਚ ਰੱਖਦੇ ਹੋਏ ਜਨਤਕ ਆਵਾਜਾਈ ਦਾ ਇਸਤੇਮਾਲ ਵਧਾਉਣਾ, ਇੱਕ ਵਾਹਨ ’ਚ ਕਈ ਲੋਕਾਂ ਦਾ ਇਕੱਠੇ ਯਾਤਰਾ ਕਰਨਾ ਤੇ ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਨੂੰ ਉਤਸ਼ਾਹ ਦੇਣਾ ਲਾਭਦਾਇਕ ਕਦਮ ਹੋ ਸਕਦੇ ਹਨ। ਇਸ ਨਾਲ ਈਂਧਨ ਦੀ ਖਪਤ ਘਟੇਗੀ ਤੇ ਵਾਤਾਵਰਨ ਸੁਰੱਖਿਆ ਨੂੰ ਵੀ ਬਲ ਮਿਲੇਗਾ।

ਇਸੇ ਤਰ੍ਹਾਂ ਵਿਦੇਸ਼ਾਂ ’ਚ ਜ਼ਿਆਦਾ ਖਰਚ ਵਾਲੇ ਵਿਆਹ ਸਮਾਰੋਹਾਂ ਦੀ ਥਾਂ ਦੇਸ਼ ਅੰਦਰ ਕਰਵਾਏ ਪ੍ਰੋਗਰਾਮ ਨਾਲ ਸਥਾਨਕ ਟੂਰਿਜ਼ਮ ਤੇ ਵਪਾਰ ਨੂੰ ਹੱਲਾਸ਼ੇਰੀ ਮਿਲੇਗੀ। ਭਾਰਤ ’ਚ ਕਈ ਅਜਿਹੀਆਂ ਸੋਹਣੀਆਂ ਥਾਵਾਂ ਹਨ ਜੋ ਵਿਆਹ ਤੇ ਟੂਰਿਜ਼ਮ ਦੋਵਾਂ ਲਈ ਸਹੀ ਹਨ। ਇਸ ਨਾਲ ਵਿਦੇਸ਼ੀ ਮੁਦਰਾ ਦੀ ਬੱਚਤ ਵੀ ਸੰਭਵ ਹੋਵੇਗੀ। ਖੇਤੀ ਖੇਤਰ ’ਚ ਰਸਾਇਣਕ ਖਾਦਾਂ ਦੇ ਵਧੇਰੇ ਇਸਤੇਮਾਲ ਨਾਲ ਧਰਤੀ ਦੀ ਪੈਦਾਵਾਰ ਪ੍ਰਭਾਵਿਤ ਹੋ ਰਹੀ ਹੈ। ਕਈ ਖੇਤਰਾਂ ’ਚ ਮਿੱਟੀ ਦੀ ਗੁਣਵੱਤਾ ਲਗਾਤਾਰ ਘਟ ਰਹੀ ਹੈ। ਇਸ ਲਈ ਜੈਵਿਕ ਖੇਤੀ ਤੇ ਕੁਦਰਤੀ ਖਾਦ ਨੂੰ ਉਤਸ਼ਾਹ ਦੇਣ ਦੀ ਲੋੜ ਪਹਿਲਾਂ ਤੋਂ ਵਧੇਰੇ ਮਹਿਸੂਸ ਕੀਤੀ ਜਾ ਰਹੀ ਹੈ। ਜੇਕਰ ਕਿਸਾਨ ਸੰਤੁਲਿਤ ਮਾਤਰਾ ’ਚ ਰਸਾਇਣਕ ਖਾਦਾਂ ਦਾ ਇਸਤੇਮਾਲ ਕਰਨ ਤਾਂ ਇਸ ਨਾਲ ਖੇਤੀ ਦੀ ਲਾਗਤ ਵੀ ਘਟੇਗੀ ਤੇ ਵਾਤਾਵਰਨ ਨੂੰ ਵੀ ਲਾਭ ਮਿਲੇਗਾ।

ਅੱਜ ਲੋੜ ਇਸ ਗੱਲ ਦੀ ਹੈ ਕਿ ਇਨ੍ਹਾਂ ਸੁਝਾਵਾਂ ਨੂੰ ਰਾਜਨੀਤਿਕ ਨਜ਼ਰੀਏ ਨਾਲ ਵੇਖਣ ਦੀ ਬਜਾਏ ਰਾਸ਼ਟਰੀ ਹਿੱਤ ਦੇ ਸੰਦਰਭ ’ਚ ਸਮਝਿਆ ਜਾਵੇ। ਪ੍ਰਧਾਨ ਮੰਤਰੀ ਦੀ ਅਪੀਲ ’ਚ ਅਜਿਹਾ ਕੋਈ ਬਿੰਦੂ ਨਹੀਂ ਜਿਸ ਨਾਲ ਆਮ ਨਾਗਰਿਕ ਦੇ ਜੀਵਨ ’ਤੇ ਅਸਹਿ ਬੋਝ ਪਵੇ। ਇਹ ਸਿਰਫ਼ ਸੀਮਤ ਸਮੇਂ ਲਈ ਆਦਤਾਂ ਵਿਚ ਸੰਤੁਲਨ ਤੇ ਬੇਲੋੜੇ ਖਰਚਿਆਂ ’ਚ ਕਮੀ ਲਿਆਉਣ ਦੀ ਅਪੀਲ ਹੈ। ਜੇਕਰ ਦੇਸ਼ ਦੇ ਲੋਕ ਆਪਣੀ ਮਰਜ਼ੀ ਨਾਲ ਥੋੜ੍ਹੀ ਸਾਵਧਾਨੀ ਤੇ ਸੰਜਮ ਅਪਣਾਉਂਦੇ ਹਨ ਤਾਂ ਭਾਰਤ ਵਿਸ਼ਵ-ਵਿਆਪੀ ਸੰਕਟਾਂ ਦਾ ਵਧੇਰੇ ਮਜ਼ਬੂਤੀ ਨਾਲ ਸਾਹਮਣਾ ਕਰ ਸਕੇਗਾ।

ਭਾਰਤ ਨੇ ਹਮੇਸ਼ਾ ਮੁਸ਼ਕਲ ਹਾਲਾਤਾਂ ’ਚ ਆਤਮਵਿਸ਼ਵਾਸ ਤੇ ਸਾਮੂਹਿਕ ਤਾਕਤ ਦਾ ਪਰਿਚੈ ਦਿੱਤਾ ਹੈ। ਅੱਜ ਵੀ ਲੋੜ ਦੂਰਦ੍ਰਿਸ਼ਟੀ, ਅਨੁਸ਼ਾਸਨ ਤੇ ਸਵਦੇਸ਼ੀ ਸੋਚ ਅਪਣਾਉਣ ਦੀ ਹੈ। ਆਉਣ ਵਾਲਾ ਸਮਾਂ ਉਨ੍ਹਾਂ ਦੇਸ਼ਾਂ ਲਈ ਸੁਰੱਖਿਅਤ ਹੋਵੇਗਾ ਜੋ ਸਮੇਂ ਸਿਰ ਤਿਆਰੀ ਕਰ ਲੈਣਗੇ। ਇਸ ਲਈ ਇਹ ਅਪੀਲ ਸਿਰਫ਼ ਆਰਥਿਕ ਬੱਚਤ ਦਾ ਸੁਨੇਹਾ ਨਹੀਂ, ਸਗੋਂ ਆਤਮ-ਨਿਰਭਰ ਤੇ ਮਜ਼ਬੂਤ ਭਾਰਤ ਦੀ ਦਿਸ਼ਾ ’ਚ ਇੱਕ ਮਹੱਤਵਪੂਰਨ ਕਦਮ ਹੈ।

(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਰਾਜਿੰਦਰ ਪ੍ਰਸਾਦ ਸ਼ਰਮਾ