terrorism - Sach Kahoon Punjabi
Punjab News: ਪੰਜਾਬ ਵੱਡੇ ਅੱਤਵਾਦੀ ਸਾਜਿਸ਼ ਦਾ ਪਰਦਾਫਾਸ਼, ਹੈਂਡ ਗ੍ਰਨੇਡ ਸਮੇਤ 10 ਵਿਅਕਤੀ ਗ੍ਰਿਫ਼ਤਾਰ
ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ : ਸੀ.ਪੀ. ਸਵਪਨ ਸ਼ਰਮਾ
Punjab News: (ਸੁਰਿੰਦਰ ਕੁਮਾਰ ਸ਼ਰਮਾ) ਲੁਧਿਆਣਾ। ਵੱਡੀ ਅੱਤਵਾਦੀ ਘਟਨਾ ਨੂੰ ਟਾਲਦਿਆਂ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਵਿਦੇਸ਼ੀ ਹੈਂਡਲਰਾਂ ਦੇ 10 ਮੁੱਖ ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕਰਕੇ ਪਾਕਿਸਤਾਨੀ ਏਜੰਸੀ ਆਈ.ਐਸ.ਆਈ. ਸਮਰਥਿਤ ਗ੍ਰਨੇਡ ਹਮਲਾ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਵੀਰਵਾਰ ਨੂੰ ਇੱਥੇ ਦਿੱਤੀ।ਪੁਲਿਸ ਟੀਮਾਂ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਇੱਕ 86ਪੀ ਚਾਈਨੀਜ਼ ਹੈਂਡ ਗ੍ਰਨੇਡ, ਇੱਕ ਕਾਲੀ ਕਿੱਟ ਅਤੇ ਦਸਤਾਨਿਆਂ ਦਾ ਇੱਕ ਸੈੱਟ ਵੀ ਬਰਾਮਦ ਕੀਤਾ ਹੈ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕੁਲਦੀਪ ਸਿੰਘ, ਸ਼ੇਖਰ ਸਿੰਘ ਅਤੇ ਅਜੈ ਸਿੰਘ ਉਰਫ ਅਜੈ ਵਜੋਂ ਹੋਈ ਹੈ, ਸਾਰੇ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਹਨ। ਜਦੋਂ ਕਿ ਅਮਰੀਕ ਸਿੰਘ, ਪਰਮਿੰਦਰ ਉਰਫ਼ ਚਿੜੀ, ਵਿਜੇ, ਸੁਖਜੀਤ ਸਿੰਘ ਉਰਫ਼ ਸੁੱਖ ਬਰਾੜ, ਸੁਖਵਿੰਦਰ ਸਿੰਘ, ਕਰਨਵੀਰ ਸਿੰਘ ਉਰਫ਼ ਵਿੱਕੀ ਅਤੇ ਸਾਜਨ ਕੁਮਾਰ ਉਰਫ਼ ਸੰਜੂ ਨੂੰ ਕੋਰੀਅਰ ਅਤੇ ਮੱਦਦਗਾਰ ਦੀ ਭੂਮਿਕਾ ਨਿਭਾਉਣ ਲਈ ਵੱਖ-ਵੱਖ ਜੇਲ੍ਹਾਂ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਹੈ।
ਮਲੇਸ਼ੀਆ ਅਧਾਰਤ ਤਿੰਨ ਕਾਰਕੁੰਨਾਂ ਰਾਹੀਂ ਪਾਕਿਸਤਾਨੀ ਹੈਂਡਲਰਾਂ ਦੇ ਸੰਪਰਕ ’ਚ ਸਨ ਮੁਲਜ਼ਮ : ਡੀਜੀਪੀ ਗੌਰਵ ਯਾਦਵ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਮੁਲਜ਼ਮ, ਮਲੇਸ਼ੀਆ ਸਥਿਤ ਤਿੰਨ ਕਾਰਕੁੰਨਾਂ ਰਾਹੀਂ ਪਾਕਿਸਤਾਨੀ ਹੈਂਡਲਰਾਂ ਦੇ ਸੰਪਰਕ ਵਿੱਚ ਸਨ ਤਾਂ ਜੋ ਹੈਂਡ ਗ੍ਰੇਨੇਡ ਪ੍ਰਾਪਤ ਕਰਨ ਅਤੇ ਡਿਲੀਵਰ ਕਰਨ ਲਈ ਤਾਲਮੇਲ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਹੈਂਡਲਰਾਂ ਦੁਆਰਾ ਸੂਬੇ ਵਿੱਚ ਅਸ਼ਾਂਤੀ ਫੈਲਾਉਣ ਲਈ ਆਬਾਦੀ ਵਾਲੇ ਖੇਤਰ ਵਿੱਚ ਗ੍ਰਨੇਡ ਹਮਲਾ ਕਰਨ ਦਾ ਕੰਮ ਸੌਂਪਿਆ ਗਿਆ ਸੀ। ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ। ਆਪ੍ਰੇਸ਼ਨ ਸੰਬੰਧੀ ਵੇਰਵੇ ਸਾਂਝੇ ਕਰਦੇ ਹੋਏ, ਪੁਲਿਸ ਕਮਿਸ਼ਨਰ (ਸੀ.ਪੀ) ਲੁਧਿਆਣਾ ਸਵਪਨ ਸ਼ਰਮਾ ਨੇ ਕਿਹਾ ਕਿ ਭਰੋਸੇਯੋਗ ਖੁਫੀਆ ਇਤਲਾਹ ’ਤੇ ਕਾਰਵਾਈ ਕਰਦੇ ਹੋਏ, ਸ਼ੱਕੀ ਕੁਲਦੀਪ ਸਿੰਘ, ਸ਼ੇਖਰ ਸਿੰਘ ਅਤੇ ਅਜੈ ਸਿੰਘ ਉਰਫ਼ ਅਜੈ ਵਿਰੁੱਧ ਪੁਲਿਸ ਸਟੇਸ਼ਨ ਜੋਧੇਵਾਲ ਵਿਖੇ ਐਫਆਈਆਰ ਦਰਜ ਕੀਤੀ ਗਈ ਸੀ। Punjab News
ਉਨ੍ਹਾਂ ਕਿਹਾ ਕਿ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਡੀਸੀਪੀ (ਜਾਂਚ) ਅਤੇ ਡੀਸੀਪੀ (ਸਦਰ) ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਸਨ ,ਜਿੰਨਾਂ ਨੇ ਤਿੰਨਾਂ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਕਿਹਾ ਕਿ ਹੋਰ ਜਾਂਚ ਵਿੱਚ ਵਿਦੇਸ਼ੀ ਮਾਸਟਰਮਾਈਂਡ ਮਲੇਸ਼ੀਆ-ਅਧਾਰਤ ਅਜੈ ਉਰਫ਼ ਅਜੈ ਮਲੇਸ਼ੀਆ, ਜੱਸ ਬਹਿਬਲ ਅਤੇ ਪਵਨਦੀਪ ਦੀ ਪਛਾਣ ਕੀਤੀ ਗਈ ਹੈ। ਇਹ ਵਿਅਕਤੀ ਵਿਦੇਸ਼ਾਂ ਵਿੱਚ ਇਕੱਠੇ ਰਹਿੰਦੇ ਹਨ ਅਤੇ ਸਥਾਨਕ ਮਦਦਗਾਰ ਅਮਰੀਕ ਸਿੰਘ ਅਤੇ ਪਰਮਿੰਦਰ ਉਰਫ਼ ਚਿੜੀ ਦੇ ਸੰਪਰਕ ਵਿੱਚ ਸਨ, ਜੋ ਦੋਵੇਂ ਪਹਿਲਾਂ ਉਨ੍ਹਾਂ ਲਈ ਨਸ਼ਾ ਤਸਕਰੀ ਦੇ ਕੰਮ ਕਰਦੇ ਸਨ। ਸੀਪੀ ਨੇ ਕਿਹਾ ਕਿ ਜਾਂਚ ਦੌਰਾਨ, ਅਜੈ (ਮਲੇਸ਼ੀਆ) ਦੇ ਭਰਾ ਵਿਜੇ, ਜੋ ਕਿ ਵਪਾਰਕ ਮਾਤਰਾ ਐਨਡੀਪੀਐਸ ਐਕਟ ਦੇ ਮਾਮਲੇ ਵਿੱਚ ਗੰਗਾਨਗਰ ਜੇਲ੍ਹ ਵਿੱਚ ਬੰਦ ਸੀ, ਨੂੰ ਵੀ ਇਸ ਮਾਮਲੇ ਵਿੱਚ ਇੱਕ ਮਦਦਗਾਰ ਵਜੋਂ ਭੂਮਿਕਾ ਨਿਭਾਉਣ ਲਈ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਸੀ। Punjab News
ਇਹ ਵੀ ਪੜ੍ਹੋ: Punjab Sports News: ਪਿੰਡ ਕਨਸੂਹਾ ਖੁਰਦ ਦਾ ਕੁਸ਼ਤੀ ਦੰਗਲ ਯਾਦਗਾਰੀ ਹੋ ਨਿਬੜਿਆ
ਉਨ੍ਹਾਂ ਅੱਗੇ ਕਿਹਾ ਕਿ ਜਾਂਚ ਦੇ ਸਿੱਟੇ ਵਜੋਂ ਸਥਾਨਕ ਨੈੱਟਵਰਕ ,ਜਿਸ ਵਿੱਚ ਮੁਲਜ਼ਮਾਂ ਸੁਖਜੀਤ ਸਿੰਘ, ਸੁਖਵਿੰਦਰ ਸਿੰਘ, ਕਰਨਵੀਰ ਸਿੰਘ ਅਤੇ ਸਾਜਨ ਉਰਫ਼ ਸਾਨੂ ਸ਼ਾਮਲ ਹਨ ਦਾ ਵੀ ਖੁਲਾਸਾ ਹੋਇਆ ਹੈ ,ਜਿਨ੍ਹਾਂ ਨੇ ਪੰਜਾਬ ਵਿੱਚ ਹੈਂਡ ਗ੍ਰਨੇਡ ਦੀ ਡਿਲੀਵਰੀ ਦੇਣ ਵਿੱਚ ਮਦਦ ਕੀਤੀ ਸੀ।ਸੀਪੀ ਸਵਪਨ ਸ਼ਰਮਾ ਨੇ ਕਿਹਾ ਕਿ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ) ਦੀਆਂ ਧਾਰਾਂ ਲਾਈਆਂ ਗਈਆਂ ਹਨ ਅਤੇ ਵਿਦੇਸ਼ਾਂ ਤੋਂ ਕੰਮ ਕਰ ਰਹੇ ਮੁਲਜ਼ਮਾਂ ਵਿਰੁੱਧ ਰੈੱਡ ਕਾਰਨਰ ਨੋਟਿਸ (ਆਰ.ਸੀ.ਐਨ.) ਜਾਰੀ ਕੀਤੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।
Punjab Police: ਖਾਲਿਸਤਾਨੀ ਸੰਗਠਨ ਨਾਲ ਜੁੜੇ ਦੋ ਵਿਅਕਤੀ ਗ੍ਰਿਫ਼ਤਾਰ, ਟਾਰਗੇਟ ਕਿਲਿੰਗ ਦੀ ਤਿਆਰੀ ਕਰ ਰਹੇ ਸਨ
Punjab Police: ਚੰਡੀਗੜ੍ਹ, (ਆਈਏਐਨਐਸ)। ਪੰਜਾਬ ਪੁਲਿਸ ਨੂੰ ਅੱਤਵਾਦ ਅਤੇ ਗੈਂਗਸਟਰ ਨੈੱਟਵਰਕ ਵਿਰੁੱਧ ਆਪਣੀ ਕਾਰਵਾਈ ਵਿੱਚ ਵੱਡੀ ਸਫਲਤਾ ਮਿਲੀ ਹੈ। ਗੁਰਦਾਸਪੁਰ ਪੁਲਿਸ ਨੇ ਵਿਦੇਸ਼ਾਂ ਵਿੱਚ ਸਥਿਤ ਗੈਂਗਸਟਰਾਂ ਅਤੇ ਖਾਲਿਸਤਾਨੀ ਸੰਗਠਨ ਨਾਲ ਜੁੜੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਲਵਦੀਪ ਸਿੰਘ ਉਰਫ਼ ਲਵ ਅਤੇ ਟੇਕ ਚੰਦ ਉਰਫ਼ ਟਿੰਕੂ ਵਜੋਂ ਹੋਈ ਹੈ। ਪੰਜਾਬ ਪੁਲਿਸ ਦੇ ਡੀਜੀਪੀ ਦਫ਼ਤਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਦੋਵੇਂ ਮੁਲਜ਼ਮ ਵਿਦੇਸ਼ਾਂ ਵਿੱਚ ਸਥਿਤ ਕੱਟੜਪੰਥੀ ਗੈਂਗਸਟਰ ਗੁਰਦੇਵ ਜੱਸਲ ਅਤੇ ਗੁਰਲਾਲ ਉਰਫ਼ ਗੁੱਲੂ ਦੁਆਰਾ ਚਲਾਏ ਜਾ ਰਹੇ ਸਨ। ਇਹ ਦੋਵੇਂ ਵਿਦੇਸ਼ੀ ਹੈਂਡਲਰ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਮਕ ਅੱਤਵਾਦੀ ਸੰਗਠਨ ਨਾਲ ਜੁੜੇ ਹੋਏ ਹਨ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਪੰਜਾਬ ਵਿੱਚ ਇੱਕ ਵਿਰੋਧੀ ਗਿਰੋਹ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾ ਕੇ ਹੱਤਿਆਵਾਂ ਦੀ ਯੋਜਨਾ ਬਣਾ ਰਹੇ ਸਨ। ਇਹ ਪੂਰੀ ਸਾਜ਼ਿਸ਼ ਸੂਬੇ ਨੂੰ ਅਸਥਿਰ ਕਰਨ ਅਤੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਲਈ ਰਚੀ ਗਈ ਸੀ। ਪੁਲਿਸ ਦੇ ਅਨੁਸਾਰ, ਮੁਲਜ਼ਮਾਂ ਨੂੰ ਆਪਣੇ ਵਿਦੇਸ਼ੀ ਹੈਂਡਲਰਾਂ ਤੋਂ ਲਗਾਤਾਰ ਨਿਰਦੇਸ਼ ਮਿਲ ਰਹੇ ਸਨ ਅਤੇ ਉਹ ਆਉਣ ਵਾਲੇ ਹਮਲਿਆਂ ਲਈ ਸਰਗਰਮੀ ਨਾਲ ਤਿਆਰੀ ਕਰ ਰਹੇ ਸਨ। ਪੁਲਿਸ ਨੇ ਛਾਪਾ ਮਾਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ, ਤਿੰਨ .32 ਬੋਰ ਪਿਸਤੌਲ ਅਤੇ ਕਈ ਕਾਰਤੂਸ ਜ਼ਬਤ ਕੀਤੇ। ਇਸ ਵੇਲੇ, ਪੁਲਿਸ ਵਿਆਪਕ ਪੁੱਛਗਿੱਛ ਕਰ ਰਹੀ ਹੈ ਅਤੇ ਰਾਜ ਭਰ ਵਿੱਚ ਇਸ ਨੈੱਟਵਰਕ ਦੀ ਪਹੁੰਚ ਦੀ ਹੱਦ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ: Alante Mall News: ਚੰਡੀਗੜ੍ਹ ਦੇ ਮਸ਼ਹੂਰ ਅਲਾਂਤੇ ਮਾਲ ਦੀਆਂ ਨਾਜਾਇਜ਼ ਥਾਵਾਂ ’ਤੇ ਚੱਲਿਆ ਬੁਲਡੋਜ਼ਰ
ਪੁਲਿਸ ਉਨ੍ਹਾਂ ਦੇ ਅੱਗੇ ਅਤੇ ਪਿੱਛੇ ਦੇ ਲਿੰਕਾਂ ਦੀ ਜਾਂਚ ਕਰ ਰਹੀ ਹੈ, ਜੋ ਸਥਾਨਕ ਸਹਾਇਤਾ ਨੂੰ ਆਦੇਸ਼ ਦੇਣ ਵਾਲਿਆਂ ਤੋਂ ਲੈ ਕੇ ਹਨ। ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਉਹ ਸੂਬੇ ਵਿੱਚ ਗੈਂਗਸਟਰ-ਅੱਤਵਾਦੀ ਨੈੱਟਵਰਕਾਂ ਨੂੰ ਖਤਮ ਕਰਨ ਲਈ ਇੱਕ ਨਿਰੰਤਰ ਮੁਹਿੰਮ ਚਲਾ ਰਹੀ ਹੈ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਵਿਦੇਸ਼ੀ ਅੱਤਵਾਦੀ ਸੰਗਠਨਾਂ ਦੇ ਇਸ਼ਾਰੇ ‘ਤੇ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਡੀਜੀਪੀ ਦਾ ਕਹਿਣਾ ਹੈ ਕਿ ਪੁਲਿਸ ਫੋਰਸ ਪੂਰੀ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ ਅਤੇ ਸੂਬੇ ਵਿੱਚ ਸ਼ਾਂਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਇੱਕ ਪ੍ਰਮੁੱਖ ਤਰਜ਼ੀਹ ਹੈ। ਪੰਜਾਬ ਪੁਲਿਸ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ ਅਤੇ ਅਜਿਹੇ ਕਿਸੇ ਵੀ ਨੈੱਟਵਰਕ ਨੂੰ ਜੜ੍ਹੋਂ ਪੁੱਟਣ ਲਈ ਆਪਣੀ ਮੁਹਿੰਮ ਜਾਰੀ ਰੱਖੇਗੀ। Punjab Police
Crime News: ਮੋਟਰਸਾਈਕਲ ਸਵਾਰਾਂ ਤੋਂ ਹੈਂਡ ਗ੍ਰਨੇਡ ਬਰਾਮਦ
ਇੱਕ ਬਾਈਕ ਲੈ ਕੇ ਫਰਾਰ, ਦੂਜਾ ਸਾਥੀ ਗ੍ਰਿਫਤਾਰ
Crime News: (ਸੁਰਿੰਦਰ ਕੁਮਾਰ ਸ਼ਰਮਾ) ਲੁਧਿਆਣਾ। ਪੁਲਿਸ ਨੇ ਮੋਟਰਸਾਈਕਲ ਸਵਾਰਾਂ ਤੋਂ ਹੈਂਡ ਗਰਨੇਡ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਇੱਕ ਪੀਸੀਆਰ ਟੀਮ ਸ਼ਿਵਪੁਰੀ ਰੋਡ ਇਲਾਕੇ ’ਚ ਗਸ਼ਤ ਕਰ ਰਹੀ ਸੀ, ਇਸ ਦੌਰਾਨ ਦੋ ਸ਼ੱਕੀ ਵਿਅਕਤੀ ਇੱਕ ਮੋਟਰਸਾਈਕਲ ’ਤੇ ਆਉਂਦੇ ਨਜ਼ਰ ਆਏ ਸ਼ੱਕ ਹੋਣ ’ਤੇ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ, ਪਿੱਛੇ ਬੈਠਾ ਸਵਾਰ ਹੇਠਾਂ ਉਤਰ ਗਿਆ, ਜਦੋਂਕਿ ਦੂਜਾ ਸਾਈਕਲ ’ਤੇ ਹੀ ਰਿਹਾ। ਜਿਵੇਂ ਹੀ ਪੁਲਿਸ ਦਾ ਧਿਆਨ ਭਟਕਿਆ, ਉਹ ਮੋਟਰਸਾਈਕਲ ਲੈ ਕੇ ਭੱਜ ਗਏ। ਹਾਲਾਂਕਿ, ਕੁਲਦੀਪ ਵਜੋਂ ਪਛਾਣੇ ਗਏ ਵਿਅਕਤੀ ਨੂੰ ਫੜ ਲਿਆ ਗਿਆ। ਤਲਾਸ਼ੀ ਲੈਣ ’ਤੇ ਉਸ ਕੋਲੋਂ ਇੱਕ ਹੈਂਡ ਗ੍ਰਨੇਡ ਮਿਲਿਆ। ਮੁਲਜ਼ਮ ਮੁਕਤਸਰ ਦਾ ਰਹਿਣ ਵਾਲਾ ਹੈ। ਹਾਲਾਂਕਿ ਕਿਸੇ ਵੀ ਪੁਲਿਸ ਅਧਿਕਾਰੀ ਨੇ ਇਸਦੀ ਪੁਸ਼ਟੀ ਨਹੀਂ ਕੀਤੀ, ਪਰ ਸੀਨੀਅਰ ਅਧਿਕਾਰੀ ਸਵੇਰ ਤੋਂ ਸ਼ਾਮ ਤੱਕ ਸੀਆਈਏ ਹੈੱਡਕੁਆਰਟਰ ਦੇ ਅੰਦਰ ਮੌਜੂਦ ਰਹੇ। ਅਧਿਕਾਰੀ ਪੂਰਾ ਦਿਨ ਜਾਂਚ ’ਚ ਰੁੱਝੇ ਰਹੇ। ਬਸਤੀ ਜੋਧੇਵਾਲ ਥਾਣੇ ਦੀ ਪੁਲਿਸ ਨੇ ਵੀ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ।
ਮੁਲਜ਼ਮ ਦਾ 6 ਦਿਨ ਦਾ ਮਿਲਿਆ ਪੁਲਿਸ ਰਿਮਾਂਡ
ਪੁਲਿਸ ਨੇ ਮੁਲਜ਼ ਨੂੰ ਅਦਾਲਤ ਵਿੱਚ ਪੇਸ਼ ਕਰਕੇ ਛੇ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ ਇਸ ਦੌਰਾਨ, ਉਸਦੇ ਫਰਾਰ ਸਾਥੀ ਅਤੇ ਉਸਦੇ ਗਿਰੋਹ ਦਾ ਪਤਾ ਲਾਇਆ ਜਾਵੇਗਾ। ਪੁਲਿਸ ਵੱਖ-ਵੱਖ ਖੇਤਰਾਂ ’ਚ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕਰ ਰਹੀ ਹੈ। ਪੁਲਿਸ ਨੇ ਕਈ ਪ੍ਰਮੁੱਖ ਚੌਰਾਹਿਆਂ ਤੋਂ ਫੁਟੇਜ ਵੀ ਪ੍ਰਾਪਤ ਕਰ ਰਹੀ ਹੈ। Crime News
ਹੁਣ ਅੱਤਵਾਦ (Terrorism) ਨੂੰ ਇਸ ਤਰ੍ਹਾਂ ਬੇਨਕਾਬ ਕਰੇਗਾ ਭਾਰਤ, ਇੱਕਜੁਟ ਹੋ ਕੇ ਲਿਆ ਐਕਸ਼ਨ
ਕੇਂਦਰ ਸਰਕਾਰ ਨੇ ਕੀਤਾ ਕਮੇਟੀ ਦਾ ਗਠਨ | Terrorism
Terrorism: ਨਵੀਂ ਦਿੱਲੀ (ਏਜੰਸੀ)। ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਦੀ ਅਗਵਾਈ ਵਿੱਚ ਸੱਤ ਸਰਬ-ਪਾਰਟੀ ਵਫ਼ਦ ਵੱਖ-ਵੱਖ ਦੇਸ਼ਾਂ ਦਾ ਦੌਰਾ ਕਰਨਗੇ ਤਾਂ ਜੋ ਭਾਰਤ ਦੇ ਅੱਤਵਾਦ ਵਿਰੁੱਧ ਜ਼ੀਰੋ ਟਾਲਰੈਂਸ ਦੇ ਸਖ਼ਤ ਸੰਦੇਸ਼ ਨੂੰ ਦੁਨੀਆ ਨੂੰ ਦਿੱਤਾ ਜਾ ਸਕੇ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ। bjp shashi tharoor
ਇਨ੍ਹਾਂ ਸੱਤ ਵਫ਼ਦਾਂ ਦੀ ਅਗਵਾਈ ਸ਼ਸ਼ੀ ਥਰੂਰ (ਕਾਂਗਰਸ), ਰਵੀਸ਼ੰਕਰ ਪ੍ਰਸਾਦ (ਭਾਜਪਾ), ਸੰਜੇ ਕੁਮਾਰ ਝਾਅ (ਜੇਡੀਯੂ), ਬੈਜਯੰਤ ਪਾਂਡਾ (ਭਾਜਪਾ), ਕਨੀਮੋਝੀ ਕਰੁਣਾਨਿਧੀ (ਡੀਐੱਮਕੇ), ਸੁਪ੍ਰੀਆ ਸੁਲੇ (ਐੱਨਸੀਪੀ) ਅਤੇ ਸ਼੍ਰੀਕਾਂਤ ਏਕਨਾਥ ਸ਼ਿੰਦੇ (ਸ਼ਿਵ ਸੈਨਾ) ਕਰਨਗੇ।
ਰਿਜਿਜੂ ਨੇ ਕਿਹਾ ਕਿ ਆਪ੍ਰੇਸ਼ਨ ਸੰਧੂਰ ਅਤੇ ਸਰਹੱਦ ਪਾਰ ਅੱਤਵਾਦ ਵਿਰੁੱਧ ਭਾਰਤ ਦੀ ਨਿਰੰਤਰ ਲੜਾਈ ਦੇ ਸੰਦਰਭ ਵਿੱਚ, ਸੱਤ ਸਰਬ-ਪਾਰਟੀ ਵਫ਼ਦ ਇਸ ਮਹੀਨੇ ਦੇ ਅੰਤ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮੈਂਬਰਾਂ ਸਮੇਤ ਮੁੱਖ ਭਾਈਵਾਲ ਦੇਸ਼ਾਂ ਦਾ ਦੌਰਾ ਕਰਨ ਵਾਲੇ ਹਨ। ਉਨ੍ਹਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ’ਚ ਕਿਹਾ, ‘ਸਭ ਤੋਂ ਮਹੱਤਵਪੂਰਨ ਪਲਾਂ ’ਚ ਭਾਰਤ ਇੱਕਜੁੱਟ ਹੈ ਅੱਤਵਾਦ ਪ੍ਰਤੀ ਜ਼ੀਰੋ-ਟੌਲਰੈਂਸ ਦੇ ਸਾਡੇ ਸਾਂਝੇ ਸੰਦੇਸ਼ ਨੂੰ ਲਿਜਾਣ ਲਈ ਸੱਤ ਸਰਬ-ਪਾਰਟੀ ਵਫ਼ਦ ਜਲਦੀ ਹੀ ਮੁੱਖ ਭਾਈਵਾਲ ਦੇਸ਼ਾਂ ਦਾ ਦੌਰਾ ਕਰਨਗੇ। ਇਹ ਸਿਆਸਤ ਤੋਂ ਉੱਪਰ, ਮਤਭੇਦਾਂ ਤੋਂ ਪਰੇ ਰਾਸ਼ਟਰੀ ਏਕਤਾ ਦਾ ਇੱਕ ਸ਼ਕਤੀਸ਼ਾਲੀ ਪ੍ਰਤੀਬਿੰਬ ਹੈ।’
Read Also : Faridkot News: ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੋਸਾਇਟੀ ਵੱਲੋਂ ਕੈਂਸਰ, ਨਸ਼ਿਆਂ ਅਤੇ ਵਾਤਾਵਰਨ ਸਬੰਧੀ ਸੈਮੀਨਾਰ ਕਰਵਾਇਆ
ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰ, ਪ੍ਰਮੁੱਖ ਰਾਜਨੀਤਿਕ ਸ਼ਖਸੀਅਤਾਂ ਅਤੇ ਉੱਘੇ ਡਿਪਲੋਮੈਟ ਹਰੇਕ ਵਫ਼ਦ ਦਾ ਹਿੱਸਾ ਹੋਣਗੇ। ਸਰਬ-ਪਾਰਟੀ ਵਫ਼ਦ ਭਾਰਤ ਦੀ ਰਾਸ਼ਟਰੀ ਸਹਿਮਤੀ ਅਤੇ ਅੱਤਵਾਦ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਨਾਲ ਲੜਨ ਲਈ ਦ੍ਰਿੜ ਪਹੁੰਚ ਦਾ ਪ੍ਰਦਰਸ਼ਨ ਕਰੇਗਾ। ਉਹ ਦੇਸ਼ ਦੇ ਅੱਤਵਾਦ ਵਿਰੁੱਧ ਜ਼ੀਰੋ-ਟੌਲਰੈਂਸ ਦੇ ਸਖ਼ਤ ਸੰਦੇਸ਼ ਨੂੰ ਦੁਨੀਆ ਤੱਕ ਪਹੁੰਚਾਉਣਗੇ। ਦੱਸ ਦੇਈਏ ਕਿ ਕਾਂਗਰਸ ਪਾਰਟੀ ਵੱਲੋਂ ਵਫ਼ਦ ਲਈ ਭੇਜੇ ਗਏ ਸੰਸਦ ਮੈਂਬਰਾਂ ਦੇ ਨਾਵਾਂ ਵਿੱਚ ਸਾਬਕਾ ਕੇਂਦਰੀ ਮੰਤਰੀ ਆਨੰਦ ਸ਼ਰਮਾ, ਲੋਕ ਸਭਾ ਵਿੱਚ ਕਾਂਗਰਸ ਦੇ ਉਪ ਆਗੂ ਗੌਰਵ ਗੋਗੋਈ, ਰਾਜ ਸਭਾ ਮੈਂਬਰ ਡਾ. ਸਈਦ ਨਸੀਰ ਹੁਸੈਨ ਅਤੇ ਰਾਜਾ ਬਰਾੜ ਸ਼ਾਮਲ ਸਨ। ਪਰ ਉਨ੍ਹਾਂ ਵਿੱਚੋਂ ਕੋਈ ਵੀ ਵਫ਼ਦ ਵਿੱਚ ਸ਼ਾਮਲ ਨਹੀਂ ਕੀਤਾ ਗਿਆ।
ਅੱਤਵਾਦ ਸਬੰਧੀ ਇੱਕ ਹੋਣ ਮਾਪਦੰਡ
Terrorism: ਅੱਤਵਾਦ ਕਿਸੇ ਇੱਕ ਦੇਸ਼ ਦੀ ਸਮੱਸਿਆ ਨਹੀਂ ਅਤੇ ਨਾ ਹੀ ਕੋਈ ਦੇਸ਼ ਅੱਤਵਾਦ ਦੀ ਸਿਧਾਂਤਕ ਤੌਰ ’ਤੇ ਹਮਾਇਤ ਕਰ ਰਿਹਾ ਹੈ ਇਸ ਦੇ ਬਾਵਜੂਦ ਅੱਤਵਾਦ ਸਬੰਧੀ ਮਾਪ-ਦੰਡ ਇੱਕਸਾਰ ਨਹੀਂ ਹਨ ਇਹ ਦੋਗਲੀ ਨੀਤੀ ਹੀ ਅੱਤਵਾਦ ਦੇ ਖ਼ਤਮ ਹੋਣ ’ਚ ਵੱਡਾ ਅੜਿੱਕਾ ਹੈ ਅਮਰੀਕਾ ਨੇ ਹਾਲ ਹੀ ਵਿੱਚ ਪਾਕਿਸਤਾਨ ਦੀ ਇਸ ਗੱਲ ਲਈ ਸਲਾਹੁਤਾ ਕੀਤੀ ਹੈ ਕਿ ਪਾਕਿਸਤਾਨ ਨੇ 16 ਅਮਰੀਕੀ ਫੌਜੀਆਂ ਦੇ ਅਫਗਾਨ ਕਾਤਲ ਨੂੰ ਫੜਾਉਣ ’ਚ ਮੱਦਦ ਕੀਤੀ ਹੈ ਅਮਰੀਕਾ ਦੀ ਇਸ ਚਰਚਾ ਨੇ ਪਾਕਿਸਤਾਨ ਬਾਰੇ ਵੱਖਰਾ ਨਜ਼ਰੀਆ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਪਾਕਿਸਤਾਨ ਅੱਤਵਾਦ ਦੇ ਖਿਲਾਫ ਹੈ ਜਦੋਂ ਕਿ ਸੱਚਾਈ ਇਹ ਹੈ ਕਿ ਪਾਕਿਸਤਾਨ ਅੱਤਵਾਦ ਸਬੰਧੀ ਦੋਗਲੀ ਨੀਤੀ ’ਤੇ ਚੱਲ ਰਿਹਾ ਹੈ ਮੁੰਬਈ ਹਮਲੇ 26/11 ਦੇ ਦੋਸ਼ੀ ਪਾਕਿਸਤਾਨ ’ਚ ਸ਼ਰ੍ਹੇਆਮ ਘੁੰਮ ਰਹੇ ਹਨ।
ਇਹ ਖਬਰ ਵੀ ਪੜ੍ਹੋ : Ludhiana News: ਲੁਧਿਆਣਾ ਦੀ ਕੱਪੜਾ ਫੈਕਟਰੀ ’ਚ ਵੱਡੀ ਘਟਨਾ, ਜਾਂਚ ’ਚ ਜੁਟੀ ਪੁਲਿਸ
ਭਾਰਤ ’ਚ ਹਮਲੇ ਲਈ ਦੋਸ਼ੀ ਅੱਤਵਾਦੀਆਂ ਖਿਲਾਫ ਪਾਕਿਸਤਾਨ ’ਚ ਮੁਕੱਦਮਾ ਵੀ ਦਰਜ ਹੋ ਚੁੱਕਾ ਹੈ ਪਰ ਇਹ ਕਾਰਵਾਈ ਸਭ ਵਿਖਾਵੇ ਦੀ ਹੈ ਜੇਕਰ ਪਾਕਿਸਤਾਨ ਵਾਕਿਆਈ ਅੱਤਵਾਦ ਦੇ ਖਿਲਾਫ ਹੁੰਦਾ ਤਾਂ ਇਹ ਅੱਤਵਾਦੀ ਭਾਰਤ ਦੇ ਹਵਾਲੇ ਕੀਤੇ ਹੁੰਦੇ ਅਮਰੀਕਾ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਤਹੱਵੁਰ ਰਾਣਾ ਨੂੰ ਭਾਰਤ ਹਵਾਲੇ ਕਰਨ ਲਈ ਤਿਆਰ ਹੈ ਤਾਂ ਪਾਕਿਸਤਾਨ ਕਿਉਂ ਨਹੀਂ ਹਕੀਕਤ ਇਹ ਹੈ ਕਿ ਇਨ੍ਹਾਂ ਦੋਗਲੀਆਂ ਨੀਤੀਆਂ ਕਾਰਨ ਹੀ ਇੱਕ ਲਈ ਲੋੜੀਂਦਾ ਅੱਤਵਾਦੀ ਦੂਜੇ ਮੁਲਕ ’ਚ ਨਾਇਕ ਵਾਂਗ ਪੇਸ਼ ਕੀਤਾ ਜਾਂਦਾ ਹੈ ਇਹ ਵੀ ਤੱਥ ਹਨ ਕਿ ਅੱਤਵਾਦ ਨੂੰ ਪਾਲ ਕੇ ਅੱਤਵਾਦ ਦੇ ਡੰਗ ਤੋਂ ਬਚਿਆ ਨਹੀਂ ਜਾ ਸਕਦਾ ਜਿਸ ਅੱਤਵਾਦ ਨੂੰ ਪਾਕਿਸਤਾਨ ਨੇ ਪਾਲਿਆ ਹੈ ਉਹ ਅੱਤਵਾਦ ਪਾਕਿਸਤਾਨ ਲਈ ਵੀ ਖਤਰਾ ਬਣ ਰਿਹਾ ਹੈ ਅੱਤਵਾਦ ਖਿਲਾਫ ਸਪੱਸ਼ਟ ਨੀਤੀਆਂ ਤੇ ਇਕਸਾਰ ਮਾਪ-ਦੰਡ ਅਪਣਾ ਕੇ ਅਮਨ-ਸ਼ਾਂਤੀ ਦੀ ਸਥਾਪਨਾ ਹੋ ਸਕਦੀ ਹੈ। Terrorism
ਕਸ਼ਮੀਰ ’ਚੋਂ ਅੱਤਵਾਦ ਜੜ੍ਹੋਂ ਖਤਮ ਕਰੇਗੀ ਸਰਕਾਰ : ਅਮਿਤ ਸ਼ਾਹ
(ਏਜੰਸੀ) ਨਵੀਂ ਦਿੱਲੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਐਤਵਾਰ ਨੂੰ ਕਿਹਾ ਕਿ ਜੰਮੂ ਅਤੇ ਕਸ਼ਮੀਰ ’ਚ ਅੱਤਵਾਦ ਖਿਲਾਫ ਲੜਾਈ ਫੈਸਲਾਕੁਨ ਦੌਰ ’ਚ ਹੈ ਅਤੇ ਅੱਤਵਾਦ ਹੁਣ ਵੱਡੇ ਸੰਗਠਿਤ ਅੱਤਵਾਦੀ ਹਿਸਾਵਾਂ ਤੋਂ ਹੁਣ ਛੜਾ ਲੜਾਈ ਤੱਕ ਸਿਮਟ ਗਿਆ ਹੈ ਪਰ ਸਰਕਾਰ ਇਸ ਨੂੰ ਜੜੋਂ ਖਤਮ ਕਰਕੇ ਹਟੇਗੀ। ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ’ਚ ਵਧਦੀਆਂ ਅੱਤਵਾਦੀ ਗਤੀਵਿਧੀਆਂ ਦੇ ਮੱਦੇਨਜ਼ਰ ਐਤਵਾਰ ਨੂੰ ਇੱਕ ਹਾਈਲੇਵਲ ਦੀ ਮੀਟਿੰਗ ’ਚ ਸੀਨੀਅਰ ਅਧਿਕਾਰੀਆਂ ਨਾਲ ਕੇਂਦਰ ਸ਼ਾਸ਼ਿਤ ਪ੍ਰਦੇਸ਼ ’ਚ ਸੁਰੱਖਿਆ ਵਿਵਸਥਾ ਦੀ ਸਥਿਤੀ ਅਤੇ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ।
ਇਹ ਵੀ ਪੜ੍ਹੋ: ਚੱਲਦੀ ਕਾਰ ਨੂੰ ਲੱਗੀ ਅੱਗ, ਚਾਲਕ ਦੀ ਕਾਰ ’ਚ ਜਿੰਦਾ ਸੜ ਕੇ ਮੌਤ
ਗ੍ਰਹਿ ਮੰਤਰੀ (Amit Shah) ਨੇ ਏਜੰਸੀਆਂ ਨੂੰ ਜੰਮੂ ’ਚ ‘ਏਰੀਆ ਡਾਮੀਨਸ਼ਨ ਪਲਾਨ’ ਅਤੇ ‘ਜ਼ੀਰੋ ਟੇਰਰ ਪਲਾਨ’ ਰਾਹੀਂ ਕਸ਼ਮੀਰ ਘਾਟੀ ’ਚ ਹਾਸਲ ਕੀਤੀ ਗਈ ਸਫ਼ਲਤਾਵਾਂ ਨੂੰ ਦੂਹਰਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨਵੇਂ ਤਰੀਕਿਆਂ ਨਾਲ ਅੱਤਵਾਦੀਆਂ ’ਤੇ ਕਾਰਵਾਈ ਕਰੇਕ ਮਿਸਾਲ ਬਣਾਉਣ ਲਈ ਵਚਨਬੱਧ ਹੈ। ਗ੍ਰਹਿ ਮੰਤਰੀ ਨੇ ਸਾਰੀਆਂ ਏਜੰਸੀਆਂ ਨੂੰ ਮਿਸ਼ਨ ਮੋਡ ’ਚ ਕੰਮ ਕਰਨ ਅਤੇ ਤਾਲਮੇਲ ਬਣਾ ਕੇ ਤੇਜ਼ੀ ਨਾਲ ਕਰਨ ’ਤੇ ਜ਼ੋਰ ਦਿੱਤਾ।
ਗ੍ਰਹਿ ਮੰਤਰੀ ਨੇ ਕਿਹਾ ਕਿ ਹੁਣ ਲੜਾਈ ਫੈਸਲਾਕੁਨ ਮੋੜ ’ਤੇ ਹੈ ਅਸੀਂ ਅੱਤਵਾਦ ਨੂੰ ਜੜੋਂ ਖਤਮ ਕਰਾਂਗੇ। ਗ੍ਰਹਿ ਮੰਤਰੀ ਨੇ ਸਥਾਨਕ ਖੂਫੀਆਂ ਨੈਟਵਰਕ ਨੂੰ ਮਜ਼ਬੂਤ ਕਰਨ, ਸੁਰੰਗਾਂ ਦਾ ਪਤਾ ਲਗਾਉਣ ਅਤੇ ਡਰੋਨ ਦਾ ਮੁਕਾਬਲਾ ਕਰਨ ਲਈ ਆਧੁਨਿਕ ਤਕਨੀਕ ਅਪਣਾਉਣ ’ਤੇ ਜ਼ੋਰ ਦਿੱਤਾ ਅੱਤਵਾਦ ਦੇ ਸਫਾਏ ਲਈ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਸ਼ਰਾਬ ਦਾ ਆਤੰਕਵਾਦ
ਪੰਜਾਬ ਦੇ ਮਰਹੂਮ ਵਿਦਵਾਨ ਲੇਖਕ ਜਸਵੰਤ ਸਿੰਘ ਕੰਵਲ ਨੇ ਪ੍ਰਾਂਤ ਦੀ ਦੁਖਦੀ ਰਗ ’ਤੇ ਹੱਥ ਧਰਦਿਆਂ ਲਿਖਿਆ ਸੀ, ‘ਪੰਜਾਬ ਨੂੰ ਗੋਡਿਆਂ ਭਾਰ ਨੇਜ਼ਿਆਂ ਜਾਂ ਤਲਵਾਰਾਂ ਨੇ ਨਹੀਂ ਕੀਤਾ, ਸਗੋਂ ਢਾਈ-ਤਿੰਨ ਇੰਚ ਦੀਆਂ ਸਰਿੰਜਾਂ ਤੇ ਸ਼ਰਾਬ ਦੀਆਂ ਬੋਤਲਾਂ ਨੇ ਕੀਤਾ ਹੈ।’ ਸੱਚਮੁੱਚ ਸ਼ਰਾਬ ਦੇ ਵਗਦੇ ਦਰਿਆ ਕਾਰਨ ਜਿੱਥੇ ਜਵਾਨੀ ਦਿਸ਼ਾਹੀਣ, ਮਨੋਰਥਹੀਣ ਤੇ ਮੰਤਵਹੀਣ ਹੋਈ ਹੈ, ਉੱਥੇ ਹੀ ਪ੍ਰਾਂਤ ਦੇ ਪੱਛੜੇਪਣ, ਵਿਕਾਸ ਦੀ ਖੜੋਤ ਤੇ ਸਿਰਜਣਾਤਮਕ ਸ਼ਕਤੀ ਦੀਆਂ ਪੁਲਾਂਘਾਂ ਨੂੰ ਜੂੜ ਪੈਣ ਕਾਰਨ ਘਰਾਂ ਦੀ ਬਰਕਤ ਗੁੰਮ ਹੋਣ ਦੇ ਨਾਲ-ਨਾਲ ਠੰਢੇ ਚੁੱਲ੍ਹਿਆਂ ’ਚ ਘਾਹ ਉੱਗਿਆ ਹੋਇਆ ਹੈ। ਬਜ਼ੁਰਗ ਮਾਂ-ਬਾਪ, ਪਤਨੀਆਂ ਤੇ ਵਿਲਕਦੇ ਬੱਚੇ ਨਰਕ ਭਰਿਆ ਜੀਵਨ ਬਤੀਤ ਕਰ ਰਹੇ ਹਨ। (Alcohol)
ਇੱਥੇ ਹੀ ਬੱਸ ਨਹੀਂ, 60% ਹਾਦਸੇ, 90% ਤੇਜਧਾਰ ਹਥਿਆਰਾਂ ਨਾਲ ਹਮਲੇ, 69% ਦੁਰਾਚਾਰ, 80% ਦੁਸ਼ਮਣੀ ਕੱਢਣ ਵਾਲੇ ਹਮਲੇ ਵੀ ਸ਼ਰਾਬੀ ਹਾਲਤ ਵਿੱਚ ਹੀ ਕੀਤੇ ਜਾਂਦੇ ਹਨ। ਅਜਿਹੀਆਂ ਵਾਰਦਾਤਾਂ ਕਾਰਨ ਜਿੱਥੇ ਅਮਨ ਕਾਨੂੰਨ ਦੀ ਸਥਿਤੀ ਵਿਗੜਦੀ ਹੈ, ਉੱਥੇ ਹੀ ਕ੍ਰਾਈਮ ਗ੍ਰਾਫ਼ ਵਿੱਚ ਵਾਧਾ ਹੋਣ ਕਾਰਨ ਵੱਖ-ਵੱਖ ਜੁਰਮਾਂ ਨਾਲ ਥਾਣੇ ਦਾ ਰੋਜ਼ਨਾਮਚਾ ਵੀ ਭਰਿਆ ਜਾ ਰਿਹਾ ਹੈ। ਇੰਜ ਪੰਜਾਬ ਇਸ ਵੇਲੇ ਬਹੁ-ਪੱਖੀ ਅਤੇ ਬਹੁ-ਪਰਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਸ਼ਰਾਬ ਦੇ ਕਹਿਰ ਕਾਰਨ ਹਰ ਪਿੰਡ ਵਿੱਚ ਅੰਦਾਜ਼ਨ 16 ਵਿਧਵਾਵਾਂ ਨਰਕ ਭਰਿਆ ਜੀਵਨ ਬਤੀਤ ਕਰ ਰਹੀਆਂ ਹਨ। ਹਰ ਰੋਜ਼ ਅੰਦਾਜ਼ਨ 18 ਤਲਾਕ ਦੇ ਮੁਕੱਦਮੇ ਅਦਾਲਤਾਂ ਵਿੱਚ ਦਰਜ ਹੋ ਰਹੇ ਹਨ।
ਇਹ ਵੀ ਪੜ੍ਹੋ : ਭਵਿੱਖ ਦਾ ਸਭ ਤੋਂ ਵੱਡਾ ਸੰਕਟ ਘਟਦੀ ਖੁਰਾਕ ਪੈਦਾਵਾਰ
ਪੀੜਤ ਔਰਤਾਂ ਨਸ਼ੱਈ ਪਤੀ ਦੀਆਂ ਹਰਕਤਾਂ ਤੋਂ ਪੋਟਾ-ਪੋਟਾ ਦੁਖੀ ਹੋ ਕੇ ਅਲੱਗ ਰਹਿਣ ਦਾ ਫੈਸਲਾ ਬੇਵਸੀ ਦੀ ਹਾਲਤ ਵਿੱਚ ਕਰਦੀਆਂ ਹਨ। ਪਿਛਲੇ ਦਿਨੀਂ ਅੰਮਿ੍ਰਤਸਰ ਜ਼ਿਲ੍ਹੇ ਦੇ ਪਿੰਡ ਪੰਧੇਰ ਕਲਾਂ ਵਿੱਚ ਇੱਕ ਬਾਪ ਦਾ ਇਕਲੌਤਾ ਪੁੱਤ ਗੁਆਂਢ ਵਿੱਚ ਵਿਆਹ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਲਈ ਚਲਾ ਗਿਆ। ਦੇਰ ਰਾਤ ਤੱਕ ਜਦੋਂ ਉਹ ਨਾ ਪਰਤਿਆ ਤਾਂ ਬਾਪ ਨੇ ਉਸ ਨੂੰ ਘਰ ਆਉਣ ਲਈ ਕਈ ਫੋਨ ਕੀਤੇ। ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਜਦੋਂ ਉਹ ਘਰ ਪੁੱਜਿਆ ਤਾਂ ਲੋਹਾ-ਲਾਖਾ ਹੋ ਕੇ ਮਾਂ-ਬਾਪ ਨੂੰ ਗਾਲ੍ਹਾਂ ਕੱਢਣ ਲੱਗ ਪਿਆ। ਥੋੜ੍ਹੀ-ਮੋਟੀ ਤੂੰ-ਤੂੰ, ਮੈਂ-ਮੈਂ ਤੋਂ ਬਾਅਦ ਲੋਹੇ ਦੀ ਰਾਡ ਨਾਲ ਮਾਂ-ਬਾਪ ਨੂੰ ਮੌਤ ਦੇ ਘਾਟ ਉਤਾਰ ਦਿੱਤਾ। (Alcohol)
ਕਿਤੇ ਮਾਂ ਦਾ ਕਤਲ, ਕਿਤੇ ਪਤਨੀ ਦਾ ਕਤਲ, ਕਿਤੇ ਮਾਸੂਮ ਬੱਚਿਆਂ ਦੇ ਕਤਲ ਉਪਰੰਤ ਸ਼ਰਾਬੀ ਵੱਲੋਂ ਆਪਣੀ ਜੀਵਨ-ਲੀਲਾ ਵੀ ਸਮਾਪਤ ਕਰ ਲੈਣੀ, ਅਜਿਹੇ ਦਰਦਨਾਕ ਕਿੱਸੇ ਹਰ ਰੋਜ਼ ਸੁਣਨ ਨੂੰ ਮਿਲਦੇ ਹਨ। ਦਰਅਸਲ ਨਸ਼ੱਈ ਸਰੀਰਕ, ਮਾਨਸਿਕ ਅਤੇ ਬੌਧਿਕ ਕੰਗਾਲੀ ਭੋਗਦਿਆਂ ਚੰਗਾ ਪੁੱਤ, ਚੰਗਾ ਪਤੀ, ਚੰਗਾ ਬਾਪ ਤੇ ਚੰਗਾ ਨਾਗਰਿਕ ਬਣਨ ਦੇ ਯੋਗ ਨਹੀਂ ਹੁੰਦਾ। ਪਿਛਲੇ ਡੇਢ ਦਹਾਕੇ ਵਿੱਚ ਬੀਅਰ ਦੀ ਖਪਤ ਵਿੱਚ 209%, ਅੰਗਰੇਜ਼ੀ ਸ਼ਰਾਬ ਵਿੱਚ 131% ਤੇ ਦੇਸੀ ਸ਼ਰਾਬ ਦੀ ਖਪਤ ਵਿੱਚ 127% ਦਾ ਵਾਧਾ ਹੋਣਾ ਗੰਭੀਰ ਚਿੰਤਾਜਨਕ ਵਿਸ਼ਾ ਹੈ। ਪੰਜਾਬ ਦੀਆਂ 16 ਸ਼ਰਾਬ ਦੀਆਂ ਫੈਕਟਰੀਆਂ ਰਾਹੀਂ ਰੋਜ਼ਾਨਾ 23,90,000 ਲੀਟਰ ਸ਼ਰਾਬ ਦਾ ਉਤਪਾਦਨ ਹੋ ਰਿਹਾ ਹੈ। ਪੰਜਾਬ ਦੇ 12673 ਪਿੰਡਾਂ ਵਿੱਚ ਕੋਈ ਵੀ ਅਜਿਹਾ ਪਿੰਡ ਨਹੀਂ ਜਿੱਥੇ ਸ਼ਰਾਬ ਨੇ ਭਾਣਾ ਨਾ ਵਰਤਾਇਆ ਹੋਵੇ। (Alcohol)
ਇਹ ਵੀ ਪੜ੍ਹੋ : ਆਬੋਂ-ਹਵਾ ’ਚ ਹੋਇਆ ਕਾਫ਼ੀ ਸੁਧਾਰ, ਬਠਿੰਡਾ ਦੀ ਸਥਿਤੀ ਸਭ ਤੋਂ ਬਿਹਤਰ
ਇੱਕ ਸਰਵੇਖਣ ਅਨੁਸਾਰ ਚਾਰ ਹਜ਼ਾਰ ਦੀ ਅਬਾਦੀ ਵਾਲੇ ਪਿੰਡ ਵਿੱਚ ਹਰ ਰੋਜ਼ ਪਿੰਡ ਦੇ ਲੋਕ ਅੰਦਾਜ਼ਨ 30 ਹਜ਼ਾਰ ਦੀ ਸ਼ਰਾਬ ਡਕਾਰ ਜਾਂਦੇ ਹਨ। ਮਹੀਨੇ ਦੀ 9 ਲੱਖ ਅਤੇ ਸਾਲ ਦਾ ਇੱਕ ਕਰੋੜ ਤੋਂ ਜ਼ਿਆਦਾ ਇੱਕ ਪਿੰਡ ਦੇ ਲੋਕਾਂ ਦਾ ਸ਼ਰਾਬ ਦੇ ਲੇਖੇ ਲੱਗ ਜਾਂਦਾ ਹੈ। ਹਰ ਰੋਜ਼ ਅੰਦਾਜ਼ਨ 5.20 ਲੱਖ ਸ਼ਰਾਬ ਦੇ ਢੱਕਣ ਖੁੱਲ੍ਹਦੇ ਹਨ। ਪੰਜਾਬ ਸਰਕਾਰ ਵੱਲੋਂ 41 ਕਰੋੜ ਤੋਂ ਵੀ ਜ਼ਿਆਦਾ ਸ਼ਰਾਬ ਦੀਆਂ ਬੋਤਲਾਂ ਪੰਜਾਬੀਆਂ ਨੂੰ ਪਰੋਸ ਕੇ 9754 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਮਿਥਿਆ ਗਿਆ ਹੈ। ਦੂਸਰੇ ਸ਼ਬਦਾਂ ਵਿੱਚ ਪੰਜਾਬੀਆਂ ਨੂੰ ਖੁੰਘਲ ਕਰਕੇ, ਉਨ੍ਹਾਂ ਨੂੰ ਕਮਲੇ-ਬੌਲੇ ਕਰਕੇ ਇਕੱਠੇ ਕੀਤੇ ਪੈਸਿਆਂ ਨਾਲ ਪੰਜਾਬ ਦਾ ਸਰਬਪੱਖੀ ਵਿਕਾਸ ਕਰਨ ਦੀ ਯੋਜਨਾ ਹੈ। ਸ਼ਰਾਬ ਦੇ ਠੇਕਿਆਂ ਤੋਂ 41 ਕਰੋੜ ਤੋਂ ਜ਼ਿਆਦਾ ਸ਼ਰਾਬ ਦੀਆਂ ਜਿਹੜੀਆਂ ਬੋਤਲਾਂ ਲੋਕਾਂ ਨੂੰ ਪਰੋਸੀਆਂ ਜਾਂਦੀਆਂ ਹਨ। (Alcohol)
ਜੇਕਰ ਇਸ ਨੂੰ ਸ਼ਰਾਬ ਡੋਲ੍ਹ ਦਿੱਤੀ ਜਾਵੇ ਤਾਂ ਪੰਜਾਬ ਵਿੱਚ ਚਾਰੇ ਪਾਸੇ ਸ਼ਰਾਬ ਦਾ ਛੇਵਾਂ ਦਰਿਆ ਵਗਦਾ ਨਜ਼ਰ ਆਵੇਗਾ। ਸ਼ਰਾਬ ਕਾਰਨ ਲੋਕਾਂ ਦੀ ਹੋ ਰਹੀ ਬਰਬਾਦੀ ਨੂੰ ਮੁੱਖ ਰੱਖਦਿਆਂ ਸੰਗਰੂਰ ਦੀਆਂ ਤਿੰਨ ਸਮਾਜਿਕ ਜਥੇਬੰਦੀਆਂ ਸਾਇੰਟੀਫਿਕ ਅਵੇਇਰਨੈੱਸ ਐਂਡ ਸੋਸ਼ਲ ਵੈਲਫੇਅਰ ਫੋਰਮ, ਬਿਰਧ ਆਸ਼ਰਮ ਸੰਗਰੂਰ ਅਤੇ ਬਿਰਧ ਆਸ਼ਰਮ ਬਡਰੁੱਖਾਂ ਨੇ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 40ਏ ਦਾ ਸਹਾਰਾ ਲਿਆ। ਇਸ ਧਾਰਾ ਅਧੀਨ ਜੇਕਰ ਪਿੰਡ ਦੀ ਪੰਚਾਇਤ 2/3 ਬਹੁਮੱਤ ਨਾਲ ਪਿੰਡ ਵਿੱਚ ਸ਼ਰਾਬ ਦਾ ਠੇਕਾ ਨਾ ਖੋਲ੍ਹਣ ਦਾ ਮਤਾ ਪਾ ਦੇਵੇ ਤਾਂ ਉਸ ਪਿੰਡ ਵਿੱਚ ਸ਼ਰਾਬ ਦਾ ਠੇਕਾ ਨਹੀਂ ਖੱਲ੍ਹੇਗਾ। (Alcohol)
ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ ਨਵੇਂ ਭਰਤੀ 250 ਨਰਸਿੰਗ ਅਫਸਰਾਂ ਨੂੰ ਨਿਯੁਕਤੀ ਪੱਤਰ ਸੌਂਪੇ
ਇਨ੍ਹਾਂ ਉੱਦਮੀ ਸੰਸਥਾਵਾਂ ਨੇ ਪੰਜਾਬ ਦੀਆਂ ਪੰਚਾਇਤਾਂ ਨੂੰ ਜਾਗਰੂਕ ਕਰਕੇ 422 ਪਿੰਡਾਂ ਵਿੱਚ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਵਿੱਚ ਇੱਕ ਵਾਰ ਤਾਂ ਸਫਲਤਾ ਪ੍ਰਾਪਤ ਕੀਤੀ, ਪਰ ਬਾਹੂਬਲ, ਸਰਕਾਰੀ ਤੰਤਰ ਵੱਲੋਂ ਇਸ ਮੁਹਿੰਮ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਤੇ ਸ਼ਰਾਬ ਦੇ ਠੇਕੇ ਜਿਨ੍ਹਾਂ ਪਿੰਡਾਂ ਵਿੱਚ ਬੰਦ ਹੋਏ, ਉਨ੍ਹਾਂ ਪਿੰਡਾਂ ਵਿੱਚ ਸ਼ਰਾਬ ਦੀ ਸਪਲਾਈ ਵਧ ਜਾਣ ਕਾਰਨ ਉਨ੍ਹਾਂ ਨੂੰ ਪਿੱਛੇ ਹਟਣਾ ਪਿਆ। ਇੰਜ ਹੀ ਅਰਾਈਵ ਸੇਫ ਸੰਸਥਾ ਨੈਸ਼ਨਲ ਤੇ ਸਟੇਟ ਹਾਈਵੇ ’ਤੇ ਸ਼ਰਾਬ ਦੇ ਠੇਕੇ ਨਾ ਖੋਲ੍ਹਣ ਸਬੰਧੀ ਪਾਬੰਦੀ ਲਗਵਾਉਣ ਵਿੱਚ ਕਾਮਯਾਬ ਹੋਈ। ਹਾਈਕੋਰਟ ਵੱਲੋਂ ਪਾਬੰਦੀ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਕਈ ਥਾਵਾਂ ’ਤੇ ਕਾਨੂੰਨ ਵਿੱਚ ਚੋਰ ਮੋਰੀ ਰੱਖਦਿਆਂ ਸਟੇਟ ਹਾਈਵੇ ’ਤੇ ਸ਼ਰਾਬ ਦੇ ਅਹਾਤੇ ਅੱਗੇ ਕਰ ਦਿੱਤੇ ਤੇ ਸ਼ਰਾਬ ਦੇ ਠੇਕੇ ਅਹਾਤੇ ਦੇ ਪਿਛਲੇ ਪਾਸੇ ਖੱੁਲ੍ਹੇ ਰੱਖਣ ਦਾ ਸਿਲਸਿਲਾ ਜਾਰੀ ਰੱਖਿਆ। (Alcohol)
ਸੰਸਥਾ ਨੇ ਇਸ ਸਬੰਧ ਵਿੱਚ ਜਦੋਂ ਦੂਜੀ ਵਾਰ ਹਾਈਕੋਰਟ ਦਾ ਸਹਾਰਾ ਲਿਆ ਤਾਂ ਪੰਜਾਬ ਸਰਕਾਰ ਵੱਲੋਂ ਦਲੀਲ ਦਿੱਤੀ ਗਈ ਕਿ ਸ਼ਰਾਬ ਦੇ ਠੇਕਿਆਂ ਤੋਂ ਪ੍ਰਾਪਤ ਮਾਲੀਏ ਰਾਹੀਂ ਪ੍ਰਾਂਤ ਦਾ ਵਿਕਾਸ ਕੀਤਾ ਜਾਂਦਾ ਹੈ। ਹਾਈਕੋਰਟ ਵੱਲੋਂ ਉਸ ਸਮੇਂ ਇਨ੍ਹਾਂ ਸ਼ਬਦਾਂ ਰਾਹੀਂ ਸਰਕਾਰ ਦੀ ਦਲੀਲ ’ਤੇ ਸਖ਼ਤ ਟਿੱਪਣੀ ਕੀਤੀ ਗਈ ਸੀ, ਜੇਕਰ ਸਰਕਾਰ ਨੂੰ ਮਾਲੀਏ ਦਾ ਐਨਾ ਹੀ ਫਿਕਰ ਹੈ, ਫਿਰ ਤਾਂ ਸਕੱਤਰੇਤ ਵਿੱਚ ਵੀ ਠੇਕਾ ਖੋਲ੍ਹ ਲਵੋ। ਇਸ ਵੇਲੇ ਗੁਜਰਾਤ, ਮਣੀਪੁਰ, ਮਿਜ਼ੋਰਮ, ਬਿਹਾਰ, ਨਾਗਾਲੈਂਡ, ਕੇਂਦਰ ਸ਼ਾਸਿਤ ਪ੍ਰਦੇਸ਼, ਲਕਸ਼ਦੀਪ ਵਿੱਚ ਪੂਰਨ ਸ਼ਰਾਬਬੰਦੀ ਹੈ, ਪਰ ਦੂਜੇ ਪਾਸੇ ਪੰਜਾਬ ’ਚ ਸ਼ਰਾਬ ਦੀ ਖਪਤ ਦੇਸ਼ ਦੀ ਔਸਤ ਤੋਂ ਡੇਢ ਗੁਣਾਂ ਵੱਧ ਹੈ ਅਤੇ ਇਸ ਦੇ ਮਾਰੂ ਅਤੇ ਖਤਰਨਾਕ ਨਤੀਜੇ ਵੀ ਸਾਹਮਣੇ ਆ ਰਹੇ ਹਨ। ਸ਼ਰਾਬ ਕਾਰਨ ਸਾਡੀ ਬੌਧਿਕ ਜ਼ਮੀਨ ਬੰਜਰ ਹੋ ਰਹੀ ਹੈ। ਹੁਣ ਵੱਧ ਤੋਂ ਵੱਧ ਸ਼ਰਾਬ ਦੇ ਠੇਕੇ ਖੋਲ੍ਹਣ ਉਪਰੰਤ ਨਸ਼ਾ ਛੁਡਾਊ ਕੇਂਦਰਾਂ ਦਾ ਉਦਘਾਟਨ ਕਰਨਾ ਕਿਸੇ ਵੀ ਪੱਖ ਤੋਂ ਜਾਇਜ਼ ਨਹੀਂ ਹੈ। (Alcohol)
ਅੱਤਵਾਦ ਦਾ ਨਵਾਂ ਕਾਰਾ
ਫਲਸਤੀਨ ਦੇ ਅੱਤਵਾਦੀ ਸੰਗਠਨ ਹਮਾਸ ਵੱਲੋਂ ਕੀਤੇ ਗਏ ਹਮਲਿਆਂ ਨਾਲ ਜੰਗ ਛਿੜ ਗਈ ਹੈ ਇੱਕ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਹਨ ਤੇ ਹਜ਼ਾਰਾਂ ਲੋਕ ਜ਼ਖ਼ਮੀ ਹੋ ਗਏ ਹਨ ਸਭ ਤੋਂ ਮਾੜੀ ਗੱਲ ਇਹ ਹੈ ਕਿ ਹਮਾਸ ਵੱਲੋਂ ਨਿਰਦੋਸ਼ ਇਜ਼ਰਾਈਲੀ ਬੱਚੇ, ਬੁੱਢੇ ਤੇ ਔਰਤਾਂ ਨੂੰ ਵੀ ਅਗਵਾ ਕਰਨ ਦੀਆਂ ਖਬਰਾਂ ਚੱਲ ਰਹੀਆਂ ਹਨ ਇਹ ਹਾਲਾਤ ਇਸ ਕਰਕੇ ਵੀ ਚਿੰਤਾਜਨਕ ਹਨ ਕਿ ਮਾਮਲੇ ਦਾ ਧਾਰਮਿਕ ਪਹਿਲੂ ਵੀ ਹੈ ਜਿਸ ਤੋਂ ਪੂਰੀ ਤਰ੍ਹਾਂ ਸੁਚੇਤ ਰਹਿਣ ਦੀ ਜ਼ਰੂਰਤ ਹੈ ਕੁਝ ਵੀ ਹੋਵੇ ਅੱਤਵਾਦ ਨੂੰ ਕਿਸੇ ਵੀ ਕੀਮਤ ’ਤੇ ਸਵੀਕਾਰ ਨਹੀਂ ਕੀਤਾ ਜਾ ਸਕਦਾ ਹਮਾਸ ਇਸ ਮਾਮਲੇ ਨੂੰ ਧਾਰਮਿਕ ਰੰਗਤ ਦੇ ਕੇ ਇਸਲਾਮੀ ਜਗਤ ਦੀ ਹਮਾਇਤ ਹਾਸਲ ਕਰਨ ਦੀ ਕੋਸ਼ਿਸ਼ ’ਚ ਵੀ ਹੈ ਦੂਜੇ ਪਾਸੇ ਅਮਰੀਕਾ ਨੇ ਇਜ਼ਰਾਈਲ ਦੀ ਹਮਾਇਤ ’ਚ ਫੌਜੀ ਮੱਦਦ ਵੀ ਦਿੱਤੀ ਹੈ। (Terrorism)
ਭਾਰਤ ਸਰਕਾਰ ਦਾ ਸਟੈਂਡ ਵੀ ਤਰਕ ਸੰਗਤ ਤੇ ਮਜ਼ਬੂਤ ਹੈ ਭਾਰਤ ਨੇ ਇਜ਼ਰਾਈਲ ਨਾਲ ਖੜ੍ਹੇ ਹੋਣ ਦਾ ਐਲਾਨ ਕੀਤਾ ਹੈ ਅਸਲ ’ਚ ਭਾਰਤ ਦੁਨੀਆਂ ਦੇ ਕਿਸੇ ਵੀ ਹਿੱਸੇ ’ਚ ਅੱਤਵਾਦ ਦੇ ਖਿਲਾਫ ਹੈ ਇਸ ਤੋਂ ਪਹਿਲਾਂ ਭਾਰਤ ਨੇ ਇਜ਼ਰਾਈਲ ਤੇ ਫਲਸਤੀਨ ਨਾਲ ਰਿਸ਼ਤੇ ਬਰਾਬਰ ਰੱਖੇ ਹੋਏ ਸਨ ਫਲਸਤੀਨ ਨੇ ਕਸ਼ਮੀਰ ਮਸਲੇ ’ਚ ਭਾਰਤ ਦੀ ਹਮਾਇਤ ਕੀਤੀ ਸੀ ਇਸ ਦੇ ਬਾਵਜੂਦ ਭਾਰਤ ਨੇ ਕਿਸੇ ਗੁੱਟ ਜਾਂ ਦੇਸ਼ ਦੇ ਦਬਾਅ ’ਚ ਆਉਣ ਦੀ ਬਜਾਇ ਆਜ਼ਾਦਾਨਾ ਤਰੀਕੇ ਨਾਲ ਸਬੰਧ ਕਾਇਮ ਰੱਖੇ ਦਰਅਸਲ ਦੁਨੀਆਂ ਦਾ ਕੋਈ ਵੀ ਅਮਨ ਪਸੰਦ , ਲੋਕਤੰਤਰਿਕ ਤੇ ਮਾਨਵਵਾਦੀ ਵਿਚਾਰਧਾਰਾ ਵਾਲਾ ਮੁਲਕ ਅੱਤਵਾਦ ਦੀ ਹਮਾਇਤ ਨਹੀਂ ਕਰਦਾ ਜੰਗ ਕਿਸੇ ਵੀ ਦੇਸ਼ ਦੇ ਹਿੱਤ ’ਚ ਨਹੀਂ ਪਰ ਅੱਤਵਾਦੀ ਕਾਰਵਾਈਆਂ ਨੂੰ ਸਹਿਣ ਕਰਨਾ ਵੀ ਸਹੀ ਨਹੀਂ ਹੈ ਬਿਨਾਂ ਸ਼ੱਕ ਇਜ਼ਰਾਈਲ ਤੇ ਫਲਸਤੀਨ ਦੇ ਵਿਵਾਦ ਦੇ ਕਈ ਪਹਿਲੂ ਹਨ ਪਰ ਮਸਲੇ ਦਾ ਹੱਲ ਹਿੰਸਾ ਨਾਲ ਨਹੀਂ ਹੋਣਾ। (Terrorism)
ਇਹ ਵੀ ਪੜ੍ਹੋ : ਇਜ਼ਰਾਈਲ-ਫਿਲਿਸਤੀਨ ਸੰਘਰਸ਼, ਮਲਬੇ ’ਚ ਤਬਦੀਲ ਹੋਇਆ ਸ਼ਹਿਰ….
ਚੀਨ ਨੇ ਇਜ਼ਰਾਇਲ ਤੇ ਫਿਲਸਤੀਨ ਦੋ ਦੇਸ਼ਾਂ ਦੇ ਨਿਰਮਾਣ ਦੀ ਗੱਲ ਕਹੀ ਹੈ। ਪਰ ਸਭ ਤੋਂ ਪਹਿਲਾਂ ਇਸ ਗੱਲ ਦੀ ਜਰੂਰਤ ਹੈ ਕਿ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਜਾਵੇ ਨਿਰਦੋਸ਼ ਲੋਕਾਂ ਨੂੰ ਮਾਰਨਾ ਕਿਸੇ ਵੀ ਵਿਚਾਰਧਾਰਾ ਦਾ ਅੰਗ ਨਹੀਂ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਅੱਤਵਾਦ ਕਾਰਨ ਜੋ ਹਾਲਾਤ ਬਣੇ ਹੋਏ ਹਨ ਉਹ ਕਈ ਮੁਲਕਾਂ ਦੀਆਂ ਸਵਾਰਥੀ ਨੀਤੀਆਂ ਅਤੇ ਅੱਤਵਾਦ ਬਾਰੇ ਦੂਹਰੇ ਮਾਪਦੰਡਾਂ ਕਰਕੇ ਹੀ ਹਨ ਕਈ ਤਾਕਤਵਰ ਮੁਲਕਾਂ ਨੇ ਪਹਿਲਾਂ ਅੱਤਵਾਦ ਖੁਦ ਪਾਲ਼ਿਆ ਤੇ ਫਿਰ ਉਹੀ ਅੱਤਵਾਦ ਖਤਰਾ ਬਣ ਗਿਆ ਕਈ ਮੁਲਕਾਂ ਨੇ ਅਸਿੱਧੇ ਰੂਪ ’ਚ ਅੱਤਵਾਦ ਦੀ ਹਮਾਇਤ ਜਾਰੀ ਰੱਖੀ ਜੋ ਅੱਜ ਸਭ ਨੂੰ ਭੁਗਤਣੀ ਪੈ ਰਹੀ ਹੈ ਅੱਤਵਾਦ ਦੀਪਰਿਭਾਸ਼ਾ ਦੂਹਰੀ ਨਹੀਂ ਹੋਣੀ ਚਾਹੀਦੀ। (Terrorism)
ਯੇਰੂਸ਼ਲਮ (ਏਜੰਸੀ)। Israel Hamas War: ਫਿਲਿਸਤੀਨੀ ਅੱਤਵਾਦੀ ਸਮੂਹ ਹਮਾਸ ਦੇ ਕਈ ਬੰਦੂਕਧਾਰੀਆਂ ਨੇ ਸ਼ਨਿੱਚਰਵਾਰ ਨੂੰ ਅਚਾਨਕ ਹਮਲਾ ਕਰਕੇ ਗਾਜ਼ਾ ਪੱਟੀ ਤੋਂ ਦੱਖਣੀ ਇਜ਼ਰਾਈਲ ਵਿੱਚ ਘੁਸਪੈਠ ਕੀਤੀ। ਬੀਬੀਸੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਗਈਆਂ ਵੀਡੀਓਜ਼ ਵਿਚ ਦਿਖਾਇਆ ਗਿਆ ਹੈ ਕਿ ਫਿਲਿਸਤੀਨੀ ਹਮਲਾਵਰ ਇਜ਼ਰਾਈਲ ਦੇ ਸ਼ਹਿਰ ਸਡੇਰੋਟ ਦੀਆਂ ਸੜਕਾਂ ‘ਤੇ ਪੈਦਲ ਚੱਲਣ ਵਾਲਿਆਂ ‘ਤੇ ਖੁੱਲ੍ਹੇਆਮ ਗੋਲੀਬਾਰੀ ਕਰਦੇ ਹਨ।
ਇਹ ਵੀ ਪੜ੍ਹੋ : 2000 Rupee Note : ਦੋ ਹਜ਼ਾਰ ਰੁਪਏ ਦੇ ਨੋਟ ਬਦਲਣ ਦਾ ਅੱਜ ਆਖਰੀ ਦਿਨ, 8 ਅਕਤੂਬਰ ਤੋਂ ਇਸ ਤਰ੍ਹਾਂ ਬਦਲੇ ਜਾਣਗੇ ਨੋਟ
ਗਾਜ਼ਾ ਤੋਂ ਫਿਲਿਸਤੀਨੀ ਰਾਕੇਟ ਹਮਲੇ ਵਿੱਚ ਇੱਕ ਇਜ਼ਰਾਈਲੀ ਔਰਤ ਦੀ ਮੌਤ ਹੋ ਗਈ। ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਨੇ ਕਿਹਾ ਕਿ ਹਮਾਸ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਅਤੇ ਆਪਣੇ ਦੇਸ਼ ਖਿਲਾਫ ਜੰਗ ਸ਼ੁਰੂ ਕਰ ਦਿੱਤੀ ਹੈ। ਗੈਲੈਂਟ ਨੇ ਕਿਹਾ ਕਿ ਇਜ਼ਰਾਈਲੀ ਸੈਨਿਕ ਹਰ ਜਗ੍ਹਾ ਦੁਸ਼ਮਣ ਦਾ ਸਾਹਮਣਾ ਕਰ ਰਹੇ ਹਨ ਅਤੇ ਇਜ਼ਰਾਈਲ ਇਹ ਯੁੱਧ ਜਿੱਤ ਜਾਵੇਗਾ।
Breaking News: Israel launched Operation Iron Swords Israel destroys third Gaza tower eliminated Palestinian Terrorists #Gaza #hamas #southernisrael pic.twitter.com/mmeTLlxju9
— The World (@humantheworld) October 7, 2023
ਗਾਜ਼ਾ ਦੇ ਆਲੇ ਦੁਆਲੇ ਦੇ ਖੇਤਰ ਵਿੱਚ ਆਸਰਾ ਦੇ ਅੰਦਰ ਰਹਿਣ ਲਈ ਕਿਹਾ
ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਨੇ ਕਿਹਾ ਕਿ ਉਹ ਯੁੱਧ ਵਿਚ ਅੱਗੇ ਵਧਿਆ ਹੈ ਅਤੇ ਕਈ ਲੜਾਕੂ ਜਹਾਜ਼ ਗਾਜ਼ਾ ਵਿਚ ਹਮਾਸ ਦੇ ਟਿਕਾਣਿਆਂ ‘ਤੇ ਹਵਾਈ ਹਮਲੇ ਕਰ ਰਹੇ ਹਨ। ਹਮਾਸ ਦੇ ਸ਼ਾਸਨ ਵਾਲੇ ਗਾਜ਼ਾ ਤੋਂ ਰਾਕੇਟ ਹਮਲੇ ਅੱਜ ਸਵੇਰੇ ਸੁਕਕੋਟ ਦੇ ਯਹੂਦੀ ਛੁੱਟੀਆਂ ਦੀ ਸਮਾਪਤੀ ਤੋਂ ਬਾਅਦ ਸ਼ੁਰੂ ਹੋਏ। ਜਿਵੇਂ ਹੀ ਇਜ਼ਰਾਈਲ ਵਿੱਚ ਸਾਇਰਨ ਵੱਜਿਆ, IDF ਨੇ ਘੋਸ਼ਣਾ ਕੀਤੀ ਕਿ ਹਮਲਾਵਰ ਇਜ਼ਰਾਈਲੀ ਖੇਤਰ ਵਿੱਚ ਕਈ ਵੱਖ-ਵੱਖ ਥਾਵਾਂ ‘ਤੇ ਘੁਸਪੈਠ ਕੀਤਾ ਹੈ। ਇਸ ਨੇ ਦੱਖਣੀ ਅਤੇ ਕੇਂਦਰੀ ਖੇਤਰਾਂ ਦੇ ਨਾਗਰਿਕਾਂ ਨੂੰ ਸ਼ੈਲਟਰਾਂ ਦੇ ਅੰਦਰ ਅਤੇ ਗਾਜ਼ਾ ਦੇ ਆਲੇ ਦੁਆਲੇ ਦੇ ਖੇਤਰ ਵਿੱਚ ਰਹਿਣ ਲਈ ਕਿਹਾ ਹੈ।
ਅੱਤਵਾਦ ਨੂੰ ਨੱਥ ਪਾਉਣਾ ਜ਼ਰੂਰੀ
ਜੀ-20 ਦੀ ਸ਼ਾਨਦਾਰ ਅਤੇ ਇਤਿਹਾਸਕ ਸਫ਼ਲਤਾ ਤੋਂ ਬੁਖਲਾਏ ਪਾਕਿਸਤਾਨ ਨੇ ਇੱਕ ਹੋਛੀ, ਅਣਮਨੁੱਖੀ ਅਤੇ ਹਿੰਸਕ ਘਟਨਾ ਨੂੰ ਅੰਜ਼ਾਮ ਦਿੰਦੇ ਹੋਏ ਅਨੰਤਨਾਗ ’ਚ ਅੱਤਵਾਦੀ ਘਟਨਾ ’ਚ ਸਾਡੀ ਫੌਜ ਦੇ ਦੋ ਵੱਡੇ ਅਧਿਕਾਰੀ ਅਤੇ ਜੰਮੂ ਕਸ਼ਮੀਰ ਪੁਲਿਸ ਦੇ ਇੱਕ ਡੀਐਸਪੀ ਦੇ ਪ੍ਰਾਣ ਲੈ ਲਏ ਹਨ, ਇਹ ਘਟਨਾ ਗੁਆਂਢੀ ਦੇਸ਼ ’ਤੇ ਇੱਕ ਬਦਨੁਮਾ ਦਾਗ ਹੀ ਨਹੀਂ, ਸਗੋਂ ਹਿੰਸਾ ਅਤੇ ਪਾਗਲਪਣ ਦੀ ਸਿਖ਼ਰ ਹੈ ਅੱਜ ਪਾਕਿਸਤਾਨ ਜਿਸ ਆਰਥਿਕ ਦੁਰਦਸ਼ਾ ਅਤੇ ਬਦਹਾਲੀ ਦਾ ਸ਼ਿਕਾਰ ਹੈ, ਉਸ ’ਚ ਅਜਿਹੀਆਂ ਹਿੰਸਕ ਘਟਨਾਵਾਂ ਨੂੰ ਹੱਲਾਸ਼ੇਰੀ ਦੇਣਾ ਉਸ ਲਈ ਘੋਰ ਹਨ੍ਹੇਰੇ ਦਾ ਸਬੱਬ ਹੀ ਬਣੇਗਾ ਸ਼ਾਇਦ ਪਾਕਿਸਤਾਨ ਹੁਣ ਵੀ ਇਹ ਨਹੀਂ ਸਮਝ ਸਕਿਆ ਹੈ। (Terrorism)
ਇਹ ਵੀ ਪੜ੍ਹੋ : ਕਰਜ਼ੇ ਦਾ ਦੈਂਤ : ਮਾਨਸਾ ਜ਼ਿਲ੍ਹੇ ’ਚ ਤਿੰਨ ਦਿਨਾਂ ’ਚ ਤੀਜੀ ਖੁਦਕੁਸ਼ੀ
ਕਿ ਗੁਆਂਢੀਆਂ ਨਾਲ ਚੰਗੇ ਸਬੰਧ ਕਿੰਨੇ ਜ਼ਰੂਰੀ ਹਨ, ਇਨ੍ਹਾਂ ਨੂੰ ਮਜ਼ਬੂਤ ਬਣਾ ਕੇ ਹੀ ਵਿਸ਼ਵ ਰਾਜਨੀਤੀ ’ਚ ਆਪਣੀ ਸਿਆਸੀ ਅਤੇ ਆਰਥਿਕ ਸਥਿਤੀ ਮਜ਼ਬੂਤ ਕੀਤੀ ਜਾ ਸਕਦੀ ਹੈ ਭਾਰਤ ਦੀ ਦੁਨੀਆ ’ਚ ਵਧਦੀ ਸਾਖ਼ ਅਤੇ ਉਸ ਦੀ ਮਜ਼ਬੂਤ ਹੁੰਦੀ ਆਰਥਿਕ ਸਥਿਤੀ ’ਚ ਕੋਈ ਵੀ ਸਮਝਦਾਰ ਦੇਸ਼ ਉਸ ਨਾਲ ਦੁਸ਼ਮਣੀ ਦੀ ਨਹੀਂ ਸੋਚ ਸਕਦਾ ਦੁਨੀਆ ਦੇ ਸਾਰੇ ਦੇਸ਼, ਭਾਵੇਂ ਹੀ ਉਹ ਮਹਾਂਸ਼ਕਤੀਆਂ ਹੀ ਕਿਉਂ ਨਾ ਹੋਣ, ਭਾਰਤ ਦੇ ਨਾਲ ਰਹਿਣ ’ਚ ਹੀ ਆਪਣਾ ਭਲਾ ਦੇਖ ਰਹੀਆਂ ਹਨ, ਫਿਰ ਪਾਕਿਸਤਾਨ ਕਿਉਂ ਨਾਦਾਨੀ ’ਤੇ ਤੁਲਿਆ ਹੈ ਪਾਕਿਸਤਾਨ ਦੀ ਜਨਤਾ ਵੀ ਇਹ ਗੱਲ ਭਲੀ-ਭਾਂਤ ਸਮਝ ਰਹੀ ਹੈ ਪਰ ਉਸ ਦੇ ਨੀਤੀ ਘਾੜਿਆਂ ਅਤੇ ਸ਼ਾਸ਼ਕਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਹੁਣ ਸਮਾਂ ਆ ਗਿਆ ਹੈ ਕਿ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਕੁਝ ਹੋਰ ਸਖ਼ਤ ਉਪਾਅ ਕਰਨੇ ਹੋਣਗੇ। (Terrorism)
ਨਿਸ਼ਚਿਤ ਹੀ ਅਨੰਤਨਾਗ ’ਚ ਅੱਤਵਾਦੀਆਂ ਨਾਲ ਲੜਦਿਆਂ ਫੌਜ ਦੇ ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼ ਧੌਂਚਕ ਅਤੇ ਜੰਮੂ ਕਸ਼ਮੀਰ ਪੁਲਿਸ ਦੇ ਡੀਐਸਪੀ ਹੁਮਾਯੂੰ ਬੱਟ ਦਾ ਬਲਿਦਾਨ ਦੇਸ਼ ਲਈ ਇੱਕ ਵੱਡਾ ਅਤੇ ਨਾ ਪੂਰਾ ਹੋਣ ਵਾਲਾ ਘਾਟਾ ਹੈ ਇਹ ਤਿੰਨੇ ਹੀ ਅਫ਼ਸਰ ਆਪਣੀ ਦਲੇਰੀ ਲਈ ਜਾਣੇ ਜਾਂਦੇ ਸਨ ਅਤੇ ਉਨ੍ਹਾਂ ਨੇ ਅਤੀਤ ’ਚ ਕਈ ਅੱਤਵਾਦ ਵਿਰੋਧੀ ਅਭਿਆਨਾਂ ਨੂੰ ਸਫ਼ਲਤਾਪੂਰਵਕ ਚਲਾਇਆ ਉਨ੍ਹਾਂ ਦਾ ਬਲੀਦਾਨ ਬੇਕਾਰ ਨਹੀਂ ਜਾਣਾ ਚਾਹੀਦਾ ਅਤੇ ਅੱਤਵਾਦੀਆਂ ਦਾ ਚੁਣ-ਚੁਣ ਕੇ ਸਫ਼ਾਇਆ ਕਰਨ ਦੇ ਨਾਲ ਹੀ ਪਾਕਿਸਤਾਨ ਨੂੰ ਨਵੇਂ ਸਿਰੇ ਤੋਂ ਸਬਕ ਸਿਖਾਇਆ ਜਾਣਾ ਚਾਹੀਦੈ ਹੈ ਕਿਉਂਕਿ ਜਿਸ ਅੱਤਵਾਦੀ ਗੁੱਟ ਦੇ ਅੱਤਵਾਦੀਆਂ ਦੇ ਘਾਤ ਲਾ ਕੇ ਕੀਤੇ ਗਏ ਹਮਲੇ ’ਚ ਸਾਡੇ ਬਹਾਦਰ ਅਫ਼ਸਰ ਵੀਰਗਤੀ ਨੂੰ ਪ੍ਰਾਪਤ ਹੋਏ। (Terrorism)
ਇਹ ਵੀ ਪੜ੍ਹੋ : ਚੰਡੀਗੜ੍ਹ ’ਚ ਵਰਕਸ਼ਾਪ ਨੂੰ ਲੱਗੀ ਭਿਆਨਕ ਅੱਗ, 8-10 ਗੱਡੀਆਂ ਸੜ ਕੇ ਸੁਆਹ
ਉਹ ਭਾਵੇਂ ਹੀ ਖੁਦ ਨੂੰ ਸਥਾਨਕ ਦੱਸਦਾ ਹੋਵੇ, ਪਰ ਉਸ ਨੂੰ ਪਾਕਿਸਤਾਨ ਅਧਾਰਿਤ ਅੱਤਵਾਦੀ ਸੰਗਠਨ ਲਸ਼ਕਰ ਦਾ ਹਰ ਤਰ੍ਹਾਂ ਦਾ ਸਹਿਯੋਗ ਅਤੇ ਸਮੱਰਥਨ ਹਾਸਲ ਹੈ ਯਕੀਨਨ ਹੀ ਭਾਰਤ ਆਪਣੇ ਇਨ੍ਹਾਂ ਵੀਰ ਬਲਿਦਾਨੀਆਂ ਦਾ ਬਦਲਾ ਜ਼ਰੂਰ ਲਵੇ ਅਤੇ ਇਸ ਵਾਰ ਅਜਿਹਾ ਬਦਲਾ ਲਿਆ ਜਾਵੇ ਕਿ ਪਾਕਿਸਤਾਨ ਭਵਿੱਖ ’ਚ ਅਜਿਹੀ ਗਲਤੀ ਕਰਨ ਤੋਂ ਪਹਿਲਾਂ ਲੱਖ ਵਾਰ ਸੋਚੇ ਭਾਰਤ ਜੇਕਰ ਧਾਰ ਲਵੇ ਤਾਂ ਪਾਕਿਸਤਾਨ ਦਾ ਲੱਕ ਤੋੜ ਸਕਦਾ ਹੈ ਅਤੇ ਅੱਤਵਾਦ ’ਤੇ ਕਾਬੂ ਪਾ ਸਕਦਾ ਹੈ, ਜਿਸ ਤਰ੍ਹਾਂ ਮੋਦੀ ਸਰਕਾਰ ਨੇ ਹੁਣ ਤੱਕ ਪਾਇਆ ਹੈ ਇਹ ਇੱਕ ਅਜਿਹਾ ਸਮਾਂ ਹੈ ਜਦੋਂ ਕਸ਼ਮੀਰ ’ਚ ਅੱਤਵਾਦ ਆਖਰੀ ਸਾਹਾਂ ਲੈਂਦਾ ਦਿਸ ਰਿਹਾ ਹੈ, ਉੱਥੇ ਜਨ-ਜੀਵਨ ਸ਼ਾਂਤੀ ਅਤੇ ਅਮਨ ਮਹਿਸੂਸ ਕਰ ਰਿਹਾ ਹੈ, ਵਿਕਾਸ ਦੀ ਗੰਗਾ ਉੱਥੇ ਵਗ ਰਹੀ ਹੈ।
ਅਨੰਤਨਾਗ ਦੀ ਘਟਨਾ ਚੌਕਸ ਅਤੇ ਸਾਵਧਾਨ ਕਰਨ ਵਾਲੀ ਹੈ
ਜੀ-20 ਦਾ ਆਯੋਜਨ ਵੀ ਜਿੱਥੇ ਸ਼ਾਂਤੀ ਅਤੇ ਸਫਲਤਾਪੂਰਵਕ ਸੰਪੰਨ ਹੋਇਆ ਹੈ, ਉਦੋਂ ਅਨੰਤਨਾਗ ਦੀ ਘਟਨਾ ਚੌਕਸ ਅਤੇ ਸਾਵਧਾਨ ਕਰਨ ਵਾਲੀ ਹੈ ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਿਤ ਸੂਬਾ ਬਣਾਏ ਜਾਣ ਤੋਂ ਬਾਅਦ ਅੱਤਵਾਦੀ ਘਟਨਾਵਾਂ ਨੂੰ ਜਿਸ ਤਰ੍ਹਾਂ ਕਾਬੂ ’ਚ ਲਿਆਂਦਾ ਗਿਆ ਹੈ, ਉਸ ਨੇ ਖੇਤਰ ’ਚ ਸਰਗਰਮ ਅੱਤਵਾਦੀਆਂ ਦੇ ਪੈਰ ਪੁੱਟ ਦਿੱਤੇ ਹਨ ਇਸ ਬੁਖਲਾਹਟ ਦੀ ਇਹ ਘਟਨਾ ਸਿੱਟਾ ਹੈ ਜੋ ਇਹੀ ਦੱਸ ਰਹੀ ਹੈ ਕਿ ਪਾਕਿਸਤਾਨ ਸਮੱਰਥਿਤ ਅੱਤਵਾਦੀ ਕਿਸੇ ਵੀ ਤਰ੍ਹਾਂ ਕਸ਼ਮੀਰ ਨੂੰ ਅਸ਼ਾਂਤ ਰੱਖਣ ਲਈ ਹੱਥ-ਪੈਰ ਮਾਰ ਰਹੇ ਹਨ ਇਸ ਕਾਰਨ ਉਹ ਉਨ੍ਹਾਂ ਨਵੇਂ ਇਲਾਕਿਆਂ ’ਚ ਸਰਗਰਮ ਹੋ ਰਹੇ ਹਨ, ਜੋ ਲੰਮੇ ਸਮੇਂ ਤੋਂ ਉਨ੍ਹਾਂ ਦੀਆਂ ਗਤੀਵਿਧੀਆਂ ਤੋਂ ਮੁਕਤ ਹਨ ਇਸ ਦਾ ਪਤਾ ਇਸ ਤੋਂ ਲੱਗਦਾ ਹੈ।
ਕਿ ਇਸ ਸਾਲ ਹਾਲੇ ਤੱਕ ਰਾਜੌਰੀ ਅਤੇ ਪੁੰਛ ਦੇ ਸਰਹੱਦੀ ਜਿਲ੍ਹੇ ’ਚ ਲਗਭਗ 26 ਅੱਤਵਾਦੀ ਮਾਰੇ ਗਏ ਹਨ ਅੱਤਵਾਦੀ ਸੀਮਾ ਪਾਰੋਂ ਘੁਸਪੈਠ ਲਈ ਵੀ ਨਵੇਂ ਰਸਤੇ ਚੁਣ ਰਹੇ ਹਨ ਸਪੱਸ਼ਟ ਹੈ ਕਿ ਜੰਮੂ ਕਸ਼ਮੀਰ ਨਾਲ ਪੰਜਾਬ ਨਾਲ ਲੱਗਦੀ ਪਾਕਿਸਤਾਨ ਸਰਹੱਦ ’ਤੇ ਹੋਰ ਚੌਕਸੀ ਵਧਾਉਣ ਦੀ ਲੋੜ ਹੈ, ਅੱਤਵਾਦ-ਮੁਕਤੀ ਦੀ ਮੁਹਿੰਮ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤੇ ਜਾਣ ਅਤੇ ਸਖ਼ਤੀ ਵਰਤਣ ਦੀ ਲੋੜ ਹੈ ਇਸ ਤਰ੍ਹਾਂ ਜੰਮੂ ਕਸ਼ਮੀਰ ’ਚ ਅੱਤਵਾਦੀਆਂ ਦੇ ਲੁਕੇ-ਛਿਪੇ ਸਮੱਰਥਕਾਂ ਖਿਲਾਫ ਮੁਹਿੰਮ ਵੀ ਹੋਰ ਤੇਜ਼ ਕੀਤੀ ਜਾਣੀ ਚਾਹੀਦੀ ਹੈ ਇਸ ’ਤੇ ਵੀ ਫਿਰ ਤੋਂ ਧਿਆਨ ਦੇਣਾ ਹੋਵੇਗਾ ਕਿ ਅੱਤਵਾਦੀਆਂ ਦੇ ਸਫਾਏ ਦੀ ਕਿਸੇ ਮੁਹਿੰਮ ’ਚ ਸੁਰੱਖਿਆ ਬਲਾਂ ਨੂੰ ਨੁਕਸਾਨ ਨਾ ਝੱਲਣਾ ਪਵੇ ਬਿਨਾਂ ਸ਼ੱਕ ਅਜਿਹੀਆਂ ਮੁਹਿੰਮਾਂ ਜੋਖਿਮ ਭਰੀਆਂ ਹੁੰਦੀਆਂ ਹਨ।
ਇਹ ਵੀ ਪੜ੍ਹੋ : ਭਾਰਤ-ਪਾਕਿ ਸਰਹੱਦ ਕੋਲ ਡਰੋਨ ਰਾਹੀਂ ਸੁੱਟੀ 12 ਕਰੋੜ ਦੀ ਹੈਰੋਇਨ ਬਰਾਮਦ
ਪਰ ਇਸ ’ਤੇ ਹੋਰ ਸਾਵਧਾਨੀ ਵਰਤਣੀ ਹੋਵੇਗੀ ਕਿ ਆਪਣੇ ਵੀਰ ਜਵਾਨਾਂ ਨੂੰ ਖਤਰਿਆਂ ਤੋਂ ਕਿਵੇਂ ਬਚਾਇਆ ਜਾਵੇ? ਅਤੀਤ ’ਚ ਅੱਤਵਾਦ ਵਿਰੋਧੀ ਕੁਝ ਮੁਹਿੰਮਾਂ ਅਜਿਹੀਆਂ ਰਹੀਆਂ ਹਨ, ਜਿਨ੍ਹਾਂ ’ਚ ਅੱਤਵਾਦੀਆਂ ਦਾ ਜ਼ਲਦ ਸਫਾਇਆ ਕਰਨ ਦੇ ਯਤਨ ’ਚ ਸਾਡੇ ਜਵਾਨਾਂ ਨੂੰ ਨੁਕਸਾਨ ਹੋਇਆ ਅਸੀਂ ਅੱਤਵਾਦੀਆਂ ਦਾ ਖਾਤਮਾ ਵੀ ਕਰਨਾ ਹੈ ਅਤੇ ਆਪਣੇ ਜਵਾਨਾਂ ਦੇ ਜੀਵਨ ਦੀ ਸੁਰੱਖਿਆ ਵੀ ਕਰਨੀ ਹੈ, ਅਜਿਹਾ ਕਰਦਿਆਂ ਸਾਨੂੰ ਅਜਿਹਾ ਸੁਰੱਖਿਆ ਚੱਕਰ ਬਣਾਉਣਾ ਚਾਹੀਦਾ ਹੈ, ਜਿਸ ਨਾਲ ਉਹ ਭਵਿੱਖ ’ਚ ਇਸ ਤਰ੍ਹਾਂ ਦੀ ਹਿੰਮਤ ਨਾ ਕਰ ਸਕਣ ਖੂਫੀਆ ਰਿਪੋਰਟਾਂ ਤੋਂ ਮਿਲ ਰਹੀਆਂ ਜਾਣਕਾਰੀਆਂ ਅਨੁਸਾਰ ਪਾਕਿਸਤਾਨੀ ਫੌਜ ਦੀ ਬੇਚੈਨੀ ਨੂੰ ਗੰਭੀਰਤਾ ਨਾਲ ਸਮਝਣਾ ਹੋਵੇਗਾ।
ਅੱਤਵਾਦੀਆਂ ਦੇ ਘਟਦੇ ਮਨੋਬਲ ਨੂੰ ਵਾਪਸ ਲਿਆਉਣ ਲਈ ਪਾਕਿਸਤਾਨੀ ਫੌਜ ਲਗਾਤਾਰ ਵੱਡੀ ਸਾਜਿਸ਼ ਅਤੇ ਹਮਲੇ ਕਰਨ ਦਾ ਦਬਾਅ ਬਣਾ ਰਹੀ ਹੈ ਅਤੇ ਇਸ ਲਈ ਅੱਤਵਾਦੀਆਂ ਨੂੰ ਵਿਸ਼ੇਸ਼ ਕਮਾਂਡੋ ਗਰੁੱਪ ਸਮੇਤ ਹਰ ਤਰ੍ਹਾਂ ਨਾਲ ਮੱਦਦ ਦੇ ਰਹੀ ਹੈ ਪਾਕਿਸਤਾਨੀ ਫੌਜ ਨੇ ਚੀਨ ਤੋਂ ਪ੍ਰਾਪਤ ਹਥਿਆਰ ਅਤੇ ਹੋਰ ਫੌਜੀ ਸਾਧਨ ਵੀ ਅੱਤਵਾਦੀਆਂ ਨੂੰ ਮੁਹੱਈਆ ਕਰਵਾਏ ਹਨ, ਜਿਨ੍ਹਾਂ ’ਚ ਨਾਈਟ ਵਿਜ਼ਨ ਕੈਮਰਾ ਵੀ ਸ਼ਾਮਲ ਹੈ ਇਨ੍ਹਾਂ ਸਾਧਨਾਂ ਦੀ ਮੱਦਦ ਨਾਲ ਹੀ ਉਨ੍ਹਾਂ ਨੂੰ ਰਾਤ ਦੇ ਹਨ੍ਹੇਰੇ ’ਚ ਵੀ ਹਮਲਾ ਕਰਨ ਅਤੇ ਭੱਜਣ ’ਚ ਸਹੂਲੀਅਤ ਹੋਈ ਅਤੇ ਸਾਡੇ ਜਵਾਨਾਂ ਨੂੰ ਸ਼ਹੀਦ ਹੋਣਾ ਪਿਆ ਭਾਰਤ ਸਰਵੇ ਭਵੰਤੂ ਸੁਖਿਨ ’ਚ ਭਰੋਸਾ ਕਰਨ ਵਾਲਾ ਦੇਸ਼ ਹੈ, ਇਸ ਭਾਰਤ ਭੂਮੀ ਤੋਂ ਵਸੁਧੈਵ ਕੁਟੁੰਬਕਮ ਦਾ ਐਲਾਨ ਹੋਇਆ। (Terrorism)
ਜੀ-20 ਦੀ ਭਾਰਤੀ ਪ੍ਰਧਾਨਗੀ ਦੌਰਾਨ ਸਮੁੱਚੀ ਦੁਨੀਆ ਨੂੰ ਇੱਕ ਪਰਿਵਾਰ ਦੇ ਰੂਪ ’ਚ ਵਿਕਸਿਤ ਕਰਨ ਦਾ ਮਾਹੌਲ ਬਣਾਇਆ
ਜਿਸ ਨੇ ਹਾਲ ਹੀ ’ਚ ਜੀ-20 ਦੀ ਭਾਰਤੀ ਪ੍ਰਧਾਨਗੀ ਦੌਰਾਨ ਸਮੁੱਚੀ ਦੁਨੀਆ ਨੂੰ ਇੱਕ ਪਰਿਵਾਰ ਦੇ ਰੂਪ ’ਚ ਵਿਕਸਿਤ ਕਰਨ ਦਾ ਮਾਹੌਲ ਬਣਾਇਆ ਹੈ ਭਾਵੇਂ ਹੀ ਭਾਰਤ ਸ਼ਾਂਤੀ, ਸਹਿ-ਜੀਵਨ ਅਤੇ ਅਹਿੰਸਾ ’ਚ ਵਿਸ਼ਵਾਸ ਕਰਦਾ ਹੈ, ਪਰ ਉਸ ’ਤੇ ਹਮਲਾ ਕਰਨ ਵਾਲਿਆਂ ਦੀ ਜਦੋਂ ਅੱਤ ਹੋ ਜਾਂਦੀ ਹੈ ਤਾਂ ਉਹ ਹਥਿਆਰ ਚੁੱਕ ਕੇ, ਅੰਦਰ ਵੜ ਕੇ ਵਾਰ ਕਰਨਾ ਅਤੇ ਬਦਲਾ ਲੈਣਾ ਵੀ ਜਾਣਦਾ ਹੈ ਜਦੋਂ ਕਸ਼ਮੀਰ ’ਚ ਸਮੱੁਚੇ ਵਿਕਾਸ ਦੀ ਧਾਰਾ ਚੱਲ ਪਈ ਹੈ, ਉਦੋਂ ਜੋ ਤੱਤ ਅਮਨ-ਚੈਨ ਅਤੇ ਵਿਕਾਸ ਨੂੰ ਚੁਣੌਤੀ ਦੇ ਰਹੇ ਹਨ, ਉਨ੍ਹਾਂ ਨੂੰ ਤਾਂ ਕਰਾਰਾ ਜਵਾਬ ਦੇਣਾ ਹੀ ਚਾਹੀਦਾ ਹੈ ਇਹ ਕਸ਼ਮੀਰ ’ਚ ਬਚੇ ਹੋਏ ਸ਼ੈਤਾਨੀ ਸ਼ਰਾਰਤੀ ਤੱਤ ਅਤੇ ਅੱਤਵਾਦੀ ਤੱਤਾਂ ਦੇ ਨਾਲ ਜ਼ੀਰੋ ਸਹਿਣਸ਼ੀਲਤਾ ਦਿਖਾਉਣ ਦਾ ਸਮਾਂ ਹੈ ਉਨ੍ਹਾਂ ਨੂੰ ਕਸ਼ਮੀਰ ’ਚ ਕਿਸੇ ਵੀ ਥਾਂ ’ਤੇ ਅੱਡਾ ਬਣਾਉਣ ਜਾਂ ਲੁਕਣ ਦਾ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ ਹੈ।
ਅੱਤਵਾਦੀਆਂ ਨੇ ਬਹੁਤ ਸਾਜਿਸ਼ ਦੇ ਨਾਲ ਇਸ ਮੁਕਾਬਲੇ ਨੂੰ ਅੰਜਾਮ ਦਿੱਤਾ ਹੈ ਆਮ ਤੌਰ ’ਤੇ ਫੌਜ ਦੀ ਜੇਕਰ ਕਿਸੇ ਇਲਾਕੇ ’ਚ ਸਰਗਰਮੀ ਵਧਦੀ ਹੈ, ਤਾਂ ਅੱਤਵਾਦੀ ਉਸ ਇਲਾਕੇ ਨੂੰ ਛੱਡ ਦਿੰਦੇ ਹਨ, ਪਰ ਜੇਕਰ ਅੱਤਵਾਦੀਆਂ ਨੇ ਮੁਕਾਬਲੇ ਦੀ ਜੁਰਅੱਤ ਕੀਤੀ ਹੈ, ਤਾਂ ਇਸ ਦੇ ਪਿੱਛੇ ਪੂਰੀ ਸਾਜਿਸ਼ ਦਾ ਗੰਭੀਰ ਮੁਲਾਂਕਣ ਜ਼ਰੂਰੀ ਹੈ ਤਮਾਮ ਸੰਭਾਵਨਾਵਾਂ ਨੂੰ ਲੱਭਣਾ ਚਾਹੀਦਾ ਹੈ ਆਉਣ ਵਾਲੀਆਂ ਚੋਣਾਂ ਨੂੰ ਦੇਖਦਿਆਂ ਅੱਤਵਾਦੀ ਹੁਣ ਜ਼ਿਆਦਾ ਸਰਗਰਮ ਹੋ ਕੇ ਦੇਸ਼ ’ਚ ਹਿੰਸਾ ਅਤੇ ਅਸ਼ਾਂਤੀ ਫੈਲਾਉਣਾ ਚਾਹੁਣਗੇ ਕਸ਼ਮੀਰ ’ਚ ਚੋਣਾਂ ਦਾ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ ਅਜਿਹੇ ’ਚ, ਅੱਤਵਾਦੀਆਂ ਅਤੇ ਉਨ੍ਹਾਂ ਦੇ ਨਾਪਾਕ ਆਕਿਆਂ ਨੂੰ ਜ਼ਰੂਰ ਪ੍ਰੇਸ਼ਾਨੀ ਹੋ ਰਹੀ ਹੋਵੇਗੀ ਗੁਆਂਢੀ ਦੇਸ਼ ਤੋਂ ਅੱਤਵਾਦੀਆਂ ਨੂੰ ਇਸ਼ਾਰਾ ਕੀਤਾ ਗਿਆ ਹੋਵੇਗਾ ਕਿ ਕੁਝ ਅਜਿਹਾ ਕਰੋ ਕਿ ਜੀ-20 ਦੇ ਸਮੇਂ ’ਚ ਪੂਰੀ ਤਰ੍ਹਾਂ ਗਾਇਬ ਕਸ਼ਮੀਰ ਦਾ ਮੁੱਦਾ ਵਾਪਸ ਚਰਚਾ ’ਚ ਆ ਜਾਵੇ ਉਮੀਦ ਇਹ ਵੀ ਜਤਾਈ ਜਾ ਰਹੀ ਹੈ।
ਸਬੂਤਾਂ ਦੇ ਨਾਲ ਦੁਸ਼ਮਣਾਂ ਨੂੰ ਚਿਤਾਵਨੀ ਦੇਣੀ ਚਾਹੀਦੀ ਹੈ
ਕਿ ਤਾਜ਼ਾ ਮੁਕਾਬਲੇ ’ਚ ਕੋਝੀ ਹਿੰਮਤ ਦਿਖਾਉਣ ਵਾਲੇ ਅੱਤਵਾਦੀ ਵਿਦੇਸ਼ੀ ਹਨ, ਪਰ ਅਜਿਹਾ ਹੈ, ਤਾਂ ਸਬੂਤਾਂ ਦੇ ਨਾਲ ਦੁਸ਼ਮਣਾਂ ਨੂੰ ਚਿਤਾਵਨੀ ਦੇਣੀ ਚਾਹੀਦੀ ਹੈ ਇਹ ਇੱਕ ਵੱਡਾ ਸੱਚ ਹੈ ਕਿ ਜਿਵੇਂ ਸ਼ਾਂਤੀ-ਪ੍ਰੇਮ ਖੁਦ ਨਹੀਂ ਚੱਲਦੇ, ਚਲਾਉਣਾ ਪੈਂਦਾ ਹੈ, ਠੀਕ ਉਸੇ ਤਰ੍ਹਾਂ ਅੱਤਵਾਦ ਵੀ ਦੂਜਿਆਂ ਦੇ ਪੈਰਾਂ ਨਾਲ ਚੱਲਦਾ ਹੈ, ਜਿਸ ਦਿਨ ਉਸ ਤੋਂ ਪੈਰ ਖੋਹ ਲਏ ਜਾਣਗੇ, ਉਹ ਅਪੰਗ ਹੋ ਜਾਵੇਗਾ ਅੱਤਵਾਦੀ ਹਮਲਿਆਂ ਨਾਲ ਪਾਕਿਸਤਾਨ ਦਾ ਫਾਇਦਾ ਹੋਵੇ ਜਾ ਨਾ ਹੋਵੇ, ਪਰ ਉਸ ਦੇ ਹਮਦਰਦੀ ਚੀਨ ਇਸ ’ਚ ਆਪਣਾ ਫਾਇਦਾ ਜ਼ਰੂਰ ਦੇਖੇਗਾ ਸਿੱਧੇ ਵਾਰ ਨਾਲ ਹੀ ਅੱਤਵਾਦੀ ਨੈੱਟਵਰਕ ਦਾ ਲੱਕ ਟੁੱਟੇਗਾ ਹੁਣ ਸਮਾਂ ਆ ਗਿਆ ਹੈ, ਜਦੋਂ ਕਸ਼ਮੀਰ ’ਚ ਬਚੇ ਹੋਏ ਅੱਤਵਾਦ ਦੇ ਅੰਤ ਲਈ ਫੌਜ ਅਤੇ ਪੁਲਿਸ ਬਲ ਆਪਣੀਆਂ ਕਮੀਆਂ-ਕਮਜ਼ੋਰੀਆਂ ’ਤੇ ਪੂਰੀ ਤਰ੍ਹਾਂ ਲਗਾਮ ਲਾਉਂਦਿਆਂ ਆਪਣੇ ਸਰਵਸੇ੍ਰਸ਼ਠ ਵਸੀਲਿਆਂ ਦਾ ਇਸਤੇਮਾਲ ਕਰਦਿਆਂ ਸਰਵਸ੍ਰੇਸ਼ਠ ਨਤੀਜੇ ਦੇਣ।
ਅੱਤਵਾਦ ਦੀ ਪਰਿਭਾਸ਼ਾ ਵਿਗਾੜੀ ਨਾ ਜਾਵੇ
ਭਾਰਤ ਸਰਕਾਰ ਨੇ ਅੱਤਵਾਦ ਦੇ ਵਰਗੀਕਰਨ ਦਾ ਵਿਰੋਧ ਕੀਤਾ ਜੋ ਦਰੁਸਤ ਤੇ ਤਰਕ ਸੰਗਤ ਹੈ। ਸੰਯੁਕਤ ਰਾਸ਼ਟਰ ’ਚ ਭਾਰਤੀ ਪ੍ਰਤੀਨਿਧ ਰੁਚਿਰ ਕੰਬੋਜ਼ ਨੇ ਕਿਹਾ ਹੈ ਕਿ ਅੱਤਵਾਦ ਦਾ ਕਾਰਨਾਂ ਦੇ ਆਧਾਰ ’ਤੇ ਵਰਗੀਕਰਨ ਖਤਰਨਾਕ ਸਾਬਤ ਹੋਵੇਗਾ। ਅਸਲ ’ਚ ਕੁਝ ਦੇਸ਼ ਆਪਣੇ ਹਿੱਤਾਂ ਖਾਤਰ ਅੱਤਵਾਦ ਨੂੰ ਗੁਪਤ ਹਮਾਇਤ ਦੇਣ ਲਈ ਸ਼ਬਦਾਂ ਦੇ ਤਕਨੀਕੀ ਹੇਰ-ਫੇਰ ਜਾਂ ਸ਼ਬਦੀ ਜਾਲ ਬੁਣ ਕੇ ਅੱਤਵਾਦ ਖਿਲਾਫ ਪੈਦਾ ਹੋ ਰਹੀ ਵਿਸ਼ਵ ਲਹਿਰ ਨੂੰ ਰੋਕਣ ਦਾ ਯਤਨ ਕਰ ਰਹੇ ਹਨ। ਅੱਤਵਾਦੀ ਅੱਤਵਾਦੀ ਹੀ ਹੁੰਦਾ ਹੈ। ਇੱਕ ਦੇਸ਼ ਦੇ ਅੱਤਵਾਦੀ ਨੂੰ ਦੂਜੇ ਦੇਸ਼ ’ਚ ਦੇਸ਼ਭਗਤ ਜਾਂ ਅਜ਼ਾਦੀ ਦੇ ਲੜਾਕੇ ਕਹਿਣਾ ਬਿਲਕੁਲ ਗਲਤ ਹੈ। ਇਸ ਤਰ੍ਹਾਂ ਹਿੰਸਾ ਨੂੰ ਮਾਨਤਾ ਦੇਣਾ ਹੈ ਜੋ ਮਾਨਵਤਾ ਦੇ ਖਿਲਾਫ਼ ਹੈ।
ਹਿੰਸਾ ਨੂੰ ਦੁਨੀਆ ਦਾ ਕੋਈ ਧਰਮ ਮਾਨਤਾ ਨਹੀਂ ਦਿੰਦਾ ਹੈ ਸਗੋਂ ਨਿਰਦੋਸ਼ਾਂ, ਨਿਹੱਥਿਆਂ ਦੀ ਰੱਖਿਆ ਕਰਨਾ ਮਨੁੱਖ ਦਾ ਧਰਮ ਦੱਸਿਆ ਗਿਆ ਹੈ। ਜੰਗ ਤੇ ਅੱਤਵਾਦੀ ਹਿੰਸਾ ਨੂੰ ਇੱਕ ਨਹੀਂ ਮੰਨਿਆ ਜਾ ਸਕਦਾ। ਜੰਗ ਦੌਰਾਨ ਵੀ ਆਮ ਨਾਗਰਿਕਾਂ ’ਤੇ ਹਮਲੇ ਨੂੰ ਗਲਤ ਕਰਾਰ ਦਿੱਤਾ ਗਿਆ ਹੈ। ਫੌਜਾਂ ਲੜਦੀਆਂ ਹਨ ਪਰ ਆਮ ਲੋਕਾਂ ਨੂੰ ਜਾਣ-ਬੁੱਝ ਕੇ ਨਿਸ਼ਾਨਾ ਬਣਾਉਣਾ ਫੌਜ ਦਾ ਕੰਮ ਨਹੀਂ ਹੋ ਸਕਦਾ। ਅਸਲ ’ਚ ਅੱਤਵਾਦ ਦੀ ਪਰਿਭਾਸ਼ਾ ਦੇ ਨਾਂਅ ’ਤੇ ਗੁੰਮਰਾਹ ਕਰਨ ਦੇ ਯਤਨ ਹੋ ਰਹੇ ਹਨ। ਜੰਮੂ ਕਸ਼ਮੀਰ ’ਚ ਅੱਤਵਾਦ ਨੂੰ ਪਾਕਿਸਤਾਨ ਅਜ਼ਾਦੀ ਦੀ ਲੜਾਈ ਕਰਾਰ ਦਿੰਦਾ ਹੈ ਪਰ ਅੱਤਵਾਦੀਆਂ ਵੱਲੋਂ ਆਮ ਨਾਗਰਿਕਾਂ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਗਿਆ।
Terrorism ਦੀ ਪਰਿਭਾਸ਼ਾ ਵਿਗਾੜੀ ਨਾ ਜਾਵੇ
ਜੰਮੂ ਕਸ਼ਮੀਰ ’ਚ ਇੱਕ ਸੰਪ੍ਰਦਾਇ ਵਿਸ਼ੇਸ਼ ਦੇ ਲੋਕਾਂ ਦੇ ਮਿਥ ਕੇ ਕਤਲ ਕੀਤੇ ਜਾ ਰਹੇ ਹਨ। ਅਜਿਹੀ ਹਿੰਸਾ ਨੂੰ ਕਿਸੇ ਸਿਧਾਂਤਕ ਜਾਂ ਵਿਚਾਰਧਾਰਾ ਦੀ ਲੜਾਈ ਦੇ ਦਾਇਰੇ ’ਚ ਨਹੀਂ ਰੱਖਿਆ ਜਾ ਸਕਦਾ। ਅਸਲ ’ਚ ਕੁਝ ਦੇਸ਼ ਆਪਣੇ ਸਵਾਰਥਾਂ ਲਈ ਹਿੰਸਾ ਲਈ ਜਿੰਮੇਵਾਰ ਵਿਅਕਤੀਆਂ ਨੂੰ ਅੱਤਵਾਦੀ ਕਰਾਰ ਦੇਣ ਦੇ ਰਸਤੇ ’ਚ ਰੁਕਾਵਟ ਬਣਦੇ ਆ ਰਹੇ ਹਨ। ਜਿਹੜਾ ਵਿਅਕਤੀ ਕਿਸੇ ਧਰਮ ਵਿਸ਼ੇਸ਼, ਖੇਤਰ, ਪੂਰੇ ਦੇ ਪੂਰੇ ਦੇਸ਼ ਵਿਸ਼ੇਸ਼ ਨੂੰ ਤਬਾਹ ਕਰਨ ਦੀਆਂ ਸ਼ਰੇ੍ਹਆਮ ਧਮਕੀਆਂ ਦੇ ਰਿਹਾ ਹੋਵੇ ਉਸ ਨੂੰ ਅੱਤਵਾਦੀ ਕਰਾਰ ਦੇਣ ’ਚ ਰੁਕਾਵਟ ਪਾਉਣੀ ਅਧਿਕਾਰਾਂ ਦੀ ਦੁਰਵਰਤੋਂ ਤੇ ਅਮਨ-ਅਮਾਨ ਨੂੰ ਖਤਮ ਕਰਨ ਦੀ ਸਾਜਿਸ਼ ਹੈ। ਅੱਤਵਾਦ ਦੇ ਖਾਤਮੇ ’ਚ ਦੇਰੀ ਇਨ੍ਹਾਂ ਰੁਕਾਵਟ ਕਾਰਨਾਂ ਹੀ ਹੋ ਰਹੀ ਹੈ।
ਆਧੁਨਿਕ ਵਿਸ਼ਵ ਅੰਦਰ ਹਿੰਸਾ ਲਈ ਕੋਈ ਥਾਂ ਨਹੀਂ। ਕਿਸੇ ਵੀ ਵਿਵਾਦ ਦਾ ਹੱਲ ਗੱਲਬਾਤ ਰਾਹੀਂ ਹੀ ਹੋਣਾ ਚਾਹੀਦਾ ਹੈ। ਹਿੰਸਾ ਸੱਭਿਅਕ ਨਹੀਂ ਸਗੋਂ ਜਾਂਗਲੀਪੁਣੇ ਦੀ ਨਿਸ਼ਾਨੀ ਹੈ। ਜੇਕਰ ਅੱਤਵਾਦ ਦੇ ਮਾਮਲੇ ’ਚ ਸਵਾਰਥਾਂ ਦੀ ਖੇਡ ਇਸੇ ਤਰ੍ਹਾਂ ਖੇਡੀ ਗਈ ਤਾਂ ਇਹ ਕੌਮਾਂ ਦੇ ਵਿਕਾਸ ਦੀ ਰਫ਼ਤਾਰ ਨੂੰ ਬਰੇਕ ਲਾਏਗਾ। ਦੁਨੀਆ ਤੋਂ ਤੀਜੇ ਜੰਗ ਦਾ ਖਤਰਾ ਟਾਲਣ ਲਈ ਜ਼ਰੂਰੀ ਹੈ ਕਿ ਹਿੰਸਾ ਨੂੰ ਇੱਕ ਵੱਡੀ ਬੁਰਾਈ ਦੇ ਰੂਪ ’ਚ ਸਵੀਕਾਰ ਕੀਤਾ ਜਾਵੇ। ਤਾਕਤਵਰ ਮੁਲਕਾਂ ਦੇ ਅੱਤਵਾਦ ਬਾਰੇ ਮਾਪਦੰਡ ਦੂਹਰੇ ਨਹੀਂ ਹੋਣੇ ਚਾਹੀਦੇ। ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਅੱਤਵਾਦ ਦੀ ਰੋਕਥਾਮ ਲਈ ਇੱਕ ਮਜ਼ਬੂਤ ਸੰਸਥਾ ਦੇ ਰੂਪ ’ਚ ਕੰਮ ਕਰੇ ਤਾਂ ਸੁਧਾਰ ਦੀ ਆਸ ਰੱਖੀ ਜਾ ਸਕਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।
ਰੂਸ ਪਰਮਾਣੂ ਅੱਤਵਾਦ ਕਰ ਰਿਹਾ ਹੈ: ਜ਼ੇਲੇਨਸਕੀ
ਰੂਸ ਪਰਮਾਣੂ ਅੱਤਵਾਦ ਕਰ ਰਿਹਾ ਹੈ: ਜ਼ੇਲੇਨਸਕੀ
ਕੀਵ। ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਸ਼ੁੱਕਰਵਾਰ ਨੂੰ ਯੂਕਰੇਨ ਦੇ ਜ਼ਪੋਰਿਝਜ਼ਿਆ ਪਰਮਾਣੂ ਪਾਵਰ ਪਲਾਂਟ ‘ਤੇ ਹਮਲੇ ਤੋਂ ਬਾਅਦ ਯੂਰਪ ਨੂੰ ਕਾਰਵਾਈ ਕਰਨ ਦੀ ਅਪੀਲ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਰੂਸ “ਪ੍ਰਮਾਣੂ ਅੱਤਵਾਦ” ਕਰਨ ਵਾਲਾ “ਅੱਤਵਾਦੀ ਰਾਜ” ਹੈ।”ਯੂਰਪ ਨੂੰ ਹੁਣ ਜਾਗਣਾ ਚਾਹੀਦਾ ਹੈ। ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਸਟੇਸ਼ਨ ਨੂੰ ਅੱਗ ਲੱਗ ਗਈ ਹੈ। ਰੂਸੀ ਟੈਂਕ ਹੁਣ ਪ੍ਰਮਾਣੂ ਯੂਨਿਟਾਂ ‘ਤੇ ਗੋਲੀਬਾਰੀ ਕਰ ਰਹੇ ਹਨ”। ਰਾਸ਼ਟਰਪਤੀ ਨੇ ਕਿਹਾ, “ਮੈਂ ਸਾਰੇ ਯੂਕਰੇਨੀਆਂ ਅਤੇ ਸਾਰੇ ਯੂਰਪੀਅਨ ਲੋਕਾਂ ਨੂੰ ਸੰਬੋਧਿਤ ਕਰਦਾ ਹਾਂ ਜੋ ਚਰਨੋਬਿਲ ਸ਼ਬਦ ਨੂੰ ਜਾਣਦੇ ਹਨ, ਜੋ ਜਾਣਦੇ ਹਨ ਕਿ ਪ੍ਰਮਾਣੂ ਸਟੇਸ਼ਨ ‘ਤੇ ਧਮਾਕੇ ਨਾਲ ਕਿੰਨਾ ਨੁਕਸਾਨ ਹੋਇਆ ਸੀ। ਇਹ ਇੱਕ ਵਿਸ਼ਵਵਿਆਪੀ ਤਬਾਹੀ ਸੀ। ਰੂਸ ਇਸਨੂੰ ਦੁਹਰਾਉਣਾ ਚਾਹੁੰਦਾ ਹੈ ਪਰ ਛੇ ਗੁਣਾ ਔਖਾ ਹੈ।”
ਉਨ੍ਹਾਂ ਕਿਹਾ ਕਿ ਅਸੀਂ ਸਾਰਿਆਂ ਨੂੰ ਚੇਤਾਵਨੀ ਦਿੰਦੇ ਹਾਂ ਕਿ ਕਦੇ ਵੀ ਕਿਸੇ ਦੇਸ਼ ਨੇ ਪ੍ਰਮਾਣੂ ਊਰਜਾ ਪਲਾਂਟਾਂ ‘ਤੇ ਗੋਲੀਬਾਰੀ ਨਹੀਂ ਕੀਤੀ ਹੈ। ਮਨੁੱਖਤਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਅੱਤਵਾਦੀ ਰਾਜ ਪ੍ਰਮਾਣੂ ਅੱਤਵਾਦ ਕਰਦਾ ਹੈ। ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ, “ਰੂਸੀ ਪ੍ਰਚਾਰਕਾਂ ਨੇ ਦੁਨੀਆ ਨੂੰ ਪਰਮਾਣੂ ਸੁਆਹ ਨਾਲ ਢੱਕਣ ਦੀ ਧਮਕੀ ਦਿੱਤੀ ਸੀ। ਇਹ ਹੁਣ ਕੋਈ ਖ਼ਤਰਾ ਨਹੀਂ ਹੈ, ਪਰ ਅਸਲੀਅਤ ਹੈ।” ਉਸ ਨੇ ਕਿਹਾ, “ਸਾਨੂੰ ਰੂਸੀ ਫੌਜਾਂ ਨੂੰ ਰੋਕਣਾ ਚਾਹੀਦਾ ਹੈ। ਆਪਣੇ ਨੇਤਾਵਾਂ ਨੂੰ ਦੱਸੋ ਕਿ ਯੂਕਰੇਨ ਕੋਲ 15 ਪਰਮਾਣੂ ਯੂਨਿਟ ਹਨ। ਜੇਕਰ ਕੋਈ ਧਮਾਕਾ ਹੁੰਦਾ ਹੈ, ਤਾਂ ਇਹ ਸਾਡੇ ਸਾਰਿਆਂ ਦਾ, ਯੂਰਪ ਦਾ ਅੰਤ ਹੋਵੇਗਾ। ਸਿਰਫ਼ ਯੂਰਪ ਦੀ ਤੁਰੰਤ ਕਾਰਵਾਈ ਹੀ ਇਸ ਨੂੰ ਰੋਕ ਸਕਦੀ ਹੈ।”
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਤੜਕੇ ਰੂਸੀ ਸੈਨਿਕਾਂ ਦੇ ਹਮਲੇ ‘ਚ ਇਕ ਪ੍ਰਮਾਣੂ ਪਲਾਂਟ ‘ਚ ਅੱਗ ਲੱਗ ਗਈ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ