Amarinder Government - Sach Kahoon Punjabi
ਪਿਛਲੇ 1 ਹਫ਼ਤੇ ‘ਚ 4 ਵਾਰ ਸਰਕਾਰ ਆ ਚੁੱਕੀ ਐ ਵਿਵਾਦਾਂ ‘ਚ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਕੋਰੋਨਾ ਵਾਇਰਸ ਨਾਲ ਲੜ ਰਹੀਂ ਪੰਜਾਬ ਸਰਕਾਰ ਹੁਣ ਖ਼ੁਦ ਦੇ ਬਿਆਨਾਂ ਨੂੰ ਲੈ ਕੇ ਅੰਦਰਖਾਤੇ ਹੀ ਜੰਗ ਲੜ ਰਹੀਂ ਹੈ। ਸਰਕਾਰ ਦੇ ਵਿਭਾਗ ਤੋਂ ਲੈ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਬਿਆਨ ਆਉਂਦਾ ਹੈ ਤਾਂ ਕੁਝ ਹੀ ਘੰਟੇ ਜਾਂ ਫਿਰ ਮਿੰਟਾਂ ਬਾਅਦ ਉਸ ਫੈਸਲੇ ਰੱਦ ਕਰ ਦਿੱਤਾ ਜਾਂਦਾ ਹੈ ਜਾਂ ਫਿਰ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਬਿਆਨ ਨੂੰ ਵਾਪਸ ਲਿਆ ਜਾਂਦਾ ਹੈ। ਜਿਸ ਨਾਲ ਸਰਕਾਰੀ ਵਿਭਾਗਾਂ ਦੇ ਨਾਲ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਹੀ ਸੁਆਲ ਉੱਠ ਰਿਹਾ ਹੈ ਕਿ ਕੋਈ ਵੀ ਫੈਸਲਾ ਜਾਂ ਫਿਰ ਬਿਆਨ ਜਾਰੀ ਕਰਨ ਤੋਂ ਪਹਿਲਾ ਉਸ ਸਬੰਧੀ ਆਖ਼ਰੀ ਫੈਸਲਾ ਹੀ ਕਿਉਂ ਨਹੀਂ ਕਰ ਲਿਆ ਜਾਂਦਾ ਹੈ, ਜਿਹੜਾ ਕਿ ਕੁਝ ਘੰਟੇ ਬਾਅਦ ਉਸ ਨੂੰ ਬਦਲਣ ਤੱਕ ਦੀ ਨੌਬਤ ਆ ਜਾਂਦੀ ਹੈ।
ਪੰਜਾਬ ਸਰਕਾਰ ਵਿੱਚ ਅਧਿਕਾਰੀਆਂ ਵੱਲੋਂ ਲਏ ਗਏ ਫੈਸਲਿਆਂ ਨੂੰ ਕੁਝ ਘੰਟੇ ਬਾਅਦ ਵਾਪਸ ਲੈ ਲਿਆ ਜਾਂਦਾ ਹੈ ਤਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਜਾਰੀ ਕੀਤੇ ਗਏ ਬਿਆਨ ਨੂੰ ਕਦੇ ਪੀਜੀਆਈ ਨਕਾਰ ਦਿੰਦਾ ਹੈ ਤਾਂ ਕਦੇ ਮੁੱਖ ਮੰਤਰੀ ਦਾ ਪ੍ਰਮੁੱਖ ਸਕੱਤਰ ਹੀ ਉਸ ਫੈਸਲੇ ਨੂੰ ਵਾਪਸ ਲੈਣ ਬਾਰੇ ਜਾਣਕਾਰੀ ਦੇ ਦਿੰਦੇ ਹਨ। ਜਿਸ ਨੂੰ ਲੈ ਕੇ ਆਮ ਜਨਤਾ ਤਾਂ ਦੂਰ ਦੀ ਗਲ, ਪੱਤਰਕਾਰਾਂ ਵਿੱਚ ਹੀ ਭੰਬਲਭੂਸਾ ਪਿਆ ਹੋਇਆ ਹੈ ਇਹ ਪਿਛਲੇ ਇੱਕ ਹਫ਼ਤੇ ਵਿੱਚ ਤੀਜੀ ਵਾਰ ਹੋ ਗਿਆ ਹੈ।
ਪਹਿਲਾਂ –  ਕਰਫਿਊ ਵਧਾਉਣ ਦਾ ਸਰਕਾਰੀ ਆਦੇਸ਼ ਕੁਝ ਮਿੰਟਾਂ ‘ਚ ਲਿਆ ਗਿਆ ਵਾਪਸ
ਪੰਜਾਬ ਵਿੱਚ ਕਰਫਿਊ 30 ਅਪ੍ਰੈਲ ਤੱਕ ਵਧਾਇਆ ਜਾ ਰਿਹਾ ਹੈ। ਇਸ ਸਬੰਧੀ ਆਮ ਅਤੇ ਰਾਜ ਪ੍ਰਬੰਧ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਕਰਦੇ ਹੋਏ 8 ਅਪ੍ਰੈਲ ਨੂੰ ਇਸ ਸਬੰਧੀ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀ ਨੂੰ  ਸੂਚਨਾ ਦਿੱਤੀ ਜਾਂਦੀ ਹੈ ਤਾਂ ਕਿ ਉਹ ਘਰੋਂ ਹੀ ਕੰਮ ਕਰਨ ਦੀ ਪ੍ਰਕ੍ਰਿਆ ਨੂੰ 30 ਅਪ੍ਰੈਲ ਤੱਕ ਜਾਰੀ ਰੱਖਣ। ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ 8 ਅਪ੍ਰੈਲ ਤੱਕ ਕਰਫਿਊ ਨੂੰ ਵਧਾਉਣ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਸੀ। ਇਸ ਪੱਤਰ ਨੂੰ ਦੇਖ ਕੇ ਤੁਰੰਤ ਪੱਤਰ ਰੱਦ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ। ਇਸ ਤੋਂ ਬਾਅਦ 10 ਅਪ੍ਰੈਲ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਅਧਿਕਾਰਤ ਤੌਰ ਮੁੜ ਕਰਫਿਊ ਵਧਾਉਣ ਦਾ ਐਲਾਨ ਕੀਤਾ ਗਿਆ।
ਦੂਜਾ – ਪੀਜੀਆਈ ਦੀ ਸਟੱਡੀ ਨੂੰ ਆਧਾਰ ਬਣਾ ਦਿੱਤਾ ਬਿਆਨ, ਪੀਜੀਆਈ ਨੇ ਨਕਾਰੀਆਂ
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਪੀਜੀਆਈ ਦੀ ਇੱਕ ਸਟੱਡੀ ਨੂੰ ਆਧਾਰ ਬਣਾਉਂਦੇ ਹੋਏ ਬਿਆਨ ਦਿੱਤਾ ਕਿ ਦੇਸ਼ ਵਿੱਚ 58 ਫੀਸਦੀ ਅਤੇ ਪੰਜਾਬ ਵਿੱਚ 87 ਫੀਸਦੀ ਲੋਕ ਕੋਰੋਨਾ ਦੀ ਮਾਰ ਹੇਠ ਆਉਣਗੇ। ਇਸ ਸਟੱਡੀ ਨੂੰ ਆਧਾਰ ਬਣਾਉਂਦੇ ਹੋਏ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਕੋਰੋਨਾ ਦਾ ਕਹਿਰ ਅਗਸਤ ਤੱਕ ਜਾਰੀ ਰਹੇਗਾ। ਇਸ ਬਿਆਨ ਤੋਂ ਬਾਅਦ ਪੰਜਾਬ ਸਣੇ ਦੇਸ਼ ਵਿੱਚ ਭੁਚਾਲ ਆ ਗਿਆ। ਜਿਸ ਤੋਂ ਬਾਅਦ ਪੀਜੀਆਈ ਦੇ ਬੁਲਾਰੇ ਨੇ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਪੀਜੀਆਈ ਵਲੋਂ ਇਹੋ ਜਿਹੀ ਕੋਈ ਸਟੱਡੀ ਹੀ ਨਹੀਂ ਕੀਤੀ ਗਈ ਹੈ
ਤੀਜਾ – ਦਸਵੀਂ ਅਤੇ ਬਾਰ੍ਹਵੀਂ ਦੀ ਡੇਟ ਸ਼ੀਟ ਜਾਰੀ ਕਰਨ ਤੋਂ ਕੁਝ ਘੰਟੇ ਬਾਅਦ ਲਈ ਜਾਂਦੀ ਐ ਵਾਪਸ
ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ 9 ਫਰਵਰੀ ਨੂੰ ਬਾਰ੍ਹਵੀਂ ਅਤੇ ਦਸਵੀਂ ਕਲਾਸ ਦੀ ਡੇਟਸੀਟ ਜਾਰੀ ਕਰਦੇ ਹੋਏ ਪਰੀਖਿਆਵਾਂ ਦੀ ਤਿਆਰੀ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ। ਸਿੱਖਿਆ ਬੋਰਡ ਨੂੰ ਲੱਗ ਰਿਹਾ ਸੀ ਕਿ 14 ਅਪ੍ਰੈਲ ਤੱਕ ਚਲ ਰਹੇ ਕਰਫਿਊ ਤੋਂ ਬਾਅਦ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਆਏਗੀ ਪਰ ਸਰਕਾਰ ਵੱਲੋਂ ਕਰਫਿਊ ਵਧਾਉਣ ਦਾ ਫੈਸਲਾ ਲਿਆ ਜਾ ਰਿਹਾ ਸੀ। ਜਿਸ ਕਾਰਨ ਡੇਟ ਸੀਟ ਜਾਰੀ ਕਰਨ ਤੋਂ ਕੁਝ ਹੀ ਘੰਟੇ ਬਾਅਦ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਆਦੇਸ਼ ‘ਤੇ ਇਸ ਡੇਟਸ਼ੀਟ ਨੂੰ ਵਾਪਸ ਲੈ ਲਿਆ ਗਿਆ।
ਚੌਥਾ : 30 ਜੂਨ ਤੱਕ ਰਹਿਣਗੇ ਵਿੱਦਿਅਕ ਅਦਾਰੇ, ਅਧਿਕਾਰੀ ਨੇ ਕਿਹਾ ਫੈਸਲਾ ਵਾਪਸ
ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਸ਼ਨਿੱਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਣਕਾਰੀ ਦਿੱਤੀ ਕਿ ਪੰਜਾਬ ਵਿੱਚ ਸਾਰੇ ਸਿੱਖਿਅਕ ਅਦਾਰੇ 30 ਜੂਨ ਤੱਕ ਬੰਦ ਰਹਿਣਗੇ ਅਤੇ ਇਨ੍ਹਾਂ ਦੇ ਕੈਂਪਸ ਵਿੱਚ ਕਿਸੇ ਵੀ ਤਰ੍ਹਾਂ ਦੀਆ ਕਲਾਸਾਂ ਲਗਦੇ ਹੋਏ ਪੜਾਈ ਨਹੀਂ ਹੋਏਗੀ। ਇਸ ਸਬੰਧੀ ਬਕਾਇਦਾ ਸਰਕਾਰ ਵਲੋਂ ਪ੍ਰੈਸ ਬਿਆਨ ਵੀ ਜਾਰੀ ਕੀਤਾ ਗਿਆ। ਜਿਸ ਵਿੱਚ ਸਾਫ਼ ਤੌਰ ‘ਤੇ ਇਹ ਲਿਖਿਆ ਗਿਆ ਸੀ। ਇਸ ਬਿਆਨ ਬਾਰੇ ਇੱਕ ਵਟਸਐਪ ਗਰੁੱਪ ਵਿੱਚ ਸਰਕਾਰ ਦੇ ਇੱਕ ਉੱਚ ਅਧਿਕਾਰੀ ਵਲੋਂ ਇਸ ਬਿਆਨ ਨੂੰ ਨਜ਼ਰ ਅੰਦਾਜ਼ ਕਰਨ ਲਈ ਕਹਿ ਦਿੱਤਾ ਪਰ ਸੁਆਲ ਇਹ ਉੱਠਦਾ ਸੀ ਕਿ ਜੇਕਰ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਇਹ ਜਾਣਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤੀ ਹੈ ਤਾਂ ਇਸ ਨੂੰ ਛੁਪਾਉਣ ਦੀ ਕੋਸ਼ਸ਼ ਕਿਉਂ ਕੀਤੀ ਜਾ ਰਹੀ ਹੈ ਅਤੇ ਜੇਕਰ ਇਹ ਫੈਸਲਾ ਵਾਪਸ ਲੈ ਲਿਆ ਗਿਆ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਲਤ ਜਾਣਕਾਰੀ ਕਿਵੇਂ ਦਿੱਤੀ ਗਈ ?
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੱਤਾ ਵਿੱਚ ਆਉਣ ਤੋਂ ਪਹਿਲਾਂ 6 ਮਾਫ਼ੀਆ ਅਤੇ 5 ਸਕੈਂਡਲ ਪਰਦਾਫ਼ਾਸ ਕਰਨ ਦਾ ਕੀਤਾ ਸੀ ਐਲਾਨ
ਰੇਤ ਬਜਰੀ ਤੋਂ ਲੈ ਕੇ ਜ਼ਮੀਨ ਮਾਫ਼ੀਆ ਸਣੇ ਸ਼ਰਾਬ ਮਾਫ਼ੀਆ ਬਣਾਇਆ ਹੋਇਆ ਪੰਜਾਬ ‘ਚ ਸਰਤਾਜ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਅਮਰਿੰਦਰ ਸਿੰਘ ਦੀ ਸਰਕਾਰ ਮਾਫ਼ੀਆ ਅੱਗੇ ਫੇਲ ਸਾਬਤ ਹੋ ਗਈ ਹੈ। ਸੱਤਾ ਵਿੱਚ ਆਉਣ ਤੋਂ ਪਹਿਲਾਂ 6 ਮਾਫ਼ੀਆ ਅਤੇ 5 ਸਕੈਂਡਲ ਦਾ ਪਰਦਾਫ਼ਾਸ ਕਰਨ ਦਾ ਐਲਾਨ ਕਾਂਗਰਸ ਨੇ ਕੀਤਾ ਸੀ ਪਰ ਇਨਾਂ ਵਿੱਚੋਂ ਇੱਕ ਵੀ ਮਾਫ਼ੀਆ ਨੂੰ ਪੰਜਾਬ ਤੋਂ ਬਾਹਰ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ 5 ਸਕੈਂਡਲ ਦਾ ਪਰਦਾਫ਼ਾਸ ਕੀਤਾ ਗਿਆ ਹੈ। ਕਾਂਗਰਸ ਸਰਕਾਰ ਦੀ ਇਸੇ ਨਾਕਾਮੀ ਦੇ ਚਲਦੇ ਕਾਂਗਰਸ ਦੇ ਹੀ ਕਈ ਵਿਧਾਇਕ ਅਤੇ ਖ਼ੁਦ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਆਪਣੀ ਹੀ ਸਰਕਾਰ ਦੇ ਖ਼ਿਲਾਫ਼ ਕਈ ਵਾਰ ਸਰੇਆਮ ਬੋਲਦੇ ਹੋਏ ਵਿਰੋਧ ਤੱਕ ਕਰਦੇ ਨਜ਼ਰ ਆਏ ਹਨ। ਜਦੋਂ ਕਿ ਵਿਰੋਧੀ ਪਾਰਟੀਆਂ ਤਾਂ ਸਿੱਧੇ ਤੌਰ ‘ਤੇ ਕਾਂਗਰਸ ਪਾਰਟੀ ਉੱਤੇ ਦੋਸ਼ ਲਗਾ ਰਹੀਆਂ ਹਨ ਕਿ ਕਾਂਗਰਸ ਨੇ ਮਾਫ਼ੀਆ ਨੂੰ ਟੇਕ ਓਵਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਵਿਧਾਨ ਸਭਾ ਦੇ ਅੰਦਰ ਅਤੇ ਵਿਧਾਨ ਸਭਾ ਤੋਂ ਬਾਹਰ ਲਗਾਤਾਰ 10 ਸਾਲ ਤੱਕ ਸੱਤਾ ਧਿਰ ਅਕਾਲੀ-ਭਾਜਪਾ ‘ਤੇ ਹਮੇਸ਼ਾ ਹੀ ਇਹ ਦੋਸ਼ ਲਗਾਇਆ ਹੈ ਕਿ ਉਨਾਂ ਵਲੋਂ ਪੰਜਾਬ ਵਿੱਚ ਕਥਿਤ ਮਾਫ਼ੀਆ ਰਾਜ ਚਲਾਇਆ ਜਾ ਰਿਹਾ ਹੈ ਅਤੇ ਸਰਕਾਰ ਦੀ ਸਰਪ੍ਰਸਤੀ ਹੇਠ ਚਲ ਰਹੇ ਇਸ ਮਾਫ਼ੀਆ ਰਾਜ ਵਿੱਚ ਅਕਾਲੀ-ਭਾਜਪਾ ਦੇ ਲੀਡਰਾਂ ਨੂੰ ਮੋਟੀ ਕਮਾਈ ਹੋ ਰਹੀਂ ਹੈ। ਅਤੇ ਸਾਲ 2016 ਵਿੱਚ ਪੇਸ਼ ਕੀਤੇ ਗਏ ਚੋਣ ਮਨੋਰਥ ਪੱਤਰ ਵਿੱਚ ਕਾਂਗਰਸ ਪਾਰਟੀ ਵਲੋਂ 6 ਮਾਫ਼ੀਆ ਰਾਜ ਅਤੇ 5 ਸਕੈਂਡਲ ਦਾ ਦੋਸ਼ ਲਗਾਉਂਦੇ ਹੋਏ ਵਾਅਦਾ ਕੀਤਾ ਸੀ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਇਨਾਂ ਖ਼ਿਲਾਫ਼ ਕਾਰਵਾਈ ਕੀਤੀ ਜਾਏਗੀ। ਕਾਂਗਰਸ ਪਾਰਟੀ ਇਸ ਮਾਮਲੇ ਵਿੱਚ ਪਿਛਲੇ ਤਿੰਨ ਸਾਲਾ ਦੌਰਾਨ ਕੁਝ ਵੀ ਨਹੀਂ ਕਰ ਸਕੀ ਹੈ।
ਚੋਣ ਮਨੋਰਥ ਪੱਤਰ ਵਿੱਚ ਇਹ ਕੀਤਾ ਗਿਆ ਸੀ ਵਾਅਦਾ
ਰੇਤਾ-ਬੱਜਰੀ ਮਾਫ਼ੀਆ : ਰੇਤ ਬਜਰੀ ਵਿੱਚ ਪੰਜਾਬੀਆਂ ਦੀ ਕੀਤੀ ਗਈ ਲੁੱਟ ਦਾ ਇਹ ਹਾਲ ਹੈ ਕਿ ਰੇਤ ਦੀ ਕੀਮਤ
ਕਣਕ ਦੇ ਰੇਟ ਨਾਲ ਵੱਧ ਹੈ, ਇਸ ਨੂੰ ਖ਼ਤਮ ਕੀਤਾ ਜਾਏਗਾ।
ਨਤੀਜਾ  : ਜ਼ੀਰੋ
ਜ਼ਮੀਨ ਮਾਫ਼ੀਆ :   ਅਨੇਕਾਂ ਸਰਕਾਰੀ ਤੇ ਜਨਤਕ ਜਾਇਦਾਦਾਂ ਅਕਾਲੀ-ਭਾਜਪਾ ਸਰਕਾਰ ਨੇ ਰਸ਼ੂਖਦਾਰ ਮੰਤਰੀਆਂ
ਅਤੇ ਉਨਾਂ ਦੇ ਰਿਸ਼ਤੇਦਾਰਾਂ ਨੂੰ ਕੌਡੀਆਂ ਦੇ ਭਾਅ ਵੇਚ ਦਿੱਤੀਆਂ ਹਨ।
ਨਤੀਜਾ  : ਜ਼ੀਰੋ
ਕੇਬਲ ਟੀਵੀ ਮਾਫ਼ੀਆ  : ਬਾਦਲਾ ਦੇ ਕੰਟਰੋਲ ਵਿੱਚ ਟੀਵੀ ਅਤੇ ਕੇਬਲ ਮਾਫ਼ੀਆ ਨੇ ਪੰਜਾਬ ਵਿੱਚ ਭਰਮ
ਪੈਦਾ ਕੀਤਾ ਹੋਇਆ ਹੈ ਅਤੇ ਇਨਾਂ ਵਲੋਂ ਨਵੇਂ ਚੈਨਲਾਂ ਨੂੰ ਨਹੀਂ ਆਉਣ ਦਿੱਤਾ ਜਾਂਦਾ।
ਨਤੀਜਾ  : ਜ਼ੀਰੋ
ਟਰਾਂਸਪੋਰਟ ਮਾਫ਼ੀਆ : ਸੂਬੇ ਦੇ ਸਾਰੇ ਟਰਾਂਸਪੋਰਟ ਢਾਂਚੇ ਉੱਤੇ ਤਕਰੀਬਨ ਅਕਾਲੀ ਦਲ ਦੇ ਆਗੂਆਂ
ਅਤੇ ਉਨਾਂ ਦੇ ਰਿਸ਼ਤੇਦਾਰਾਂ ਦਾ ਕਬਜ਼ਾ ਹੈ। ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਨੂੰ ਪੈਂਦੇ ਘਾਟਿਆਂ ਦੀ ਕੀਮਤ ‘ਤੇ ਵੱਡਾ ਮੁਨਾਫ਼ਾ ਇਹ ਕਮਾ ਰਹੇ ਹਨ।
ਨਤੀਜਾ  : ਜ਼ੀਰੋ
ਲਾਟਰੀ ਮਾਫ਼ੀਆ : ਲਾਟਰੀ ਰਾਹੀਂ ਅਕਾਲੀ-ਭਾਜਪਾ ਨੇ ਆਪਣੇ ਚਹੇਤਿਆਂ ਨੂੰ ਲੋਕਾਂ ਦੀ ਲੁੱਟ ਕਰਨ ਦਾ ਅਧਿਕਾਰੀ ਦਿੱਤਾ ਹੋਇਆ ਹੈ
ਨਤੀਜਾ  : ਜ਼ੀਰੋ
ਅਨਾਜ ਸਕੈਂਡਲ  : ਕੈਗ ਨੇ ਗੁਦਾਮਾਂ ਵਿੱਚੋਂ 12 ਹਜ਼ਾਰ ਕਰੋੜ ਰੁਪਏ ਦਾ ਅਨਾਜ ਗਾਇਬ ਹੋਣ ਸਬੰਧੀ ਰਿਪੋਰਟ ਕੀਤੀ ਸੀ।
ਨਤੀਜਾ  : ਜ਼ੀਰੋ
ਸਫ਼ਾਈ ਸਕੈਂਡਲ : ਮੁਹਾਲੀ, ਲੁਧਿਆਣਾ, ਅੰਮ੍ਰਿਤਸਰ, ਜਲੰਧਰ ਅਤੇ ਬਠਿੰਡਾ ਵਰਗੇ ਵੱਡੇ ਸ਼ਹਿਰਾਂ ਦੀ ਸਫਾਈ ਦੇ ਠੇਕੇ ਅਕਾਲੀ ਦਲ ਦੇ ਲੀਡਰਾਂ ਨੂੰ ਦਿੱਤੇ ਹੋਏ ਹਨ।
ਨਤੀਜਾ  : ਜ਼ੀਰੋ
ਮਕਾਨ ਉਸਾਰੀ ਸਕੈਂਡਲ : ਹਾਉਸਫੈਡ ਨੇ ਬਨੂੜ ਵਿਖੇ ਬਣੇ ਆਪਣੇ ਹਾਊਸਿੰਗ ਪ੍ਰਾਜੈਕਟ ਦਾ ਠੇਕਾ ਪ੍ਰਾਈਵੇਟ ਕੰਪਨੀ ਨੂੰ 237 ਕਰੋੜ ਰੁਪਏ ਵਿੱਚ ਦਿੱਤਾ ਸੀ, ਜਦੋਂ ਕਿ ਇਹ ਕੰਮ 150 ਕਰੋੜ ਰੁਪਏ ਦਾ ਹੀ ਸੀ। ਅਕਾਲੀਆਂ ਨੇ ਕਥਿਤ ਤੌਰ ‘ਤੇ 87 ਕਰੋੜ ਦਾ ਘਪਲਾ ਕੀਤਾ।
ਨਤੀਜਾ  : ਜ਼ੀਰੋ
ਸਿੱਖਿਆ ਸਕੈਂਡਲ : ਪ੍ਰਾਈਵੇਟ ਖੇਤਰ ਦੇ ਮੈਡੀਕਲ ਅਤੇ ਨਰਸਿੰਗ ਕਾਲਜਾਂ ਦੇ ਮਾਲਕਾਂ ਤੋਂ ਪੈਸੇ ਲੈ ਕੇ ਇਨਾਂ ਦੀਆਂ ਫੀਸਾਂ ਐਨੀਆਂ ਵਧਾ ਦਿੱਤੀਆਂ ਹਨ ਕਿ ਸਿੱਖਿਆ ਆਮ ਆਦਮੀ ਦੀ ਵਸ ਤੋਂ ਬਾਹਰ ਚਲੀ ਗਈ ਹੈ। ਇਨਾਂ ਨੂੰ ਕੰਟਰੋਲ ਕੀਤਾ ਜਾਏਗਾ।
ਨਤੀਜਾ  : ਜ਼ੀਰੋ
ਕਿਸਾਨਾਂ ਨਾਲ ਧੋਖਾ :  ਬੀਤੇ ਸਮੇਂ ਅਤੇ ਕੀੜੇਮਾਰ ਦਵਾਈਆਂ ‘ਤੇ ਅਕਾਲੀ ਦਲ ਅਤੇ ਉਨਾਂ ਦੇ ਚਹੇਤੇ ਦਾ ਕਬਜ਼ਾ ਹੈ, ਜਿਸ ਕਾਰਨ ਘਟੀਆਂ ਅਤੇ ਨਕਲੀ ਬੀਜ ਵੇਚ ਕੇ ਕਿਸਾਨਾਂ ਨਾਲ ਧੋਖਾ ਕੀਤਾ ਗਿਆ ਹੈ। ਕਿਸਾਨ ਖ਼ੁਦਕੁਸੀਆ ਦੇ ਰਾਹ ‘ਤੇ ਪਏ ਹਨ।
ਨਤੀਜਾ  : ਜ਼ੀਰੋ
ਅਕਾਲੀਆਂ ਦੇ ਮਾਫ਼ੀਆ ਨੂੰ ਕਾਂਗਰਸ ਨੇ ਕੀਤਾ ਹੋਇਆ ਐ ‘ਟੇਕ-ਓਵਰ’ : ਚੀਮਾ
ਆਮ ਆਦਮੀ ਪਾਰਟੀ ਵਿਧਾਇਕ ਦਲ ਦੇ ਲੀਡਰ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਵੀ ਅਕਾਲੀ-ਭਾਜਪਾ ਦੀ ਸਰਕਾਰ ਦੌਰਾਨ ਮਾਫ਼ੀਆ ਰਾਜ ਚਲਣ ਦੇ ਨਾਲ ਹੀ ਵੱਡੇ ਵੱਡੇ ਸਕੈਂਡਲ ਹੁੰਦੇ ਸਨ ਅਤੇ ਹੁਣ ਵੀ ਹੋ ਰਹੇ ਹਨ। ਹੁਣ ਬਸ ਫਰਕ ਇੰਨਾ ਪੈ ਗਿਆ ਹੈ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਇਸ ਮਾਫ਼ੀਆ ਰਾਜ ਨੂੰ ਚਲਾਉਂਦੇ ਹੋਏ ਸਕੈਂਡਲ ਕਰ ਰਹੀਂ ਸੀ ਅਤੇ ਹੁਣ ਇਸ ਸਾਰੇ ਕੰਮ ਨੂੰ ਕਾਂਗਰਸ ਨੇ ‘ਟੇਕ-ਓਵਰ’ ਕਰਦੇ ਹੋਏ ਖ਼ੁਦ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨਾਂ ਕਿਹਾ ਕਿ ਜੇਕਰ ਇਹ ਦੋਸ਼ ਮੁੱਖ ਵਿਰੋਧੀ ਧਿਰ ਹੋਣ ਦੇ ਨਾਤੇ ਉਹ ਲਗਾਉਂਦੇ ਤਾਂ ਸ਼ਾਇਦ ਕਾਂਗਰਸ ਇਹ ਕਹਿ ਸਕਦੀ ਸੀ ਕਿ ਵਿਰੋਧੀ ਧਿਰ ਹੋਣ ਕਰਕੇ ਹੀ ਇਹ ਦੋਸ਼ ਲਗਾਏ ਜਾ ਰਹੇ ਹਨ ਪਰ ਹੁਣ ਤਾਂ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਕਾਂਗਰਸ ਦੇ ਵਿਧਾਇਕਾਂ ਨੇ ਹੀ ਆਪਣੀ ਸਰਕਾਰ ‘ਤੇ ਇਹ ਸਾਰੇ ਦੋਸ਼ ਲਗਾ ਦਿੱਤੇ ਹਨ ਕਿ ਪੰਜਾਬ ਵਿੱਚ ਮਾਫ਼ੀਆ ਰਾਜ ਚਲ ਰਿਹਾ ਹੈ।
ਸਰਕਾਰ ਨਹੀਂ ਬਿਆਨ ਦੇਣ ਨੂੰ ਤਿਆਰ, ਕਾਂਗਰਸ ਪ੍ਰਧਾਨ ਨਹੀਂ ਚੁੱਕਦੇ ਹਨ ਫੋਨ
ਸਰਕਾਰ ਵਿੱਚ ਵੱਡੇ ਅਹੁਦੇ ‘ਤੇ ਕਾਬਜ਼ ਅਤੇ ਸਲਾਹਕਾਰ ਇਸ ਮੁੱਦੇ ‘ਤੇ ਆਪਣਾ ਬਿਆਨ ਹੀ ਦੇਣ ਨੂੰ ਤਿਆਰ ਨਹੀਂ ਹਨ। ਉਨਾਂ ਦਾ ਸਾਫ਼ ਕਹਿਣਾ ਹੈ ਕਿ ਉਹ ਕੀ ਬਿਆਨ ਦੇਣ, ਕਿਉਂਕਿ ਕਿਹੜਾ ਕੰਮ ਹੋਇਆ ਹੈ ਅਤੇ ਕਿਹੜਾ ਨਹੀਂ ਹੋਇਆ ਹੈ। ਇਸ ਸਬੰਧੀ ਹਰ ਕਿਸੇ ਨੂੰ ਪਤਾ ਹੈ। ਸਲਾਹਕਾਰਾਂ ਵਲੋਂ ਬਿਆਨ ਦੇਣ ਦੀ ਥਾਂ ‘ਤੇ ਚੁੱਪ ਹੀ ਵੱਟਣ ਦੀ ਗੱਲ ਆਖੀ ਜਾ ਰਹੀਂ ਹੈ। ਇਥੇ ਹੀ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਫੋਨ ਹੀ ਚੁੱਕ ਨਹੀਂ ਰਹੇ ਹਨ। ਉਨਾਂ ਨਾਲ ਲਗਾਤਾਰ ਪਿਛਲੇ 2-3 ਤਿੰਨ ਤੋਂ ਸੰਪਰਕ ਕਰਨ ਦੀ ਕੋਸ਼ਸ਼ ਕੀਤੀ ਗਈ ਪਰ ਉਨਾਂ ਫੋਨ ਨਹੀਂ ਚੁੱਕਿਆ। ਚੋਣ ਮਨੋਰਥ ਪੱਤਰ ਨੂੰ ਤਿਆਰ ਕਰਨ ਵਾਲੇ ਮਨਪ੍ਰੀਤ ਬਾਦਲ ਦਾ ਫੋਨ ਬੰਦ ਆ ਰਿਹਾ ਸੀ, ਜਦੋਂ ਕਿ ਰਾਜਿੰਦਰ ਕੌਰ ਭੱਠਲ ਦੇ ਓ.ਐਸ.ਡੀ. ਰਵਿੰਦਰ ਸਿੰਘ ਵੱਲੋਂ ਕਿਹਾ ਗਿਆ ਕਿ ਬੀਬੀ ਭੱਠਲ ਕਾਫ਼ੀ ਜਿਆਦਾ ਰੁੱਝੇ ਹੋਏ ਹਨ, ਇਸ ਲਈ ਗੱਲਬਾਤ ਨਹੀਂ ਕਰ ਸਕਦੇ ਹਨ।
ਰਾਜੇ ਵਲੋਂ ਕਈ ਵਾਰ ਘੇਰਿਆ ਜਾ ਚੁੱਕਾ ਐ ਕੈਪਟਨ ਤਾਂ ਮੰਤਰੀ ਵੀ ਹੋਏ ਫਿਰਦੇ ਹਨ ‘ਬਾਗੀ’
ਵਿਧਾਨ ਸਭਾ ਦੇ ਅੰਦਰ ਅਤੇ ਵਿਧਾਨ ਸਭਾ ਤੋਂ ਬਾਹਰ ਮੁੱਖ ਮੰਤਰੀ ਅਮਰਿੰਦਰ ਸਿੰਘ ਸਣੇ ਕਾਂਗਰਸ ਦੀ ਸਰਕਾਰ ਤੋਂ ਕਾਂਗਰਸ ਦੇ ਵਿਧਾਇਕਾਂ ਤੋਂ ਲੈ ਕੇ ਕੈਬਨਿਟ ਮੰਤਰੀ ਵੀ ਬਾਗੀ ਹੋਏ ਬੈਠੇ ਹਨ। ਉਨਾਂ ਵਲੋਂ ਆਪਣੀ ਹੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਾਰਵਾਈ ਨਾ ਕਰਨ ਦੇ ਦੋਸ਼ ਤੱਕ ਲਗਾਏ ਗਏ ਹਨ। ਇਥੇ ਵਿਧਾਨ ਸਭਾ ਸੈਸ਼ਨ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਟਰਾਂਸਪੋਰਟ ਮਾਫ਼ੀਆ ਤੋਂ ਲੈ ਕੇ ਹੋਰ ਮੁੱਦੇ ‘ਤੇ ਆਪਣੀ ਹੀ ਸਰਕਾਰ ਨੂੰ ਘੇਰਦੇ ਹੋਏ ਕਾਫ਼ੀ ਕੁਝ ਬੋਲਿਆ ਸੀ ਤਾਂ ਵਿਧਾਨ ਸਭਾ ਤੋਂ ਬਾਹਰ ਵੀ ਕਈ ਵਾਰ ਸਰਕਾਰ ‘ਤੇ ਨਿਸ਼ਾਨੇ ਲਗਾਏ ਸਨ। ਇੱਕ ਮੰਤਰੀ ਨੇ ਬਜਟ ਸੈਸ਼ਨ ਦੌਰਾਨ ਇਥੇ ਤੱਕ ਕਹਿ ਦਿੱਤਾ ਸੀ ਕਿ ਸਾਡੀ ਹੀ ਸਰਕਾਰ ਦੀ ਕਮਜ਼ੋਰੀ ਹੈ ਜਿਹੜਾ ਕਿ ਮਾਫ਼ੀਆ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾ ਰਹੀਂ ਹੈ।
ਅਧਿਕਾਰੀ ਚਲਾ ਰਹੇ ਹਨ ਪੰਜਾਬ ਸਰਕਾਰ ਨੂੰ : ਪ੍ਰਤਾਪ ਬਾਜਵਾ
ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਆਪਣੀ ਹੀ ਕਾਂਗਰਸ ਸਰਕਾਰ ‘ਤੇ ਕਈ ਵਾਰ ਹਮਲੇ ਕਰਦੇ ਹੋਏ ਗੰਭੀਰ ਦੋਸ਼ ਲਗਾ ਰਹੇ ਹਨ। ਪ੍ਰਤਾਪ ਬਾਜਵਾ ਵਲੋਂ ਇੱਥੇ ਤੱਕ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੂੰ ਕੋਈ ਸਿਆਸੀ ਲੀਡਰ ਜਾਂ ਕੈਬਨਿਟ ਮੰਤਰੀ ਨਹੀਂ ਸਗੋਂ ਸਰਕਾਰ ਵਿੱਚ ਤੈਨਾਤ ਕੁਝ ਅਧਿਕਾਰੀ ਚਲਾ ਰਹੇ ਹਨ। ਜਿਸ ਦਾ ਪ੍ਰਭਾਵ ਕਾਫ਼ੀ ਮਾੜਾ ਪੈ ਰਿਹਾ ਹੈ ਅਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆ ਦੇ ਕੰਮ ਕਰਨ ਦੀ ਥਾਂ ‘ਤੇ ਵਿਧਾਇਕਾਂ ਨੂੰ ਅਧਿਕਾਰੀ ਮਿਲਣ ਤੱਕ ਲਈ ਤਿਆਰ ਨਹੀਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਧਿਆਪਕ ਨਾਲ ਹੋਈ ਗੱਲਬਾਤ ਦੀ ਆਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
ਤਨਖ਼ਾਹਾਂ ਦੀ ਨਹੀਂ ਐ ਕੋਈ ਦਿੱਕਤ, ਜੇਕਰ ਖ਼ੁਦ ਖਾਣਾ ਬੰਦ ਕਰ ਦੇਣ : ਮੈਡਮ ਸਿੱਧੂ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਦੀ ਅਮਰਿੰਦਰ ਸਿੰਘ ਦੀ ਸਰਕਾਰ ਦਾ ਥੋੜ੍ਹਾ ਹੀ ਸਮਾਂ ਰਹਿ ਗਿਆ ਹੈ, ਇਨ੍ਹਾਂ ਨੇ ਜਿਹੜਾ ਕੁਝ ਵੀ ਕਰਨਾ ਐ, ਇਨ੍ਹਾਂ ਨੇ ਕਰ ਦੇਣਾ ਚਾਹੀਦਾ ਹੈ। ਪਰਮਾਤਮਾ ਸਭ ਕੁਝ ਦੇਖ ਰਿਹਾ ਹੈ ਅਤੇ ਪਰਮਾਤਮਾ ਹਰ ਕਿਸੇ ਨੂੰ ਜ਼ਰੂਰ ਮੌਕਾ ਦੇਵੇਗਾ। ਇਸ ਸਰਕਾਰ ਵਿੱਚ ਵੀ  ਭ੍ਰਿਸ਼ਟਾਚਾਰ ਜ਼ੋਰਾਂ ‘ਤੇ ਹੈ ਅਤੇ ਮੰਤਰੀ ਖ਼ੁਦ ਹੀ ਆਪਣੀਆਂ ਜੇਬਾਂ ਭਰਨ ਵਿੱਚ ਲਗੇ ਹੋਏ ਹਨ। ਇਹ ਦੋਸ਼ ਕੋਈ ਵਿਰੋਧੀ ਧਿਰ ਨਹੀਂ ਸਗੋਂ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਖ਼ੁਦ ਲਾ ਰਹੀ ਹੈ। ਨਵਜੋਤ ਕੌਰ ਸਿੱਧੂ ਖ਼ੁਦ ਇਸ ਸਮੇਂ ਕਾਂਗਰਸ ਪਾਰਟੀ ਦੀ ਇੱਕ ਵਰਕਰ ਹੈ ਅਤੇ ਉਸ ਦਾ ਪਤੀ ਇਸ ਸਰਕਾਰ ਵਿੱਚ ਮੰਤਰੀ ਹੈ
ਬੀਤੇ ਦਿਨੀਂ ਪੰਜਾਬ ਕੈਬਨਿਟ ਵੱਲੋਂ ਰਮਸਾ ਦੇ ਅਧਿਆਪਕਾਂ ਨੂੰ ਪੱਕਾ ਕਰਦੇ ਹੋਏ 15 ਹਜ਼ਾਰ ਰੁਪਏ ਪ੍ਰਤੀ ਮਹੀਨਾ 3 ਸਾਲ ਲਈ ਤਨਖ਼ਾਹ ਦੇਣ ਦਾ ਫੈਸਲਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਅਧਿਆਪਕ ਕਾਫ਼ੀ ਜਿਆਦਾ ਭੜਕ ਪਏ ਅਤੇ ਉਨਾਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੋਰ ਅਧਿਆਪਕ ਇਸ ਸਮੇਂ 42 ਹਜ਼ਾਰ ਦੇ ਲਗਭਗ ਤਨਖ਼ਾਹ ਲੈ ਰਹੇ ਹਨ। ਇਸ ਸਬੰਧੀ ਬਰਨਾਲਾ ਜ਼ਿਲੇ ਨਾਲ ਸੰਬੰਧਿਤ ਅਧਿਆਪਕ ਨੇ ਆਪਣੀ ਫਰਿਆਦ ਸਰਕਾਰ ਤੱਕ ਪਹੁੰਚਾਉਣ ਲਈ ਨਵਜੋਤ ਕੌਰ ਨੂੰ ਫੋਨ ਲਗਾਇਆ ਸੀ।
ਫੋਨ ‘ਤੇ ਗਲ ਕਰਦੇ ਹੋਏ ਨਵਜੋਤ ਕੌਰ ਨੇ ਕਿਹਾ ਕਿ ਤੁਸੀਂ ਥੋੜਾ ਜਿਹਾ ਸਮਾਂ ਸਬਰ ਕਰੋਂ। ਇਨ੍ਹਾਂ (ਅਮਰਿੰਦਰ ਸਿੰਘ ਦੀ ਸਰਕਾਰ) ਦਾ ਥੋੜ੍ਹਾ ਜਿਹਾ ਸਮਾਂ ਰਹਿ ਗਿਆ ਹੈ, ਇਨ੍ਹਾਂ ਨੂੰ ਜਿਹੜਾ ਕਰਨਾ ਐ ਕਰਨ ਦਿਓ, ਪਰਮਾਤਮਾ ਜਰੂਰ ਮੌਕਾ ਦੇਵੇਗਾ।
ਇਥੇ ਜਦੋਂ ਅਧਿਆਪਕ ਨੇ ਨਵਜੋਤ ਸਿੱਧੂ ਦੇ ਵੀ ਕੈਬਨਿਟ ਸਬ ਕਮੇਟੀ ਦਾ ਮੈਂਬਰ ਹੋਣ ਦੀ ਗੱਲ ਕਹੀ ਤਾਂ ਮੈਡਮ ਸਿੱਧੂ ਨੇ ਕਿਹਾ ਕਿ ਉਨਾਂ ਨੂੰ ਕੋਈ ਨਹੀਂ ਸੁਣਦਾ ਹੈ, ਉਨਾਂ ਨੂੰ ਤਾਂ ਸਿਰਫ਼ ਕਮੇਟੀ ਵਿੱਚ ਪਾ ਦਿੱਤਾ ਜਾਂਦਾ ਹੈ। ਨਵਜੋਤ ਸਿੱਧੂ ਨੇ ਤਾਂ ਸਰਕਾਰ ਨੂੰ ਦੱਸ ਦਿੱਤਾ ਸੀ ਕਿ ਕਿਵੇਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ ਪਰ ਨਵਜੋਤ ਸਿੱਧੂ ਨੂੰ ਸੁਣਿਆ ਹੀ ਨਹੀਂ ਜਾ ਰਿਹਾ ਹੈ।
ਤਨਖਾਹ ਘੱਟ ਹੋਣ ‘ਤੇ ਮੈਡਮ ਸਿੱਧੂ ਨੇ ਕਿਹਾ ਕਿ ਤਨਖਾਹ ਦੀ ਤਾਂ ਕੋਈ ਦਿੱਕਤ ਹੀ ਨਹੀਂ ਹੈ, ਜੇਕਰ ਇਹ ਖ਼ੁਦ ਪੈਸਾ ਖਾਣਾ ਬੰਦ ਕਰ ਦੇਣ। ਉਨਾਂ ਕਿਹਾ ਕਿ ਪੰਜਾਬ ਕੋਲ ਪੈਸਾ ਹੀ ਪੈਸਾ ਹੈ ਪਰ ਖ਼ੁਦ ਮੰਤਰੀ ਹੀ ਪੈਸਾ ਖਾਣ ਵਿੱਚ ਲੱਗੇ ਹੋਏ ਹਨ।  ਫੋਨ ‘ਤੇ ਗੱਲਬਾਤ ਹੋਣ ਤੋਂ ਬਾਅਦ ਇਹ ਰਿਕਾਰਡਿੰਗ ਦੀ ਆਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਨਵਜੋਤ ਕੌਰ ਨੇ ਪੰਜਾਬ ਦੀ ਸਰਕਾਰ ‘ਤੇ ਉਂਗਲੀ ਚੁੱਕਦੇ ਹੋਏ 10 ਵਿੱਚੋਂ ਸਿਰਫ਼ 4 ਨੰਬਰ ਹੀ ਦਿੱਤੇ ਸਨ।ਇਸ ਸਬੰਧੀ ਗੱਲਬਾਤ ਕਰਨ ਲਈ ਨਵਜੋਤ ਕੌਰ ਦਾ ਫੋਨ ‘ਤੇ ਸੰਪਰਕ ਕਰਨ ਦੀ ਕੋਸ਼ਸ਼ ਕੀਤੀ ਤਾਂ ਉਨਾਂ ਦਾ ਫੋਨ ਬੰਦ ਸੀ ਅਤੇ ਖ਼ੁਦ ਨਵਜੋਤ ਸਿੱਧੂ ਨੇ ਫੋਨ ਚੁੱਕਿਆ ਹੀ ਨਹੀਂ।
ਪਹਿਲਾਂ ਆਪਣੇ ਘਰ ਵਾਲੇ ਤੋਂ ਪੁੱਛੇ ਨਵਜੋਤ, ਕਿੰਨੇ ਪੈਸੇ ਖਾਂਦਾ ਐ ਸਿੱਧੂ : ਧਰਮਸੋਤ
ਕੈਬਨਿਟ ਮੰਤਰੀ ਧਰਮਸੋਤ ਨੇ ਕਿਹਾ ਕਿ ਉਹ ਨਵਜੋਤ ਕੌਰ ਦੇ ਦੋਸ਼ਾਂ ਦੀ ਨਿੰਦਾ ਕਰਦੇ ਹਨ, ਜਿਹੜੀ ਕਿ ਸਰਕਾਰ ਅਤੇ ਮੰਤਰੀਆਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾ ਰਹੀ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀਆਂ ‘ਤੇ ਉਂਗਲ ਚੁੱਕਣ ਵਾਲੀ ਨਵਜੋਤ ਕੌਰ ਪਹਿਲਾਂ ਆਪਣੇ ਘਰ ਵਾਲੇ ਨਵਜੋਤ ਸਿੱਧੂ ਨੂੰ ਜਾ ਕੇ ਪੁੱਛੇ ਕਿ ਉਹ ਬਤੌਰ ਮੰਤਰੀ ਕਿੰਨੇ ਪੈਸੇ ਖਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਉਹ ਗੱਲਬਾਤ ਕਰਨਗੇ, ਕਿਉਂਕਿ ਇਹੋ ਜਿਹੇ ਕਿਸੇ ਵੀ ਕੈਬਨਿਟ ਮੰਤਰੀ ‘ਤੇ ਦੋਸ਼ ਲਗਾਉਣਾ ਗਲਤ ਗੱਲ ਹੈ।
ਨਹੀਂ ਪੈਂਦਾ ਸਿੱਧੂ ਦੇ ਦੋਸ਼ਾਂ ਨਾਲ ਫਰਕ, ਸਭ ਝੂਠ : ਓ.ਪੀ. ਸੋਨੀ
ਸਿੱਖਿਆ ਵਿਭਾਗ ਦੇ ਮੰਤਰੀ ਓ.ਪੀ. ਸੋਨੀ ਨੇ ਕਿਹਾ ਕਿ ਨਵਜੋਤ ਕੌਰ ਸਿੱਧੂ ਦੇ ਇਸ ਤਰ੍ਹਾਂ ਦੇ ਦੋਸ਼ਾਂ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮੈਡਮ ਸਿੱਧੂ ਪਹਿਲਾਂ ਆਪਣੇ ਪਤੀ ਨਾਲ ਗੱਲਬਾਤ ਕਰ ਲੈਣ, ਕਿਉਂਕਿ ਅਧਿਆਪਕਾਂ ਬਾਰੇ ਜਿਹੜਾ ਫੈਸਲਾ ਲਿਆ ਗਿਆ ਸੀ, ਉਸੇ ਕੈਬਨਿਟ ਵਿੱਚ ਨਵਜੋਤ ਸਿੱਧੂ ਮੌਜੂਦ ਸਨ ਪਰ ਉਨ੍ਹਾਂ ਨੇ ਮੌਕੇ ‘ਤੇ ਨਾ ਹੀ ਕੋਈ ਇਤਰਾਜ਼ ਜ਼ਾਹਿਰ ਕੀਤਾ ਅਤੇ ਨਾ ਹੀ ਕੁਝ ਬੋਲੇ। ਉਨ੍ਹਾਂ ਕਿਹਾ ਕਿ ਮੈਡਮ ਸਿੱਧੂ ਦੇ ਦੋਸ਼ ਝੂਠੇ ਅਤੇ ਗਲਤ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੈਡਲਾਂ ਦੀ ਘਾਟ ਤੋਂ ਜਾਗ ਪਈ ਅਮਰਿੰਦਰ ਸਰਕਾਰ
ਹੁਣ ਛੇਵੀਂ ਤੋਂ ਨਹੀਂ ਪਹਿਲੀ ਜਮਾਤ ਤੋਂ ਖੇਡਣਗੇ ਵਿਦਿਆਰਥੀ | Amarinder Government
ਮੁੱਖ ਮੰਤਰੀ ਨੇ ਖੇਡ ਵਿਭਾਗ ਦੇ ਕੰਮਕਾਜ ਦਾ ਲਿਆ ਜਾਇਜ਼ਾ ਤੇ ਦਿੱਤੇ ਨਿਰਦੇਸ਼ | Amarinder Government
ਪੁਰਾਣੇ  ਤੇ ਬਿਮਾਰ ਖਿਡਾਰੀਆਂ ਲਈ ਬਣੇਗੀ ਸਿਹਤ ਬੀਮਾ ਸਕੀਮ | Amarinder Government
ਚੰਡੀਗੜ (ਅਸ਼ਵਨੀ ਚਾਵਲਾ)। ਕਾਮਨਵੈਲਥ ਖੇਡਾ ਵਿੱਚ ਮਾੜਾ ਪ੍ਰਦਰਸ਼ਨ ਕਰਨ ਵਾਲੇ ਪੰਜਾਬ ਨੂੰ ਚੰਗੇ ਰਾਹ ਪਾਉਣ ਲਈ ਆਖ਼ਰਕਾਰ ਅਮਰਿੰਦਰ ਸਰਕਾਰ ਜਾਗ ਗਈ ਹੈ। ਜਿਸ ਲਈ ਜਿੱਥੇ ਚੰਗੀ ਖੇਡ ਨੀਤੀ ਤਿਆਰ ਕਰਨ ਲਈ ਵਿਚਾਰਾ ਸ਼ੁਰੂ ਕਰ ਦਿੱਤੀ ਗਈਆ ਹਨ ਤਾਂ ਉਥੇ ਹੀ 6ਵੀਂ ਜਮਾਤ ਦੀ ਥਾਂ ‘ਤੇ ਪਹਿਲੀ ਜਮਾਤ ਤੋਂ ਹੀ ਵਿਦਿਆਰਥੀਆਂ ਨੂੰ ਖੇਡਾ ਵੱਲ ਉਤਸਾਹਿਤ ਕਰਨ ਦਾ ਫੈਸਲਾ ਕਰ ਲਿਆ ਗਿਆ ਹੈ ਤਾਂਕਿ ਪੰਜਾਬ ਵਿੱਚ ਚੰਗੇ ਅਤੇ ਨਵੇਂ ਖਿਡਾਰੀ ਤਿਆਰ ਹੋ ਸਕਣ। (Amarinder Government)
ਖੇਡ ਵਿਭਾਗ ਦੇ ਕੰਮਕਾਜ਼ ਦਾ ਜਾਇਜ਼ਾ ਲੈਂਦੇ ਹੋਏ ਮੁੱਖ ਮੰਤਰੀ ਨੇ ਓਲੰਪਿਕ, ਰਾਸ਼ਟਰਮੰਡਲ, ਏਸ਼ੀਆਈ ਆਦਿ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਖੇਡ ਮੁਕਾਬਲਿਆਂ ਵਿਚੋਂ ਤਗਮੇ ਜਿੱਤਣ ਵਾਲਿਆਂ ਖਿਡਾਰੀਆਂ ਨੂੰ ਨਗਦ ਇਨਾਮ ਦੇ ਮੌਜੂਦਾ ਢਾਂਚੇ ‘ਤੇ ਅਧਿਕਾਰੀਆਂ ਨੂੰ ਮੁੜ ਨਜ਼ਰਸਾਨੀ ਕਰਨ ਲਈ ਆਖਿਆ ਹੈ ਤਾਂ ਜੋ ਖਿਡਾਰੀਆਂ ਦੇ ਮਨੋਬਲ ਨੂੰ ਬੜਾਵਾ ਦਿੱਤਾ ਜਾ ਸਕੇ। (Amarinder Government)
ਬੁਨਿਆਦੀ ਢਾਂਚੇ ਦੀ ਵਰਤੋਂ ‘ਤੇ ਜ਼ੋਰ | Amarinder Government
ਕੈਪਟਨ ਅਮਰਿੰਦਰ ਸਿੰਘ ਨੇ ਹਾਕੀ, ਫੁੱਟਬਾਲ, ਬਾਸਕਟਬਾਲ, ਵਾਲੀਵਾਲ, ਬੈਡਮਿੰਟਨ, ਅਥਲੈਟਿਕਸ ਅਤੇ ਤੈਰਾਕੀ ਦੇ ਵਾਸਤੇ ਸੂਬੇ ਦੇ ਉੱਤਮ ਬੁਨਿਆਦੀ ਢਾਂਚੇ ਦੀ ਵਰਤੋਂ ਕਰਨ ਵਾਸਤੇ ਵੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਖੇਡ ਸਕੱਤਰ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਦੀ ਮਿਸਾਲ ਦਿੱਤੀ ਜਿਨ੍ਹਾਂ ਨੇ ਗਿੱਦੜਬਾਹ ਵਿਖੇ ‘ਮੈਰਾਥਨ ਦੌੜ 2018’ ਕਰਵਾਈ ਸੀ ਸਕੱਤਰ ਨੇ ਮੁੱਖ ਮੰਤਰੀ ਤੋਂ ਹੋਰਨਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੋਂ ਵੀ ਸ੍ਰੀ ਮੁਕਤਸਰ ਸਾਹਿਬ ਵਾਂਗ ਹੀ ਖੇਡਾਂ ਦੇ ਵਿਕਾਸ ਲਈ ਸਹਿਯੋਗ ਮੰਗਿਆ। (Amarinder Government)