Sanitation Workers Protest - Sach Kahoon Punjabi

Safai Sevak Strike: ਸਫਾਈ ਸੇਵਕਾਂ ਦੀ ਹੜਤਾਲ ਤੀਜੇ ਦਿਨ ਵੀ ਜਾਰੀ, ਵੱਡੇ ਐਕਸ਼ਨ ਦੀ ਦਿੱਤੀ ਚਿਤਾਵਨੀ
Safai Sevak Strike: (ਅਨਿਲ ਲੁਟਾਵਾ) ਅਮਲੋਹ। ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਸਫਾਈ ਸੇਵਕ ਯੂਨੀਅਨ ਅਮਲੋਹ ਵੱਲੋਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਅਣਮਿੱਥੇ ਸਮੇਂ ਤੱਕ ਕੰਮ-ਛੋੜ ਹੜਤਾਲ ਕੀਤੀ ਜਾ ਰਹੀ ਹੈ ਜੋ ਕਿ ਅੱਜ ਤੀਜਾ ਦਿਨ ਹੋ ਗਿਆ। ਯੂਨੀਅਨ ਮੈਂਬਰਾਂ ਨੇ ਨਗਰ ਕੌਂਸਲ ਅਮਲੋਹ ਦੇ ਬਾਹਰ ਧਰਨਾ ਲਾ ਕੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੇਟ ਪਰਮਜੀਤ ਪੰਮੀ ਨੇ ਦੱਸਿਆ ਕਿ ਪੰਜਾਬ ਦੇ ਸਮੂਹ ਮਿਊਂਸਪਲ ਮੁਲਾਜ਼ਮਾਂ, ਸਫਾਈ ਸੇਵਕਾਂ ਤੇ ਸੀਵਰਮੈਨਾਂ ਦੀਆਂ ਜਾਇਜ਼ ਮੰਗਾਂ ਮੰਨਵਾਉਣ ਲਈ ਜਥੇਬੰਦੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ, ਪਰ ਸਰਕਾਰ ਵੱਲੋਂ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਦਿੱਤਾ ਜਾ ਰਿਹਾ।

ਇਹ ਵੀ ਪੜ੍ਹੋ: Suvendu Adhikari: ਸੁਵੇਂਦੂ ਅਧਿਕਾਰੀ ਦੇ ਹੱਥ ’ਚ ਬੰਗਾਲ ਦੀ ਕਮਾਨ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤਾ ਐਲਾਨ

ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਕੂੜੇ ਦੀ ਡੋਰ-ਟੂ-ਡੋਰ ਕੁਲੈਕਸ਼ਨ, ਲਿਫਟਿੰਗ ਤੇ ਪ੍ਰੋਸੈਸਿੰਗ, ਵਾਟਰ ਸਪਲਾਈ ਦੀ ਆਪਰੇਸ਼ਨ ਤੇ ਮੇਨਟੀਨੈਂਸ, ਸੀਵਰੇਜ ਟਰੀਟਮੈਂਟ ਪਲਾਂਟ ਤੇ ਸੀਵਰੇਜ਼ ਦੀ ਆਪਰੇਸ਼ਨ ਤੇ ਮੇਨਟੀਨੈਂਸ ਦਾ ਸਾਰਾ ਕੰਮ ਬਾਹਰਲੀਆਂ ਕੰਪਨੀਆਂ ਨੂੰ ਠੇਕੇ ’ਤੇ ਦੇਣ ਲਈ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਤੋਂ ਮਤੇ ਪ੍ਰਵਾਨ ਕਰਵਾ ਰਹੀ ਹੈ ਤੇ ਟੈਂਡਰ ਲਗਵਾਏ ਜਾ ਰਹੇ ਹਨ। ਮੇਟ ਪੰਮੀ ਨੇ ਕਿਹਾ ਕਿ ਇਨ੍ਹਾਂ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੋਧ ’ਚ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਫੈਸਲੇ ਅਨੁਸਾਰ ਅਮਲੋਹ ਯੂਨੀਅਨ ਵੱਲੋਂ 6 ਮਈ ਤੋਂ ਅਣਮਿੱਥੇ ਸਮੇਂ ਤੱਕ ਕੰਮ-ਛੋੜ ਹੜਤਾਲ ਕੀਤੀ ਗਈ ਹੈ।

ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਮੇਟ ਪਰਮਜੀਤ ਪੰਮੀ, ਪ੍ਰਧਾਨ ਪਰਮਜੀਤ ਕੁਮਾਰ ਮਿੰਟੂ, ਕਰਮਜੀਤ ਸਿੰਘ, ਰਾਜਪਾਲ ਖੰਗਰ, ਵਿਕਰਮ, ਸਤਨਾਮ ਸਿੰਘ, ਸੰਜੇ ਕੁਮਾਰ, ਬਲਜੀਤ ਕੁਮਾਰ, ਬਲਜਿੰਦਰ ਕੁਮਾਰ, ਨਰੇਸ਼, ਯੁਗੇਸ਼ ਬੈਂਸ, ਬਵਲੀ ਰਾਣੀ, ਰੇਖਾ ਰਾਣੀ, ਆਸਾ ਰਾਣੀ, ਲਖਵਿੰਦਰ ਕੌਰ, ਧੰਨੋ ਰਾਣੀ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।

ਅਮਲੋਹ: ਨਗਰ ਕੌਂਸਲ ਅਮਲੋਹ ਅੱਗੇ ਕੰਮ-ਛੋੜ ਹੜਤਾਲ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਸਫਾਈ ਸੇਵਕ ਯੂਨੀਅਨ ਦੇ ਮੈਂਬਰ। ਤਸਵੀਰ: ਅਨਿਲ ਲੁਟਾਵਾ