Body Doantion - Sach Kahoon Punjabi

Body Donation Punjab: ਮਾਤਾ ਸਵਰਨ ਕੌਰ ਇੰਸਾਂ ਨੇ ਵੀ ਖੱਟਿਆ ਸਰੀਰਦਾਨੀ ਹੋਣ ਦਾ ਮਾਣ
Body Donation Punjab: ਮੋਗਾ (ਵਿੱਕੀ ਕੁਮਾਰ)। ਬਲਾਕ ਮੋਗਾ ਦੇ ਪਿੰਡ ਘੱਲ ਕਲਾਂ ਵਾਸੀ ਸਾਬਕਾ ਪੰਚਾਇਤ ਮੈਂਬਰ ਮਾਤਾ ਸਵਰਨ ਕੌਰ ਇੰਸਾਂ ਪਤਨੀ ਰੱਖਾ ਸਿੰਘ ਇੰਸਾਂ ਦੀ ਅਚਾਨਕ ਮੌਤ ਹੋਣ ਪਿੱਛੋਂ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਸ਼ਾਮ ਨੂੰ ਮਾਤਾ ਸਵਰਨ ਕੌਰ ਇੰਸਾਂ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਦੇ ਹੋਏ ਸੱਚਖੰਡ ਜਾ ਬਿਰਾਜੇ ਸਨ। ਜਿਸ ਉਪਰੰਤ ਉਨ੍ਹਾਂ ਦੇ ਪੁੱਤਰ ਚਰਨ ਸਿੰਘ ਇੰਸਾਂ (ਪ੍ਰੇਮੀ ਸੇਵਕ) ਤੇ ਜਗਰੂਪ ਸਿੰਘ ਇੰਸਾਂ, ਪੋਤਰੇ ਸੰਦੀਪ ਸਿੰਘ ਇੰਸਾਂ ਸੱਚੀ ਪ੍ਰੇਮੀ ਸੰਮਤੀ ਨੇ ਬਲਾਕ ਮੋਗਾ ਦੇ ਜਿੰਮੇਵਾਰ ਨਾਲ ਤਾਲਮੇਲ ਕਰਕੇ ਮਾਤਾ ਸਵਰਨ ਕੌਰ ਇੰਸਾਂ ਦੀ ਮ੍ਰਿਤਕ ਦੇਹ ਅਜੈ ਸੰਘਾਲ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸ ਐਂਡ ਰਿਸਰਚ ਹਸਪਤਾਲ ਜ਼ਿਲ੍ਹਾ ਸ਼ਾਮਲੀ ਉੱਤਰ ਪ੍ਰਦੇਸ਼ ਨੂੰ ਮੈਡੀਕਲ ਖੋਜਾਂ ਕਰਨ ਲਈ ਦਾਨ ਕਰ ਦਿੱਤੀ ਹੈ। Body Donation Punjab

ਇਸ ਮੌਕੇ ਨਗਰ ਦੇ ਪੰਤਵੰਤੇ ਸੱਜਣ ਤੇ ਵਿਸ਼ੇਸ਼ ਤੌਰ ’ਤੇ ਪੁੱਜੇ ਸਰਪੰਚ ਹਰਪ੍ਰੀਤ ਕੌਰ ਦੇ ਪਤੀ ਸਰਦਾਰ ਸੁਖਚੈਨ ਸਿੰਘ, ਨਾਇਬ ਤਹਿਸੀਲਦਾਰ ਬਲਦੇਵ ਸਿੰਘ, ਲੈਕਚਰਾਰ ਬਲਵਿੰਦਰ ਸਿੰਘ ਜੀ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 175 ਸੇਵਾ ਕਾਰਜਾਂ ਦੀ ਖੁੱਲ ਕੇ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਸਰੀਰਦਾਨ ਕਰਨ ਨਾਲ ਡਾਕਟਰੀ ਸਿਖ ਰਹੇ ਵਿਦਿਆਰਥੀਆਂ ਉਪਰ ਬਹੁਤ ਵੱਡਾ ਪਰਉਪਕਾਰ ਹੈ, ਜਿਸ ਨਾਲ ਆਉਣ ਵਾਲੇ ਸਮੇਂ ’ਚ ਸਮੁੱਚੀ ਮਨੁੱਖਤਾ ਨੂੰ ਫਾਇਦਾ ਹੋਵੇਗਾ। ਡੇਰਾ ਸੱਚਾ ਸੌਦਾ ਦੀਆਂ ਪਾਵਨ ਪ੍ਰੇਰਨਾਵਾਂ ਸਦਕਾ ਮਾਤਾ ਸਵਰਨ ਕੌਰ ਇੰਸਾਂ ਦੀ ਅਰਥੀ ਨੂੰ ਉਨ੍ਹਾਂ ਦੀ ਧੀ ਗੁਰਮੇਲ ਕੌਰ ਇੰਸਾਂ, ਨੂੰਹਾਂ ਮਨਜੀਤ ਕੌਰ ਇੰਸਾਂ ਤੇ ਹਰਦੀਪ ਕੌਰ ਇੰਸਾਂ ਨੇ ਮੋਢਾ ਦਿੱਤਾ।

Read Also : IPL 2026: ਕ੍ਰਿਕੇਟਰਾਂ ਨੂੰ ਮਿਲ ਰਹੇ ਸ਼ੱਕੀ ਵਿਅਕਤੀ, ਨਿਯਮਾਂ ਸਬੰਧੀ BCCI ਸਖ਼ਤ

ਮਾਤਾ ਸਵਰਨ ਕੌਰ ਇੰਸਾਂ ਦੀ ਮ੍ਰਿਤਕ ਦੇਹ ਵਾਲੀ ਐਮਬੂਲੈਂਸ ਰਵਾਨਾ ਹੋਣ ਵੇਲੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਤੇ ਸਾਧ-ਸੰਗਤ ਨੇ ਪਵਿੱਤਰ ਨਾਅਰਾ ਲਾ ਕੇ ਫ਼ੁੱਲਾਂ ਦੀ ਵਰਖਾ ਕੀਤੀ, ਜਿਸ ਦੀ ਚਰਚਾ ਸਾਰੇ ਇਲਾਕੇ ਵਿੱਚ ਹੋ ਰਹੀ ਹੈ। ਇਸ ਮੌਕੇ ਸੱਚੇ ਨਿਮਰ ਸੇਵਾਦਾਰ ਗੁਰਜੀਤ ਸਿੰਘ ਇੰਸਾਂ, ਰਾਮ ਇੰਸਾਂ, ਭੈਣ ਆਸ਼ਾ ਰਾਣੀ ਇੰਸਾਂ ਨੇ ਦੱਸਿਆ ਕਿ ਮਾਤਾ ਸਵਰਨ ਕੌਰ ਇੰਸਾਂ ਦੀ ਜੋ ਮ੍ਰਿਤਕ ਦੇਹ ਦਾਨ ਕੀਤੀ ਜਾ ਰਹੀ ਹੈ, ਇਹ ਸਮੁੱਚੀ ਮਾਨਵਤਾ ਲਈ ਬਹੁੱਤ ਵੱਡੀ ਸੇਵਾ ਹੈ। ਪਰਿਵਾਰ ਦੀ ਇਸ ਸੇਵਾ ਨੂੰ ਹਮੇਸ਼ਾ ਹੀ ਯਾਦ ਕੀਤਾ ਜਾਵੇਗਾ। ਇਸ ਮੌਕੇ ਮਾਸਟਰ ਭਗਵਾਨ ਦਾਸ ਇੰਸਾਂ, ਪਰਮਜੀਤ ਸਿੰਘ ਇੰਸਾਂ ਪ੍ਰੇਮੀ ਸੇਵਕ ਭੈਣ ਕਰਮਜੀਤ ਕੌਰ ਇੰਸਾਂ ਜੀ ਨੇ ਵੀ ਕਿਹਾ ਕਿ ਡੇਰਾ ਸੱਚਾ ਸੌਦਾ ਦਾ ਇਹ ਉਪਰਾਲਾ ਬਹੁੱਤ ਹੀ ਸ਼ਲਾਘਾਯੋਗ ਹੈ।

ਇਸ ਸੇਵਾ ਕਾਰਜ ਨੂੰ ਕਰਨ ਲਈ ਬਹੁਤ ਹੀ ਵੱਡੇ ਜਿਗਰੇ ਦੀ ਲੋੜ ਹੁੰਦੀ ਹੈ ਕਿਉਂ ਕਿ ਐਸਾ ਚੰਗਾ ਕੰਮ ਰੂੜੀਵਾਦੀ ਸੋਚ ਤੋਂ ਉਪਰ ਉੱਠ ਕੇ ਸਮਾਜ ਦੇ ਵਹਿਮ ਭਰਮਾਂ ਨੂੰ ਪਿੱਛੇ ਛੱਡ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਂ ਡੇਰਾ ਪ੍ਰੇਮੀਆਂ ਅੰਦਰ ਐਡੀ ਵੱਡੀ ਸੋਚ ਨੂੰ ਉਜਾਗਰ ਕਰਨ ਵਾਲੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਤਹਿਦਿਲੋ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੀ ਚੰਗੀ ਸਿੱਖਿਆ ਕਰਕੇ ਮੈਡੀਕਲ ਦੀ ਪੜਾਈ ਕਰਦੇ ਬੱਚਿਆਂ ਨੂੰ ਬਹੁੱਤ ਵੱਡਾ ਲਾਹਾ ਮਿਲ ਰਿਹਾ ਹੈ। ਇਸ ਮੌਕੇ ਪੰਚਾਇਤ ਮੈਂਬਰ ਕਰਮਜੀਤ ਸਿੰਘ, ਜਗਤਾਰ ਸਿੰਘ ਕਾਕਾ ਤੇ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ ਤੇ ਵੱਡੀ ਗਿਣਤੀ ’ਚ ਬਲਾਕ ਦੀ ਸਾਧ-ਸੰਗਤ ਤੇ ਸੇਵਾਦਾਰ ਹਾਜ਼ਰ ਸਨ।