IPL 2026 Final - Sach Kahoon Punjabi

IPL 2026 Final: IPL ਫਾਈਨਲ ਅੱਜ, ਗੁਜਰਾਤ ਦਾ ਸਾਹਮਣਾ ਮਜ਼ਬੂਤ RCB ਨਾਲ, ਦੋਵਾਂ ਕੋਲ ਦੂਜਾ ਖਿਤਾਬ ਜਿੱਤਣ ਦਾ ਮੌਕਾ
IPL 2026 Final: ਸਪੋਰਟਸ ਡੈਸਕ। ਆਈਪੀਐਲ 2026 ਦਾ ਫਾਈਨਲ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਮੌਜ਼ੂਦਾ ਚੈਂਪੀਅਨ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਤੇ ਗੁਜਰਾਤ ਟਾਈਟਨਜ਼ (ਜੀਟੀ) ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਨਰਿੰਦਰ ਮੋਦੀ ਸਟੇਡੀਅਮ ’ਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਦੋਵਾਂ ਟੀਮਾਂ ਕੋਲ ਦੂਜੀ ਵਾਰ ਖਿਤਾਬ ਜਿੱਤਣ ਦਾ ਮੌਕਾ ਹੈ। ਆਰਸੀਬੀ ਨੇ ਪਿਛਲੇ ਸਾਲ ਆਪਣਾ ਪਹਿਲਾ ਖਿਤਾਬ ਜਿੱਤਿਆ ਸੀ, ਜਦੋਂ ਕਿ ਗੁਜਰਾਤ 2022 ’ਚ ਆਪਣੇ ਪਹਿਲੇ ਸੀਜ਼ਨ ’ਚ ਚੈਂਪੀਅਨ ਬਣਿਆ ਸੀ।

ਫਾਈਨਲ ਮੈਚ ਪ੍ਰੀਵਿਊ ਰਿਪੋਰਟ

ਟੌਪ ਟ੍ਰੈਂਡਸ

ਆਖਰੀ 8 ਫਾਈਨਲ ਕੁਆਲੀਫਾਇਰ 1 ਜਿੱਤਣ ਵਾਲੀ ਟੀਮ ਨੇ ਜਿੱਤੇ ਹਨ। 2016 ਤੋਂ ਬਾਅਦ ਸਾਰੇ ਫਾਈਨਲ ਕੁਆਲੀਫਾਇਰ 1 ’ਚ ਖੇਡਣ ਵਾਲੀਆਂ ਟੀਮਾਂ ਵਿਚਕਾਰ ਖੇਡੇ ਗਏ ਹਨ। 2016 ’ਚ, ਹੈਦਰਾਬਾਦ ਐਲੀਮੀਨੇਟਰ ਜਿੱਤ ਕੇ ਚੈਂਪੀਅਨ ਬਣਿਆ ਸੀ।

200+ ਦਾ ਸਕੋਰ ਜਿੱਤ ਦੀ ਗਰੰਟੀ ਹੈ। ਪਿਛਲੇ 18 ਸਾਲਾਂ ’ਚ, ਆਈਪੀਐਲ ਫਾਈਨਲ ’ਚ 200+ ਦਾ ਪਿੱਛਾ ਨਹੀਂ ਕੀਤਾ ਗਿਆ ਹੈ, ਭਾਵ 200+ ਦਾ ਸਕੋਰ ਜਿੱਤ ਦੀ ਗਰੰਟੀ ਹੈ। 2008 ਤੋਂ 2025 ਤੱਕ, ਫਾਈਨਲ ’ਚ ਚਾਰ ਵਾਰ 200+ ਸਕੋਰ ਬਣਾਇਆ ਗਿਆ ਹੈ, ਜਿਸ ਦਾ ਕਦੇ ਪਿੱਛਾ ਨਹੀਂ ਕੀਤਾ ਗਿਆ।

ਗੁਜਰਾਤ ਲਈ ਚੋਟੀ ਦੇ 3 ਖਿਡਾਰੀ | IPL 2026 Final

ਸ਼ੁਭਮਨ ਗਿੱਲ : ਕੁਆਲੀਫਾਇਰ 2 ’ਚ ਰਾਜਸਥਾਨ ਵਿਰੁੱਧ 104 ਦੌੜਾਂ ਦਾ ਸੈਂਕੜਾ ਬਣਾਇਆ। ਉਸਨੇ ਇਸ ਸੀਜ਼ਨ ’ਚ ਛੇ ਅਰਧ ਸੈਂਕੜੇ ਵੀ ਲਾਏ ਹਨ। ਉਸਨੇ 15 ਮੈਚਾਂ ’ਚ 722 ਦੌੜਾਂ ਬਣਾਈਆਂ ਹਨ।

ਸਾਈ ਸੁਦਰਸ਼ਨ : ਰਾਜਸਥਾਨ ਵਿਰੁੱਧ 58 ਦੌੜਾਂ ਬਣਾਈਆਂ ਤੇ ਗਿੱਲ ਨਾਲ 77 ਗੇਂਦਾਂ ’ਚ 167 ਦੌੜਾਂ ਦੀ ਸੈਂਕੜੇ ਵਾਲੀ ਸਾਂਝੇਦਾਰੀ ਵੀ ਕੀਤੀ ਹੈ। ਉਸਨੇ 16 ਮੈਚਾਂ ’ਚ 710 ਦੌੜਾਂ ਬਣਾਈਆਂ ਹਨ।

ਕਾਗਿਸੋ ਰਬਾਡਾ : ਮੌਜ਼ੂਦਾ ਸੀਜ਼ਨ ’ਚ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ, ਰਬਾਡਾ ਨੇ 28 ਵਿਕਟਾਂ ਹਾਸਲ ਕੀਤੀਆਂ ਹਨ। ਉਨ੍ਹਾਂ ਰਾਜਸਥਾਨ ਵਿਰੁੱਧ 2 ਵਿਕਟਾਂ ਲਈਆਂ, ਜਿਸ ’ਚ ਵੈਭਵ ਸੂਰਿਆਵੰਸ਼ੀ (96 ਦੌੜਾਂ) ਦੀ ਵਿਕਟ ਵੀ ਸ਼ਾਮਲ ਹੈ।

Read Also : Welfare Work: ਪੱਤਰਕਾਰ ਨੇ ਗਲਤੀ ਨਾਲ ਖਾਤੇ ’ਚ ਆਏ 25 ਹਜ਼ਾਰ ਵਾਪਸ ਕਰ ਕੇ ਦਿਖਾਈ ਇਮਾਨਦਾਰੀ

ਬੰਗਲੁਰੂ ਲਈ ਚੋਟੀ ਦੇ 3 ਖਿਡਾਰੀ

ਵਿਰਾਟ ਕੋਹਲੀ : ਪਿਛਲੇ ਮੈਚ ’ਚ ਗੁਜਰਾਤ ਵਿਰੁੱਧ 43 ਦੌੜਾਂ ਦੀ ਪਾਰੀ ਖੇਡੀ। ਵਿਰਾਟ ਨੇ ਇਸ ਸੀਜ਼ਨ ’ਚ 600 ਦੌੜਾਂ ਬਣਾਈਆਂ ਹਨ। ਹੁਣ ਤੱਕ ਖੇਡੇ ਗਏ 15 ਮੈਚਾਂ ’ਚ ਇੱਕ ਸੈਂਕੜਾ ਤੇ ਚਾਰ ਅਰਧ ਸੈਂਕੜੇ ਲਾਏ ਹਨ।

ਰਜਤ ਪਾਟੀਦਾਰ : ਕੁਆਲੀਫਾਇਰ 1 ’ਚ ਗੁਜਰਾਤ ਵਿਰੁੱਧ ਅਜੇਤੂ 93 ਦੌੜਾਂ ਬਣਾ ਕੇ ਆਪਣੀ ਟੀਮ ਨੂੰ 250 ਤੋਂ ਪਾਰ ਪਹੁੰਚਾਇਆ। ਇਸ ਸੀਜ਼ਨ ’ਚ, ਉਨ੍ਹਾਂ ਨੇ 14 ਮੈਚਾਂ ’ਚ 196.76 ਦੇ ਸਟ੍ਰਾਈਕ ਰੇਟ ਨਾਲ 486 ਦੌੜਾਂ ਬਣਾਈਆਂ ਹਨ।

ਭੁਵਨੇਸ਼ਵਰ ਕੁਮਾਰ : ਪਰਪਲ ਕੈਪ ਦੀ ਦੌੜ ’ਚ ਦੂਜੇ ਸਥਾਨ ’ਤੇ। 15 ਮੈਚਾਂ ਵਿੱਚ 26 ਵਿਕਟਾਂ ਲਈਆਂ ਹਨ। ਉਸਨੇ ਗੁਜਰਾਤ ਵਿਰੁੱਧ ਪਿਛਲੇ ਮੈਚ ’ਚ 2 ਵਿਕਟਾਂ ਹਾਸਲ ਕੀਤੀਆਂ ਸਨ।

ਸੱਟ ਤੇ ਤੰਦਰੁਸਤੀ | IPL 2026 Final

ਮੁਹੰਮਦ ਸਿਰਾਜ ਨੂੰ ਰਾਜਸਥਾਨ ਰਾਇਲਜ਼ ਵਿਰੁੱਧ ਕੁਆਲੀਫਾਇਰ 2 ਦੌਰਾਨ ਮੋਢੇ ਦੀ ਤਕਲੀਫ਼ ਦਾ ਸਾਹਮਣਾ ਕਰਨਾ ਪਿਆ ਸੀ। ਉਸਨੇ ਆਪਣਾ ਸਪੈੱਲ ਪੂਰਾ ਕੀਤਾ, ਪਰ ਫਾਈਨਲ ਤੋਂ ਪਹਿਲਾਂ ਉਸਦੀ ਤੰਦਰੁਸਤੀ ਗੁਜਰਾਤ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।

ਪਿੱਚ ਤੇ ਮੌਸਮ ਰਿਪੋਰਟ

ਨਰਿੰਦਰ ਮੋਦੀ ਸਟੇਡੀਅਮ ’ਚ ਇੱਕ ਦਿਲਚਸਪ ਮੁਕਾਬਲੇ ਦੀ ਉਮੀਦ ਹੈ। ਮੌਜ਼ੂਦਾ ਸੀਜ਼ਨ ’ਚ ਸਿਰਫ ਤਿੰਨ ਵਾਰ ਹੀ ਇੱਥੇ 200 ਦਾ ਸਕੋਰ ਪਹੁੰਚਿਆ ਹੈ। ਇਸ ਲਈ, ਗੁਜਰਾਤ ਦੇ ਗੇਂਦਬਾਜ਼ ਘਰੇਲੂ ਹਾਲਾਤਾਂ ’ਚ ਬੰਗਲੁਰੂ ਦੇ ਬੱਲੇਬਾਜ਼ਾਂ ਦੀ ਪਰਖ ਕਰਨਗੇ। ਦੋਵਾਂ ਟੀਮਾਂ ਦਾ ਇਸ ਮੈਦਾਨ ’ਤੇ ਬਰਾਬਰ ਰਿਕਾਰਡ ਹੈ। ਦੋਵਾਂ ਨੇ ਇੱਕ-ਇੱਕ ਮੈਚ ਆਪਣੇ ਨਾਂਅ ਕੀਤਾ ਹੈ।

ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11

ਬੈਂਗਲੁਰੂ : ਵਿਰਾਟ ਕੋਹਲੀ, ਵੈਂਕਟੇਸ਼ ਅਈਅਰ, ਦੇਵਦੱਤ ਪਾਡੀਕਲ, ਰਜਤ ਪਾਟੀਦਾਰ (ਕਪਤਾਨ), ਜਿਤੇਸ਼ ਸ਼ਰਮਾ (ਵਿਕਟਕੀਪਰ), ਟਿਮ ਡੇਵਿਡ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਜੈਕਬ ਡਫੀ, ਜੋਸ਼ ਹੇਜ਼ਲਵੁੱਡ, ਰਸੀਖ ਸਲਾਮ, ਤੇ ਰੋਮੀਓ ਸ਼ੈਫਰਡ।

ਗੁਜਰਾਤ : ਸ਼ੁਭਮਨ ਗਿੱਲ (ਕਪਤਾਨ), ਸਾਈ ਸੁਦਰਸ਼ਨ, ਜੋਸ ਬਟਲਰ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਨਿਸ਼ਾਂਤ ਸਿੰਧੂ, ਜੇਸਨ ਹੋਲਡਰ, ਰਾਸ਼ਿਦ ਖਾਨ, ਕੁਲਵੰਤ ਖੇਜਰੋਲੀਆ, ਕਾਗਿਸੋ ਰਬਾਡਾ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨਾ ਤੇ ਰਾਹੁਲ ਤਿਵਾਤੀਆ।

IPL 2026 ਪਲੇਆਫ ਦਾ ਸ਼ਡਿਊਲ ਜਾਰੀ, ਅਹਿਮਦਾਬਾਦ ’ਚ ਖੇਡਿਆ ਜਾਵੇਗਾ FINAL
ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2026 ਪਲੇਆਫ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਇਹ 26 ਮਈ ਨੂੰ ਕੁਆਲੀਫਾਇਰ 1 ਨਾਲ ਸ਼ੁਰੂ ਹੋਵੇਗਾ। ਟੂਰਨਾਮੈਂਟ ਦਾ ਫਾਈਨਲ 31 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ। ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮੰਗਲਵਾਰ ਨੂੰ ਪਲੇਆਫ ਦੇ ਵੇਰਵੇ ਜਾਰੀ ਕੀਤੇ। 5 ਮਈ ਤੱਕ, ਆਈਪੀਐਲ 2026 ’ਚ 48 ਮੈਚ ਖੇਡੇ ਜਾ ਚੁੱਕੇ ਹਨ। 70 ਮੈਚਾਂ ਤੋਂ ਬਾਅਦ ਪਲੇਆਫ ਮੁਕਾਬਲੇ ਖੇਡੇ ਜਾਣਗੇ।

ਧਰਮਸ਼ਾਲਾ ’ਚ ਕੁਆਲੀਫਾਇਰੁ-1, ਚੰਡੀਗੜ੍ਹ ਨੂੰ ਮਿਲੀ 2 ਮੈਚਾਂ ਦੀ ਮੇਜ਼ਬਾਨੀ

ਆਈਪੀਐਲ 2026 ਦਾ ਪਹਿਲਾ ਪਲੇਆਫ ਮੈਚ, ਕੁਆਲੀਫਾਇਰ-1, 26 ਮਈ ਨੂੰ ਧਰਮਸ਼ਾਲਾ ਦੇ ਐਚਪੀਸੀਏ ਸਟੇਡੀਅਮ ’ਚ ਖੇਡਿਆ ਜਾਵੇਗਾ। ਅੰਕ ਸੂਚੀ ’ਚ ਚੋਟੀ ਦੀਆਂ ਦੋ ਟੀਮਾਂ ਇੱਕ-ਦੂਜੇ ਦੇ ਸਾਹਮਣੇ ਹੋਣਗੀਆਂ। ਫਿਰ ਟੂਰਨਾਮੈਂਟ ਚੰਡੀਗੜ੍ਹ ਦੇ ਨਵੇਂ ਅੰਤਰਰਾਸ਼ਟਰੀ ਕ੍ਰਿਕੇਟ ਸਟੇਡੀਅਮ ’ਚ ਜਾਵੇਗਾ, ਜਿੱਥੇ ਐਲੀਮੀਨੇਟਰ 27 ਮਈ ਨੂੰ ਤੇ ਕੁਆਲੀਫਾਇਰ-2 29 ਮਈ ਨੂੰ ਖੇਡਿਆ ਜਾਵੇਗਾ। IPL 2026

Read Also : Rajasthan Weather News: ਅੱਜ 7 ਜ਼ਿਲ੍ਹਿਆਂ ’ਚ ਤੂਫਾਨ ਤੇ ਮੀਂਹ ਦਾ ਅਲਰਟ, ਬਾੜਮੇਰ ਰਿਹਾ ਸਭ ਤੋਂ ਗਰਮ

ਅਹਿਮਦਾਬਾਦ ’ਚ ਲਗਾਤਾਰ ਦੂਜੇ ਸਾਲ ਫਾਈਨਲ ਮੁਕਾਬਲਾ | IPL 2026

ਸੀਜ਼ਨ ਦਾ ਗ੍ਰੈਂਡ ਫਿਨਾਲੇ 31 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ। ਨਰਿੰਦਰ ਮੋਦੀ ਸਟੇਡੀਅਮ ਲਗਾਤਾਰ ਦੂਜੇ ਸਾਲ ਟਾਈਟਲ ਮੈਚ ਦੀ ਮੇਜ਼ਬਾਨੀ ਕਰੇਗਾ। ਆਈਪੀਐਲ 2025 ਦਾ ਫਾਈਨਲ ਵੀ ਇੱਥੇ ਖੇਡਿਆ ਗਿਆ ਸੀ, ਜਿੱਥੇ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਨੇ ਪੰਜਾਬ ਕਿੰਗਜ਼ ਨੂੰ ਹਰਾ ਕੇ ਟਰਾਫੀ ਆਪਣੇ ਨਾਂਅ ਕੀਤੀ ਸੀ।

ਬੰਗਲੁਰੂ ਤੋਂ ਅਹਿਮਦਾਬਾਦ ਕਿਉਂ ਸ਼ਿਫਟ ਹੋਇਆ ਫਾਈਨਲ?

ਇਸ ਸਾਲ, ਪਲੇਆਫ ਲਈ ਤਿੰਨ ਵੱਖ-ਵੱਖ ਥਾਵਾਂ ਦੀ ਚੋਣ ਕੀਤੀ ਗਈ ਹੈ। ਬੰਗਲੌਰ ਨੂੰ ਅਸਲ ’ਚ ਫਾਈਨਲ ਦੀ ਮੇਜ਼ਬਾਨੀ ਕਰਨੀ ਸੀ। ਹਾਲਾਂਕਿ, ਸਥਾਨਕ ਐਸੋਸੀਏਸ਼ਨ ਤੇ ਅਧਿਕਾਰੀਆਂ ਦੀਆਂ ਕੁਝ ਮੰਗਾਂ ਸਨ ਜੋ ਬੀਸੀਸੀਆਈ ਦੇ ਪ੍ਰੋਟੋਕੋਲ ਤੇ ਦਿਸ਼ਾ-ਨਿਰਦੇਸ਼ਾਂ ਤੋਂ ਪਰੇ ਸਨ। ਨਤੀਜੇ ਵਜੋਂ, ਸਥਾਨ ਨੂੰ ਬਦਲਣਾ ਪਿਆ, ਤੇ ਅਹਿਮਦਾਬਾਦ ਨੂੰ ਫਾਈਨਲ ਦੀ ਮੇਜ਼ਬਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ। IPL 2026