Banking Crisis India - Sach Kahoon Punjabi

Banking Crisis India: ਬੈਂਕਿੰਗ ਪ੍ਰਣਾਲੀ ’ਚ ਮਨੁੱਖੀ ਸੰਵੇਦਨਾ ਜ਼ਰੂਰੀ
Banking Crisis India: ਓਡੀਸ਼ਾ ਦੇ ਓਡੀਸ਼ਾ ਗ੍ਰਾਮੀਣ ਬੈਂਕ ਦੀ ਮਾਲੀਪੋਸੀ ਬ੍ਰਾਂਚ ’ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਿਸਟਮ ਦੀ ਸਖ਼ਤੀ ਤੇ ਕਾਗ਼ਜ਼ੀ ਨਿਯਮਾਂ ਦੇ ਅੱਗੇ ਇੱਕ ਆਦਿਵਾਸੀ ਗਰੀਬ ਆਦਮੀ ਦੀ ਬੇਬਸੀ ਸਾਹਮਣੇ ਆਈ। ਕੇਓਂਝਰ ਜ਼ਿਲ੍ਹੇ ’ਚ ਇੱਕ ਆਦਿਵਾਸੀ ਵਿਅਕਤੀ 27 ਅਪਰੈਲ ਨੂੰ ਆਪਣੀ ਮਰੀ ਹੋਈ ਭੈਣ ਦਾ ਪਿੰਜਰ ਲੈ ਕੇ ਬੈਂਕ ’ਚ ਉਸ ਦੇ ਨਾਂਅ ਦੇ ਪੈਸੇ ਕਢਵਾਉਣ ਪਹੁੰਚ ਗਿਆ। ਇਹ ਘਟਨਾ ਕੇਓਂਝਰ ਜ਼ਿਲ੍ਹੇ ਦੇ ਪਟਨਾ ਬਲਾਕ ’ਚ ਸਥਿਤ ਓਡੀਸ਼ਾ ਗ੍ਰਾਮੀਣ ਬੈਂਕ ਦੀ ਮਾਲੀਪੋਸੀ ਬ੍ਰਾਂਚ ’ਚ ਵਾਪਰੀ। ਦਿਆਨਾਲੀ ਪਿੰਡ ਦੇ ਜੀਤੂ ਮੁੰਡਾ ਦੀ ਵੱਡੀ ਭੈਣ ਕਲਰਾ ਮੁੰਡਾ (56) ਦੀ ਮੌਤ 26 ਜਨਵਰੀ 2026 ਨੂੰ ਹੋਈ ਸੀ। Banking Crisis India

ਅਸਲ ’ਚ  ਜੀਤੂ ਮੁੰਡਾ ਦੀ 56 ਸਾਲਾ ਭੈਣ ਕਲਰਾ ਮੁੰਡਾ ਦਾ ਵਿਆਹ ਗੁਆਂਢੀ ਜ਼ਿਲ੍ਹੇ ਜਾਜਪੁਰ ਦੇ ਸੁਕਰੂ ਮੁੰਡਾ ਨਾਲ ਹੋਇਆ ਸੀ। ਕਲਰਾ ਅਤੇ ਸੁਕਰੂ ਦਾ ਇੱਕ ਬੇਟਾ ਵੀ ਸੀ, ਪਰ ਪਤੀ ਅਤੇ ਬੇਟੇ ਦੀ ਮੌਤ ਤੋਂ ਬਾਅਦ ਉਹ ਆਪਣੇ ਪੇਕੇ ਦਿਆਨਾਲੀ ਵਾਪਸ ਆ ਗਈ ਸੀ ਅਤੇ ਦਿਹਾੜੀ ਮਜ਼ਦੂਰੀ ਕਰਕੇ ਗੁਜ਼ਾਰਾ ਕਰ ਰਹੀ ਸੀ। ਕੁਝ ਮਹੀਨੇ ਪਹਿਲਾਂ ਕਲਰਾ ਨੇ ਆਪਣਾ ਇੱਕ ਵੱਛਾ ਵੇਚਿਆ ਸੀ ਅਤੇ ਉਸ ਤੋਂ ਮਿਲੇ 19,300 ਰੁਪਏ ਆਪਣੇ ਖਾਤੇ ’ਚ  ਜਮ੍ਹਾ ਕਰਵਾਏ ਸਨ। ਦੋ ਮਹੀਨੇ ਪਹਿਲਾਂ ਕਲਰਾ ਮੁੰਡਾ ਦੀ ਮੌਤ ਹੋ ਗਈ ਅਤੇ ਉਸ ਦਾ ਭਰਾ ਜੀਤੂ ਰਕਮ ਕਢਵਾਉਣ ਲਈ ਬੈਂਕ ਪਹੁੰਚਿਆ।

Banking Crisis India: ਬੈਂਕਿੰਗ ਪ੍ਰਣਾਲੀ ’ਚ ਮਨੁੱਖੀ ਸੰਵੇਦਨਾ ਜ਼ਰੂਰੀ

ਜੀਤੂ ਆਪਣੀ ਮਰੀ ਹੋਈ ਭੈਣ ਦੇ ਖਾਤੇ ’ਚ ਪਏ ਇਨ੍ਹਾਂ ਪੈਸਿਆਂ ਨੂੰ ਕਢਵਾਉਣਾ ਚਾਹੁੰਦਾ ਸੀ। ਜੀਤੂ ਮੁੰਡਾ ਨੇ ਦੱਸਿਆ ਕਿ ਉਹ ਕਈ ਵਾਰ ਬੈਂਕ ਗਿਆ ਅਤੇ ਉੱਥੋਂ ਦੇ ਕਰਮਚਾਰੀਆਂ ਨੇ ਉਸ ਨੂੰ ਖਾਤਾਧਾਰਕ ਨੂੰ ਲਿਆਉਣ ਲਈ ਕਿਹਾ ਤਾਂ ਜੋ ਉਸ ਦੇ ਨਾਂਅ ’ਤੇ ਜਮ੍ਹਾ ਰਾਸ਼ੀ ਕਢਵਾਈ ਜਾ ਸਕੇ। ਹਾਲਾਂਕਿ ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦੀ ਮੌਤ ਹੋ ਚੁੱਕੀ ਹੈ, ਫਿਰ ਵੀ ਉਨ੍ਹਾਂ ਨੇ ਉਸ ਦੀ ਗੱਲ ਨਾ ਸੁਣੀ ਅਤੇ ਉਸ ਨੂੰ ਬੈਂਕ ਲਿਆਉਣ ’ਤੇ ਅੜੇ ਰਹੇ ਤੇ ਕਹਿੰਦੇ ‘ਸਬੂਤ ਲਿਆਓ’ ਇਸ ਤਰ੍ਹਾਂ ਅਣਮਨੁੱਖੀ ਦਬਾਅ ’ਚ ਆ ਕੇ ਉਸ ਨੇ ਨਿਰਾਸ਼ਾ ’ਚ  ਕਬਰ ’ਚੋਂ ਸਬੂਤ ਲਈ ਆਪਣੀ ਮ੍ਰਿਤਕ ਭੈਣ ਦਾ ਪਿੰਜਰ ਬਾਹਰ ਕੱਢ ਲਿਆ।

Read Also : West Bengal Election Results 2026: ਹੁਣ ਤੱਕ ਦੀ ਸਭ ਤੋਂ ਵੱਡੀ ਖਬਰ, ਰੁਝਾਨਾਂ 'ਚ ਪੱਛਮੀ ਬੰਗਾਲ 'ਚ ਭਾਜਪਾ ਨੂੰ ਮਿਲਿਆ ਬਹੁਮਤ

ਹਾਲਾਂਕਿ ਬੈਂਕ ਕਰਮਚਾਰੀਆਂ ਅਨੁਸਾਰ ਉਨ੍ਹਾਂ ਨੇ ਜੀਤੂ ਤੋਂ ਕਾਨੂੰਨੀ ਦਸਤਾਵੇਜ਼ ਮੰਗੇ ਸਨ ਤਾਂ ਜੋ ਇਹ ਸਾਬਤ ਹੋ ਸਕੇ ਕਿ ਜੀਤੂ ਮੁੰਡਾ ਹੀ ਕਲਰਾ ਮੁੰਡਾ ਦਾ ਅਸਲ ਉੱਤਰਾਧਿਕਾਰੀ ਹੈ। ਓਡੀਸ਼ਾ ਪੁਲਿਸ ਅਨੁਸਾਰ ਜੀਤੂ ਇੱਕ ਅਨਪੜ੍ਹ ਆਦਿਵਾਸੀ ਹੈ। ਉਸ ਨੂੰ ਇਹ ਨਹੀਂ ਪਤਾ ਕਿ ਕਾਨੂੰਨੀ ਵਾਰਸ ਜਾਂ ਨਾਮਜ਼ਦ ਕੀ ਹੁੰਦਾ ਹੈ। ਬੈਂਕ ਅਧਿਕਾਰੀ ਉਸ ਨੂੰ ਮ੍ਰਿਤਕ ਵਿਅਕਤੀ ਦੇ ਖਾਤੇ ’ਚੋਂ ਪੈਸੇ ਕਢਵਾਉਣ ਦੀ ਪ੍ਰਕਿਰਿਆ ਠੀਕ ਤਰ੍ਹਾਂ ਨਹੀਂ ਸਮਝਾ ਸਕੇ।  ਸੋਮਵਾਰ ਨੂੰ ਜੀਤੂ ਪਿੰਡ ਦੇ ਸ਼ਮਸ਼ਾਨਘਾਟ ਗਿਆ। ਉਸ ਨੇ ਆਪਣੀ ਭੈਣ ਦੀ ਕਬਰ ਪੁੱਟੀ ਤੇ ਉਸ ਦੇ ਪਿੰਜਰ ਨੂੂੰ ਬਾਹਰ ਕੱਢਿਆ।

ਫਿਰ ਪਿੰਜਰ ਨੂੰ ਕੱਪੜੇ ’ਚ ਲਪੇਟ ਕੇ ਮੋਢੇ ’ਤੇ ਰੱਖਿਆ ਅਤੇ ਲੱਗਭੱਗ 3 ਕਿਲੋਮੀਟਰ ਪੈਦਲ ਤੁਰ ਕੇ ਬੈਂਕ ਪਹੁੰਚ ਗਿਆ। ਤੇਜ਼ ਧੁੱਪ ’ਚ ਇਹ ਮੰਜ਼ਰ ਦੇਖ ਕੇ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ। ਬੇਬਸੀ ’ਚ ਜੀਤੂ ਵੱਲੋਂ ਚੁੱਕਿਆ ਗਿਆ ਇਹ ਕਦਮ ਦੇਖ ਕੇ ਲੋਕ ਹੈਰਾਨ ਰਹਿ ਗਏ। ਮੌਕੇ ’ਤੇ ਮੌਜੂਦ ਲੋਕਾਂ ਨੇ ਬੈਂਕ ਦੀ ਅਲੋਚਨਾ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਬੈਂਕ ਚਾਹੇ ਤਾਂ ਸਰਪੰਚ ਤੋਂ ਜਾਂਚ ਕਰਵਾ ਸਕਦਾ ਸੀ ਜਾਂ ਮਨੁੱਖੀ ਆਧਾਰ ’ਤੇ ਫੈਸਲਾ ਲੈ ਸਕਦਾ ਸੀ। ਹਾਲਾਂਕਿ ਘਟਨਾ ਤੋਂ ਬਾਅਦ ਪੁਲਿਸ ਨੇ ਜੀਤੂ ਮੁੰਡਾ ਨੂੰ ਭਰੋਸਾ ਦਿੱਤਾ ਕਿ ਉਹ ਉਸ ਦੀ ਮਰੀ ਹੋਈ ਭੈਣ ਦੇ ਬੈਂਕ ਖਾਤੇ ’ਚੋਂ ਪੈਸੇ ਕਢਵਾਉਣ ’ਚ  ਮੱਦਦ ਕਰਨਗੇ। ਬਾਅਦ ’ਚ  ਪੁਲਿਸ ਦੀ ਹਾਜ਼ਰੀ ’ਚ ਪਿੰਜਰ ਨੂੰ ਦੁਬਾਰਾ ਕਬਰਿਸਤਾਨ ’ਚ  ਦਫਨਾ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਭਾਰਤ ’ਚ  ਲਾਵਾਰਿਸ ਖਾਤਿਆਂ ਦੀ ਗੱਲ ਕਰੀਏ ਤਾਂ 10 ਸਾਲ ਤੋਂ ਵੱਧ ਸਮੇਂ ਤੋਂ ਬੰਦ ਪਏ ਖਾਤਿਆਂ ’ਚ 72,454 ਕਰੋੜ ਰੁਪਏ ਤੋਂ ਵੱਧ ਰਾਸ਼ੀ ਹੈ। ਇੱਕ ਅਨੁਮਾਨ ਅਨੁਸਾਰ 10 ਸਾਲ ਤੋਂ ਘੱਟ ਮਿਆਦ ਵਾਲੇ ਬੰਦ ਪਏ ਖਾਤਿਆਂ ’ਚ ਸਭ ਤੋਂ ਵੱਧ ਜਨ-ਧਨ ਖਾਤੇ ਹਨ। ਸਤੰਬਰ 2025 ਤੱਕ ਦੇਸ਼ ਦੇ ਵੱਖ-ਵੱਖ ਬੈਂਕਾਂ ’ਚ  56.03 ਕਰੋੜ ਜਨ-ਧਨ ਖਾਤਿਆਂ ’ਚੋਂ ਲਗਭਗ 14.28 ਕਰੋੜ ਭਾਵ 26 ਫੀਸਦੀ ਖਾਤੇ ਬੰਦ ਪਏ ਹਨ, ਜਿਨ੍ਹਾਂ ’ਚ  ਲਗਭਗ 1.30 ਲੱਖ ਰੁਪਏ ਜਮ੍ਹਾ ਹਨ। ਇਹ ਸਮਝਣਾ ਮੁਸ਼ਕਲ ਨਹੀਂ ਕਿ ਜਨ-ਧਨ ਖਾਤਿਆਂ ਦੇ ਜ਼ਿਆਦਾਤਰ ਖਾਤਾਧਾਰਕ ਓਡੀਸ਼ਾ ਦੇ ਜੀਤੂ ਮੁੰਡਾ ਵਰਗੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਵਰਗੇ ਹੀ ਹੋਣਗੇ।

ਇੱਕ ਅਨੁਮਾਨ ਅਨੁਸਾਰ ਭਾਰਤ ਦੇ ਵੱਖ-ਵੱਖ ਬੈਂਕਾਂ ਦੇ ਬੰਦ ਪਏ ਖਾਤਿਆਂ ’ਚ ਵਾਰਸਾਂ ਦੇ ਨਾ ਹੋਣ ਕਾਰਨ ਲਗਭਗ 2 ਲੱਖ ਕਰੋੜ ਤੋਂ ਵੱਧ ਰਾਸ਼ੀ ਇਸੇ ਤਰ੍ਹਾਂ ਹੀ ਪਈ ਹੈ। ਜ਼ਿਕਰਯੋਗ ਹੈ ਕਿ ਲਾਵਾਰਿਸ ਬੰਦ ਪਏ ਖਾਤਿਆਂ ’ਚ  ਕਾਨੂੰਨੀ ਵਾਰਸ ਜਾਂ ਨੌਮਨੀ ਲਈ ਬੈਂਕਾਂ ’ਚ  ਜਮ੍ਹਾ ਪੈਸਾ ਲੈਣ ਦੀ ਸਰਲ ਪ੍ਰਕਿਰਿਆ ਹੈ, ਜਿਸ ’ਚ  ਨਾਮਜ਼ਦ ਨੂੰ ਆਧਾਰ, ਪੈਨ ਕਾਰਡ ਤੇ ਫੋਟੋ ਤੋਂ ਇਲਾਵਾ ਖਾਤਾਧਾਰਕ ਦਾ ਮੌਤ ਸਰਟੀਫਿਕੇਟ ਜਮ੍ਹਾ ਕਰਵਾਉਣਾ ਹੁੰਦਾ ਹੈ। ਪਰ ਜੇ ਲਾਵਾਰਿਸ ਖਾਤੇ ਦਾ ਕੋਈ ਨੌਮਨੀ ਨਾ ਹੋਵੇ ਜਾਂ ਨੌਮਨੀ ਦੀ ਵੀ ਮੌਤ ਹੋ ਚੁੱਕੀ ਹੋਵੇ ਤਾਂ ਉੱਤਰਾਧਿਕਾਰ ਸਰਟੀਫਿਕੇਟ ਦੀ ਲੋੜ ਹੁੰਦੀ ਹੈ, ਜੋ ਇੱਕ ਗੁੰਝਲਦਾਰ ਪ੍ਰਕਿਰਿਆ ਹੈ।

ਜਿਸ ਨੂੰ ਜੀਤੂ ਮੁੰਡਾ ਵਰਗੇ ਭੋਲੇ-ਭਾਲੇ ਲੋਕ ਨਾ ਤਾਂ ਸਮਝ ਸਕਦੇ ਹਨ ਅਤੇ ਨਾ ਹੀ ਬਣਾ ਸਕਦੇ ਹਨ। ਉੱਤਰਾਧਿਕਾਰ ਸਬੂਤ ਬਣਾਉਣਾ ਇੱਕ ਕਾਨੂੰਨੀ ਪ੍ਰਕਿਰਿਆ ਹੈ ਜੋ ਖਰਚੀਲੀ ਵੀ ਹੈ ਤੇ ਆਮ ਆਦਮੀ ਇਸ ਦੀ ਨਿਆਂਇਕ ਪ੍ਰਕਿਰਿਆ ਤੋਂ ਅਣਜਾਣ ਵੀ ਹੁੰਦਾ ਹੈ। ਫ਼ਿਲਹਾਲ ਓਡੀਸ਼ਾ ਦੀ ਇਹ ਘਟਨਾ ਸਿਰਫ ਜੀਤੂ ਵਰਗੇ ਭੋਲੇ-ਭਾਲੇ ਲੋਕਾਂ ਦੀ ਬੇਬਸੀ ਮਾਤਰ ਨਹੀਂ ਹੈ। ਇਹ ਸਾਡੇ ਬੈਂਕਿੰਗ ਪ੍ਰਣਾਲੀ ’ਚ ਸਿਫ਼ਰ ਮਾਨਵਤਾ ਵਾਲੀ ਕਾਰਜਪ੍ਰਣਾਲੀ ਦੀ ਇੱਕ ਜਿਉਂਦੀ-ਜਾਗਦੀ ਉਦਾਹਰਨ ਹੈ। ਕੁਝ ਲੋਕ ਇਸ ਨੂੰ ਬੈਂਕ ਦੇ ਨਿਯਮਾਂ ਨਾਲ ਬੱਝੇ ਹੋਣ ਦਾ ਹਵਾਲਾ ਦੇ ਕੇ ਕਰਮਚਾਰੀਆਂ ਦੀ ਕਾਰਵਾਈ ਨੂੰ ਜਾਇਜ਼ ਠਹਿਰਾ ਸਕਦੇ ਹਨ।

ਪਰ ਇਸ ਘਟਨਾ ਨੇ ਬੈਂਕਿੰਗ ਪ੍ਰਣਾਲੀ ’ਚ ਇਨਸਾਨੀਅਤ ਦੀ ਬੇਦਖਲੀ ਨੂੰ ਉਜਾਗਰ ਕਰ ਦਿੱਤਾ ਹੈ। ਇਸ ਲਈ ਸਵਾਲ ਉੱਠਦੇ ਹਨ ਕਿ ਕੀ ਭੈਣ ਦਾ ਪਿੰਜਰ ਨਾ ਲਿਆਉਣ ’ਤੇ ਜੀਤੂ ਨੂੰ ਉਹ ਰਾਸ਼ੀ ਕਦੇ ਮਿਲ ਸਕਦੀ?  ਕੀ ਸਾਡੀ ਬੈਂਕਿੰਗ ਪ੍ਰਣਾਲੀ ਨੂੰ ਭੋਤਿਕਤਾਵਾਦ ਨਹੀਂ ਬਣਾਇਆ ਜਾਣਾ ਚਾਹੀਦਾ? ਕੀ ਇਹ ਸੰਭਵ ਹੈ ਕਿ ਬੈਂਕ ਅਨਪੜ੍ਹ ਅਤੇ ਭੋਲੇ-ਭਾਲੇ ਖਾਤਾਧਾਰਕਾਂ ਜਾਂ ਉਨ੍ਹਾਂ ਦੇ ਅਣਐਲਾਨੇ ਵਾਰਸਾਂ ਦੀ ਮੱਦਦ ਲਈ ਸਥਾਨਕ ਪੱਧਰ ’ਤੇ ਇੱਕ ਪ੍ਰਣਾਲੀ ਵਿਕਸਿਤ ਕਰਨ ਜੋ ਜੀਤੂ ਵਰਗੇ ਵਿਅਕਤੀ ਨੂੰ ਮੱਦਦ ਕਰ ਸਕੇ?

ਜੀਤੂ ਦੇ ਮਾਮਲੇ ’ਚ ਬੈਂਕ ਨੇ ਉਸ ਨੂੰ ਨਿਯਮ ਨਾ ਸਮਝਾ ਸਕਣ ਦਾ ਹਵਾਲਾ ਦਿੱਤਾ, ਜਦਕਿ ਬੈਂਕ ਵੱਲੋਂ ਇਹ ਵੀ ਕਿਹਾ ਗਿਆ ਕਿ ਜੀਤੂ ਨਿਯਮਾਂ ਨੂੰ ਸਮਝ ਨਹੀਂ ਸਕਿਆ। ਇਸ ਲਈ ਕੀ ਬੈਂਕ ਦੀ ਇਹ ਜ਼ਿੰਮੇਵਾਰੀ ਨਹੀਂ ਹੋਣੀ ਚਾਹੀਦੀ ਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਸਮਝਾਉਣ ਲਈ ਸਥਾਨਕ ਭਾਈਚਾਰੇ ਦਾ ਸਹਿਯੋਗ ਲਿਆ ਜਾਵੇ? ਓਡੀਸ਼ਾ ਦੀ ਇਸ ਘਟਨਾ ਨੇ ਬੈਂਕਿੰਗ ਪ੍ਰਣਾਲੀ ’ਚ  ਪਿੰਜਰ ਬਣ ਚੁੱਕੀ ਸਿਫ਼ਰ ਮਾਨਵਤਾ ਵਾਲੀ ਪਾਲਿਸੀ ਨੂੰ ਉਜਾਗਰ ਕਰ ਦਿੱਤਾ ਹੈ। ਦੇਖਣਾ ਹੈ ਕਿ ਸਾਡੇ ਦੇਸ਼ ਦੇ ਨੀਤੀ ਘਾੜਿਆਂ ਵੱਲੋਂ ਇਸ ਦਿਸ਼ਾ ’ਚ ਕੋਈ ਠੋਸ ਪਹਿਲ ਕੀਤੀ ਜਾਂਦੀ ਹੈ ਜਾਂ ਨਹੀਂ, ਤਾਂ ਜੋ ਸਿਸਟਮ ਦੀ ਕਾਗ਼ਜ਼ੀ ਪ੍ਰਕਿਰਿਆ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਨਾ ਹੋਵੇ।

(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਵਿਸ਼ਵਜੀਤ ਰਾਹਾ