Weather Update - Sach Kahoon Punjabi

Faridkot News: ਫ਼ਰੀਦਕੋਟ ’ਚ ਮੀਂਹ ਨਾਲ ਗਰਮੀ ਤੋਂ ਰਾਹਤ, ਪਰ ਸੜਦੇ ਕੂੜੇ ਕਾਰਨ ਮਹਾਮਾਰੀ ਦਾ ਖ਼ਤਰਾ
Faridkot News: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਜ਼ਿਲ੍ਹੇ ’ਚ ਮੰਗਲਵਾਰ ਨੂੰ ਹੋਈ ਝਮਾਝਮ ਬਾਰਿਸ਼ ਤੇ ਠੰਢੀਆਂ ਹਵਾਵਾਂ ਨੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ। ਮੌਸਮ ਸੁਹਾਵਣਾ ਹੋਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ, ਪਰ ਇਸ ਮੀਂਹ ਨੇ ਸ਼ਹਿਰ ਦੀ ਇੱਕ ਗੰਭੀਰ ਸਮੱਸਿਆ ਨੂੰ ਹੋਰ ਉਜਾਗਰ ਕਰ ਦਿੱਤਾ ਹੈ। ਪਿਛਲੇ 38 ਦਿਨਾਂ ਤੋਂ ਸਫਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਕਾਰਨ ਸ਼ਹਿਰ ਦੇ ਮੁੱਖ ਚੌਕਾਂ, ਚੁਰਾਹਿਆਂ ਤੇ ਗਲੀਆਂ ਦੇ ਮੋੜਾਂ ’ਤੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ। ਮੀਂਹ ਦੇ ਪਾਣੀ ਨਾਲ ਇਹ ਕੂੜਾ ਪੂਰੀ ਤਰ੍ਹਾਂ ਭਿੱਜ ਕੇ ਸੜਨ ਲੱਗ ਪਿਆ ਹੈ, ਜਿਸ ਕਾਰਨ ਪੂਰੇ ਸ਼ਹਿਰ ’ਚ ਬਦਬੂ ਫੈਲ ਰਹੀ ਹੈ। ਇਸ ਤੋਂ ਇਲਾਵਾ ਹੜਤਾਲ ਕਾਰਨ ਨਾਲੀਆਂ ਤੇ ਨਿਕਾਸੀ ਪ੍ਰਣਾਲੀ ਦੀ ਸਫਾਈ ਨਾ ਹੋਣ ਕਾਰਨ ਕਈ ਥਾਵਾਂ ’ਤੇ ਮੀਂਹ ਦਾ ਪਾਣੀ ਖੜ੍ਹਾ ਹੋ ਗਿਆ, ਜਿਸ ਨਾਲ ਲੋਕਾਂ ਨੂੰ ਆਵਾਜਾਈ ’ਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਦੱਸਣਯੋਗ ਹੈ ਕਿ ਸ਼ਹਿਰ ’ਚ ਕੂੜੇ ਦੇ ਇਨ੍ਹਾਂ ਢੇਰਾਂ ’ਤੇ ਪਹਿਲਾਂ ਵੀ ਇੱਕ-ਦੋ ਵਾਰ ਮੀਂਹ ਪੈ ਚੁੱਕਾ ਹੈ, ਜਿਸ ਕਾਰਨ ਹੁਣ ਹਾਲਾਤ ਹੋਰ ਵੀ ਗੰਭੀਰ ਹੋ ਗਏ ਹਨ। ਥਾਂ-ਥਾਂ ਸੜਦੇ ਕੂੜੇ ਨੂੰ ਲੈ ਕੇ ਸਥਾਨਕ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਥਾਨਕ ਵਸਨੀਕ ਰਮਨਦੀਪ ਸਿੰਘ ਨੇ ਕਿਹਾ ਕਿ ਪਿਛਲੇ 38 ਦਿਨਾਂ ਤੋਂ ਸਫਾਈ ਪ੍ਰਬੰਧ ਪੂਰੀ ਤਰ੍ਹਾਂ ਠੱਪ ਹਨ ਤੇ ਹਰ ਗਲੀ ਤੇ ਚੌਰਾਹੇ ’ਤੇ ਕੂੜੇ ਦੇ ਢੇਰ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਮੀਂਹ ਤੋਂ ਬਾਅਦ ਤਾਂ ਗਲੀਆਂ ਵਿੱਚੋਂ ਲੰਘਣਾ ਵੀ ਔਖਾ ਹੋ ਗਿਆ ਹੈ, ਪਰ ਪ੍ਰਸ਼ਾਸਨ ਹਾਲੇ ਵੀ ਹੱਥ ’ਤੇ ਹੱਥ ਧਰ ਕੇ ਬੈਠਾ ਹੈ। ਇਸੇ ਤਰ੍ਹਾਂ ਮਹਿੰਦਰ ਕੁਮਾਰ ਬਾਂਸਲ ਨੇ ਕਿਹਾ ਕਿ ਸ਼ਹਿਰ ਦੇ ਵਪਾਰਕ ਅਤੇ ਰਿਹਾਇਸ਼ੀ ਇਲਾਕਿਆਂ ’ਚ ਸੜਦੇ ਕੂੜੇ ਦੀ ਬਦਬੂ ਕਾਰਨ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਸਫਾਈ ਨਾ ਕਰਵਾਈ ਗਈ ਤਾਂ ਲੋਕ ਸੜਕਾਂ ’ਤੇ ਉਤਰ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। Faridkot News

Read Also : Assam Floods: ਪ੍ਰਧਾਨ ਮੰਤਰੀ ਨੂੰ ਮਿਲੇ ਅਸਾਮ ਦੇ ਸੰਸਦ ਮੈਂਬਰ, ਹੜ੍ਹ ਦੀ ਸਥਿਤੀ ਤੋਂ ਕਰਵਾਇਆ ਜਾਣੂ

ਮੰਗਲਵਾਰ ਨੂੰ ਹੋਈ ਬਾਰਿਸ਼ ਦੌਰਾਨ ਸੜਕ ਕਿਨਾਰੇ ਪਏ ਕੂੜੇ ਦੇ ਢੇਰਾਂ ’ਚੋਂ ਕੂੜਾ ਵਹਿ ਕੇ ਸੜਕਾਂ ਤੇ ਨਾਲੀਆਂ ’ਚ ਪਹੁੰਚਦਾ ਨਜ਼ਰ ਆਇਆ। ਇਸ ਕਾਰਨ ਨਾਲੀਆਂ ਤੇ ਸੀਵਰੇਜ ਜਾਮ ਹੋਣ ਦਾ ਖ਼ਤਰਾ ਵਧ ਗਿਆ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ’ਚ ਹੋਣ ਵਾਲੀ ਬਾਰਿਸ਼ ਦੌਰਾਨ ਹਾਲਾਤ ਹੋਰ ਵੀ ਵਿਗੜ ਸਕਦੇ ਹਨ। ਸੜਦੇ ਕੂੜੇ ਤੇ ਖੜ੍ਹੇ ਮੀਂਹ ਦੇ ਪਾਣੀ ਕਾਰਨ ਮੱਛਰਾਂ ਤੇ ਬੈਕਟੀਰੀਆ ਦੇ ਤੇਜ਼ੀ ਨਾਲ ਪੈਦਾ ਹੋਣ ਦੀ ਸੰਭਾਵਨਾ ਵੀ ਵਧ ਗਈ ਹੈ। ਇਸ ਸਥਿਤੀ ਸਬੰਧੀ ਸਿਹਤ ਮਾਹਿਰਾਂ ਨੇ ਵੀ ਚਿੰਤਾ ਪ੍ਰਗਟ ਕੀਤੀ ਹੈ। ਡਾ. ਚੰਦਰਸ਼ੇਖਰ ਕੱਕੜ ਨੇ ਕਿਹਾ ਕਿ ਗੰਦਗੀ ਅਤੇ ਖੜ੍ਹੇ ਪਾਣੀ ਕਾਰਨ ਡੇਂਗੂ, ਮਲੇਰੀਆ, ਚਿਕਨਗੁਨੀਆ, ਟਾਇਫਾਇਡ, ਹੈਜ਼ਾ ਤੇ ਗੈਸਟਰੋਐਂਟਰਾਈਟਿਸ (ਪੇਟ ਦੇ ਇਨਫੈਕਸ਼ਨ) ਵਰਗੀਆਂ ਗੰਭੀਰ ਬਿਮਾਰੀਆਂ ਫੈਲਣ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਸੜਦਾ ਕੂੜਾ ਭੂ-ਜਲ ਨੂੰ ਵੀ ਪ੍ਰਦੂਸ਼ਿਤ ਕਰ ਸਕਦਾ ਹੈ, ਜਿਸ ਨਾਲ ਲੋਕਾਂ ਦੀ ਸਿਹਤ ’ਤੇ ਗੰਭੀਰ ਅਸਰ ਪੈ ਸਕਦਾ ਹੈ। Faridkot News

Weather Update: ਪੰਜਾਬ ਤੇ ਚੰਡੀਗੜ੍ਹ 'ਚ ਮੀਂਹ ਦਾ ਅਲਰਟ, ਉੱਤਰੀ ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਸੰਭਾਵਨਾ
ਜਲੰਧਰ (ਹਿੰ.ਸ.)। ਜਲੰਧਰ ਵਿੱਚ ਵੀਰਵਾਰ ਸਵੇਰ ਤੋਂ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਚੰਡੀਗੜ੍ਹ ਅਤੇ ਪੰਜਾਬ ਦੇ 23 ਜ਼ਿਲ੍ਹਿਆਂ ਲਈ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਦੇ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ, ਗਰਜ-ਚਮਕ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ, ਜਦਕਿ ਹੋਰ ਜ਼ਿਲ੍ਹਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਉਮੀਦ ਹੈ।

ਮੌਸਮ ਵਿਭਾਗ ਮੁਤਾਬਕ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.4 ਡਿਗਰੀ ਸੈਲਸੀਅਸ ਦਾ ਹਲਕਾ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਬਾਵਜੂਦ ਤਾਪਮਾਨ ਆਮ ਨਾਲੋਂ 1.7 ਡਿਗਰੀ ਸੈਲਸੀਅਸ ਘੱਟ ਬਣਿਆ ਹੋਇਆ ਹੈ। ਸੂਬੇ ਦਾ ਸਭ ਤੋਂ ਵੱਧ ਤਾਪਮਾਨ 35.2 ਡਿਗਰੀ ਸੈਲਸੀਅਸ ਬਠਿੰਡਾ ਵਿੱਚ ਦਰਜ ਕੀਤਾ ਗਿਆ।ਇਸ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਨੇ ਬਰਸਾਤੀ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਐਡਵਾਈਜ਼ਰੀ ਜਾਰੀ ਕੀਤੀ ਹੈ। ਪ੍ਰਸ਼ਾਸਨ ਨੇ ਇੱਕ ਮੋਬਾਈਲ ਐਪ ਵੀ ਸਾਂਝਾ ਕੀਤਾ ਹੈ, ਜਿਸ ਰਾਹੀਂ ਲੋਕਾਂ ਨੂੰ ਜਲਭਰਾਅ, ਦਰੱਖਤ ਡਿੱਗਣ ਜਾਂ ਮੀਂਹ ਨਾਲ ਸਬੰਧਤ ਹੋਰ ਸਮੱਸਿਆਵਾਂ ਦੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ ਹੈ।

Read Also : ਮੁੱਖ ਮੰਤਰੀ Sehat Yojana Punjab ਤਹਿਤ 2,300 ਡਾਇਬੀਟੀਜ਼ ਮਰੀਜ਼ਾਂ ਦਾ ਕੈਸ਼ਲੈੱਸ ਇਲਾਜ, ₹6.5 ਕਰੋੜ ਦੇ ਇਲਾਜ ਦਾ ਖ਼ਰਚ ਕੀਤਾ ਗਿਆ

ਆਈਐਮਡੀ ਅਨੁਸਾਰ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਸਮੇਤ ਟਰਾਈਸਿਟੀ ਵਿੱਚ ਅਗਲੇ 2 ਤੋਂ 3 ਘੰਟਿਆਂ ਦੌਰਾਨ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ। ਮੌਸਮ ਰਡਾਰ ਵਿੱਚ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਮੀਂਹ ਅਤੇ ਗਰਜ-ਚਮਕ ਦੀ ਗਤੀਵਿਧੀ ਨਜ਼ਰ ਆ ਰਹੀ ਹੈ।ਮੌਸਮ ਵਿਭਾਗ ਨੇ ਲੋਕਾਂ ਨੂੰ ਗਰਜ-ਚਮਕ ਅਤੇ ਬਿਜਲੀ ਡਿੱਗਣ ਦੌਰਾਨ ਸੁਰੱਖਿਅਤ ਥਾਵਾਂ 'ਤੇ ਰਹਿਣ ਅਤੇ ਦਰੱਖਤਾਂ ਹੇਠਾਂ ਖੜ੍ਹੇ ਹੋਣ ਤੋਂ ਬਚਣ ਦੀ ਸਲਾਹ ਦਿੱਤੀ ਹੈ। ਫਿਲਹਾਲ ਕਿਸੇ ਵੱਡੇ ਖਤਰੇ ਦਾ ਅਲਰਟ ਨਹੀਂ ਹੈ, ਪਰ ਸਾਵਧਾਨੀ ਵਜੋਂ ਯੈਲੋ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰੇਂਦਰ ਪਾਲ ਦੇ ਅਨੁਸਾਰ ਪੰਜਾਬ ਅਤੇ ਚੰਡੀਗੜ੍ਹ ਉੱਪਰ ਮਾਨਸੂਨੀ ਟਰਫ ਸਰਗਰਮ ਹੈ, ਜਦਕਿ ਜੰਮੂ ਖੇਤਰ ਵੱਲ ਇੱਕ ਪੱਛਮੀ ਵਿਗਾੜ ਵੀ ਮੌਜੂਦ ਹੈ। ਇਨ੍ਹਾਂ ਮੌਸਮੀ ਪ੍ਰਣਾਲੀਆਂ ਦੇ ਪ੍ਰਭਾਵ ਕਾਰਨ ਅਗਲੇ 2 ਤੋਂ 3 ਦਿਨਾਂ ਤੱਕ ਸੂਬੇ ਵਿੱਚ ਮੌਸਮ ਪੂਰੀ ਤਰ੍ਹਾਂ ਸਾਫ਼ ਰਹਿਣ ਦੀ ਸੰਭਾਵਨਾ ਨਹੀਂ ਹੈ। ਇਸ ਦੌਰਾਨ ਬੱਦਲ ਛਾਏ ਰਹਿਣਗੇ ਅਤੇ ਕਈ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੇ ਆਸਾਰ ਹਨ।

ਉੱਤਰੀ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਦੇ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਚੰਡੀਗੜ੍ਹ ਵਿੱਚ ਵੀ ਰੁਕ-ਰੁਕ ਕੇ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਮੀਂਹ ਦੇ ਵਿਚਕਾਰਲੇ ਸਮੇਂ ਦੌਰਾਨ ਨਮੀ ਅਤੇ ਉਮਸ ਦਾ ਅਸਰ ਵੀ ਮਹਿਸੂਸ ਕੀਤਾ ਜਾ ਸਕਦਾ ਹੈ।

Rain Today: ਪੰਜਾਬ ਤੇ ਚੰਡੀਗੜ੍ਹ 'ਚ ਮੀਂਹ ਨਾਲ ਗਰਮੀ ਤੋਂ ਰਾਹਤ, ਅਗਲੇ ਤਿੰਨ ਦਿਨਾਂ ਲਈ ਭਾਰੀ ਮੀਂਹ ਦਾ ਅਲਰਟ
ਚੰਡੀਗੜ੍ਹ (ਹਿੰ.ਸ.)। ਪੰਜਾਬ ਤੇ ਚੰਡੀਗੜ੍ਹ ਵਿੱਚ ਹੋਈ ਮੀਂਹ ਨੇ ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਵੱਡੀ ਰਾਹਤ ਦਿੱਤੀ ਹੈ। ਲਗਾਤਾਰ ਵਰਖਾ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ 3.9 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਤਾਪਮਾਨ ਆਮ ਨਾਲੋਂ 3.9 ਡਿਗਰੀ ਹੇਠਾਂ ਪਹੁੰਚ ਗਿਆ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਅੱਜ ਤੋਂ ਅਗਲੇ ਤਿੰਨ ਦਿਨਾਂ ਲਈ ਪੰਜਾਬ ਅਤੇ ਚੰਡੀਗੜ੍ਹ ਵਿੱਚ ਭਾਰੀ ਮੀਂਹ ਦਾ ਆਰੇਂਜ ਅਲਰਟ ਜਾਰੀ ਕੀਤਾ ਹੈ।

ਮੌਸਮ ਵਿਭਾਗ ਅਨੁਸਾਰ ਇਸ ਤੋਂ ਬਾਅਦ ਵੀ ਮੀਂਹ ਦੀ ਸੰਭਾਵਨਾ ਬਣੀ ਰਹੇਗੀ, ਹਾਲਾਂਕਿ ਉਸ ਸਮੇਂ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ।ਮੌਸਮ ਵਿਭਾਗ ਨੇ ਦੱਸਿਆ ਕਿ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ), ਫਤਿਹਗੜ੍ਹ ਸਾਹਿਬ, ਰੂਪਨਗਰ (ਰੋਪੜ), ਪਟਿਆਲਾ ਅਤੇ ਮੋਹਾਲੀ ਵਿੱਚ ਭਾਰੀ ਮੀਂਹ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

Read Also : ਸਿੱਕਮ 'ਚ ਨਿਰਮਾਣ ਅਧੀਨ ਸੁਰੰਗ ਹਾਦਸੇ ਵਿੱਚ ਹੁਣ ਤੱਕ ਸੱਤ ਲੋਕਾਂ ਦੀ ਮੌਤ ਦੀ ਪੁਸ਼ਟੀ

ਇਸ ਤੋਂ ਇਲਾਵਾ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ ਅਤੇ ਸੰਗਰੂਰ ਵਿੱਚ ਭਾਰੀ ਮੀਂਹ ਦੇ ਨਾਲ-ਨਾਲ ਗਰਜ-ਚਮਕ ਅਤੇ ਬਿਜਲੀ ਡਿੱਗਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਸੁਰੇਂਦਰ ਪਾਲ ਨੇ ਦੱਸਿਆ ਕਿ ਮੌਸਮੀ ਪ੍ਰਣਾਲੀ ਵਿੱਚ ਆਏ ਬਦਲਾਅ ਕਾਰਨ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਦੀਆਂ ਗਤੀਵਿਧੀਆਂ ਤੇਜ਼ ਹੋਈਆਂ ਹਨ। ਉਨ੍ਹਾਂ ਕਿਹਾ ਕਿ 21 ਜੁਲਾਈ ਨੂੰ ਵਿਆਪਕ ਮੀਂਹ ਹੋਣ ਦੀ ਸੰਭਾਵਨਾ ਹੈ ਅਤੇ ਅਗਲੇ ਦੋ ਤੋਂ ਤਿੰਨ ਦਿਨਾਂ ਦੌਰਾਨ ਕਈ ਇਲਾਕਿਆਂ ਵਿੱਚ ਮੀਂਹ, ਗਰਜ-ਚਮਕ ਅਤੇ ਤੇਜ਼ ਵਰਖਾ ਹੋ ਸਕਦੀ ਹੈ।

Weather Update: ਉੱਤਰਾਖੰਡ 'ਚ ਬਾਰਿਸ਼ ਦਾ ਕਹਿਰ, ਚਾਰਧਾਮ ਯਾਤਰਾ ਅਸਥਾਈ ਤੌਰ 'ਤੇ ਰੋਕੀ ਗਈ
ਦੇਹਰਾਦੂਨ (ਹਿੰ.ਸ.)। ਉੱਤਰਾਖੰਡ ਵਿੱਚ ਲਗਾਤਾਰ ਭਾਰੀ ਬਾਰਿਸ਼ ਨੇ ਖ਼ਤਰਾ ਵਧਾ ਦਿੱਤਾ ਹੈ। ਮੌਸਮ ਵਿਗਿਆਨ ਕੇਂਦਰ ਦੀ ਚੇਤਾਵਨੀ ਅਤੇ ਚਾਰਧਾਮ ਯਾਤਰਾ ਮਾਰਗ ਦੇ ਵੱਖ-ਵੱਖ ਹਿੱਸਿਆਂ ਵਿੱਚ ਜ਼ਮੀਨ ਖਿਸਕਣ ਦੇ ਮੱਦੇਨਜ਼ਰ, ਪ੍ਰਸ਼ਾਸਨ ਨੇ ਸਾਵਧਾਨੀ ਵਜੋਂ ਸੋਮਵਾਰ ਨੂੰ ਚਾਰਧਾਮ ਯਾਤਰਾ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ। ਇਹ ਫੈਸਲਾ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦੇ ਹੋਏ ਕੀਤਾ ਗਿਆ ਹੈ। ਇਸ ਦੌਰਾਨ, ਮੌਸਮ ਵਿਗਿਆਨ ਅਤੇ ਵਿਗਿਆਨਕ ਵਿਭਾਗ ਨੇ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ ਅਤੇ ਲੋਕਾਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਹੈ।

ਗੜ੍ਹਵਾਲ ਕਮਿਸ਼ਨਰ ਆਨੰਦ ਸਵਰੂਪ ਨੇ ਚਾਰਧਾਮ ਯਾਤਰਾ ਨਾਲ ਜੁੜੇ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ ਅਤੇ ਸਬੰਧਤ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਕਿ ਯਾਤਰਾ ਮਾਰਗ 'ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਸੁਰੱਖਿਅਤ ਥਾਵਾਂ 'ਤੇ ਰੱਖਿਆ ਜਾਵੇ ਅਤੇ ਰਸਤਾ ਪੂਰੀ ਤਰ੍ਹਾਂ ਸੁਰੱਖਿਅਤ ਹੋਣ ਤੋਂ ਬਾਅਦ ਹੀ ਅੱਗੇ ਯਾਤਰਾ ਦੀ ਆਗਿਆ ਦਿੱਤੀ ਜਾਵੇ। ਉਨ੍ਹਾਂ ਮੀਡੀਆ ਅਤੇ ਹੋਰ ਸੰਚਾਰ ਚੈਨਲਾਂ ਨੂੰ ਸ਼ਰਧਾਲੂਆਂ ਅਤੇ ਆਮ ਲੋਕਾਂ ਨੂੰ ਸਮੇਂ ਸਿਰ ਅਤੇ ਪ੍ਰਮਾਣਿਕ ਜਾਣਕਾਰੀ ਪ੍ਰਸਾਰਿਤ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ, ਤਾਂ ਜੋ ਕੋਈ ਅਫਵਾਹਾਂ ਜਾਂ ਉਲਝਣ ਪੈਦਾ ਨਾ ਹੋਵੇ।

ਪ੍ਰਸ਼ਾਸਨ ਨੇ ਕਿਹਾ ਕਿ ਇਹ ਫੈਸਲਾ ਮੌਜੂਦਾ ਪ੍ਰਤੀਕੂਲ ਮੌਸਮੀ ਹਾਲਾਤਾਂ ਅਤੇ ਯਾਤਰਾ ਰੂਟਾਂ 'ਤੇ ਸੁਰੱਖਿਆ ਜੋਖਮਾਂ ਦੇ ਮੱਦੇਨਜ਼ਰ ਸਾਵਧਾਨੀ ਦੇ ਉਪਾਅ ਵਜੋਂ ਲਿਆ ਗਿਆ ਹੈ। ਚਾਰਧਾਮ ਯਾਤਰਾ ਮਾਰਗਾਂ ਦੇ ਸੁਰੱਖਿਅਤ ਹੋਣ ਅਤੇ ਹਾਲਾਤ ਆਮ ਹੋਣ 'ਤੇ ਮੁੜ ਸ਼ੁਰੂ ਹੋਵੇਗੀ। ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਰਫ਼ ਅਧਿਕਾਰਤ ਜਾਣਕਾਰੀ 'ਤੇ ਭਰੋਸਾ ਕਰਨ ਅਤੇ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ।

ਇਸ ਦੌਰਾਨ, ਮੌਸਮ ਵਿਗਿਆਨ ਕੇਂਦਰ, ਦੇਹਰਾਦੂਨ ਦੇ ਅਨੁਸਾਰ, ਸੋਮਵਾਰ ਨੂੰ ਰਾਜ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਕਈ ਥਾਵਾਂ 'ਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਦੇਹਰਾਦੂਨ, ਟਿਹਰੀ ਅਤੇ ਹਰਿਦੁਆਰ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ 'ਤੇ ਭਾਰੀ ਤੋਂ ਬਹੁਤ ਭਾਰੀ ਅਤੇ ਕਈ ਵਾਰ ਬਹੁਤ ਜ਼ਿਆਦਾ ਭਾਰੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਰਾਜ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਭਾਰੀ ਤੋਂ ਬਹੁਤ ਭਾਰੀ ਬਾਰਿਸ਼, ਗਰਜ, ਬਿਜਲੀ ਅਤੇ ਤੇਜ਼ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਉਮੀਦ ਹੈ। ਸਵੇਰ ਤੋਂ ਹੀ ਰੁਕ-ਰੁਕ ਕੇ ਬਾਰਿਸ਼ ਦਾ ਦੌਰ ਜਾਰੀ ਹੈ।

ਵਿਭਾਗ ਦੇ ਅਨੁਸਾਰ, ਪਿਛਲੇ 24 ਘੰਟਿਆਂ ਦੌਰਾਨ ਰਾਜ ਦੇ ਕਈ ਇਲਾਕਿਆਂ ਵਿੱਚ ਭਾਰੀ ਬਾਰਿਸ਼ ਦਰਜ ਕੀਤੀ ਗਈ। ਮੈਨੂਅਲ ਰੇਨ ਗੇਜ ਸਟੇਸ਼ਨਾਂ ਨੇ ਸ਼ਾਮਾ ਵਿੱਚ 220 ਮਿਲੀਮੀਟਰ, ਕਪਕੋਟ ਵਿੱਚ 97 ਮਿਲੀਮੀਟਰ, ਬੰਗਾਪਾਣੀ ਵਿੱਚ 92 ਮਿਲੀਮੀਟਰ ਅਤੇ ਲੋਹਾਰਖੇਤ ਵਿੱਚ 91 ਮਿਲੀਮੀਟਰ ਬਾਰਿਸ਼ ਦਰਜ ਕੀਤੀ। ਆਟੋਮੈਟਿਕ ਮੌਸਮ ਸਟੇਸ਼ਨਾਂ ਨੇ ਪੋਖਰੀ ਅਤੇ ਡਿਡੀਹਾਟ ਵਿੱਚ 109-109 ਮਿਲੀਮੀਟਰ, ਕਿੱਛਾ ਵਿੱਚ 108 ਮਿਲੀਮੀਟਰ ਅਤੇ ਮਾਲਦੇਵਤਾ ਵਿੱਚ 103.5 ਮਿਲੀਮੀਟਰ ਬਾਰਿਸ਼ ਦਰਜ ਕੀਤੀ।

Monsoon Preparedness: ਮਾਨਸੂਨ ਦੀ ਚੁਣੌਤੀ, ਆਫਤ ਨਹੀਂ, ਹੁਣ ਤਿਆਰੀਆਂ ਦੀ ਪ੍ਰੀਖਿਆ
ਮੀਂਹ ਭਾਰਤ ਲਈ ਨਵੀਂ ਘਟਨਾ ਨਹੀਂ ਹੈ ਸਦੀਆਂ ਤੋਂ ਮਾਨਸੂਨ ਖੇਤੀ, ਜਲ ਸਰੋਤਾਂ ਅਤੇ ਜੀਵਨ ਦਾ ਅਧਾਰ ਰਿਹਾ ਹੈ ਫਿਰ ਵੀ ਹਰ ਸਾਲ ਮੀਂਹ ਦੇ ਆਉਂਦਿਆਂ ਹੀ ਦੇਸ਼ ਦੇ ਕਈ ਸ਼ਹਿਰਾਂ ਅਤੇ ਕਸਬਿਆਂ ਦੀ ਸਥਿਤੀ ਇਹ ਸੰਕੇਤ ਦਿੰਦੀ ਹੈ ਕਿ ਸਾਡੀਆਂ ਤਿਆਰੀਆਂ ਮੌਸਮ ਦੇ ਸਾਹਮਣੇ ਮਜ਼ਬੂਤੀ ਨਾਲ ਟਿਕ ਨਹੀਂ ਸਕਦੀਆਂ ਕਿਤੇ ਸੜਕਾਂ ਪਾਣੀ ਨਾਲ ਭਰ ਜਾਂਦੀਆਂ ਹਨ, ਕਿਤੇ ਪੁਲ ਨੁਕਸਾਨੇ ਜਾਂਦੇ ਹਨ, ਕਿਤੇ ਜ਼ਮੀਨ ਧਸਣ ਨਾਲ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਅਤੇ ਕਿਤੇ ਘਰਾਂ ’ਚ ਗੰਦਾ ਪਾਣੀ ਭਰ ਜਾਂਦਾ ਹੈ ਕੁਝ ਹੀ ਘੰਟਿਆਂ ਦਾ ਤੇਜ਼ ਮੀਂਹ ਆਮ ਜਨ ਜੀਵਨ ਨੂੰ ਤਹਿਸ-ਨਹਿਸ ਕਰ ਦਿੰਦਾ ਹੈ ਸਭ ਤੋਂ ਚਿੰਤਾ ਦੀ ਗੱਲ ਇਹ ਹੈ ਕਿ ਇਹ ਤ੍ਰਾਸਦੀ ਹਰ ਸਾਲ ਦੁਹਰਾਅ ਰਹੇ ਹਨ, ਫਿਰ ਵੀ ਸਥਾਈ ਹੱਲ ਦਿਖਾਈ ਨਹੀਂ ਦਿੰਦਾ  ਮਾਨਸੂਨ ਦੇ ਦੌਰਾਨ ਹੋਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਅਕਸਰ ਕੁਦਰਤੀ ਆਫਤ ਮੰਨ ਕੇ ਛੱਡ ਦਿੱਤਾ ਜਾਂਦਾ ਹੈ।

ਜਦੋਂ ਕਿ ਅਸਲੀਅਤ ਇਸ ਤੋਂ ਕਿਤੇ ਵੱਖ ਹੈ ਮੋਹਲੇਧਾਰ ਮੀਂਹ ਨੂੰ ਪੂਰੀ ਤਰ੍ਹਾਂ ਰੋਕਿਆ ਨਹੀਂ ਜਾ ਸਕਦਾ, ਪਰ ਉਸ ਦੇ ਪ੍ਰਭਾਵ ਨੂੰ ਯੋਜਨਾਬੱਧ ਢੰਗ ਨਾਲ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ ਜੇਕਰ ਜਲ ਨਿਕਾਸੀ ਦੀ ਵਿਵਸਥਾ ਮਜ਼ਬੂਤ ਹੋਵੇ, ਨਾਲਿਆਂ ਦੀ ਨਿਯਮਿਤ ਸਫਾਈ ਹੋਵੇ,  ਮੀਂਹ ਦੇ ਕੁਦਰਤੀ ਜਲ ਮਾਰਗ ਸੁਰੱਖਿਅਤ ਰਹਿਣ ਅਤੇ ਨਿਰਮਾਣ ਕਾਰਜ ਵਿਗਿਆਨੀ ਮਾਪਦੰਡਾਂ ਅਨੁਸਾਰ ਕੀਤੇ ਜਾਣ, ਤਾਂ ਨੁਕਸਾਨ ਬਹੁਤ ਘੱਟ ਹੋ ਸਕਦਾ ਹੈ ਮੰਦੇਭਾਗੀਂ ਕਈ ਥਾਵਾਂ ’ਤੇ ਇਨ੍ਹਾਂ ਮੁੱਢਲੀਆਂ ਗੱਲਾਂ ਦੀ ਅਣਗਹਿਲੀ ਸਾਲਾਂ ਤੋਂ ਹੁੰਦੀ ਆ ਰਹੀ ਹੈ ਹਰ ਸਾਲ ਮੀਂਹ ਤੋਂ ਪਹਿਲੲ ਨਗਰ ਨਿਗਮ ਅਤੇ ਸਬੰਧਿਤ ਵਿਭਾਗ ਤਿਆਰੀਆਂ ਦੇ ਵੱਡੇ ਦਾਅਵੇ ਕਰਦੇ ਹਨ ਸਫਾਈ ਅਭਿਆਨ ਚਲਾਉਣ, ਪੰਪਾਂ ਦੀ ਵਿਵਸਥਾ ਕਰਨ ਅਤੇ ਸੰਵੇਦਨਸ਼ੀਲ ਖੇਤਰਾਂ ਦੀ ਪਛਾਣ ਕਰਨ ਦੇ ਐਲਾਨ ਹੁੰਦੇ ਹਨ ਪਰ ਪਹਿਲੀ ਤੇਜ਼ ਬਰਸਾਤ ਨਾਲ ਹੀ ਜ਼ਿਆਦਾਤਰ ਦਾਅਵੇ ਖੋਖਲੇ ਸਾਬਤ ਹੋ ਜਾਂਦੇ ਹਨ।

Read Also : Gautam Gambhir: ਦਾਅਵਾ, ਇੰਗਲੈਂਡ ਦੌਰੇ ਤੋਂ ਬਾਅਦ ਭਾਰਤ ਦਾ ਕੋਚਿੰਗ ਸਟਾਫ ਬਦਲੇਗਾ

ਜਿਹੜੀਆਂ ਥਾਵਾਂ ’ਤੇ ਹਰ ਸਾਲ ਪਾਣੀ ਭਰਦਾ ਹੈ, ਉਥੇ ਸਭ ਤੋਂ ਪਹਿਲਾਂ ਆਵਾਜਾਈ ਠੱਪ ਹੋ ਜਾਂਦੀ ਹੈ ਇਸ ਨਾਲ ਇਹ ਸਪੱਸ਼ਟ ਹੈ ਕਿ ਯੋਜਨਾਵਾਂ ਕਾਗਜ਼ਾਂ ਤੱਕ ਸੀਮਤ ਰਹਿ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਪ੍ਰਭਾਵ ਜ਼ਮੀਨੀ ਪੱਧਰ ’ਤੇ ਨਹੀਂ ਦਿਸਦਾ ਸ਼ਹਿਰੀ ਵਿਸਥਾਰ ਵੀ ਇਸ ਸਮੱਸਿਆ ਦਾ ਵੱਡਾ ਕਾਰਨ ਬਣ ਗਿਆ ਹੈ ਕਈ ਸ਼ਹਿਰਾਂ ’ਚ ਤਲਾਬ, ਗਿੱਲੀਆਂ ਥਾਵਾਂ ਅਤੇ ਕੁਦਰਤੀ ਜਲਮਾਰਗ ਨਜਾਇਜ਼ ਕਬਜ਼ਿਆਂ ਦੀ ਭੇਂਟ ਚੜ੍ਹ ਗਏ ਹਨ ਉਨ੍ਹਾਂ ਥਾਵਾਂ ’ਤੇ ਇਮਾਰਤਾਂ ਅਤੇ ਸੜਕਾਂ ਬਣਾ ਦਿੱਤੀਆਂ ਗਈਆਂ, ਜਿਸ ਨਾਲ ਮੀਂਹ ਦੇ ਪਾਣੀ ਨਿਕਲਣ ਦਾ ਕੁਦਰਤੀ ਰਸਤਾ ਖਤਮ ਹੋ ਗਿਆ ਨਤੀਜਾ ਇਹ ਨਿਕਲਿਆ ਕਿ ਥੋੜ੍ਹੀ ਦੇਰ ਦਾ ਮੀਂਹ ਵੀ ਵੱਡੇ ਖੇਤਰਾਂ ’ਚ ਪਾਣੀ ਹੀ ਪਾਣੀ ਕਰ ਦਿੰਦਾ ਹੈ ਪੌਣ-ਪਾਣੀ ਦੇ ਬਦਲਾਅ ਕਾਰਨ ਮੀਂਹ ਦਾ ਰੂਪ ਜ਼ਿਆਦਾ ਅਨਿਸ਼ਚਿਤ ਜ਼ਰੂਰ ਹੋਇਆ ਹੈ ਪਰ ਜ਼ਿਆਦਾਤਰ ਸਮੱਸਿਆਵਾਂ ਗੈਰ ਪ੍ਰਬੰਧਕੀ ਵਿਕਾਸ ਅਤੇ ਕਮਜ਼ੋਰ ਸ਼ਹਿਰੀ ਯੋਜਨਾਬੰਦੀ ਨਾਲ ਜੁੜੀਆਂ ਹੈ।

ਦੇਸ਼ ਨੇ ਪਿਛਲੇ ਸਾਲਾਂ ’ਚ ਰਾਜਮਾਰਗਾਂ, ਪੁਲਾਂ, ਹਵਾਈ ਅੱਡਿਆਂ ਅਤੇ ਕਈ ਆਧੁਨਿਕ ਯੋਜਨਾਵਾਂ ਦੇ ਨਿਰਮਾਣ ’ਚ ਜ਼ਿਕਰਯੋਗ ਤਰੱਕੀ ਕੀਤੀ ਹੈ ਇਸ ਨਾਲ ਇਹ ਸਿੱਧ ਹੁੰਦਾ ਹੈ ਕਿ ਵਸੀਲਿਆਂ, ਤਕਨੀਕ ਅਤੇ ਇੰਜਨੀਅਰਿੰਗ ਸਮਰੱਥਾ ਦੀ ਘਾਟ ਨਹੀਂ ਹੈ ਜ਼ਰੂਰਤ ਇਸ ਗੱਲ ਦੀ ਹੈ ਕਿ ਇਹੀ ਗੰਭੀਰਤਾ ਮੀਂਹ ਨਾਲ ਜੁੜੇ ਪ੍ਰਬੰਧਾਂ, ਜਲ ਨਿਕਾਸੀ ਪ੍ਰਬੰਧਾਂ, ਭਵਨ ਨਿਰਮਾਣ ਨਿਯਮਾਂ ਅਤੇ ਵਾਤਾਵਰਨ ਸੁਰੱਖਿਆ ’ਚ ਵੀ ਦਿਖਾਈ ਦੇਵੇ ਵਿਕਾਸ ਦਾ ਅਰਥ ਸ਼ਾਨਦਾਰ ਉਸਾਰੀਆਂ ਨਾਲ ਨਹੀਂ, ਸਗੋਂ ਅਜਿਹੀ ਵਿਵਸਥਾ ਤਿਆਰ ਕਰਨਾ ਵੀ ਹੈ, ਜੋ ਮੁਸ਼ਕਲ ਹਾਲਾਤਾਂ ’ਚ ਲੋਕਾਂ ਦੀ ਸੁਰੱਖਿਆ ਯਕੀਨੀ ਕਰ ਸਕੇ ਕੁਦਰਤੀ ਰੂਪ ਨਾਲ ਸੰਵੇਦਨਸ਼ੀਲ ਖੇਤਰਾਂ ’ਚ ਬੇਕਾਬੂ ਹੁੰਦੇ ਨਿਰਮਾਣ ਵੀ ਚਿੰਤਾ ਦਾ ਵਿਸ਼ਾ ਹੈ ਪਹਾੜੀ ਸੂਬਿਆਂ ’ਚ ਜ਼ਮੀਨ ਧਸਣ ਦੀਆਂ ਘਟਨਾਵਾਂ ਵਧ ਰਹੀਆਂ ਹਨ, ਜਦੋਂ ਮਹਾਂਨਗਰਾਂ ’ਚ ਮੀਂਹ ਦੇ ਪਾਣੀ ਨਾਲ ਜਲ-ਥਲ ਹੋਣਾ ਆਮ ਸਮੱਸਿਆ ਬਣ ਗਈ ਹੈ।

ਸਾਲ 2022 ’ਚ ਉਤਰਾਖੰਡ ਦੇ ਜੋਸ਼ੀਮੱਠ ’ਚ ਜ਼ਮੀਨ ਧਸਣ ਦੀ ਘਟਨਾ ਅਤੇ ਬੈਂਗਲੁਰੂ ਵਰਗੇ ਵੱਡੇ ਨਗਰਾਂ ’ਚ ਵਾਰ-ਵਾਰ ਪਾਣੀ ਭਰਨਾ ਇਹ ਸੰਕੇਤ ਦਿੰਦਾ ਹੈ ਕਿ ਵਿਕਾਸ ਅਤੇ ਵਾਤਾਵਰਨ ਵਿਚਕਾਰ ਸੰਤੁਲਨ ਬਣਾਏ ਬਿਨਾਂ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਮੁਸ਼ਕਲ ਹੋਵੇਗਾ  ਸਮੱਸਿਆ ਦਾ ਇੱਕ ਮਹੱਤਵਪੂਰਨ ਪੱਖ ਜਵਾਬਦੇਹੀ ਦੀ ਘਾਟ ਵੀ ਹੈ ਹਰ ਵੱਡੀ ਘਟਨਾ ਤੋਂ ਬਾਅਦ ਜਾਂਚ ਸੰਮਤੀਆਂ ਬਣਦੀਆਂ ਹਨ, ਰਿਪੋਰਟ ਤਿਆਰ ਹੁੰਦੀ ਹੈ ਅਤੇ ਸੁਧਾਰ ਦਾ ਭਰੋਸਾ ਦਿੱਤਾ ਜਾਂਦਾ ਹੈ, ਪਰ ਅਗਲੇ ਸਾਲ ਸਥਿਤੀ ਫਿਰ ਉਸ ਤਰ੍ਹਾਂ ਹੀ ਦਿਖਾਈ ਦਿੰਦੀ ਹੈ ਆਫਤ ਆਉਣ ਤੋਂ ਬਾਅਦ ਤਾਂ ਰਾਹਤ ਕਾਰਜ ਜ਼ਰੂਰੀ ਹੁੰਦੇ ਹਨ, ਪਰ ਉਸ ਤੋਂ ਜ਼ਿਆਦਾ ਮਹੱਤਵਪੂਰਨ ਹੈ।

ਅਜਿਹੀ ਵਿਵਸਥਾ ਵਿਕਸਿਤ ਕਰਨਾ, ਜਿਸ ਨਾਲ ਨੁਕਸਾਨ ਹੋਣ ਦੀ ਸੰਭਾਵਨਾ ਪਹਿਲਾਂ ਹੀ ਘੱਟ ਹੋ ਜਾਵੇ ਰੋਕਥਾਮ ’ਤੇ ਨਿਵੇਸ਼ ਹਮੇਸ਼ਾ ਰਾਹਤ ਕਾਰਜਾਂ ਦੀ ਤੁਲਨਾ ’ਚ ਜ਼ਿਆਦਾ ਅਸਰਦਾਰ ਅਤੇ ਲਾਭਕਾਰੀ ਸਿੱਧ ਹੁੰਦੀ ਹੈ ਅੱਜ ਜ਼ਰੂਰਤ ਹੈ ਥੋੜ੍ਹੇ ਸਮੇਂ ਲਈ ਉਪਾਅ ਨਹੀਂ, ਸਗੋਂ ਲੰਮੇ ਸਮੇਂ ਦੀ ਸੋਚ ਦੀ ਹੈ ਨਗਰ ਯੋਜਨਾਬੰਦੀ, ਜਲ ਸੁਰੱਖਿਆ, ਕੁਦਰਤੀ ਜਲ ਨਿਕਾਸੀ ਮਾਰਗਾਂ ਦੀ ਸੁਰੱਖਿਆ, ਰੈਗੁਲਰ ਸਾਂਭ-ਸੰਭਾਲ, ਵੱਖ-ਵੱਖ ਵਿਭਾਗਾਂ ਵਿਚਕਾਰ ਤਾਲਮੇਲ ਅਤੇ ਨਿਰਮਾਣ ਨਿਯਮਾਂ ਦਾ ਸਖਤ ਪਾਲਣ ਭਵਿੱਖ ਦੀ ਪਹਿਲ ਬਣਨਾ ਚਾਹੀਦਾ ਹੈ ਜਦੋਂ ਤੱਕ ਇਨ੍ਹਾਂ ਵਿਸ਼ਿਆਂ ’ਤੇ ਪੂਰੇ ਸਾਲ ਗੰਭੀਰਤਾ ਨਾਲ ਕੰਮ ਨਹੀਂ ਹੋਵੇਗਾ, ਉਦੋਂ ਤੱਕ ਮਾਨਸੂਨ ਨਾਲ ਆਉਣ ਵਾਲੀਆਂ ਪ੍ਰੇਸ਼ਾਨੀਆਂ ਵੀ ਹਰ ਸਾਲ ਮੁੜ ਵਾਪਰਦੀਆਂ ਰਹਿਣਗੀਆਂ।

ਭਾਰਤ ਲਈ ਮਾਨਸੂਨ ਕਿਸੇ ਸੰਕਟ ਦਾ ਪ੍ਰਤੀਕ ਨਹੀਂ ਹੈ ਇਹ ਜੀਵਨ, ਖੇਤੀ ਅਤੇ ਅਰਥਵਿਵਸਥਾ ਦੀ ਨੀਂਹ ਹੈ ਚੁਣੌਤੀ ਮੀਂਹ ਨਹੀਂ, ਸਗੋਂ ਸਾਡੀ ਤਿਆਰੀ ਅਤੇ ਵਿਵਸਥਾ ਦੀ ਹੈ ਜੇਕਰ ਨੀਤੀ ਨਿਰਮਾਣ ’ਚ ਦੂਰ ਦ੍ਰਿਸ਼ਟੀ, ਪ੍ਰਸ਼ਾਸਨ ’ਚ ਜਵਾਬਦੇਹੀ ਅਤੇ ਵਿਕਾਸ ’ਚ ਵਾਤਾਵਰਨ ਸੰਤੁਲਨ ਨੂੰ ਸਮਾਨ ਮਹੱਤਵ ਦਿੱਤਾ ਜਾਵੇ, ਤਾਂ ਮਾਨਸੂਨ ਫਿਰ ਖੁਸ਼ਹਾਲੀ ਦਾ ਪ੍ਰਤੀਕ ਬਣ ਸਕਦਾ ਹੈ ਕਿਸੇ ਵੀ ਰਾਸ਼ਟਰ ਦੀ ਅਸਲ ਤਰੱਕੀ ਇਸ ਗੱਲ ਤੋਂ ਮੰਨੀ ਜਾਂਦੀ ਹੈ ਕਿ ਉਹ ਅਨੁਮਾਨਿਤ ਚੁਣੌਤੀਆਂ ਦਾ ਸਾਹਮਣਾ ਪਹਿਲਾਂ ਤੋਂ ਕਿੰਨੀਆਂ ਤਿਆਰੀਆਂ ਨਾਲ ਕਰਦਾ ਹੈ ਹੁਣ ਸਮਾਂ ਆ ਗਿਆ ਹੈ ਕਿ ਮਾਨਸੂਨ ਨੂੰ ਦੋਸ਼ ਦੇਣ ਦੀ ਬਜਾਇ ਪ੍ਰਬੰਧਾਂ ਨੂੰ ਜ਼ਿਆਦਾ ਮਜ਼ਬੂਤ ਅਤੇ ਉੱਤਰਦਾਈ ਬਣਾਇਆ ਜਾਵੇ।

ਇਹ ਲੇਖਕ ਦੇ ਆਪਣੇ ਵਿਚਾਰ ਹਨ
ਪੂਨਮ ਆਈ ਕੌਸ਼ਿਸ਼

Weather Update: ਮੀਂਹ ਨਾਲ ਗਰਮੀ ਤੋਂ ਰਾਹਤ, ਅੱਜ ਤੇ ਅਗਲੇ ਦਿਨਾਂ ਵਿੱਚ ਕਿਵੇਂ ਰਹੇਗਾ ਮੌਸਮ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੱਖਣ-ਪੱਛਮ ਮਾਨਸੂਨ ਦੇ ਨਜ਼ਰੀਏ ਨਾਲ ਹਰਿਆਣਾ ਤੇ ਪੰਜਾਬ ਦੀ ਉਪਜਾਊ ਜ਼ਮੀਨ ’ਤੇ ਅਜੇ ਤੱਕ ਭਾਰੀ ਮੀਂਹ ਦੀ ਕਮੀ ਮਹਿਸੂਸ ਹੋ ਰਹੀ ਹੈ ਪਰ ਚੰਡੀਗੜ੍ਹ ਅਤੇ ਦਿੱਲੀ ’ਚ ਮੀਂਹ ਮਿਹਰਬਾਨ ਬਣਿਆ ਹੋਇਆ ਹੈ। ਦਿੱਲੀ ਐੱਨਸੀਆਰ ’ਚ ਤਾਂ ਮੀਂਹ ਦਾ ਕਹਿਰ ਹੀ ਟੁੱਟ ਗਿਆ ਇੱਥੇ ਮੀਂਹ ਦੇ ਅਸਰ ਨਾਲ ਸੜਕਾਂ ਸਮੁੰਦਰ ’ਚ ਬਦਲ ਗਈਆਂ, ਜਿਸ ਕਾਰਨ ਲੋਕਾਂ ਨੂੰ ਆਵਾਜਾਈ ’ਚ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

Read Also : ਨਜਾਇਜ਼ ਕਬਜ਼ਿਆਂ ’ਤੇ ਸੁਪਰੀਮ ਕੋਰਟ ਸਖ਼ਤ, ਮੰਗਿਆ ਖਰੜਾ

ਅਗਲੇ ਤਿੰਨ ਦਿਨਾਂ ਦੌਰਾਨ ਹਰਿਆਣਾ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਦੇਸ਼ ਦੀ ਰਾਜਧਾਨੀ ਦਿੱਲੀ ’ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਪਰ ਹਰਿਆਣਾ ਦੇ ਸਰਸਾ, ਫਤਿਆਬਾਦ, ਹਿਸਾਰ ਹਾਂਸੀ, ਚਰਖੀਦਾਦਰੀ ਅਤੇ ਮਹਿੰਦਰਗੜ੍ਹ ’ਚ ਮਹਿਜ ਬੂੰਦਾਂ-ਬਾਦੀ ਹੋਣ ਦੇ ਅਸਾਰ ਹਨ। ਇਸੇ ਤਰ੍ਹਾਂ ਪੱਛਮੀ ਰਾਜਸਥਾਨ ’ਚ ਮਾਨਸੂਨ ਪਹੁੰਚ ਗਿਆ ਹੈ। ਹੁਣ ਰਾਜਸਥਾਨ ਦੇ ਬਾਕੀ ਹਿੱਸਿਆਂ ’ਚ ਵੀ ਮਾਨਸੂਨ ਅੱਗੇ ਵਧ ਕੇ ਪੂਰੇ ਸੂਬੇ ’ਚ ਪਹੁੰਚ ਚੁੱਕਾ ਹੈ।

ਵੇਲ ਮਾਰਕ ਲੋ ਪ੍ਰੈਸ਼ਰ ਏਅਰ ਦੱਖਣ-ਪੱਛਮ ਯੂਪੀ ਦੇ ਉੱਪਰ ਬਣਿਆ ਹੋਇਆ ਹੈ ਅਤੇ ਇਸ ਦੇ ਹੁਣ ਅਗਲੇ 24 ਘੰਟਿਆਂ ’ਚ ਹੌਲੀ-ਹੌਲੀ ਰਿਕਵਰ ਹੋ ਕੇ ਉੱਤਰ-ਪੂਰੀ ਦਿਸ਼ਾ ਵੱਲ ਵਧਣ ਦੀ ਸੰਭਾਵਨਾ ਹੈ। 10 ਜੁਲਾਈ ਨੂੰ ਭਰਤਪੁਰ, ਜੈਪੁਰ, ਕੋਟਾ ਸੰਭਾਗ ਦੇ ਕੁਝ ਹਿੱਸਿਆਂ ’ਚ  ਕਿਣਮਿਣ ਹੋਣ ਤੇ ਕਿਤੇ ਕਿਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਜੋਧਪੁਰ, ਬੀਕਾਨੇਰ ਦੇ ਕੁਝ ਖੇਤਰਾਂ ’ਚ ਵੀ ਕਿਣਮਿਣ ਦੀ ਸੰਭਾਵਨਾ ਹੈ।

ਹਰਿਆਣਾ ਦੇ 9 ਜ਼ਿਲ੍ਹਿਆਂ ’ਚ ਵਰ੍ਹੇ ਬੱਦਲ

ਹਰਿਆਣਾ ’ਚ 23 ਜ਼ਿਲ੍ਹਿਆਂ ’ਚੋਂ ਸਿਰਫ਼ 9 ਜ਼ਿਲ੍ਹਿਆਂ, ਪਾਣੀਪਤ, ਸੋਨੀਪਤ, ਕੁਰੂਕੁਸ਼ੇਤਰ, ਯਮੁਨਾਨਗਰ, ਫਰੀਦਾਬਾਦ, ਕੈਥਲ ਤੇ ਪੰਚਕੂਲਾ ’ਚ ਲਗਾਤਾਰ ਤੀਜੇ ਦਿਨ ਮੀਂਹ ਪਿਆ ਬਾਕੀ ਖੇਤਰਾਂ ’ਚ ਲਗਭਗ ਸੋਕਾ ਬਣਿਆ ਹੋਇਆ ਹੈ ਜਦੋਂਕਿ ਦੁਪਹਿਰ ਬਾਅਦ ਹਿਸਾਰ, ਸਰਸਾ, ਪੰਚਕੂਲਾ ਅਤੇ ਕੁਰੂਕਸ਼ੇਤਰ ’ਚ ਵੀ ਹਲਕੀ ਬੂੰਦਾਬਾਂਦੀ ਹੋਈ ਹਰਿਆਣਾ ਦੇ ਗੁਰੂਗਰਾਮ ’ਚ ਵੱਡਾ ਮੀਂਹ ਪੈਣ ਕਾਰਨ ਅਵਾਜਾਈ ਦੀ ਰਫ਼ਤਰ ਮੱਠੀ ਰਹੀ।

Rain: ਮਾਨਸੂਨ ਦਿਖਾਉਣ ਲੱਗਾ ਜ਼ੋਰ, ਲਗਾਤਾਰ ਮੀਂਹ ਕਾਰਨ ਤਾਪਮਾਨ ਘਟਿਆ, ‘ਪੀਲਾ ਅਲਰਟ’ ਜਾਰੀ
ਨੋਇਡਾ। ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਵਿੱਚ ਮਾਨਸੂਨ ਪੂਰੇ ਜੋਸ਼ ਵਿੱਚ ਜਾ ਰਿਹਾ ਹੈ। ਬੀਤੀ ਰਾਤ ਤੋਂ ਲਗਾਤਾਰ ਮੀਂਹ ਨੇ ਮੌਸਮ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਜਿੱਥੇ ਵਸਨੀਕਾਂ ਨੂੰ ਤੇਜ਼ ਗਰਮੀ ਅਤੇ ਨਮੀ ਤੋਂ ਕਾਫ਼ੀ ਰਾਹਤ ਮਿਲੀ ਹੈ, ਉੱਥੇ ਹੀ ਮੀਂਹ ਨੇ ਸਮੱਸਿਆਵਾਂ ਵੀ ਪੈਦਾ ਕੀਤੀਆਂ ਹਨ, ਕਈ ਇਲਾਕਿਆਂ ਵਿੱਚ ਪਾਣੀ ਭਰ ਜਾਣਾ, ਸੀਵਰੇਜ ਓਵਰਫਲੋ ਹੋ ਜਾਣਾ ਅਤੇ ਲੰਬੇ ਟਰੈਫਿਕ ਜਾਮ ਦੀ ਰਿਪੋਰਟ ਕੀਤੀ ਗਈ ਹੈ। ਦਿੱਲੀ, ਨੋਇਡਾ, ਗ੍ਰੇਟਰ ਨੋਇਡਾ, ਗਾਜ਼ੀਆਬਾਦ ਅਤੇ ਗੁਰੂਗ੍ਰਾਮ ਦੇ ਕੁਝ ਹਿੱਸਿਆਂ ਵਿੱਚ ਸੜਕਾਂ ’ਤੇ ਪਾਣੀ ਜਮ੍ਹਾ ਹੋਣ ਕਾਰਨ ਆਵਾਜਾਈ ਵਿੱਚ ਵਿਘਨ ਪਿਆ ਹੈ, ਜਿਸ ਕਾਰਨ ਲੋਕਾਂ ਲਈ ਆਪਣੇ ਦਫਤਰਾਂ ਅਤੇ ਸਕੂਲਾਂ ਤੱਕ ਪਹੁੰਚਣਾ ਮੁਸ਼ਕਲ ਹੋ ਗਿਆ ਹੈ।

ਭਾਰਤ ਮੌਸਮ ਵਿਭਾਗ (ਆਈਐਮਡੀ) ਨੇ 9 ਜੁਲਾਈ ਲਈ ‘ਪੀਲਾ ਅਲਰਟ’ ਜਾਰੀ ਕੀਤਾ ਹੈ। ਵਿਭਾਗ ਨੇ ਆਮ ਤੌਰ ’ਤੇ ਬੱਦਲਵਾਈ ਅਤੇ ਦਿਨ ਭਰ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਦੀ ਭਵਿੱਖਬਾਣੀ ਕੀਤੀ ਹੈ। ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ, ਘੱਟੋ-ਘੱਟ 23 ਡਿਗਰੀ ਸੈਲਸੀਅਸ। ਭਵਿੱਖਬਾਣੀ ਦਿਨ ਦੇ ਵੱਖ-ਵੱਖ ਸਮੇਂ ‘ਸਵੇਰ, ਦੁਪਹਿਰ, ਸ਼ਾਮ ਅਤੇ ਰਾਤ’ ਮੀਂਹ ਦੇ ਨਾਲ-ਨਾਲ ਗਰਜ-ਤੂਫ਼ਾਨ ਦੀ ਸੰਭਾਵਨਾ ਦਰਸਾਉਂਦੀ ਹੈ। ਕਈ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਹੈ।

Read Also : ਜਨਮਦਿਨ ’ਤੇ ਸੌਰਵ ਗਾਂਗੁਲੀ ਨੂੰ ਮਿਲਿਆ ਵੱਡਾ ਤੋਹਫਾ, ICC ਹਾਲ ਆਫ ਫੇਮ ’ਚ ਹੋਏ ਸ਼ਾਮਲ

ਸਿੱਟੇ ਵਜੋਂ, ਵਿਭਾਗ ਨੇ ਲੋਕਾਂ ਨੂੰ ਖੁੱਲ੍ਹੇ ਇਲਾਕਿਆਂ ਵਿੱਚ ਸਾਵਧਾਨੀ ਵਰਤਣ ਅਤੇ ਖਰਾਬ ਮੌਸਮ ਦੌਰਾਨ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਲਗਾਤਾਰ ਬਾਰਿਸ਼ ਦਾ ਤਾਪਮਾਨ ’ਤੇ ਪ੍ਰਭਾਵ ਸਪੱਸ਼ਟ ਤੌਰ ’ਤੇ ਦਿਖਾਈ ਦੇ ਰਿਹਾ ਹੈ, ਜਦੋਂ ਕਿ ਪਿਛਲੇ ਕੁਝ ਦਿਨਾਂ ਤੋਂ ਵੱਧ ਤੋਂ ਵੱਧ ਤਾਪਮਾਨ 35 ਤੋਂ 38 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ ਸੀ, ਹੁਣ ਇਹ ਲਗਭਗ 30 ਡਿਗਰੀ ਸੈਲਸੀਅਸ ਤੱਕ ਘਟ ਗਿਆ ਹੈ। ਹਾਲਾਂਕਿ ਇਸ ਨਾਲ ਤੇਜ਼ ਗਰਮੀ ਅਤੇ ਨਮੀ ਤੋਂ ਰਾਹਤ ਮਿਲੀ ਹੈ, ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਨਾਲ ਰੋਜ਼ਾਨਾ ਜੀਵਨ ਵਿਘਨ ਪਿਆ ਹੈ।

ਸੀਵਰੇਜ ਭਰ ਜਾਣ ਕਾਰਨ ਗੰਦਾ ਪਾਣੀ ਸੜਕਾਂ ’ਤੇ ਡਿੱਗ ਗਿਆ ਹੈ, ਜਿਸ ਨਾਲ ਪੈਦਲ ਚੱਲਣ ਵਾਲਿਆਂ ਅਤੇ ਵਾਹਨ ਚਾਲਕਾਂ ਦੋਵਾਂ ਲਈ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ। ਆਈਐਮਡੀ ਦੀ ਪੰਜ ਦਿਨਾਂ ਦੀ ਭਵਿੱਖਬਾਣੀ ਦੇ ਅਨੁਸਾਰ, 10 ਜੁਲਾਈ ਨੂੰ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 25 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਉਮੀਦ ਹੈ। ਇਸ ਦਿਨ ਗਰਜ-ਤੂਫ਼ਾਨ ਦੇ ਨਾਲ ਮੀਂਹ ਪੈਣ ਦੀ ਉਮੀਦ ਹੈ, ਹਾਲਾਂਕਿ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ। 11 ਜੁਲਾਈ ਨੂੰ, ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਕ੍ਰਮਵਾਰ 36 ਡਿਗਰੀ ਸੈਲਸੀਅਸ ਅਤੇ 26 ਡਿਗਰੀ ਸੈਲਸੀਅਸ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ; ਸਵੇਰ ਅਤੇ ਦੁਪਹਿਰ ਵੇਲੇ ਗਰਜ-ਤੂਫ਼ਾਨ ਦੇ ਨਾਲ ਹਲਕੀ ਬਾਰਿਸ਼ ਵੀ ਹੋਣ ਦੀ ਸੰਭਾਵਨਾ ਹੈ।

ਇਸ ਤੋਂ ਬਾਅਦ, 12 ਜੁਲਾਈ ਨੂੰ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ 37 ਡਿਗਰੀ ਅਤੇ 27 ਡਿਗਰੀ ਸੈਲਸੀਅਸ, 13 ਜੁਲਾਈ ਨੂੰ 37 ਡਿਗਰੀ ਸੈਲਸੀਅਸ ਅਤੇ 28 ਡਿਗਰੀ ਸੈਲਸੀਅਸ, ਅਤੇ 14 ਜੁਲਾਈ ਨੂੰ 37 ਡਿਗਰੀ ਸੈਲਸੀਅਸ ਅਤੇ 29 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਆਮ ਤੌਰ ’ਤੇ ਇਨ੍ਹਾਂ ਤਿੰਨਾਂ ਦਿਨਾਂ ਵਿੱਚ ਬੱਦਲਵਾਈ ਰਹਿਣ ਦੀ ਉਮੀਦ ਹੈ, ਅਤੇ ਮੌਸਮ ਵਿਭਾਗ ਨੇ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਹੈ।

ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਮਾਨਸੂਨ ਗਤੀਵਿਧੀਆਂ ਕਾਰਨ ਆਉਣ ਵਾਲੇ ਦਿਨਾਂ ਵਿੱਚ ਐਨਸੀਆਰ ਵਿੱਚ ਮੌਸਮ ਸੁਹਾਵਣਾ ਰਹਿਣ ਦੀ ਸੰਭਾਵਨਾ ਹੈ; ਹਾਲਾਂਕਿ, ਗਰਜ-ਤੂਫ਼ਾਨ ਅਤੇ ਮੀਂਹ ਦੇ ਰੁਕ-ਰੁਕ ਕੇ ਚੱਲਣ ਦੀ ਉਮੀਦ ਹੈ।

Weather Update: ਦਿੱਲੀ ਐਨਸੀਆਰ ’ਚ ਬਦਲਿਆ ਮੌਸਮ, ਕਈ ਇਲਾਕਿਆਂ ’ਚ ਧੂੜ ਭਰੀ ਹਨੇਰੀ
ਦਿੱਲੀ (ਏਜੰਸੀ)। ਮੰਗਲਵਾਰ ਦੁਪਹਿਰ ਨੂੰ ਦਿੱਲੀ-ਐਨਸੀਆਰ ’ਚ ਮੌਸਮ ਨੇ ਅਚਾਨਕ ਕਰਵਟ ਲੈ ਲਈ। ਨੋਇਡਾ, ਗੁਰੂਗ੍ਰਾਮ ਤੇ ਫਰੀਦਾਬਾਦ ਸਮੇਤ ਰਾਜਧਾਨੀ ਦੇ ਕਈ ਇਲਾਕਿਆਂ ’ਚ ਇੱਕ ਤੇਜ਼ ਧੂੜ ਭਰੀ ਹਨੇਰੀ ਆਈ, ਜਿਸ ਨਾਲ ਦ੍ਰਿਸ਼ਟੀ ਪ੍ਰਭਾਵਿਤ ਹੋਈ ਅਤੇ ਨਿਵਾਸੀਆਂ ਨੂੰ ਪਰੇਸ਼ਾਨੀ ਹੋਈ। ਕਾਲੇ ਬੱਦਲਾਂ ਨੇ ਅਸਮਾਨ ਨੂੰ ਢੱਕ ਲਿਆ, ਜਿਸ ਨਾਲ ਮੌਸਮ ਸੁਹਾਵਣਾ ਹੋ ਗਿਆ ਤੇ ਮੀਂਹ ਪੈਣ ਦੀ ਸੰਭਾਵਨਾ ਵਧ ਗਈ ਹੈ। ਗੁਰੂਗ੍ਰਾਮ ਤੇ ਨੋਇਡਾ ’ਚ, 70-80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ ਤੇ ਧੂੜ ਭਰੀ ਹਨੇਰੀ ਨੇ ਗਰਜ ਵਰਗੀ ਸਥਿਤੀ ਪੈਦਾ ਕਰ ਦਿੱਤੀ, ਜਿਸ ਨਾਲ ਨਿਵਾਸੀਆਂ ਨੂੰ ਪਰੇਸ਼ਾਨੀ ਹੋਈ। ਇਸ ਦੌਰਾਨ, ਫਰੀਦਾਬਾਦ ’ਚ, ਦੁਪਹਿਰ ਨੂੰ ਬੱਦਲ ਛਾਏ ਤੇ ਧੂੜ ਭਰੀ ਹਨੇਰੀ ਨੇ ਨਮੀ ਤੇ ਗਰਮੀ ਤੋਂ ਰਾਹਤ ਦਿੱਤੀ। ਮੌਸਮ ਵਿੱਚ ਇਸ ਬਦਲਾਅ ਨੇ ਥੋੜ੍ਹੀ ਜਿਹੀ ਠੰਢਕ ਲਿਆਂਦੀ ਤੇ ਮੀਂਹ ਪੈਣ ਦੀ ਸੰਭਾਵਨਾ ਵਧਾ ਦਿੱਤੀ।

Read Also : IPL 2027 ਦਾ ਸਭ ਤੋਂ ਵੱਡਾ ਵਪਾਰ, 12 ਕਰੋੜ ਦੀ ਕਟੌਤੀ ਕਰ ਦਿੱਲੀ ’ਚ ਸ਼ਾਮਲ ਹੋਏ ਰਿਸ਼ਭ ਪੰਤ

ਭਾਰਤ ਮੌਸਮ ਵਿਭਾਗ (ਆਈਐਮਡੀ) ਅਨੁਸਾਰ, ਦਿੱਲੀ ਦੇ ਕੁਝ ਇਲਾਕਿਆਂ ’ਚ ਧੂੜ ਭਰੀ ਹਨੇਰੀ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਰਾਜਧਾਨੀ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਤੇਜ਼ ਗਰਜ, ਬਿਜਲੀ ਤੇ 80-100 ਕਿਲੋਮੀਟਰ ਪ੍ਰਤੀ ਘੰਟਾ ਦੀ ਤੇਜ਼ ਹਵਾਵਾਂ ਚੱਲਣ ਦੀ ਉਮੀਦ ਹੈ। ਆਈਐਮਡੀ ਨੇ ਆਪਣੀ ‘ਹੁਣੇ-ਕਾਸਟ’ ਚੇਤਾਵਨੀ (ਥੋੜ੍ਹੇ ਸਮੇਂ ਦੀ ਸਥਾਨਕ ਮੌਸਮ ਦੀ ਭਵਿੱਖਬਾਣੀ) ਵਿੱਚ ਦਿੱਲੀ ਦੇ ਜ਼ਿਆਦਾਤਰ ਖੇਤਰਾਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਰੈੱਡ ਅਲਰਟ ਦਾ ਮਤਲਬ ਹੈ ਕਿ ਮੌਸਮ ਦੇ ਹਾਲਾਤ ਗੰਭੀਰ ਹੋ ਸਕਦੇ ਹਨ ਤੇ ਲੋਕਾਂ ਨੂੰ ਵਾਧੂ ਚੌਕਸ ਰਹਿਣ ਦੀ ਲੋੜ ਹੈ। ਮੌਸਮ ਵਿਭਾਗ ਨੇ ਇਹ ਚੇਤਾਵਨੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਫ਼ਤ ਪ੍ਰਬੰਧਨ ਅਧਿਕਾਰੀਆਂ ਨੂੰ ਵੀ ਭੇਜੀ ਹੈ, ਜਿਸ ’ਚ ਉਨ੍ਹਾਂ ਨੂੰ ਜ਼ਰੂਰੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਆਈਐਮਡੀ ਦੇ ਅਨੁਸਾਰ, ਮੰਗਲਵਾਰ ਨੂੰ ਦਿੱਲੀ ’ਚ ਘੱਟੋ-ਘੱਟ ਤਾਪਮਾਨ 26.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 40 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ। Weather Update

Punjab Weather News: ਪੰਜਾਬ ’ਚ ਮੁੜ ਵਧੀ ਗਰਮੀ, ਕਈ ਜ਼ਿਲ੍ਹਿਆਂ ’ਚ ਮੀਂਹ ਤੇ ਤੇਜ਼ ਹਵਾਵਾਂ ਦਾ ਯੈਲੋ ਅਲਰਟ
Punjab Weather News: ਚੰਡੀਗੜ੍ਹ (ਹਿੰ.ਸ.)। ਪੰਜਾਬ ਤੇ ਚੰਡੀਗੜ੍ਹ ’ਚ ਮੀਂਹ ਦਾ ਦੌਰ ਰੁਕਣ ਤੋਂ ਬਾਅਦ ਇੱਕ ਵਾਰ ਫਿਰ ਗਰਮੀ ਨੇ ਜ਼ੋਰ ਫੜ ਲਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ’ਚ 5.4 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ ਇਸਦੇ ਬਾਵਜੂਦ ਤਾਪਮਾਨ ਅਜੇ ਵੀ ਆਮ ਨਾਲੋਂ 2.2 ਡਿਗਰੀ ਸੈਲਸੀਅਸ ਘੱਟ ਦਰਜ ਹੋ ਰਿਹਾ ਹੈ। ਸੂਬੇ ’ਚ ਸਭ ਤੋਂ ਵੱਧ ਤਾਪਮਾਨ ਪਟਿਆਲਾ ’ਚ 38.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਜ਼ਿਆਦਾਤਰ ਜ਼ਿਲ੍ਹਿਆਂ ਦਾ ਤਾਪਮਾਨ 33.9 ਤੋਂ 38.1 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਅਨੁਸਾਰ ਅੱਜ ਕੁਝ ਇਲਾਕਿਆਂ ’ਚ ਗਰਜ-ਚਮਕ ਨਾਲ ਹਲਕੀ ਬਾਰਿਸ਼ ਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

Read Also : Chandigarh News: ਚੰਡੀਗੜ੍ਹ ’ਚ ਨੌਜਵਾਨ ਦਾ ਕਤਲ, ਦੋਸਤ ਗੰਭੀਰ ਜ਼ਖ਼ਮੀ

ਇਸ ਸਬੰਧੀ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਜਿਨ੍ਹਾਂ ਜ਼ਿਲ੍ਹਿਆਂ ’ਚ ਇਹ ਸੰਭਾਵਨਾ ਜਤਾਈ ਗਈ ਹੈ, ਉਨ੍ਹਾਂ ’ਚ ਫਾਜ਼ਿਲਕਾ, ਫਿਰੋਜ਼ਪੁਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਰਨਾਲਾ, ਮਾਨਸਾ ਤੇ ਬਠਿੰਡਾ ਸ਼ਾਮਲ ਹਨ। ਮੌਸਮ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਬਾਰਿਸ਼ ਹਰ ਜਗ੍ਹਾ ਨਹੀਂ ਹੋਵੇਗੀ, ਸਗੋਂ ਕੁਝ ਛਿਟਪੁਟ ਇਲਾਕਿਆਂ ਤੱਕ ਹੀ ਸੀਮਿਤ ਰਹਿ ਸਕਦੀ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 2 ਤੋਂ 3 ਦਿਨਾਂ ਤੱਕ ਪੰਜਾਬ ’ਚ ਕੋਈ ਵੱਡਾ ਮੌਸਮੀ ਸਿਸਟਮ ਸਰਗਰਮ ਨਹੀਂ ਰਹੇਗਾ ਤੇ ਵੈਸਟਰਨ ਡਿਸਟਰਬੈਂਸ ਵੀ ਕਮਜ਼ੋਰ ਬਣਿਆ ਰਹੇਗਾ। ਇਸ ਕਾਰਨ ਜ਼ਿਆਦਾਤਰ ਇਲਾਕਿਆਂ ’ਚ ਮੌਸਮ ਗਰਮ ਤੇ ਸੁੱਕਾ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਸਾਈਕਲੋਨਿਕ ਸਰਕੂਲੇਸ਼ਨ ਤੇ ਟਰਫ਼ ਦੇ ਪ੍ਰਭਾਵ ਕਾਰਨ ਕੁਝ ਥਾਵਾਂ ’ਤੇ ਧੂੜ ਭਰੀਆਂ ਹਨ੍ਹੇਰੀ ਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਇਹ ਗਤੀਵਿਧੀਆਂ ਖਾਸ ਕਰਕੇ ਦੁਪਹਿਰ ਬਾਅਦ, ਸ਼ਾਮ ਜਾਂ ਸਵੇਰੇ ਦੇ ਸਮੇਂ ਦੇਖਣ ਨੂੰ ਮਿਲ ਸਕਦੀਆਂ ਹਨ। Punjab Weather News

Weather Update: ਬਦਲਿਆ ਮੌਸਮ, 23 ਜ਼ਿਲ੍ਹਿਆਂ ’ਚ ਮੀਂਹ ਤੇ ਤੂਫਾਨ ਦਾ ਅਲਰਟ
Weather Update: ਜੈਪੁਰ (ਹਿ.ਸ.)। ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਰਾਜਸਥਾਨ ’ਚ ਮੌਸਮ ਅਚਾਨਕ ਬਦਲ ਗਿਆ ਹੈ। ਰਾਜਧਾਨੀ ਜੈਪੁਰ ਸਮੇਤ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਸ਼ਨਿੱਚਰਵਾਰ ਸਵੇਰ ਤੋਂ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਸ਼ੁੱਕਰਵਾਰ ਦੇਰ ਰਾਤ ਤੇਜ਼ ਤੂਫ਼ਾਨ ਤੇ ਬੂੰਦਾਬਾਂਦੀ ਨੇ ਭਿਆਨਕ ਗਰਮੀ ਤੇ ਨਮੀ ਤੋਂ ਰਾਹਤ ਦਿਵਾਈ। ਮੌਸਮ ਵਿਭਾਗ ਨੇ ਸ਼ਨਿੱਚਰਵਾਰ ਨੂੰ ਸੂਬੇ ਦੇ 23 ਜ਼ਿਲ੍ਹਿਆਂ ਲਈ ਤੂਫ਼ਾਨ ਤੇ ਮੀਂਹ ਦੀ ਚੇਤਾਵਨੀ ਜਾਰੀ ਕੀਤੀ। ਸ਼ੁੱਕਰਵਾਰ ਨੂੰ, ਸੂਬੇ ਦੇ ਕਈ ਜ਼ਿਲ੍ਹਿਆਂ, ਜਿਨ੍ਹਾਂ ’ਚ ਬੀਕਾਨੇਰ, ਸ਼੍ਰੀਗੰਗਾਨਗਰ, ਹਨੂੰਮਾਨਗੜ੍ਹ, ਸੀਕਰ ਤੇ ਚੁਰੂ ਸ਼ਾਮਲ ਹਨ, ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪਿਆ। ਸ਼੍ਰੀਗੰਗਾਨਗਰ ਅਤੇ ਚੁਰੂ ਦੇ ਕੁਝ ਇਲਾਕਿਆਂ ’ਚ ਗੜੇਮਾਰੀ ਵੀ ਹੋਈ।

ਮੀਂਹ ਤੇ ਗੜੇਮਾਰੀ ਕਾਰਨ ਕਈ ਥਾਵਾਂ ’ਤੇ ਤਾਪਮਾਨ 8 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ, ਜਿਸ ਨਾਲ ਮੌਸਮ ਸੁਹਾਵਣਾ ਹੋ ਗਿਆ। ਮੌਸਮ ਵਿਭਾਗ ਅਨੁਸਾਰ, ਪਿਛਲੇ 24 ਘੰਟਿਆਂ ਦੌਰਾਨ ਜੈਪੁਰ, ਭਰਤਪੁਰ ਤੇ ਬੀਕਾਨੇਰ ਡਿਵੀਜ਼ਨਾਂ ’ਚ ਨਮੀ ਵਾਲਾ ਮੌਸਮ ਰਿਹਾ, ਪਰ ਪੱਛਮੀ ਗੜਬੜੀ ਸਰਗਰਮ ਹੋਣ ਕਾਰਨ ਮੌਸਮ ਬਦਲ ਗਿਆ। ਸੂਬੇ ’ਚ ਸਭ ਤੋਂ ਜ਼ਿਆਦਾ ਤਾਪਮਾਨ ਜੈਸਲਮੇਰ ’ਚ 44.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ, ਫਲੋਦੀ ’ਚ ਤਾਪਮਾਨ 43.8 ਡਿਗਰੀ ਸੈਲਸੀਅਸ, ਫਤਿਹਪੁਰ ’ਚ 43 ਡਿਗਰੀ ਸੈਲਸੀਅਸ, ਬਾੜਮੇਰ ’ਚ 42.7 ਡਿਗਰੀ ਸੈਲਸੀਅਸ, ਬੀਕਾਨੇਰ ’ਚ 42.4 ਡਿਗਰੀ ਸੈਲਸੀਅਸ ਤੇ ਚੁਰੂ ’ਚ 42.3 ਡਿਗਰੀ ਸੈਲਸੀਅਸ ਰਿਹਾ। Weather Update

Read Also : India Bangladesh Relations: ਭਾਰਤ-ਬੰਗਲਾਦੇਸ਼ ਸਬੰਧਾਂ ਵਿੱਚ ਵਧ ਰਹੀ ਬੇਭਰੋਸਗੀ

ਦੁਪਹਿਰ ਵੇਲੇ ਸ਼੍ਰੀਗੰਗਾਨਗਰ ’ਚ ਮੌਸਮ ਅਚਾਨਕ ਬਦਲ ਗਿਆ, ਤੇਜ਼ ਤੂਫਾਨ ਦੇ ਨਾਲ ਭਾਰੀ ਮੀਂਹ ਪਿਆ। ਕਈ ਇਲਾਕਿਆਂ ’ਚ ਗੜੇਮਾਰੀ ਨਾਲ ਗਰਮੀ ਤੋਂ ਰਾਹਤ ਮਿਲੀ। ਚੁਰੂ ਜ਼ਿਲ੍ਹੇ ਦੇ ਸਰਦਾਰਸ਼ਹਿਰ ਖੇਤਰ ’ਚ ਵੀ ਗੜੇਮਾਰੀ ਹੋਈ। ਇਸ ਦੌਰਾਨ, ਹਨੂੰਮਾਨਗੜ੍ਹ, ਸਵਾਈ ਮਾਧੋਪੁਰ, ਬੁੰਦੀ ਤੇ ਬਾਰਨ ਜ਼ਿਲ੍ਹਿਆਂ ’ਚ ਦੇਰ ਸ਼ਾਮ ਬੱਦਲਵਾਈ ਤੇ ਹਲਕੀ ਬਾਰਿਸ਼ ਹੋਈ। ਜੈਪੁਰ ’ਚ ਸ਼ਨਿੱਚਰਵਾਰ ਸਵੇਰੇ ਹਲਕੀ ਬਾਰਿਸ਼ ਹੋਈ, ਜਦੋਂ ਕਿ ਸ਼ੁੱਕਰਵਾਰ ਰਾਤ ਤੂਫਾਨ ਤੇ ਬੂੰਦਾਬਾਂਦੀ ਨੇ ਤਾਪਮਾਨ ਨੂੰ ਘਟਾ ਦਿੱਤਾ। ਸੀਕਰ ’ਚ ਰਾਤ ਭਰ ਹੋਈ ਬਾਰਿਸ਼ ਨੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ। ਚਿਤੌੜਗੜ੍ਹ ’ਚ ਦਿਨ ਭਰ ਚੱਲੀਆਂ ਹਵਾਵਾਂ ਨੇ ਗਰਮੀ ਨੂੰ ਘੱਟ ਕੀਤਾ ਤੇ ਤਾਪਮਾਨ ’ਚ ਥੋੜ੍ਹੀ ਗਿਰਾਵਟ ਆਈ। ਮੌਸਮ ਵਿਭਾਗ ਨੇ ਅਗਲੇ ਕੁਝ ਘੰਟਿਆਂ ’ਚ ਸੂਬੇ ਦੇ ਕਈ ਹਿੱਸਿਆਂ ’ਚ ਤੇਜ਼ ਹਵਾਵਾਂ, ਗਰਜ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਇਸ ਨਾਲ ਤੇਜ਼ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ।

Weather Punjab: ਪੰਜਾਬ ਤੇ ਚੰਡੀਗੜ੍ਹ 'ਚ ਬਦਲਿਆ ਮੌਸਮ, 14 ਜੂਨ ਤੱਕ ਮੀਂਹ ਤੇ ਗੜ੍ਹੇਮਾਰੀ ਦਾ ਅਲਰਟ
ਚੰਡੀਗੜ੍ਹ (ਹਿੰ.ਸ.)। ਪੰਜਾਬ ਅਤੇ ਚੰਡੀਗੜ੍ਹ ਵਿੱਚ ਵੀਰਵਾਰ ਸਵੇਰੇ ਤੋਂ ਮੌਸਮ ਦਾ ਮਿਜ਼ਾਜ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ। ਮੋਹਾਲੀ ਵਿੱਚ ਸਵੇਰੇ ਤੇਜ਼ ਹਨ੍ਹੇਰੀ ਚੱਲੀ, ਜਿਸ ਤੋਂ ਬਾਅਦ ਹਲਕੀ ਬਾਰਿਸ਼ ਵੀ ਦਰਜ ਕੀਤੀ ਗਈ। ਮੌਸਮ ਵਿਭਾਗ ਨੇ 14 ਜੂਨ ਤੱਕ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ, ਤੇਜ਼ ਹਵਾਵਾਂ ਅਤੇ ਕੁਝ ਥਾਵਾਂ ‘ਤੇ ਗੜ੍ਹੇਮਾਰੀ ਦੀ ਸੰਭਾਵਨਾ ਜਤਾਈ ਹੈ।

ਚੰਡੀਗੜ੍ਹ ਮੌਸਮ ਕੇਂਦਰ ਅਨੁਸਾਰ ਬੁੱਧਵਾਰ ਨੂੰ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਸਿਰਫ਼ 0.1 ਡਿਗਰੀ ਦਾ ਹਲਕਾ ਫਰਕ ਦਰਜ ਕੀਤਾ ਗਿਆ, ਪਰ ਤਾਪਮਾਨ ਅਜੇ ਵੀ ਆਮ ਨਾਲੋਂ 4.4 ਡਿਗਰੀ ਵੱਧ ਹੈ। ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 46.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

Read Also : ਈਰਾਨ, ਬਹਿਰੀਨ, ਕੁਵੈਤ ’ਤੇ ਡਰੋਨ ਤੇ ਮਿਜ਼ਾਈਲਾਂ ਦੀ ਵਰਖਾ, ਹੋਰਮੁਜ਼ ਬੰਦ, ਅਮਰੀਕਾ ਦੀ ਚੇਤਾਵਨੀ, ਹੁਣ ਸਿਰਫ਼ ਬੰਬਾਂ ਨਾਲ ਹੋਵੇਗੀ ਗੱਲ

ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਭਾਵੇਂ ਪੂਰੇ ਸੂਬੇ ਵਿੱਚ ਮੀਂਹ ਅਤੇ ਆੰਧੀ ਦੀ ਸੰਭਾਵਨਾ ਹੈ, ਪਰ 10 ਜ਼ਿਲ੍ਹਿਆਂ ਵਿੱਚ ਗੜ੍ਹੇਮਾਰੀ ਦਾ ਖਾਸ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ), ਕਪੂਰਥਲਾ, ਜਲੰਧਰ ਅਤੇ ਫਤਿਹਗੜ੍ਹ ਸਾਹਿਬ ਸ਼ਾਮਲ ਹਨ।

ਵਿਭਾਗ ਅਨੁਸਾਰ ਪੰਜਾਬ ਤੋਂ ਬਿਹਾਰ ਤੱਕ ਇੱਕ ਮੌਸਮੀ ਸਿਸਟਮ ਬਣਿਆ ਹੋਇਆ ਹੈ ਅਤੇ ਇੱਕ ਪੱਛਮੀ ਵਿਕਸ਼ੋਭ ਵੀ ਸਰਗਰਮ ਹੈ। ਇਸ ਕਾਰਨ ਪੰਜਾਬ ਵਿੱਚ ਅਗਲੇ ਕੁਝ ਦਿਨਾਂ ਤੱਕ ਮੌਸਮ ਬਦਲਿਆ ਰਹਿਣ ਦੀ ਸੰਭਾਵਨਾ ਹੈ।

Heavy Rainfall: ਤੇਜ਼ ਤੂਫ਼ਾਨ ਅਤੇ ਭਾਰੀ ਮੀਂਹ ਪੈਣ ਨਾਲ ਮੌਸਮ ਹੋਇਆ ਸੁਹਾਵਣਾ
Heavy Rainfall: ਨੋਇਡਾ, (ਸੱਚ ਕਹੂੰ ਨਿਊਜ਼/ਆਈਏਐਨਐਸ)। ਦਿੱਲੀ ਸਮੇਤ ਨੋਇਡਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਤੇਜ਼ ਤੂਫ਼ਾਨ ਅਤੇ ਭਾਰੀ ਮੀਂਹ ਦੇ ਨਾਲ ਤੇਜ਼ ਮੀਂਹ ਨੇ ਭਿਆਨਕ ਗਰਮੀ ਤੋਂ ਕਾਫ਼ੀ ਰਾਹਤ ਦਿੱਤੀ। ਦੁਪਹਿਰ ਵੇਲੇ ਮੌਸਮ ਅਚਾਨਕ ਬਦਲ ਗਿਆ, ਕਾਲੇ ਬੱਦਲ ਅਤੇ ਤੇਜ਼ ਹਵਾਵਾਂ ਚੱਲੀਆਂ। ਇਸ ਤੋਂ ਬਾਅਦ ਹੋਈ ਬਾਰਿਸ਼ ਨੇ ਤਾਪਮਾਨ ਵਿੱਚ ਗਿਰਾਵਟ ਲਿਆਂਦੀ, ਜਿਸ ਨਾਲ ਨਮੀ ਅਤੇ ਗਰਮੀ ਤੋਂ ਰਾਹਤ ਮਿਲੀ।

ਹਾਲਾਂਕਿ, ਇਸ ਬਾਰਿਸ਼ ਨੇ ਸ਼ਹਿਰ ਦੇ ਢੁੱਕਵੇਂ ਬੁਨਿਆਦੀ ਢਾਂਚੇ ਨੂੰ ਵੀ ਜਾਹਿਰ ਕਰ ਦਿੱਤਾ। ਤੇਜ਼ ਤੂਫਾਨ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਦਰੱਖਤ ਡਿੱਗਣ ਦੀਆਂ ਖ਼ਬਰਾਂ ਹਨ। ਸੈਕਟਰ 76 ਮੈਟਰੋ ਸਟੇਸ਼ਨ ਦੇ ਨੇੜੇ ਸੜਕ 'ਤੇ ਇੱਕ ਵੱਡਾ ਦਰੱਖਤ ਡਿੱਗ ਗਿਆ, ਜਿਸ ਨਾਲ ਆਵਾਜਾਈ ਵਿੱਚ ਵਿਘਨ ਪਿਆ। ਡਿੱਗੇ ਹੋਏ ਦਰੱਖਤ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਲੰਬੇ ਸਮੇਂ ਤੱਕ ਟ੍ਰੈਫਿਕ ਜਾਮ ਬਣਿਆ ਰਿਹਾ।

ਇਹ ਵੀ ਪੜ੍ਹੋ: Pahlaj Nihalani: ਨਹੀਂ ਰਹੇ ਨਿਰਮਾਤਾ ਅਤੇ ਸੈਂਸਰ ਬੋਰਡ ਦੇ ਸਾਬਕਾ ਪ੍ਰਧਾਨ ਪਹਿਲਾਜ ਨਿਹਲਾਨੀ

ਬਰੌਲਾ ਹਨੂੰਮਾਨ ਮੂਰਤੀ ਰੋਡ 'ਤੇ ਵੀ ਭਾਰੀ ਟ੍ਰੈਫਿਕ ਜਾਮ ਰਿਹਾ, ਜਿਸ ਨਾਲ ਵਾਹਨ ਸੱਪ ਵਾਂਗ ਰਿਸਣ ਲੱਗ ਪਏ। ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਾਣੀ ਭਰ ਗਿਆ। ਸੈਕਟਰ 58 ਦੀ ਮੁੱਖ ਸੜਕ 'ਤੇ ਪਾਣੀ ਭਰ ਗਿਆ, ਜਿਸ ਨਾਲ ਵਾਹਨਾਂ ਦੀ ਆਵਾਜਾਈ ਵਿੱਚ ਵਿਘਨ ਪਿਆ। ਸੈਕਟਰ 62 ਦੇ ਅੰਡਰਪਾਸ 'ਤੇ ਵੀ ਪਾਣੀ ਭਰਨ ਕਾਰਨ ਡਰਾਈਵਰਾਂ ਲਈ ਮੁਸ਼ਕਲਾਂ ਆਈਆਂ। ਕਈ ਦੋਪਹੀਆ ਵਾਹਨ ਫਸ ਗਏ, ਜਦੋਂ ਕਿ ਚਾਰ ਪਹੀਆ ਵਾਹਨਾਂ ਨੂੰ ਸਾਵਧਾਨੀ ਨਾਲ ਚੱਲਣਾ ਪਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਰ ਸਾਲ, ਮਾਨਸੂਨ ਅਤੇ ਬਰਸਾਤ ਦੇ ਮੌਸਮ ਤੋਂ ਪਹਿਲਾਂ, ਨਾਲੀਆਂ ਅਤੇ ਡਰੇਨੇਜ ਸਿਸਟਮ ਨੂੰ ਬਿਹਤਰ ਬਣਾਉਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਪਹਿਲੀ ਭਾਰੀ ਬਾਰਿਸ਼ ਸਿਸਟਮ ਦੀ ਅਸਲ ਸਥਿਤੀ ਨੂੰ ਪ੍ਰਗਟ ਕਰਦੀ ਹੈ। ਕਈ ਥਾਵਾਂ 'ਤੇ ਨਾਲੀਆਂ ਬੰਦ ਹੋਣ ਕਾਰਨ, ਮੀਂਹ ਦਾ ਪਾਣੀ ਸੜਕਾਂ 'ਤੇ ਇਕੱਠਾ ਹੋ ਗਿਆ ਅਤੇ ਉਨ੍ਹਾਂ ਦਾ ਨਿਕਾਸ ਨਹੀਂ ਹੋ ਸਕਿਆ।

ਇਸ ਨਾਲ ਲੋਕਾਂ ਲਈ ਆਵਾਜਾਈ ਦੀਆਂ ਕਾਫ਼ੀ ਸਮੱਸਿਆਵਾਂ ਪੈਦਾ ਹੋਈਆਂ। ਜਿੱਥੇ ਬਾਰਿਸ਼ ਨੇ ਸੁਹਾਵਣਾ ਮੌਸਮ ਅਤੇ ਗਰਮੀ ਤੋਂ ਰਾਹਤ ਲਿਆਂਦੀ, ਉੱਥੇ ਹੀ ਇਸ ਨੇ ਨੋਇਡਾ ਅਥਾਰਟੀ ਦੀ ਤਿਆਰੀ 'ਤੇ ਵੀ ਸਵਾਲ ਖੜ੍ਹੇ ਕੀਤੇ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪਾਣੀ ਭਰਨ ਅਤੇ ਆਵਾਜਾਈ ਵਿੱਚ ਵਿਘਨ ਪੈਣ ਨਾਲ ਇਹ ਸਪੱਸ਼ਟ ਹੋ ਗਿਆ ਕਿ ਬਾਰਿਸ਼ ਨਾਲ ਨਜਿੱਠਣ ਲਈ ਕੀਤੇ ਗਏ ਪ੍ਰਬੰਧ ਅਜੇ ਵੀ ਨਾਕਾਫ਼ੀ ਹਨ। ਮੌਸਮ ਵਿਭਾਗ ਦੇ ਅਨੁਸਾਰ, ਆਉਣ ਵਾਲੇ ਦਿਨਾਂ ਵਿੱਚ ਗਰਜ, ਤੇਜ਼ ਹਵਾਵਾਂ ਅਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ।