Sandeep Bajakhana - Sach Kahoon Punjabi

Punjab Kabaddi News: ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਬਾਜਾਖਾਨਾ ਦਾ ਨਿੱਘਾ ਸਵਾਗਤ
Punjab Kabaddi News: (ਗੁਰਪ੍ਰੀਤ ਪੱਕਾ) ਫ਼ਰੀਦਕੋਟ । ਹਰਜੀਤ ਬਰਾੜ ਕਬੱਡੀ ਕਲੱਬ ਬਾਜਾਖਾਨਾ ਵੱਲੋਂ ਕਲੱਬ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਬਾਜਾਖਾਨਾ ਦੇ ਨਿਊਜ਼ੀਲੈਂਡ ਦੌਰੇ ਤੋਂ ਵਾਪਸੀ ’ਤੇ ਸ਼ਾਨਦਾਰ ਅਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਮੈਂਬਰਾਂ, ਪਿੰਡ ਵਾਸੀਆਂ ਅਤੇ ਸਰਪੰਚਾਂ ਨੇ ਇਕੱਠੇ ਹੋ ਕੇ ਖਿਡਾਰੀ ਦਾ ਸਤਿਕਾਰ ਕੀਤਾ। ਕਲੱਬ ਦੇ ਪ੍ਰਧਾਨ ਸਰਬਜੀਤ ਸਿੰਘ ਬਰਾੜ ਨੇ ਕਿਹਾ ਕਿ ਸੰਦੀਪ ਬਾਜਾਖਾਨਾ ਦੀ ਸ਼ਾਨਦਾਰ ਖੇਡ ਨੇ ਕਬੱਡੀ ਪ੍ਰੇਮੀਆਂ ਨੂੰ ਮਰਹੂਮ ਹਰਜੀਤ ਬਰਾੜ ਦੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਕਲੱਬ ਅਤੇ ਇਲਾਕੇ ਦੇ ਲੋਕਾਂ ਨੂੰ ਸੰਦੀਪ ਤੋਂ ਵੱਡੀਆਂ ਉਮੀਦਾਂ ਹਨ ਅਤੇ ਉਹ ਭਵਿੱਖ ਵਿੱਚ ਵੀ ਕਬੱਡੀ ਖੇਡ ਵਿੱਚ ਨਾਂਅ ਰੋਸ਼ਨ ਕਰੇਗਾ।

ਇਸ ਮੌਕੇ ਸੰਦੀਪ ਬਾਜਾਖਾਨਾ ਨੇ ਆਪਣੇ ਵਿਦੇਸ਼ੀ ਦੌਰੇ ਦੇ ਤਜ਼ਰਬੇ ਸਾਂਝੇ ਕਰਦੇ ਹੋਏ ਦੱਸਿਆ ਕਿ ਵਿਦੇਸ਼ਾਂ ਵਿੱਚ ਵੀ ਕਬੱਡੀ ਨੂੰ ਬਹੁਤ ਪਿਆਰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਤਿਕਾਰ ਉਸ ਲਈ ਜ਼ਿੰਦਗੀ ਭਰ ਦੀ ਯਾਦਗਾਰ ਰਹੇਗਾ। ਸੰਦੀਪ ਨੇ ਕਸਬਾ ਬਾਜਾਖਾਨਾ ਦੀਆਂ ਤਿੰਨੋਂ ਗ੍ਰਾਮ ਪੰਚਾਇਤਾਂ, ਹਰਜੀਤ ਬਰਾੜ ਕਬੱਡੀ ਕਲੱਬ ਦੇ ਆਹੁਦੇਦਾਰਾਂ, ਮੈਂਬਰਾਂ ਅਤੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ: Defence News: ਲੜਾਕੂ ਤੇਜਸ ਜਹਾਜ਼ ਦਾ ਪ੍ਰੋਜੈਕਟ ਸੰਭਾਲ ਚੁੱਕੇ ਰਵੀ ਬਣੇ ਐਚਏਐਲ ਦੇ ਨਵੇਂ ਚੇਅਰਮੈਨ

ਇਸ ਮੌਕੇ ਸਰਬਜੀਤ ਸਿੰਘ ਬਰਾੜ, ਕੁਲਦੀਪ ਸਿੰਘ ਫੌਜੀ ਢਿੱਲੋਂ, ਜਗਸੀਰ ਸਿੰਘ ਸੀਰਾ ਢਿੱਲੋਂ, ਪਵਨਦੀਪ ਸਿੰਘ ਪਵਨ ਢਿੱਲੋਂ, ਕਰਮ ਸਿੰਘ ਬਰਾੜ, ਗੱਗੂ ਗਿੱਲ, ਹਰਜਿੰਦਰ ਸਿੰਘ ਚੀਨਾ ਬਾਦਲ, ਸਰਪੰਚ ਜਗਸੀਰ ਸਿੰਘ ਬਰਾੜ, ਸਰਪੰਚ ਰੇਸ਼ਮ ਸਿੰਘ ਬਰਾੜ, ਸਰਪੰਚ ਗੁਰਵਿੰਦਰ ਸਿੰਘ ਬੱਬੂ ਢਿੱਲੋਂ, ਸੰਦੀਪ ਬਾਜਾਖਾਨਾ ਦੇ ਪਿਤਾ ਗੁਰਪਿਆਰ ਸਿੰਘ ਬੱਧਨ, ਤੇਜੀ ਬਾਜਾਖਾਨਾ, ਹਰਜਿੰਦਰ ਸਿੰਘ ਵਾਂਦਰ, ਸਿਮਰਜੀਤ ਸਿੰਘ ਸਿਮਰਾ ਬਾਬਾ ਸਮੇਤ ਹੋਰ ਹਾਜ਼ਰ ਸਨ।

ਫਰੀਦਕੋਟ: ਹਰਜੀਤ ਬਰਾੜ ਕਬੱਡੀ ਕਲੱਬ ਬਾਜਾਖਾਨਾ ਵੱਲੋਂ ਸੰਦੀਪ ਬਾਜਾਖਾਨਾ ਦਾ ਨਿਊਜ਼ੀਲੈਂਡ ਤੋਂ ਵਾਪਸੀ ’ਤੇ ਸਵਾਗਤ ਕਰਦੇ ਹੋਏ ਕਲੱਬ ਮੈਂਬਰ ਅਤੇ ਪਿੰਡ ਵਾਸੀ। ਤਸਵੀਰ : ਗੁਰਪ੍ਰੀਤ ਪੱਕਾ