Labour Rights India - Sach Kahoon Punjabi

Labour Rights India: ਮਜ਼ਦੂਰਾਂ ਦੇ ਅਧਿਕਾਰ ਅਤੇ ਸਮਾਜ ਦੀ ਜ਼ਿੰਮੇਵਾਰੀ
Labour Rights India: ਧਰਤੀ ਦੀ ਹਰਿਆਲੀ, ਵਿਕਾਸ ਦੀ ਗਤੀ ਅਤੇ ਜੀਵਨ ਦੀ ਸਹਿਜ਼ਤਾ ਦਾ ਮੂਲ ਆਧਾਰ ਕਿਰਤ ਹੈ। ਮਨੁੱਖੀ ਸੱਭਿਅਤਾ ਦੀਆਂ ਜੋ ਵੀ ਉਪਲੱਬਧੀਆਂ ਅੱਜ ਸਾਨੂੰ ਨਜ਼ਰ ਆਉਂਦੀਆਂ ਹਨ, ਉਨ੍ਹਾਂ ਦੇ ਪਿੱਛੇ ਮਜ਼ਦੂਰਾਂ ਦਾ ਲਗਾਤਾਰ ਉਪਰਾਲਾ ਤੇ ਮਿਹਨਤ ਲੁਕੀ ਹੋਈ ਹੈ। ਖੇਤਾਂ ਦੀਆਂ ਲਹਿਰਾਉਂਦੀਆਂ ਫਸਲਾਂ ਤੋਂ ਲੈ ਕੇ ਉੱਚੀਆਂ ਇਮਾਰਤਾਂ ਤੱਕ, ਹਰ ਉਸਾਰੀ ’ਚ ਮਜ਼ਦੂਰ ਦੇ ਮੁੜ੍ਹਕੇ ਦੀ ਮਹਿਕ ਸਮਾਈ ਹੋਈ ਹੈ। ਇਹੀ ਕਿਰਤ ਜੀਵਨ ਦੀਆਂ ਔਖਿਆਈਆਂ ਨੂੰ ਸੌਖਾ ਬਣਾਉਂਦੀ ਹੈ ਅਤੇ ਸਮਾਜ ਨੂੰ ਅੱਗੇ ਵਧਣ ਦੀ ਦਿਸ਼ਾ ਦਿੰਦੀ ਹੈ। ਮਜ਼ਦੂਰ ਆਪਣੀ ਮਿਹਨਤ ਨਾਲ ਬੰਜਰ ਧਰਤੀ ਨੂੰ ਉਪਜਾਊ ਬਣਾਉਂਦਾ ਹੈ, ਸਮੁੰਦਰ ਦੀਆਂ ਡੂੰਘਾਈਆਂ ’ਚੋਂ ਕੀਮਤੀ ਚੀਜ਼ਾਂ ਬਾਹਰ ਕੱਢਦਾ ਹੈ ਤੇ ਪੱਥਰਾਂ ਨੂੰ ਜੋੜ ਕੇ ਸੁੰਦਰ ਇਮਾਰਤਾਂ ਖੜ੍ਹੀਆਂ ਕਰਦਾ ਹੈ।

ਉਹ ਆਪਣੇ ਸੀਮਤ ਸਾਧਨਾਂ ’ਚ ਸੰਤੋਖ ਨਾਲ ਜੀਵਨ ਬਤੀਤ ਕਰਦਾ ਹੈ ਅਤੇ ਸਮਾਜ ਲਈ ਲਗਾਤਾਰ ਯੋਗਦਾਨ ਦਿੰਦਾ ਰਹਿੰਦਾ ਹੈ।  ਵਿਡੰਬਨਾ ਇਹ ਹੈ ਕਿ ਜੋ ਮਜ਼ਦੂਰ ਸਮਾਜ ਦੀਆਂ ਲੋੜਾਂ ਪੂਰੀਆਂ ਕਰਦਾ ਹੈ, ਉਹ ਖੁਦ ਘਾਟਾਂ ਅਤੇ ਤੰਗੀਆਂ ਨਾਲ ਜੂਝਦਾ ਰਹਿੰਦਾ ਹੈ। ਜੋ ਵਿਅਕਤੀ ਦੂਜਿਆਂ ਲਈ ਸੁਖ-ਸਹੂਲਤਾਂ ਦਾ ਨਿਰਮਾਣ ਕਰਦਾ ਹੈ, ਉਸ ਦੇ ਆਪਣੇ ਜੀਵਨ ’ਚ ਅਕਸਰ ਮੱੁਢਲੀਆਂ ਲੋੜਾਂ ਦੀ ਘਾਟ ਬਣੀ ਰਹਿੰਦੀ ਹੈ। ਹਰ ਸਾਲ 1 ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ, ਜਿਸ ’ਚ ਉਨ੍ਹਾਂ ਦੇ ਅਧਿਕਾਰਾਂ ਤੇ ਸਨਮਾਨ ਦੀ ਗੱਲ ਕੀਤੀ ਜਾਂਦੀ ਹੈ, ਪਰ ਅਸਲੀਅਤ ’ਚ ਬਹੁਤ ਵੱਡੀ ਤਬਦੀਲੀ ਨਜ਼ਰ ਨਹੀਂ ਆਉਂਦੀ। ਅੱਜ ਵੀ ਬਹੁਤ ਸਾਰੇ ਮਜ਼ਦੂਰ ਆਰਥਿਕ ਦਬਾਅ ਅਤੇ ਨਾਬਰਾਬਰੀ ਵਿਚਾਲੇ ਸੰਘਰਸ਼ ਕਰ ਰਹੇ ਹਨ।

Read Also : Census: ਸਿੱਖਿਆ ਵਿਭਾਗ ਦੀ ਸਖ਼ਤੀ, ਮਰਦਮਸ਼ੁਮਾਰੀ ਲਈ ਨਹੀਂ ਮਿਲਣਗੇ ਲੈਬ ਤੇ ਕੰਪਿਊਟਰ

ਜੇਕਰ ਮਜ਼ਦੂਰ ਵਰਗ ਦੀ ਸਥਿਤੀ ਨੂੰ ਸਮਝੀਏ ਤਾਂ ਇਹ ਦੋ ਹਿੱਸਿਆਂ ’ਚ ਵੰਡੀ ਹੋਈ ਨਜ਼ਰ ਆਉਂਦੀ ਹੈ, ਸੰਗਠਿਤ ਤੇ ਅਸੰਗਠਿਤ। ਸੰਗਠਿਤ ਮਜ਼ਦੂਰਾਂ ਨੂੰ ਕੁਝ ਹੱਦ ਤੱਕ ਅਧਿਕਾਰ ਅਤੇ ਸਹੂਲਤਾਂ ਮਿਲਦੀਆਂ ਹਨ, ਪਰ ਅਸੰਗਠਿਤ ਮਜ਼ਦੂਰਾਂ ਦੀ ਹਾਲਤ ਬਹੁਤ ਨਾਜ਼ੁਕ ਹੈ। ਉਨ੍ਹਾਂ ਕੋਲ ਨਾ ਤਾਂ ਮਜ਼ਬੂਤ ਸੰਗਠਨ ਹੈ ਅਤੇ ਨਾ ਹੀ ਆਪਣੀ ਗੱਲ ਰੱਖਣ ਦਾ ਪ੍ਰਭਾਵਸ਼ਾਲੀ ਢੰਗ। ਇਸੇ ਕਰਕੇ ਉਨ੍ਹਾਂ ਦਾ ਸ਼ੋਸ਼ਣ ਵਧੇਰੇ ਹੁੰਦਾ ਹੈ। ਉਨ੍ਹਾਂ ਨੂੰ ਘੱਟ ਮਜ਼ਦੂਰੀ, ਅਸੁਰੱਖਿਅਤ ਕੰਮ ਦੇ ਹਾਲਾਤ ਅਤੇ ਲੰਮੇ ਕੰਮਕਾਜੀ ਸਮੇਂ ਦਾ ਸਾਹਮਣਾ ਕਰਨਾ ਪੈਂਦਾ ਹੈ।ਔਰਤ ਮਜ਼ਦੂਰਾਂ ਦੀ ਸਥਿਤੀ ਤਾਂ ਹੋਰ ਵੀ ਚਿੰਤਾਜਨਕ ਹੈ। ਉਨ੍ਹਾਂ ਤੋਂ ਬਰਾਬਰ ਦਾ ਕੰਮ ਲਿਆ ਜਾਂਦਾ ਹੈ, ਫਿਰ ਵੀ ਉਨ੍ਹਾਂ ਨੂੰ ਆਦਮੀਆਂ ਦੇ ਮੁਕਾਬਲੇ ਘੱਟ ਤਨਖਾਹ ਦਿੱਤੀ ਜਾਂਦੀ ਹੈ। Labour Rights India

ਇਹ ਨਾਬਰਾਬਰੀ ਸਮਾਜਿਕ ਨਿਆਂ ਦੇ ਸਿਧਾਂਤਾਂ ਦੇ ਉਲਟ ਹੈ।ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ’ਚ ਮਜ਼ਦੂਰ ਰੁਜ਼ਗਾਰ ਦੀ ਭਾਲ ’ਚ ਦੂਜੇ ਸੂਬਿਆਂ ਵੱਲ ਜਾਂਦੇ ਹਨ। ਭੱਠਿਆਂ, ਉਸਾਰੀ ਥਾਵਾਂ ਅਤੇ ਕਾਰਖਾਨਿਆਂ ’ਚ ਕੰਮ ਕਰਨ ਵਾਲੇ ਇਹ ਮਜ਼ਦੂਰ ਅਕਸਰ ਠੇਕੇਦਾਰਾਂ ਰਾਹੀਂ ਲਿਆਂਦੇ ਜਾਂਦੇ ਹਨ। ਉਨ੍ਹਾਂ ਨੂੰ ਬਿਹਤਰ ਜੀਵਨ ਦੇ ਸੁਫ਼ਨੇ ਦਿਖਾਏ ਜਾਂਦੇ ਹਨ, ਪਰ ਹਕੀਕਤ ’ਚ ਉਨ੍ਹਾਂ ਨੂੰ ਔਖੇ ਹਾਲਾਤਾਂ ’ਚ ਕੰਮ ਕਰਨਾ ਪੈਂਦਾ ਹੈ। ਸੀਮਤ ਥਾਵਾਂ ’ਚ ਕਈ ਮਜ਼ਦੂਰਾਂ ਦਾ ਇਕੱਠੇ ਰਹਿਣਾ, ਸਾਫ਼ ਪਾਣੀ ਤੇ ਸਿਹਤ ਸਹੂਲਤਾਂ ਦੀ ਘਾਟ, ਤੇ ਸੰਤੁਲਿਤ ਖੁਰਾਕ ਦੀ ਕਮੀ ਉਨ੍ਹਾਂ ਦਾ ਜੀਵਨ ਹੋਰ ਵੀ ਔਖਾ ਬਣਾ ਦਿੰਦੀ ਹੈ।

Labour Rights India: ਮਜ਼ਦੂਰਾਂ ਦੇ ਅਧਿਕਾਰ ਅਤੇ ਸਮਾਜ ਦੀ ਜ਼ਿੰਮੇਵਾਰੀ

ਅਕਸਰ ਕਰਜ਼ੇ ਦਾ ਬੋਝ ਉਨ੍ਹਾਂ ਨੂੰ ਵਿਰੋਧ ਕਰਨ ਤੋਂ ਵੀ ਰੋਕ ਦਿੰਦਾ ਹੈ। ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਮਜ਼ਦੂਰਾਂ ਦੇ ਅਧਿਕਾਰਾਂ ਲਈ ਸੰਘਰਸ਼ ਦੀ ਸ਼ੁਰੂਆਤ ਯੂਰਪ ਤੋਂ ਹੋਈ। ਉਦਯੋਗਿਕ ਇਨਕਲਾਬ ਦੌਰਾਨ ਮਜ਼ਦੂਰਾਂ ਤੋਂ ਬਹੁਤ ਲੰਮਾ ਸਮਾਂ ਕੰਮ ਲਿਆ ਜਾਂਦਾ ਸੀ। ਇਸ ਦਾ ਵਿਰੋਧ ਕਰਦਿਆਂ ਮਜ਼ਦੂਰਾਂ ਨੇ ਅੰਦੋਲਨ ਸ਼ੁਰੂ ਕੀਤੇ। ਉਨ੍ਹਾਂ ਦੀ ਮੁੱਖ ਮੰਗ ਕੰਮ ਦੇ ਸਮੇਂ ਨੂੰ ਸੀਮਤ ਕਰਨ ਤੇ ਆਰਾਮ ਦਾ ਅਧਿਕਾਰ ਪ੍ਰਾਪਤ ਕਰਨ ਦੀ ਸੀ। ਲੰਮੇ ਸੰਘਰਸ਼ ਤੋਂ ਬਾਅਦ ਹੌਲੀ-ਹੌਲੀ ਕੰਮ ਦਾ ਸਮਾਂ ਘਟਾ ਕੇ ਦਸ ਘੰਟੇ ਕੀਤਾ ਗਿਆ ਤੇ ਬਾਅਦ ’ਚ ਅੱਠ ਘੰਟੇ ਦਾ ਕੰਮਕਾਜੀ ਦਿਨ ਤੈਅ ਕੀਤਾ ਗਿਆ। ਇਸੇ ਤਰ੍ਹਾਂ ਹਫ਼ਤੇ ’ਚ ਇੱਕ ਦਿਨ ਛੁੱਟੀ ਦੀ ਤਜਵੀਜ਼ ਵੀ ਲਾਗੂ ਹੋਈ।

1 ਮਈ 1886 ਨੂੰ ਅਮਰੀਕਾ ਦੇ ਸ਼ਿਕਾਗੋ ’ਚ ਹੋਏ ਵਿਸ਼ਾਲ ਅੰਦੋਲਨ ਨੇ ਮਜ਼ਦੂਰ ਅਧਿਕਾਰਾਂ ਦੀ ਦਿਸ਼ਾ ਨੂੰ ਇੱਕ ਅਹਿਮ ਮੋੜ ਦਿੱਤਾ। ਭਾਰਤ ’ਚ ਪਹਿਲੀ ਵਾਰ 1 ਮਈ 1923 ਨੂੰ ਮਦਰਾਸ ’ਚ ਮਜ਼ਦੂਰ ਦਿਵਸ ਮਨਾਇਆ ਗਿਆ, ਜਿੱਥੇ ਮਜ਼ਦੂਰਾਂ ਨੇ ਆਪਣੇ ਅਧਿਕਾਰਾਂ ਲਈ ਜਾਗਰੂਕਤਾ ਦਿਖਾਈ। ਅੱਜ ਸਥਿਤੀ ’ਚ ਕੁਝ ਸੁਧਾਰ ਜ਼ਰੂਰ ਹੋਇਆ ਹੈ। ਅੱਠ ਘੰਟੇ ਦਾ ਕੰਮਕਾਜੀ ਦਿਨ ਤੇ ਹਫ਼ਤਾਵਾਰੀ ਛੁੱਟੀ ਵਰਗੇ ਪ੍ਰਬੰਧ ਕਈ ਥਾਵਾਂ ’ਤੇ ਲਾਗੂ ਹਨ। ਸਰਕਾਰਾਂ ਵੱਲੋਂ ਮਜ਼ਦੂਰਾਂ ਦੇ ਹਿੱਤ ’ਚ ਕਈ ਯੋਜਨਾਵਾਂ ਵੀ ਚਲਾਈਆਂ ਜਾ ਰਹੀਆਂ ਹਨ।

ਫਿਰ ਵੀ ਅਸੰਗਠਿਤ ਖੇਤਰ ’ਚ ਕੰਮ ਕਰਨ ਵਾਲੇ ਮਜ਼ਦੂਰਾਂ ਤੱਕ ਇਨ੍ਹਾਂ ਸਹੂਲਤਾਂ ਦਾ ਪੂਰਾ ਲਾਭ ਨਹੀਂ ਪਹੁੰਚਦਾ। ਇਸ ਲਈ ਲੋੜ ਹੈ ਕਿ ਮਜ਼ਦੂਰਾਂ ਦੇ ਅਧਿਕਾਰਾਂ ਦੀ ਰੱਖਿਆ ਸਿਰਫ਼ ਕਾਗਜ਼ਾਂ ਤੱਕ ਸੀਮਤ ਨਾ ਰਹੇ, ਸਗੋਂ ਅਸਲ ਜੀਵਨ ’ਚ ਵੀ ਉਨ੍ਹਾਂ ਨੂੰ ਸਨਮਾਨ ਤੇ ਸੁਰੱਖਿਆ ਮਿਲੇ। ਮਜ਼ਦੂਰ ਦਿਵਸ ਦਾ ਮਹੱਤਵ ਉਦੋਂ ਹੀ ਸਾਰਥਕ ਹੋਵੇਗਾ ਜਦੋਂ ਸਮਾਜ ਦਾ ਹਰ ਵਰਗ ਮਜ਼ਦੂਰਾਂ ਦੇ ਯੋਗਦਾਨ ਨੂੰ ਸਮਝੇ ਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਸੁਧਾਰਨ ’ਚ ਸਹਿਯੋਗ ਦੇਵੇ।

ਉਨ੍ਹਾਂ ਨਾਲ ਹਮਦਰਦੀ ਰੱਖਣ ਦੇ ਨਾਲ-ਨਾਲ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਸੁਚੇਤ ਰਹਿਣਾ ਵੀ ਜ਼ਰੂਰੀ ਹੈ। ਜਦੋਂ ਮਜ਼ਦੂਰਾਂ ਨੂੰ ਉਚਿਤ ਸਨਮਾਨ, ਸੁਰੱਖਿਅਤ ਮਾਹੌਲ ਤੇ ਬਰਾਬਰ ਦੇ ਮੌਕੇ ਮਿਲਣਗੇ, ਉਦੋਂ ਹੀ ਸਮਾਜ ਦਾ ਸੰਤੁਲਿਤ ਤੇ ਟਿਕਾਊ ਵਿਕਾਸ ਸੰਭਵ ਹੋ ਸਕੇਗਾ। ਉਨ੍ਹਾਂ ਦੇ ਜੀਵਨ ’ਚ ਵਿਸ਼ਵਾਸ ਤੇ ਸਨਮਾਨ ਦਾ ਚਾਨਣ ਫੈਲਾਉਣਾ ਹੀ ਇਸ ਦਿਵਸ ਦਾ ਮੁੱਖ ਉਦੇਸ਼ ਹੈ।

(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਪ੍ਰਮੋਦ ਦੀਕਸ਼ਿਤ ਮਲਯ