Punjab Police Investigation - Sach Kahoon Punjabi

Murder Mystery Solved: ਪਿਓ ਹੀ ਨਿਕਲਿਆ ਪੁੱਤਰ ਦਾ ਕਾਤਲ , 48 ਘੰਟਿਆਂ ਦੇ ਅੰਦਰ ਖੁੱਲ੍ਹਿਆ ਇਸ ਖ਼ੌਫ਼ਨਾਕ ਕਤਲ ਦਾ ਭੇਤ
Murder Mystery Solved: (ਤਰੁਣ ਕੁਮਾਰ ਸ਼ਰਮਾ) ਨਾਭਾ। ਨਾਭਾ ਪੁਲਿਸ ਵੱਲੋਂ ਬੀਤੇ ਦਿਨੀਂ ਪਿੰਡ ਧਾਰੋਕੀ ਵਿਖੇ ਹੋਏ ਕਤਲ ਕਾਂਡ ਦੇ ਕਥਿਤ ਦੋਸ਼ੀਆਂ ਨੂੰ ਘਟਨਾ ਬੀਤਣ ਦੇ 48 ਘੰਟਿਆਂ ਵਿੱਚ ਹੀ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਅੱਜ ਸਦਰ ਥਾਣਾ ਨਾਭਾ ਵਿਖੇ ਰੱਖੀ ਪ੍ਰੈਸ ਕਾਨਫਰੰਸ ਦੌਰਾਨ ਡੀਐੱਸਪੀ ਗੁਰਿੰਦਰ ਸਿੰਘ ਬੱਲ ਅਤੇ ਸਦਰ ਥਾਣਾ ਇੰਚਾਰਜ ਜਸਪ੍ਰੀਤ ਸਿੰਘ ਨੇ ਸਾਂਝੇ ਤੌਰ ’ਤੇ ਜਾਣਕਾਰੀ ਦਿੱਤੀ ਕਿ ਪਿੰਡ ਧਾਰੋਕੀ ਵਿਖੇ ਮੋਹਨ ਦਾਸ ਪੁੱਤਰ ਜਸਪਾਲ ਦਾਸ ਉਰਫ ਜਗਪਾਲ ਦਾਸ ਵਾਸੀ ਧਾਰੋਕੀ ਦੇ ਕਤਲ ਦੇ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਮ੍ਰਿਤਕ ਪਿੰਡ ਧਾਰੋਕੀ ਦੇ ਖੇਤਾਂ ਵਿੱਚ ਖੂਨ ਨਾਲ ਲੱਥ-ਪੱਥ ਪਿਆ ਸੀ। ਮਾਮਲੇ ਸਬੰਧੀ ਇਤਲਾਹ ਥਾਣਾ ਸਦਰ ਨਾਭਾ ਵਿਖੇ ਮੌਸੂਲ ਹੋਣ ’ਤੇ ਤੁਰੰਤ ਕਾਰਵਾਈ ਕਰਦੇ ਮੁੱਖ ਅਫਸਰ ਥਾਣਾ ਸਦਰ ਨਾਭਾ ਵੱਲੋਂ ਮ੍ਰਿਤਕ ਮੋਹਨ ਦਾਸ ਦੇ ਚਾਚੇ ਦੇ ਲੜਕੇ ਮਲਕੀਤ ਦਾਸ ਪੁੱਤਰ ਹਰੀ ਚੰਦ ਵਾਸੀ ਪਿੰਡ ਧਾਰੋਕੀ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲੇ ਨੂੰ ਟਰੇਸ ਕਰਨ ਲਈ ਸੀ.ਸੀ.ਟੀ.ਵੀ ਕੈਮਰੇ, ਕਾਲ ਡਿਟੇਲਾਂ, ਟਾਵਰ ਲੋਕੇਸ਼ਨਾਂ, ਡੰਪ ਅਤੇ ਹਿਊਮਨ ਇੰਟੈਲੀਜੈਂਸੀ ਦੀ ਮੱਦਦ ਨਾਲ ਘਟਨਾ ਦੇ ਮੁਲਜ਼ਮ ਵਜੋਂ ਜਸਪਾਲ ਸਿੰਘ ਉਰਫ ਜਗਪਾਲ ਸਿੰਘ ਪੁੱਤਰ ਜਸਵੰਤ ਸਿੰਘ ਅਤੇ ਰਾਜਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀਆਨ ਪਿੰਡ ਧਾਰੋਕੀ ਤਹਿਸੀਲ ਨਾਭਾ ਜ਼ਿਲ੍ਹਾ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਸਮੇਂ ਵਰਤੇ ਗਏ ਮਾਰੂ ਹਥਿਆਰ ਬ੍ਰਾਮਦ ਕਰਵਾਏ ਜਾ ਚੁੱਕੇ ਹਨ।

ਇਹ ਵੀ ਪੜ੍ਹੋ: Shiromani Akali Dal Protest: ਪੰਜਾਬ ’ਚ ਬਿਜਲੀ ਸੰਕਟ ਖ਼ਿਲਾਫ਼ ਅਕਾਲੀ ਦਲ ਦੇ ਧਰਨੇ, ਸਰਕਾਰ ’ਤੇ ਤਿੱਖੇ ਹਮਲੇ

ਉਨ੍ਹਾਂ ਦੱਸਿਆ ਕਿ ਦੌਰਾਨੇ ਪੁੱਛਗਿੱਛ ਮੋਹਨ ਦਾਸ ਦਾ ਕਤਲ ਕਰਨ ਦੀ ਰੰਜਿਸ਼ ਸਾਹਮਣੇ ਆਈ ਹੈ ਕਿ ਮ੍ਰਿਤਕ ਮੋਹਨ ਦਾਸ ਝਗੜਾਲੂ ਕਿਸਮ ਦਾ ਵਿਅਕਤੀ ਸੀ ਜੋ ਕਈ ਸਾਲਾਂ ਤੋਂ ਆਪਣੀ ਪਤਨੀ, ਲੜਕੀਆਂ ਅਤੇ ਪਿਤਾ ਜਸਪਾਲ ਸਿੰਘ ਦੀ ਕੁੱਟਮਾਰ ਕਰਦਾ ਸੀ ਅਤੇ ਉਸ ਖਿਲਾਫ ਪਿੰਡ ਵਿੱਚ ਵੀ ਲੜਾਈ-ਝਗੜਾ ਕਰਨ ਸਬੰਧੀ ਮੁਕੱਦਮਾ ਦਰਜ ਹੋਇਆ ਸੀ। ਮ੍ਰਿਤਕ ਮੋਹਨ ਦਾਸ ਦੇ ਲੜਾਈ-ਝਗੜੇ ਅਤੇ ਕੁੱਟਮਾਰ ਤੋਂ ਤੰਗ ਆ ਕੇ ਪਿਤਾ ਜਸਪਾਲ ਸਿੰਘ ਅਤੇ ਉਸਦੇ ਦੋਸਤ ਰਾਜਿੰਦਰ ਸਿੰਘ ਵੱਲੋਂ ਸਾਰੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਮੁਲਜ਼ਮਾਂ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਨਾਭਾ: ਪੁਲਿਸ ਦੀ ਗ੍ਰਿਫਤ ਵਿੱਚ ਮੁਲਜ਼ਮ ਪਿਤਾ ਅਤੇ ਉਸ ਦਾ ਦੋਸਤ ਤੇ ਜਾਣਕਾਰੀ ਦਿੰਦੇ ਡੀਐਸਪੀ ਗੁਰਿੰਦਰ ਸਿੰਘ ਬੱਲ।