PSPCL Power Cut Protest - Sach Kahoon Punjabi

Electricity Cut Issues Punjab: ਬਿਜਲੀ ਕੱਟਾਂ ਖਿਲਾਫ ਕਿਸਾਨਾਂ ਦਾ ਵੱਡਾ ਧਰਨਾ, ਸਰਕਾਰ ’ਤੇ ਗੁੱਸਾ ਫੁੱਟਿਆ
Electricity Cut Issues Punjab: (ਸੁਨੀਲ ਚਾਵਲਾ) ਸਮਾਣਾ। ਬਿਜਲੀ ਦੇ ਲਗਾਤਾਰ ਕੱਟਾਂ ਤੋਂ ਤੰਗ ਆ ਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਐਕਸੀਅਨ ਦਫ਼ਤਰ ਸਮਾਣਾ ਦੇ ਬਾਹਰ ਜ਼ੋਰਦਾਰ ਧਰਨਾ ਦਿੱਤਾ ਗਿਆ। ਇਹ ਪ੍ਰਦਰਸ਼ਨ ਸਿਰਫ ਸਮਾਣਾ ਤੱਕ ਸੀਮਿਤ ਨਹੀਂ ਰਿਹਾ, ਸਗੋਂ ਪੰਜਾਬ ਭਰ ਵਿੱਚ ਕਿਸਾਨਾਂ ਵੱਲੋਂ ਬਿਜਲੀ ਮੁੱਦੇ ’ਤੇ ਵੱਖ-ਵੱਖ ਥਾਵਾਂ ’ਤੇ ਐਕਸੀਅਨ ਦਫਤਰਾਂ ਅੱਗੇ ਰੋਸ ਪ੍ਰਗਟ ਕੀਤਾ ਗਿਆ। ਧਰਨੇ ਦੌਰਾਨ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਢੈਂਠਲ ਨੇ ਸਰਕਾਰ ’ਤੇ ਨਿਸਾਨਾ ਸਾਧਦਿਆਂ ਕਿਹਾ ਕਿ ਬਿਜਲੀ ਸਰਪਲੱਸ ਹੋਣ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਪਿੰਡਾਂ ਵਿੱਚ ਲੰਬੇ-ਲੰਬੇ ਕੱਟਾਂ ਕਾਰਨ ਲੋਕਾਂ ਦੀ ਜਿੰਦਗੀ ਪ੍ਰਭਾਵਿਤ ਹੋ ਰਹੀ ਹੈ। ਰਾਤ ਦੇ ਸਮੇਂ ਬਿਜਲੀ ਨਾ ਹੋਣ ਕਰਕੇ ਲੋਕਾਂ ਨੂੰ ਘੋਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਬੱਚਿਆਂ ਦੀ ਨੀਂਦ ਵੀ ਖਰਾਬ ਹੋ ਰਹੀ ਹੈ।

ਇਹ ਵੀ ਪੜ੍ਹੋ: Petrol Diesel Price: ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਵੱਡੀ ਅਪਡੇਟ, ਜਾਣੋ

ਕਿਸਾਨ ਆਗੂਆਂ ਨੇ ਦੱਸਿਆ ਕਿ ਮੋਟਰਾਂ ਲਈ ਬਿਜਲੀ ਨਾ ਮਿਲਣ ਕਾਰਨ ਫਸਲਾਂ ਸੁੱਕ ਰਹੀਆਂ ਹਨ, ਜਿਸ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਦੀ ਮੰਗ ਹੈ ਕਿ ਘੱਟੋ-ਘੱਟ ਅੱਠ ਘੰਟੇ ਬਿਜਲੀ ਮੁਹੱਈਆ ਕਰਵਾਈ ਜਾਵੇ ਤਾਂ ਜੋ ਖੇਤੀਬਾੜੀ ਦਾ ਕੰਮ ਪ੍ਰਭਾਵਿਤ ਨਾ ਹੋਵੇ। ਇਸ ਤੋਂ ਇਲਾਵਾ ਸੂਬਾ ਪ੍ਰਚਾਰ ਸਕੱਤਰ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਪਹਿਲਾਂ ਵੀ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ ਸੀ, ਪਰ ਹਾਲਾਤ ਵਿੱਚ ਕੋਈ ਸੁਧਾਰ ਨਹੀਂ ਆਇਆ। ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇ ਕੱਟ ਬੰਦ ਨਾ ਹੋਏ ਤਾਂ ਵੱਡੇ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ। ਦੂਜੇ ਪਾਸੇ ਬਿਜਲੀ ਬੋਰਡ ਦੇ ਐਕਸੀਅਨ ਕੁੰਵਰਦੀਪ ਸਿੰਘ ਨੇ ਕਿਹਾ ਕਿ ਥਰਮਲ ਪਲਾਂਟਾਂ ਵਿੱਚ ਆਈ ਤਕਨੀਕੀ ਖਰਾਬੀ ਕਾਰਨ ਸਮੱਸਿਆ ਪੈਦਾ ਹੋਈ ਸੀ, ਜੋ ਹੁਣ ਦੂਰ ਕਰ ਲਈ ਗਈ ਹੈ ਅਤੇ ਅੱਗੇ ਤੋਂ ਬਿਜਲੀ ਸਪਲਾਈ ਨਿਰਵਿਘਨ ਰਹੇਗੀ।

ਇਸ ਮੌਕੇ ਜਰਨੈਲ ਸਿੰਘ ਕਾਲੇਕੇ, ਸੂਬਾ ਪ੍ਰੈੱਸ ਸਕੱਤਰ, ਯਾਦਵਿੰਦਰ ਸਿੰਘ ਕੂਕਾ ਬਲਾਕ ਪ੍ਰਧਾਨ, ਭਗਵੰਤ ਸਿੰਘ ਸਮਾਣਾ, ਪਾਵਨ ਪਸਿਆਣਾ, ਭਾਗ ਸਿੰਘ ਫਤਿਹਪੁਰ, ਰਣਜੀਤ ਸਿੰਘ ਸਹਿਜਪੁਰ, ਅਮਰਜੀਤ ਸਿੰਘ ਬਿਜਲਪੁਰ, ਪੁਸਪਿੰਦਰ ਸਿੰਘ ਰਤਨਹੇੜੀ, ਗੁਰਦੇਵ ਸਿੰਘ ਚੌਹਟ, ਭੁਪਿੰਦਰ ਸਿੰਘ ਸਮਾਣਾ, ਗੁਰਦੀਪ ਸਿੰਘ ਦੁਲੜ, ਚਰਨਜੀਤ ਸਿੰਘ ਤੁਲੇਵਾਲ, ਗੁਰਮੀਤ ਸਿੰਘ ਮਹਿਮਦਪੁਰ, ਮੁਖਤਿਆਰ ਸਿੰਘ ਦੁਲੜ, ਜ਼ਿਲ੍ਹਾ ਪ੍ਰੈਸ ਸਕੱਤਰ ਸੁਖਜਿੰਦਰ ਸਿੰਘ ਕੁਲਾਰਾਂ ਆਦਿ ਕਿਸਾਨ ਆਗੂ ਸ਼ਾਮਲ ਸਨ।

Electricity Cut Issues Punjab: ਬਿਜਲੀ ਕੱਟਾਂ ਖਿਲਾਫ ਕਿਸਾਨਾਂ ਦਾ ਵੱਡਾ ਧਰਨਾ, ਸਰਕਾਰ ’ਤੇ ਗੁੱਸਾ ਫੁੱਟਿਆ