Sangrur Blackout Drill - Sach Kahoon Punjabi

Sangrur Blackout Drill: ਸੰਗਰੂਰ ’ਚ ਸਾਇਰਨ ਵੱਜਣ ਮਗਰੋਂ ਬਲੈਕਆਊਟ ਮੌਕ ਡ੍ਰਿਲ ਮੌਕੇ ਸ਼ਹਿਰ ਦੀ ਬਿਜਲੀ ਰਹੀ ਬੰਦ
Sangrur Blackout Drill: ਸੰਗਰੂਰ (ਨਰੇਸ਼ ਕੁਮਾਰ)। ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਅੱਜ ਰਾਤ 8 ਵਜੇ ਸੰਗਰੂਰ ਸ਼ਹਿਰ ’ਚ ਪਹਿਲੇ ਸਿਵਲ ਡਿਫੈਂਸ ਏਅਰ ਰੇਡ ’ਤੇ ਬਲੈਕ ਆਊਟ ਮੌਕ ਅਭਿਆਸ ਦੌਰਾਨ ਆਰਮੀ ਏਰੀਆ ਵਿਖੇ ਨਾਗਰਿਕ ਸੁਰੱਖਿਆ ਦੀ ਕਰਵਾਈ ਗਈ ਮੌਕ ਡ੍ਰਿਲ ਦੌਰਾਨ ਸਥਾਨਕ ਨਾਗਰਿਕਾਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਆਪਣੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸੰਜੀਦਾ ਹੈ।

ਇਸ ਲਈ ਲੋਕ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਉਪਰ ਯਕੀਨ ਨਾ ਕਰਨ ਸਗੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਈ ਜਾਣਕਾਰੀ ਉਪਰ ਹੀ ਯਕੀਨ ਕਰਨ। ਰਾਹੁਲ ਚਾਬਾ ਨੇ ਕਿਹਾ ਕਿ ਬਲੈਕ ਆਊਟ ਦੌਰਾਨ ਰਾਤ 8 ਵਜੇ ਸਾਇਰਨ ਵੱਜਣ ਮਗਰੋਂ ਸਿਵਲ ਹਸਪਤਾਲ ਨੂੰ ਛੱਡ ਕੇ 15 ਮਿੰਟਾਂ ਲਈ ਸ਼ਹਿਰ ਦੀ ਬਿਜਲੀ ਬੰਦ ਕਰ ਦਿੱਤੀ ਗਈ ਅਤੇ ਸਥਾਨਕ ਫੌਜ, ਪੁਲਿਸ, ਹੋਮ ਗਾਰਡਜ-ਸਿਵਲ ਡਿਫੈਂਸ, ਸਿਹਤ ਵਿਭਾਗ, ਐਨਸੀਸੀ ਕੈਡੇਟਸ ਤੇ ਬਿਜਲੀ ਨਿਗਮ ਸਮੇਤ ਹੋਰ ਸਬੰਧਤ ਵਿਭਾਗਾਂ ਨੇ ਆਰਮੀ ਏਰੀਆ ਵਿਖੇ ਮੌਕ ਅਭਿਆਸ ਨੂੰ ਆਪਸੀ ਤਾਲਮੇਲ ਨਾਲ ਨੇਪਰੇ ਚੜ੍ਹਾਇਆ।

Sangrur Blackout Drill: ਸੰਗਰੂਰ ’ਚ ਸਾਇਰਨ ਵੱਜਣ ਮਗਰੋਂ ਬਲੈਕਆਊਟ ਮੌਕ ਡ੍ਰਿਲ ਮੌਕੇ ਸ਼ਹਿਰ ਦੀ ਬਿਜਲੀ ਰਹੀ ਬੰਦ

ਇਸ ਦੌਰਾਨ ਬਰਨਾਲਾ ਕੈਂਚੀਆਂ ਵਿਖੇ ਪੁਲਿਸ ਦੇ ਨਾਲ ਬਲੈਕ ਆਊਟ ਦੀ ਨਿਗਰਾਨੀ ਲਈ ਐਸਡੀਐਮ ਸੰਗਰੂਰ ਸਤੀਸ਼ ਚੰਦਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਇਹ ਅਭਿਆਸ ਸਫ਼ਲਤਾਪੂਰਵਕ ਕੀਤਾ ਗਿਆ ਹੈ। ਉਨ੍ਹਾਂ ਨਾਲ ਐਸਐਚਓ ਸਿਟੀ 1 ਸੁਖਦੇਵ ਸਿੰਘ ਵੀ ਮੌਜ਼ੂਦ ਸਨ। ਜਦੋਂਕਿ ਆਰਮੀ ਏਰੀਆ ਵਿਖੇ ਭਾਰਤੀ ਫੌਜ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਅਭਿਆਸ ਮੌਕੇ ਡੀਐਸਪੀ ਦਿਹਾਤੀ ਸੁਖਦੇਵ ਸਿੰਘ ਤੇ ਐਸਐਚਓ ਸਿਟੀ ਇੰਸਪੈਕਟਰ ਗੁਲਾਬ ਸਿੰਘ ਮੌਜੂਦ ਰਹੇ।

Read Also : ਭਿਆਨਕ ਗਰਮੀ ਵਿਚਕਾਰ ਰਾਹਤ, ਇਸ ਦਿਨ ਪੰਜਾਬ ’ਚ ਸਕੂਲ ਤੇ ਕਾਲਜ਼ ਰਹਿਣਗੇ ਬੰਦ

ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਅੱਗੇ ਦੱਸਿਆ ਕਿ ਇਸ ਅਭਿਆਸ ਦੌਰਾਨ ਵੱਖ-ਵੱਖ ਐਮਰਜੈਂਸੀ ਕਾਰਜਾਂ, ਜਿਵੇਂ ਫਾਇਰ ਰਿਸਪਾਂਸ ਆਪਰੇਸ਼ਨ, ਖੋਜ ਤੇ ਬਚਾਅ ਕਾਰਜ, ਜਖ਼ਮੀਆਂ ਦੀ ਮੁਢਲੀ ਸਹਾਇਤਾ ਤੇ ਡਾਕਟਰੀ ਮਦਦ, ਜਖ਼ਮੀਆਂ ਨੂੰ ਸੁਰੱਖਿਅਤ ਕੱਢਣ ਦੇ ਨਾਲ-ਨਾਲ ਸੰਗਰੂਰ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਟ੍ਰੈਫਿਕ ਤੇ ਭੀੜ ਕੰਟਰੋਲ ਉਪਾਅ ਸ਼ਾਮਲ ਕੀਤੇ ਗਏ ਸਨ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਭਵਿੱਖ ਵਿੱਚ ਅਜਿਹੇ ਅਭਿਆਸ ਤੇ ਬਲੈਕ ਆਊਟ ਦੀ ਸਥਿਤੀ ’ਚ ਸਾਰੀਆਂ ਲਾਈਟਾਂ ਬੰਦ ਰੱਖੀਆਂ ਜਾਣ ਤੇ ਖਾਸ ਕਰਕੇ ਸੀਸੀਟੀਵੀ ਕੈਮਰਿਆਂ ਦੀਆਂ ਲਾਇਟਾਂ ਤੇ ਸੋਲਰ ਲਾਇਟਾਂ ਵੀ ਬੰਦ ਕੀਤੀਆਂ ਜਾਣ।

ਉਨ੍ਹਾਂ ਦੱਸਿਆ ਕਿ ਬਲੈਕ ਆਊਟ ਤੇ ਸਿਵਲ ਡਿਫੈਂਸ ਮੌਕ ਡ੍ਰਿਲ, ਹਵਾਈ ਹਮਲਿਆਂ ਦੀ ਚੇਤਾਵਨੀ ਵਾਲੇ ਸਾਇਰਨ ਵੱਜਣ ਦੀ ਸੂਰਤ ’ਚ ਸੁਰੱਖਿਆ ਬਲਾਂ ਤੇ ਆਮ ਲੋਕਾਂ ਦੀ ਭੂਮਿਕਾ ਤੇ ਜਿੰਮੇਵਾਰੀਆਂ ਨੂੰ ਸਮਝਣ ’ਚ ਮਦਦ ਕਰਦੀ ਹੈ। ਇਸ ਲਈ ਭਵਿੱਖ ’ਚ ਅਜਿਹਾ ਹੋਣ ਦੀ ਸੂਰਤ ’ਚ ਲੋਕ ਸਾਵਧਾਨੀਆਂ ਵਰਤਣ ਤੇ ਸੋਸ਼ਲ ਮੀਡੀਆ ਉਪਰ ਅਫ਼ਵਾਹਾਂ ਫੈਲਾਉਣ ਤੋਂ ਵੀ ਗੁਰੇਜ਼ ਕਰਨ ਤੇ ਨਾ ਹੀ ਅਜਿਹੀਆਂ ਅਫ਼ਵਾਹਾਂ ਉਪਰ ਯਕੀਨ ਕਰਨ। ਰਾਹੁਲ ਚਾਬਾ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜਦੋਂ ਅਜਿਹੀਆਂ ਮਸ਼ਕਾਂ ਚੱਲ ਰਹੀਆਂ ਹੋਣ ਤਾਂ ਲੋਕਾਂ ਨੂੰ ਬਾਹਰੀ ਗਤੀਵਿਧੀਆਂ ਨੂੰ ਤੁਰੰਤ ਬੰਦ ਕਰੋ ਤੇ ਨਜ਼ਦੀਕੀ ਸੁਰੱਖਿਅਤ ਸਥਾਨ ’ਤੇ ਜਾਉ।

ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਅਜਿਹੇ ਸਮੇਂ ਦੌਰਾਨ ਸਾਇਰਨਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਇਸ ਤੋਂ ਬਿਨ੍ਹਾਂ ਅਜਿਹੇ ਸਮੇਂ ’ਚ ਘਬਰਾਉਣ ਜਾਂ ਬੇਲੋੜਾ ਹੰਗਾਮਾ ਕਰਨ ਤੋਂ ਵੀ ਬਚਿਆ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਪਣੇ ਬੱਚਿਆਂ ਨੂੰ ਬੱਚਿਆਂ ਨੂੰ ਐਮਰਜੈਂਸੀ ਪ੍ਰਤੀਕਿਰਿਆ ਦੀਆਂ ਅਹਿਮ ਗੱਲਾਂ ਸਿਖਾਉ ਕਿ ਜਮੀਨ ’ਤੇ ਲੇਟਣਾ ਹੈ ਤੇ ਆਪਣੇ ਸਿਰ ਨੂੰ ਢੱਕ ਲੈਣਾ ਹੈ ਤੇ ਆਪਣੇ ਘਰ, ਨੇੜੇ ਦੇ ਸਕੂਲ ਜਾਂ ਆਂਢ-ਗੁਆਂਢ ’ਚ ਸੁਰੱਖਿਅਤ ਥਾਵਾਂ ਦੀ ਪਛਾਣ ਕਰ ਲਈ ਜਾਵੇ।

ਇਸ ਤੋਂ ਬਿਨ੍ਹਾਂ ਜੇਕਰ ਛੋਟੀਆਂ ਸੱਟਾਂ ਜਾਂ ਸੀਪੀਆਰ ਦਾ ਇਲਾਜ ਕਰਨ ਵਰਗੀਆਂ ਮੁੱਢਲੀ ਸਹਾਇਤਾ ਤਕਨੀਕਾਂ ਦਾ ਅਭਿਆਸ ਹਰ ਨਾਗਰਿਕ ਨੂੰ ਆਉਣਾ ਚਾਹੀਦਾ ਹੈ। ਰਾਹੁਲ ਚਾਬਾ ਨੇ ਕਿਹਾ ਕਿ ਲੋਕਾਂ ਨੂੰ ਅਜਿਹੀਆਂ ਡਰਿੱਲਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਕਿਉਂਕਿ ਇਹ ਤੁਹਾਨੂੰ ਅਸਲ ਐਮਰਜੈਂਸੀ ਲਈ ਤਿਆਰ ਕਰਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ, ਫੌਜ ਜਾਂ ਹੋਰ ਸੁਰੱਖਿਆ ਫੋਰਸਾਂ ਦੀਆਂ ਗਤੀਵਿਧੀਆਂ ’ਚ ਦਖਲ ਨਾ ਦਿਓ ਜਾਂ ਪਾਬੰਦੀਸ਼ੁਦਾ ਖੇਤਰਾਂ ’ਚ ਦਾਖਲ ਨਾ ਹੋਵੋ, ਇਸ ਤੋਂ ਬਿਨ੍ਹਾਂ ਡ੍ਰਿਲ ਬਾਰੇ ਫੋਟੋਆਂ ਖਿੱਚਣ ਜਾਂ ਪੋਸਟ ਕਰਨ ਤੋਂ ਵੀ ਬਚਿਆ ਜਾਵੇ।