District Administration Moga - Sach Kahoon Punjabi

Blackout Drill Moga: ਮੋਗਾ ਸ਼ਹਿਰ ’ਚ ਜ਼ਿਲ੍ਹਾ ਪ੍ਰਸ਼ਾਸਨ ਦੀ ਵੱਡੀ ਮੌਕ ਡਰਿੱਲ, ਜਾਣੋ ਕੀ ਸੀ ਇਸ 'ਬਲੈਕਆਊਟ' ਦਾ ਅਸਲ ਮਕਸਦ?
Blackout Drill Moga: (ਵਿੱਕੀ ਕੁਮਾਰ) ਮੋਗਾ। ਭਾਰਤੀ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਡਿਫੈਂਸ ਦੀ ਤਿਆਰੀ ਲਈ ਮੋਗਾ ਸ਼ਹਿਰ ਦੇ ਵਿਸ਼ਾਲ ਮੈਗਾ ਮਾਰਟ (ਨੇੜੇ ਨਗਰ ਨਿਗਮ ਦਫਤਰ ਮੋਗਾ) ਵਿਖੇ ਰਾਤ 8 ਵਜੇ ਮੌਕ ਡਰਿੱਲ ਕਰਵਾਈ ਗਈ। ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਨੇ ਇਸ ਮੌਕ ਡਰਿੱਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਵਲ ਡਿਫੈਂਸ, ਹੋਮ ਗਾਰਡ ਦੇ ਅਧਿਕਾਰੀਆਂ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੱਦਦ ਨਾਲ ਮੌਕ ਡਰਿੱਲ ਨੂੰ ਸਫਲਤਾ ਪੂਰਵਕ ਸੰਪੰਨ ਕਰਵਾਈ ਗਈ। ਉਨ੍ਹਾਂ ਕਿਹਾ ਕਿ ਇਹ ਕੇਵਲ ਸਿਵਲ ਡਿਫੈਂਸ ਦੀ ਤਿਆਰੀ ਲਈ ਰੁਟੀਨ ਡਰਿੱਲ ਸੀ ਤੇ ਲੋਕਾਂ ਨੂੰ ਇਸ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ। ਇਸ ਮੌਕੇ ਉਨ੍ਹਾਂ ਨਾਲ ਐਸਡੀਐਮ ਸ਼੍ਰੀ ਸੂਰਜ, ਜ਼ਿਲ੍ਹਾ ਆਪਦਾ ਪ੍ਰਬੰਧਨ ਅਧੀਕਾਰੀ ਸ਼੍ਰੀ ਰਾਮ ਚੰਦਰ ਵੀ ਹਾਜ਼ਰ ਸਨ।

ਸ਼੍ਰੀ ਸੇਤੀਆ ਨੇ ਦੱਸਿਆ ਕਿ ਵਿਸ਼ਾਲ ਮੈਗਾ ਮਾਰਟ ਦੇ ਸਟਾਫ ਵੱਲੋਂ ਰਾਤ 8 ਵਜੇ ਹਵਾਈ ਹਮਲੇ ਸਬੰਧੀ ਇੱਕ ਅਭਿਆਸੀ (ਨਕਲੀ) ਕਾਲ ਕੀਤੀ ਗਈ। ਇਸ ਉਪਰੰਤ ਸਟਾਫ਼ ਵੱਲੋਂ ਐਮਰਜੈਂਸੀ ਸਾਈਰਨ ਵਜਾਏ ਗਏ ਅਤੇ ਇਹ ਘੋਸ਼ਣਾ ਕੀਤੀ ਗੀ ਕਿ ਸਾਰੇ ਵਿਅਕਤੀ ਸੁਰੱਖਿਅਤ ਸਥਾਨਾਂ ’ਤੇ ਚੱਲੇ ਜਾਣ। ਨਗਰ ਨਿਗਮ ਮੋਗਾ ਨੇ ਪੁਲਿਸ ਤੇ ਸਿਵਲ ਡਿਫੈਂਸ ਦੀ ਮੱਦਦ ਨਾਲ 20 ਮਿੰਟ ਲਈ ਬਲੈਕਾਊਟ ਕਰ ਦਿੱਤਾ ਗਿਆ। ਵਾਰਡ ਨੰਬਰ 11 ਅਤੇ 46 ਦੇ ਤਿੰਨ ਵਿਅਕਤੀ ਨਕਲੀ ਤੌਰ ’ਤੇ ਜ਼ਖਮੀ ਹੋ ਗਏ। ਸੁਰੱਖਿਆ ਟੀਮ ਦਾ ਰੈਸੀਕਿਊ ਆਪਰੇਸ਼ਨ ਸੁਰੂ ਹੋਇਆ। ਸਟਾਫ ਨੇ ਮੱਦਦ ਲਈ 100, 112, 101 ਅਤੇ 108 ਐਮਰਜੈਂਸੀ ਨੰਬਰਾਂ ’ਤੇ ਵੀ ਫੋਨ ਲਗਾਏ। ਬਲੈਕਆਊਟ ਦੌਰਾਨ, ਨਿਰਧਾਰਿਤ ਇਲਾਕਿਆਂ ਵਿੱਚ ਆਮ ਲੋਕਾਂ ਵੱਲੋਂ ਸਾਰੀ ਗੈਰ-ਜ਼ਰੂਰੀ ਬਿਜਲੀ ਬੰਦ ਕੀਤੀ ਗਈ। ਲੋਕਾਂ ਵੱਲੋਂ ਆਪਣੇ ਸੀਸੀਟੀਵੀ ਕੈਮਰਿਆਂ ਦੀਆਂ ਲਾਇਟਾਂ, ਬਿਜਲਈ ਸਾਇਨ ਬੋਰਡ ਆਦਿ ਵੀ ਬੰਦ ਕਰਵਏ। ਉਨ੍ਹਾਂ ਕਿਹਾ ਕਿ ਪ੍ਰੰਤੂ ਜ਼ਰੂਰੀ ਸੇਵਾਵਾਂ ਜਿਵੇਂ ਕਿ ਹਸਪਤਾਲ ਸੇਵਾਵਾਂ ਨੂੰ ਇਸ ਬਲੈਕਆਉਟ ਦੌਰਾਨ ਵੀ ਜਾਰੀ ਰੱਖਿਆ ਗਿਆ।

ਇਸ ਮੌਕੇ ਮੌਜ਼ੂਦ ਐਸ ਡੀਐਮ ਸ਼੍ਰੀ ਸੂਰਜ ਨੇ ਕਿਹਾ ਕਿ ਮੌਕ ਡਰਿੱਲ ਦੌਰਾਨ ਅੱਗ ਬੁਝਾਉ ਕਾਰਵਾਈ, ਖੋਜ ਅਤੇ ਬਚਾਵ ਕਾਰਵਾਈ, ਫਰਸਟ-ਏਡ ਅਤੇ ਮੈਡੀਕਲ ਸਹਾਇਤਾ, ਜ਼ਖ਼ਮੀਆਂ ਦੀ ਇਵੈਕੂਏਸ਼ਨ, ਟ੍ਰੈਫਿਕ ਅਤੇ ਭੀੜ ਕੰਟਰੋਲ ਵਰਗੀਆਂ ਕਾਰਵਾਈਆਂ ਕੀਤੀਆਂ ਗਈਆਂ। ਜਦੋਂ ਮੌਕ ਐਕਸਰਸਾਈਜ਼ ਸਮਾਪਤ ਹੋ ਜਾਵੇਗੀ, ਤਦ “ਆਲ ਕਲੀਅਰ” ਸਿਗਨਲ ਦਿੱਤਾ ਗਿਆ (ਲਗਾਤਾਰ ਉੱਚੀ ਆਵਾਜ਼ ਵਾਲਾ ਸਾਇਰਨ 2 ਮਿੰਟ ਲਈ), ਜਿਸ ਨਾਲ ਇਹ ਮੌਕ ਐਕਸਰਸਾਈਜ਼ ਖਤਮ ਹੋਈ। ਡਿਪਟੀ ਕਮਿਸ਼ਨਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਇਹ ਸਿਰਫ਼ ਸਿਵਲ ਡਿਫੈਂਸ ਦੀ ਤਿਆਰੀ ਲਈ ਇੱਕ ਰੁਟੀਨ ਡ੍ਰਿਲ ਸੀ।