Patiala Powercom Protest - Sach Kahoon Punjabi

Apprenticeship Lineman Strike: ਅਪ੍ਰੈਟਸ਼ਿਪ ਨੌਜਵਾਨ ਅੱਤ ਦੀ ਗਰਮੀ ’ਚ ਪਾਵਰਕੌਮ ਦੇ ਗੇਟ ਅੱਗੇ ਅਜੇ ਵੀ ਡਟੇ ਹੋਏ
ਟਰੇਨਿੰਗ ਕਰ ਰਹੇ ਨੌਜਵਾਨਾਂ ਨੂੰ ਭਰਤੀ ਕਰਨ ਦੀ ਮੰਗ

Apprenticeship Lineman Strike: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਅੱਗ ਵਰ੍ਹਾਉਂਦੀ ਗਰਮੀ ਵਿੱਚ ਡਟੇ 2600 ਅਪ੍ਰੈਟਸ਼ਿਪ ਨੌਜਵਾਨਾਂ ਵੱਲੋਂ ਸੰਘਰਸ਼ ਲਗਾਤਾਰ ਜਾਰੀ ਹੈ। ਅੱਜ ਵੱਡੀ ਗਿਣਤੀ ਵਿੱਚ ਨੌਜਵਾਨਾਂ ਵੱਲੋਂ ਸ਼ਹਿਰ ਵਿੱਚੋਂ ਦੀ ਪਾਵਰ ਮੈਨੇਜਮੈਂਟ ਅਤੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਨ੍ਹਾਂ ਨੌਜਵਾਨਾਂ ਦੀ ਮੰਗ ਹੈ ਕਿ ਅਪ੍ਰੈਟਸ਼ਿਪ ਕਰ ਰਹੇ ਨੌਜਵਾਨਾਂ ਨੂੰ ਭਰਤੀ ਕੀਤਾ ਜਾਵੇ।  ਦੱਸਣਯੋਗ ਹੈ ਕਿ ਪਾਵਰਕੌਮ ਵੱਲੋਂ 3000 ਸਹਾਇਕ ਲਾਇਨਮੈਨਾਂ ਦੀ ਸਿੱਧੀ ਭਰਤੀ ਵਾਲਾ ਨੋਟਿਸ ਕੱਢਿਆ ਗਿਆ ਸੀ, ਜਿਸ ਤੋਂ ਬਾਅਦ ਅਪ੍ਰੈਟਸ਼ਿਪ ਕਰ ਰਹੇ 2600 ਨੌਜਵਾਨਾਂ ਵੱਲੋਂ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਆਪਣਾ ਦਿਨ ਰਾਤ ਦਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਇਨ੍ਹਾਂ ਨੌਜਵਾਨਾਂ ਦੀ ਮੰਗ ਸੀ ਕਿ ਇਸ ਭਰਤੀ ਵਿੱਚ ਉਨ੍ਹਾਂ ਨਾਲ ਧੋਖਾ ਕੀਤਾ ਗਿਆ ਹੈ ਕਿਉਂਕਿ ਪਾਵਰਕੌਮ ਵੱਲੋਂ ਪਹਿਲਾਂ ਅਪ੍ਰੈਟਸ਼ਿਪ ਕਰਦੇ ਨੌਜਵਾਨਾਂ ਨੂੰ ਭਰਤੀ ਕੀਤਾ ਜਾਂਦਾ ਸੀ। ਇਹ ਪਹਿਲੀ ਵਾਰ ਸੀ ਕਿ ਸਿੱਧਾ ਆਈਟੀ ਕੀਤੇ ਨੌਜਵਾਨਾਂ ਦੀ ਸਿੱਧੀ ਭਰਤੀ ਕੀਤੀ ਜਾ ਰਹੀ ਸੀ।

ਵਿਰੋਧ ਪ੍ਰਦਰਸ਼ਨ ਨੂੰ ਦੇਖਦਿਆਂ ਪਾਵਰਕੌਮ ਵੱਲੋਂ ਇਹ ਭਰਤੀ ਵਾਲਾ ਨੋਟਿਸ ਰੱਦ ਕਰ ਦਿੱਤਾ ਗਿਆ ਸੀ, ਪਰ ਫੇਰ ਵੀ ਇਹ 2600 ਅਪ੍ਰੈਟਸ਼ਿਪ ਨੌਜਵਾਨ ਆਪਣੀ ਭਰਤੀ ਲਈ ਇੱਥੇ ਦਿਨ ਰਾਤ ਦੇ ਧਰਨੇ ’ਤੇ ਬੈਠੇ ਹਨ। ਇਨ੍ਹਾਂ ਵੱਲੋਂ ਪਾਵਰਕੌਮ ਦਾ ਮੁੱਖ ਗੇਟ ਕਾਫ਼ੀ ਸਮੇਂ ਤੋਂ ਬੰਦ ਕੀਤਾ ਹੋਇਆ ਹੈ। ਅੱਜ ਇਨ੍ਹਾਂ ਵੱਲੋਂ ਦੂਜਾ ਗੇਟ ਵੀ ਬੰਦ ਕਰ ਦਿੱਤਾ ਗਿਆ ਸੀ, ਜਿਸ ਕਾਰਨ ਪਾਵਰਕੌਮ ਦਫ਼ਤਰ ’ਚ ਆਉਣ ਵਾਲੇ ਲੋਕਾਂ ਅਤੇ ਮੁਲਾਜ਼ਮਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ: Arvind Kejriwal Statement: 'ਆਪ' ਸੰਸਦ ਮੈਂਬਰਾਂ ਦੇ ਟੁੱਟਣ 'ਤੇ ਅਰਵਿੰਦ ਕੇਜਰੀਵਾਲ ਆਇਆ ਵੱਡਾ ਬਿਆਨ, ਜਾਣੋ

2600 ਅਪ੍ਰੈਟਸ਼ਿਪ ਜਥੇਬੰਦੀ ਦੇ ਪ੍ਰਧਾਨ ਸੁਰਿੰਦਰ ਸਿੰਘ ਜਲਾਲਾਬਾਦ ਦਾ ਕਹਿਣਾ ਹੈ ਕਿ ਉਹ ਆਪਣਾ ਹੱਕ ਮੰਗ ਰਹੇ ਹਨ ਅਤੇ ਉਨ੍ਹਾਂ ਵੱਲੋਂ ਨਾ ਤਾਂ ਕੋਈ ਭਰਤੀ ਰੱਦ ਕਰਵਾਉਣ ਦਾ ਮਕਸਦ ਸੀ, ਸਗੋਂ ਆਪਣੇ-ਆਪ ਨੂੰ ਪਹਿਲ ਦੇ ਅਧਾਰ ’ਤੇ ਭਰਤੀ ਕਰਵਾਉਣਾ ਸੀ। ਉਨ੍ਹਾਂ ਦੱਸਿਆ ਕਿ ਮੈਨੇਜਮੈਂਟ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ ਪਰ ਉਨ੍ਹਾਂ ਵੱਲੋਂ ਅਜੇ ਲਾਰੇ ਲੱਪੇ ਹੀ ਲਗਾਏ ਗਏ ਹਨ। ਪ੍ਰਧਾਨ ਨੇ ਕਿਹਾ ਕਿ ਇੱਥੇ ਲੜਕੀਆਂ ਅਤੇ ਨੌਜਵਾਨ ਅੱਤ ਦੀ ਗਰਮੀ ਵਿੱਚ ਦਿਨ ਰਾਤ ਡਟੇ ਹੋਏ ਹਨ, ਪਰ ਮੈਨੇਜਮੈਂਟ ਅਤੇ ਸਰਕਾਰ ਵੱਲੋਂ ਟਰੇਨਿੰਗ ਕਰ ਰਹੇ ਨੌਜਵਾਨਾਂ ਨੂੰ ਪਿੱਛੇ ਧੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣਾ ਹੱਕ ਲੈ ਕੇ ਇੱਥੋਂ ਪਿੱਛੇ ਹਟਾਂਗੇ। ਪਤਾ ਲੱਗਾ ਹੈ ਕਿ ਅੱਜ ਵੀ ਇਨ੍ਹਾਂ ਨੌਜਵਾਨਾਂ ਦੀ ਪਾਵਰਕੌਮ ਮੈਨੇਜਮੈਂਟ ਨਾਲ ਮੀਟਿੰਗ ਹੋਈ ਹੈ, ਜਿਸ ਵਿੱਚ ਇਨ੍ਹਾਂ ਦੀ ਮੰਗ ਨੂੰ ਮੰਨਣ ਦਾ ਭਰੋਸਾ ਦਿੱਤਾ ਗਿਆ ਹੈ। ਮੈਨੇਜਮੈਂਟ ਵੱਲੋਂ ਸਹਾਇਕ ਲਾਇਨਮੈਨਾਂ ਦੀ ਪਰਮੋਸ਼ਨ ਕਰਨ ਦੀ ਗੱਲ ਆਖੀ ਗਈ ਹੈ। ਸ਼ਾਮ ਨੂੰ ਦੂਜੇ ਗੇਟ ਤੋਂ ਇਨ੍ਹਾਂ ਵੱਲੋਂ ਆਪਣਾ ਧਰਨਾ ਪਿੱਛੇ ਕਰ ਲਿਆ ਗਿਆ ਸੀ।

ਪਟਿਆਲਾ : ਰੋਸ ਪ੍ਰਰਦਸ਼ਨ ਕਰਦੇ ਹੋਏ ਨੌਜਵਾਨ।