Malerkotla MLA Extortion Case - Sach Kahoon Punjabi
Malerkotla News: ਵਿਧਾਇਕ ਨੂੰ ਧਮਕੀ ਦੇ ਕੇ ਫਿਰੌਤੀ ਮੰਗਣ ਵਾਲੇ ਦੋ ਮੁਲਜ਼ਮ ਪੁਲਿਸ ਅੜਿਕੇ
ਮਾਲੇਰਕੋਟਲਾ, (ਗੁਰਤੇਜ ਜੋਸ਼ੀ)। ਲੰਘੇ ਮਹੀਨੇ 25 ਮਾਰਚ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਕਾਲ ਕਰਕੇ ਮਾਲੇਰਕੋਟਲਾ ਦੇ ਵਿਧਾਇਕ ਡਾ.ਜਮੀਲ ਉਰ ਰਹਿਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ 20 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ 'ਚ ਸ਼ਾਮਲ 2 ਵਿਅਕਤੀਆਂ ਨੂੰ ਮਾਲੇਰਕੋਟਲਾ ਪੁਲਿਸ ਨੇ ਇੱਕ ਮਹੀਨੇ ਦੀ ਜੱਦੋ-ਜਹਿਦ ਤੋਂ ਬਾਅਦ ਆਖਿਰਕਾਰ ਕਾਬੂ ਕਰ ਲਿਆ ਹੈ।
ਜ਼ਿਲ੍ਹਾ ਪੁਲਿਸ ਹੈੱਡ ਕੁਆਰਟਰ ਵਿਖੇ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਮਾਲੇਰਕੋਟਲਾ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਕਰੀਬ ਇੱਕ ਮਹੀਨਾਂ ਪਹਿਲਾ ਵਿਧਾਇਕ ਡਾ.ਜਮੀਲ ਉਰ ਰਹਿਮਾਨ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਆਈ ਧਮਕੀ ਭਰੀ ਕਾਲ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਉਸ ਸਮੇਂ ਉੱਚ ਅਧਿਕਾਰੀਆਂ ਦੀ ਗਠਿਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ ਨੇ ਟੈਕਨੀਕਲ ਤਰੀਕਿਆਂ ਨਾਲ ਉਕਤ ਮਾਮਲੇ ਦੀ ਕੀਤੀ ਲੰਬੀ ਜਾਂਚ ਦੌਰਾਨ ਮਾਮਲੇ ਨੂੰ ਟਰੇਸ ਕਰਕੇ ਫਿਰੌਤੀ ਮੰਗਣ ਦੇ ਮਾਮਲੇ 'ਚ ਨਾਮਜ਼ਦ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਪ੍ਰਾਪਤ ਕੀਤੀ।
ਜ਼ਿਲਾ ਪੁਲਿਸ ਮੁਖੀ ਮਾਲੇਰਕੋਟਲਾ ਗਗਨ ਅਜੀਤ ਸਿੰਘ ਨੇ ਵਿਸਥਾਰ 'ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਜਾਂਚ ਟੀਮ ਨੇ ਤਕਨੀਕੀ ਢੰਗ ਨਾਲ ਟਰੇਸ ਕਰਕੇ ਪਹਿਲਾਂ ਲੰਘੀ 18 ਅਪ੍ਰੈਲ ਨੂੰ ਦੋਸ਼ੀ ਮੁਹੰਮਦ ਸੁਬਹਾਨ ਉਰਫ ਮਾਨ ਪੁੱਤਰ ਮੁਹੰਮਦ ਸਰੀਫ ਵਾਸੀ ਮੁਹੱਲਾ ਸਾਦੇਵਾਲ ਮਾਲੇਰਕੋਟਲਾ ਨੂੰ ਮੁਕੱਦਮੇ ਚ ਨਾਮਜ਼ਦ ਕਰਕੇ ਕੀਤੀ ਗਈ ਪੁੱਛ-ਗਿੱਛ ਦੌਰਾਨ ਜਦੋਂ ਸੁਬਹਾਨ ਉਰਫ ਮਾਨ ਨੇ ਪੁਲਿਸ ਦੇ ਸਵਾਲਾਂ ਦਾ ਸਹੀ ਢੰਗ ਨਾਲ ਜਵਾਬ ਨਾ ਦਿੱਤਾ ਤਾਂ ਪੁਲਿਸ ਜਾਂਚ ਟੀਮ ਨੇ ਉਸਨੂੰ ਗ੍ਰਿਫਤਾਰ ਕਰਨ ਉਪਰੰਤ ਰਿਮਾਂਡ 'ਤੇ ਲੈ ਕੇ ਸਖਤੀ ਨਾਲ ਪੁੱਛ ਗਿੱਛ ਕੀਤੀ। ਪੁਲਿਸ ਦੀ ਸਖ਼ਤੀ ਅੱਗੇ ਆਖਰਕਾਰ ਸੁਬਹਾਨ ਉਰਫ ਮਾਨ ਨੇ ਆਪਣੀ ਜ਼ੁਬਾਨ ਦਾ ਤਾਲਾ ਤੋੜਦੇ ਹੋਏ ਤੋਤੇ ਵਾਂਗ ਸਭ ਕੁਝ ਬੋਲਣਾ ਸ਼ੁਰੂ ਕਰਦਿਆਂ ਖੁਲਾਸਾ ਕੀਤਾ ਕਿ ਉਸ ਨੇ ਜਗਦੀਪ ਸਿੰਘ ਉਰਫ ਸੈਂਟੀ ਪੁੱਤਰ ਜਸਵੰਤ ਸਿੰਘ ਵਾਸੀ ਮਕਾਨ ਨੰ. 14 ਬਲਾਕ-ਬੀ ਅਫਸਰ ਕਲੋਨੀ ਸੰਗਰੂਰ ਨੂੰ ਮਾਲੇਰਕੋਟਲਾ ਦੇ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਦਾ ਮੋਬਾਈਲ ਨੰਬਰ ਮੁਹੱਈਆ ਕਰਵਾਇਆ ਸੀ।
ਇਹ ਵੀ ਪੜ੍ਹੋ: Women's Reservation Bill: ਗੁਰਦਾਸਪੁਰ 'ਚ ਮਹਿਲਾ ਰਾਖਵਾਂਕਰਨ ਬਿੱਲ ਦਾ ਭਾਜਪਾ ਵੱਲੋਂ ਵਿਰੋਧ
ਇਸ ਤੋਂ ਬਾਅਦ ਜਗਦੀਪ ਸਿੰਘ ਉਰਫ ਸੈਂਟੀ ਨੇ ਪਿਛਲੇ ਮਹੀਨੇ 25 ਮਾਰਚ ਨੂੰ ਆਪਣੇ ਵਿਦੇਸ਼ੀ ਵਟਸਐਪ ਨੰਬਰ +66955038622 ਤੋਂ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਦੇ ਨੰਬਰ ਜਿਸਦੀ ਜ਼ਿਆਦਾਤਰ ਵਰਤੋਂ ਉਨ੍ਹਾਂ ਦਾ ਪੀ.ਏ. ਗੁਰਮੁੱਖ ਸਿੰਘ ਕਰਦਾ ਹੈ ਉੱਪਰ ਫੋਨ ਕਾਲ ਕਰਕੇ ਜਿੱਥੇ ਘਟੀਆ ਸ਼ਬਦਾਵਲੀ ਦੀ ਵਰਤੋਂ ਕੀਤੀ ਉਥੇ ਜਾਨੋ ਮਾਰਨ ਦੀ ਧਮਕੀ ਦਿੰਦੇ ਹੋਏ 20 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ। ਮੁਲਜ਼ਮ ਮੁਹੰਮਦ ਸੁਬਹਾਨ ਉਰਫ ਮਾਨ ਤੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ 'ਤੇ ਪੁਲਿਸ ਨੇ ਲੰਘੇ ਦਿਨੀ 20 ਅਪ੍ਰੈਲ ਨੂੰ ਜਗਦੀਪ ਸਿੰਘ ਉਰਫ ਸੈਂਟੀ ਨੂੰ ਵੀ ਮੁਕੱਦਮੇ 'ਚ ਨਾਮਜ਼ਦ ਕਰਦਿਆਂ 21 ਅਪ੍ਰੈਲ ਨੂੰ ਸੈਂਟੀ ਗ੍ਰਿਫਤਾਰ ਕਰ ਲਿਆ ਗਿਆ।
ਪੁੱਛ-ਗਿੱਛ ਦੌਰਾਨ ਜਗਦੀਪ ਉਰਫ ਸੈਂਟੀ ਨੇ ਮੰਨਿਅ ਕਿ ਉਸਨੇ ਵਿਧਾਇਕ ਦੇ ਨੰਬਰ 'ਤੇ ਕਾਲ ਕਰਕੇ ਧਮਕੀ ਦਿੰਦਿਆਂ ਫਿਰੌਤੀ ਦੀ ਮੰਗ ਕੀਤੀ ਸੀ। ਜ਼ਿਲ੍ਹਾ ਪੁਲਿਸ ਮੁਖੀ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਮੁਹੰਮਦ ਸੁਬਹਾਨ ਉਰਫ ਮਾਨ 'ਤੇ ਭਾਵੇਂ ਪਹਿਲਾਂ ਹੋਰ ਕੋਈ ਮੁਕੱਦਮਾ ਦਰਜ ਨਹੀਂ ਹੈ ਪਰੰਤੂ ਜਗਦੀਪ ਸਿੰਘ ਉਰਫ ਸੈਂਟੀ ਕ੍ਰਿਮੀਨਲ ਮਾਈਂਡ ਵਾਲਾ ਵਿਅਕਤੀ ਹੈ, ਜਿਸ ਦੇ ਖਿਲਾਫ ਪਹਿਲਾਂ ਦਿੱਲੀ 'ਚ ਮੁਕੱਦਮਾ ਦਰਜ ਹੈ। ਜਿਸ ਨੇ ਉਸ ਸਮੇਂ ਟਰੇਨ 'ਚ ਬੰਬ ਹੋਣ ਦੀ ਝੂਠੀ ਅਫਵਾਹ ਫੈਲਾ ਕੇ ਮਹੌਲ ਖਰਾਬ ਕੀਤਾ ਸੀ। ਉਨ੍ਹਾਂ ਦੱਸਿਆ ਕਿ ਦੋਵੇਂ ਵਿਅਕਤੀਆਂ ਸੁਬਹਾਨ ਉਰਫ ਮਾਨ ਅਤੇ ਜਗਦੀਪ ਸਿੰਘ ਸੈਂਟੀ ਦੇ ਖਿਲਾਫ ਮਾਲੇਰਕੋਟਲਾ ਥਾਣਾ ਸਿਟੀ-2 ਵਿਖੇ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਦਾਲਤ 'ਚ ਪੇਸ਼ ਕਰਨ ਉਪਰੰਤ ਦੋਵਾਂ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਇਨਾਂ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਵਾਰਦਾਤਾਂ ਟਰੇਸ ਹੋਣ ਦੀ ਸੰਭਾਵਨਾ ਹੈ।