Water Crisis Punjab - Sach Kahoon Punjabi

Canal Water Pollution: ਨਹਿਰਾਂ ਦੇ ਗੰਧਲੇ ਪਾਣੀ ਤੋਂ ਲੋਕ ਡਾਢੇ ਪ੍ਰੇਸ਼ਾਨ, ਦੂਰੋਂ ਪਾਣੀ ਲਿਆਉਣ ਲਈ ਮਜ਼ਬੂਰ
Canal Water Pollution: ਫਾਜ਼ਿਲਕਾ/ ਅਬੋਹਰ (ਰਜਨੀਸ਼ ਰਵੀ/ ਮੇਵਾ ਸਿੰਘ)। ਜ਼ਿਲੇ੍ਹ ਫਾਜ਼ਿਲਕਾ ਵਿੱਚ ਸਿੰਚਾਈ ਦਾ ਮੁੱਖ ਸਰੋਤ ਨਹਿਰਾਂ ਵਿੱਚ ਆ ਰਹੇ ਗੰਦਲੇ ਅਤੇ ਪ੍ਰਦੂਸ਼ਿਤ ਪਾਣੀ ਲਗਭਗ ਅੱਧੇ ਜ਼ਿਲੇ੍ਹ ਵਿੱਚ ਸਿੰਚਾਈ ਤੋਂ ਇਲਾਵਾ ਪੀਣ ਵਾਲੇ ਪਾਣੀ ਦੇ ਸਰੋਤ ਪ੍ਰਭਾਵਿਤ ਹੋਏ ਹਨ। ਜਲਾਲਾਬਾਦ ਦੇ ਅਰਨੀਵਾਲਾ ਖੇਤਰ ਤੋਂ ਅੱਗੇ ਫ਼ਾਜ਼ਿਲਕਾ ਅਬੋਹਰ ਬਲੂਆਣਾ ਪੱਟੀ ਇਸੇ ਨਹਿਰੀ ਪਾਣੀ ’ਤੇ ਨਿਰਭਰ ਹੈ। ਜਿੱਥੇ ਨਹਿਰਾਂ ਵਿੱਚ ਆ ਰਹੇ ਗੰਧਲੇੇ ਪ੍ਰਦੂਸ਼ਿਤ ਪਾਣੀ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਨਹਿਰਾਂ ਵਿੱਚ ਵਗ ਰਿਹਾ ਪਾਣੀ ਗੰਧਲਾ ਹੋਣ ਕਰਕੇ ਵਰਤੋਂ ਕਰਨਾ ਮੁਸ਼ਕਲ ਹੋ ਗਿਆ ਹੈ।

ਪਹਿਲਾਂ ਤੋਂ ਹੀ ਇਸ ਇਲਾਕੇ ਦਾ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਹੈ  ਇੱਥੋਂ ਦੇ ਲੋਕ ਨਹਿਰੀ ਪਾਣੀ ’ਤੇ ਹੀ ਨਿਰਭਰ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਨਹਿਰ ਦੇ ਪਾਣੀ ਦਾ ਰੰਗ ਕਾਲਾ ਹੋ ਗਿਆ ਹੈ, ਜਿਸ ਨਾਲ ਇਹ ਸਾਫ਼ ਤੌਰ ’ਤੇ ਪ੍ਰਦੂਸ਼ਿਤ ਨਜ਼ਰ ਆਉਂਦਾ ਹੈ। ਇਹੀ ਪਾਣੀ ਅੱਗੇ ਪਿੰਡਾਂ ਦੇ ਵਾਟਰ ਵਰਕਸ ਤੱਕ ਪਹੁੰਚਦਾ ਹੈ, ਜਿੱਥੋਂ ਘਰਾਂ ਵਿੱਚ ਸਪਲਾਈ ਕੀਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਇਸ ਪਾਣੀ ਦਾ ਇਸਤੇਮਾਲ ਨਾ ਤਾਂ ਪੀਣ ਲਈ ਕੀਤਾ ਜਾ ਸਕਦਾ ਹੈ ਤੇ ਨਾ ਹੀ ਖੇਤੀ ਲਈ ਅਤੇ ਨਾ ਹੀ ਇਹ ਪਸ਼ੂਆ ਦੇ ਪੀਣ ਯੋਗ ਹੈ। ਸਥਾਨਕ ਨਿਵਾਸੀਆਂ  ਦਾ ਕਹਿਣਾ ਹੈ ਕਿ ਜੇਕਰ ਜਲਦੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ।

Read Also : Colon Tumor Surgery: ਕੋਲਨ ਟਿਊਮਰ ਸਰਜ਼ਰੀ ਹੁਣ ਹੋਵੇਗੀ ਜ਼ਿਆਦਾ ਸੁਰੱਖਿਅਤ

ਤਾਂ ਖੇਤਰ ’ਚ ਗੰਭੀਰ ਬਿਮਾਰੀਆਂ ਫੈਲਣ ਦਾ ਖ਼ਤਰਾ ਵੱਧ ਸਕਦਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਹਿਰਾਂ ’ਚ ਸਾਫ਼ ਅਤੇ ਸੁਰੱਖਿਅਤ ਪਾਣੀ ਦੀ ਸਪਲਾਈ ਯਕੀਨੀ ਕੀਤੀ ਜਾਵੇ, ਕਿਉਂਕਿ ਇਹ ਉਨ੍ਹਾਂ ਦੀ ਬੁਨਿਆਦੀ ਲੋੜ ਨਾਲ ਜੁੜਿਆ ਮਾਮਲਾ ਹੈ।ਇਸ ਸਬੰਧੀ ਬਲਾਕ ਅਬੋਹਰ ਦੇ ਪਿੰਡ ਕਿੱਕਰਖੇੜਾ ਤੋਂ ਗੁਰਪਵਿੱਤਰ ਸਿੰਘ, ਮੋਹਨ ਲਾਲ, ਖੂਈਆਂ ਸਰਵਰ ਤੋਂ ਅਵਿਨਾਸ਼ ਚੰਦਰ, ਸੱਪਾਂਵਾਲੀ ਤੋਂ ਲਾਭ ਚੰਦ, ਗੁਰਬਚਨ ਸਿੰਘ, ਅਮਰਪੁਰਾ ਤੋਂ ਸੁਖਚੈਨ ਸਿੰਘ, ਬਹਾਵਵਾਲਾ ਤੋਂ ਕੁਲਵੰਤ ਸਿੰਘ ਅਤੇ ਆਜ਼ਮਵਾਲਾ ਦੇ ਦਿਲਬਾਗ ਸਿੰਘ ਤੇ ਰਾਜਬਲੰਬਰ ਸਿੰਘ  ਆਦਿ ਨੇ ਦੱਸਿਆ ਕਿ ਇੱਕ ਪਾਸੇ ਜਿੱਥੇ ਨਹਿਰਾਂ ਵਿਚ ਕਾਲਾ ਪਾਣੀ ਆ ਰਿਹਾ ਹੈ।

ਜੋ ਕਿ ਪੀਣ ਯੋਗ ਨਹੀਂ, ਇਸ ਏਰੀਏ ਵਿਚ ਧਰਤੀ ਹੇਠਲਾ ਪਾਣੀ ਖਾਦਾਂ ਤੇ ਸਪਰੇਅ ਦੇ ਅਸਰ ਕਾਰਨ ਉਹ ਵੀ ਓਨਾ ਪੀਣਯੋਗ ਨਹੀਂ, ਜਿੰਨਾ ਹੋਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ਕਰੀਬ ਮਹੀਨਾ ਡੇਢ ਮਹੀਨਾ ਜਿੰਨਾ ਚਿਰ ਇਹ ਪਾਣੀ ਨਹਿਰਾਂ, ਸੂਇਆਂ ਵਿਚ ਆਉਂਦਾ, ਓਨਾ ਚਿਰ ਲੋਕ ਮਜ਼ਬੂਰੀਵੱਸ ਨਹਿਰਾਂ ਤੇ ਸੂਇਆਂ ਦੇ ਬਿਲਕੁਲ ਨਾਲ ਕੀਤੇ ਟਿਊਬਵੈਲਾਂ ਵਾਲਾ ਪਾਣੀ ਪੀਣ ਲਈ ਵਰਤਦੇ ਹਨ, ਕਿਉਂਕਿ ਇਨ੍ਹਾਂ ਬੋਰਾਂ ਵਿੱਚ ਨਹਿਰੀ ਪਾਣੀ ਥੋੜ੍ਹਾ ਥੋੜ੍ਹਾ ਸਿੰਮਦਾ  ਰਹਿੰਦਾ ਹੈ, ਜਿਸ ਕਰਕੇ ਲੋਕ ਘਰਾਂ ਤੋਂ ਦੂਰ-ਦੁਰਾਡੇ ਤੋਂ ਪੀਣ ਵਾਲਾ ਪਾਣੀ ਲਿਆਕੇ ਪੀਂਦੇ ਹਨ। ਇਸੇ ਤਰ੍ਹਾਂ ਰਾਜਸਥਾਨ ਦੇ ਨੇੜੇ ਪੈਂਦੇ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡਾਂ ਆਜਮਵਾਲਾ ਆਦਿ ਪਿੰਡਾਂ ਦੇ ਲੋਕ ਗੰਗ ਕੈਨਾਲ ਨਹਿਰ ਦੇ ਨਾਲ ਲੱਗੇ ਬੋਰਾਂ ਤੋਂ ਪੀਣ ਵਾਲਾ ਪਾਣੀ ਲਿਆਕੇ ਟਾਈਮ ਟਪਾ ਰਹੇ ਹਨ।

ਤੁਰੰਤ ਸਾਫ ਪਾਣੀ ਛੱਡਿਆ ਜਾਵੇ : ਕਿਸਾਨ ਆਗੂ ਜਗਤਾਰ ਸਿੰਘ

ਕਿਸਾਨ ਆਗੂ ਜਗਤਾਰ ਸਿੰਘ ਨੇ ਆ ਰਹੇ ਗੰਦੇ ਪਾਣੀ ਬਾਰੇ ਨਹਿਰ ਉਪਰ ਜਾ ਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਬੋਹਰ ਮੰਡਲ ਤਕ ਆ ਰਹੀਆਂ  ਨਹਿਰਾਂ ਦੇ ਵਿੱਚ ਕਾਲਾ ਪਾਣੀ ਚੱਲ ਰਿਹਾ ਉਨ੍ਹਾਂ ਕਿਹਾ ਕਿ ਇਲਾਕੇ ਦੇ ਵਿੱਚ ਜਿਹੜਾ ਗਰਾਊਂਡ ਵਾਟਰ ਉਹ ਬਹੁਤ ਖਰਾਬ ਆ ਉਹ ਪੀਣ ਦੇ ਯੋਗ ਨਹੀਂ ਰਿਹਾ ਇਸ ਕਰਕੇ ਵੱਡੀ ਤੇ ਬਹੁਤੀ ਆਬਾਦੀ ਸਿਰਫ ਨਹਿਰੀ ਪਾਣੀ ਦੇ ਉੱਤੇ ਨਿਰਭਰ ਹੈ ਪਿਛਲੇ ਲੰਮੇ ਸਮੇਂ ਲਗਭਗ ਡੇਢ ਕੁ ਮਹੀਨੇ ਦੇ ਕਰੀਬ ਆ ਨਹਿਰ  ਬੰਦ ਵੀ ਰਹੀ ਹੈ।

ਜਿਹੜੀਆਂ ਪਾਣੀ ਸਟੋਰੇਜ ਕੀਤਾ ਹੋਇਆ ਸੀ, ਉਹ ਖਤਮ ਹੋ ਗਿਆ ਤੇ ਹੁਣ ਇਹੋ ਪਾਣੀ ਉਹਨਾਂ ਕੋਲ ਪੀਣ ਦੇ ਲਈ ਬਚਿਆ ਹੋਇਆ। ਪੰਜਾਬ ਸਰਕਾਰ ਅਤੇ ਨਹਿਰ ਵਿਭਾਗ ਅਪੀਲ ਕਰਦੇ ਆਂ ਕਿਹਾ ਕਿ ਮੰਡਲ ਦੀਆਂ ਨਹਿਰਾਂ ਦੇ ਵਿੱਚ ਜਲਦੀ ਤੋਂ ਜਲਦੀ ਜਿਹੜਾ ਸਾਫ ਪਾਣੀ ਉਹ ਛੱਡਿਆ ਜਾਵੇ, ਕਿਉਂਕਿ ਇਹ ਪਾਣੀ ਰੁੱਖ ਮਨੁੱਖ ਜੀਵ-ਜੰਤੂ, ਪਸ਼ੂ ਸਾਰਿਆਂ ਨੇ ਹੀ ਪੀਣਾ ਹੈ ਤੇ ਸਾਰਿਆਂ ਦੀਆਂ ਜ਼ਰੂਰਤਾਂ ਜਿਹੜੀਆਂ ਇਸ ਪਾਣੀ ਦੇ ਨਾਲ ਇਹ ਪੂਰੀਆਂ ਹੋਣਗੀਆਂ।

Canal Water Pollution: ਨਹਿਰਾਂ ਦੇ ਗੰਧਲੇ ਪਾਣੀ ਤੋਂ ਲੋਕ ਡਾਢੇ ਪ੍ਰੇਸ਼ਾਨ, ਦੂਰੋਂ ਪਾਣੀ ਲਿਆਉਣ ਲਈ ਮਜ਼ਬੂਰ

ਇਸ ਕਰਕੇ ਜੇਕਰ ਜਲਦੀ ਤੋਂ ਜਲਦੀ ਸਾਫ ਨਹੀਂ ਛੱਡਿਆ ਜਾਂਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਲਾਕੇ ਦੇ ਵਿੱਚ ਇੱਕ ਹੋਰ ਗੰਭੀਰ ਸਮੱਸਿਆ ਪੈਦਾ ਹੋਣ ਵਾਲੀ ਹੈ ਇਸ ਕਰਕੇ ਇਹ ਸਰਕਾਰ ਦਾ ਫਰਜ਼ ਬਣਦਾ ਵੀ ਇਸ ਸਮੇਂ ਦੇ ਉੱਤੇ ਸਾਫ ਤੇ ਸਹੀ ਪਾਣੀ ਉਹ ਲੋਕਾਂ ਨੂੰ ਪੀਣ ਦੇ ਲਈ ਮੁਹੱਈਆ ਕਰਵਾਏ, ਉੱਥੇ ਹੀ ਨਹਿਰੀ ਵਿਭਾਗ ਇੱਕ ਅਧਿਕਾਰੀ ਨੇ ਦੱਸਿਆ ਕਿ ਅਜੇ ਤੱਕ ਉਨ੍ਹਾਂ ਕੋਲ ਇਸ ਸਬੰਧੀ ਕੋਈ ਅਧਿਕਾਰਤ ਸ਼ਿਕਾਇਤ ਨਹੀਂ ਆਈ ਹੈ। ਨਾ ਹੀ ਵਾਟਰ ਸਪਲਾਈ ਵਿਭਾਗ ਨੇ ਇਸ ਬਾਰੇ ਉਨ੍ਹਾਂ ਨੂੰ ਸੂਚਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਮਾਮਲੇ ਦੀ ਜਾਂਚ ਕਰਵਾਉਣਗੇ ਅਤੇ ਜੇਕਰ ਕਿਤੇ ਸਮੱਸਿਆ ਪਾਈ ਜਾਂਦੀ ਹੈ ਤਾਂ ਉਚਿਤ ਕਾਰਵਾਈ ਕੀਤੀ ਜਾਵੇਗੀ।