National Anthem - Sach Kahoon Punjabi

National Anthem: ਰਾਜ ਸਭਾ ’ਚ ਰਾਸ਼ਟਰੀ ਗੀਤ ਨੂੰ ਰਾਸ਼ਟਰ ਗਾਣ ਦੇ ਬਰਾਬਰ ਦਰਜਾ ਦੇਣ ਵਾਲਾ ਬਿੱਲ ਪੇਸ਼
ਨਵੀਂ ਦਿੱਲੀ (ਸੱਚ ਕਹੂੰ ਨਿਊਜ਼/ਹਿੰ.ਸ.)। ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਸ਼ੁੱਕਰਵਾਰ ਨੂੰ ਰਾਜ ਸਭਾ ’ਚ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਨੂੰ ਰਾਸ਼ਟਰ ਗਾਣ ਦੇ ਬਰਾਬਰ ਦਰਜਾ ਦੇਣ ਵਾਲਾ ਬਿੱਲ ਪੇਸ਼ ਕੀਤਾ। ਰਾਏ ਨੇ ਸਦਨ ’ਚ ਦੋਸ਼ ਲਾਇਆ ਕਿ ਵਿਰੋਧੀ ਧਿਰ ਬਿੱਲ ਬਾਰੇ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 24 ਜਨਵਰੀ, 1950 ਨੂੰ ਡਾ. ਰਾਜੇਂਦਰ ਪ੍ਰਸ਼ਾਦ ਨੇ ਕਿਹਾ ਸੀ ਕਿ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਨੂੰ ਵੀ ਸਨਮਾਨ ਮਿਲੇਗਾ। ਰਾਸ਼ਟਰ ਗਾਣ ਤੇ ਰਾਸ਼ਟਰੀ ਗੀਤ ਦੋਵਾਂ ਦਾ ਬਰਾਬਰ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਸ਼ੁੱਕਰਵਾਰ ਨੂੰ ਵੀ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਪ੍ਰਭਾਵਿਤ ਰਹੀ। ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਕਾਰਗਿਲ ਦਿਵਸ (26 ਜੁਲਾਈ) ’ਤੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀਆਂ ਨਾਲ ਸ਼ੁਰੂ ਹੋਈ। ਇਸ ਤੋਂ ਬਾਅਦ, ਲੋਕ ਸਭਾ ਨੂੰ ਪਹਿਲਾਂ ਦੁਪਹਿਰ 12 ਵਜੇ ਅਤੇ ਬਾਅਦ ’ਚ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ। ਦੂਜੇ ਪਾਸੇ, ਰਾਜ ਸਭਾ ਨੂੰ ਪਹਿਲਾਂ ਦੁਪਹਿਰ 12 ਵਜੇ, ਫਿਰ ਦੁਪਹਿਰ 2 ਵਜੇ ਤੇ ਫਿਰ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ।

ਜਦੋਂ ਰਾਜ ਸਭਾ ਦੁਪਹਿਰ 2 ਵਜੇ ਦੀ ਮੀਟਿੰਗ ਹੋਈ, ਤਾਂ ਨਿਤਿਆਨੰਦ ਰਾਏ ਨੇ ਰਾਸ਼ਟਰੀ ਸਨਮਾਨ ਦੇ ਅਪਮਾਨ ਰੋਕਥਾਮ ਐਕਟ, 1971 ’ਚ ਸੋਧ ਲਈ ਇੱਕ ਬਿੱਲ ਪੇਸ਼ ਕੀਤਾ। ਸੀਪੀਆਈ ਨੇਤਾ ਸੰਦੋਸ਼ ਕੁਮਾਰ ਪੀ. ਤੇ ਸੀਪੀਆਈ (ਐਮ) ਨੇਤਾ ਜੌਨ ਬ੍ਰਿਟਾਸ ਨੇ ਬਿੱਲ ਦਾ ਵਿਰੋਧ ਕੀਤਾ। ਬ੍ਰਿਟਾਸ ਨੇ ਕਿਹਾ ਕਿ ਸੰਸਦ ਆਮ ਕਾਨੂੰਨ ਬਣਾ ਕੇ ਸੰਵਿਧਾਨ ਦੇ ਮੂਲ ਉਪਬੰਧਾਂ ਨੂੰ ਨਹੀਂ ਬਦਲ ਸਕਦੀ। ਸੰਵਿਧਾਨ ਸਭਾ ਨੇ ਲਗਭਗ ਤਿੰਨ ਸਾਲਾਂ ਦੀ ਤੀਬਰ ਵਿਚਾਰ-ਵਟਾਂਦਰੇ ਤੋਂ ਬਾਅਦ, ਜਾਣਬੁੱਝ ਕੇ ਰਾਸ਼ਟਰੀ ਗੀਤ ਤੇ ਰਾਸ਼ਟਰੀ ਗਾਣ ਨੂੰ ਬਰਾਬਰ ਸੰਵਿਧਾਨਕ ਦਰਜਾ ਨਹੀਂ ਦਿੱਤਾ। ਜੇਕਰ ਸੰਵਿਧਾਨ ਨਿਰਮਾਤਾਵਾਂ ਦਾ ਅਜਿਹਾ ਇਰਾਦਾ ਹੁੰਦਾ, ਤਾਂ ਉਹ ਇਸਨੂੰ ਸਪੱਸ਼ਟ ਤੌਰ ’ਤੇ ਦੱਸਦੇ। ਉਨ੍ਹਾਂ ਕਿਹਾ ਕਿ ਦੇਸ਼ ਭਗਤੀ ਤੇ ਰਾਸ਼ਟਰਵਾਦ ਨੂੰ ਕਾਨੂੰਨ ਰਾਹੀਂ ਆਕਾਰ ਨਹੀਂ ਦਿੱਤਾ ਜਾ ਸਕਦਾ। ਬਿੱਲ ਸਮਾਜ ਨੂੰ ਧਰੁਵੀਕਰਨ ਕਰਨ ਦੇ ਉਦੇਸ਼ ਨਾਲ ਬਣਾਇਆ ਗਿਆ ਜਾਪਦਾ ਹੈ। National Anthem

Read Also : MSG Bhartiya Khel Gaon: ਦੇਸ਼ ਦੇ ਉੱਭਰਦੇ ਤੈਰਾਕਾਂ ਨਾਲ ਮਹਿਕੇਗਾ ਐਮਐਸਜੀ ਭਾਰਤੀ ਖੇਲ ਗਾਂਵ, ਨੌਰਥ ਜ਼ੋਨ-2 ਸੀਬੀਐਸਈ ਤੈਰਾਕੀ ਚੈਂਪੀਅਨਸ਼ਿਪ ਭਲਕ ਤੋਂ

ਸੰਦੋਸ਼ ਕੁਮਾਰ ਨੇ ਕਿਹਾ ਕਿ ਭਾਰਤੀਆਂ ਨੂੰ ਵੰਡਿਆ ਨਹੀਂ ਜਾਣਾ ਚਾਹੀਦਾ। ਰਬਿੰਦਰਨਾਥ ਟੈਗੋਰ ਸਮੇਤ ਭਾਰਤ ਦੀ ਆਜ਼ਾਦੀ ਅੰਦੋਲਨ ਦੇ ਨੇਤਾ ਇਸ ਨੂੰ ਸਮਝਦੇ ਸਨ। ਇਸੇ ਕਰਕੇ ਰਾਸ਼ਟਰ ਗਾਣ ਦੇ ਸਿਰਫ਼ ਦੋ ਅੰਤਰੇ ਹੀ ਅਪਣਾਏ ਗਏ। ਉਹ ਬਿੱਲ ਦਾ ਵਿਰੋਧ ਕਰਦੇ ਹਨ, ਇਹ ਦਲੀਲ ਦਿੰਦੇ ਹੋਏ ਕਿ ਇਹ ਰਬਿੰਦਰਨਾਥ ਟੈਗੋਰ ਤੇ ਬੰਕਿਮ ਚੰਦਰ ਚਟੋਪਾਧਿਆਏ ਵਿਚਕਾਰ ਨਕਲੀ ਵੰਡ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਦੌਰਾਨ, ਲੋਕ ਸਭਾ ’ਚ, ਸੰਸਦੀ ਮਾਮਲਿਆਂ ਦੇ ਮੰਤਰੀ ਕਿਰੇਨ ਰਿਜੀਜੂ ਨੇ ਇੱਕ ਵਾਰ ਫਿਰ ਵਿਰੋਧੀ ਧਿਰ ਨੂੰ ਵਿਦਿਆਰਥੀ ਮੁੱਦੇ ’ਤੇ ਚਰਚਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ ਭਰੋਸਾ ਦਿੱਤਾ ਹੈ, ਤੇ ਸਮਾਜਿਕ ਕਾਰਕੁਨ (ਸੋਨਮ ਵਾਂਗਚੁਕ) ਨੇ ਵੀ ਆਪਣੀ ਭੁੱਖ ਹੜਤਾਲ ਖਤਮ ਕਰਨ ਤੋਂ ਬਾਅਦ ਚਰਚਾ ਦੀ ਮੰਗ ਕੀਤੀ ਹੈ। ਉਨ੍ਹਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਆਪਣੇ ਕਾਂਗਰਸ ਪਾਰਟੀ ਦੇ ਸਾਥੀਆਂ ਨਾਲ ਇਸ ਮੁੱਦੇ ਨੂੰ ਹੱਲ ਕਰਨ ਦੀ ਅਪੀਲ ਕੀਤੀ।

ਇਸ ਤੋਂ ਪਹਿਲਾਂ ਸਵੇਰੇ 26 ਜੁਲਾਈ ਨੂੰ ਐਤਵਾਰ ਹੋਣ ਕਾਰਨ ਕਾਰਗਿਲ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਲੋਕ ਸਭਾ ਸਪੀਕਰ ਨੇ ਕਿਹਾ ਕਿ ਅੱਜ ਕਾਰਗਿਲ ਵਿਜੇ ਦਿਵਸ ਦੀ 27ਵੀਂ ਵਰ੍ਹੇਗੰਢ ਹੈ। ਇਹ ਦਿਨ ਸਾਡੀਆਂ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਬੇਮਿਸਾਲ ਬਹਾਦਰੀ ਤੇ ਸਰਵਉੱਚ ਕੁਰਬਾਨੀ ਦਾ ਪ੍ਰਤੀਕ ਹੈ। ਇਹ ਸਦਨ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਉਨ੍ਹਾਂ ਬਹਾਦਰ ਸੈਨਿਕਾਂ ਨੂੰ ਆਪਣੀ ਸਤਿਕਾਰਯੋਗ ਸ਼ਰਧਾਂਜਲੀ ਭੇਟ ਕਰਦਾ ਹੈ, ਜਿਨ੍ਹਾਂ ਨੇ ਬਹੁਤ ਹੀ ਮੁਸ਼ਕਲ ਪਹਾੜੀ ਇਲਾਕਿਆਂ, ਪ੍ਰਤੀਕੂਲ ਹਾਲਾਤਾਂ ਤੇ ਖਰਾਬ ਮੌਸਮ ਦਾ ਸਾਹਮਣਾ ਕਰਨ ਬਾਵਜੂਦ, ਬੇਮਿਸਾਲ ਬਹਾਦਰੀ ਤੇ ਅਟੁੱਟ ਸੰਕਲਪ ਦਾ ਪ੍ਰਦਰਸ਼ਨ ਕੀਤਾ ਤੇ ਸਰਵਉੱਚ ਕੁਰਬਾਨੀ ਦੇ ਕੇ ਦੇਸ਼ ਦੀ ਅਖੰਡਤਾ ਤੇ ਪ੍ਰਭੂਸੱਤਾ ਦੀ ਰੱਖਿਆ ਕੀਤੀ। ਉੱਥੇ ਹੀ, ਰਾਜ ਸਭਾ ਨੇ ਵੀ ਕਾਰਗਿਲ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। National Anthem

India Book Record: ਲਗਾਤਾਰ 134 ਵਾਰ ਰਾਸ਼ਟਰੀ ਗੀਤ ਬੋਲ ਕੇ ਬਣਾਇਆ ਇੰਡੀਆ ਬੁੱਕ ਰਿਕਾਰਡ
ਤੋੜਿਆ ਕਰਨਾਟਕ ਦੀ ਵਿਦਿਆਰਥਣ ਦਾ ਰਿਕਾਰਡ | India Book Record

(ਸੱਚ ਕਹੂੰ ਨਿਊਜ਼) ਬਠਿੰਡਾ। India Book Record:  ਬਠਿੰਡਾ ਦੇ 9 ਸਾਲਾ ਸਕੂਲੀ ਵਿਦਿਆਰਥੀ ਭਵੇਸ਼ ਮਿੱਤਲ ਵੱਲੋਂ ਬਿਨ੍ਹਾਂ ਰੁਕੇ ਲਗਾਤਾਰ 134 ਵਾਰ ਰਾਸ਼ਟਰੀ ਗੀਤ ਬੋਲ ਕੇ ਇੱਕ ਨਵਾਂ ਇੰਡੀਆ ਬੁੱਕ ਰਿਕਾਰਡ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਕਰਨਾਟਕ ਦੀ 14 ਸਾਲਾ ਵਿਦਿਆਰਥਣ ਵੱਲੋਂ ਲਗਾਤਾਰ 81 ਵਾਰ ਰਾਸ਼ਟਰੀ ਗੀਤ ਬੋਲਣ ਦਾ ਰਿਕਾਰਡ ਸੀ, ਜਿਸ ਨੂੰ ਭਵੇਸ਼ ਮਿੱਤਲ ਨੇ ਹੁਣ ਤੋੜ ਦਿੱਤਾ ਹੈ।

ਸ਼ਾਰਪ ਬ੍ਰੇਨਸ ਐਜੂਕੇਸ਼ਨ ਬਠਿੰਡਾ ਬ੍ਰਾਂਚ ਦੀ ਇੰਚਾਰਜ ਨੀਲਮ ਗਰਗ ਨੇ ਦੱਸਿਆ ਕਿ ਸੇਂਟ ਜੋਸਫ ਸਕੂਲ ਵਿਖੇ ਚੌਥੀ ਕਲਾਸ ਵਿੱਚ ਪੜ੍ਹਨ ਵਾਲੇ ਭਵੇਸ਼ ਮਿੱਤਲ ਪੁੱਤਰ ਰਾਜ ਮਿੱਤਲ ਸ਼ੁਰੂ ਤੋਂ ਹੀ ਹੋਣਹਾਰ ਵਿਦਿਆਰਥੀ ਹੈ। ਆਪਣੇ ਮਾਤਾ-ਪਿਤਾ ਤੋਂ ਦੇਸ਼ ਪਿਆਰ ਦੇ ਲਈ ਮਿਲੇ ਸੰਸਕਾਰਾਂ ਦੇ ਚਲਦਿਆਂ ਉਸ ਨੇ ਰਾਸ਼ਟਰੀ ਗੀਤ ਜਨ ਗਨ ਮਨ ਨੂੰ ਲੈ ਕੇ ਰਿਕਾਰਡ ਬਣਾਉਣ ਦੀ ਤਿਆਰੀ ਸ਼ੁਰੂ ਕੀਤੀ ਸੀ ਅਤੇ ਕਰੀਬ 3 ਮਹੀਨਿਆਂ ਦੀ ਮਿਹਨਤ ਦੇ ਨਾਲ ਉਹ ਇਹ ਰਿਕਾਰਡ ਬਨਾਉਣ ਵਿੱਚ ਕਾਮਯਾਬ ਰਿਹਾ। ਇੰਡੀਆ ਬੁੱਕ ਆਫ ਰਿਕਾਰਡ ਨੇ ਸਰਟੀਫਿਕੇਟ ਅਤੇ ਮੈਡਲ ਦੇ ਕੇ ਇਸ ਰਿਕਾਰਡ ਦੀ ਪੁਸ਼ਟੀ ਕੀਤੀ ਹੈ। India Book Record

ਇਹ ਵੀ ਪੜ੍ਹੋ: Kisan Mela: ਕੁਦਰਤੀ ਸੋਮਿਆਂ ਦੀ ਸੰਭਾਲ ਦੇ ਸੁਨੇਹੇ ਨਾਲ ਕਿਸਾਨ ਮੇਲਾ ਦੂਜੇ ਦਿਨ ’ਚ ਦਾਖਲ

ਭਵੇਸ਼ ਮਿੱਤਲ ਦੀ ਮਾਤਾ ਸੁਮਨ ਮਿੱਤਲ ਨੇ ਦੱਸਿਆ ਕਿ ਸਾਰਪ ਬ੍ਰੇਨਸ ਸੈਂਟਰ ਵੱਲੋਂ ਦਿਮਾਗੀ ਵਿਕਾਸ ਅਤੇ ਇਕਾਗਗਰਤਾ ਸਬੰਧੀ ਦਿੱਤੇ ਗਏ ਮਾਰਗਦਰਸ਼ਨ ਅਤੇ ਕੋਚਿੰਗ ਦੇ ਨਾਲ ਹੀ ਇਹ ਰਿਕਾਰਡ ਸਭੰਵ ਹੋ ਸਕਿਆ ਹੈ। ਪੰਜਾਬ ਟ੍ਰੈਫਿਕ ਵਿੰਗ ਦੇ ਜੁਆਇੰਟ ਡਾਇਰੈਕਟਰ ਦੇਸਰਾਜ ਨੇ ਇਸ ਰਿਕਾਰਡ ’ਤੇ ਭਵੇਸ਼ ਮਿੱਤਲ ਨੂੰ ਸਨਮਾਨਿਤ ਕਰਦਿਆਂ ਪੂਰੇ ਪਵਿਰਾਰ ਨੂੰ ਵਧਾਈ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਹਨੂੰਮਾਨ ਸੇਵਾ ਸੰਮਤੀ ਦੇ ਪ੍ਰਧਾਨ ਸੋਹਣ ਮਹੇਸ਼ਵਰੀ, ਰਾਜ ਕੁਮਾਰ ਗੋਇਲ, ਚੰਦਰ ਪ੍ਰਕਾਸ਼ ਅਤੇ ਡੇਜ਼ੀ ਗਰਗ ਵੀ ਮੋਜੂਦ ਸਨ ।

ਭਾਰਤ ਦਾ ਸੁਨਹਿਰੀ ਦਿਨ, ਅੱਠ ਵਾਰ ਗੂੰਜਿਆ ਰਾਸ਼ਟਰਗਾਨ
10ਵੇਂ ਦਿਨ ਭਾਰਤ ਨੇ ਜਿੱਤੇ ਅੱਠ ਸੋਨ, ਪੰਜ ਚਾਂਦੀ ਤੇ ਚਾਰ ਕਾਂਸੀ ਤਮਗੇ | National Anthem

ਮਣਿਕਾ ਨੇ ਜਿੱਤਿਆ ਸੋਨ, ਗੋਲਡਨ ਡਬਲ ਪੂਰਾ

ਗੋਲਡ ਕੋਸਟ (ਏਜੰਸੀ)। ਭਾਰਤ ਦੀ ਮਣਿਕਾ ਬੱਤਰਾ ਨੇ ਟੇਬਲ ਟੈਨਿਸ ਵਿੱਚ ਆਪਣੀ ਸੁਨਹਿਰੀ ਮੁਹਿੰਮ ਜਾਰੀ ਰੱਖਦਿਆਂ ਔਰਤਾਂ ਦੇ ਸਿੰਗਲ ਮੁਕਾਬਲੇ ਦਾ ਸੋਨ ਤਗਮਾ ਜਿੱਤ ਕੇ ਗੋਲਡਨ ਡਬਲ ਪੂਰਾ ਕਰ ਲਿਆ। ਮਣਿਕਾ ਨੇ ਇਸ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਨੂੰ ਇਤਿਹਾਸਕ ਟੀਮ ਸੋਨ ਤਗਮਾ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਔਰਤਾਂ ਦੇ ਸਿੰਗਲ ਫਾਈਨਲ ਵਿੱਚ ਮਣਿਕਾ ਨੇ ਸਿੰਗਾਪੁਰ ਦੀ ਮੇਂਗਯੂ ਨੂੰ ਇੱਕਤਰਫ਼ਾ ਮੁਕਾਬਲੇ ‘ਚ 11-7,11-6, 11-2, 11-7 ਨਾਲ ਹਰਾ ਕੇ ਦੇਸ਼ ਨੂੰ ਟੇਬਲ ਟੈਨਿਸ ਵਿੱਚ ਦੂਸਰਾ ਸੋਨ ਤਗਮਾ ਦਿਵਾਇਆ ਭਾਰਤ ਨੇ ਪਿਛਲੀਆਂ ਗਲਾਸਗੋ ਖੇਡਾਂ ਵਿੱਚ ਟਬਲ ਟੈਨਿਸ ਵਿੱਚ ਸਿਰਫ਼ ਇੱਕ ਚਾਂਦੀ ਤਗਮਾ ਜਿੱਤਿਆ ਸੀ ਪਰ ਇਸ ਵਾਰ ਉਸਦੇ ਖਾਤੇ ‘ਚ ਹੁਣ ਤੱਕ ਦੋ ਸੋਨ ਤਗਮੇ ਆ ਚੁੱਕੇ ਹਨ। (National Anthem)

ਭਾਰਤੀ ਖਿਡਾਰੀਆਂ ਨੇ 21ਵੀਂਆਂ ਰਾਸ਼ਟਰ ਮੰਡਲ ਖੇਡਾਂ ‘ਚ 10ਵੇਂ ਦਿਨ ਅੱਜ ਤਮਗਿਆਂ ਦੀ ਬਰਸਾਤ ਕਰਦਿਆਂ ਅੱਠ ਸੋਨ, ਪੰਜ ਚਾਂਦੀ ਤੇ ਚਾਰ ਕਾਂਸੀ ਸਮੇਤ 17 ਤਮਗੇ ਜਿੱਤ ਕੇ ਪਿਛਲੇ ਗਲਾਸਗੋ ਰਾਸ਼ਟਰਮੰਡਲ ਖੇਡਾਂ ਤੋਂ ਅੱਗੇ ਨਿਕਲਣਾ ਤੈਅ ਕਰ ਲਿਆ ਹੈ ਭਾਰਤ ਨੇ ਹੁਣ 25 ਸੋਨ, 16 ਚਾਂਦੀ ਤੇ 18 ਕਾਂਸੀ ਸਮੇਤ 59 ਤਮਗੇ ਹੋ ਗਏ ਹਨ ਤੇ ਖੇਡਾਂ ਦੇ ਅੰਤਿਮ ਦਿਨ ਐਤਵਾਰ ਨੂੰ ਉਸ ਦਾ ਘੱਟ ਤੋਂ ਘੱਟ ਛੇ ਤਮਗਾ ਜਿੱਤਣਾ ਤੈਅ ਹੈ, ਜਿਸ ਨਾਲ ਉਹ ਗਲਾਸਗੋ ਦੀ ਕੁੱਲ 64 ਤਮਗਿਆਂ ਦੀ ਗਿਣਤੀ ਨੂੰ ਪਿੱਛੇ ਛੱਡ ਦੇਵੇਗਾ। (National Anthem)

ਇਹ ਵੀ ਪੜ੍ਹੋ : ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਤੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਵੱਲੋਂ ਵਿਭਾਗਾਂ ਦੇ ਕੰਮਕਾਜ ਦੀ ਸਮੀਖਿਆ ਲਈ ਬੈਠਕ…

ਭਾਰਤ ਨੇ ਗਲਾਸਗੋ ‘ਚ 15 ਸੋਨ, 30 ਚਾਂਦੀ ਤੇ 19 ਕਾਂਸੀ ਤਮਗੇ ਜਿੱਤੇ ਸਨ ਭਾਰਤ ਦਾ ਰਾਸ਼ਟਰ ਮੰਡਲ ਖੇਡਾਂ ‘ਚ ਇਹ ਤੀਜਾ ਸਰਵੋਤਮ ਪ੍ਰਦਰਸ਼ਨ ਹੋ ਚੁੱਕਾ ਹੈ ਭਾਰਤ ਨੇ 2002 ਦੇ ਮੈਨਚੈਸਟਰ ਖੇਡਾਂ ‘ਚ 30 ਸੋਨ ਤੇ 2010 ਦੀਆਂ ਦਿੱਲੀ ਖੇਡਾਂ ‘ਚ 38 ਸੋਨ ਜਿੱਤੇ ਸਨ ਭਾਰਤ ਨੂੰ ਖੇਡਾਂ ਦੇ 10ਵੇਂ ਦਿਨ ਮੁੱਕੇਬਾਜ਼ਾਂ ਐਮਸੀ ਮੈਰੀਕਾਮ, ਗੌਰਵ ਸੋਲੰਕੀ ਤੇ ਵਿਕਾਸ  ਕ੍ਰਿਸ਼ਨ, ਪਹਿਲਵਾਨਾਂ ਵਿਨੇਸ਼ ਫੋਗਾਟ ਤੇ ਸੁਮਿਤ, ਭਾਲਾ ਸੁੱਟ ਐਥਲੀਟ ਨੀਰਜ ਚੋਪੜਾ, ਨਿਸ਼ਾਨੇਬਾਜ਼ ਸੰਜੀਵ ਰਾਜਪੂਤ ਤੇ ਟੇਬਲ ਟੈਨਿਸ ਖਿਡਾਰੀ ਮਣਿਕਾ ਬੱਤਰਾ ਨੇ ਸੋਨ ਤਮਗੇ ਦਿਵਾਏ। (National Anthem)

ਸਟਾਰ ਮਹਿਲਾ ਮੁੱਕੇਬਾਜ਼ ਮੈਰੀਕਾਮ ਨੇ ਵਿਸ਼ਵ ਏਸ਼ੀਆ ਤੇ ਓਲੰਪਿਕ ਤਮਗਿਆਂ ਤੋਂ ਬਾਅਦ ਹੁਣ ਆਪਣੇ ਕੈਰੀਅਰ ‘ਚ ਪਹਿਲੇ ਰਾਸ਼ਟਰਮੰਡਲ ਸੋਨ ਤਮਗੇ ਦੀ ਕਮੀ ਨੂੰ ਪੂਰਾ ਕਰ ਲਿਆ ਮੈਰੀ (45-48 ਕਿੱਲੋਗ੍ਰਾਮ) ਦੇ ਸੋਨ ਤੋਂ ਇਲਾਵਾ ਗੌਰਵ ਸੋਲੰਕੀ ਨੇ ਵੀ 52 ਕਿੱਲੋਗ੍ਰਾਮ ਤੇ ਵਿਕਾਸ ਕ੍ਰਿਸ਼ਨ ਨੇ 75 ਕਿੱਲੋਗ੍ਰਾਮ ‘ਚ ਸੋਨ ਤਮਗਾ ਜਿੱਤਿਆ ਜਦੋਂਕਿ ਅਮਿਤ (46-49), ਮਨੀਸ਼ ਕੌਸ਼ਿਕ (60) ਤੇ ਸਤੀਸ਼ ਕੁਮਾਰ (91+) ਨੂੰ ਚਾਂਦੀ ਤਮਗਾ ਮਿਲਿਆ।

ਇਹ ਵੀ ਪੜ੍ਹੋ : ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਤੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਵੱਲੋਂ ਵਿਭਾਗਾਂ ਦੇ ਕੰਮਕਾਜ ਦੀ ਸਮੀਖਿਆ ਲਈ ਬੈਠਕ…

ਭਾਰਤ ਨੇ ਇਸ ਤਰ੍ਹਾਂ ਮੁੱਕੇਬਾਜ਼ੀ ‘ਚ ਤਿੰਨ ਸੋਨ, ਤਿੰਨ ਚਾਂਦੀ ਤੇ ਤਿੰਨ ਕਾਂਸੀ ਸਮੇਤ ਕੁੱਲ 9 ਤਮਗੇ ਜਿੱਤੇ ਜੋ ਰਾਸ਼ਟਰਮੰਡਲ ਮੁੱਕੇਬਾਜ਼ੀ ‘ਚ ਉਸਦਾ ਸਰਵੋਤਮ ਪ੍ਰਦਰਸ਼ਨ ਹੈ ਵਿਨੇਸ਼ ਫੋਗਾਟ (50 ਕਿੱਲੋਗ੍ਰਾਮ) ਤੇ ਸੁਮਿਤ (125) ਨੇ ਕਮਾਲ ਦਾ ਪ੍ਰਦਰਸ਼ਨ ਕਰਦਿਆਂ ਕੁਸ਼ਤੀ ‘ਚ ਸੋਨ ਤਮਗੇ ਜਿੱਤੇ ਲਏ ਜਦੋਂਕਿ ਓਲੰਪਿਕ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ (62) ਤੇ ਸੋਮਵੀਰ (86) ਨੂੰ ਕਾਂਸੀ ਤਮਗੇ ਨਾਲ ਸੰਤੋਸ਼ ਕਰਨਾ ਪਿਆ।

ਵਿਨੇਸ਼ ਤੇ ਸੁਮਿਤ ਨੇ ਸੋਨ ਤਮਗਿਆਂ ਨਾਲ ਗੋਲਡ ਕੋਸਟ ‘ਚ ਭਾਰਤ ਦੇ ਕੁਸ਼ਤੀ ਦੇ ਸੋਨ ਤਮਗਿਆਂ ਦੀ ਗਿਣਤੀ ਪੰਜ ਪਹੁੰਚ ਗਈ ਤੇ ਉਸਨੇ ਪਿਛਲੇ ਗਲਾਸਗੋ ਰਾਸ਼ਟਰਮੰਡਲ ਖੇਡਾਂ ਦੇ ਪੰਜ ਸੋਨ ਤਮਗਿਆਂ ਦੀ ਬਰਾਬਰੀ ਕਰ ਲਈ ਵਿਨੇਸ਼ ਤੇ ਸੁਮਿਤ ਤੋਂ ਪਹਿਲਾਂ ਸੁਸ਼ੀਲ ਕੁਮਾਰ, ਰਾਹੁਲ ਅਵਾਰੇ ਤੇ ਬਜਰੰਗ ਨੇ ਸੋਨ ਤਮਗੇ ਜਿੱਤੇ ਸਨ ਭਾਰਤ ਨੇ ਕੁਸ਼ਤੀ ‘ਚ ਆਪਣਾ ਅਭਿਆਨ ਪੰਜ ਸੋਨ, ਤਿੰਨ ਚਾਂਦੀ ਤੇ ਚਾਰ ਕਾਂਸੀ ਸਮੇਤ 12 ਤਮਗਿਆਂ ਦੇ ਨਾਲ ਸਮਾਪਤ ਕੀਤਾ ਸੰਜੀਵ ਰਾਜਪੂਤ ਨੇ ਨਿਸ਼ਾਨੇਬਾਜ਼ੀ ਮੁਕਾਬਲਿਆਂ ਦੇ ਆਖਰੀ ਦਿਨ ਪੁਰਸ਼ਾਂ ਦੀ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ਮੁਕਾਬਲੇ ‘ਚ ਦੇਸ਼ ਨੂੰ ਸੋਨ ਤਮਗੇ ਦਿਵਾ ਦਿੱਤੇ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਧੀਆਂ ਲਈ ਇੱਕ ਹੋਰ ਤੋਹਫ਼ਾ, ਖਾਤਿਆਂ ਵਿੱਚ ਆਉਣਗੇ 6 ਹਜ਼ਾਰ ਰੁਪਏ

ਭਾਰਤ ਨੇ ਇਸ ਤਰ੍ਹਾਂ ਇਨ੍ਹਾਂ ਖੇਡਾਂ ‘ਚ ਆਪਣਾ ਨਿਸ਼ਾਨੇਬਾਜ਼ੀ ਅਭਿਆਨ ਸੱਤ ਸੋਨ, ਚਾਰ ਚਾਂਦੀ ਤੇ ਪੰਜ ਕਾਂਸੀ ਸਮੇਤ ਕੁੱਲ 16 ਤਮਗਿਆਂ ਦੇ ਨਾਲ ਸਮਾਪਤ ਕੀਤਾ ਭਾਰਤ ਨੇ ਪਿਛਲੇ ਗਲਾਸਗੋ ਖੇਡਾਂ ‘ਚ ਚਾਰ ਸੋਨ, 9 ਚਾਂਦੀ ਤੇ ਚਾਰ ਕਾਂਸੀ ਸਮੇਤ ਕੁੱਲ 17 ਤਮਗੇ ਜਿੱਤੇ ਸਨ ।ਦੀਪਿਕਾ ਕਾਰਤਿਕ ਪੱਲੀਕਲ ਤੇ ਸੌਰਵ ਘੋਸ਼ਾਲ ਨੂੰ ਸਾਂਝੇ ਡਬਲ ਮੁਕਾਬਲੇ ‘ਚ ਸ਼ਨਿੱਚਰਵਾਰ ਨੂੰ ਚਾਂਦੀ ਨਾਲ ਸਬਰ ਕਰਨਾ ਪਿਆ ਭਾਰਤ ਦਾ ਇਨ੍ਹਾਂ ਖੇਡਾਂ ‘ਚ ਸਕਵੈਸ਼ ‘ਚ ਇਹ ਪਹਿਲਾ ਤਮਗਾ ਹੈ ਦੀਪਿਕਾ ਤੇ ਘੋਸ਼ਾਲ ਨੂੰ ਫਾਈਨਲ ‘ਚ ਅਸਟਰੇਲੀਆਈ ਜੋੜੀ ਡੋਨਾ ਉਰਕਹਾਰਟ ਤੇ ਕੈਮਰੂਨ ਪਿੱਲੇ ਨੇ ਹਰਾਇਆ।

ਨੀਰਜ ਦੇ ਨੇਜੇ ਨੇ ਫੁੰਡਿਆ ਇਤਿਹਾਸਕ ਸੋਨ | National Anthem

ਭਾਰਤ ਦੇ 20 ਵਰ੍ਹਿਆਂ ਦੇ ਨੌਜਵਾਨ ਨੀਰਜ ਚੋਪੜਾ ਨੇ ਸੈਸ਼ਨ ਦਾ ਸਰਵਸ੍ਰੇਸ਼ਟ ਪ੍ਰਦਰਸ਼ਨ ਕਰਦੇ ਹੋਏ 86.47 ਮੀਟਰ ਦੀ ਦੂਰੀ ‘ਤੇ ਨੇਜਾ ਸੁੱਟਕੇ ਦੇਸ਼ ਨੂੰ ਇਤਿਹਾਸਕ ਸੋਨ ਤਗਮਾ ਦਿਵਾ ਦਿੱਤਾ ਅਤੇ ਉਹ ਇਸ ਦੇ ਨਾਲ ਹੀ ਇਸ ਮੁਕਾਬਲੇ ਵਿੱਚ ਰਾਸ਼ਟਰਮੰਡਲ ਖੇਡਾਂ ਦਾ ਸੋਨ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਅਥਲੀਟ ਵੀ ਬਣ ਗਏ ਨੀਰਜ ਦਾ ਇਹ ਤਗਮਾ ਭਾਰਤ ਲਈ ਰਾਸ਼ਟਰਮੰਡਲ ਖੇਡਾਂ ਦੇ ਅਥਲੈਟਿਕਸ ਇਤਿਹਾਸ ਵਿੱਚ ਸਿਰਫ਼ ਪੰਜਵਾਂ ਸੋਨ ਤਗਮਾ ਹੈ। ਇਸ ਤੋਂ ਪਹਿਲਾਂ ਉੱਡਣਾ ਸਿੱਖ ਮਿਲਖਾ ਸਿੰਘ ਨੇ 1958 ਕਾਰਡਿਫ ‘ਚ 400 ਮੀਟਰ, ਡਿਸਕਸ ਥ੍ਰੋਅਰ ਕ੍ਰਿਸ਼ਨਾ ਪੂਨੀਆ ਨੇ 2010 ਦਿੱਲੀ ਵਿੱਚ, ਮਹਿਲਾ 4 ਗੁਣਾ 400 ਮੀਟਰ ਰਿਲੇਅ ਟੀਮ ਨੇ ਦਿੱਲੀ ਵਿੱਚ ਅਤੇ ਡਿਸਕਸ ਥ੍ਰੋਅਰ ਵਿਕਾਸ ਗੌੜਾ ਨੇ 2014 ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮੇ ਦਿਵਾਏ ਸਨ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦਾ ਦੇਹਾਂਤ

ਨੇਜਾ ਸੁੱਟਣ ਦੇ ਮੁਕਾਬਲੇ ਵਿੱਚ ਇਹ ਭਾਰਤ ਦਾ ਪਹਿਲਾ ਸੋਨ ਤਗਮਾ ਹੈ ਅਤੇ ਇਹਨਾਂ ਖੇਡਾਂ ਵਿੱਚ ਅਥਲੈਟਿਕਸ ਵਿੱਚ ਤੀਸਰਾ ਤਗਮਾ ਹੈ ਭਾਰਤ ਨੇ ਇਸ ਦੇ ਨਾਲ ਹੀ ਪਿਛਲੀਆਂ ਗਲਾਸਗੋ ਖੇਡਾਂ ਦੇ ਅਥਲੈਟਿਕਸ ਦੇ ਇੱਕ ਸੋਨ, ਇੱਕ ਚਾਂਦੀ ਅਤੇ ਇੱਕ ਕਾਂਸੀ ਤਗਮੇ ਦੇ ਪ੍ਰਦਰਸ਼ਨ ਦੀ ਬਰਾਬਰੀ ਕਰ ਲਈ ਨੀਰਜ ਦੇ ਸੋਨੇ ਤੋਂ ਪਹਿਲਾਂ ਭਾਰਤ ਨੇ ਮਹਿਲਾ ਡਿਸਕਸ ਥ੍ਰੋ ਵਿੱਚ ਚਾਂਦੀ ਅਤੇ ਕਾਂਸੀ ਤਗਮੇ ਜਿੱਤੇ ਸਨ ਭਾਰਤ ਦੀ ਅਥਲੈਟਿਕਸ ਵਿੱਚ ਇਹਨਾਂ ਤਿੰਨ ਤਗਮਿਆਂ ਮੁਹਿੰਮ ਸਮਾਪਤ ਹੋ ਗਈ