Eight - Sach Kahoon Punjabi
ਪਾਕਿਸਤਾਨ ‘ਚ ਫਿਦਾਇਨ ਹਮਲਾ, 8 ਦੀ ਮੌਤ | Pakistan
ਕਿਸੇ ਸੰਗਠਨ ਨੇ ਨਹੀਂ ਲਈ ਹਮਲੇ ਦੀ ਜਿੰਮੇਵਾਰੀ
ਕਵੇਟਾ, ਏਜੰਸੀ। ਪਾਕਿਸਤਾਨ ਦੇ ਕਵੇਟਾ ਸ਼ਹਿਰ ਦੀ ਸ਼ਹਿਰਾ-ਏ-ਇਕਬਾਲ ਰੋਡ ‘ਤੇ ਕੋਰਟ ਅਤੇ ਪ੍ਰੈਸ ਕਲੱਬ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਫਿਦਾਇਨ ਹਮਲੇ ‘ਚ ਘੱਟੋ ਘੱਟ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ 23 ਹੋਰ ਜ਼ਖਮੀ ਹੋ ਗਏ। ਪਾਕਿਸਤਾਨ ਦੇ ਟੈਲੀਵਿਜਨ ਨਿਊਜ ਚੈਨਲ ਦੁਨੀਆ ਨਿਊਜ਼ ਦੀ ਰਿਪੋਰਟ ਅਨੁਸਾਰ ਇਹ ਧਮਾਕਾ ਸੋਮਵਾਰ ਦੇਰ ਸਾਮ ਹੋਇਆ। ਧਮਾਕੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਬਚਾਅ ਕਰਮੀਆਂ ਦੀਆਂ ਟੀਮਾਂ ਤੁਰੰਤ ਘਟਨਾ ਸਥਾਨ ‘ਤੇ ਪਹੁੰਚ ਗਈਆਂ ਅਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ‘ਚ ਭਰਤੀ ਕਰਵਾਇਆ। ਬੰਬ ਧਮਾਕੇ ਦੇ ਕਾਰਨਾਂ ਦਾ ਹੁਣ ਤੱਕ ਪਤਾ ਨਹੀਂ ਲੱਗ ਸਕਿਆ। ਸੁਰੱਖਿਆ ਅਧਿਕਾਰੀਆਂ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। Pakistan
ਕਵੇਟਾ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਅਬਦੁਲ ਰਜਾਕ ਚੀਮਾ ਨੇ ਦੱਸਿਆ ਕਿ ਆਤਮਘਾਤੀ ਹਮਲਾਵਰ ਨੇ ਪੁਲਿਸ ਬੈਰੀਕੇਡ ਤੋੜ ਕੇ ਇੱਕ ਰੈਲੀ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਪੁਲਿਸ ਦੇ ਰੋਕਣ ‘ਤੇ ਉਸ ਨੇ ਖੁਦ ਨੂੰ ਉਥੇ ਹੀ ਉਡਾ ਲਿਆ। ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜਿੰਮੇਵਾਰੀ ਨਹੀਂ ਲਈ ਹੈ। ਹਮਲਾਵਰ ਪ੍ਰੈਸ ਕਲੱਬ ਦੇ ਬਾਹਰ ਚੱਲ ਰਹੀ ਅਹਿਲੇ ਸੁੰਨਤ ਵਲ ਜਮਾਤ ਰੈਲੀ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਿੰਨੀ ਟਰੱਕ ਦੀ ਟੱਕਰ ਨਾਲ ਆਟੋ ਸਵਾਰ ਅੱਠ ਲੋਕਾਂ ਦੀ ਮੌਤ
ਮਿੰਨੀ ਟਰੱਕ ਦੀ ਟੱਕਰ ਨਾਲ ਆਟੋ ਸਵਾਰ ਅੱਠ ਲੋਕਾਂ ਦੀ ਮੌਤ
ਔਰਿਆ, ਏਜੰਸੀ। ਉੱਤਰ ਪ੍ਰਦੇਸ਼ ਦੇ ਔਰਿਆ ਦੇ ਦਿਵਿਆਪੁਰ ਇਲਾਕੇ ਵਿੱਚ ਸ਼ਨਿੱਚਰਵਾਰ ਨੂੰ ਇੱਕ ਮਿੰਨੀ ਟਰੱਕ ਦੀ ਟੱਕਰ ਨਾਲ ਆਟੋ ਰਿਕਸ਼ਾ ਵਿਚ ਸਵਾਰ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਦਿਵਿਆਪੁਰ ਸਹਾਰ ਮਾਰਗ ‘ਤੇ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਸਵਾਰੀਆਂ ਲੈ ਕੇ ਇੱਕ ਆਟੋ ਦਿਵਿਆਪੁਰ ਤੋਂ ਜਾ ਰਿਹਾ ਸੀ। ਸਵਾਰੀਆਂ ‘ਚ ਜ਼ਿਆਦਾਤਰ ਅਧਿਆਪਕ ਸਨ, ਜੋ ਸਵੇਰੇ ਸਕੂਲ ਲਈ ਨਿੱਕਲੇ ਸਨ। ਸੌਥਰਾ ਅੱਡੇ ਨੇੜੇ ਇੱਕ ਡੀਸੀਐਮ ਟਰੱਕ ਨੇ ਆਟੋ ਨੂੰ ਜ਼ੋਰਦਾਰ ਟੱਕਰ ਮਾਰੀ। ਇਸੇ ਹਾਦਸੇ ਵਿਚ ਅੱਠ ਲੋਕਾਂ ਦੀ ਮੌਤ ਮੌਕੇ ‘ਤੇ ਹੋ ਗਈ।
ਮ੍ਰਿਤਕਾਂ ਵਿੱਚ ਸੁਤੰਤਰ ਵਰਮਾ, ਪੰਕਜ ਵਰਮਾ, ਦਿਨੇਸ਼ ਵਰਮਾ ਲਖੀਮਪੁਰ, ਰਾਕੇਸ਼ ਕੁਮਾਰ, ਸ਼ੁਕਲਾ ਬਹਿਨਜੀ ਆਦਿ ਦੱਸੇ ਜਾ ਰਹੇ ਹਨ। ਇਹ ਸਾਰੇ ਅਧਿਆਪਕ ਦੱਸੇ ਜਾ ਰਹੇ ਹਨ ਜੋ ਬੇਲਾ ਵੱਲ ਆਪਣੇ-ਆਪਣੇ ਸਕੂਲ ਜਾ ਰਹੇ ਸਨ।ਟਰੱਕ ਵਿਚ ਫਸੇ ਆਟੋ ਨੂੰ ਕੱਢਣ ਲਈ ਕਰੇਨ ਦੀ ਮਦਦ ਲੈਣੀ ਪਈ। ਪੁਲਿਸ ਅਤੇ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਮੌਕੇ ‘ਤੇ ਮੌਜੂਦ ਹਨ ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਇਸ ਦੌਰਾਨ, ਪਿੰਡ ਦੇ ਲੋਕਾਂ ਨੇ ਗੁੱਸੇ ‘ਚ ਆ ਕੇ ਜਾਮ ਲਾ ਦਿੱਤਾ। ਉਹ ਲਾਸ਼ਾਂ ਨੂੰ ਉਠਾਉਣ ਨਹੀਂ ਦੇ ਰਹੇ ਹਨ ਜਿਸ ਕਾਰਨ ਸੜਕ ਦੇ ਦੋਹੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਰੱਖਦੇ ਹਨ, ਜਿਸ ਨਾਲ ਸਰੀਰਾਂ ਦੇ ਦੋਹਾਂ ਪਾਸਿਆਂ ਤੇ ਵਾਹਨਾਂ ਦੀਆਂ ਲੰਬੀਆਂ ਲੱਗ ਗਈਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਾਦਸੇ ‘ਚ ਦਸ ਗੰਭੀਰ ਜ਼ਖਮੀ, ਧੁੰਦ ਕਾਰਨ ਵਾਪਰਿਆ ਹਾਦਸਾ
ਰੋਹਤਕ| ਹਰਿਆਣਾ ਦੇ ਝੱਜਰ ਜ਼ਿਲ੍ਹੇ ‘ਚ ਰੋਹਤਕ-ਰੇਵਾੜੀ ਬਾਦਲੀ ਦੇ  ਫਲਾਈਓਵਰ ਦੇ ਨੇੜੇ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਹੋਏ ਇੱਕ ਸੜਕ ਹਾਦਸੇ ‘ਚ ਸੱਤ ਔਰਤਾਂ ਸਮੇਤ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਰੀਬ ਇੰਨੇ ਹੀ ਜ਼ਖਮੀ ਹੋ ਗਏ
ਪੁਲਿਸ ਨੇ ਦੱਸਿਆ ਕਿ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜੀਪ ‘ਚ ਸਵਾਰ ਇਹ ਵਿਅਕਤੀ ਕਿਸੇ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕਰਨ ਲਈ ਦਿੱਲੀ ਦੇ ਨਜਫ਼ਗੜ੍ਹ ਜਾ ਰਹੇ ਸਨ ਰਸਤੇ ‘ਚ ਸੰਘਣੀ ਧੁੰਦ ਹੋਣ ਕਾਰਨ ਜੀਪ ਪਹਿਲਾਂ ਅੱਗੇ ਇੱਕ ਟ੍ਰਾਲਾ ਟਰੱਕ ਨਾਲ ਟਕਰਾਈ ਤੇ ਇਸ ਦੌਰਾਨ ਤੇਜ਼ ਗਤੀ ਨਾਲ ਆ ਰਹੇ ਟਰੱਕ ਨੇ ਇਸ ਨੂੰ ਪਿੱਛੋਂ ਟੱਕਰ ਮਾਰ ਦਿੱਤੀ
ਦੋਵੇਂ ਟਰੱਕਾਂ ਦਰਮਿਆਨ ਜੀਪ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਇਸ ਦੇ ਪਰਖੱਚੇ ਉੱਡ ਗਏ ਇਸ ਘਟਨਾ ‘ਚ ਜੀਪ ‘ਚ ਸਵਾਰ ਅੱਠ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਇਸ ਘਟਨਾ ਤੋਂ ਬਾਅਦ ਸੜਕ ‘ਤੇ ਦੋਵੇਂ ਪਾਸਿਓਂ ਲੰਮਾ ਜਾਮ ਲੱਗ ਗਿਆ ਜ਼ਖਮੀਆਂ ਨੂੰ ਆਸ-ਪਾਸ ਦੇ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਤੇ ਗੰਭੀਰ ਰੂਪ ਨਾਲ ਜ਼ਖਮੀ ਦੋ ਵਿਅਕਤੀਆਂ ਨੂੰ ਰੋਹਤਕ ਦੇ ਪੀਜੀਆਈ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ ਹਰਿਆਣਾ ਦੇ ਖੇਤੀ ਮੰਤਰੀ ਓਮ ਪ੍ਰਕਾਸ਼ ਧਨਕੜ ਦੇ ਝੱਜਰ ਦੇ ਸਰਕਾਰੀ ਹਸਪਤਾਲ ਜਾ ਕੇ ਜ਼ਖਮੀਆਂ ਦਾ ਹਾਲਚਾਲ ਪੁੱਛਿਆ ਇਸ ਦਰਮਿਆਨ ਸੂਬਾ ਸਰਕਾਰ ਨੇ ਮ੍ਰਿਤਕਾਂ ਦੇ ਵਾਰਸ਼ਾਂ ਨੂੰ ਦੋ-ਦੋ ਲੱਖ ਰੁਪਏ ਤੇ ਜ਼ਖਮੀਆਂ ਲਈ ਇੱਕ ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਾਨਾਗੁਆ, (ਏਜੰਸੀ)। ਨਿਕਾਰਾਗੂਆ ਵਿਖੇ ਰਾਸ਼ਟਰਪਤੀ ਡੈਨੀਅਲ ਅੋਰਟੇਗਾ ਖਿਲਾਫ ਪ੍ਰਦਰਸ਼ਨ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਹੋਈ ਝੜਪ ‘ਚ ਅੱਠ ਲੋਕਾਂ ਦੀ ਮੌਤ ਹੋ ਗਈ। ਖੇਤੀ ਉਤਪਾਦਕ ਸੰਘ ਦੇ ਪ੍ਰਧਾਨ ਮਾਈਕਲ ਹੇਲੀ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਛੇ ਲੋਕਾਂ ਦੀ ਮੌਤ ਲਈ ਜਿੰਮੇਵਾਰ ਠਹਿਰਾਇਆ ਹੈ। ਪੁਲਿਸ ਨਾਲ ਝੜਪ ਤੋਂ ਬਾਅਦ ਘਰਾਂ ‘ਚ ਲੱਗੀ ਅੱਗ ਨਾਲ ਦੋ ਬੱਚਿਆਂ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਲੋਕਾਂ ਦੀ ਮੌਤ ਗੋਲੀ ਲੱਗਣ ਨਾਲ ਹੋਈ।
ਉਹਨਾਂ ਕਿਹਾ ਕਿ , ‘ਅਸੀਂ ਸ਼ਾਂਤੀ ਅਤੇ ਆਰਾਮ ਨਾਲ ਸੌ ਰਹੇ ਸੀ। ਇਸ ਪਰਿਵਾਰ ਦੇ ਲੋਕਾਂ ਦੀ ਮੌਤ ਦੇ ਕਾਰਨ ਅਸੀਂ ਜਾਗੇ। ਉਹਨਾਂ ਨੂੰ ਭਿਆਨਕ ਤਰੀਕੇ ਨਾਲ ਸਾੜ ਦਿੱਤਾ ਗਿਆ।’ ‘ਸਰਕਾਰ ਚਾਹੁੰਦੀ ਹੈ ਕਿ ਅਸੀਂ ਗੱਲਬਾਤ ਦਾ ਰਸਤਾ ਛੱਡ ਦੇਈਏ ਅਤੇ ਅਸੀਂ ਅਜਿਹਾ ਨਹੀਂ ਹੋਣ ਦਿਆਂਗੇ… ਇਹਨਾਂ ਹੱਤਿਆਵਾਂ ‘ਤੇ ਰੋਕ ਲਾਉਣ ਦਾ ਇਹੀ ਇੱਕੋ ਇੱਕ ਤਰੀਕਾ ਹੈ।ਪੁਲਿਸ ਵੱਲੋਂ ਜਾਰੀ ਬਿਆਨ ਅਨੁਸਾਰ ਅੱਗ ਦੀ ਘਟਨਾ ਕਾਰਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦੀ ਝੜਪ ਹੋਈ ਜਿਸ ‘ਚ ਦੋ ਲੋਕਾਂ ਦੀ ਮੌਤ ਹੋਈ ਹੈ। ਪੁਲਿਸ ਨੇ ਦੱਸਿਆ ਕਿ ਅੱਗ ‘ਤੇ ਕਾਬੂ ਪਾਉਣ ਦਾ ਯਤਨ ਕਰ ਰਹੇ ਫਾਇਰ ਬ੍ਰਿਗੇਡ ਕਰਮਚਾਰੀਆਂ ‘ਤੇ ਨਕਾਬਪੋਸ਼ਾਂ ਨੇ ਹਮਲਾ ਕੀਤਾ। ਪੁਲਿਸ ਅੱਗ ਲੱਗਣ ਦੇ ਕਾਰਾਂ ਦੀ ਜਾਂਚ ਕਰੇਗੀ।
ਚੋਰੀ ਦੀਆਂ ਅੱਠ ਗੱਡੀਆਂ ਸਮੇਤ ਦੋ ਕਾਬੂ
ਵੱਖ-ਵੱਖ ਸੂਬਿਆਂ ‘ਚ ਚੋਰੀ ਦੀਆਂ ਗੱਡੀਆਂ ਕਾਰਾਂ ਦੇ ਕਾਗਜ਼ਾਂ ‘ਚ ਛੇੜਛਾੜ ਕਰਕੇ ਵੇਚਦੇ ਸਨ ਅੱਗੇ
ਵੱਖਰੇ ਮਾਮਲੇ ‘ਚ ਦੋਸਤ ਕਤਲ ਮਾਮਲੇ ਦੇ ਕਥਿਤ ਦੋਸ਼ੀ ਰਿਵਾਲਵਰ ਸਮੇਤ ਕਾਬੂ
ਬਰਨਾਲਾ, (ਜੀਵਨ ਰਾਮਗੜ੍ਹ/ਜਸਵੀਰ ਸਿੰਘ)। ਬਰਨਾਲਾ ਪੁਲਿਸ ਨੇ ਪੰਜਾਬ ਤੇ ਹੋਰ ਸਟੇਟਾਂ ‘ਚੋਂ ਚੋਰੀ ਕੀਤੀਆਂ ਗੱਡੀਆਂ/ਕਾਰਾਂ ‘ਤੇ ਜਾਅਲੀ ਨੰਬਰ ਲਾ ਕੇ ਅੱਗੇ ਵੇਚਣ ਦੇ ਮਾਮਲੇ ‘ਚ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 8 ਗੱਡੀਆਂ, ਕਾਰਾਂ ਬਰਾਮਦ ਕੀਤੀਆਂ ਹਨ। ਦੂਸਰੇ ਮਾਮਲੇ ‘ਚ ਆਪਣੇ ਦੋਸਤ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਤਿੰਨ ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਪੁਲਿਸ ਨੇ ਵਾਰਦਾਤ ਸਮੇਂ ਵਰਤਿਆ ਰਿਵਾਲਵਰ ਵੀ ਬਰਾਮਦ ਕਰ ਲਿਆ ਹੈ।
ਐੱਸਐੱਸਪੀ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸਐੱਸਪੀ ਹਰਜੀਤ ਸਿੰਘ ਤੇ ਐੱਸਪੀ (ਡੀ) ਸੁਖਦੇਵ ਸਿੰਘ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਥਾਣਾ ਤਪਾ ਵਿਖੇ 29 ਮਈ 2018 ਨੂੰ ਆਈਪੀਸੀ ਦੀ ਧਾਰਾ 379, 411, 420, 468, 471, 120 ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤਹਿਤ ਪੰਜਾਬ ਤੇ ਹੋਰ ਬਾਹਰਲੀਆਂ ਸਟੇਟਾਂ ਤੋਂ ਗੱਡੀਆਂ/ਕਾਰਾਂ ਚੋਰੀ ਕਰਨ ਉਪਰੰਤ ਕਾਗਜ਼ਾਂ ਨਾਲ ਛੇੜਛਾੜ ਕਰਕੇ ਅੱਗੇ ਵੇਚਣ ਵਾਲੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਥਾਣੇਦਾਰ ਬਲਜੀਤ ਸਿੰਘ ਇੰਚਾਰਜ਼ ਸੀਆਈਏ ਸਟਾਫ਼ ਬਰਨਾਲਾ ਤੇ ਸਹਾਇਕ ਥਾਣੇਦਾਰ ਗੁਰਬਚਨ ਸਿੰਘ ਨੇ ਸਮੇਤ ਪੁਲਿਸ ਪਾਰਟੀ ਪਿੰਡ ਘੁੰਨਸ ਦੀ ਡਰੇਨ ‘ਤੇ ਨਾਕਾਬੰਦੀ ਦੌਰਾਨ ਹਰਦੀਪ ਸਿੰਘ ਉਰਫ਼ ਬਾਬਾ ਵਾਸੀ ਗੋਨਿਆਣਾ (ਬਠਿੰਡਾ) ਤੇ ਸੋਨੂੰ ਕੁਮਾਰ ਵਾਸੀ ਮਲੋਟ ਨੂੰ ਇਨੋਵਾ ਗੱਡੀ ਨੰਬਰ ਐੱਚਆਰ-55 ਟੀ-8947 ‘ਚ ਆਉਂਦਿਆਂ ਕਾਬੂ ਕੀਤਾ ਜੋ ਕਿ ਚੋਰੀ ਦੀ ਪਾਈ ਗਈ ਸੀ।
ਕਾਬੂ ਵਿਅਕਤੀਆਂ ਪਾਸੋਂ ਪੁਲਿਸ ਰਿਮਾਂਡ ਦੌਰਾਨ ਉਕਤ ਗੱਡੀ ਤੋਂ ਇਲਾਵਾ ਹੌਂਡਾ ਇਮੇਜ਼ ਨੰਬਰ ਐੱਚਆਰ-26 ਸੀਐੱਮ-3199, ਇਨੋਵਾ ਨੰਬਰ ਪੀਬੀ-11 ਏ ਵਾਈ-8209, ਇਨੋਵਾ ਨੰਬਰ ਐੱਚ ਆਰ-49 ਬੀ- 9637, ਅਲਟੋ ਕੇ-10 ਨੰਬਰ ਐੱਚਆਰ –29 ਜੈੱਡ-7672, ਲੀਵਾ ਨੰਬਰ ਡੀਐੱਲ-01 ਵਾਈਡੀ-3875, ਇਨੋਵਾ ਨੰਬਰ ਐੱਚਆਰ-64-4793, ਇਨੀਗੋ ਨੰਬਰ ਡੀਐੱਲ-01 ਵਾਈਸੀ-4618 ਕੁੱਲ 8 ਗੱਡੀਆਂ/ਕਾਰਾਂ ਬਰਾਮਦ ਕੀਤੀਆਂ ਗਈਆਂ, ਜੋ ਚੋਰੀ ਹੋਈਆਂ ਪਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਗੱਡੀਆਂ/ਕਾਰਾਂ ਦੇ ਕਾਗਜ਼ਾਂ ‘ਚ ਛੇੜਛਾੜ ਕਰਕੇ ਅੱਗੇ ਭੋਲੇ-ਭਾਲੇ ਲੋਕਾਂ ਨੂੰ ਵੇਚਕੇ ਠੱਗੀਆਂ ਮਾਰਦੇ ਸਨ, ਜਿਸ ‘ਚ ਉਕਤ ਦੋਸ਼ੀਆਂ ਤੋਂ ਇਲਾਵਾ ਮਨਜੀਤ ਸਿੰਘ ਉਰਫ਼ ਬੰਟੀ ਵਾਸੀ ਕੋਟਫੱਤਾ ਤੇ ਸੁਰਮੁੱਖ ਸਿੰਘ ਵਾਸੀ ਬਠਿੰਡਾ ਵੀ ਸ਼ਾਮਲ ਹਨ।
ਐੱਸਪੀ (ਡੀ) ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਸਥਾਨਕ ਕਾਲਾ ਮਾਹਿਰ ਸਟੇਡੀਅਮ ਨਜ਼ਦੀਕ 3 ਦੋਸਤਾਂ ਵੱਲੋਂ ਆਪਣੇ ਹੀ ਇੱਕ ਦੋਸਤ ਪਰਮਜੀਤ ਸਿੰਘ ਵਾਸੀ ਬਰਨਾਲਾ ਨੂੰ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਸੀ। ਜਿਸ ਦੇ ਦੋਸ਼ ‘ਚ ਅਜੀਤਪਾਲ ਸਿੰਘ ਤੇ ਸੁਰੇਸ਼ ਸਿੰਘ ਵਾਸੀਆਨ ਬਰਨਾਲਾ ਤੇ ਜਰਨੈਲ ਸਿੰਘ ਉਰਫ਼ ਕਾਕਾ ਵਾਸੀ ਸੰਘੇੜਾ ਖਿਲਾਫ਼ ਆਈਪੀਸੀ ਦੀ ਧਾਰਾ 302, 34 ਅਤੇ 25, 27, 54, 59 ਅਸਲਾ ਐਕਟ ਤਹਿਤ ਥਾਣਾ ਸਿਟੀ ਬਰਨਾਲਾ ਵਿਖੇ ਮਾਮਲਾ ਦਰਜ਼ ਕੀਤਾ ਗਿਆ ਸੀ। ਉਨਾਂ ਦੱਸਿਆ ਕਿ ਉਕਤ ਦੋਸ਼ੀ ਆਪਣੀ ਗ੍ਰਿਫਤਾਰੀ ਹੋਣ ਦੇ ਡਰੇ ਟਲੇ ਫਿਰਦੇ ਸਨ। ਜਿਨ੍ਹਾਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜਿੰਨਾਂ ਵਿੱਚੋਂ ਦੋਸ਼ੀ ਅਜੀਤਪਾਲ ਸਿੰਘ ਪਾਸੋਂ ਵਾਰਦਾਤ ਸਮੇਂ ਵਰਤਿਆਂ ਗਿਆ ਰਿਵਾਲਵਰ ਵੀ ਬਰਾਮਦ ਕਰ ਲਿਆ ਗਿਆ ਹੈ। ਇਸ ਮੌਕੇ ਡੀਐੱਸਪੀ ਕੁਲਦੀਪ ਸਿੰਘ ਵਿਰਕ, ਡੀਐੱਸਪੀ ਰਾਜੇਸ਼ ਛਿੱਬਰ ਤੋਂ ਇਲਾਵਾ ਹੋਰ ਕਾਰਮਚਾਰੀ ਵੀ ਹਾਜ਼ਰ ਸਨ।
ਭਾਰਤ ਦਾ ਸੁਨਹਿਰੀ ਦਿਨ, ਅੱਠ ਵਾਰ ਗੂੰਜਿਆ ਰਾਸ਼ਟਰਗਾਨ
10ਵੇਂ ਦਿਨ ਭਾਰਤ ਨੇ ਜਿੱਤੇ ਅੱਠ ਸੋਨ, ਪੰਜ ਚਾਂਦੀ ਤੇ ਚਾਰ ਕਾਂਸੀ ਤਮਗੇ | National Anthem
ਮਣਿਕਾ ਨੇ ਜਿੱਤਿਆ ਸੋਨ, ਗੋਲਡਨ ਡਬਲ ਪੂਰਾ
ਗੋਲਡ ਕੋਸਟ (ਏਜੰਸੀ)। ਭਾਰਤ ਦੀ ਮਣਿਕਾ ਬੱਤਰਾ ਨੇ ਟੇਬਲ ਟੈਨਿਸ ਵਿੱਚ ਆਪਣੀ ਸੁਨਹਿਰੀ ਮੁਹਿੰਮ ਜਾਰੀ ਰੱਖਦਿਆਂ ਔਰਤਾਂ ਦੇ ਸਿੰਗਲ ਮੁਕਾਬਲੇ ਦਾ ਸੋਨ ਤਗਮਾ ਜਿੱਤ ਕੇ ਗੋਲਡਨ ਡਬਲ ਪੂਰਾ ਕਰ ਲਿਆ। ਮਣਿਕਾ ਨੇ ਇਸ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਨੂੰ ਇਤਿਹਾਸਕ ਟੀਮ ਸੋਨ ਤਗਮਾ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਔਰਤਾਂ ਦੇ ਸਿੰਗਲ ਫਾਈਨਲ ਵਿੱਚ ਮਣਿਕਾ ਨੇ ਸਿੰਗਾਪੁਰ ਦੀ ਮੇਂਗਯੂ ਨੂੰ ਇੱਕਤਰਫ਼ਾ ਮੁਕਾਬਲੇ ‘ਚ 11-7,11-6, 11-2, 11-7 ਨਾਲ ਹਰਾ ਕੇ ਦੇਸ਼ ਨੂੰ ਟੇਬਲ ਟੈਨਿਸ ਵਿੱਚ ਦੂਸਰਾ ਸੋਨ ਤਗਮਾ ਦਿਵਾਇਆ ਭਾਰਤ ਨੇ ਪਿਛਲੀਆਂ ਗਲਾਸਗੋ ਖੇਡਾਂ ਵਿੱਚ ਟਬਲ ਟੈਨਿਸ ਵਿੱਚ ਸਿਰਫ਼ ਇੱਕ ਚਾਂਦੀ ਤਗਮਾ ਜਿੱਤਿਆ ਸੀ ਪਰ ਇਸ ਵਾਰ ਉਸਦੇ ਖਾਤੇ ‘ਚ ਹੁਣ ਤੱਕ ਦੋ ਸੋਨ ਤਗਮੇ ਆ ਚੁੱਕੇ ਹਨ। (National Anthem)
ਭਾਰਤੀ ਖਿਡਾਰੀਆਂ ਨੇ 21ਵੀਂਆਂ ਰਾਸ਼ਟਰ ਮੰਡਲ ਖੇਡਾਂ ‘ਚ 10ਵੇਂ ਦਿਨ ਅੱਜ ਤਮਗਿਆਂ ਦੀ ਬਰਸਾਤ ਕਰਦਿਆਂ ਅੱਠ ਸੋਨ, ਪੰਜ ਚਾਂਦੀ ਤੇ ਚਾਰ ਕਾਂਸੀ ਸਮੇਤ 17 ਤਮਗੇ ਜਿੱਤ ਕੇ ਪਿਛਲੇ ਗਲਾਸਗੋ ਰਾਸ਼ਟਰਮੰਡਲ ਖੇਡਾਂ ਤੋਂ ਅੱਗੇ ਨਿਕਲਣਾ ਤੈਅ ਕਰ ਲਿਆ ਹੈ ਭਾਰਤ ਨੇ ਹੁਣ 25 ਸੋਨ, 16 ਚਾਂਦੀ ਤੇ 18 ਕਾਂਸੀ ਸਮੇਤ 59 ਤਮਗੇ ਹੋ ਗਏ ਹਨ ਤੇ ਖੇਡਾਂ ਦੇ ਅੰਤਿਮ ਦਿਨ ਐਤਵਾਰ ਨੂੰ ਉਸ ਦਾ ਘੱਟ ਤੋਂ ਘੱਟ ਛੇ ਤਮਗਾ ਜਿੱਤਣਾ ਤੈਅ ਹੈ, ਜਿਸ ਨਾਲ ਉਹ ਗਲਾਸਗੋ ਦੀ ਕੁੱਲ 64 ਤਮਗਿਆਂ ਦੀ ਗਿਣਤੀ ਨੂੰ ਪਿੱਛੇ ਛੱਡ ਦੇਵੇਗਾ। (National Anthem)
ਇਹ ਵੀ ਪੜ੍ਹੋ : ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਤੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਵੱਲੋਂ ਵਿਭਾਗਾਂ ਦੇ ਕੰਮਕਾਜ ਦੀ ਸਮੀਖਿਆ ਲਈ ਬੈਠਕ…
ਭਾਰਤ ਨੇ ਗਲਾਸਗੋ ‘ਚ 15 ਸੋਨ, 30 ਚਾਂਦੀ ਤੇ 19 ਕਾਂਸੀ ਤਮਗੇ ਜਿੱਤੇ ਸਨ ਭਾਰਤ ਦਾ ਰਾਸ਼ਟਰ ਮੰਡਲ ਖੇਡਾਂ ‘ਚ ਇਹ ਤੀਜਾ ਸਰਵੋਤਮ ਪ੍ਰਦਰਸ਼ਨ ਹੋ ਚੁੱਕਾ ਹੈ ਭਾਰਤ ਨੇ 2002 ਦੇ ਮੈਨਚੈਸਟਰ ਖੇਡਾਂ ‘ਚ 30 ਸੋਨ ਤੇ 2010 ਦੀਆਂ ਦਿੱਲੀ ਖੇਡਾਂ ‘ਚ 38 ਸੋਨ ਜਿੱਤੇ ਸਨ ਭਾਰਤ ਨੂੰ ਖੇਡਾਂ ਦੇ 10ਵੇਂ ਦਿਨ ਮੁੱਕੇਬਾਜ਼ਾਂ ਐਮਸੀ ਮੈਰੀਕਾਮ, ਗੌਰਵ ਸੋਲੰਕੀ ਤੇ ਵਿਕਾਸ  ਕ੍ਰਿਸ਼ਨ, ਪਹਿਲਵਾਨਾਂ ਵਿਨੇਸ਼ ਫੋਗਾਟ ਤੇ ਸੁਮਿਤ, ਭਾਲਾ ਸੁੱਟ ਐਥਲੀਟ ਨੀਰਜ ਚੋਪੜਾ, ਨਿਸ਼ਾਨੇਬਾਜ਼ ਸੰਜੀਵ ਰਾਜਪੂਤ ਤੇ ਟੇਬਲ ਟੈਨਿਸ ਖਿਡਾਰੀ ਮਣਿਕਾ ਬੱਤਰਾ ਨੇ ਸੋਨ ਤਮਗੇ ਦਿਵਾਏ। (National Anthem)
ਸਟਾਰ ਮਹਿਲਾ ਮੁੱਕੇਬਾਜ਼ ਮੈਰੀਕਾਮ ਨੇ ਵਿਸ਼ਵ ਏਸ਼ੀਆ ਤੇ ਓਲੰਪਿਕ ਤਮਗਿਆਂ ਤੋਂ ਬਾਅਦ ਹੁਣ ਆਪਣੇ ਕੈਰੀਅਰ ‘ਚ ਪਹਿਲੇ ਰਾਸ਼ਟਰਮੰਡਲ ਸੋਨ ਤਮਗੇ ਦੀ ਕਮੀ ਨੂੰ ਪੂਰਾ ਕਰ ਲਿਆ ਮੈਰੀ (45-48 ਕਿੱਲੋਗ੍ਰਾਮ) ਦੇ ਸੋਨ ਤੋਂ ਇਲਾਵਾ ਗੌਰਵ ਸੋਲੰਕੀ ਨੇ ਵੀ 52 ਕਿੱਲੋਗ੍ਰਾਮ ਤੇ ਵਿਕਾਸ ਕ੍ਰਿਸ਼ਨ ਨੇ 75 ਕਿੱਲੋਗ੍ਰਾਮ ‘ਚ ਸੋਨ ਤਮਗਾ ਜਿੱਤਿਆ ਜਦੋਂਕਿ ਅਮਿਤ (46-49), ਮਨੀਸ਼ ਕੌਸ਼ਿਕ (60) ਤੇ ਸਤੀਸ਼ ਕੁਮਾਰ (91+) ਨੂੰ ਚਾਂਦੀ ਤਮਗਾ ਮਿਲਿਆ।
ਇਹ ਵੀ ਪੜ੍ਹੋ : ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਤੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਵੱਲੋਂ ਵਿਭਾਗਾਂ ਦੇ ਕੰਮਕਾਜ ਦੀ ਸਮੀਖਿਆ ਲਈ ਬੈਠਕ…
ਭਾਰਤ ਨੇ ਇਸ ਤਰ੍ਹਾਂ ਮੁੱਕੇਬਾਜ਼ੀ ‘ਚ ਤਿੰਨ ਸੋਨ, ਤਿੰਨ ਚਾਂਦੀ ਤੇ ਤਿੰਨ ਕਾਂਸੀ ਸਮੇਤ ਕੁੱਲ 9 ਤਮਗੇ ਜਿੱਤੇ ਜੋ ਰਾਸ਼ਟਰਮੰਡਲ ਮੁੱਕੇਬਾਜ਼ੀ ‘ਚ ਉਸਦਾ ਸਰਵੋਤਮ ਪ੍ਰਦਰਸ਼ਨ ਹੈ ਵਿਨੇਸ਼ ਫੋਗਾਟ (50 ਕਿੱਲੋਗ੍ਰਾਮ) ਤੇ ਸੁਮਿਤ (125) ਨੇ ਕਮਾਲ ਦਾ ਪ੍ਰਦਰਸ਼ਨ ਕਰਦਿਆਂ ਕੁਸ਼ਤੀ ‘ਚ ਸੋਨ ਤਮਗੇ ਜਿੱਤੇ ਲਏ ਜਦੋਂਕਿ ਓਲੰਪਿਕ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ (62) ਤੇ ਸੋਮਵੀਰ (86) ਨੂੰ ਕਾਂਸੀ ਤਮਗੇ ਨਾਲ ਸੰਤੋਸ਼ ਕਰਨਾ ਪਿਆ।
ਵਿਨੇਸ਼ ਤੇ ਸੁਮਿਤ ਨੇ ਸੋਨ ਤਮਗਿਆਂ ਨਾਲ ਗੋਲਡ ਕੋਸਟ ‘ਚ ਭਾਰਤ ਦੇ ਕੁਸ਼ਤੀ ਦੇ ਸੋਨ ਤਮਗਿਆਂ ਦੀ ਗਿਣਤੀ ਪੰਜ ਪਹੁੰਚ ਗਈ ਤੇ ਉਸਨੇ ਪਿਛਲੇ ਗਲਾਸਗੋ ਰਾਸ਼ਟਰਮੰਡਲ ਖੇਡਾਂ ਦੇ ਪੰਜ ਸੋਨ ਤਮਗਿਆਂ ਦੀ ਬਰਾਬਰੀ ਕਰ ਲਈ ਵਿਨੇਸ਼ ਤੇ ਸੁਮਿਤ ਤੋਂ ਪਹਿਲਾਂ ਸੁਸ਼ੀਲ ਕੁਮਾਰ, ਰਾਹੁਲ ਅਵਾਰੇ ਤੇ ਬਜਰੰਗ ਨੇ ਸੋਨ ਤਮਗੇ ਜਿੱਤੇ ਸਨ ਭਾਰਤ ਨੇ ਕੁਸ਼ਤੀ ‘ਚ ਆਪਣਾ ਅਭਿਆਨ ਪੰਜ ਸੋਨ, ਤਿੰਨ ਚਾਂਦੀ ਤੇ ਚਾਰ ਕਾਂਸੀ ਸਮੇਤ 12 ਤਮਗਿਆਂ ਦੇ ਨਾਲ ਸਮਾਪਤ ਕੀਤਾ ਸੰਜੀਵ ਰਾਜਪੂਤ ਨੇ ਨਿਸ਼ਾਨੇਬਾਜ਼ੀ ਮੁਕਾਬਲਿਆਂ ਦੇ ਆਖਰੀ ਦਿਨ ਪੁਰਸ਼ਾਂ ਦੀ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ਮੁਕਾਬਲੇ ‘ਚ ਦੇਸ਼ ਨੂੰ ਸੋਨ ਤਮਗੇ ਦਿਵਾ ਦਿੱਤੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਧੀਆਂ ਲਈ ਇੱਕ ਹੋਰ ਤੋਹਫ਼ਾ, ਖਾਤਿਆਂ ਵਿੱਚ ਆਉਣਗੇ 6 ਹਜ਼ਾਰ ਰੁਪਏ
ਭਾਰਤ ਨੇ ਇਸ ਤਰ੍ਹਾਂ ਇਨ੍ਹਾਂ ਖੇਡਾਂ ‘ਚ ਆਪਣਾ ਨਿਸ਼ਾਨੇਬਾਜ਼ੀ ਅਭਿਆਨ ਸੱਤ ਸੋਨ, ਚਾਰ ਚਾਂਦੀ ਤੇ ਪੰਜ ਕਾਂਸੀ ਸਮੇਤ ਕੁੱਲ 16 ਤਮਗਿਆਂ ਦੇ ਨਾਲ ਸਮਾਪਤ ਕੀਤਾ ਭਾਰਤ ਨੇ ਪਿਛਲੇ ਗਲਾਸਗੋ ਖੇਡਾਂ ‘ਚ ਚਾਰ ਸੋਨ, 9 ਚਾਂਦੀ ਤੇ ਚਾਰ ਕਾਂਸੀ ਸਮੇਤ ਕੁੱਲ 17 ਤਮਗੇ ਜਿੱਤੇ ਸਨ ।ਦੀਪਿਕਾ ਕਾਰਤਿਕ ਪੱਲੀਕਲ ਤੇ ਸੌਰਵ ਘੋਸ਼ਾਲ ਨੂੰ ਸਾਂਝੇ ਡਬਲ ਮੁਕਾਬਲੇ ‘ਚ ਸ਼ਨਿੱਚਰਵਾਰ ਨੂੰ ਚਾਂਦੀ ਨਾਲ ਸਬਰ ਕਰਨਾ ਪਿਆ ਭਾਰਤ ਦਾ ਇਨ੍ਹਾਂ ਖੇਡਾਂ ‘ਚ ਸਕਵੈਸ਼ ‘ਚ ਇਹ ਪਹਿਲਾ ਤਮਗਾ ਹੈ ਦੀਪਿਕਾ ਤੇ ਘੋਸ਼ਾਲ ਨੂੰ ਫਾਈਨਲ ‘ਚ ਅਸਟਰੇਲੀਆਈ ਜੋੜੀ ਡੋਨਾ ਉਰਕਹਾਰਟ ਤੇ ਕੈਮਰੂਨ ਪਿੱਲੇ ਨੇ ਹਰਾਇਆ।
ਨੀਰਜ ਦੇ ਨੇਜੇ ਨੇ ਫੁੰਡਿਆ ਇਤਿਹਾਸਕ ਸੋਨ | National Anthem
ਭਾਰਤ ਦੇ 20 ਵਰ੍ਹਿਆਂ ਦੇ ਨੌਜਵਾਨ ਨੀਰਜ ਚੋਪੜਾ ਨੇ ਸੈਸ਼ਨ ਦਾ ਸਰਵਸ੍ਰੇਸ਼ਟ ਪ੍ਰਦਰਸ਼ਨ ਕਰਦੇ ਹੋਏ 86.47 ਮੀਟਰ ਦੀ ਦੂਰੀ ‘ਤੇ ਨੇਜਾ ਸੁੱਟਕੇ ਦੇਸ਼ ਨੂੰ ਇਤਿਹਾਸਕ ਸੋਨ ਤਗਮਾ ਦਿਵਾ ਦਿੱਤਾ ਅਤੇ ਉਹ ਇਸ ਦੇ ਨਾਲ ਹੀ ਇਸ ਮੁਕਾਬਲੇ ਵਿੱਚ ਰਾਸ਼ਟਰਮੰਡਲ ਖੇਡਾਂ ਦਾ ਸੋਨ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਅਥਲੀਟ ਵੀ ਬਣ ਗਏ ਨੀਰਜ ਦਾ ਇਹ ਤਗਮਾ ਭਾਰਤ ਲਈ ਰਾਸ਼ਟਰਮੰਡਲ ਖੇਡਾਂ ਦੇ ਅਥਲੈਟਿਕਸ ਇਤਿਹਾਸ ਵਿੱਚ ਸਿਰਫ਼ ਪੰਜਵਾਂ ਸੋਨ ਤਗਮਾ ਹੈ। ਇਸ ਤੋਂ ਪਹਿਲਾਂ ਉੱਡਣਾ ਸਿੱਖ ਮਿਲਖਾ ਸਿੰਘ ਨੇ 1958 ਕਾਰਡਿਫ ‘ਚ 400 ਮੀਟਰ, ਡਿਸਕਸ ਥ੍ਰੋਅਰ ਕ੍ਰਿਸ਼ਨਾ ਪੂਨੀਆ ਨੇ 2010 ਦਿੱਲੀ ਵਿੱਚ, ਮਹਿਲਾ 4 ਗੁਣਾ 400 ਮੀਟਰ ਰਿਲੇਅ ਟੀਮ ਨੇ ਦਿੱਲੀ ਵਿੱਚ ਅਤੇ ਡਿਸਕਸ ਥ੍ਰੋਅਰ ਵਿਕਾਸ ਗੌੜਾ ਨੇ 2014 ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮੇ ਦਿਵਾਏ ਸਨ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦਾ ਦੇਹਾਂਤ
ਨੇਜਾ ਸੁੱਟਣ ਦੇ ਮੁਕਾਬਲੇ ਵਿੱਚ ਇਹ ਭਾਰਤ ਦਾ ਪਹਿਲਾ ਸੋਨ ਤਗਮਾ ਹੈ ਅਤੇ ਇਹਨਾਂ ਖੇਡਾਂ ਵਿੱਚ ਅਥਲੈਟਿਕਸ ਵਿੱਚ ਤੀਸਰਾ ਤਗਮਾ ਹੈ ਭਾਰਤ ਨੇ ਇਸ ਦੇ ਨਾਲ ਹੀ ਪਿਛਲੀਆਂ ਗਲਾਸਗੋ ਖੇਡਾਂ ਦੇ ਅਥਲੈਟਿਕਸ ਦੇ ਇੱਕ ਸੋਨ, ਇੱਕ ਚਾਂਦੀ ਅਤੇ ਇੱਕ ਕਾਂਸੀ ਤਗਮੇ ਦੇ ਪ੍ਰਦਰਸ਼ਨ ਦੀ ਬਰਾਬਰੀ ਕਰ ਲਈ ਨੀਰਜ ਦੇ ਸੋਨੇ ਤੋਂ ਪਹਿਲਾਂ ਭਾਰਤ ਨੇ ਮਹਿਲਾ ਡਿਸਕਸ ਥ੍ਰੋ ਵਿੱਚ ਚਾਂਦੀ ਅਤੇ ਕਾਂਸੀ ਤਗਮੇ ਜਿੱਤੇ ਸਨ ਭਾਰਤ ਦੀ ਅਥਲੈਟਿਕਸ ਵਿੱਚ ਇਹਨਾਂ ਤਿੰਨ ਤਗਮਿਆਂ ਮੁਹਿੰਮ ਸਮਾਪਤ ਹੋ ਗਈ