Free Heart Checkup Camp - Sach Kahoon Punjabi

Free Heart Checkup Camp: ਮੁਫ਼ਤ ਦਿਲ ਦੇ ਰੋਗਾਂ ਦੀ ਜਾਂਚ ਅਤੇ ਨਿਵਾਰਨ ਕੈਂਪ ’ਚ 318 ਮਰੀਜ਼ਾਂ ਨੇ ਉਠਾਇਆ ਲਾਭ
Free Heart Checkup Camp: ਸਰਸਾ (ਸੱਚ ਕਹੂੰ ਨਿਊਜ਼)। ਸਮਾਜ ’ਚ ਮੁਫ਼ਤ ਅਤੇ ਗੁਣਵੱਤਾ ਵਾਲੀਆਂ ਸਿਹਤ ਸਹੂਲਤਾਂ ਉਪਲਬੱਧ ਕਰਵਾਉਣ ਦੇ ਮਕਸਦ ਨਾਲ ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਸਰਸਾ ਵੱਲੋਂ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਮੁਫ਼ਤ ਦਿਲ ਦੇ ਰੋਗਾਂ ਦੀ ਜਾਂਚ ਅਤੇ ਨਿਵਾਰਨ ਕੈਂਪ ਲਾਇਆ ਗਿਆ। ਕੈਂਪ ’ਚ 318 ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਸਵੇਰੇ 9 ਵਜੇ ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ, ਡਾਕਟਰਾਂ ਸਾਹਿਬਾਨ ਅਤੇ ਪੈਰਾ ਮੈਡੀਕਲ ਸਟਾਫ ਨੇ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਅਤੇ ਅਰਦਾਸ ਨਾਲ ਕੈਂਪ ਦਾ ਸ਼ੁੱਭ ਅਰੰਭ ਕੀਤਾ।

ਇਸ ਤੋਂ ਬਾਅਦ ਸਿਹਤ ਕੈਂਪ ’ਚ ਦੂਰ-ਦੂਰ ਤੋਂ ਆਏ ਦਿਲ ਸਬੰਧੀ ਬਿਮਾਰੀਆਂ ਦੇ ਮਰੀਜ਼ਾਂ ਦੀ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਵੱਲੋਂ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਮੁਫ਼ਤ ਜਾਂਚ, ਸਲਾਹ-ਮਸ਼ਵਰਾ ਅਤੇ ਇਲਾਜ ਵੀ ਕੀਤਾ। ਕੈਂਪ ’ਚ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਐੱਮਡੀ/ਡੀਐੱਮ (ਕਾਰਡੀਓਲੋਜੀ) ਡਾ. ਅਵਤਾਰ ਸਿੰਘ ਕਲੇਰ, ਕਾਰਡੀਅਕ ਸਰਜਨ ਡਾ. ਸੁਨੀਲ ਸਾਗਰ, ਡਾ. ਗੌਰਵ ਅਗਰਵਾਲ, ਡਾ. ਪੁਨੀਤ ਮਹੇਸ਼ਵਰੀ, ਡਾ. ਕੁਲਭੂਸ਼ਣ, ਡਾ. ਯਸ਼ਪ੍ਰੀਤ ਸਿੰਘ, ਡਾ. ਸੰਦੀਪ ਭਾਦੂ ਅਤੇ ਡਾ. ਪ੍ਰਦੀਪ ਸਮੇਤ ਪੈਰਾ ਮੈਡੀਕਲ ਸਟਾਫ ਨੇ ਆਪਣੀਆਂ ਸੇਵਾਵਾਂ ਦਿੱਤੀਆਂ।

Read Also : Education News: 10ਵੀਂ ਤੋਂ ਬਾਅਦ ਵਿਸ਼ਿਆਂ ਦੀ ਚੋਣ ਕਿਵੇਂ ਕਰੀਏ?

ਮਾਹਿਰ ਡਾਕਟਰਾਂ ਨੇ ਮਰੀਜ਼ਾਂ ਨੂੰ ਹਰ ਰੋਜ਼ ਕਸਰਤ ਕਰਨ ਅਤੇ ਨਿਯਮਿਤ ਜਾਂਚ ਕਰਵਾਉਣ ਦੀ ਸਲਾਹ ਵੀ ਦਿੱਤੀ। ਇਸ ਤੋਂ ਇਲਾਵਾ ਡਾ. ਵਿਕਾਸ (ਡਾਈਟੀਸ਼ੀਅਨ) ਨੇ ਮਰੀਜ਼ਾਂ ਨੂੰ ਸਹੀ, ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ-ਨਾਲ ਪੈਰਾ ਮੈਡੀਕਲ ਸਟਾਫ ਦੇ ਮੈਂਬਰਾਂ ਨੇ ਵੀ ਸਮੱਰਪਣ ਭਾਵਨਾ ਨਾਲ ਸੇਵਾ ਕਾਰਜ ’ਚ ਸਹਿਯੋਗ ਦਿੱਤਾ ਇਸ ਮੌਕੇ ਕਾਫ਼ੀ ਮਰੀਜ਼ਾਂ ਦੇ ਈਸੀਜੀ, ਈਕੋ, ਖੂਨ ਨਾਲ ਸਬੰਧਿਤ ਵੱਖ-ਵੱਖ ਟੈਸਟ ਕੀਤੇ ਗਏ, ਜਿਨ੍ਹਾਂ ਦੀ ਫੀਸ ’ਤੇ ਮਰੀਜ਼ਾਂ ਨੂੰ 20 ਫੀਸਦੀ ਛੋਟ ਦਿੱਤੀ ਗਈ ਮਰੀਜ਼ਾਂ ਨੇ ਇਸ ਮੁਫ਼ਤ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਗਰੀਬ ਪਰਿਵਾਰਾਂ ਲਈ ਵਰਦਾਨ ਤੋਂ ਘੱਟ ਨਹੀਂ ਹਨ। Free Heart Checkup Camp

Free Heart Checkup Camp: ਮੁਫ਼ਤ ਦਿਲ ਦੇ ਰੋਗਾਂ ਦੀ ਜਾਂਚ ਅਤੇ ਨਿਵਾਰਨ ਕੈਂਪ ’ਚ 318 ਮਰੀਜ਼ਾਂ ਨੇ ਉਠਾਇਆ ਲਾਭ